ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਅਮੇਰਿਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ ਬਾਇਡੇਨ ਦਰਮਿਆਨ ਅੱਜ ਵਰਚੁਅਲ ਬੈਠਕ ਹੋਈ। ਭਾਰਤ-ਅਮੇਰਿਕਾ 2+2 ਮੰਤਰੀ ਪੱਧਰ ਗੱਲਬਾਤ ਦੇ ਲਈ ਵਾਸ਼ਿੰਗਟਨ ਡੀਸੀ ਗਏ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਇਸ ਗੱਲਬਾਤ ਦੌਰਾਨ ਵ੍ਹਾਈਟ ਹਾਉਸ ਵਿੱਚ ਆਪਣੇ ਅਮਰਿਕੀ ਹਮਰੁਤਬਿਆਂ, ਰੱਖਿਆ ਮੰਤਰੀ ਲੋਇਡ ਔਸਟਿਨ ਅਤੇ ਸੈਕਰੇਟਰੀ ਆਵ੍ ਸਟੇਟ ਏਂਟਨੀ ਬਲਿੰਕਨ ਦੇ ਨਾਲ ਮੌਜੂਦ ਸਨ।
ਦੋਵਾਂ ਨੇਤਾਵਾਂ ਨੇ ਕਈ ਖੇਤਰੀ ਅਤੇ ਆਲਮੀ ਮੁੱਦਿਆਂ ਜਿਵੇਂ ਕੋਵਿਡ-19 ਮਹਾਮਾਰੀ, ਆਲਮੀ ਆਰਥਿਕ ਸੁਧਾਰ, ਜਲਵਾਯੂ ਕਾਰਵਾਈ, ਦੱਖਣ ਏਸ਼ੀਆ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਹਾਲਿਆ ਘਟਨਾਕ੍ਰਮ ਅਤੇ ਯੂਕ੍ਰੇਨ ਦੀ ਸਥਿਤੀ ‘ਤੇ ਵਿਚਾਰਾਂ ਦਾ ਵਿਆਪਕ ਅਦਾਨ-ਪ੍ਰਦਾਨ ਕੀਤਾ।
ਉਨ੍ਹਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਦੁਵੱਲੇ ਸੰਬੰਧਾਂ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਦੀ ਵੀ ਸਮੀਖਿਆ ਕੀਤੀ।
ਦੋਵਾਂ ਨੇਤਾਵਾਂ ਨੇ ਇਸ ਮੁੱਦੇ ‘ਤੇ ਵੀ ਸਹਿਮਤੀ ਜਤਾਈ ਕਿ ਭਾਰਤ-ਅਮੇਰਿਕਾ ਵਿਆਪਕ ਆਲਮੀ ਰਣਨੀਤਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਨਾਲ ਦੋਵਾਂ ਦੇਸ਼ਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਇਸ ਨਾਲ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸਥਿਰਤਾ ਵਿੱਚ ਵੀ ਯੋਗਦਾਨ ਮਿਲੇਗਾ।