ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਪ੍ਰਤੀਬੱਧਤਾ ਦੋਹਰਾਈ ਹੈ। ਉਹ ਲੱਦਾਖ ਦੇ ਲੋਕਸਭਾ ਮੈਂਬਰ, ਸ਼੍ਰੀ ਜਾਮਯਾਂਗ ਸੇਰਿੰਗ ਨਾਮਗਯਾਲ (Jamyang Tsering Namgyal) ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸੰਸਦ ਮੈਂਬਰ ਨੇ ਲੱਦਾਖ ਦੇ ਲੋਕਾਂ ਨੂੰ ਹਰ ਮੌਸਮ ਵਿੱਚ ਸੜਕ-ਸੰਪਰਕ ਪ੍ਰਦਾਨ ਕਰਨ ਦੇ ਲਈ 4.1 ਕਿਲੋਮੀਟਰ ਲੰਬੀ ਸ਼ਿੰਕੁਨ ਐੱਲਏ ਦੇ ਨਿਰਮਾਨ ਲਈ 1681.51 ਕਰੋੜ ਰੁਪਏ ਦੀ ਪ੍ਰਵਾਨਗੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
लद्दाख के लोगों का जीवन आसान बने, इसके लिए हम कोई कोर-कसर नहीं छोड़ने वाले हैं। https://t.co/1HMil5paGK
— Narendra Modi (@narendramodi) February 19, 2023