ਐਮਰਜੈਂਸੀ ਦੇ ਕਾਲ਼ੇ ਦਿਨਾਂ ਦੇ ਦੌਰਾਨ ਨਰੇਂਦਰ ਮੋਦੀ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਜ਼ੁਲਮਾਂ ਦੇ ਖ਼ਿਲਾਫ਼ ਭੂਮੀਗਤ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਸੰਨ 1975 ਦਾ ਇੱਕ ਦਿਲਚਸਪ ਵਾਕਿਆ ਦੱਸਦੇ ਹੋਏ ਗੁਜਰਾਤ ਦੇ ਰਹਿਣ ਵਾਲੇ ਰੋਹਿਤ ਅਗਰਵਾਲ ਨੇ ਕਿਹਾ, "ਨਰੇਂਦਰ ਕਾਕਾ, ਸਰਦਾਰ ਜੀ ਦਾ ਭੇਸ ਬਣਾ ਕੇ ਪੁਲਿਸ ਨੂੰ ਚਕਮਾ ਦੇ ਕੇ ਬਚਦੇ ਰਹੇ।" 

ਸ਼੍ਰੀ ਅਗਰਵਾਲ ਨੇ ਉਸ ਘਟਨਾ ਨੂੰ ਯਾਦ ਕੀਤਾ ਜਦੋਂ ਨਰੇਂਦਰ ਮੋਦੀ ਸਰਦਾਰ ਦੇ ਭੇਸ ਵਿੱਚ ਘਰ ਤੋਂ ਬਾਹਰ ਨਿਕਲ ਰਹੇ ਸਨ ਅਤੇ ਠੀਕ ਉਸੇ ਸਮੇਂ ਪੁਲਿਸ ਉਨ੍ਹਾਂ ਦੀ ਤਲਾਸ਼ ਵਿੱਚ ਉੱਥੇ ਪਹੁੰਚ ਗਈ। ਅਗਰਵਾਲ ਨੇ ਕਿਹਾ ਕਿ ਸਿਰਫ਼ ਪੁਲਿਸ ਕਰਮੀ ਹੀ ਨਹੀਂ, ਬਲਕਿ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਉਨ੍ਹਾਂ ਨੂੰ ਤੁਰੰਤ ਨਰੇਂਦਰ ਮੋਦੀ ਦੇ ਰੂਪ ‘ਚ ਨਹੀਂ ਪਹਿਚਾਣ ਸਕਿਆ। 

ਰੋਹਿਤ ਅਗਰਵਾਲ ਨੇ ਕਿਹਾ, "ਸੰਨ 1975 'ਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ, ਨਰੇਂਦਰ ਕਾਕਾ ਉਸ ਸਮੇਂ ਸਾਡੇ ਘਰ ਮਧੂ ਕੁੰਜ 'ਚ ਸਰਦਾਰ ਜੀ ਦੇ ਭੇਸ 'ਚ ਸਾਡੇ ਨਾਲ ਰਹਿ ਰਹੇ ਸਨ। ਇੱਕ ਵਾਰ ਉਹ ਸਰਦਾਰ ਜੀ ਦੇ ਭੇਸ ਵਿੱਚ ਬਾਹਰ ਨਿਕਲ ਹੀ ਰਹੇ ਸਨ ਤਦੇ ਪੁਲਿਸ ਪਹੁੰਚ ਗਈ ਅਤੇ ਉਨ੍ਹਾਂ ਨੂੰ ਪੁੱਛਿਆ- ਨਰੇਂਦਰ ਮੋਦੀ ਕਿੱਥੇ ਰਹਿੰਦੇ ਹਨ? ਮੋਦੀ ਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ। ਤੁਸੀਂ ਅੰਦਰ ਜਾ ਕੇ ਪੁੱਛ ਸਕਦੇ ਹੋ। ਜਦੋਂ ਪੁਲਿਸ ਘਰ ਦੇ ਅੰਦਰ ਗਈ ਤਦ ਤੱਕ ਉਹ ਮੇਰੇ ਭਾਈ ਦੇ ਨਾਲ ਸਕੂਟਰ 'ਤੇ ਬੈਠ ਕੇ ਉੱਥੋਂ ਚਲੇ ਗਏ। ਸਿਰਫ਼ ਪੁਲਿਸਕਰਮੀ ਹੀ ਨਹੀਂ, ਬਲਕਿ ਅਸੀਂ ਵੀ ਨਰੇਂਦਰ ਮੋਦੀ ਦੀ ਸ਼ਕਲ ਤੋਂ ਧੋਖਾ ਖਾ ਜਾਂਦੇ ਸਾਂ।"

ਡਿਸਕਲੇਮਰ: 

ਇਹ ਉਨ੍ਹਾਂ ਕਹਾਣੀਆਂ ਨੂੰ ਇਕੱਠਾ ਕਰਨ ਦੇ ਪ੍ਰਯਤਨ ਦਾ ਹਿੱਸਾ ਹੈ ਜੋ ਲੋਕਾਂ ਦੇ ਜੀਵਨ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਕਿੱਸੇ/ਵਿਚਾਰ/ਵਿਸ਼ਲੇਸ਼ਣ ਦਾ ਵਰਣਨ ਕਰਦੀਆਂ ਹਨ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Direct benefit transfers in FY25 cross Rs 4.15 lakh crore

Media Coverage

Direct benefit transfers in FY25 cross Rs 4.15 lakh crore
NM on the go

Nm on the go

Always be the first to hear from the PM. Get the App Now!
...
ਪ੍ਰਧਾਨ ਮੰਤਰੀ ਮੋਦੀ ਦਾ ਦਿਲ ਨੂੰ ਛੂਹ ਲੈਣ ਵਾਲਾ ਪੱਤਰ
December 03, 2024

ਦਿੱਵਯਾਂਗ ਕਲਾਕਾਰ ਦੀਆ ਗੋਸਾਈ ਦੇ ਲਈ ਰਚਨਾਤਮਕਤਾ ਦਾ ਇੱਕ ਪਲ, ਜੀਵਨ ਬਦਲਣ ਵਾਲੇ ਅਨੁਭਵ ਵਿੱਚ ਬਦਲ ਗਿਆ। 29 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਡੋਦਰਾ ਰੋਡ ਸ਼ੋਅ ਦੇ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰੈਜ਼ੀਡੈਂਟ ਆਵ੍ ਗਵਰਨਮੈਂਟ ਆਵ੍ ਸਪੇਨ, ਮਹਾਮਹਿਮ ਸ਼੍ਰੀ ਪੇਡਰੋ ਸਾਂਚੇਜ਼ ਦੇ ਆਪਣੇ ਸਕੈਚ ਪੇਸ਼ ਕੀਤੇ। ਦੋਨਾਂ ਨੇਤਾਵਾਂ ਨੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਦੇ ਭਾਵਨਾਤਮਕ ਉਪਹਾਰ ਨੂੰ ਸਵੀਕਾਰ ਕੀਤਾ, ਜਿਸ ਨਾਲ ਉਹ ਬਹੁਤ ਖੁਸ਼ ਹੋਏ।

ਕੁਝ ਹਫ਼ਤਿਆਂ ਬਾਅਦ, 6 ਨਵੰਬਰ ਨੂੰ, ਦੀਆ ਨੂੰ ਪ੍ਰਧਾਨ ਮੰਤਰੀ ਤੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਉਨ੍ਹਾਂ ਦੀ ਕਲਾਕਾਰੀ ਦੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਦੱਸਿਆ ਗਿਆ ਸੀ ਕਿ ਕਿਵੇਂ ਮਹਾਮਹਿਮ ਸ਼੍ਰੀ ਸਾਂਚੇਜ਼ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਮਰਪਣ ਦੇ ਨਾਲ ਲਲਿਤ ਕਲਾਵਾਂ ਨੂੰ ਅੱਗੇ ਵਧਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਅਤੇ "ਵਿਕਸਿਤ ਭਾਰਤ" ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ‘ਤੇ ਵਿਸ਼ਵਾਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਦੀਵਾਲੀ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ, ਜੋ ਉਨ੍ਹਾਂ ਦੇ ਵਿਅਕਤੀਗਤ ਜੁੜਾਅ ਨੂੰ ਦਰਸਾਉਂਦਾ ਹੈ।

ਬਹੁਤ ਖੁਸ਼ ਹੋ ਕੇ, ਦੀਆ ਨੇ ਆਪਣੇ ਮਾਤਾ-ਪਿਤਾ ਨੂੰ ਉਹ ਪੱਤਰ ਪੜ੍ਹ ਕੇ ਸੁਣਾਇਆ, ਜੋ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਉਸ ਨੇ ਪਰਿਵਾਰ ਨੂੰ ਇੰਨਾ ਬੜਾ ਸਨਮਾਨ ਦਿਵਾਇਆ। ਦੀਆ ਨੇ ਕਿਹਾ, "ਮੈਨੂੰ ਆਪਣੇ ਦੇਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੋਣ 'ਤੇ ਮਾਣ ਹੈ। ਮੋਦੀ ਜੀ, ਮੈਨੂੰ ਆਪਣਾ ਸਨੇਹ ਅਤੇ ਅਸ਼ੀਰਵਾਦ ਦੇਣ ਦੇ ਲਈ ਤੁਹਾਡਾ ਧੰਨਵਾਦ।" ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੱਤਰ ਨਾਲ ਉਨ੍ਹਾਂ ਨੂੰ ਜੀਵਨ ਵਿੱਚ ਸਾਹਸਿਕ ਕਦਮ ਉਠਾਉਣ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੇ ਲਈ ਪ੍ਰੇਰਿਤ ਕਰਨ ਦੀ ਗਹਿਰੀ ਪ੍ਰੇਰਣਾ ਮਿਲੀ।

ਪ੍ਰਧਾਨ ਮੰਤਰੀ ਮੋਦੀ ਦਾ ਇਹ ਕਦਮ, ਦਿੱਵਯਾਂਗਜਨਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸੁਗਮਯ ਭਾਰਤ ਅਭਿਯਾਨ ਜਿਹੀਆਂ ਅਨੇਕ ਪਹਿਲਾਂ ਤੋਂ ਲੈ ਕੇ ਦੀਆ ਜਿਹੇ ਵਿਅਕਤੀਗਤ ਜੁੜਾਅ ਤੱਕ, ਉਹ ਲਗਾਤਾਰ ਪ੍ਰੇਰਣਾ ਦਿੰਦੇ ਹਨ ਅਤੇ ਉਥਾਨ ਕਰਦੇ ਹਨ, ਇਹ ਸਾਬਤ ਕਰਦੇ ਹੋਏ ਕਿ ਉੱਜਵਲ ਭਵਿੱਖ ਬਣਾਉਣ ਵਿੱਚ ਹਰ ਪ੍ਰਯਾਸ ਮਹੱਤਵਪੂਰਨ ਹੈ।