ਪ੍ਰਧਾਨ ਮੰਤਰੀ ਨੇ ਖਜਾਨੀ ਵਿਧਾਨ ਸਭਾ ਹਲਕੇ ਵਿੱਚ ਬੇਲਘਾਟ ਤੋਂ ਸਿਕਰੀਗੰਜ ਦੀ ਅੱਠ ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਕਰਨ ਦਾ ਕੰਮ ਪੂਰਾ ਹੋ ਜਾਣ ’ਤੇ ਉਸ ਖੇਤਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ, ਸੰਤ ਕਬੀਰ ਨਗਰ ਤੋਂ ਸਾਂਸਦ ਸ਼੍ਰੀ ਪ੍ਰਵੀਣ ਨਿਸ਼ਾਦ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਨਿਸ਼ਾਦ ਨੇ ਉਪਰੋਕਤ ਸੜਕ ਨੂੰ ਚੌੜਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਹੈ।
ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਕਨੈਕਟੀਵਿਟੀ ਵਿੱਚ ਹੀ ਦੇਸ਼ ਦੀ ਸਮ੍ਰਿੱਧੀ ਹੈ ਅਤੇ ਇਹ ਸਾਡੀਆਂ ਪ੍ਰਾਥਮਿਕਤਾਵਾਂ ਵਿੱਚ ਸਭ ਤੋਂ ਉਪਰ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ-ਬਹੁਤ ਵਧਾਈ। ਕਨੈਕਟੀਵਿਟੀ ਵਿੱਚ ਹੀ ਦੇਸ਼ ਦੀ ਸਮ੍ਰਿੱਧੀ ਨਿਹਿਤ ਹੈ ਅਤੇ ਇਹ ਸਾਡੀਆਂ ਪ੍ਰਾਥਮਿਕਤਾਵਾਂ ਵਿੱਚ ਸਭ ਤੋਂ ਉੱਪਰ ਹੈ।”
बहुत-बहुत बधाई। कनेक्टिविटी में ही देश की समृद्धि निहित है और ये हमारी प्राथमिकताओं में सबसे ऊपर है। https://t.co/tHDv53h5j9
— Narendra Modi (@narendramodi) February 25, 2023