Quoteਅਮਰੀਕੀ ਵਫ਼ਦ ਨੇ ਭਾਰਤ ਵਿੱਚ ਚੋਣਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਵਿਆਪਕਤਾ, ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਸਰਾਹਨਾ ਕੀਤੀ
Quoteਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਅਮਰੀਕੀ ਕਾਂਗਰਸ ਦੇ ਲਗਾਤਾਰ ਅਤੇ ਦੋਧਿਰੀ ਸਮਰਥਨ ਦੇ ਮਹੱਤਵ ‘ਤੇ ਧਿਆਨ ਦਿੱਤਾ
Quoteਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਅਮਰੀਕਾ ਦੀ ਆਪਣੀ ਇਤਿਹਾਸਿਕ ਸਰਕਾਰੀ ਯਾਤਰਾ ਨੂੰ ਯਾਦ ਕੀਤਾ ਜਿਸ ਦੇ ਦੌਰਾਨ ਉਨ੍ਹਾਂ ਨੇ ਦੂਸਰੀ ਵਾਰ ਕਾਂਗਰਸ ਨੂੰ ਸੰਬੋਧਨ ਕੀਤਾ ਸੀ

ਹਾਊਸ ਫੌਰੇਨ ਅਫੇਅਰਸ ਕਮੇਟੀ ਦੇ ਚੇਅਰਮੈਨ, ਪ੍ਰਤੀਨਿਧੀ ਮਾਇਕਲ ਮੈਕਕੌਲ (Rep. Michael McCaul) ਦੀ ਅਗਵਾਈ ਵਿੱਚ ਸੱਤ ਮੈਂਬਰੀ ਅਮਰੀਕੀ ਕਾਂਗਰਸ ਦੇ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਵਫ਼ਦ ਦੇ ਹੋਰ ਮੈਂਬਰਾਂ ਵਿੱਚ ਪ੍ਰਤੀਨਿਧੀ ਨੈਂਸੀ ਪੇਲੋਸੀ, ਪ੍ਰਤੀਨਿਧੀ ਗ੍ਰੈਗਰੀ ਮੀਕਸ, ਪ੍ਰਤੀਨਿਧੀ ਮੈਰੀਏਨੇਟ ਮਿਲਰ-ਮੀਕਸ, ਪ੍ਰਤੀਨਿਧੀ ਨਿਕੋਲ ਮੈਲਿਓਟਾਕਿਸ, ਪ੍ਰਤੀਨਿਧੀ ਅਮਰੀਸ਼ ਬਾਬੂਲਾਲ “ਅਮੀ ਬੇਰਾ” ਅਤੇ ਪ੍ਰਤੀਨਿਧੀ ਜਿਮ ਮੈਕਗਵਰਨ (Rep. Nancy Pelosi, Rep. Gregory Meeks, Rep. Mariannette Miller-Meeks, Rep. Nicole Malliotakis, Rep. Amerish Babulal “Ami Bera” and Rep. Jim McGovern) ਸ਼ਾਮਲ ਸਨ।

ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਲਗਾਤਾਰ ਤੀਸਰੀ ਵਾਰ ਇਤਿਹਾਸਿਕ ਤੌਰ ‘ਤੇ ਚੁਣੇ ਜਾਣ ‘ਤੇ ਵਧਾਈ ਦਿੱਤੀ।

ਉਨ੍ਹਾਂ ਨੇ ਭਾਰਤ ਵਿੱਚ ਹਾਲ ਹੀ ਵਿੱਚ ਸੰਪੰਨ ਦੁਨੀਆ ਦੀ ਸਭ ਤੋਂ ਬੜੀ ਲੋਕਤੰਤਰੀ ਪ੍ਰਕਿਰਿਆ ਦੀ ਵਿਆਪਕਤਾ, ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਲਈ ਗਹਿਰੀ ਸਰਾਹਨਾ ਵਿਅਕਤ ਕੀਤੀ।

ਵਫ਼ਦ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਅਤੇ ਵਪਾਰ, ਨਵੀਂ ਅਤੇ ਉੱਭਰਦੀ ਹੋਈ ਟੈਕਨੋਲੋਜੀ, ਰੱਖਿਆ, ਜਨ-ਜਨ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਸਾਰੇ ਖੇਤਰਾਂ ਵਿੱਚ ਵਿਆਪਕ ਰਣਨੀਤਕ ਆਲਮੀ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦੇ ਲਈ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਅਮਰੀਕੀ ਕਾਂਗਰਸ ਦੇ ਲਗਾਤਾਰ ਅਤੇ ਦੁਵੱਲੇ ਸਮਰਥਨ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ, ਜੋ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਦੇ ਸਨਮਾਨ ਅਤੇ ਜਨ-ਜਨ ਦੇ  ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਆਲਮੀ ਭਲਾਈ ਦੇ ਲਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਜੂਨ ਵਿੱਚ ਅਮਰੀਕਾ ਦੀ ਆਪਣੀ ਸਰਕਾਰੀ ਯਾਤਰਾ ਨੂੰ ਯਾਦ ਕੀਤਾ, ਜਿਸ ਦੇ ਦੌਰਾਨ ਉਨ੍ਹਾਂ ਨੂੰ ਦੂਸਰੀ ਵਾਰ ਇਤਿਹਾਸਿਕ ਤੌਰ ‘ਤੇ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ ਸੀ। 

 

  • Deepak kumar parashar September 07, 2024

    नमो
  • Avaneesh Rajpoot September 06, 2024

    jai shree ram
  • Vivek Kumar Gupta September 04, 2024

    नमो ..🙏🙏🙏🙏🙏
  • Vivek Kumar Gupta September 04, 2024

    नमो .................🙏🙏🙏🙏🙏
  • Aseem Goel August 26, 2024

    🙏🙏🙏
  • Satyanarain August 09, 2024

    Jai ho 🙏
  • Subhash Sudha August 06, 2024

    Jai shree Ram
  • Vimlesh Mishra July 20, 2024

    jai mata di ab wo din dur nahi jab hum vishw guru baneygey
  • Dr Swapna Verma July 11, 2024

    jay ho
  • Mohd Husain July 04, 2024

    Jay ho
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Apple’s biggest manufacturing partner Foxconn expands India operations: 25 million iPhones, 30,000 dormitories and …

Media Coverage

Apple’s biggest manufacturing partner Foxconn expands India operations: 25 million iPhones, 30,000 dormitories and …
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਮਈ 2025
May 23, 2025

Citizens Appreciate India’s Economic Boom: PM Modi’s Leadership Fuels Exports, Jobs, and Regional Prosperity