ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਵਿਭਾਜਨ ਦੇ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ (Partition Horrors Remembrance Day) ਦੇ ਅਵਸਰ ‘ਤੇ, ਐਕਸ (X) ‘ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਵਿਭਾਜਨ ਦੇ ਕਾਰਨ ਅਸੰਖ (ਅਣਗਿਣਤ) ਲੋਕਾਂ ‘ਤੇ ਪਏ ਗੰਭੀਰ ਪ੍ਰਭਾਵ ਅਤੇ ਪੀੜਾ ਨੂੰ ਯਾਦ ਕੀਤਾ ਹੈ।
ਵਿਪਰੀਤ ਪਰਿਸਥਿਤੀਆਂ ਵਿੱਚ ਮਾਨਵਤਾ ਦੇ ਅਨੁਕੂਲ ਦ੍ਰਿਸ਼ਟੀਕੋਣ (human resilience) ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਏਕਤਾ ਅਤੇ ਭਾਈਚਾਰੇ ਦੇ ਬੰਧਨ ਦੀ ਰੱਖਿਆ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਵਿਭਾਜਨ ਵਿਭੀਸ਼ਿਕਾ ਸਿਮ੍ਰਿਤੀ ਦਿਵਸ (#PartitionHorrorsRemembranceDay) ‘ਤੇ, ਅਸੀਂ ਉਨ੍ਹਾਂ ਅਸੰਖ (ਅਣਗਿਣਤ) ਲੋਕਾਂ ਨੂੰ ਯਾਦ ਕਰ ਰਹੇ ਹਾਂ ਜੋ ਵਿਭਾਜਨ ਦੀ ਭਿਆਨਕਤਾ ਤੋਂ ਪ੍ਰਭਾਵਿਤ ਹੋਏ ਅਤੇ ਜਿਨ੍ਹਾਂ ਨੇ ਬਹੁਤ ਪੀੜਾ ਸਹਿਨ ਕੀਤੀ। ਇਹ ਉਨ੍ਹਾਂ ਦੇ ਸਾਹਸ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਦਾ ਭੀ ਦਿਨ ਹੈ, ਜੋ ਵਿਪਰੀਤ ਪਰਿਸਥਿਤੀਆਂ ਵਿੱਚ ਉਨ੍ਹਾਂ ਦੀ ਮਾਨਵਤਾ ਦੀ ਸ਼ਕਤੀ (power of human resilience) ਨੂੰ ਦਰਸਾਉਂਦਾ ਹੈ। ਵਿਭਾਜਨ ਤੋਂ ਪ੍ਰਭਾਵਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਦਾ ਪੁਨਰਨਿਰਮਾਣ ਕੀਤਾ ਅਤੇ ਅਪਾਰ ਸਫ਼ਲਤਾ ਪ੍ਰਾਪਤ ਕੀਤੀ। ਅਸੀਂ ਆਪਣੇ ਰਾਸ਼ਟਰ ਵਿੱਚ ਏਕਤਾ ਅਤੇ ਭਾਈਚਾਰੇ ਦੇ ਬੰਧਨ ਦੀ ਸਦਾ ਰੱਖਿਆ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।"
On #PartitionHorrorsRemembranceDay, we recall the countless people who were impacted and greatly suffered due to the horrors of Partition. It is also a day to pay tributes to their courage, which illustrates the power of human resilience. A lot of those impacted by Partition went…
— Narendra Modi (@narendramodi) August 14, 2024