ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਜਲਮਾਰਗ-68 ਦੇ ਨਿਰਮਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਜਿਸ ਨਾਲ ਗੋਆ ਵਿੱਚ ਪੰਜਿਮ ਤੋਂ ਵਾਸਕੋ ਦੇ ਵਿਚਕਾਰ ਦੀ ਦੂਰੀ 9 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਇਹ ਯਾਤਰਾ ਹੁਣ ਕੇਵਲ 20 ਮਿੰਟ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਿਮ ਤੋਂ ਵਾਸਕੋ ਦੀ ਦੂਰੀ ਲਗਭਗ 32 ਕਿਲੋਮੀਟਰ ਸੀ ਅਤੇ ਇਸ ਯਾਤਰਾ ਨੂੰ ਪੂਰਾ ਕਰਨ ਵਿੱਚ ਲਗਭਗ 45 ਮਿੰਟ ਦਾ ਸਮਾਂ ਲਗਦਾ ਸੀ।
ਕੇਂਦਰੀ ਪੋਰਟਸ, ਸ਼ਿੰਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਟੂਰਿਜ਼ਮ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਵਾਈ ਨਾਇਕ ਦੇ ਟਵੀਟਸ ਦੀ ਇੱਕ ਲੜੀ ਦੇ ਉੱਤਰ ਵਿੱਚ ਆਪਣੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੋਆ ਵਿੱਚ ਪੰਜਿਮ ਤੋ ਵਾਸਕੋ ਦੇ ਵਿਚਕਾਰ ਇਹ ਸੰਪਰਕ ਲੋਕਾਂ ਨੂੰ ਯਾਤਾਯਾਤ ਵਿੱਚ ਰਾਹਤ ਦੇਵੇਗਾ ਅਤੇ ਨਾਲ ਹੀ ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“पंजिम से वास्को के बीच इस कनेक्टिविटी से लोगों को राहत मिलने के साथ-साथ पर्यटन को भी बढ़ावा मिलेगा।”
“ਪੰਜਿਮ ਤੋਂ ਵਾਸਕੋ ਦੇ ਵਿਚਕਾਰ ਇਸ ਕਨੈਕਟੀਵਿਟੀ ਨਾਲ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ।”
पंजिम से वास्को के बीच इस कनेक्टिविटी से लोगों को राहत मिलने के साथ-साथ पर्यटन को भी बढ़ावा मिलेगा। https://t.co/poBGPk2cN8
— Narendra Modi (@narendramodi) March 5, 2023