ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ਵਿੱਚ ਸੈਮੀਕੰਡਕਟਰ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਦੀ ਗੋਲਮੇਜ਼ ਬੈਠਕ (Semiconductor Executives’ Roundtable) ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਖੇਤਰ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕੀਤੀ। ਸ਼੍ਰੀ ਮੋਦੀ ਨੇ ਦੱਸਿਆ ਕਿ ਇਹ ਖੇਤਰ ਕਿਸ ਪ੍ਰਕਾਰ ਸਾਡੀ ਧਰਤੀ ‘ਤੇ ਵਿਕਾਸ (development trajectory of our planet) ਵਿੱਚ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਹੋ ਰਹੇ ਸੁਧਾਰਾਂ ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਨਾਲ ਭਾਰਤ ਨਿਵੇਸ਼ ਕਰਨ ਦੀ ਬਿਹਤਰੀਨ ਜਗ੍ਹਾ(great investment destination) ਬਣ ਗਿਆ ਹੈ।

ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਸੈਮੀਕੰਡਕਟਰ ਖੇਤਰ ਦੇ ਵਿਕਾਸ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਜੋ ਹੋਇਆ ਹੈ ਉਹ ਅਭੂਤਵਪੂਰਵ (unprecedented) ਹੈ, ਜਿਸ ਵਿੱਚ ਪੂਰੇ ਸੈਮੀਕੰਡਕਟਰ ਖੇਤਰ ਦੇ ਦਿੱਗਜਾਂ ਨੂੰ ਇੱਕ ਛੱਤ ਦੇ ਨੀਚੇ ਲਿਆਂਦਾ ਗਿਆ ਹੈ।

 

ਮਾਇਕ੍ਰੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO), ਸੰਜੈ ਮਹਿਰੋਤਰਾ (Sanjay Mehrotra, CEO of Micron) ਨੇ ਕਿਹਾ ਭਾਰਤ ਵਿੱਚ ਸੈਮੀਕੰਡਕਟਰ ਵਿਕਸਿਤ ਕਰਨ ਅਤੇ ਇਸ ਵਿੱਚ ਆਤਮਨਿਰਭਰਤਾ ਵਧਾਉਣ (increasing self-reliance) ਦਾ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਬਹੁਤ ਹੀ ਰੋਮਾਂਚਕ ਹੈ ਅਤੇ ਭਾਰਤ ਵਿੱਚ ਸੈਮੀਕੰਡਕਟਰ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਥਾਪਿਤ ਨੀਤੀ ਭੀ ਬਹੁਤ ਹੀ ਰੋਮਾਂਚਕ ਹੈ। ਉਨ੍ਹਾਂ ਨੇ ਕਿਹਾ, “ਇਹ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦੇ ਲਈ, ਸੈਮੀਕੰਡਕਟਰ ਖੇਤਰ ਵਿੱਚ ਅਵਸਰਾਂ ਨੂੰ ਵਿਕਸਿਤ ਕਰਨ ਦੇ ਲਈ ਇਕਦਮ ਸਹੀ ਸਮਾਂ ਹੈ, ਕਿਉਂਕਿ ਏਆਈ (AI) ਵਧੇਗਾ, ਅਵਸਰ ਵਧਣਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਭ ਤੋਂ ਬਿਹਤਰ (the best) ਆਉਣ ਅਜੇ ਬਾਕੀ ਹੈ।”

ਸੈਮੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),  ਅਜੀਤ ਮਨੋਚਾ (Ajit Manocha, CEO, SEMI) ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਦਾ ਕੋਈ ਸਾਨੀ ਨਹੀਂ (no parallel) ਹੈ ਅਤੇ ਇਹ ਅਗਵਾਈ ਅਸਾਧਾਰਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਮੋਦੀ ਦੀ ਅਗਵਾਈ (Modi's leadership) ਨੂੰ ਲਗਦਾ ਹੈ ਕਿ ਇਹ ਬਹੁਤ ਅੱਛਾ ਹੈ ਕਿ ਪੂਰੀ ਦੁਨੀਆ ਮੇਰੇ ਨਾਲ ਇਸ ਸਮਿਟ ਵਿੱਚ ਆ ਰਹੀ ਹੈ।”

 

ਐੱਨਐਕਸਪੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO), ਕਰਟ ਸੀਵਰਸ (Kurt Sievers, CEO NXP) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ਤਾ, ਨਿਰੰਤਰਤਾ ਅਤੇ ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਈਕੋਸਿਸਟਮ ਵਿਕਾਸ (semiconductor industry ecosystem development) ਦੇ ਲਿਹਾਜ਼ ਨਾਲ ਕੀ ਜ਼ਰੂਰੀ ਹੈ, ਇਸ ਬਾਰੇ ਉਨ੍ਹਾਂ ਦੀ ਦੂਰਦਰਸ਼ਤਾ ਤੋਂ ਬੇਹੱਦ ਉਤਸ਼ਾਹਿਤ ਅਤੇ ਪ੍ਰਸੰਨ ਹਨ। ਕਰਟ ਸੀਵਰਸ ਨੇ ਕਿਹਾ ਕਿ ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ (Semiconductor industry) ਵਿੱਚ ਪ੍ਰਧਾਨ ਮੰਤਰੀ ਮੋਦੀ ਜਿਤਨੀ ਗਹਿਰੀ ਮੁਹਾਰਤ(deep expertise) ਰੱਖਣ ਵਾਲੇ ਕਿਸੇ ਭੀ ਵਿਸ਼ਵ ਨੇਤਾ ਨਾਲ ਮੁਲਾਕਾਤ ਨਹੀਂ ਕੀਤੀ ਹੈ।

ਟੀਈਪੀਐੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),    ਰਣਧੀਰ ਠਾਕੁਰ (Randhir Thakur, CEO, TEPL) ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਅਤੇ ਦੇਸ਼ ਦੇ ਭਵਿੱਖ ਦੇ ਲਈ ਡਿਜੀਟਲ ਇਨਫ੍ਰਾਸਟ੍ਰਕਚਰ (digital infrastructure) ਨੂੰ ਲੈ ਕੇ ਉਨ੍ਹਾਂ ਦੇ ਨਜ਼ਰੀਏ ਤੋਂ ਕਾਫ਼ੀ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰਸ ਵਿਕਸਿਤ ਭਾਰਤ (Viksit Bharat) ਵਿੱਚ ਅਹਿਮ ਭੂਮਿਕਾ ਨਿਭਾਉਣਗੇ।

 

ਜੈਕਬਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),   ਬੌਬ ਪ੍ਰਾਗੜਾ (Bob Pragada, CEO, Jacobs) ਨੇ ਕਿਹਾ ਕਿ ਭਾਰਤ ਨੂੰ ਆਲਮੀ ਪੱਧਰ ‘ਤੇ ਉੱਪਰ ਉਠਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਕੰਮ ਕੁਝ ਐਸਾ ਹੈ ਜਿਸ ਦੀ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆ ਨੂੰ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਭਾਰਤ ਮੈਨੂਫੈਕਚਰਿੰਗ ਪੁਨਰਜਾਗਰਣ(manufacturing renaissance) ਵਿੱਚ ਸਭ ਤੋਂ ਅੱਗੇ (at the forefront) ਹੋਵੇਗਾ। ਇਹ ਹੋਣ ਵਾਲਾ ਹੈ। ਮੈਨੂੰ ਲਗਦਾ ਹੈ ਕਿ ਅਗਲੇ ਦਹਾਕੇ ਵਿੱਚ ਭਾਰਤ ਆਲਮੀ ਪੱਧਰ ‘ਤੇ ਮੋਹਰੀ (leader on the world scale) ਹੋ ਸਕਦਾ ਹੈ।”

ਰੇਨੇਸਾਸ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),  ਹਿਦੇਤੋਸੀ ਸ਼ਿਬਾਤਾ (Hidetoshi Shibata, CEO, Renesas) ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਦੇਸ਼ ਹਮੇਸ਼ਾ ਸਰਲ ਅਤੇ ਸਪਸ਼ਟ ਹੁੰਦਾ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਉਹ ਕੀ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, “ਪੂਰਨ ਸਪਸ਼ਟਤਾ ਹਮੇਸ਼ਾ ਮਦਦ ਕਰਦੀ ਹੈ, ਬਹੁਤ ਚੁਸਤ ਅਤੇ ਤੇਜ਼ ਪ੍ਰਗਤੀ ਕਰਦੀ ਹੈ।”( “Absolute clarity always helps, makes very agile and fast progress”,)

 

ਆਈਐੱਮਈਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO),   ਲਿਊਕ ਵਾਨ ਡੈੱਨ ਹੋਵੇ (Luc Van Den Hove, CEO of IMEC) ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਨੇ ਸੈਮੀਕੰਡਕਟਰ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਨੂੰ ਇੱਕ ਪਾਵਰਹਾਊਸ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੈਨੂਫੈਕਚਰਿੰਗ ਤੋਂ ਪਰੇ ਪ੍ਰਧਾਨ ਮੰਤਰੀ ਦੇ ਦੀਰਘ-ਕਾਲੀ ਖੋਜ ਅਤੇ ਵਿਕਾਸ (ਆਰਐਂਡਡੀ) ਵਿਜ਼ਨ ‘ਤੇ ਭੀ ਤਸੱਲੀ ਪ੍ਰਗਟਾਈ। ਸ਼੍ਰੀ ਹੋਵੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਖੋਜ ਅਤੇ ਵਿਕਾਸ (ਆਰਐਂਡਡੀ-R & D)  ਵਿੱਚ ਮਜ਼ਬੂਤ ਬਣਾਉਣ ਦੇ ਲਈ ਇੱਕ ਬਹੁਤ ਹੀ ਰਣਨੀਤਕ ਸਾਂਝੇਦਾਰੀ (strategic partnership) ਬਣਾਉਣ ਦਾ ਪ੍ਰਯਾਸ ਕੀਤਾ।

ਟਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੱਸਲ ਸੀ. ਐੱਲਵੈਂਗਰ (Russell C Ellwanger, CEO, Tower) ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਅਤੇ ਉਸ ਦਾ ਲਾਗੂਕਰਨ ਅਦੁੱਤੀ ਅਤੇ ਸਚਮੁੱਚ ਸ਼ਲਾਘਾਯੋਗ ਹੈ।

 

ਕੈਡੈਂਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO) ਅਨਿਰੁੱਧ ਦੇਵਗਨ (Anirudh Devgan, CEO, Cadence) ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਨੂੰ ਦੇਖਣਾ ਵਾਕਈ ਅੱਛਾ ਲਗਿਆ। ਉਨ੍ਹਾਂ ਨੇ ਕਿਹਾ ਕਿ ਸੈਮੀਕੰਡਕਟਰ ਸਾਰੇ ਡਿਜੀਟਲ ਉਦਯੋਗਾਂ ਦੇ ਲਈ ਜ਼ਰੂਰੀ ਟੈਕਨੋਲੋਜੀ ਹੈ। ਅਤੇ, ਮੋਦੀ ਜੀ ਦੀ ਲੀਡਰਸ਼ਿਪ ਵਿੱਚ ਤਿੰਨ ਸਾਲ ਪਹਿਲੇ ਦੀ ਤੁਲਨਾ ਵਿੱਚ ਇਸ ਵਿੱਚ ਕਾਫ਼ੀ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਹੈ ਅਤੇ ਹਰ ਸਾਲ ਇਸ ਵਿੱਚ ਬੜਾ ਸੁਧਾਰ ਦੇਖਣਾ ਵਾਕਈ ਸਕਾਰਾਤਮਕ ਹੈ।

ਸਿਨੌਪਸਿਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO)  ਸੈਸਿਨ ਗ਼ਾਜ਼ੀ (Sassine Ghazi, President & CEO, Synopsys) ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ਵਿੱਚ ਇਸ ਖੇਤਰ ਵਿੱਚ ਉਤਸ਼ਾਹ ਅਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਨਾਲ ਹੀ ਡਿਜ਼ਾਈਨ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਨਿਵੇਸ਼ ਕਰਨ ਦੀ ਸਪਸ਼ਟ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜੋ ਉਹ ਦੇਖ ਰਹੇ ਹਨ, ਉਹ ਹੈ ਇੰਜੀਨੀਅਰਿੰਗ ਸੈਂਟਰ ਤੋਂ ਲੈ ਕੇ ਸਥਾਨਕ ਅਤੇ ਆਲਮੀ ਖਪਤ (local and global consumption) ਦੋਨਾਂ ਦੇ ਲਈ ਉਤਪਾਦ ਬਣਾਉਣ ਦੀ ਦਿਲਚਸਪੀ।

 

ਸਟੈਨਫੋਰਡ ਯੂਨੀਵਰਸਿਟੀ ਦੇ ਅਮੈਰਿਟਸ ਪ੍ਰੋਫੈਸਰ ਆਰੋਗਯਸਵਾਮੀ ਪੌਲਰਾਜ (Prof Arogyaswami Paulraj,  Emeritus Stanford University) ਨੇ ਕਿਹਾ ਕਿ ਭਾਰਤ ਨੇ ਸੈਮੀਕੰਡਕਟਰ ਉਦਯੋਗ ਵਿੱਚ ਇੱਕ ਬੜਾ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ, “ਬਹੁਤ ਸਾਰੀ ਊਰਜਾ, ਬਹੁਤ ਪ੍ਰਗਤੀ ਅਤੇ ਇਹ ਵਾਸਤਵ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦਰਸ਼ਤਾ ਅਤੇ ਪ੍ਰੇਰਣਾ (honorable Prime Minister's vision and drive) ਹੈ ਜਿਸ ਨੇ ਇਸ ਨੂੰ ਸੰਭਵ ਬਣਾਇਆ ਹੈ।”

 

ਸੀਜੀ ਪਾਵਰ ਦੇ ਚੇਅਰਮੈਨ ਵੈੱਲਯਨ ਸੁੱਬੀਆਹ (Vellayan Subbiah, Chairman, CG Power) ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਦੇ ਲਈ ਇਹ ਵਾਕਈ ਰੋਮਾਂਚਕ ਸਮਾਂ ਹੈ ਅਤੇ ਇਹ ਤਾਂ ਬੱਸ ਸ਼ੁਰੂਆਤ ਹੈ। ਉਨ੍ਹਾਂ ਨੇ ਇਹ ਭੀ ਭਵਿੱਖਵਾਣੀ ਕੀਤੀ ਕਿ ਭਾਰਤ ਅਭੂਤਪੂਰਵ ਪੱਧਰ ‘ਤੇ ਪਹੁੰਚ ਜਾਵੇਗਾ ਅਤੇ ਉਨ੍ਹਾਂ ਨੇ ਉਦਯੋਗ-ਸਰਕਾਰ ਦੇ ਦਰਮਿਆਨ ਇਸ ਅਭੂਤਪੂਰਵ ਪੱਧਰ ਦੇ ਸਹਿਯੋਗ(never-before-seen level of industry-government collaboration) ਦੀ ਸ਼ਲਾਘਾ ਕੀਤੀ।

 

ਯੂਸੀਐੱਸਡੀ ਦੇ ਚਾਂਸਲਰ ਪ੍ਰੋਫੈਸਰ ਪ੍ਰਦੀਪ ਖੋਸਲਾ (Prof Pradeep Khosla - Chancellor, UCSD) ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਮਿਸ਼ਨ (Semiconductor Mission) ਵਿੱਚ ਅਦਭੁਤ ਦੂਰਦਰਸ਼ਤਾ (amazing vision) ਦਿਖਾਈ ਹੈ। ਸ਼੍ਰੀ ਖੋਸਲਾ ਨੇ ਕਿਹਾ ਕਿ ਇਸ ਦੇਸ਼ ਦੇ ਇਤਿਹਾਸ ਵਿੱਚ ਕਿਸੇ ਭੀ ਅਗਵਾਈ ਵਿੱਚ ਸੈਮੀਕੰਡਕਟਰਸ ਦੇ ਮਾਮਲੇ ਵਿੱਚ ਸਹੀ ਨੀਤੀ ਬਣਾਉਣ ਦਾ ਸਾਹਸ ਨਹੀਂ ਸੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਦੇ ਪਾਸ ਦੂਰਦਰਸ਼ਤਾ ਹੈ ਅਤੇ ਉਨ੍ਹਾਂ ਦੇ ਪਾਸ ਪ੍ਰਤੀਬੱਧਤਾ ਹੈ। ਅਤੇ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਨੂੰ ਸਫ਼ਲ ਬਣਾਉਣਗੇ (I'm confident he's gonna make us succeed)।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”