ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਪੰਜ ਵਰ੍ਹਿਆਂ (ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2027-28) ਦੀ ਅਵਧੀ ਲਈ 13,000 ਕਰੋੜ ਰੁਪਏ ਦੇ ਵਿੱਤੀ ਖਰਚੇ ਵਾਲੀ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ “ਪੀਐੱਮ ਵਿਸ਼ਵਕਰਮਾ” ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਦਾ ਉਦੇਸ਼ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੁਆਰਾ ਆਪਣੇ ਹੱਥਾਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੀ ਗੁਰੂ-ਸ਼ਿਸ਼ਯ ਪਰੰਪਰਾ ਜਾਂ ਪਰੰਪਰਾਗਤ ਕੌਸ਼ਲ ਦੇ ਪਰਿਵਾਰਕ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਣ ਕਰਨਾ ਹੈ। ਇਸ ਸਕੀਮ ਦਾ ਉਦੇਸ਼ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਵਿਸ਼ਵਕਰਮਾ ਘਰੇਲੂ ਅਤੇ ਗਲੋਬਲ ਵੈਲਿਊ ਚੇਨ ਨਾਲ ਏਕੀਕ੍ਰਿਤ ਹੈ।
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ, ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਰਾਹੀਂ ਮਾਨਤਾ ਦਿੱਤੀ ਜਾਵੇਗੀ, 5% ਦੀ ਰਿਆਇਤੀ ਵਿਆਜ ਦਰ ਨਾਲ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਦੀ ਕ੍ਰੈਡਿਟ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਸਕੀਮ ਅੱਗੇ ਸਕਿੱਲ ਅੱਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ, ਡਿਜੀਟਲ ਲੈਣ-ਦੇਣ ਲਈ ਪ੍ਰੋਤਸਾਹਨ ਅਤੇ ਮਾਰਕਿਟਿੰਗ ਸਹਾਇਤਾ ਪ੍ਰਦਾਨ ਕਰੇਗੀ।
ਇਹ ਸਕੀਮ ਭਾਰਤ ਭਰ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਵਿਸ਼ਵਕਰਮਾ ਦੇ ਤਹਿਤ ਪਹਿਲੀ ਵਾਰ ਵਿੱਚ 18 ਰਵਾਇਤੀ ਵਪਾਰਾਂ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਧੰਦਿਆਂ ਵਿੱਚ (i) ਤਰਖਾਣ (ਸੁਥਾਰ); (ii) ਕਿਸ਼ਤੀ ਬਣਾਉਣ ਵਾਲਾ; (iii) ਸ਼ਸਤਰ ਬਣਾਉਣ ਵਾਲਾ; (iv) ਲੋਹਾਰ; (v) ਹੈਮਰ ਅਤੇ ਟੂਲ ਕਿੱਟ ਮੇਕਰ; (vi) ਤਾਲਾ ਬਣਾਉਣ ਵਾਲਾ; (vii) ਸੁਨਿਆਰਾ (ਸੁਨਾਰ); (viii) ਘੁਮਿਆਰ (ਕੁਮਹਾਰ); (ix) ਮੂਰਤੀਕਾਰ (ਮੂਰਤੀਕਾਰ, ਪੱਥਰ ਉੱਕਰਾਉਣ ਵਾਲਾ), ਪੱਥਰ ਤੋੜਨ ਵਾਲਾ; (x) ਮੋਚੀ (ਚਰਮਕਾਰ) / ਜੁੱਤੀ ਬਣਾਉਣ ਵਾਲਾ / ਜੁੱਤੀਆਂ ਦਾ ਕਾਰੀਗਰ; (xi) ਮੇਸਨ (ਰਾਜਮਿਸਤਰੀ); (xii) ਟੋਕਰੀ/ਚਟਾਈ/ਝਾੜੂ ਬਣਾਉਣ ਵਾਲਾ/ਕੋਇਰ ਬੁਣਨ ਵਾਲਾ; (xiii) ਗੁੱਡੀਆਂ ਅਤੇ ਖਿਡੌਣੇ ਬਣਾਉਣ ਵਾਲਾ (ਰਵਾਇਤੀ); (xiv) ਨਾਈ; (xv) ਮਾਲਾ ਬਣਾਉਣ ਵਾਲਾ (ਮਾਲਾਕਾਰ); (xvi) ਧੋਬੀ; (xvii) ਦਰਜ਼ੀ; ਅਤੇ (xviii) ਫਿਸ਼ਿੰਗ ਨੈੱਟ ਮੇਕਰ।