ਪਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਰਨਾਟਕ ਦੇ ਸ਼ਿਵਮੋੱਗਾ ਵਿੱਚ ਹਵਾਈ ਅੱਡਾ ਨਾ ਸਿਰਫ ਵਪਾਰ, ਕਨੈਟੀਵਿਟੀ ਵਿੱਚ ਵਾਧਾ ਕਰੇਗਾ ਬਲਿਕ ਟੂਰਿਜ਼ਮ ਨੂੰ ਵੀ ਹੁਲਾਰਾ ਦੇਵੇਗਾ। ਸ਼੍ਰੀ ਮੋਦੀ ਸ਼ਿਵਮੋੱਗਾ ਹਲਕੇ ਦੇ ਸਾਂਸਦ, ਸ਼੍ਰੀ ਬੀ ਵਾਈ ਰਾਘਵੇਂਦਰ ਦੇ ਟਵੀਟ ਥ੍ਰੈਡ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਸ਼ਿਵਮੋੱਗਾ ਵਿੱਚ ਇੱਕ ਹਵਾਈ ਅੱਡੇ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਸ਼ਿਵਮੋੱਗਾ ਹਵਾਈ ਅੱਡਾ ਨਾ ਸਿਰਫ਼ ਇੱਕ ਹਵਾਈ ਅੱਡੇ ਦੇ ਰੂਪ ਵਿੱਚ ਕਾਰਜ ਕਰੇਗਾ, ਬਲਕਿ ਮਲਨਾਡ ਖੇਤਰ ਦੀ ਪਰਿਵਰਤਨਕਾਰੀ ਯਾਤਰਾ ਦਾ ਵੀ ਮਾਰਗਦਰਸ਼ਨ ਕਰੇਗਾ।
ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ ਆਗਾਮੀ ਸ਼ਿਵਮੋੱਗਾ ਹਵਾਈ ਅੱਡੇ ਬਾਰੇ ਟਵੀਟ ਕੀਤਾ;
“ਸ਼ਿਵਮੋੱਗਾ ਵਿੱਚ ਹਵਾਈ ਅੱਡਾ ਵਪਾਰ, ਕਨੈਟੀਵਿਟੀ ਵਿੱਚ ਵਾਧਾ ਕਰੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ।”
The airport in Shivamogga will boost commerce, connectivity and enhance tourism. https://t.co/6yT84zpBaC
— Narendra Modi (@narendramodi) February 24, 2023