ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਦੁਨੀਆ ਭਰ ਵਿੱਚ ਇਕੱਠੇ ਆਏ ਅਤੇ ਬੜੇ ਪੈਮਾਨੇ ‘ਤੇ ਯੋਗ ਦਾ ਅਭਿਆਸ ਕਰਨ ਵਾਲੇ ਵਿਅਕਤੀਆਂ, ਭਾਈਚਾਰਿਆਂ ਅਤੇ ਸੰਗਠਨਾਂ ਦੇ ਸਮੂਹਿਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਯੋਗ ਨੂੰ ਮਕਬੂਲ ਬਣਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਆਭਾਰ ਭੀ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਵਿਭਿੰਨ ਸੱਭਿਆਚਾਰਾਂ ਅਤੇ ਪਿਛੋਕੜਾਂ ਵਾਲੇ ਵਿਅਕਤੀਆਂ, ਭਾਈਚਾਰਿਆਂ ਅਤੇ ਸੰਗਠਨਾਂ ਦੇ ਸਮੂਹਿਕ ਪ੍ਰਯਾਸਾਂ ਸਦਕਾ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਭਰ ਵਿੱਚ ਬੜੇ ਪੈਮਾਨੇ ‘ਤੇ ਮਨਾਇਆ ਗਿਆ ਹੈ; ਜੋ ਇਕੱਠੇ ਹੋਏ ਅਤੇ ਯੋਗ ਦਾ ਅਭਿਆਸ ਕੀਤਾ। ਇਹ ਸਪਸ਼ਟ ਹੈ ਕਿ ਯੋਗ ਇਕਜੁੱਟ ਕਰਨ ਵਾਲੀ ਸ਼ਕਤੀ ਬਣ ਗਿਆ ਹੈ, ਜੋ ਵਿਭਿੰਨ ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ। ਨੌਜਵਾਨਾਂ ਨੂੰ ਇਤਨੇ ਉਤਸ਼ਾਹ ਅਤੇ ਸਮਰਪਣ ਦੇ ਨਾਲ ਯੋਗ ਸੈਸ਼ਨਾਂ ਵਿੱਚ ਹਿੱਸਾ ਲੈਂਦੇ ਦੇਖਣਾ ਖੁਸ਼ੀ ਦੀ ਗੱਲ ਹੈ।
ਮੈਂ ਯੋਗ ਨੂੰ ਮਕਬੂਲ ਬਣਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ। ਇਹ ਪ੍ਰਯਾਸ ਏਕਤਾ ਅਤੇ ਸਦਭਾਵ ਨੂੰ ਅੱਗੇ ਵਧਾਉਣ ਵਿੱਚ ਇੱਕ ਲੰਬਾ ਰਸਤਾ ਤੈਅ ਕਰਨਗੇ। ਮੈਨੂੰ ਯੋਗ ਇੰਸਟ੍ਰਕਟਰਾਂ ਦੀ ਸੰਖਿਆ ਵਿੱਚ ਵਾਧਾ ਦੇਖ ਕੇ ਭੀ ਖੁਸ਼ੀ ਹੋ ਰਹੀ ਹੈ, ਜਿਨ੍ਹਾਂ ਦੀ ਮੁਹਾਰਤ ਅਤੇ ਜਨੂਨ ਦੂਸਰਿਆਂ ਨੂੰ ਯੋਗ ਅਪਣਾਉਣ ਦੇ ਲਈ ਪ੍ਰੇਰਿਤ ਕਰ ਰਿਹਾ ਹੈ।
ਕਾਮਨਾ ਹੈ ਕਿ ਯੋਗ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਇਕੱਠੇ ਲਿਆਉਂਦਾ ਰਹੇ।”
The 10th International Yoga Day has been held at a great scale across the world thanks to the collective efforts of individuals, communities and organisations who came together and practiced Yoga. It is clear that Yoga has become a unifying force, bringing together people across…
— Narendra Modi (@narendramodi) June 21, 2024