ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਸੈਮੀਕੌਨ ਇੰਡੀਆ (SEMICON India) 2024 ਦਾ ਉਦਘਾਟਨ ਕੀਤਾ। ‘ਸ਼ੇਪਿੰਗ ਦ ਸੈਮੀਕੰਡਕਟਰ ਫਿਊਚਰ’(‘Shaping the Semiconductor Future’) ਥੀਮ ਦੇ ਨਾਲ ਸੈਮੀਕੌਨ ਇੰਡੀਆ (SEMICON India) 2024 ਦਾ ਆਯੋਜਨ 11 ਤੋਂ 13 ਸਤੰਬਰ ਤੱਕ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨੀਂ ਕਾਨਫਰੰਸ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀਆਂ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਦੀ ਹੈ, ਜੋ ਸੈਮੀਕੰਡਕਟਰ ਦੇ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੀ ਪਰਿਕਲਪਨਾ ਕਰਦੀ ਹੈ। ਇਸ ਕਾਨਫਰੰਸ ਵਿੱਚ ਵਿਸ਼ਵ ਪੱਧਰ ਦੇ ਸੈਮੀਕੰਡਕਟਰ ਦਿੱਗਜਾਂ ਦੀ ਟੌਪ ਲੀਡਰਸ਼ਿਪ ਹਿੱਸਾ ਲੈ ਰਹੀ ਹੈ, ਜੋ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਗਲੋਬਲ ਲੀਡਰਾਂ, ਕੰਪਨੀਆਂ ਅਤੇ ਮਾਹਰਾਂ ਨੂੰ ਇੱਕ ਮੰਚ ‘ਤੇ ਨਾਲ ਲਿਆਵੇਗੀ। ਕਾਨਫਰੰਸ ਵਿੱਚ 250 ਤੋਂ ਅਧਿਕ ਪ੍ਰਦਰਸ਼ਕ ਅਤੇ 150 ਵਕਤਾ ਭੀ ਹਿੱਸਾ ਲੈ ਰਹੇ ਹਨ।
ਐੱਸਈਐੱਮਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਸ਼੍ਰੀ ਅਜੀਤ ਮਨੋਚਾ(CEO of SEMI, Shri Ajit Manocha) ਨੇ ਸੈਮੀਕੌਨ ਇੰਡੀਆ (SEMICON India) 2024 ਵਿੱਚ ਮਿਲੇ ਸੁਆਗਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੇ ਅਨੁਭਵ ਨੂੰ, ‘ਅਭੂਤਪੂਰਵ’ ਅਤੇ ‘ਤੇਜ਼ੀ ਨਾਲ ਮਹੱਤਵਪੂਰਨ ਹੁੰਦੇ’, ਦੋ ਪ੍ਰਮੁੱਖ ਸ਼ਬਦਾਂ ਵਿੱਚ ਵਰਣਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਭੂਤਪੂਰਵ ਪੱਧਰ ‘ਤੇ ਹੋ ਰਹੇ ਇਸ ਸਮਾਗਮ ਵਿੱਚ ਦੁਨੀਆ ਭਰ ਦੇ 100 ਤੋਂ ਅਧਿਕ ਸੀਈਓਜ਼ ਅਤੇ ਸੀਐਕਸਓਜ਼ (CEOs and CXOs) ਇਕੱਠੇ ਇੱਕ ਮੰਚ ‘ਤੇ ਹਨ, ਜੋ ਸੈਮੀਕੰਡਕਟਰਸ ਲਈ ਸੰਪੂਰਨ ਇਲੈਕਟ੍ਰੌਨਿਕ ਸਪਲਾਈ ਚੇਨ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਦੇਸ਼, ਦੁਨੀਆ, ਉਦਯੋਗ ਅਤੇ ਮਾਨਵਤਾ ਦੇ ਹਿਤਾਂ ਦੇ ਲਈ ਇੱਕ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ ਵਿੱਚ ਭਾਰਤ ਦਾ ਭਰੋਸੇਯੋਗ ਭਾਗੀਦਾਰ ਬਣੇਗਾ। ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਹੇਠ ਭਾਰਤ ਵਿੱਚ ਵਿਕਾਸ ਦੇ ਅਦੁੱਤੀ ਮਾਡਲ ਦਾ ਉਲੇਖ ਕਰਦੇ ਹੋਏ ਸ਼੍ਰੀ ਮਨੋਚਾ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ, ਦੁਨੀਆ ਦੇ ਹਰ ਉਦਯੋਗ ਦੇ ਲਈ ਮੂਲਭੂਤ ਹੈ, ਖਾਸ ਕਰਕੇ ਮਾਨਵਤਾ ਦੇ ਲਈ। ਉਨ੍ਹਾਂ ਨੇ ਭਾਰਤ ਦੇ 1.4 ਅਰਬ ਲੋਕਾਂ ਅਤੇ ਦੁਨੀਆ ਦੇ 8 ਅਰਬ ਲੋਕਾਂ ਦੇ ਲਈ ਕੰਮ ਕਰਨ ਦਾ ਭਰੋਸਾ ਜਤਾਇਆ।
ਟਾਟਾ ਇਲੈਕਟ੍ਰੌਨਿਕਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਡਾ.ਰਣਧੀਰ ਠਾਕੁਰ (President and CEO of Tata Electronics, Dr Randhir Thakur) ਨੇ ਇਸ ਇਤਿਹਾਸਿਕ ਇਕੱਠ ਨੂੰ ਸੰਭਵ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਸੈਮੀਕੰਡਕਟਰ ਉਦਯੋਗ ਨੂੰ ਭਾਰਤ ਤੱਕ ਲਿਆਉਣ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਾਲ 13 ਮਾਰਚ ਨੂੰ ਧੋਲੇਰਾ ਵਿੱਚ ਭਾਰਤ ਦੇ ਪਹਿਲੇ ਕਮਰਸ਼ੀਅਲ ਫੈਬ (first commercial fab) ਅਤੇ ਅਸਾਮ ਦੇ ਜਾਗੀਰੋਡ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਓਸੈਟ ਕਾਰਖਾਨੇ (first Indigenous OSAT factory) ਦਾ ਨੀਂਹ ਪੱਥਰ ਰੱਖਣ ਦੇ ਅਵਸਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੋਨਾਂ ਪ੍ਰੋਜੈਕਟਾਂ ਨੂੰ ਰਿਕਾਰਡ ਸਮਾਂ ਵਿੱਚ ਸਰਕਾਰ ਨੂੰ ਮਨਜ਼ੂਰੀ ਮਿਲੀ ਹੈ। ਉਨ੍ਹਾਂ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ ਦੁਆਰਾ ਪ੍ਰਦਰਸ਼ਿਤ ਸਹਿਯੋਗ ਅਤੇ ਉਤਕ੍ਰਿਸ਼ਟ ਸੇ-ਡੂ ਅਨੁਪਾਤ ਨੂੰ ਕ੍ਰੈਡਿਟ ਦਿੱਤਾ ਜੋ ਪ੍ਰਧਾਨ ਮੰਤਰੀ ਦੇ ਕੰਮਾਂ ਨੂੰ ਤਤਕਾਲਿਕਤਾ ਦੀ ਭਾਵਨਾ ਦੇ ਨਾਲ ਸੰਚਾਲਿਤ ਕਰਨ ਦੇ ਸੰਦੇਸ਼ ਦੇ ਅਨੁਰੂਪ ਹੈ।
ਚਿਪਮੇਕਿੰਗ ਦੇ ਲਈ ਮਹੱਤਵਪੂਰਨ 11 ਜ਼ਰੂਰੀ ਖੇਤਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਡਾ. ਠਾਕੁਰ ਨੇ ਕਿਹਾ ਕਿ ਸਰਕਾਰ ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਇਹ ਸਾਰੇ ਖੇਤਰ ਇੱਥੇ ਸੈਮੀਕੌਨ (SEMICON) 2024 ਵਿੱਚ ਇੱਕ ਹੀ ਮੰਚ ‘ਤੇ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵਿਕਾਸ ਦੇ ਲਈ, ਸਾਰੇ ਖੇਤਰਾਂ ਦੇ ਪ੍ਰਤੀਨਿਧੀਆਂ ਦੇ ਦਰਮਿਆਨ ਮਹੱਤਵਪੂਰਨ ਸਾਂਝੇਦਾਰੀ, ਪ੍ਰਧਾਨ ਮੰਤਰੀ ਦੀ ਆਲਮੀ ਪਹੁੰਚ ਅਤੇ ਭਾਰਤ ਦੇ ਸੈਮੀਕੰਡਕਟਰ ਮਿਸ਼ਨ ‘ਤੇ ਦਿੱਤੇ ਗਏ ਖਾਸ ਧਿਆਨ ਦੀ ਵਜ੍ਹਾ ਨਾਲ ਹੀ ਸਥਾਪਿਤ ਹੋ ਪਾਈ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੈਮੀਕੰਡਕਟਰ ਉਦਯੋਗ, ਵਿਕਸਿਤ ਭਾਰਤ 2047 (Viksit Bharat 2047) ਦੇ ਦ੍ਰਿਸ਼ਟੀਕੋਣ ਦਾ ਅਧਾਰ ਬਣੇਗਾ ਅਤੇ ਇਸ ਦਾ ਰੋਜ਼ਗਾਰ ਸਿਰਜਣਾ ‘ਤੇ ਭੀ ਬਹੁ-ਪੱਧਰੀ ਪ੍ਰਭਾਵ ਪਵੇਗਾ। ਉਨ੍ਹਾਂ ਨੇ ਭਾਰਤ ਦੇ ਸੈਮੀਕੰਡਕਟਰ ਸੁਪਨੇ ਨੂੰ ਵਾਸਤਵਿਕਤਾ ਵਿੱਚ ਬਦਲਣ ਦੇ ਲਈ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਕ੍ਰੈ਼ਡਿਟ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ, “ਇਹੀ ਸਹੀ ਸਮਾਂ ਹੈ” ।
ਐੱਨਐਕਸਪੀ ਸੈਮੀਕੰਡਕਟਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO) ਸ਼੍ਰੀ ਕਰਟ ਸੀਵਰਸ (CEO of NXP Semiconductors, Mr Kurt Sievers) ਨੇ ਸੈਮੀਕੌਨ 2024 ਦਾ ਹਿੱਸਾ ਬਣਨ ਦੇ ਲਈ ਆਪਣੀ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਸਮਾਗਮ ਭਾਰਤ ਦੇ ਲਈ ਇੱਕ ਪਰਿਵਰਤਨਕਾਰੀ ਯਾਤਰਾ ਦਾ ਪ੍ਰਤੀਕ ਹੈ। ਸਫ਼ਲਤਾ ਦੇ ਤਿੰਨ ਗੁਣਾਂ, ਅਭਿਲਾਸ਼ਾ, ਵਿਸ਼ਵਾਸ ਅਤੇ ਸਹਿਯੋਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੈਮੀਕੌਨ ਜਿਹਾ ਆਯੋਜਨ ਸਹਿਯੋਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਭਾਰਤ ਵਿੱਚ ਤੇਜ਼ੀ ਨਾਲ ਆ ਰਹੇ ਪਰਿਵਰਤਨਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਨਾ ਕੇਵਲ ਦੁਨੀਆ ਦੇ ਲਈ , ਬਲਕਿ ਦੇਸ਼ ਦੇ ਲਈ ਭੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਦੇ ਹੋਰ ਖੇਤਰਾਂ ‘ਤੇ ਪੈਣ ਵਾਲੇ ਕਈ ਪੱਧਰੀ ਪ੍ਰਭਾਵਾਂ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਇਸ ਨਾਲ ਭਾਰਤ ਨੂੰ ਅਗਲੇ ਕੁਝ ਵਰ੍ਹਿਆਂ ਵਿੱਚ ਇੱਕ ਅਤਿਅੰਤ ਸ਼ਕਤੀਸ਼ਾਲੀ ਅਰਥਵਿਵਸਥਾ ਬਣਨ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਐੱਨਐਕਸਪੀ(NXP), ਖੋਜ ਅਤੇ ਵਿਕਾਸ ਕਾਰਜਾਂ (R&D efforts) ਵਿੱਚ ਇੱਕ ਅਰਬ ਡਾਲਰ ਤੋਂ ਅਧਿਕ ਦੇ ਪ੍ਰਯਾਸ ਕਰ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਇਨੋਵੇਸ਼ਨ, ਲੋਕਤੰਤਰ ਅਤੇ ਵਿਸ਼ਵਾਸ (innovation, democracy and trust) ਦੇ ਤਿੰਨ ਤੱਤਾਂ ਨੂੰ ਇਸ ਯਾਤਰਾ ਵਿੱਚ ਸ਼ਾਮਲ ਕਰਨ ਦੇ ਲਈ ਧੰਨਵਾਦ ਕੀਤਾ, ਕਿਉਂਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਦੇ ਲਈ ਇਹ ਤੱਤ ਬੇਹੱਦ ਜ਼ਰੂਰੀ ਹੈ।
ਰੇਨੇਸਾਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਸ਼੍ਰੀ ਹਿਦੇਤੋਸ਼ੀ ਸ਼ਿਬਾਤਾ (CEO of Renesas, Mr Hidetoshi Shibata) ਨੇ ਪ੍ਰਧਾਨ ਮੰਤਰੀ ਨੂੰ ਸੈਮੀਕੌਨ ਇੰਡੀਆ 2024 ਵਿੱਚ ਇਸ ਸਫ਼ਲ ਅਤੇ ਯਾਦਗਾਰੀ ਸਮਾਗਮ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਇੱਕ ਪ੍ਰਸਿੱਧ ਸੰਸਥਾਨ ਦੇ ਨਾਲ ਸਾਂਝੇਦਾਰੀ ਕਰਨਾ ਅਤੇ ਗੁਜਰਾਤ ਵਿੱਚ ਭਾਰਤ ਦੀ ਪਹਿਲੀ ਅਸੈਂਬਲੀ ਇਕਾਈ ਅਤੇ ਟੈਸਟ ਸੁਵਿਧਾਵਾਂ ਦੀ ਸਥਾਪਨਾ ਕਰਨਾ ਉਨ੍ਹਾਂ ਦੇ ਲਈ ਸੁਭਾਗ ਦੀ ਬਾਤ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਪਾਇਲਟ ਲਾਇਨ (pilotline) ਦਾ ਨਿਰਮਾਣ ਪਹਿਲਾਂ ਤੋਂ ਹੀ ਚਲ ਰਿਹਾ ਹੈ। ਉਨ੍ਹਾਂ ਨੇ ਬੰਗਲੌਰ, ਹੈਦਰਾਬਾਦ ਅਤੇ ਨੌਇਡਾ ਵਿੱਚ ਗਤੀਵਿਧੀਆਂ ਅਤੇ ਅਪਰੇਸ਼ਨ ਉਪਸਥਿਤੀ ਦੇ ਵਿਸਤਾਰ ਬਾਰੇ ਭੀ ਬਾਤ ਕੀਤੀ। ਉਨ੍ਹਾਂ ਨੇ ਅਗਲੇ ਸਾਲ ਤੱਕ ਭਾਰਤ ਵਿੱਚ ਕਰਮਚਾਰੀਆਂ ਦੀ ਸੰਖਿਆ ਭੀ ਦੁੱਗਣੀ ਕਰਨ ਦਾ ਜ਼ਿਕਰ ਕੀਤਾ ਤਾਕਿ ਭਾਰਤੀ ਅਤੇ ਆਲਮੀ ਬਜ਼ਾਰ ਲਈ ਵੈਲਿਊ ਐਡਿਡ ਅਡਵਾਂਸਡ ਕਿਸਮ ਦੀਆਂ ਸੈਮੀਕੰਡਕਟਰ ਡਿਜ਼ਾਈਨ ਗਤੀਵਿਧੀਆਂ ਨੂੰ, ਅਧਿਕ ਤੋਂ ਅਧਿਕ ਬਣਾਇਆ ਜਾ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਲਕਸ਼ ਨੂੰ ਮੂਰਤਰੂਪ ਦੇਣ ਦੇ ਲਈ ਸੈਮੀਕੰਡਕਟਰ ਤਕਨੀਕ ਨੂੰ ਭਾਰਤ ਵਿੱਚ ਲਿਆਉਣ ਦੇ ਸਫ਼ਰ ਨੂੰ ਲੈ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ।
ਆਈਐੱਮਈਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ- CEO), ਸ਼੍ਰੀ ਲੂਕ ਵੈਨ ਡੇਨ ਹੋਵ (CEO of IMEC, Mr Luc Van Den Hove) ਨੇ ਪ੍ਰਧਾਨ ਮੰਤਰੀ ਨੂੰ ਸੈਮੀਕੌਨ (SEMICON) 2024 ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤੇ ਲੀਡਰਸ਼ਿਪ, ਸੈਮੀਕੰਡਕਟਰ ਨਿਰਮਾਣ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਨੂੰ ਇੱਕ ਸਪਸ਼ਟ ਮਾਰਗ ਦਿਖਾ ਰਹੇ ਹਨ। ਦੀਰਘਕਾਲੀ ਖੋਜ ਅਤੇ ਵਿਕਾਸ ਦੀ ਰਣਨੀਤੀ (longer-term R&D strategy) ਸਥਾਪਿਤ ਕਰਨ ਅਤੇ ਨਿਵੇਸ਼ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਾ ਉਲੇਖ ਕਰਦੇ ਹੋਏ ਸ਼੍ਰੀ ਹੋਵ ਨੇ ਕਿਹਾ ਕਿ ਇਹ ਉਦਯੋਗ ਦੇ ਲਈ ਬੇਹੱਦ ਜ਼ਰੂਰੀ ਹੈ । ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਈਐੱਮਈਸੀ (IMEC) ਪ੍ਰਧਾਨ ਮੰਤਰੀ ਦੀਆਂ ਖ਼ਾਹਿਸ਼ੀ ਯੋਜਨਾਵਾਂ ਨੂੰ ਸਮਰਥਨ ਦੇਣ ਦੇ ਲਈ ਇੱਕ ਮਜ਼ਬੂਤ ਅਤੇ ਰਣਨੀਤਕ ਸਾਂਝੇਦਾਰੀ ਕਰਨ ਦੇ ਲਈ ਤਿਆਰ ਹੈ। ਇੱਕ ਭਰੋਸੇਯੋਗ ਸਪਲਾਈ ਚੇਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਹੋਵ ਨੇ ਕਿਹਾ, “ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਤੋਂ ਬਿਹਤਰ, ਭਰੋਸੇਮੰਦ ਭਾਗੀਦਾਰ ਕੌਣ ਹੋ ਸਕਦਾ ਹੈ”।