ਆਪਣੇ ਇੱਕ ਟਵੀਟ ਵਿੱਚ, ਸਾਂਸਦ, ਸ਼੍ਰੀ ਸੰਜੈ ਸੇਠ ਨੇ ਝਾਰਖੰਡ ਦੇ ਰਾਂਚੀ ਵਿੱਚ 9400 ਕਰੋੜ ਰੁਪਏ ਦੀ ਲਾਗਤ ਨਾਲ 21 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਟ੍ਰਾਂਸਪੋਰਟ ਅਤੇ ਹਾਈਵੇਜ਼ (ਰਾਜਮਾਰਗ) ਮੰਤਰੀ ਸ਼੍ਰੀ ਨਿਤਿਨ ਗਡਕਰੀ ਦਾ ਹਾਰਦਿਕ ਆਭਾਰ ਵਿਅਕਤ ਕੀਤਾ ਹੈ।
ਉਪਰੋਕਤ ਪ੍ਰੋਜੈਕਟ ਬਾਰੇ ਸਾਂਸਦ, ਸ਼੍ਰੀ ਸੰਜੈ ਸੇਠ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਰਾਜਾਂ ਦੇ ਵਿਕਾਸ ਵਿੱਚ ਹੀ ਦੇਸ਼ ਦਾ ਵਿਕਾਸ ਨਿਹਿਤ ਹੈ। ਇਨ੍ਹਾਂ ਰਾਸ਼ਟਰੀ ਪ੍ਰੋਜੈਕਟਾਂ ਨਾਲ ਝਾਰਖੰਡ ਸਹਿਤ ਪੂਰੇ ਦੇਸ਼ ਦੀ ਪ੍ਰਗਤੀ ਨੂੰ ਨਵੀਂ ਗਤੀ ਮਿਲੇਗੀ।”
राज्यों के विकास में ही देश का विकास निहित है। इन राष्ट्रीय परियोजनाओं से झारखंड सहित पूरे देश की प्रगति को नई गति मिलेगी। https://t.co/mCpQ5B5wxy
— Narendra Modi (@narendramodi) March 25, 2023