ਸੀਨੇਟ ਵਿੱਚ ਬਹੁਮਤ ਦੇ ਨੇਤਾ ਚਾਰਲਸ ਸ਼ੂਮਰ (Charles Schumer) ਦੀ ਅਗਵਾਈ ਵਿੱਚ ਨੋ ਸੀਨੇਟਰਾਂ ਦੇ ਇੱਕ ਅਮਰੀਕੀ ਕਾਂਗਰਸ ਦੇ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਸੀਨੇਟ ਰਾਨ ਵਿਡੇਨ, ਸੀਨੇਟਰ ਜੈਕ ਰੀਡ, ਸੀਨੇਟਰ ਮਾਰਿਯਾ ਕੈਂਟਵੇਲ, ਸੀਨੇਟਰ ਐੱਮੀ ਕਲੋਬੁਚਰ, ਸੀਨੇਟਰ ਮਾਰਕ ਵਾਰਨਰ, ਸੀਨੇਟਰ ਗੈਰੀ ਪੀਟਰਸ, ਸੀਨੇਟਰ ਕੈਥਰੀਨ ਕਾਟਰੇਜ਼ ਮਸਤੋ ਅਤੇ ਸੀਨੇਟਰ ਪੀਟਰ ਵੇਲਚ ਸ਼ਾਮਲ ਸਨ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕਾਂਗਰਸ ਦੇ ਵਫ਼ਦ ਦਾ ਸੁਆਗਤ ਕੀਤਾ ਅਤੇ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਅਮਰੀਕੀ ਕਾਂਗਰਸ ਦੇ ਨਿਰੰਤਰ ਅਤੇ ਦੁਵੱਲੇ ਸਮਰਥਨ ਦੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਸਮਕਾਲੀ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਲਈ ਰਾਸ਼ਟਰੀ ਜੋਸੇਫ ਬਾਇਡਨ ਦੇ ਨਾਲ ਆਪਣੀ ਹਾਲ ਹੀ ਵਿੱਚ ਹੋਈ ਟੈਲੀਫੋਨ ਗੱਲਬਾਤ ਅਤੇ ਦੋਹਾਂ ਨੇਤਾਵਾਂ ਦੇ ਸਾਂਝੇ ਦ੍ਰਿਸ਼ਟੀਕੋਣ ਦਾ ਉਲੇਖ ਕੀਤਾ।
ਪ੍ਰਧਾਨ ਮੰਤਰੀ ਅਤੇ ਅਮਰੀਕੀ ਵਫ਼ਦ ਨੇ ਸਾਂਝਾ ਲੋਕਤਾਂਤ੍ਰਿਕ ਕਰਦਾਂ-ਕੀਮਤਾਂ, ਮਜ਼ਬੂਤ ਦੁਵੱਲੇ ਸਹਿਯੋਗ, ਲੋਕਾਂ ਤੋਂ ਲੋਕਾਂ ਦੇ ਦਰਮਿਆਨ ਦ੍ਰਿੜ੍ਹ ਸਬੰਧਾਂ ਅਤੇ ਅਮਰੀਕਾ ਵਿੱਚ ਉਤਸ਼ਾਹੀ ਭਾਰਤੀ ਸਮੁਦਾਇ ਨੂੰ ਦਵੁੱਲੇ ਰਣਨੀਤਕ ਸਾਂਝੇਦਾਰੀ ਦੇ ਮਜ਼ਬੂਤ ਸਤੰਭਾਂ ਦੇ ਰੂਪ ਵਿੱਚ ਮਾਨਤਾ ਦਿੱਤੀ।
ਪ੍ਰਧਾਨ ਮੰਤਰੀ ਨੇ ਅਮਰੀਕੀ ਵਫ਼ਦ ਦੇ ਨਾਲ ਮਹੱਤਵਪੂਰਨ ਟੈਕਨੋਲੋਜੀਆਂ, ਸਵੱਛ ਊਰਜਾ ਟ੍ਰਾਂਸਜਿਸ਼ਨ, ਸੰਯੁਕਤ ਵਿਕਾਸ ਅਤੇ ਉਤਪਾਦਨ ਅਤੇ ਭਰੋਸੇਯੋਗ ਅਤੇ ਉਦਾਰਪੂਰਨ ਸਪਲਾਈ ਚੇਨ ਵਿੱਚ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਨਵੇਂ ਅਵਸਰਾਂ ’ਤੇ ਚਰਚਾ ਕੀਤੀ।
Wonderful to interact with US Congressional delegation led by Senate Majority Leader @SenSchumer. Appreciate the strong bipartisan support from the US Congress for deepening India-US ties anchored in shared democratic values and strong people-to-people ties. pic.twitter.com/Xy3vL6JeyF
— Narendra Modi (@narendramodi) February 20, 2023