ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਨਿਮਨਲਿਖਤ ਹਨ

 

 

1.      ਜਨਰਲ         

•   ਸਾਡੇ ਕੋਲ ਸਿਰਫ਼ ਇੱਕ ਹੀ ਸੰਕਲਪ ਹੈ - ਨੇਸ਼ਨ ਫਸਟ (Nation First)। ਸਾਡੇ ਲਈ ਰਾਸ਼ਟਰੀ ਹਿਤ ਸਭ ਤੋਂ ਮਹੱਤਵਪੂਰਨ ਹੈ। 

•   ਭਾਰਤ ਦੀ ਸਾਖ ਆਲਮੀ ਪੱਧਰ 'ਤੇ ਵਧੀ ਹੈ, ਅਤੇ ਭਾਰਤ ਬਾਰੇ ਦੁਨੀਆ ਦੀ ਧਾਰਨਾ ਬਦਲ ਗਈ ਹੈ।  

•   ਜੇਕਰ ਮੇਰੇ ਦੇਸ਼ ਦੇ 140 ਕਰੋੜ ਨਾਗਰਿਕ, ਮੇਰੇ ਪਰਿਵਾਰ ਦੇ 140 ਕਰੋੜ ਮੈਂਬਰ ਇੱਕ ਸੰਕਲਪ ਲੈ ਕੇ ਨਿਕਲਣ, ਇੱਕ ਦਿਸ਼ਾ ਤੈਅ ਕਰਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਕਦਮ-ਦਰ-ਕਦਮ ਅੱਗੇ ਵਧਣ, ਚਾਹੇ ਕਿੰਨੀਆਂ ਭੀ ਬੜੀਆਂ ਚੁਣੌਤੀਆਂ ਹੋਣ, ਕਿੰਨੀ ਭੀ ਤੀਬਰ ਕਮੀ ਜਾਂ ਸਾਧਨਾਂ ਲਈ ਸੰਘਰਸ਼ ਕਿਉਂ ਨਾ ਹੋਵੇ। ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਅਤੇ ਇੱਕ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ ਅਤੇ 2047 ਤੱਕ 'ਵਿਕਸਿਤ ਭਾਰਤ' (‘Viksit Bharat’) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ।      

•   ਦੇਸ਼ ਲਈ ਜਿਊਣ ਦੀ ਪ੍ਰਤੀਬੱਧਤਾ ਹੀ ਵਿਕਸਿਤ ਭਾਰਤ ਦੀ ਸਿਰਜਣਾ ਕਰ ਸਕਦੀ ਹੈ।   

•   ਵਿਕਸਿਤ ਭਾਰਤ 2047 ਦੀ ਪ੍ਰਤੀਬੱਧਤਾ ਵਿੱਚ ਹਰ ਨਾਗਰਿਕ ਦਾ ਸੁਪਨਾ ਅਤੇ ਸੰਕਲਪ ਸਪਸ਼ਟ ਹੈ।

•   ਅੱਜ ਦੇ ਭਾਰਤ ਵਿੱਚ ਮਾਈ-ਬਾਪ (Mai-Baap) ਕਲਚਰ ਲਈ ਕੋਈ ਥਾਂ ਨਹੀਂ ਹੈ।    

•   ਜਦੋਂ ਇਸ ਰਾਸ਼ਟਰ ਦੇ ਲੋਕ ਇੰਨੀ ਵਿਸ਼ਾਲ ਸੋਚ ਅਤੇ ਵਿਸ਼ਾਲ ਸੁਪਨੇ ਰੱਖਦੇ ਹਨ, ਜਦੋਂ ਉਨ੍ਹਾਂ ਦਾ ਇਹ ਸੰਕਲਪ ਇਨ੍ਹਾਂ ਸ਼ਬਦਾਂ ਵਿੱਚ ਝਲਕਦਾ ਹੈ ਤਾਂ ਇਹ ਸਾਡੇ ਅੰਦਰ ਇੱਕ ਨਵਾਂ ਸੰਕਲਪ ਮਜ਼ਬੂਤ ਕਰਦਾ ਹੈ।  

•   ਮੈਂ ਉਨ੍ਹਾਂ ਮਹਾਨ ਵਿਅਕਤੀਆਂ ਨੂੰ ਆਪਣਾ ਗਹਿਰਾ ਸਨਮਾਨ ਦਿੰਦਾ ਹਾਂ ਜੋ ਰਾਸ਼ਟਰੀ ਰੱਖਿਆ ਅਤੇ ਰਾਸ਼ਟਰ ਨਿਰਮਾਣ ਲਈ ਪੂਰੇ ਸਮਰਪਣ ਅਤੇ ਪ੍ਰਤੀਬੱਧਤਾ ਨਾਲ ਦੇਸ਼ ਦੀ ਰੱਖਿਆ ਕਰ ਰਹੇ ਹਨ।      •   ਸਾਡਾ ਦੇਸ਼ ਭਗਤੀ ਦਾ ਜਜ਼ਬਾ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਵਿਸ਼ਵ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ।  

•   ਅਸੀਂ ਪੁਰਾਣੀ ਸਥਿਤੀ ਵਾਲੀ ਮਾਨਸਿਕਤਾ ਤੋਂ ਵਿਕਾਸ ਅਤੇ ਸੁਧਾਰਾਂ ਦੀ ਇੱਕ ਦਿਸ਼ਾ ਵੱਲ ਵਧ ਗਏ ਹਾਂ। 

•   ਸੁਧਾਰਾਂ ਦਾ ਸਾਡਾ ਮਾਰਗ ਵਿਕਾਸ ਦਾ ਬਲੂਪ੍ਰਿੰਟ ਬਣ ਗਿਆ ਹੈ।  

•   ਨਿਰਾਸ਼ਾਜਨਕ ਗਲੋਬਲ ਸਥਿਤੀਆਂ ਦੇ ਬਾਵਜੂਦ ਮੌਕਿਆਂ ਦੇ ਲਿਹਾਜ਼ ਨਾਲ ਇਹ ‘ਭਾਰਤ ਲਈ ਸੁਨਹਿਰੀ ਯੁਗ’ ਹੈ।     

•   ਸਾਨੂੰ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਜੇਕਰ ਅਸੀਂ ਇਸ ਪਲ ਨੂੰ ਸੰਭਾਲ਼ਦੇ ਹਾਂ ਅਤੇ ਆਪਣੇ ਸੁਪਨਿਆਂ ਅਤੇ ਸੰਕਲਪਾਂ ਨਾਲ ਅੱਗੇ ਵਧਦੇ ਹਾਂ, ਤਾਂ ਅਸੀਂ 'ਸਵਰਣਿਮ ਭਾਰਤ' (ਸੁਨਹਿਰੀ ਭਾਰਤ) ('Swarnim Bharat' (Golden India)) ਦੇ ਲਈ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਾਂਗੇ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਆਪਣੇ ਲਕਸ਼ ਨੂੰ ਪ੍ਰਾਪਤ ਕਰਾਂਗੇ।     

•   ਭਾਵੇਂ ਉਹ ਟੂਰਿਜ਼ਮ ਸੈਕਟਰ ਹੋਵੇ, ਸੂਖਮ, ਲਘੂ ਤੇ ਦਰਮਿਆਨੇ ਉੱਦਮ (MSMEs), ਸਿੱਖਿਆ, ਸਿਹਤ ਸੰਭਾਲ਼, ਟ੍ਰਾਂਸਪੋਰਟ, ਐਗਰੀਕਲਚਰ ਜਾਂ ਫਾਰਮਿੰਗ ਸੈਕਟਰ ਹੋਵੇ, ਹਰ ਖੇਤਰ ਵਿੱਚ ਇੱਕ ਨਵੀਂ ਅਤੇ ਆਧੁਨਿਕ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ।            

•   ਅਸੀਂ ਦੁਨੀਆ ਭਰ ਦੇ ਸਭ ਤੋਂ ਵਧੀਆ ਵਿਵਹਾਰਾਂ ਨੂੰ ਅਪਣਾਉਂਦੇ ਹੋਏ ਆਪਣੇ ਦੇਸ਼ ਦੀਆਂ ਵਿਲੱਖਣ ਸਥਿਤੀਆਂ ਦੇ ਅਨੁਸਾਰ ਅੱਗੇ ਵਧਣ ਦਾ ਲਕਸ਼ ਰੱਖਦੇ ਹਾਂ।    

•   ਹਰ ਖੇਤਰ ਨੂੰ ਆਧੁਨਿਕੀਕਰਣ ਅਤੇ ਇਨੋਵੇਸ਼ਨ ਦੀ ਜ਼ਰੂਰਤ ਹੈ, ਜਿਸ ਵਿੱਚ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।  

•   ਆਮ ਨਾਗਰਿਕਾਂ ਦੇ ਜੀਵਨ ਵਿੱਚ ਘੱਟ ਸਰਕਾਰੀ ਦਖਲਅੰਦਾਜ਼ੀ ਵਿਕਸਿਤ ਭਾਰਤ (Viksit Bharat) 2047 ਦੇ ਸਾਡੇ ਵਿਜ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।   

•   ਦੇਸ਼ ਭਰ ਵਿੱਚ ਕੰਮ ਕਰ ਰਹੀਆਂ 3 ਲੱਖ ਸੰਸਥਾਵਾਂ ਵਿੱਚੋਂ ਹਰੇਕ ਵਿੱਚ ਘੱਟੋ-ਘੱਟ ਦੋ ਸਲਾਨਾ ਸੁਧਾਰ ਲਾਜ਼ਮੀ ਹਨ, ਫਿਰ ਇਸ ਦੇ ਨਤੀਜੇ ਵਜੋਂ ਸਲਾਨਾ 25-30 ਲੱਖ ਸੁਧਾਰ ਹੋ ਸਕਦੇ ਹਨ ਜਿਸ ਨਾਲ ਆਮ ਆਦਮੀ ਦਾ ਵਿਸ਼ਵਾਸ ਵਧਦਾ ਹੈ।   

•   ਸਾਡਾ ਉਦੇਸ਼ ਤਿੰਨ ਮੁੱਖ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਹਰ ਖੇਤਰ ਵਿੱਚ ਤਰੱਕੀ ਨੂੰ ਤੇਜ਼ ਕਰਨਾ ਹੈ। ਸਭ ਤੋਂ ਪਹਿਲਾਂ, ਸਾਨੂੰ ਸਾਰੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰਨੇ ਚਾਹੀਦੇ ਹਨ। ਦੂਸਰਾ, ਸਾਨੂੰ ਵਿਕਾਸਸ਼ੀਲ ਪ੍ਰਣਾਲੀਆਂ ਲਈ ਲੋੜੀਂਦੇ ਸਹਾਇਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਅਤੇ ਤੀਸਰਾ, ਸਾਨੂੰ ਆਪਣੇ ਨਾਗਰਿਕਾਂ ਲਈ ਬੁਨਿਆਦੀ ਸੁਵਿਧਾਵਾਂ ਨੂੰ ਪਹਿਲ ਦੇਣੀ ਹੋਵੇਗੀ ਅਤੇ ਉਨ੍ਹਾਂ ਵਿੱਚ ਵਾਧਾ ਕਰਨਾ ਹੋਵੇਗਾ। 

•   ਕੁਦਰਤੀ ਆਫ਼ਤਾਂ ਸਾਡੇ ਲਈ ਚਿੰਤਾ ਦਾ ਬੜਾ ਕਾਰਨ ਬਣ ਰਹੀਆਂ ਹਨ।

•   ਮੈਂ ਹਾਲੀਆ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਸੰਕਟ ਦੀ ਇਸ ਘੜੀ ਵਿੱਚ ਰਾਸ਼ਟਰ ਉਨ੍ਹਾਂ ਦੇ ਨਾਲ ਖੜ੍ਹਾ ਹੈ।    

•   ਹਮਦਰਦੀ ਸਾਡੀ ਪਹੁੰਚ ਦਾ ਕੇਂਦਰ ਬਿੰਦੂ ਹੈ। ਅਸੀਂ ਆਪਣੇ ਕੰਮ ਦੇ ਮੂਲ ਵਿੱਚ ਸਮਾਨਤਾ ਅਤੇ ਦਇਆ ਦੋਵਾਂ ਨਾਲ ਅੱਗੇ ਵਧ ਰਹੇ ਹਾਂ।

•   ਅਸੀਂ ਤੁਹਾਡੇ ਵਿੱਚੋਂ ਹਰੇਕ ਲਈ, ਹਰੇਕ ਪਰਿਵਾਰ ਅਤੇ ਹਰੇਕ ਖੇਤਰ ਦੀ ਸੇਵਾ ਕਰਨ ਲਈ ਇੱਥੇ ਹਾਜ਼ਰ ਹਾਂ।     

•   ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਅੱਜ ਲਾਲ ਕਿਲੇ ਦੀ ਫ਼ਸੀਲ ਤੋਂ, ਮੈਂ ਸ਼ੁਕਰਗੁਜ਼ਾਰ ਹੋ ਕੇ ਆਪਣਾ ਸਿਰ ਝੁਕਾਉਂਦਾ ਹਾਂ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਤੇ ਸਾਨੂੰ ਦੇਸ਼ ਦੀ ਸੇਵਾ ਲਈ ਚੁਣਿਆ।          

•   ਮੈਂ ਆਪ ਸਭ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਨੂੰ ਨਵੇਂ ਜੋਸ਼ ਨਾਲ, ਨਵੀਆਂ ਉਚਾਈਆਂ ਵੱਲ ਵਧਣਾ ਹੈ।     

•   ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ ਜੋ ਇੱਕ ਤਰਫ਼ੋਂ ਦੇਖਦੇ ਹਨ ਅਤੇ ਛੋਟੀਆਂ ਪ੍ਰਾਪਤੀਆਂ ਦੀ ਸ਼ਾਨ ਵਿੱਚ ਅਨੰਦ ਲੈਂਦੇ ਹਨ।      

•   ਅਸੀਂ ਨਵੇਂ ਗਿਆਨ ਅਤੇ ਲਚੀਲੇਪਣ ਦੀ ਖੋਜ ਕਰਨ ਵਾਲੇ ਲੋਕਾਂ ਦੇ ਕਲਚਰ ਵਿੱਚੋਂ ਹਾਂ; ਅਸੀਂ ਅਗਾਂਹਵਧੂ ਸੋਚ ਵਾਲੇ ਲੋਕ ਹਾਂ ਜੋ ਲਗਾਤਾਰ ਉੱਚ ਪ੍ਰਾਪਤੀਆਂ ਦੀ ਇੱਛਾ ਰੱਖਦੇ ਹਨ।     

•   ਅਸੀਂ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਆਪਣੇ ਨਾਗਰਿਕਾਂ ਵਿੱਚ ਇਹ ਆਦਤ ਪਾਉਣਾ ਚਾਹੁੰਦੇ ਹਾਂ।   

•   ਲੋਕਾਂ ਦਾ ਇੱਕ ਅਜਿਹਾ ਵਰਗ ਹੈ ਜੋ ਆਪਣੀ ਭਲਾਈ ਤੋਂ ਪਰੇ ਨਹੀਂ ਸੋਚ ਸਕਦਾ ਅਤੇ ਦੂਸਰਿਆਂ ਦੀ ਭਲਾਈ ਦੀ ਪਰਵਾਹ ਨਹੀਂ ਕਰਦਾ। ਅਜਿਹੀ ਵਿਗੜੀ ਮਾਨਸਿਕਤਾ ਵਾਲੇ ਵਿਅਕਤੀ ਚਿੰਤਾ ਦਾ ਵਿਸ਼ਾ ਹਨ। ਦੇਸ਼ ਨੂੰ ਨਿਰਾਸ਼ਾ ਵਿੱਚ ਡੁੱਬੇ ਹੋਏ ਇਨ੍ਹਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ।        

•   ਇਹ ਨਿਰਾਸ਼ਾਵਾਦੀ ਤੱਤ ਸਿਰਫ਼ ਨਿਰਾਸ਼ ਹੀ ਨਹੀਂ ਹਨ; ਉਹ ਇੱਕ ਨਕਾਰਾਤਮਕ ਮਾਨਸਿਕਤਾ ਦਾ ਪੋਸ਼ਣ ਭੀ ਕਰ ਰਹੇ ਹਨ ਜੋ ਵਿਨਾਸ਼ ਦੇ ਸੁਪਨੇ ਦੇਖਦੇ ਹਨ ਅਤੇ ਸਾਡੀ ਸਮੂਹਿਕ ਤਰੱਕੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੇਸ਼ ਨੂੰ ਇਸ ਖਤਰੇ ਨੂੰ ਪਹਿਚਾਣਨ ਦੀ ਜ਼ਰੂਰਤ ਹੈ।    

•   ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਚੰਗੇ ਇਰਾਦੇ, ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਨਾਲ, ਅਸੀਂ ਵਿਰੋਧ ਕਰਨ ਵਾਲਿਆਂ 'ਤੇ ਭੀ ਜਿੱਤ ਪ੍ਰਾਪਤ ਕਰਾਂਗੇ।   

•   ਅਸੀਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ, 140 ਕਰੋੜ ਨਾਗਰਿਕਾਂ ਦੀ ਕਿਸਮਤ ਨੂੰ ਬਦਲਣ, ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।   

•   ਹਰ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਨੇ ਸਿਸਟਮ ਤੋਂ ਆਮ ਆਦਮੀ ਦੇ ਵਿਸ਼ਵਾਸ ਨੂੰ ਤੋੜ ਦਿੱਤਾ ਹੈ।   

•   ਮੈਂ ਭ੍ਰਿਸ਼ਟਾਚਾਰੀਆਂ ਦੇ ਲਈ ਡਰ ਦਾ ਮਾਹੌਲ ਬਣਾਉਣਾ ਚਾਹੁੰਦਾ ਹਾਂ, ਤਾਂ ਜੋ ਆਮ ਨਾਗਰਿਕਾਂ ਨੂੰ ਲੁੱਟਣ ਦੀ ਪਰੰਪਰਾ ਖ਼ਤਮ ਹੋ ਜਾਵੇ।    

•   ਸਮਾਜ ਵਿੱਚ ਅਜਿਹੇ ਬੀਜ ਬੀਜਣ ਦੀ ਕੋਸ਼ਿਸ਼, ਭ੍ਰਿਸ਼ਟਾਚਾਰ ਦੀ ਵਡਿਆਈ ਅਤੇ ਭ੍ਰਿਸ਼ਟਾਚਾਰੀਆਂ ਦੀ ਮਾਨਤਾ ਵਧਾਉਣ ਲਈ ਲਗਾਤਾਰ ਕੀਤੇ ਜਾ ਰਹੇ ਪ੍ਰਯਤਨ ਤੰਦਰੁਸਤ ਸਮਾਜ ਲਈ ਬੜੀ ਚੁਣੌਤੀ ਅਤੇ ਬੜੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ।    

•   ਪਿਛਲੇ 75 ਸਾਲਾਂ ਤੋਂ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਸੰਵਿਧਾਨ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਨੇ ਸਾਡੇ ਦਲਿਤਾਂ, ਦੱਬੇ-ਕੁਚਲੇ, ਸ਼ੋਸ਼ਿਤ ਅਤੇ ਸਮਾਜ ਦੇ ਵੰਚਿਤ ਵਰਗਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਹੈ।      

•   ਜਦਕਿ ਅਸੀਂ ਆਪਣੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਨਾਗਰਿਕਾਂ ਲਈ ਸੰਵਿਧਾਨ ਵਿੱਚ ਦਰਜ ਕਰਤੱਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਮਹੱਤਵਪੂਰਨ ਹੈ।     

•   ਕਰਤੱਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਿਰਫ਼ ਨਾਗਰਿਕਾਂ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਤੱਕ ਫੈਲੀ ਹੋਈ ਹੈ।     

•   ਜਦੋਂ ਅਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮੂਹਿਕ ਤੌਰ 'ਤੇ ਨਿਭਾਉਂਦੇ ਹਾਂ, ਅਸੀਂ ਕੁਦਰਤੀ ਤੌਰ 'ਤੇ ਇੱਕ ਦੂਸਰੇ ਦੇ ਅਧਿਕਾਰਾਂ ਦੇ ਪਹਿਰੇਦਾਰ ਬਣ ਜਾਂਦੇ ਹਾਂ।     

•   ਆਪਣੇ ਕਰਤੱਵਾਂ ਨੂੰ ਨਿਭਾਉਂਦੇ ਹੋਏ, ਅਸੀਂ ਬਿਨਾ ਕਿਸੇ ਅਤਿਰਿਕਤ ਕੋਸ਼ਿਸ਼ ਦੇ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰਦੇ ਹਾਂ।       

•   ਵੰਸ਼ਵਾਦੀ ਰਾਜਨੀਤੀ ਅਤੇ ਜਾਤੀਵਾਦ ਭਾਰਤ ਦੇ ਲੋਕਤੰਤਰ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ।

•   ਸਾਨੂੰ ਆਪਣੀਆਂ ਖ਼ਾਹਿਸ਼ਾਂ ਅਤੇ ਪ੍ਰਯਤਨਾਂ ਨੂੰ ਇਸ ਤਰ੍ਹਾਂ ਨਾਲ ਇਕਸਾਰ ਕਰਨਾ ਹੋਵੇਗਾ ਕਿ 21ਵੀਂ ਸਦੀ, ਜੋ ਭਾਰਤ ਦੀ ਸਦੀ ਹੋਵੇਗੀ, 'ਸਵਰਣਿਮ ਭਾਰਤ' (ਸੁਨਹਿਰੀ ਭਾਰਤ) (‘Swarnim Bharat’ (Golden India)) ਬਣੇ ਅਤੇ ਇਸ ਸਦੀ ਵਿੱਚ ਇੱਕ ‘ਵਿਕਸਿਤ ਭਾਰਤ’ (‘Viksit Bharat’) ਦਾ ਨਿਰਮਾਣ ਹੋਵੇ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵੱਲ ਵਧੇ।   

•   ਮੈਂ ਤੁਹਾਡੇ ਲਈ ਜੀਉਂਦਾ ਹਾਂ, ਮੈਂ ਤੁਹਾਡੇ ਭਵਿੱਖ ਲਈ ਜੀਉਂਦਾ ਹਾਂ, ਮੈਂ ਭਾਰਤ ਮਾਤਾ ਦੇ ਉੱਜਵਲ ਭਵਿੱਖ ਲਈ ਜੀਉਂਦਾ ਹਾਂ।       

 

2.      ਰੱਖਿਆ ਮੰਤਰਾਲਾ    

          

•   ਅਸੀਂ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਹੋ ਰਹੇ ਹਾਂ।      

•   ਭਾਰਤ ਹੌਲ਼ੀ-ਹੌਲ਼ੀ ਉੱਭਰਿਆ ਹੈ ਅਤੇ ਆਪਣੇ ਆਪ ਨੂੰ ਵਿਭਿੰਨ ਰੱਖਿਆ ਉਪਕਰਣਾਂ ਦੇ ਨਿਰਯਾਤਕ ਅਤੇ ਨਿਰਮਾਤਾ ਵਜੋਂ ਸਥਾਪਿਤ ਕਰ ਰਿਹਾ ਹੈ।      

•   ਜਦੋਂ ਸਾਡੇ ਹਥਿਆਰਬੰਦ ਬਲ ਸਰਜੀਕਲ ਸਟ੍ਰਾਇਕ ਕਰਦੇ ਹਨ, ਤਾਂ ਸਾਡਾ ਦਿਲ ਮਾਣ ਨਾਲ ਭਰ ਜਾਂਦਾ ਹੈ ਅਤੇ ਸਾਡਾ ਸਿਰ ਉੱਚਾ ਹੁੰਦਾ ਹੈ। 

•   140 ਕਰੋੜ ਭਾਰਤੀ ਅੱਜ ਸਾਡੇ ਹਥਿਆਰਬੰਦ ਬਲਾਂ ਦੀ ਬਹਾਦਰੀ ਦੇ ਕਿੱਸਿਆਂ 'ਤੇ ਮਾਣ ਅਤੇ ਭਰੋਸਾ ਮਹਿਸੂਸ ਕਰਦੇ ਹਨ।    

 

3.      ਵਿੱਤ ਮੰਤਰਾਲਾ   

  

•   ਭਾਰਤ ਨੂੰ 'ਫਿਨਟੈੱਕ' ਸੈਕਟਰ ਵਿੱਚ ਆਪਣੀ ਸਫ਼ਲਤਾ 'ਤੇ ਮਾਣ ਹੈ।   

•   ਅਸੀਂ ਵਿਅਕਤੀਆਂ ਦੀ ਪ੍ਰਤੀ ਵਿਅਕਤੀ ਆਮਦਨ ਨੂੰ ਸਫ਼ਲਤਾਪੂਰਵਕ ਦੁੱਗਣਾ ਕਰ ਦਿੱਤਾ ਹੈ।     

•   ਅਸੀਂ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।   

•   ਬੈਂਕਿੰਗ ਸੈਕਟਰ ਨੂੰ ਮਜ਼ਬੂਤ ਕਰਨ ਲਈ ਕਈ ਸੁਧਾਰ ਲਾਗੂ ਕੀਤੇ ਗਏ ਸਨ। ਅਤੇ ਅੱਜ, ਨਤੀਜੇ ਵਜੋਂ, ਸਾਡੇ ਬੈਂਕਾਂ ਨੇ ਦੁਨੀਆ ਦੇ ਚੁਣੇ ਹੋਏ ਮਜ਼ਬੂਤ ਬੈਂਕਾਂ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ।       •   ਮਜ਼ਬੂਤ ਬੈਂਕਿੰਗ ਪ੍ਰਣਾਲੀ ਆਮ ਗ਼ਰੀਬਾਂ, ਖਾਸ ਕਰਕੇ ਮੱਧ-ਵਰਗੀ ਪਰਿਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਭ ਤੋਂ ਬੜੀ ਤਾਕਤ ਬਣ ਜਾਂਦੀ ਹੈ।     

•   ਬੈਂਕ ਸਾਡੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs) ਦੇ ਲਈ ਸਭ ਤੋਂ ਬੜਾ ਸਮਰਥਨ ਹਨ।      

•   ਸਮਾਜ ਦੇ ਵਿਭਿੰਨ ਪਿਛੜੇ ਵਰਗ ਜਿਵੇਂ ਕਿ ਪਸ਼ੂ ਪਾਲਕ, ਮਛੇਰੇ, ਸਟ੍ਰੀਟ ਵੈਂਡਰ ਹੁਣ ਬੈਂਕਾਂ ਨਾਲ ਜੁੜ ਰਹੇ ਹਨ ਅਤੇ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਨ, ਅਤੇ ਵਿਕਾਸ ਦੇ ਰਾਹ ਵਿੱਚ ਹਿੱਸੇਦਾਰ ਬਣ ਰਹੇ ਹਨ।    

•   ਦੇਸ਼ ਨੂੰ ਅੱਗੇ ਵਧਾਉਣ ਲਈ ਕਈ ਵਿੱਤੀ ਨੀਤੀਆਂ ਲਗਾਤਾਰ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨਵੀਆਂ ਪ੍ਰਣਾਲੀਆਂ ਵਿੱਚ ਦੇਸ਼ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ।       

•   ਜੇ ਕੋਈ ਅਜਿਹਾ ਦੇਸ਼ ਹੈ ਜਿਸ ਨੇ ਆਲਮੀ ਕੋਵਿਡ ਮਹਾਮਾਰੀ ਦੇ ਦਰਮਿਆਨ ਆਪਣੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਸੁਧਾਰ ਕੀਤਾ ਹੈ, ਤਾਂ ਉਹ ਭਾਰਤ ਹੈ।        

•   ਸਾਡੀ ਆਰਥਿਕ ਪ੍ਰਗਤੀ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਈਜ਼ ਆਵ੍ ਲਿਵਿੰਗ (Ease of Living) 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।    

•   ਪਿਛਲੇ ਦਹਾਕੇ ਵਿੱਚ, ਅਸੀਂ ਸਰਕਾਰੀ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਦੇ ਲਈ ਅਤਿ-ਆਧੁਨਿਕ ਰੇਲਵੇ, ਹਵਾਈ ਅੱਡੇ, ਬੰਦਰਗਾਹਾਂ, ਅਤੇ ਮਜ਼ਬੂਤ ਰੋਡਵੇਜ਼ ਨੈੱਟਵਰਕ ਪ੍ਰਦਾਨ ਕਰਕੇ ਬੇਅੰਤ ਬੁਨਿਆਦੀ ਢਾਂਚਾ ਵਿਕਾਸ ਦੇਖਿਆ ਹੈ।   

•   ਮੈਂ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਕੀਦ ਕਰਦਾ ਹਾਂ, ਚਾਹੇ ਉਹ ਕਿਸੇ ਭੀ ਪਾਰਟੀ ਜਾਂ ਰਾਜ ਦੇ ਹੋਣ, ਈਜ਼ ਆਵ੍ ਲਿਵਿੰਗ (Ease of Living) ਨੂੰ ਸੁਨਿਸ਼ਚਿਤ ਕਰਨ ਦੇ ਲਈ ਮਿਸ਼ਨ ਮੋਡ 'ਤੇ ਕਦਮ ਉਠਾਉਣ।           

•   ਮੇਰੇ ਤੀਸਰੇ ਕਾਰਜਕਾਲ ਦੌਰਾਨ ਭਾਰਤ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਅਤੇ ਮੈਂ ਤਿੰਨ ਗੁਣਾ ਵੱਧ ਮਿਹਨਤ, ਤਿੰਨ ਗੁਣਾ ਵੱਧ ਗਤੀ ਅਤੇ ਤਿੰਨ ਗੁਣਾ ਵੱਧ ਪੈਮਾਨੇ 'ਤੇ ਕੰਮ ਕਰਾਂਗਾ ਤਾਂ ਜੋ ਰਾਸ਼ਟਰ ਲਈ ਸਾਡੇ ਸੁਪਨੇ ਜਲਦੀ ਸਾਕਾਰ ਹੋ ਸਕਣ।     

 

4.      ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ  

 

•   ਐਗਰੀਕਲਚਰ ਸੈਕਟਰ ਵਿੱਚ ਬਦਲਾਅ ਸਮੇਂ ਦੀ ਅਹਿਮ ਜ਼ਰੂਰਤ ਹੈ।

•   ਮੈਂ ਉਨ੍ਹਾਂ ਸਾਰੇ ਕਿਸਾਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕੁਦਰਤੀ ਖੇਤੀ ਦਾ ਰਾਹ ਚੁਣਿਆ ਹੈ ਅਤੇ ਸਾਡੀ ਧਰਤੀ ਮਾਤਾ ਦੀ ਸੇਵਾ ਕਰਨ ਦਾ ਸੰਕਲਪ ਲਿਆ ਹੈ

•   ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਲਈ ਇਸ ਸਾਲ ਦੇ ਬਜਟ ਵਿੱਚ ਮਹੱਤਵਪੂਰਨ ਉਪਬੰਧਾਂ ਵਾਲੀਆਂ ਮਹੱਤਵਪੂਰਨ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਸਨ।  

•   ਸਾਨੂੰ ਦੁਨੀਆ ਦੇ ਪੋਸ਼ਣ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਭਾਰਤ ਦੇ ਛੋਟੇ ਕਿਸਾਨਾਂ ਦਾ ਭੀ ਸਮਰਥਨ ਕਰਨਾ ਚਾਹੀਦਾ ਹੈ।      

•   ਭਾਰਤ ਅਤੇ ਇਸ ਦੇ ਕਿਸਾਨਾਂ ਦੇ ਪਾਸ ਜੈਵਿਕ ਭੋਜਨ ਅਨਾਜ ਦੀ ਇੱਕ ਗਲੋਬਲ ਫੂਡ ਬਾਸਕਿਟ ਬਣਾਉਣ ਦੀ ਸਮਰੱਥਾ ਹੈ।      

•   ਸੱਠ ਹਜ਼ਾਰ ‘ਅੰਮ੍ਰਿਤ ਸਰੋਵਰ’ (‘Amrit Sarovars’) (ਤਾਲਾਬ) ਪੁਨਰਸੁਰਜੀਤ ਕੀਤੇ ਗਏ ਹਨ ਅਤੇ ਭਰ ਦਿੱਤੇ ਗਏ ਹਨ।   

 

5.      ਵਿਦੇਸ਼ ਮੰਤਰਾਲਾ

              

•   ਜੀ-20 ਦਾ ਇੰਨਾ ਸ਼ਾਨਦਾਰ ਆਯੋਜਨ ਪਹਿਲਾਂ ਕਦੇ ਨਹੀਂ ਹੋਇਆ ਸੀ।       

•   ਭਾਰਤ ਦੇ ਪਾਸ ਬੜੇ ਅੰਤਰਰਾਸ਼ਟਰੀ ਸਮਾਗਮਾਂ ਦਾ ਆਯੋਜਨ ਕਰਨ ਅਤੇ ਬੇਮਿਸਾਲ ਪਰਾਹੁਣਚਾਰੀ ਦੀ ਸਮਰੱਥਾ ਹੈ।          

•   ਖਾਸ ਤੌਰ 'ਤੇ ਬਾਹਰੀ ਚੁਣੌਤੀਆਂ ਵਧਣ ਦੀ ਸੰਭਾਵਨਾ ਹੈ।    

•   ਮੈਂ ਅਜਿਹੀਆਂ ਸ਼ਕਤੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੇ ਵਿਕਾਸ ਦਾ ਮਤਲਬ ਕਿਸੇ ਲਈ ਖ਼ਤਰਾ ਨਹੀਂ ਹੈ।    

•   ਅਸੀਂ ਬੁੱਧ ਦੀ ਧਰਤੀ ਹਾਂ, ਅਤੇ ਯੁੱਧ ਸਾਡਾ ਮਾਰਗ ਨਹੀਂ ਹੈ। ਇਸ ਲਈ ਦੁਨੀਆ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।    

•   ਮੈਂ ਉਮੀਦ ਕਰਦਾ ਹਾਂ ਕਿ ਬੰਗਲਾਦੇਸ਼ ਵਿੱਚ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ, ਖਾਸ ਕਰਕੇ ਇੱਕ ਗੁਆਂਢੀ ਦੇਸ਼ ਵਜੋਂ ਸਾਡੀ ਨੇੜਤਾ ਨੂੰ ਦੇਖਦੇ ਹੋਏ।   

•   ਸਾਡੇ 140 ਕਰੋੜ ਨਾਗਰਿਕਾਂ ਦੀ ਮੁੱਖ ਚਿੰਤਾ ਬੰਗਲਾਦੇਸ਼ ਵਿੱਚ ਘੱਟਗਿਣਤੀ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।        

•   ਭਾਰਤ ਦੀ ਹਮੇਸ਼ਾ ਇੱਛਾ ਰਹੀ ਹੈ ਕਿ ਸਾਡੇ ਗੁਆਂਢੀ ਦੇਸ਼ ਸੰਤੋਖ ਅਤੇ ਸ਼ਾਂਤੀ ਦਾ ਰਾਹ ਅਪਣਾਉਣ। •   ਸ਼ਾਂਤੀ ਪ੍ਰਤੀ ਸਾਡੀ ਪ੍ਰਤੀਬੱਧਤਾ ਸਾਡੇ ਸੱਭਿਆਚਾਰ ਵਿੱਚ ਗਹਿਰਾਈ ਨਾਲ ਜੁੜੀ ਹੋਈ ਹੈ।                

 

6.      ਸੰਚਾਰ ਮੰਤਰਾਲਾ  

        

•   ਦੋ ਲੱਖ ਪੰਚਾਇਤਾਂ ਵਿੱਚ ਔਪਟੀਕਲ ਫਾਇਬਰ ਨੈੱਟਵਰਕ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ।         

•   ਭਾਰਤ ਪਹਿਲਾਂ ਹੀ 6ਜੀ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ਅਤੇ ਅਸੀਂ ਆਪਣੀ ਤਰੱਕੀ ਨਾਲ ਦੁਨੀਆ ਨੂੰ ਹੈਰਾਨ ਕਰ ਦੇਵਾਂਗੇ।         .

 

7.      ਪੁਲਾੜ ਵਿਭਾਗ    

  

•   ਪੁਲਾੜ ਖੇਤਰ ਸਾਡੇ ਲਈ ਇੱਕ ਨਵਾਂ ਭਵਿੱਖ ਖੋਲ੍ਹ ਰਿਹਾ ਹੈ।     

•   ਭਾਰਤ ਪੁਲਾੜ ਖੇਤਰ ਵਿੱਚ ਸਟਾਰਟਅਪਸ ਵਿੱਚ ਵਾਧਾ ਦੇਖ ਰਿਹਾ ਹੈ।      

•   ਅੱਜ ਸਾਡੇ ਹੀ ਦੇਸ਼ ਵਿੱਚ ਪ੍ਰਾਈਵੇਟ ਸੈਟੇਲਾਇਟ ਅਤੇ ਰਾਕਟ ਲਾਂਚ ਕੀਤੇ ਜਾ ਰਹੇ ਹਨ।       

•   ਚੰਦਰਯਾਨ ਮਿਸ਼ਨ ਦੀ ਸਫ਼ਲਤਾ ਨੇ ਸਾਡੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਦਿਲਚਸਪੀ ਦਾ ਇੱਕ ਨਵਾਂ ਮਾਹੌਲ ਪੈਦਾ ਕੀਤਾ ਹੈ।        

 

8.      ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ        

  

•   ਅਸੀਂ ਗ਼ਰੀਬਾਂ, ਮੱਧ ਵਰਗ, ਪਿਛੜੇ ਲੋਕਾਂ, ਸਾਡੀ ਵਧਦੀ ਸ਼ਹਿਰੀ ਆਬਾਦੀ, ਨੌਜਵਾਨਾਂ ਦੇ ਸੁਪਨਿਆਂ ਅਤੇ ਸੰਕਲਪਾਂ ਅਤੇ ਉਨ੍ਹਾਂ ਦੀਆਂ ਖ਼ਾਹਿਸ਼ਾਂ ਵਿੱਚ ਤਬਦੀਲੀ ਲਿਆਉਣ ਲਈ ਸੁਧਾਰਾਂ ਦਾ ਰਾਹ ਚੁਣਿਆ ਹੈ।       

•   ਜਦੋਂ ਰਾਜਨੀਤਕ ਲੀਡਰਸ਼ਿਪ ਸਸ਼ਕਤੀਕਰਣ ਲਿਆਉਣ ਅਤੇ ਵਿਕਾਸ ਲਈ ਦ੍ਰਿੜ੍ਹ ਹੁੰਦੀ ਹੈ, ਤਾਂ ਸਰਕਾਰੀ ਤੰਤਰ ਭੀ ਮਜ਼ਬੂਤੀ ਨਾਲ ਲਾਗੂਕਰਨ ਨੂੰ ਸਮਰੱਥ ਅਤੇ ਯਕੀਨੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ।       

•   ਜਦੋਂ ਹਰ ਨਾਗਰਿਕ ਸਸ਼ਕਤੀਕਰਣ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੰਦਾ ਹੈ, ਤਾਂ ਨਤੀਜੇ ਦੇਸ਼ ਲਈ ਕੀਮਤੀ ਹੋਣਗੇ।      

•   ਅੰਤਿਮ ਸਿਰੇ ਤੱਕ ਕਨੈਕਟੀਵਿਟੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਹਰ ਪਿੰਡ ਅਤੇ ਇੱਥੋਂ ਤੱਕ ਕਿ ਜੰਗਲੀ ਖੇਤਰਾਂ ਵਿੱਚ ਇੱਕ ਸਕੂਲ ਹੋਵੇ, ਅਤੇ ਆਯੁਸ਼ਮਾਨ ਭਾਰਤ ਯੋਜਨਾਵਾਂ ਨੇ ਦੂਰ-ਦਰਾਜ ਦੇ ਭੂਗੋਲਿਕ ਖੇਤਰਾਂ ਵਿੱਚ ਹਾਸ਼ੀਏ 'ਤੇ ਰਹਿਣ ਵਾਲੇ ਲੋਕਾਂ ਨੂੰ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਆਧੁਨਿਕ ਹਸਪਤਾਲ ਅਤੇ ਅਰੋਗਯ ਮੰਦਿਰ (Arogya mandirs) ਬਣਾਏ ਗਏ ਹਨ।

•   ਜਦੋਂ ਸੰਤ੍ਰਿਪਤਤਾ ਦੇ ਮੰਤਰ ਨੂੰ ਅਪਣਾਇਆ ਜਾਂਦਾ ਹੈ, ਤਾਂ "ਸਬਕਾ ਸਾਥ, ਸਬਕਾ ਵਿਕਾਸ" ("Sabka Saath, Sabka Vikas") ਦਾ ਅਸਲ ਤੱਤ ਸਾਕਾਰ ਹੁੰਦਾ ਹੈ।      

•   ਜਦੋਂ ਅਸੀਂ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਦੇ ਹਾਂ, ਤਾਂ ਸਾਡਾ ਇਹ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿ ਅਸੀਂ ਆਪਣੀ ਗਤੀ ਨੂੰ ਬਰਕਰਾਰ ਰੱਖਿਆ ਹੈ, ਅਤੇ ਸਾਡੇ ਸੁਪਨੇ ਜਲਦੀ ਹੀ ਪੂਰੇ ਹੋਣਗੇ।

•   ਜਦੋਂ ਮੇਰੇ ਦਿੱਵਯਾਂਗ ਭੈਣ-ਭਰਾ ਭਾਰਤੀ ਸੰਕੇਤਕ ਭਾਸ਼ਾ ਵਿੱਚ ਸੰਚਾਰ ਕਰਨਾ ਸ਼ੁਰੂ ਕਰਦੇ ਹਨ, ਜਾਂ ਸੁਗਮਯ ਭਾਰਤ (Sugamya Bharat) ਦੁਆਰਾ ਸਮਾਵੇਸ਼ੀ ਅਤੇ ਪਹੁੰਚਯੋਗ ਰਾਸ਼ਟਰ ਦੀ ਮੁਹਿੰਮ ਤੋਂ ਲਾਭ ਉਠਾਉਂਦੇ ਹਨ, ਤਾਂ ਉਹ ਦੇਸ਼ ਦੇ ਨਾਗਰਿਕ ਵਜੋਂ ਸਤਿਕਾਰ ਅਤੇ ਮਾਣ ਮਹਿਸੂਸ ਕਰਦੇ ਹਨ।    

•   ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਾਡੇ ਖਿਡਾਰੀ ਪੈਰਾਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।     

•   ਸਾਡੇ ਬਾਹਰ ਰੱਖੇ ਗਏ ਟ੍ਰਾਂਸਜੈਂਡਰ ਭਾਈਚਾਰੇ ਪ੍ਰਤੀ ਉੱਚ ਸੰਵੇਦਨਸ਼ੀਲਤਾ ਦੇ ਨਾਲ ਬਰਾਬਰੀ ਵਾਲੇ ਫ਼ੈਸਲੇ ਲਏ ਗਏ, ਸੋਧਾਂ ਲਿਆਂਦੀਆਂ ਗਈਆਂ ਅਤੇ ਮੁੱਖ ਧਾਰਾ ਵਿੱਚ ਉਨ੍ਹਾਂ ਦੇ ਦਾਖਲੇ ਲਈ ਨਵੇਂ ਕਾਨੂੰਨ ਬਣਾਏ ਗਏ ਅਤੇ ਸਾਰਿਆਂ ਲਈ ਮਾਣ, ਸਨਮਾਨ ਅਤੇ ਸਮਾਨਤਾ ਨੂੰ ਯਕੀਨੀ ਬਣਾਇਆ ਗਿਆ।      

•   ਅਸੀਂ ‘ਤ੍ਰਿਵਿਧ ਮਾਰਗ’ (‘Trividh Marg’) (ਤਿੰਨ-ਪਾਸੀ ਮਾਰਗ) ਦੀ ਸ਼ੁਰੂਆਤ ਕੀਤੀ ਹੈ ਅਤੇ ਸਾਰਿਆਂ ਦੀ ਸੇਵਾ ਭਾਵਨਾ ਦਾ ਪ੍ਰਤੱਖ ਲਾਭ ਦੇਖ ਰਹੇ ਹਾਂ।       

•   ਇਹ ਸਾਡਾ ਕਰਤੱਵ ਬਣਦਾ ਹੈ ਕਿ ਅਸੀਂ ਅਣਗੌਲੇ ਖੇਤਰਾਂ, ਹਾਸ਼ੀਏ 'ਤੇ ਰਹਿ ਗਏ ਭਾਈਚਾਰਿਆਂ, ਸਾਡੇ ਛੋਟੇ ਕਿਸਾਨਾਂ, ਜੰਗਲਾਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਭੈਣਾਂ-ਭਰਾਵਾਂ, ਸਾਡੀਆਂ ਮਾਤਾਵਾਂ-ਭੈਣਾਂ, ਸਾਡੇ ਮਜ਼ਦੂਰਾਂ ਅਤੇ ਸਾਡੇ ਕਾਮਿਆਂ ਨੂੰ ਸ਼ਾਮਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੀਏ, ਤਾਕਿ ਅਸੀਂ ਉਨ੍ਹਾਂ ਨੂੰ ਉੱਚਾ ਉਠਾਈਏ ਅਤੇ ਸਸ਼ਕਤ ਬਣਾਈਏ।        

 

9. ਸਿੱਖਿਆ ਮੰਤਰਾਲਾ

 

. ਅਗਲੇ 5 ਵਰ੍ਹਿਆਂ ਵਿੱਚ ਮੈਡੀਕਲ ਖੇਤਰ ਵਿੱਚ 75,000 ਨਵੀਆਂ ਸੀਟਾਂ ਸ਼ਾਮਲ ਕੀਤੀਆਂ ਜਾਣਗੀਆਂ।

. ਨਵੀਂ ਸਿੱਖਿਆ ਨੀਤੀ ਰਾਹੀਂ ਅਸੀਂ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਮੁਤਾਬਕ ਬਦਲਣਾ ਚਾਹੁੰਦੇ ਹਾਂ।

• ਅਸੀਂ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੀ ਭਾਵਨਾ ਨੂੰ ਮੁੜ-ਸੁਰਜੀਤ ਕਰਾਂਗੇ, ਉਚੇਰੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਕੇ ਭਾਰਤ ਨੂੰ ਇੱਕ 'ਗਲੋਬਲ ਐਜੂਕੇਸ਼ਨ ਹੱਬ' ਦੀ ਸਥਿਤੀ ਪ੍ਰਦਾਨ ਕਰਾਂਗੇ।

. ਸਾਨੂੰ ਭਾਰਤ ਦੇ ਤੇਜ਼ ਰਫ਼ਤਾਰ ਵਿਕਾਸ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਭਵਿੱਖ ਲਈ ਹੁਨਰਮੰਦ ਸਰੋਤ ਤਿਆਰ ਕਰਨੇ ਹੋਣਗੇ।

.ਅਸੀਂ ਇੱਕ ਸਿੱਖਿਆ ਪ੍ਰਣਾਲੀ ਵਿਕਸਿਤ ਕਰਨਾ ਚਾਹੁੰਦੇ ਹਾਂ ਤਾਂ ਜੋ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਾ ਪਵੇ। ਸਾਡੇ ਮੱਧਵਰਗੀ ਪਰਿਵਾਰਾਂ ਨੂੰ ਲੱਖਾਂ-ਕਰੋੜਾਂ ਰੁਪਏ ਖਰਚਣ ਦੀ ਜ਼ਰੂਰਤ ਨਾ ਪਵੇ। ਇਤਨਾ ਹੀ ਨਹੀਂ, ਅਸੀਂ ਅਜਿਹੀਆਂ ਸੰਸਥਾਵਾਂ ਭੀ ਬਣਾਉਣਾ ਚਾਹੁੰਦੇ ਹਾਂ ਜੋ ਵਿਦੇਸ਼ਾਂ ਤੋਂ ਲੋਕਾਂ ਨੂੰ ਭਾਰਤ ਆਉਣ ਲਈ ਆਕਰਸ਼ਿਤ ਕਰਨ।

• ਭਾਸ਼ਾ ਦੇ ਕਾਰਨ ਭਾਰਤ ਦੀ ਪ੍ਰਤਿਭਾ ਵਿੱਚ ਰੁਕਾਵਟ ਨਹੀਂ ਪੈਣੀ ਚਾਹੀਦੀ। ਮਾਂ-ਬੋਲੀ ਦੀ ਤਾਕਤ ਸਾਡੇ ਦੇਸ਼ ਦੇ ਸਭ ਤੋਂ ਗ਼ਰੀਬ ਬੱਚੇ ਨੂੰ ਭੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਕਤ ਦਿੰਦੀ ਹੈ।

• ‘ਨੈਸ਼ਨਲ ਰਿਸਰਚ ਫਾਊਂਡੇਸ਼ਨ’ ਬਣਾਈ ਗਈ ਸੀ, ਜੋ ਇਸ ਨੂੰ ਇੱਕ ਸਥਾਈ ਪ੍ਰਣਾਲੀ ਵਿਕਸਿਤ ਕਰਨ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰਦੀ ਹੈ, ਜੋ ਖੋਜ ਨੂੰ ਲਗਾਤਾਰ ਮਜ਼ਬੂਤ ਕਰਦੀ ਹੈ।

• ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਬਜਟ ਵਿੱਚ ਰਿਸਰਚ ਅਤੇ ਇਨੋਵੇਸ਼ਨ ਦੇ ਲਈ ਇੱਕ ਲੱਖ ਕਰੋੜ ਰੁਪਏ ਐਲੋਕੇਟ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਾਡੇ ਦੇਸ਼ ਦੇ ਨੌਜਵਾਨਾਂ ਦੇ ਵਿਚਾਰਾਂ ਨੂੰ ਪੂਰਾ ਕੀਤਾ ਜਾ ਸਕੇ।

 

10. ਕਬਾਇਲੀ ਮਾਮਲੇ ਮੰਤਰਾਲਾ

 

• ਯੁਵਾ, ਕਿਸਾਨ, ਮਹਿਲਾਵਾਂ ਅਤੇ ਆਦਿਵਾਸੀ, ਹਰ ਕੋਈ ਗ਼ੁਲਾਮੀ ਦੇ ਖ਼ਿਲਾਫ਼ ਲਗਾਤਾਰ ਲੜਦਾ ਰਿਹਾ।

• ਅਸੀਂ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਨ ਮਨ ਯੋਜਨਾਵਾਂ (PM Jan Mann schemes) ਦਾ ਲਾਭ ਪਿੰਡਾਂ, ਪਹਾੜਾਂ ਅਤੇ ਜੰਗਲਾਂ ਵਿੱਚ ਸਥਿਤ ਵੱਖ-ਵੱਖ ਦੂਰ-ਦਰਾਜ ਬਸਤੀਆਂ ਵਿੱਚ ਸਾਰੇ ਕਬਾਇਲੀ ਭਰਾਵਾਂ ਤੱਕ ਪਹੁੰਚ ਸਕੇ।

• ਜਿਵੇਂ ਕਿ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਨੇੜੇ ਆ ਰਹੀ ਹੈ, ਆਓ ਅਸੀਂ ਉਨ੍ਹਾਂ ਦੀ ਵਿਰਾਸਤ ਤੋਂ ਪ੍ਰੇਰਣਾ ਲਈਏ।

 

11. ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ

 

 .ਅਸੀਂ ਵਿਕਸਿਤ ਭਾਰਤ ਦੀ ਪਹਿਲੀ ਪੀੜ੍ਹੀ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।

• ਪਿਛਲੇ ਦਹਾਕੇ ਵਿੱਚ 10 ਕਰੋੜ ਮਹਿਲਾਵਾਂ ਮਹਿਲਾ ਸਵੈ-ਸਹਾਇਤਾ ਸਮੂਹਾਂ ਦਾ ਹਿੱਸਾ ਬਣੀਆਂ ਹਨ।

• ਮਹਿਲਾਵਾਂ ਜਦੋਂ ਆਰਥਿਕ ਤੌਰ 'ਤੇ ਸਸ਼ਕਤ ਹੁੰਦੀਆਂ ਹਨ ਤਾਂ ਉਹ ਸਮਾਜਿਕ ਪਰਿਵਰਤਨ ਦੀਆਂ ਜ਼ਮਾਨਤਦਾਰ ਅਤੇ ਰੱਖਿਅਕ ਬਣ ਜਾਂਦੀਆਂ ਹਨ।

• ਇੱਕ ਕਰੋੜ ਮਾਤਾਵਾਂ ਅਤੇ ਭੈਣਾਂ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਵਿੱਚ ਸ਼ਾਮਲ ਹੋਈਆਂ ਅਤੇ ‘ਲਖਪਤੀ ਦੀਦੀ’ (‘lakhpati didis’) ਬਣ ਰਹੀਆਂ ਹਨ।

• ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਐਲੋਕੇਟ ਕੀਤੇ ਫੰਡਾਂ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਕੀਤਾ ਜਾਵੇਗਾ।

• ਹੁਣ ਤੱਕ, ਕੁੱਲ 9 ਲੱਖ ਕਰੋੜ ਫੰਡ ਬੈਂਕਾਂ ਦੇ ਜ਼ਰੀਏ ਇਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਦਿੱਤੇ ਜਾ ਚੁੱਕੇ ਹਨ।

• ਸਾਡੀ ਸਰਕਾਰ ਦੁਆਰਾ ਕੰਮਕਾਜੀ ਮਹਿਲਾਵਾਂ ਲਈ ਅਦਾਇਗੀਯੋਗ ਜਣੇਪਾ ਛੁੱਟੀ (paid maternity leave) 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤਿਆਂ ਤੱਕ ਕਰ ਦਿੱਤੀ ਗਈ ਹੈ।

• ਮਹਿਲਾਵਾਂ ਅਗਵਾਈ ਵਾਲੀਆਂ ਭੂਮਿਕਾਵਾਂ ਵਿੱਚ ਆ ਰਹੀਆਂ ਹਨ। ਅੱਜ, ਬਹੁਤ ਸਾਰੇ ਖੇਤਰਾਂ ਵਿੱਚ - ਭਾਵੇਂ ਸਾਡਾ ਰੱਖਿਆ ਖੇਤਰ ਹੋਵੇ, ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਜਾਂ ਸਾਡਾ ਪੁਲਾੜ ਖੇਤਰ - ਅਸੀਂ ਆਪਣੀਆਂ ਮਹਿਲਾਵਾਂ ਦੀ ਤਾਕਤ ਅਤੇ ਸਮਰੱਥਾ ਦੇਖ ਰਹੇ ਹਾਂ।

• ਇੱਕ ਸਮਾਜ ਦੇ ਤੌਰ 'ਤੇ ਸਾਨੂੰ ਆਪਣੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

• ਮਹਿਲਾਵਾਂ ਵਿਰੁੱਧ ਅਪਰਾਧਾਂ ਦੀ ਬਿਨਾ ਦੇਰੀ ਤੋਂ ਜਾਂਚ ਹੋਣੀ ਚਾਹੀਦੀ ਹੈ। ਸਰਕਾਰ, ਨਿਆਂਪਾਲਿਕਾ ਅਤੇ ਸਿਵਲ ਸੋਸਾਇਟੀ 'ਤੇ ਭਰੋਸਾ ਬਹਾਲ ਕਰਨ ਲਈ ਅਜਿਹੀਆਂ ਮਾੜੀਆਂ ਹਰਕਤਾਂ ਕਰਨ ਵਾਲਿਆਂ 'ਤੇ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

• ਸਮੇਂ ਦੀ ਜ਼ਰੂਰਤ ਹੈ ਕਿ ਸਜ਼ਾਯੋਗ ਅਪਰਾਧੀਆਂ ਬਾਰੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਗੁਨਾਹ ਕਰਨ ਵਾਲੇ ਭੀ ਫਾਂਸੀ ਸਮੇਤ ਹੋਰਨਾਂ ਸਜਾਵਾਂ ਤੋਂ ਡਰ ਮਹਿਸੂਸ ਕਰਨ। ਮੈਨੂੰ ਲਗਦਾ ਹੈ ਕਿ ਇਹ ਡਰ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

 

12. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ

 

• ਭਾਰਤ ਨੂੰ 'ਸਵਸਥ ਭਾਰਤ' (‘Swasth Bharat’) ਦੇ ਰਾਹ 'ਤੇ ਚਲਣਾ ਚਾਹੀਦਾ ਹੈ।

• ਭਾਰਤ ਨੇ ਕੋਵਿਡ ਦੇ ਖ਼ਿਲਾਫ਼ ਕਰੋੜਾਂ ਦੀ ਆਬਾਦੀ ਲਈ ਸਭ ਤੋਂ ਤੇਜ਼ ਟੀਕਾਕਰਣ ਮੁਹਿੰਮ ਨੂੰ ਪੂਰਾ ਕੀਤਾ।

 

13.    ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

 

• ਭਾਰਤ ਦਾ ਧਿਆਨ ਹੁਣ ਗ੍ਰੀਨ ਵਿਕਾਸ ਅਤੇ ਗ੍ਰੀਨ ਜੌਬਸ 'ਤੇ ਹੈ।

• ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਭਾਰਤ ਦੇ ਯਤਨਾਂ ਵਿੱਚ ਗ੍ਰੀਨ ਜੌਬਸ ਜ਼ਰੂਰੀ ਹਨ।

• ਭਾਰਤ ਗ੍ਰੀਨ ਹਾਇਡ੍ਰੋਜਨ ਮਿਸ਼ਨ ਦੇ ਜ਼ਰੀਏ ਇੱਕ ਗਲੋਬਲ ਹੱਬ ਬਣਨ ਦੇ ਲਈ ਪ੍ਰਤੀਬੱਧ ਹੈ।

• ਭਾਰਤ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਅਤੇ ਸਾਡੇ ਅਖੁੱਟ ਊਰਜਾ ਦੇ ਪ੍ਰਯਤਨਾਂ ਨੂੰ ਮਹੱਤਵਪੂਰਨ ਤੌਰ 'ਤੇ ਅੱਗੇ ਵਧਾਉਣ ਲਈ ਮੋਹਰੀ ਰਿਹਾ।

• ਜੀ-20 ਦੇਸ਼ਾਂ ਵਿੱਚੋਂ ਭਾਰਤ ਹੀ ਇੱਕ ਅਜਿਹਾ ਦੇਸ਼ ਹੈ, ਜਿਸ ਨੇ ਆਪਣੇ ਪੈਰਿਸ ਸਮਝੌਤੇ ਦੇ ਲਕਸ਼ਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਹੈ।

• ਅਸੀਂ ਆਪਣੇ ਅਖੁੱਟ ਊਰਜਾ ਲਕਸ਼ਾਂ ਨੂੰ ਪੂਰਾ ਕਰ ਲਿਆ ਹੈ ਅਤੇ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਦੇ ਲਕਸ਼ ਤੱਕ ਪਹੁੰਚਣ ਲਈ ਖ਼ਾਹਿਸ਼ੀ ਤੌਰ 'ਤੇ ਕੰਮ ਕਰ ਰਹੇ ਹਾਂ।

 

14. ਵਣਜ ਅਤੇ ਉਦਯੋਗ ਮੰਤਰਾਲਾ

 

• "ਲੋਕਲ ਫੌਰ ਵੋਕਲ" (“Vocal for Local” ) ਆਰਥਿਕ ਵਿਕਾਸ ਲਈ ਇੱਕ ਨਵਾਂ ਮੰਤਰ ਬਣ ਗਿਆ ਹੈ।

• “ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ” (“One District One Product”) ਹੁਣ ਨਵੀਂ ਲਹਿਰ ਹੈ।

• ਭਾਰਤ ਇੱਕ ਉਦਯੋਗਿਕ ਨਿਰਮਾਣ ਕੇਂਦਰ ਬਣ ਜਾਵੇਗਾ ਅਤੇ ਦੁਨੀਆ ਇਸ ਵੱਲ ਧਿਆਨ ਦੇਵੇਗੀ।

. ਸਾਨੂੰ "ਡਿਜ਼ਾਈਨ ਇਨ ਇੰਡੀਆ"("Design in India")  ਦੇ ਸੱਦੇ ਨੂੰ ਅਪਣਾਉਣਾ ਚਾਹੀਦਾ ਹੈ ਅਤੇ "ਡਿਜ਼ਾਈਨ ਇਨ ਇੰਡੀਆ ਐਂਡ ਡਿਜ਼ਾਈਨ ਫੌਰ ਦ ਵਰਲਡ" ("Design in India and Design for the World") ਦੇ ਸੁਪਨੇ ਨਾਲ ਅੱਗੇ ਵਧਣਾ ਚਾਹੀਦਾ ਹੈ।

• ਰਾਜ ਸਰਕਾਰਾਂ ਨੂੰ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ, ਸੁਸ਼ਾਸਨ ਦਾ ਭਰੋਸਾ ਦੇਣ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿੱਚ ਭਰੋਸਾ ਯਕੀਨੀ ਬਣਾਉਣ ਲਈ ਸਪਸ਼ਟ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।

• ਭਾਰਤ ਦਾ ਸੈਮੀਕੰਡਕਟਰ ਉਤਪਾਦਨ ਵਿੱਚ ਇੱਕ ਗਲੋਬਲ ਲੀਡਰ ਬਣਨ ਦੀ ਪ੍ਰਤੀਬੱਧਤਾ ਹੈ।

• ਭਾਰਤ ਨੂੰ ਮੇਡ ਇਨ ਇੰਡੀਆ ਗੇਮਿੰਗ ਉਤਪਾਦਾਂ ਦੇ ਨਾਲ ਅੱਗੇ ਆਉਣ ਲਈ ਆਪਣੀ ਸਮ੍ਰਿੱਧ ਪ੍ਰਾਚੀਨ ਵਿਰਾਸਤ ਅਤੇ ਸਾਹਿਤ ਦਾ ਲਾਭ ਲੈਣਾ ਚਾਹੀਦਾ ਹੈ।

• ਭਾਰਤੀ ਪੇਸ਼ੇਵਰਾਂ ਨੂੰ ਨਾ ਸਿਰਫ਼ ਖੇਡਣ ਵਿੱਚ, ਬਲਕਿ ਗੇਮਿੰਗ ਦੇ ਉਤਪਾਦਨ ਵਿੱਚ ਭੀ ਗਲੋਬਲ ਗੇਮਿੰਗ ਮਾਰਕਿਟ ਦੀ ਅਗਵਾਈ ਕਰਨੀ ਚਾਹੀਦੀ ਹੈ।

• ਭਾਰਤੀ ਮਾਪਦੰਡਾਂ ਨੂੰ ਅੰਤਰਰਾਸ਼ਟਰੀ ਮਾਪਦੰਡ ਬਣਨ ਦੀ ਅਕਾਂਖਿਆ ਹੋਣੀ ਚਾਹੀਦੀ ਹੈ।

• ਵਿਸ਼ਵਵਿਆਪੀ ਵਿਕਾਸ ਵਿੱਚ ਭਾਰਤ ਦਾ ਯੋਗਦਾਨ ਮਹੱਤਵਪੂਰਨ ਹੈ, ਸਾਡਾ ਨਿਰਯਾਤ ਲਗਾਤਾਰ ਵਧ ਰਿਹਾ ਹੈ, ਸਾਡੇ ਵਿਦੇਸ਼ੀ ਮੁਦਰਾ ਭੰਡਾਰ ਦੁੱਗਣੇ ਹੋ ਗਏ ਹਨ ਅਤੇ ਆਲਮੀ ਸੰਸਥਾਵਾਂ ਨੇ ਭਾਰਤ ਵਿੱਚ ਆਪਣਾ ਭਰੋਸਾ ਵਧਾਇਆ ਹੈ।

• ਸਾਨੂੰ ਮਾਣ ਹੈ ਕਿ ਸਾਡਾ ਖਿਡੌਣਾ ਉਦਯੋਗ ਭੀ ਗਲੋਬਲ ਮਾਰਕਿਟ ਵਿੱਚ ਗਿਣਿਆ ਜਾਣ ਵਾਲਾ ਨਾਮ ਬਣ ਗਿਆ ਹੈ। ਅਸੀਂ ਖਿਡੌਣਿਆਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ।

• ਇੱਕ ਸਮਾਂ ਸੀ, ਜਦੋਂ ਮੋਬਾਈਲ ਫੋਨਾਂ ਦਾ ਆਯਾਤ ਕੀਤਾ ਜਾਂਦਾ ਸੀ, ਪਰ ਅੱਜ ਭਾਰਤ ਵਿੱਚ ਮੋਬਾਈਲ ਫੋਨਾਂ ਦੇ ਨਿਰਮਾਣ ਈਕੋਸਿਸਟਮ ਦੀ ਇੱਕ ਬੜੀ ਹੱਬ ਹੈ ਅਤੇ ਅਸੀਂ ਉਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ ਭਾਰਤ ਦੀ ਤਾਕਤ।

 

15. ਰੇਲਵੇ ਮੰਤਰਾਲਾ

 

• ਸਰਕਾਰ 2030 ਤੱਕ ਆਪਣੇ ਰੇਲਵੇ ਨੂੰ ਸ਼ੁੱਧ-ਜ਼ੀਰੋ ਕਾਰਬਨ ਉਤਸਰਜਕ ਬਣਾਉਣ ਲਈ ਪ੍ਰਤੀਬੱਧ ਹੈ।

 

16. ਜਲ ਸ਼ਕਤੀ ਮੰਤਰਾਲਾ

 

• ਅੱਜ ਹਰ ਪਰਿਵਾਰ ਸਵੱਛ ਵਾਤਾਵਰਣ ਅਪਣਾ ਰਿਹਾ ਹੈ ਅਤੇ ਸਵੱਛਤਾ 'ਤੇ ਗੱਲਬਾਤ ਨੂੰ ਉਤਸ਼ਾਹਿਤ ਕਰ ਰਿਹਾ ਹੈ।

• ਸਾਫ ਸੁਥਰੀਆਂ ਆਦਤਾਂ ਅਤੇ ਵਾਤਾਵਰਣ ਪ੍ਰਤੀ ਸਮਾਜਿਕ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਹਰ ਨਾਗਰਿਕ ਜ਼ਿੰਮੇਵਾਰੀ ਨਾਲ ਵਿਵਹਾਰ ਕਰ ਰਿਹਾ ਹੈ ਅਤੇ ਇੱਕ ਦੂਸਰੇ 'ਤੇ ਨਜ਼ਰ ਰੱਖ ਰਿਹਾ ਹੈ।

• ਅੱਜ, 12 ਕਰੋੜ ਪਰਿਵਾਰ ਥੋੜ੍ਹੇ ਸਮੇਂ ਵਿੱਚ ਜਲ ਜੀਵਨ ਮਿਸ਼ਨ (Jal Jeevan Mission) ਦੇ ਜ਼ਰੀਏ ਸਾਫ਼-ਸੁਥਰੇ ਟੂਟੀ ਵਾਲੇ ਪਾਣੀ ਦੀ ਸਪਲਾਈ ਪ੍ਰਾਪਤ ਕਰ ਰਹੇ ਹਨ।.

 

17. ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

 

• ਚਾਰ ਕਰੋੜ ਪੱਕੇ ਮਕਾਨਾਂ ਨੇ ਗ਼ਰੀਬਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

• ਇਸ ਰਾਸ਼ਟਰੀ ਏਜੰਡਾ ਨੂੰ ਅੱਗੇ ਵਧਾਉਣ ਲਈ ਤਿੰਨ ਕਰੋੜ ਨਵੇਂ ਮਕਾਨਾਂ ਦਾ ਵਾਅਦਾ ਕੀਤਾ ਗਿਆ ਹੈ।

 

18. ਪਸ਼ੂ ਪਾਲਣ ਮੰਤਰਾਲਾ

 

• ਵਿਆਪਕ ਵਿਕਾਸ ਲਈ ਯਤਨ ਕਰਨ ਦੇ ਨਾਲ, ਸਾਡੇ ਮਛੇਰਿਆਂ ਅਤੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨਾ ਸਾਡੀਆਂ ਨੀਤੀਆਂ, ਸਾਡੇ ਇਰਾਦਿਆਂ, ਸਾਡੇ ਸੁਧਾਰਾਂ, ਸਾਡੇ ਪ੍ਰੋਗਰਾਮਾਂ ਅਤੇ ਸਾਡੀ ਕਾਰਜਸ਼ੈਲੀ ਦਾ ਹਿੱਸਾ ਰਿਹਾ ਹੈ।

 

19. ਸੱਭਿਆਚਾਰ ਮੰਤਰਾਲਾ

 

• ਅੱਜ, ਅਸੀਂ ਉਨ੍ਹਾਂ ਬਹਾਦਰ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਸਾਡਾ ਦੇਸ਼ ਉਨ੍ਹਾਂ ਦੀ ਕੁਰਬਾਨੀ ਅਤੇ ਸੇਵਾ ਦਾ ਸਦਾ ਰਿਣੀ ਹੈ।

• ਸੁਤੰਤਰਤਾ ਦਿਵਸ ਉਨ੍ਹਾਂ ਦੇ ਜਜ਼ਬੇ, ਸੰਕਲਪ ਅਤੇ ਦੇਸ਼ ਭਗਤੀ ਦੇ ਗੁਣਾਂ ਨੂੰ ਯਾਦ ਕਰਨ ਦਾ ਉਤਸਵ ਹੈ। ਇਨ੍ਹਾਂ ਬਹਾਦਰਾਂ ਦੀ ਬਦੌਲਤ ਹੀ ਸਾਨੂੰ ਆਜ਼ਾਦੀ ਦੇ ਇਸ ਉਤਸਵ 'ਤੇ ਖੁੱਲ੍ਹ ਕੇ ਸਾਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਦੇਸ਼ ਉਨ੍ਹਾਂ ਦਾ ਬਹੁਤ ਰਿਣੀ ਹੈ।

• ਅੱਜ, ਪੂਰਾ ਰਾਸ਼ਟਰ ਤਿਰੰਗੇ ਹੇਠਾਂ ਇਕਜੁੱਟ ਹੈ - ਬਿਨਾ ਜਾਤ, ਨਸਲ, ਉੱਚ-ਸ਼੍ਰੇਣੀ ਜਾਂ ਨੀਵੀਂ-ਸ਼੍ਰੇਣੀ ਦੇ ਭੇਦਭਾਵ ਦੇ ਹਰ ਘਰ ਇਸ ਨਾਲ ਸਜਿਆ ਹੋਇਆ ਹੈ; ਅਸੀਂ ਸਾਰੇ ਭਾਰਤੀ ਹਾਂ। ਇਹ ਏਕਤਾ ਸਾਡੀ ਦਿਸ਼ਾ ਦੀ ਤਾਕਤ ਦਾ ਪ੍ਰਮਾਣ ਹੈ।

 

20. ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ

 

• ਭਾਰਤ ਨੇ ਸਮੂਹਿਕ ਤੌਰ 'ਤੇ ਜੀ-20 ਦੇਸ਼ਾਂ ਨਾਲੋਂ ਅਖੁੱਟ ਊਰਜਾ ਖੇਤਰ ਵਿੱਚ ਵਧੇਰੇ ਪ੍ਰਾਪਤੀ ਕੀਤੀ ਹੈ।

• ਭਾਰਤ ਊਰਜਾ ਖੇਤਰ ਵਿੱਚ ਆਤਮ-ਨਿਰਭਰ ਬਣਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ।

• ਪੀਐੱਮ ਸੂਰਯਾ ਘਰ ਫ੍ਰੀ ਇਲੈਕਟ੍ਰਿਸਿਟੀ ਸਕੀਮ (PM Surya Ghar Free Electricity Scheme) ਨਵੀਂ ਤਾਕਤ ਪ੍ਰਦਾਨ ਕਰਨ ਲਈ ਤਿਆਰ ਹੈ ਅਤੇ ਇਸ ਦਾ ਲਾਭ ਸਾਡੇ ਦੇਸ਼ ਦੇ ਔਸਤ ਪਰਿਵਾਰਾਂ, ਖਾਸ ਕਰਕੇ ਮੱਧ ਵਰਗ ਨੂੰ ਉਦੋਂ ਮਹਿਸੂਸ ਹੋਵੇਗਾ, ਜਦੋਂ ਉਨ੍ਹਾਂ ਦੇ ਬਿਜਲੀ ਦੇ ਬਿੱਲ ਮੁਫ਼ਤ ਹੋ ਜਾਣਗੇ। ਜਿਹੜੇ ਲੋਕ ਪੀਐੱਮ ਸੂਰਯਾ ਘਰ ਮੁਫਤ ਬਿਜਲੀ ਯੋਜਨਾ ਦੇ ਤਹਿਤ ਸੌਰ ਊਰਜਾ ਤੋਂ ਬਿਜਲੀ ਪੈਦਾ ਕਰਦੇ ਹਨ, ਉਹ ਆਪਣੇ ਈਂਧਨ ਦੀ ਲਾਗਤ ਭੀ ਘਟਾ ਸਕਦੇ ਹਨ।

• ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧ ਰਹੀ ਹੈ।

 

21. ਊਰਜਾ ਮੰਤਰਾਲਾ

 

• ਜਦੋਂ ਇੱਕ ਆਮ ਆਦਮੀ ਲਾਲ ਕਿਲੇ ਤੋਂ ਇਹ ਸੁਣਦਾ ਹੈ ਕਿ ਭਾਰਤ ਦੇ 18,000 ਪਿੰਡਾਂ ਨੂੰ ਇੱਕ ਖਾਸ ਸਮਾਂਹੱਦ ਦੇ ਅੰਦਰ ਬਿਜਲੀ ਪ੍ਰਦਾਨ ਕੀਤੀ ਜਾਵੇਗੀ ਅਤੇ ਇਹ ਵਾਅਦਾ ਪੂਰਾ ਹੋ ਗਿਆ ਹੈ, ਤਾਂ ਉਨ੍ਹਾਂ ਦਾ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ।

• ਅਜੇ ਭੀ 2.5 ਕਰੋੜ ਭਾਰਤੀ ਪਰਿਵਾਰ ਬਿਜਲੀ ਤੋਂ ਬਿਨਾ ਹਨੇਰੇ ਵਿੱਚ ਰਹਿ ਰਹੇ ਹਨ।

 

22. ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ

 

. ਅਸੀਂ ਇਨ੍ਹਾਂ ਖੇਤਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਦੂਰ-ਦਰਾਜ ਦੇ ਪਿੰਡਾਂ ਅਤੇ ਸਰਹੱਦਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਿਰਮਾਣ ਕੀਤਾ ਹੈ।

. ਮਜ਼ਬੂਤ ਬੁਨਿਆਦੀ ਢਾਂਚੇ ਦੇ ਇਨ੍ਹਾਂ ਨੈੱਟਵਰਕਾਂ ਦੇ ਜ਼ਰੀਏ ਅਸੀਂ ਦਲਿਤਾਂ, ਪੀੜਿਤਾਂ, ਸ਼ੋਸ਼ਿਤਾਂ, ਵਾਂਝਿਆਂ, ਪਿਛੜਿਆਂ, ਜਨਜਾਤੀ ਲੋਕਾਂ, ਮੂਲ ਨਿਵਾਸੀਆਂ, ਆਦਿਵਾਸੀਆਂ ਅਤੇ ਜੰਗਲਾਂ ਅਤੇ ਪਹਾੜੀਆਂ ਅਤੇ ਦੂਰ-ਦਰਾਜ ਸਰਹੱਦੀ ਖੇਤਰਾਂ ਦੇ ਵਸਨੀਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਏ ਹਾਂ।

 

23. ਯੁਵਾ ਮਾਮਲੇ ਅਤੇ ਖੇਡ ਮੰਤਰਾਲਾ

 

• ਭਾਰਤ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਅਤੇ ਵਿਸ਼ਵ ਦੀ ਹੁਨਰ ਦੀ ਰਾਜਧਾਨੀ ਬਣਾਉਣ ਉਦੇਸ਼ ਹੈ।

. ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤਕ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਖਾਸ ਤੌਰ 'ਤੇ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਰਾਜਨੀਤੀ ਦਾ ਕੋਈ ਇਤਿਹਾਸ ਨਹੀਂ ਹੈ।

• ਜ਼ਮੀਨ ਦੇ ਛੋਟੇ ਪਲਾਟਾਂ ਵਿੱਚ ਸਮੁੱਚੇ ਪਰਿਵਾਰ ਨੂੰ ਕਾਇਮ ਰੱਖਣ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ, ਅਸੀਂ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਸੁਰੱਖਿਅਤ ਕਰਨ ਅਤੇ ਆਮਦਨ ਦੇ ਅਤਿਰਿਕਤ ਸਰੋਤ ਬਣਾਉਣ ਲਈ ਲੋੜੀਂਦੇ ਹੁਨਰਾਂ ਨਾਲ ਲੈਸ ਕਰਨ ਲਈ ਵਿਆਪਕ ਯਤਨ ਕਰ ਰਹੇ ਹਾਂ।

• 140 ਕਰੋੜ ਦੇਸ਼ਵਾਸੀਆਂ ਦੀ ਤਰਫ਼ੋਂ, ਮੈਂ ਪੈਰਿਸ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਦੇਸ਼ ਦੇ ਸਾਰੇ ਐਥਲੀਟਾਂ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਾ ਹਾਂ।

• ਮੈਂ ਸਾਡੇ ਸਾਰੇ ਪੈਰਾਲੰਪਿਕ ਐਥਲੀਟਾਂ ਨੂੰ ਭੀ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

. ਸਾਡਾ ਸਪਸ਼ਟ ਲਕਸ਼ ਭਾਰਤੀ ਧਰਤੀ 'ਤੇ 2036 ਓਲੰਪਿਕਸ ਦੀ ਮੇਜ਼ਬਾਨੀ ਕਰਨਾ ਹੈ। ਅਸੀਂ ਇਸ ਦੀ ਤਿਆਰੀ ਕਰ ਰਹੇ ਹਾਂ ਅਤੇ ਇਸ ਵੱਲ ਮਹੱਤਵਪੂਰਨ ਪ੍ਰਗਤੀ ਕਰ ਰਹੇ ਹਾਂ।

 

24. ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ

 

• ਉੱਤਰ ਪੂਰਬੀ ਭਾਰਤ ਹੁਣ ਮੈਡੀਕਲ ਬੁਨਿਆਦੀ ਢਾਂਚੇ ਦਾ ਕੇਂਦਰ ਹੈ ਅਤੇ ਇਸ ਤਬਦੀਲੀ ਨੇ ਅੰਤਿਮ ਮੀਲ ਤੱਕ ਪਹੁੰਚਯੋਗ ਸਿਹਤ ਸੰਭਾਲ਼ ਪ੍ਰਦਾਨ ਕਰਕੇ ਜ਼ਿੰਦਗੀਆਂ ਨੂੰ ਛੂਹਣ ਵਿੱਚ ਸਾਡੀ ਮਦਦ ਕੀਤੀ ਹੈ।

 

25. ਕੌਸ਼ਲ ਵਿਕਾਸ ਮੰਤਰਾਲਾ

 

• ਸਰਕਾਰ ਸਾਡੇ ਨੌਜਵਾਨਾਂ ਦੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਕਦਮ ਉਠਾ ਰਹੀ ਹੈ।

• ਅਸੀਂ ਸਕਿੱਲ ਇੰਡੀਆ ਪ੍ਰੋਗਰਾਮ ਦੇ ਲਈ ਇਸ ਸਾਲ ਦੇ ਬਜਟ ਵਿੱਚ ਇੱਕ ਬਹੁਤ ਬੜਾ ਫੰਡ ਰੱਖਿਆ ਹੈ।

• ਇਸ ਬਜਟ ਵਿੱਚ ਨੌਜਵਾਨਾਂ ਲਈ ਇੰਟਰਨਸ਼ਿਪ 'ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਅਨੁਭਵ ਹਾਸਲ ਕਰਨ, ਉਨ੍ਹਾਂ ਦੀ ਸਮਰੱਥਾ ਵਧਾਉਣ ਅਤੇ ਬਜ਼ਾਰ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੇਗੀ।

• ਭਾਰਤ ਦੀ ਹੁਨਰਮੰਦ ਮਨੁੱਖੀ ਸ਼ਕਤੀ ਆਲਮੀ ਰੋਜ਼ਗਾਰ ਮਾਰਕਿਟ ਵਿੱਚ ਆਪਣੀ ਪਹਿਚਾਣ ਬਣਾਵੇਗੀ। ਅਸੀਂ ਇਸ ਸੁਪਨੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ।

 

 

26. ਕਾਨੂੰਨ ਅਤੇ ਨਿਆਂ ਮੰਤਰਾਲਾ

 

• ਮੌਜੂਦਾ ਸਿਵਲ ਕੋਡ ਕਮਿਊਨਲ ਸਿਵਲ ਕੋਡ (Communal Civil Code) ਜਿਹਾ ਹੈ, ਜੋ ਭੇਦਭਾਵਪੂਰਨ ਹੈ।

• ਸਾਡੇ ਦੇਸ਼ ਨੂੰ ਧਰਮ ਦੇ ਅਧਾਰ 'ਤੇ ਵੰਡਣ ਵਾਲੇ ਕਾਨੂੰਨ ਅਤੇ ਭੇਦਭਾਵ ਨੂੰ ਉਤਸ਼ਾਹਿਤ ਕਰਨ ਵਾਲੇ ਕਾਨੂੰਨਾਂ ਦਾ ਆਧੁਨਿਕ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ।

• ਕਮਿਊਨਲ ਸਿਵਲ ਕੋਡ ਦੇ 75 ਸਾਲਾਂ ਬਾਅਦ, ਸੈਕੂਲਰ ਸਿਵਲ ਕੋਡ ਵੱਲ ਵਧਣਾ ਮਹੱਤਵਪੂਰਨ ਹੈ।

• ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਦੇ ਵਿਜ਼ਨ ਨੂੰ ਪੂਰਾ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।

. ਸਾਨੂੰ ਸੈਕੂਲਰ ਸਿਵਲ ਕੋਡ ਦੇ ਸਬੰਧ ਵਿੱਚ ਵੱਖ-ਵੱਖ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਸੁਆਗਤ ਕਰਨਾ ਚਾਹੀਦਾ ਹੈ।

• ਭਾਰਤ ਨੂੰ "ਵੰਨ ਨੇਸ਼ਨ ਵੰਨ ਇਲੈਕਸ਼ਨ" ("One Nation One Election") ਦੇ ਸੰਕਲਪ ਨੂੰ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

• ਨਾਗਰਿਕਾਂ ਦੇ ਕਾਨੂੰਨੀ ਜਟਿਲਤਾਵਾਂ ਦੇ ਜਾਲ ਵਿੱਚ ਨਾ ਫਸਣ ਨੂੰ ਯਕੀਨੀ ਬਣਾਉਣ ਲਈ 1,500 ਤੋਂ ਵੱਧ ਕਾਨੂੰਨਾਂ ਨੂੰ ਖ਼ਤਮ ਕੀਤਾ ਗਿਆ।

• ਅਸੀਂ ਸਦੀਆਂ ਪੁਰਾਣੇ ਅਪਰਾਧਿਕ ਕਾਨੂੰਨਾਂ ਨੂੰ ਭਾਰਤੀ ਨਿਆਂ ਸੰਹਿਤਾ ਵਜੋਂ ਜਾਣੇ ਜਾਂਦੇ ਨਵੇਂ ਅਪਰਾਧਿਕ ਕਾਨੂੰਨਾਂ ਨਾਲ ਬਦਲ ਦਿੱਤਾ ਹੈ, ਜਿਸ ਦਾ ਮੂਲ ਵਿਚਾਰ ਨਾਗਰਿਕਾਂ ਲਈ ਨਿਆਂ ਯਕੀਨੀ ਬਣਾਉਣਾ ਹੈ ਨਾ ਕਿ ਤਾੜਨਾ ਅਤੇ ਸਜ਼ਾ ਦੀ ਬ੍ਰਿਟਿਸ਼ ਵਿਚਾਰਧਾਰਾ ਦੇ ਵਿਰੁੱਧ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi Receives Kuwait's Highest Civilian Honour, His 20th International Award

Media Coverage

PM Modi Receives Kuwait's Highest Civilian Honour, His 20th International Award
NM on the go

Nm on the go

Always be the first to hear from the PM. Get the App Now!
...
Today the youth of India is full of new confidence, succeeding in every sector: PM Modi
December 23, 2024
Rozgar Melas are empowering the youth and unlocking their potential, Best wishes to the newly inducted appointees: PM
Today the youth of India is full of new confidence, succeeding in every sector: PM
The country had been feeling the need for a modern education system for decades to build a new India, Through the National Education Policy, the country has now moved forward in that direction: PM
Our effort is to make women self-reliant in every field: PM

Namaskar!

My cabinet colleagues, other dignitaries from across the country, and my young friends!

I returned from Kuwait late last night. There, I had an extensive meeting with Indian youth and professionals, engaging in meaningful discussions. Now, upon my return, my very first programme is with the youth of our nation—a delightful coincidence indeed. Today marks a significant milestone for thousands of young individuals like you. A new chapter in your lives is unfolding. Your years of dreams have come to fruition, and your relentless efforts have borne fruit. This passing year of 2024 is leaving you and your families with newfound joy. I extend my heartfelt congratulations to each of you and your families on this remarkable achievement.

Friends,

Maximising the potential and talent of Bharat's youth remains the foremost priority of our government. We have been steadfastly working towards this goal through initiatives like Rozgar Melas (job fairs). Over the past decade, a comprehensive campaign to provide government jobs has been underway across various ministries, departments, and institutions. Even today, more than 71,000 young individuals have been handed appointment letters. In the last one and a half years alone, our government has provided permanent government jobs to nearly 10 lakh youth—a record in itself. Such a mission-driven approach to offering permanent employment within the Government has never been witnessed under any previous administration. Moreover, these opportunities are being provided with absolute honesty and transparency. I take pride in the fact that young individuals, nurtured in this transparent tradition, are serving the nation with utmost dedication and integrity.

Friends,

The progress of any nation is intrinsically linked to the efforts, capabilities, and leadership of its youth. Bharat has resolved to emerge as a developed nation by 2047, and we firmly believe in this aspiration. Our confidence stems from the fact that Bharat's talented youth are at the heart of every policy and decision. Over the past decade, initiatives such as Make in India, Atmanirbhar Bharat Abhiyan, Startup India, Stand Up India, and Digital India have all been crafted with the youth as their focal point. Bharat has reformed policies in sectors like space and defence manufacturing, empowering its youth to take full advantage of these opportunities. Today, Bharat's youth radiate confidence, excelling in every domain. We have ascended to become the world’s fifth-largest economy and boast the third-largest startup ecosystem globally. When a young individual embarks on a startup journey today, a robust ecosystem supports them. Similarly, when a youth envisions a career in sports, they can do so with unwavering confidence without the fear of failing. Modern facilities, ranging from training to competitive tournaments, are being established to ensure success. Across various sectors, we are witnessing a remarkable transformation. Bharat is now the world’s second-largest mobile manufacturer. From renewable energy to organic farming, from the space sector to defence, and from tourism to wellness, the nation is scaling new heights and creating unprecedented opportunities.

Friends,

We must cultivate the talents of our youth to propel the nation forward, a responsibility that rests largely with our education system. For decades, the nation has felt the need for a modern educational framework to build a new Bharat. With the National Education Policy, we have embarked on this transformative journey. The education system, which once constrained students with its rigidity, now offers them a wealth of new opportunities. Initiatives like Atal Tinkering Labs and modern PM-SHRI schools are fostering an innovative mindset from an early age. Previously, language posed a significant barrier for rural, Dalit, backward, and tribal youth. To address this, we introduced policies enabling education and examinations in regional languages. Today, our government allows recruitment examinations to be conducted in 13 different languages. Additionally, to empower the youth in border districts, we have increased their recruitment quotas and initiated special recruitment drives. As a result, more than 50,000 young individuals have received appointment letters for positions in the Central Armed Police Forces. I extend my heartfelt congratulations to all these young people.

Friends,

Today also marks the birth anniversary of Chaudhary Charan Singh ji. Our government is privileged to have conferred the Bharat Ratna upon Chaudhary Sahab this year. I pay my respectful tribute to him. We celebrate this day as Kisan Diwas or National Farmer's Day, and on this occasion, I salute all the farmers of our nation, our food providers.

Friends,

Chaudhary Sahab often remarked that Bharat would advance only if its rural areas flourished. Today, our government’s policies and decisions are creating new employment and self-employment opportunities in rural Bharat. A substantial number of young people have found meaningful employment in the agricultural sector, engaging in work that aligns with their aspirations. Under the Gobardhan Yojana, the construction of hundreds of biogas plants has not only generated electricity but also provided jobs to thousands of youth. The integration of hundreds of agricultural markets into the e-NAM Yojana has opened numerous employment avenues. Similarly, the government’s decision to increase ethanol blending to 20 per cent has not only benefited farmers but also created jobs in the sugar sector. By establishing nearly 9,000 Farmer Producer Organisations (FPOs), we have enabled farmers to access new markets while creating employment in rural areas. Today, the government is implementing the world’s largest food storage scheme, building thousands of warehouses. This initiative is poised to generate significant employment and self-employment opportunities. Recently, the government launched the Bima Sakhi Yojana with the aim of providing insurance coverage to every citizen in the country. This programme will also create numerous job opportunities in rural regions. Whether through the Drone Didi Abhiyan, Lakhpati Didi Abhiyan, or the Bank Sakhi Yojana, all these initiatives are driving new employment opportunities in agriculture and rural areas.

Friends,

Today, thousands of young women have been given appointment letters. Your success will serve as an inspiration for countless other women. We are committed to empowering women in every sphere of life. Our decision to grant 26 weeks of maternity leave has safeguarded the careers of lakhs of women, ensuring that their aspirations remain intact. Our government has worked tirelessly to eliminate every obstacle hindering the progress of women. For years after independence, many girls were compelled to abandon their education due to the absence of separate toilets in schools. We addressed this issue through the Swachh Bharat Abhiyan. The Sukanya Samriddhi Yojana has ensured that financial constraints no longer obstruct girls' education. Our government opened Jan Dhan accounts for 30 crore women, enabling them to receive direct benefits from government schemes. Women have also gained access to collateral-free loans under the Mudra Yojana. In the past, women often managed entire households, yet property ownership was rarely in their names. Today, the majority of homes provided under the Pradhan Mantri Awas Yojana are registered in women’s names. Initiatives such as Poshan Abhiyan, Surakshit Matritva Abhiyan, and Ayushman Bharat have significantly improved women’s access to healthcare. Through the Nari Shakti Vandan Act, women have secured reservations in the Vidhan Sabha and Lok Sabha. Our society and country are rapidly advancing towards women-led development.

Friends,

The young professionals receiving appointment letters today will become part of a modernised government system. Over the last 10 years, the outdated image of government offices and their functioning has been transformed. Today, we witness increased efficiency and productivity among government employees, a success achieved through their dedication and hard work. You have reached this milestone due to your eagerness to learn and your determination to excel. Maintain this same enthusiasm throughout your career. The iGOT Karmayogi platform will support your continuous learning journey. It offers over 1,600 diverse courses, enabling you to gain knowledge on various subjects effectively and within a short timeframe. You are young and represent the strength of our nation. There is no goal that our youth cannot accomplish. Begin this new chapter with renewed energy and purpose. Once again, I extend my heartfelt congratulations to all the youngsters who have received appointment letters today. My best wishes for a bright and successful future.

Thank you very much.