ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਪ੍ਰਧਾਨ ਮੰਤਰੀ ਮੋਦੀ ਦੇ ਸਰਲ ਵਿਵਹਾਰ ਤੋਂ ਕਾਫੀ ਪ੍ਰਭਾਵਿਤ ਹਨ। ਨਾਸ਼ਤੇ ‘ਤੇ ਐਥਲੀਟਾਂ ਅਤੇ ਸਪੋਰਟਿੰਗ ਸਟਾਫ਼ ਦੀ ਮੇਜ਼ਬਾਨੀ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਨੀਰਜ ਚੋਪੜਾ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਲਗਿਆ ਕਿ ਅਸੀਂ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉੱਥੇ ਮੌਜੂਦ ਹਰ ਸ਼ਖਸ ਦੇ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਏ।
ਨੀਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹਰੇਕ ਖਿਡਾਰੀ ਬਾਰੇ ਵਿਅਕਤੀਗਤ ਜਾਣਕਾਰੀ ਸੀ ਅਤੇ ਓਲੰਪਿਕਸ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸ ਨੇ ਕੀ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਅਜਿਹਾ ਨਿਮਰ ਅਤੇ ਸਰਲ ਵਿਵਹਾਰ, ਬੇਹੱਦ ਸੁਖਦ ਅਤੇ ਸੁਭਾਵਿਕ ਲਗਿਆ। ਪ੍ਰਧਾਨ ਮੰਤਰੀ ਨੇ ਭਾਰਤੀ ਖੇਡ ਜਗਤ ਵਿੱਚ ਹੋ ਰਹੇ ਪਰਿਵਰਤਨਾਂ ਬਾਰੇ ਵੀ ਗੱਲ ਕੀਤੀ।
ਉਨ੍ਹਾਂ ਨੇ ਅੱਗੇ ਕਿਹਾ, "ਨਰੇਂਦਰ ਮੋਦੀ ਸਰ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤੀ ਖੇਡਾਂ ਵਿੱਚ ਖੇਲੋ ਇੰਡੀਆ ਜਿਹੇ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਕਿਸੇ ਵੀ ਈਵੈਂਟ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਸਾਨੂੰ ਉਨ੍ਹਾਂ ਦਾ ਕਾਫੀ ਸਮਰਥਨ ਮਿਲਦਾ ਹੈ। ਉਹ ਨਾਗਰਿਕਾਂ ਨੂੰ ਸਾਡੇ ਲਈ ਚੀਅਰ ਕਰਨ ਵਾਸਤੇ ਕਹਿੰਦੇ ਹਨ। ਇਸ ਵਾਰ ਓਲੰਪਿਕਸ ਦੇ ਦੌਰਾਨ ਚੀਜ਼ਾਂ ਬਹੁਤ ਅਲੱਗ ਸਨ। ਖੇਡਾਂ ਤੋਂ ਪਰਤਣ ਦੇ ਬਾਅਦ ਸਾਰੇ ਐਥਲੀਟਾਂ ਨੂੰ ਬਰਾਬਰ ਸਨਮਾਨ ਮਿਲਿਆ, ਚਾਹੇ ਉਨ੍ਹਾਂ ਨੇ ਮੈਡਲ ਜਿੱਤਿਆ ਹੋਵੇ ਜਾਂ ਨਹੀਂ। ਮੈਡਲਾਂ ਨੂੰ ਅਲੱਗ ਰੱਖਦੇ ਹੋਏ ਉਨ੍ਹਾਂ ਨੇ ਹਰ ਐਥਲੀਟ ਨਾਲ ਮੁਲਾਕਾਤ ਕੀਤੀ, ਜੋ ਬਹੁਤ ਹੀ ਸੁਖਦ ਅਨੁਭਵ ਸੀ।"
#ModiStory
— Modi Story (@themodistory) March 26, 2022
“We never felt like we were speaking with the Prime Minister of India. Such unpretentious behaviour is heartening.” Olympic gold medalist @Neeraj_chopra1 moved by Narendra Modi’s simplicity and affability!
Visit: https://t.co/9iulCar3rR
Follow: @themodistory pic.twitter.com/DYizzpqUyL