ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਹੈ ਕਿ 15 ਜੁਲਾਈ 2022 ਤੋਂ ਅਗਲੇ 75 ਦਿਨਾਂ ਤੱਕ ਸਰਕਾਰੀ ਟੀਕਾਕਰਣ ਕੇਂਦਰਾਂ ’ਤੇ 18 ਸਾਲ ਤੋਂ ਅਧਿਕ ਉਮਰ ਦੇ ਸਭ ਨਾਗਰਿਕਾਂ ਦੇ ਲਈ ਮੁਫ਼ਤ ਕੋਵਿਡ-19 ਅਹਿਤਿਆਤੀ ਖੁਰਾਕ (ਪ੍ਰੀਕੌਸ਼ਨ ਡੋਜ਼) ਦੇਣ ਦਾ ਫ਼ੈਸਲਾ ਭਾਰਤ ਦੀ ਟੀਕਾਕਰਣ ਕਵਰੇਜ ਨੂੰ ਅੱਗੇ ਵਧਾਏਗਾ ਅਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰੇਗਾ।
ਅੱਜ ਦੀ ਕੈਬਨਿਟ ਮੀਟਿੰਗ ਵਿੱਚ ਇਹ ਨਿਰਣਾ #AzadiKaAmritMahotsav ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਲਿਆ ਗਿਆ।
ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਟਵੀਟ ਕੀਤਾ:
“ਟੀਕਾਕਰਣ ਕੋਵਿਡ-19 ਖ਼ਿਲਾਫ਼ ਲੜਨ ਦਾ ਇੱਕ ਪ੍ਰਭਾਵੀ ਉਪਾਅ ਹੈ। ਅੱਜ ਦਾ ਕੈਬਨਿਟ ਨਿਰਣਾ ਭਾਰਤ ਦੀ ਟੀਕਾਕਰਣ ਕਵਰੇਜ ਨੂੰ ਅੱਗੇ ਵਧਾਏਗਾ ਅਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰੇਗਾ।”
Vaccination is an effective means to fight COVID-19. Today’s Cabinet decision will further India’s vaccination coverage and create a healthier nation. https://t.co/LolQyWjK90
— Narendra Modi (@narendramodi) July 13, 2022