ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਦਾ ਉਦੇਸ਼ ਵਿਦਿਆਰਥੀਆਂ ਨੂੰ ਪਰੀਖਿਆ ਸਬੰਧੀ ਹਰ ਤਰ੍ਹਾਂ ਦੇ ਤਣਾਅ ਤੋਂ ਮੁਕਤ ਰੱਖਣਾ ਹੈ। ਸ਼੍ਰੀ ਮੋਦੀ, ਸਿੱਖਿਆ ਰਾਜ ਮੰਤਰੀ, ਸ਼੍ਰੀਮਤੀ ਅੰਨਪੂਰਣਾ ਦੇਵੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਰਾਜ ਮੰਤਰੀ ਨੇ ਦੱਸਿਆ ਹੈ ਕਿ 'ਇਗਜ਼ਾਮ ਵਾਰੀਅਰਸ' ਪੁਸਤਕ ਪੜ੍ਹਨ ਦੇ ਬਾਅਦ ਝਾਰਖੰਡ ਦੇ ਕੋਡਰਮਾ ਦੇ ਇੱਕ ਸਕੂਲ ਦੇ ਵਿਦਿਆਰਥੀ ਪਰੀਖਿਆ ਸਬੰਧੀ ਤਣਾਅ ਤੋਂ ਮੁਕਤ ਅਨੁਭਵ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਅੱਛਾ! ਵਿਦਿਆਰਥੀ ਪਰੀਖਿਆ ਨੂੰ ਲੈ ਕੇ ਹਰ ਪ੍ਰਕਾਰ ਦੇ ਤਣਾਅ ਤੋਂ ਮੁਕਤ ਹੋਣ, ਇਹ ਤਾਂ ਇਗਜ਼ਾਮ ਵਾਰੀਅਰਸ ਦਾ ਉਦੇਸ਼ ਹੈ....”
बहुत अच्छा! विद्यार्थी परीक्षा को लेकर हर प्रकार के तनाव से मुक्त हों, यही तो एग्जाम वॉरियर्स का उद्देश्य है… https://t.co/d9pbPrzzoS
— Narendra Modi (@narendramodi) February 25, 2023