ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਕਤੂਬਰ, 2024 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 51,000 ਤੋਂ ਅਧਿਕ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਸੰਬੋਧਨ ਭੀ ਕਰਨਗੇ।
ਰੋਜ਼ਗਾਰ ਮੇਲਾ(Rozgar Mela) ਰੋਜ਼ਗਾਰ ਸਿਰਜਣਾ ਨੂੰ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਏਗਾ।
ਦੇਸ਼ ਭਰ ਵਿੱਚ 40 ਸਥਾਨਾਂ (40 locations)‘ਤੇ ਰੋਜ਼ਗਾਰ ਮੇਲੇ (Rozgar Mela) ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਨਵੇਂ ਕਰਮਚਾਰੀ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ, ਜਿਵੇਂ ਰੈਵੇਨਿਊ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਆਦਿ ਵਿੱਚ ਸ਼ਾਮਲ ਹੋਣਗੇ।
ਨਵ ਨਿਯੁਕਤ ਰਿਕਰੂਟਸ ਨੂੰ ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal) ‘ਤੇ ਉਪਲਬਧ ਔਨਲਾਇਨ ਮਾਡਿਊਲ ‘ਕਰਮਯੋਗੀ ਪ੍ਰਾਰੰਭ’(‘Karmayogi Prarambh’) ਦੇ ਜ਼ਰੀਏ ਬੁਨਿਆਦੀ ਟ੍ਰੇਨਿੰਗ (foundational training) ਪ੍ਰਾਪਤ ਕਰਨ ਦਾ ਅਵਸਰ ਮਿਲੇਗਾ। ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal) ‘ਤੇ 1400 ਤੋਂ ਅਧਿਕ ਈ-ਲਰਨਿੰਗ ਕੋਰਸ(e-learning courses) ਉਪਲਬਧ ਹਨ ਜੋ ਨਵੇਂ ਰਿਕਰੂਟਸ ਨੂੰ ਆਪਣੀ ਭੂਮਿਕਾ ਪ੍ਰਭਾਵੀ ਢੰਗ ਨਾਲ ਨਿਭਾਉਣ ਅਤੇ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਜ਼ਰੂਰੀ ਕੌਸ਼ਲ ਨਾਲ ਲੈਸ ਕਰਨਗੇ।