ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਤਮਨਿਰਭਰਤਾ ਹਾਸਲ ਕਰਨ ਦੇ ਲਈ ਇਸ‍ਪਾਤ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਲਆਈ ਸਕੀਮ ਨੇ ਸਪਸ਼ਟ ਰੂਪ ਨਾਲ ਇਸ ਖੇਤਰ ਨੂੰ ਊਰਜਾ ਪ੍ਰਦਾਨ ਕੀਤੀ ਹੈ ਅਤੇ ਇਹ ਸਾਡੇ ਨੌਜਵਾਨਾਂ ਅਤੇ ਉੱਦਮੀਆਂ ਦੇ ਲਈ ਅਵਸਰਾਂ ਦੀ ਸਿਰਜਣਾ ਕਰੇਗੀ ।

ਇਸਪਾਤ ਮੰਤਰਾਲੇ ਦੁਆਰਾ ਸਪੈਸ਼ਲਟੀ ਸਟੀਲ ਦੇ ਲਈ ਪੀਐੱਲਆਈ (PLI) ਸਕੀਮ ਦੇ ਤਹਿਤ  27 ਕੰਪਨੀਆਂ  ਦੇ ਨਾਲ 57 ਐੱਮਓਯੂਜ਼ (ਸਹਿਮਤੀ ਪੱਤਰ) ਉੱਤੇ ਹਸਤਾਖਰ ਦੇ ਲਈ ਆਯੋਜਿਤ ਐੱਮਓਯੂ ਹਸਤਾਖਰ ਕਰਨ ਦੇ ਸਮਾਰੋਹ ਦੇ ਆਯੋਜਨ ਨਾਲ ਸਬੰਧਿਤ ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਜੋਤੀਰਾਦਿੱਤਿਆ ਸਿੰਧੀਆ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਆਤਮਨਿਰਭਰਤਾ ਹਾਸਲ ਕਰਨ ਦੇ ਲਈ ਇਸ‍ਪਾਤ ਬਹੁਤ ਮਹੱਤਵਪੂਰਨ ਹੈ। ਪੀਐੱਲਆਈ ਸਕੀਮ ਨੇ ਸਪਸ਼ਟ ਰੂਪ ਨਾਲ ਇਸ ਖੇਤਰ ਨੂੰ ਊਰਜਾ ਪ੍ਰਦਾਨ ਕੀਤੀ ਹੈ ਅਤੇ ਇਹ ਸਾਡੇ ਨੌਜਵਾਨਾਂ ਅਤੇ ਉੱਦਮੀਆਂ ਦੇ ਲਈ ਅਵਸਰਾਂ ਦੀ ਸਿਰਜਣਾ ਕਰੇਗੀ।”