ਐਮਰਜੈਂਸੀ ਦੇ ਕਾਲ਼ੇ ਦਿਨਾਂ ਦੇ ਦੌਰਾਨ ਨਰੇਂਦਰ ਮੋਦੀ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਜ਼ੁਲਮਾਂ ਦੇ ਖ਼ਿਲਾਫ਼ ਭੂਮੀਗਤ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਸੰਨ 1975 ਦਾ ਇੱਕ ਦਿਲਚਸਪ ਵਾਕਿਆ ਦੱਸਦੇ ਹੋਏ ਗੁਜਰਾਤ ਦੇ ਰਹਿਣ ਵਾਲੇ ਰੋਹਿਤ ਅਗਰਵਾਲ ਨੇ ਕਿਹਾ, "ਨਰੇਂਦਰ ਕਾਕਾ, ਸਰਦਾਰ ਜੀ ਦਾ ਭੇਸ ਬਣਾ ਕੇ ਪੁਲਿਸ ਨੂੰ ਚਕਮਾ ਦੇ ਕੇ ਬਚਦੇ ਰਹੇ।"
ਸ਼੍ਰੀ ਅਗਰਵਾਲ ਨੇ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਨਰੇਂਦਰ ਮੋਦੀ ਸਰਦਾਰ ਦੇ ਭੇਸ ਵਿੱਚ ਘਰ ਤੋਂ ਬਾਹਰ ਨਿਕਲ ਰਹੇ ਸਨ ਅਤੇ ਠੀਕ ਉਸੇ ਸਮੇਂ ਪੁਲਿਸ ਉਨ੍ਹਾਂ ਦੀ ਤਲਾਸ਼ ਵਿੱਚ ਉੱਥੇ ਪਹੁੰਚ ਗਈ। ਅਗਰਵਾਲ ਨੇ ਕਿਹਾ ਕਿ ਸਿਰਫ਼ ਪੁਲਿਸ ਕਰਮੀ ਹੀ ਨਹੀਂ, ਬਲਕਿ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਉਨ੍ਹਾਂ ਨੂੰ ਤੁਰੰਤ ਨਰੇਂਦਰ ਮੋਦੀ ਦੇ ਰੂਪ ‘ਚ ਨਹੀਂ ਪਹਿਚਾਣ ਸਕਿਆ।
ਰੋਹਿਤ ਅਗਰਵਾਲ ਨੇ ਕਿਹਾ, "ਸੰਨ 1975 'ਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ, ਨਰੇਂਦਰ ਕਾਕਾ ਉਸ ਸਮੇਂ ਸਾਡੇ ਘਰ ਮਧੂ ਕੁੰਜ 'ਚ ਸਰਦਾਰ ਜੀ ਦੇ ਭੇਸ 'ਚ ਸਾਡੇ ਨਾਲ ਰਹਿ ਰਹੇ ਸਨ। ਇੱਕ ਵਾਰ ਉਹ ਸਰਦਾਰ ਜੀ ਦੇ ਭੇਸ ਵਿੱਚ ਬਾਹਰ ਨਿਕਲ ਹੀ ਰਹੇ ਸਨ ਤਦੇ ਪੁਲਿਸ ਪਹੁੰਚ ਗਈ ਅਤੇ ਉਨ੍ਹਾਂ ਨੂੰ ਪੁੱਛਿਆ- ਨਰੇਂਦਰ ਮੋਦੀ ਕਿੱਥੇ ਰਹਿੰਦੇ ਹਨ? ਮੋਦੀ ਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ। ਤੁਸੀਂ ਅੰਦਰ ਜਾ ਕੇ ਪੁੱਛ ਸਕਦੇ ਹੋ। ਜਦੋਂ ਪੁਲਿਸ ਘਰ ਦੇ ਅੰਦਰ ਗਈ ਤਦ ਤੱਕ ਉਹ ਮੇਰੇ ਭਾਈ ਦੇ ਨਾਲ ਸਕੂਟਰ 'ਤੇ ਬੈਠ ਕੇ ਉੱਥੋਂ ਚਲੇ ਗਏ। ਸਿਰਫ਼ ਪੁਲਿਸਕਰਮੀ ਹੀ ਨਹੀਂ, ਬਲਕਿ ਅਸੀਂ ਵੀ ਨਰੇਂਦਰ ਮੋਦੀ ਦੀ ਸ਼ਕਲ ਤੋਂ ਧੋਖਾ ਖਾ ਜਾਂਦੇ ਸਾਂ।"
#ModiStory
— Modi Story (@themodistory) March 29, 2022
Do you know how Narendra Modi evaded police during emergency?
Rohit Agrawal from Gujarat narrates an interesting encounter.
For more: https://t.co/9iulCar3rR
Follow: @themodistory pic.twitter.com/mYPbzRMTDu
ਡਿਸਕਲੇਮਰ:
ਇਹ ਉਨ੍ਹਾਂ ਕਹਾਣੀਆਂ ਨੂੰ ਇਕੱਠਾ ਕਰਨ ਦੇ ਪ੍ਰਯਤਨ ਦਾ ਹਿੱਸਾ ਹੈ ਜੋ ਲੋਕਾਂ ਦੇ ਜੀਵਨ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਕਿੱਸੇ/ਵਿਚਾਰ/ਵਿਸ਼ਲੇਸ਼ਣ ਦਾ ਵਰਣਨ ਕਰਦੀਆਂ ਹਨ।