ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ(Viksit Bharat Sankalp Yatra)  ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।

 

ਮੇਘਾਲਿਆ ਦੇ ਰੀ ਭੋਈ ਤੋਂ ਸੁਸ਼੍ਰੀ ਸਿਲਮੇ ਮਰਾਕ ਦੇ ਜੀਵਨ ਵਿੱਚ ਤਦ ਸਕਾਰਾਤਮਕ ਮੋੜ ਆਇਆ ਜਦੋਂ ਉਨ੍ਹਾਂ ਦੀ ਆਪਣੀ ਛੋਟੀ ਜਿਹੀ ਦੁਕਾਨ ਇੱਕ ਸੈਲਫ ਹੈਲਪ ਗਰੁੱਪ ਦੇ ਰੂਪ ਵਿੱਚ ਬਦਲ ਗਈ। ਉਹ ਹੁਣ ਸਥਾਨਕ ਮਹਿਲਾਵਾਂ ਨੂੰ ਸੈਲਫ ਹੈਲਪ ਗਰੁੱਪਾਂ ਵਿੱਚ ਸੰਗਠਿਤ ਹੋਣ ਵਿੱਚ ਮਦਦ ਕਰ ਰਹੀ ਹੈ। ਅਤੇ ਉਨ੍ਹਾਂ ਨੇ 50 ਤੋਂ ਅਧਿਕ ਸੈਲਫ ਹੈਲਪ ਗਰੁੱਪਸ ਦੇ ਨਿਰਮਾਣ ਵਿੱਚ ਮਦਦ ਕੀਤੀ ਹੈ। ਉਹ ਪੀਐੱਮ ਕਿਸਾਨ ਸਨਮਾਨ ਨਿਧੀ, ਬੀਮਾ (PM Kisan Samman Nidhi, Bima) ਅਤੇ ਹੋਰ ਯੋਜਨਾਵਾਂ ਦੀ ਲਾਭਾਰਥੀ ਹਨ।

 

ਸੁਸ਼੍ਰੀ ਸਿਲਮੇ ਨੇ ਹਾਲ ਹੀ ਵਿੱਚ ਆਪਣੇ ਕਾਰਜ ਦੇ ਵਿਸਤਾਰ ਦੇ ਲਈ ਇੱਕ ਸਕੂਟੀ ਖਰੀਦੀ ਹੈ। ਉਹ ਆਪਣੇ ਬਲਾਕ ਵਿੱਚ ਇੱਕ ਕਸਟਮਰ ਸਰਵਿਸ ਪੁਆਇੰਟ ਭੀ ਚਲਾਉਂਦੀ ਹੈ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਵਿੱਚ ਮਦਦ ਕਰਦੀ ਹੈ। ਉਸ ਦਾ ਗਰੁੱਪ ਫੂਡ ਪ੍ਰੋਸੈੱਸਿੰਗ ਅਤੇ ਬੇਕਰੀ ਵਿੱਚ ਸਰਗਰਮ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਆਤਮਵਿਸ਼ਵਾਸ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਤਾੜੀਆਂ ਵਜਾਈਆਂ।

ਪ੍ਰਧਾਨ ਮੰਤਰੀ ਨੇ ਸਰਕਾਰੀ ਯੋਜਨਾਵਾਂ ਦੇ ਨਾਲ ਸੁਸ਼੍ਰੀ ਸਿਲਮੇ ਦੇ ਵਿਵਹਾਰਿਕ ਅਨੁਭਵ ਅਤੇ ਹਿੰਦੀ ਭਾਸ਼ਾ ‘ਤੇ ਉਨ੍ਹਾਂ ਦੀ ਬਿਹਤਰੀਨ ਪਕੜ ਦਾ ਉਲੇਖ ਕਰਦੇ ਹੋਏ ਕਿਹਾ, “ਆਪ (ਤੁਸੀਂ) ਹਿੰਦੀ ਵਿੱਚ ਬਹੁਤ ਧਾਰਾਪ੍ਰਵਾਹ ਹੋ, ਸ਼ਾਇਦ ਮੇਰੇ ਤੋਂ ਭੀ ਬਿਹਤਰ ਹਿੰਦੀ ਆਪ (ਤੁਸੀਂ)  ਬੋਲਦੇ ਹੋ।” ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸਮਾਜਿਕ ਸੇਵਾ ਰੁਝਾਨ ਦੀ ਸਰਾਹਨਾ ਕੀਤੀ ਅਤੇ ਕਿਹਾ, “ਹਰ ਨਾਗਰਿਕ ਤੱਕ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਦੇ ਸਾਡੇ ਸੰਕਲਪ ਦੇ ਪਿੱਛੇ ਆਪ ਜੈਸੇ (ਤੁਹਾਡੇ ਜਿਹੇ) ਲੋਕਾਂ ਦਾ ਸਮਰਪਣ ਹੀ ਤਾਕਤ ਹੈ। ਆਪ ਜੈਸੇ ਲੋਗੋਂ ਸੇ ਮੇਰਾ ਕਾਮ ਬਹੁਤ ਆਸਾਨ ਹੋ ਜਾਤਾ ਹੈ। ਆਪ ਹੀ ਅਪਨੇ ਗਾਂਵ ਕੀ ਮੋਦੀ ਹੈਂ- ਆਪ ਜੈਸੇ ਲੋਕ ਮੇਰਾ ਕਾਮ ਬਹੁਤ ਆਸਾਨ ਕਰ ਦੇਤੇ ਹੈਂ। ਆਪ ਅਪਨੇ ਗਾਂਵ ਕੇ ਮੋਦੀ ਹੈਂ।”( Aap jaise logon se mera kaam bahut asan ho jata hai. Aap hi Gaon ki Modi ho - People like you make my job very easy. You are the Modi of your village”- आप जैसे लोगों से मेरा काम बहुत आसान हो जाता है। आप ही अपने गांव की मोदी हैं - आप जैसे लोग मेरा काम बहुत आसान कर देते हैं। आप अपने गांव के मोदी हैं।”)

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”