ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ। 

ਪ੍ਰਧਾਨ ਮੰਤਰੀ ਦੁਆਰਾ ਵਰਚੁਅਲੀ ਪ੍ਰਗਟ ਕੀਤੇ ਗਏ ਲੋਗੋ ਅਤੇ ਥੀਮ ਹੇਠਾਂ ਦਿੱਤੇ ਅਨੁਸਾਰ ਹਨ: 

|

ਲੋਗੋ ਅਤੇ ਥੀਮ ਦੀ ਵਿਆਖਿਆ

ਜੀ20 ਲੋਗੋ ਭਾਰਤ ਦੇ ਰਾਸ਼ਟਰੀ ਝੰਡੇ ਦੇ ਜੀਵੰਤ ਰੰਗਾਂ - ਕੇਸਰੀ, ਚਿੱਟੇ ਅਤੇ ਹਰੇ ਅਤੇ ਨੀਲੇ ਤੋਂ ਪ੍ਰੇਰਿਤ ਹੈ। ਇਸ ਵਿੱਚ ਪ੍ਰਿਥਵੀ ਨੂੰ ਭਾਰਤ ਦੇ ਰਾਸ਼ਟਰੀ ਫੁੱਲ ਕਮਲ ਦੇ ਨਾਲ ਜੋੜਿਆ ਗਿਆ ਹੈ, ਜੋ ਚੁਣੌਤੀਆਂ ਦੇ ਦਰਮਿਆਨ ਵਿਕਾਸ ਨੂੰ ਦਰਸਾਉਂਦਾ ਹੈ। ਪ੍ਰਿਥਵੀ ਜੀਵਨ ਪ੍ਰਤੀ ਭਾਰਤ ਦੀ ਗ੍ਰਹਿ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ, ਜੋ ਕੁਦਰਤ ਨਾਲ ਸੰਪੂਰਨ ਮੇਲ ਖਾਂਦੀ ਹੈ। ਜੀ20 ਲੋਗੋ ਦੇ ਹੇਠਾਂ ਦੇਵਨਾਗਰੀ ਲਿਪੀ ਵਿੱਚ "ਭਾਰਤ" ਲਿਖਿਆ ਹੋਇਆ ਹੈ।

ਲੋਗੋ ਡਿਜ਼ਾਈਨ ਲਈ ਖੁੱਲ੍ਹੇ ਮੁਕਾਬਲੇ ਦੌਰਾਨ ਪ੍ਰਾਪਤ ਹੋਈਆਂ ਵਿਭਿੰਨ ਐਂਟਰੀਆਂ ਦੇ ਤੱਤ ਇਸ ਵਿੱਚ ਸ਼ਾਮਲ ਕੀਤੇ ਗਏ ਹਨ। 

ਮਾਈਗੌਵ (MyGov) ਪੋਰਟਲ 'ਤੇ ਆਯੋਜਿਤ ਇਸ ਮੁਕਾਬਲੇ ਨੂੰ 2000 ਤੋਂ ਵੱਧ ਐਂਟਰੀਆਂ ਦੇ ਨਾਲ ਉਤਸ਼ਾਹੀ ਹੁੰਗਾਰਾ ਮਿਲਿਆ। ਇਹ ਜੀ20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੌਰਾਨ ਜਨ ਭਾਗੀਦਾਰੀ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹੈ।

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦਾ ਥੀਮ - "ਵਸੁਧੈਵ ਕੁਟੁੰਬਕਮ" ਜਾਂ "ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ" - ਮਹਾ ਉਪਨਿਸ਼ਦ ਦੇ ਪ੍ਰਾਚੀਨ ਸੰਸਕ੍ਰਿਤ ਪਾਠ ਤੋਂ ਲਿਆ ਗਿਆ ਹੈ। ਅਸਲ ਵਿੱਚ, ਇਹ ਥੀਮ ਜੀਵਨ ਦੇ ਸਾਰੇ ਮੁੱਲਾਂ - ਮਾਨਵ, ਜਾਨਵਰ, ਪੌਦੇ, ਅਤੇ ਸੂਖਮ ਜੀਵ - ਅਤੇ ਧਰਤੀ ‘ਤੇ ਅਤੇ ਵਿਆਪਕ ਬ੍ਰਹਿਮੰਡ ਵਿੱਚ ਉਨ੍ਹਾਂ ਦੇ ਆਪਸੀ ਸਬੰਧਾਂ ਦੀ ਪੁਸ਼ਟੀ ਕਰਦਾ ਹੈ।

ਥੀਮ ਵੀ ਵਿਅਕਤੀਗਤ ਜੀਵਨਸ਼ੈਲੀ ਦੇ ਨਾਲ-ਨਾਲ ਰਾਸ਼ਟਰੀ ਵਿਕਾਸ ਦੇ ਪੱਧਰ 'ਤੇ, ਇਸ ਦੇ ਸਬੰਧਿਤ, ਵਾਤਾਵਰਣ ਲਈ ਟਿਕਾਊ ਅਤੇ ਜ਼ਿੰਮੇਵਾਰ ਵਿਕਲਪਾਂ ਦੇ ਨਾਲ, ਲਾਈਫ (LiFE - ਵਾਤਾਵਰਣ ਲਈ ਜੀਵਨ ਸ਼ੈਲੀ) ਨੂੰ ਵੀ ਸਪੌਟਲਾਈਟ ਕਰਦਾ ਹੈ, ਜਿਸ ਨਾਲ ਆਲਮੀ ਪੱਧਰ 'ਤੇ ਪਰਿਵਰਤਨਸ਼ੀਲ ਕਾਰਵਾਈਆਂ ਹੁੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਇੱਕ ਸਵੱਛ, ਹਰਿਆ-ਭਰਿਆ ਅਤੇ ਉੱਜਵਲ ਭਵਿੱਖ ਸੰਭਵ ਹੁੰਦਾ ਹੈ। 

ਲੋਗੋ ਅਤੇ ਥੀਮ ਮਿਲ ਕੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਸਬੰਧ ਵਿੱਚ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹਨ, ਜੋ ਦੁਨੀਆ ਵਿੱਚ ਸਾਰਿਆਂ ਲਈ ਨਿਆਂਪੂਰਨ ਅਤੇ ਬਰਾਬਰੀ ਵਾਲੇ ਵਿਕਾਸ ਲਈ ਇੱਕ ਟਿਕਾਊ, ਸੰਪੂਰਨ, ਜ਼ਿੰਮੇਵਾਰ ਅਤੇ ਸਮਾਵੇਸ਼ੀ ਢੰਗ ਨਾਲ ਯਤਨਸ਼ੀਲ ਹੈ, ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਇਸ ਕਠਿਨ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ। ਇਹ ਲੋਗੋ ਅਤੇ ਥੀਮ ਸਾਡੀ ਜੀ20 ਪ੍ਰੈਜ਼ੀਡੈਂਸੀ ਲਈ ਵਿਲੱਖਣ ਭਾਰਤੀ ਪਹੁੰਚ ਨੂੰ ਦਰਸਾਉਂਦੇ ਹਨ, ਜੋ ਆਪਣੇ ਆਸ ਪਾਸ ਦੇ ਈਕੋਸਿਸਟਮ ਦੇ ਨਾਲ ਇਕਸੁਰਤਾ ਵਿੱਚ ਰਹਿਣਾ ਸਿਖਾਉਂਦਾ ਹੈ।

ਭਾਰਤ ਲਈ, ਜੀ20 ਪ੍ਰੈਜ਼ੀਡੈਂਸੀ "ਅੰਮ੍ਰਿਤਕਾਲ" ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ, ਜੋ 15 ਅਗਸਤ 2022 ਨੂੰ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਸ਼ੁਰੂ ਹੋ ਕੇ ਇਸ ਦੀ ਆਜ਼ਾਦੀ ਦੀ ਸ਼ਤਾਬਦੀ ਤੱਕ, 25 ਵਰ੍ਹਿਆਂ ਦੀ ਅਵਧੀ,  ਇੱਕ ਭਵਿੱਖਮੁਖੀ, ਸਮ੍ਰਿੱਧ, ਸਮਾਵੇਸ਼ੀ ਅਤੇ ਵਿਕਸਿਤ ਸਮਾਜ ਵੱਲ ਇਸ ਦੇ ਮੂਲ ਰੂਪ ਵਿੱਚ ਮਾਨਵ-ਕੇਂਦ੍ਰਿਤ ਪਹੁੰਚ ਲਈ ਇੱਕ ਵੱਖਰੀ ਯਾਤਰਾ ਹੈ।

ਜੀ20 ਵੈੱਬਸਾਈਟ

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਵੈੱਬਸਾਈਟ www.g20.in ਨੂੰ ਵੀ ਪ੍ਰਧਾਨ ਮੰਤਰੀ ਨੇ ਲਾਂਚ ਕੀਤਾ। ਇਹ ਵੈੱਬਸਾਈਟ 1 ਦਸੰਬਰ 2022, ਜਿਸ ਦਿਨ ਭਾਰਤ ਜੀ20 ਪ੍ਰੈਜ਼ੀਡੈਂਸੀ ਦਾ ਅਹੁਦਾ ਸੰਭਾਲ਼ ਲਵੇਗਾ, ਨੂੰ ਜੀ20 ਪ੍ਰੈਜ਼ੀਡੈਂਸੀ ਦੀ ਵੈੱਬਸਾਈਟ www.g20.org 'ਤੇ ਅਸਾਨੀ ਨਾਲ ਮਾਈਗ੍ਰੇਟ ਹੋ ਜਾਵੇਗੀ। ਜੀ20 ਅਤੇ ਲੌਜਿਸਟਿਕ ਪ੍ਰਬੰਧਾਂ ਬਾਰੇ ਅਸਲ ਜਾਣਕਾਰੀ ਤੋਂ ਇਲਾਵਾ, ਇਸ ਵੈੱਬਸਾਈਟ ਦੀ ਵਰਤੋਂ ਜੀ20 ਨਾਲ ਸਬੰਧਿਤ ਜਾਣਕਾਰੀ ਦੇ ਭੰਡਾਰ ਵਜੋਂ ਵਿਕਸਿਤ ਕਰਨ ਅਤੇ ਸੇਵਾ ਕਰਨ ਲਈ ਵੀ ਕੀਤੀ ਜਾਵੇਗੀ। ਵੈੱਬਸਾਈਟ ਵਿੱਚ ਨਾਗਰਿਕਾਂ ਨੂੰ ਆਪਣੇ ਸੁਝਾਅ ਦੇਣ ਲਈ ਇੱਕ ਸੈਕਸ਼ਨ ਸ਼ਾਮਲ ਕੀਤਾ ਗਿਆ ਹੈ।

ਜੀ20 ਐਪ

ਵੈੱਬਸਾਈਟ ਤੋਂ ਇਲਾਵਾ, ਇੱਕ ਮੋਬਾਈਲ ਐਪ "ਜੀ20 ਇੰਡੀਆ" ਨੂੰ ਐਂਡਰਾਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ 'ਤੇ ਰਿਲੀਜ਼ ਕੀਤਾ ਗਿਆ ਹੈ।

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Modi Government’s Resolute Pursuit for a Naxal-Free India

Media Coverage

Modi Government’s Resolute Pursuit for a Naxal-Free India
NM on the go

Nm on the go

Always be the first to hear from the PM. Get the App Now!
...
PM pays tributes to former Prime Minister Shri Rajiv Gandhi on his death anniversary
May 21, 2025

The Prime Minister Shri Narendra Modi paid tributes to former Prime Minister Shri Rajiv Gandhi on his death anniversary today.

In a post on X, he wrote:

“On his death anniversary today, I pay my tributes to our former Prime Minister Shri Rajiv Gandhi Ji.”