ਹਰ ਹਰ ਮਹਾਦੇਵ। ਹਰ ਹਰ ਮਹਾਦੇਵ। ਨਮ: ਪਾਰਵਤੀ ਪਤਯੇ, ਹਰ ਹਰ ਮਹਾਦੇਵ॥ ਮਾਤਾ ਅੰਨਪੂਰਣਾ ਕੀ ਜੈ। ਗੰਗਾ ਮਈਆ ਕੀ ਜੈ। ਇਸ ਇਤਿਹਾਸਿਕ ਆਯੋਜਨ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕਰਮਯੋਗੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ, ਭਾਰਤੀਯ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ, ਸਾਡੇ ਸਭ ਦੇ ਮਾਰਗਦਰਸ਼ਕ ਸ਼੍ਰੀਮਾਨ ਜੇ.ਪੀ. ਨੱਡਾ ਜੀ, ਉਪ ਮੁੱਖ ਮੰਤਰੀ ਭਾਈ ਕੇਸ਼ਵ ਪ੍ਰਸਾਦ ਮੌਰਯਾ ਜੀ, ਦਿਨੇਸ਼ ਸ਼ਰਮਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਮਹੇਂਦਰ ਨਾਥ ਪਾਂਡੇ ਜੀ, ਉੱਤਰ ਪ੍ਰਦੇਸ਼ ਭਾਰਤੀਯ ਜਨਤਾ ਪਾਰਟੀ ਦੇ ਪ੍ਰਧਾਨ ਸਵਤੰਤਰਦੇਵ ਸਿੰਘ ਜੀ, ਇੱਥੋਂ ਦੇ ਮੰਤਰੀ ਸ਼੍ਰੀਮਾਨ ਨੀਲਕੰਠ ਤਿਵਾਰੀ ਜੀ, ਦੇਸ਼ ਦੇ ਹਰ ਕੋਨੇ ਤੋਂ ਆਏ ਹੋਏ ਪੂਜਯ ਸੰਤ ਗਣ, ਅਤੇ ਮੇਰੇ ਪਿਆਰੇ ਮੇਰੇ ਕਾਸ਼ੀਵਾਸੀ, ਅਤੇ ਦੇਸ਼-ਵਿਦੇਸ਼ ਤੋਂ ਇਸ ਅਵਸਰ ਦੇ ਸਾਖੀ ਬਣ ਰਹੇ ਸਾਰੇ ਸ਼ਰਧਾਲੂ ਸਾਥੀਗਣ! ਕਾਸ਼ੀ ਕੇ ਸਭੀ ਬੰਧੂਓਂ ਕੇ ਸਾਥ, ਬਾਬਾ ਵਿਸ਼ਵਨਾਥ ਕੇ ਚਰਣੋਂ ਮੇਂ ਹਮ ਸ਼ੀਸ਼ ਨਵਾਵਤ ਹਈ। ਮਾਤਾ ਅੰਨਪੂਰਣਾ ਕੇ ਚਰਣਨ ਕ ਬਾਰ-ਬਾਰ ਬੰਦਨ ਕਰਤ ਹਈ। ਹੁਣੇ ਮੈਂ ਬਾਬਾ ਦੇ ਨਾਲ-ਨਾਲ ਨਗਰ ਕੋਤਵਾਲ ਕਾਲਭੈਰਵ ਜੀ ਦੇ ਦਰਸ਼ਨ ਕਰਕੇ ਹੀ ਆ ਰਿਹਾ ਹਾਂ, ਦੇਸ਼ਵਾਸੀਆਂ ਦੇ ਲਈ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਆ ਰਿਹਾ ਹਾਂ। ਕਾਸ਼ੀ ਵਿੱਚ ਕੁਝ ਵੀ ਖਾਸ ਹੋਵੇ, ਕੁਝ ਵੀ ਨਵਾਂ ਹੋਵੇ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਣਾ ਜ਼ਰੂਰੀ ਹੈ। ਮੈਂ ਕਾਸ਼ੀ ਦੇ ਕੋਤਵਾਲ ਦੇ ਚਰਣਾਂ ਵਿੱਚ ਵੀ ਪ੍ਰਣਾਮ ਕਰਦਾ ਹਾਂ। ਗੰਗਾ ਤਰੰਗ ਰਮਣੀਯ ਜਟਾ-ਕਲਾਪਮ੍, ਗੌਰੀ ਨਿਰੰਤਰ ਵਿਭੂਸ਼ਿਤ ਵਾਮ-ਭਾਗੰਨਾਰਾਇਣ ਪ੍ਰਿਯ-ਮਨੰਗ-ਮਦਾਪ-ਹਾਰੰ, ਵਾਰਾਣਸੀ ਪੁਰ-ਪਤਿਮ੍ ਭਜ ਵਿਸ਼ਵਨਾਥਮ੍। (गंगा तरंग रमणीय जटा-कलापम्, गौरी निरंतर विभूषित वाम-भागम्नारायण प्रिय-मनंग-मदाप-हारम्, वाराणसी पुर-पतिम् भज विश्वनाथम्।)। ਹਮ ਬਾਬਾ ਵਿਸ਼ਵਨਾਥ ਦਰਬਾਰ ਸੇ, ਦੇਸ਼ ਦੁਨੀਆ ਕੇ, ਉਨ ਸ਼ਰਧਾਲੂ-ਜਨਨ ਕੇ ਪ੍ਰਣਾਮ ਕਰਤ ਹਈ, ਜੋ ਅਪਨੇ ਅਪਨੇ ਸਥਾਨ ਸੇ, ਇਸ ਮਹਾਯੱਗ ਕੇ ਸਾਕਸ਼ੀ ਬਣਤ ਹਊਅਨ। ਹਮ ਆਪ ਸਬ ਕਾਸ਼ੀ ਵਾਸੀ ਲੋਗਨ ਕੇ, ਪ੍ਰਣਾਮ ਕਰਤ ਹਈ, ਜਿਨਕੇ ਸਹਯੋਗ ਸੇ, ਈ ਸ਼ੁਭ ਘੜੀ ਆਯਲ ਹੌ। ਹਿਰਦੈ ਗਦ੍ ਗਦ੍ ਹੌ। ਮਨ ਆਹਲਾਦਿਤ ਹੌ। ਆਪ ਸਬ ਲੋਗਨ ਕੇ ਬਹੁਤ ਬਹੁਤ ਬਧਾਈ ਹੌ।
ਸਾਥੀਓ,
ਸਾਡੇ ਪੁਰਾਣਾਂ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਹੀ ਕੋਈ ਕਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਭਗਵਾਨ ਵਿਸ਼ਵੇਸ਼ਵਰ ਦਾ ਅਸ਼ੀਰਵਾਦ, ਇੱਕ ਅਲੌਕਿਕ ਊਰਜਾ ਇੱਥੇ ਆਉਂਦੇ ਹੀ ਸਾਡੀ ਅੰਤਰ-ਆਤਮਾ ਨੂੰ ਜਾਗ੍ਰਿਤ ਕਰ ਦਿੰਦੀ ਹੈ। ਅਤੇ ਅੱਜ, ਅੱਜ ਤਾਂ ਇਸ ਚਿਰ ਚੈਤਨਯ ਕਾਸ਼ੀ ਦੀ ਚੇਤਨਾ ਵਿੱਚ ਇੱਕ ਅਲੱਗ ਹੀ ਸਪੰਦਨ ਹੈ! ਅੱਜ ਆਦਿ ਕਾਸ਼ੀ ਦੀ ਅਲੌਕਿਕਤਾ ਵਿੱਚ ਇੱਕ ਅਲੱਗ ਹੀ ਆਭਾ ਹੈ! ਅੱਜ ਸ਼ਾਸ਼ਵਤ ਬਨਾਰਸ ਦੇ ਸੰਕਲਪਾਂ ਵਿੱਚ ਇੱਕ ਅਲੱਗ ਹੀ ਸਮਰੱਥਾ ਦਿਖ ਰਹੀ ਹੈ! ਅਸੀਂ ਸ਼ਾਸਤਰਾਂ ਵਿੱਚ ਸੁਣਿਆ ਹੈ, ਜਦੋਂ ਵੀ ਕੋਈ ਪਾਵਨ ਅਵਸਰ ਹੁੰਦਾ ਹੈ ਤਾਂ ਸਾਰੇ ਤੀਰਥ, ਸਾਰੀਆਂ ਦੈਵੀ ਸ਼ਕਤੀਆਂ ਬਨਾਰਸ ਵਿੱਚ ਬਾਬਾ ਦੇ ਪਾਸ ਉਪਸਥਿਤ ਹੋ ਜਾਂਦੀਆਂ ਹਨ। ਕੁਝ ਵੈਸਾ ਹੀ ਅਨੁਭਵ ਅੱਜ ਮੈਨੂੰ ਬਾਬਾ ਦੇ ਦਰਬਾਰ ਵਿੱਚ ਆ ਕੇ ਹੋ ਰਿਹਾ ਹੈ। ਅਜਿਹਾ ਲਗ ਰਿਹਾ ਹੈ ਕਿ, ਸਾਡਾ ਪੂਰਾ ਚੇਤਨ ਬ੍ਰਹਮੰਡ ਇਸ ਨਾਲ ਜੁੜਿਆ ਹੋਇਆ ਹੈ। ਵੈਸੇ ਤਾਂ ਆਪਣੀ ਮਾਇਆ ਦਾ ਵਿਸਤਾਰ ਬਾਬਾ ਹੀ ਜਾਣਨ, ਲੇਕਿਨ ਜਿੱਥੋਂ ਤੱਕ ਸਾਡੀ ਮਾਨਵੀ ਦ੍ਰਿਸ਼ਟੀ ਜਾਂਦੀ ਹੈ, ‘ਵਿਸ਼ਵਨਾਥ ਧਾਮ’ ਦੇ ਇਸ ਪਵਿੱਤਰ ਆਯੋਜਨ ਨਾਲ ਇਸ ਸਮੇਂ ਪੂਰਾ ਵਿਸ਼ਵ ਜੁੜਿਆ ਹੋਇਆ ਹੈ।
ਸਾਥੀਓ,
ਅੱਜ ਭਗਵਾਨ ਸ਼ਿਵ ਦਾ ਪ੍ਰਿਯ ਦਿਨ, ਸੋਮਵਾਰ ਹੈ, ਅੱਜ ਵਿਕਰਮ ਸੰਵਤ ਦੋ ਹਜ਼ਾਰ ਅਠੱਤਰ, ਮਾਰਗਸ਼ੀਰਸ਼ ਸ਼ੁਕਲ ਪੱਖ, ਦਸਮੀ ਤਿਥ, ਇੱਕ ਨਵਾਂ ਇਤਹਾਸ ਰਚ ਰਹੀ ਹੈ। ਅਤੇ ਸਾਡਾ ਸੁਭਾਗ ਹੈ ਕਿ ਅਸੀਂ ਇਸ ਤਿਥ ਦੇ ਸਾਖੀ ਬਣ ਰਹੇ ਹਾਂ। ਅੱਜ ਵਿਸ਼ਵਨਾਥ ਧਾਮ ਅਕਲਪਨੀ-ਅਨੰਤ ਊਰਜਾ ਨਾਲ ਭਰਿਆ ਹੋਇਆ ਹੈ। ਇਸ ਦਾ ਵੈਭਵ ਵਿਸਤਾਰ ਲੈ ਰਿਹਾ ਹੈ। ਇਸ ਦੀ ਵਿਸ਼ੇਸ਼ਤਾ ਅਸਮਾਨ ਛੂ ਰਹੀ ਹੈ। ਇੱਥੇ ਆਸਪਾਸ ਜੋ ਅਨੇਕ ਪ੍ਰਾਚੀਨ ਮੰਦਿਰ ਲੁਪਤ ਹੋ ਗਏ ਸਨ, ਉਨ੍ਹਾਂ ਨੂੰ ਵੀ ਦੁਬਾਰਾ ਸਥਾਪਿਤ ਕੀਤਾ ਜਾ ਚੁੱਕਿਆ ਹੈ। ਬਾਬਾ ਆਪਣੇ ਭਗਤਾਂ ਦੀ ਸਦੀਆਂ ਦੀ ਸੇਵਾ ਤੋਂ ਪ੍ਰਸੰਨ ਹੋਏ ਹਨ, ਇਸ ਲਈ ਉਨ੍ਹਾਂ ਨੇ ਅੱਜ ਦੇ ਦਿਨ ਦਾ ਸਾਨੂੰ ਅਸ਼ੀਰਵਾਦ ਦਿੱਤਾ ਹੈ। ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਪਰਿਸਰ ਇੱਕ ਸ਼ਾਨਦਾਰ ਭਵਨ ਭਰ ਨਹੀਂ ਹੈ, ਇਹ ਪ੍ਰਤੀਕ ਹੈ, ਸਾਡੇ ਭਾਰਤ ਦੇ ਸਨਾਤਨ ਸੱਭਿਆਚਾਰ ਦਾ! ਇਹ ਪ੍ਰਤੀਕ ਹੈ, ਸਾਡੀ ਅਧਿਆਤਮਕ ਆਤਮਾ ਦਾ! ਇਹ ਪ੍ਰਤੀਕ ਹੈ, ਭਾਰਤ ਦੀ ਪ੍ਰਾਚੀਨਤਾ ਦਾ, ਪਰੰਪਰਾਵਾਂ ਦਾ! ਭਾਰਤ ਦੀ ਊਰਜਾ ਦਾ, ਗਤੀਸ਼ੀਲਤਾ ਦਾ! ਤੁਸੀਂ ਇੱਥੇ ਜਦੋਂ ਆਓਗੇ ਤਾਂ ਕੇਵਲ ਆਸਥਾ ਦੇ ਹੀ ਦਰਸ਼ਨ ਹੋਣਗੇ ਐਸਾ ਨਹੀਂ ਹੈ। ਤੁਹਾਨੂੰ ਇੱਥੇ ਆਪਣੇ ਅਤੀਤ ਦੇ ਗੌਰਵ ਦਾ ਅਹਿਸਾਸ ਵੀ ਹੋਵੇਗਾ। ਕਿਵੇਂ ਪ੍ਰਾਚੀਨਤਾ ਅਤੇ ਨਵੀਨਤਾ ਇਕੱਠਿਆਂ ਸਜੀਵ ਹੋ ਰਹੀਆਂ ਹਨ, ਕਿਵੇਂ ਪੁਰਾਤਨ ਦੀਆਂ ਪ੍ਰੇਰਣਾਵਾਂ ਭਵਿੱਖ ਨੂੰ ਦਿਸ਼ਾ ਦੇ ਰਹੀਆਂ ਹਨ, ਇਸ ਦੇ ਸਾਖਿਆਤ ਦਰਸ਼ਨ ਵਿਸ਼ਵਨਾਥ ਧਾਮ ਪਰਿਸਰ ਵਿੱਚ ਅਸੀਂ ਕਰ ਰਹੇ ਹਾਂ।
ਸਾਥੀਓ,
ਜੋ ਮਾਂ ਗੰਗਾ, ਉੱਤਰਵਾਹਿਨੀ ਹੋ ਕੇ ਬਾਬਾ ਦੇ ਪੈਰ ਪਖਾਰਨ ਕਾਸ਼ੀ ਆਉਂਦੀ ਹੈ, ਉਹ ਮਾਂ ਗੰਗਾ ਵੀ ਅੱਜ ਬਹੁਤ ਪ੍ਰਸੰਨ ਹੋਵੇਗੀ। ਹੁਣ ਜਦੋਂ ਅਸੀਂ ਭਗਵਾਨ ਵਿਸ਼ਵਨਾਥ ਦੇ ਚਰਣਾਂ ਵਿੱਚ ਪ੍ਰਣਾਮ ਕਰਾਂਗੇ, ਧਿਆਨ ਲਗਾਵਾਂਗੇ, ਤਾਂ ਮਾਂ ਗੰਗਾ ਨੂੰ ਸਪਰਸ਼ ਕਰਦੀ ਹੋਈ ਹਵਾ ਸਾਨੂੰ ਸਨੇਹ ਦੇਵੇਗੀ, ਅਸ਼ੀਰਵਾਦ ਦੇਵੇਗੀ। ਅਤੇ ਜਦੋਂ ਮਾਂ ਗੰਗਾ ਉਨਮੁਕਤ ਹੋਵੇਗੀ, ਪ੍ਰਸੰਨ ਹੋਵੇਗੀ, ਤਾਂ ਬਾਬੇ ਦੇ ਧਿਆਨ ਵਿੱਚ ਅਸੀਂ ‘ਗੰਗ-ਤਰੰਗਾਂ ਦੀ ਕਲ-ਕਲ’ ਦਾ ਦੈਵੀ ਅਨੁਭਵ ਵੀ ਕਰ ਸਕਾਂਗੇ। ਬਾਬਾ ਵਿਸ਼ਵਨਾਥ ਸਭ ਦੇ ਹਨ, ਮਾਂ ਗੰਗਾ ਸਭ ਦੀ ਹੈ। ਉਨ੍ਹਾਂ ਦਾ ਅਸ਼ੀਰਵਾਦ ਸਭ ਦੇ ਲਈ ਹੈ। ਲੇਕਿਨ ਸਮੇਂ ਅਤੇ ਪਰਿਸਥਿਤੀਆਂ ਦੇ ਚਲਦੇ ਬਾਬਾ ਅਤੇ ਮਾਂ ਗੰਗਾ ਦੀ ਸੇਵਾ ਦੀ ਇਹ ਸੁਲਭਤਾ ਮੁਸ਼ਕਿਲ ਹੋ ਚਲੀ ਸੀ, ਇੱਥੇ ਹਰ ਕੋਈ ਆਉਣਾ ਚਾਹੁੰਦਾ ਸੀ, ਲੇਕਿਨ ਰਸਤਿਆਂ ਅਤੇ ਜਗ੍ਹਾ ਦੀ ਕਮੀ ਹੋ ਗਈ ਸੀ। ਬਜ਼ੁਰਗਾਂ ਦੇ ਲਈ, ਦਿਵਯਾਂਗਾਂ ਦੇ ਲਈ ਇੱਥੇ ਆਉਣ ਵਿੱਚ ਬਹੁਤ ਕਠਿਨਾਈ ਹੁੰਦੀ ਸੀ। ਲੇਕਿਨ ਹੁਣ, ‘ਵਿਸ਼ਵਨਾਥ ਧਾਮ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਇੱਥੇ ਹਰ ਕਿਸੇ ਲਈ ਪਹੁੰਚਣਾ ਸੁਗਮ ਹੋ ਗਿਆ ਹੈ। ਸਾਡੇ ਦਿਵਯਾਂਗ ਭਾਈ-ਭੈਣ, ਬਜ਼ੁਰਗ ਮਾਤਾ-ਪਿਤਾ ਸਿੱਧੇ ਬੋਟ ਤੋਂ ਜੇਟੀ ਤੱਕ ਆਉਣਗੇ। ਜੇਟੀ ਤੋਂ ਘਾਟ ਤੱਕ ਆਉਣ ਲਈ ਵੀ ਐਸਕਲੇਟਰ ਲਗਾਏ ਗਏ ਹਨ। ਉੱਥੋਂ ਸਿੱਧੇ ਮੰਦਿਰ ਤੱਕ ਆ ਸਕਣਗੇ। ਸੰਕਰੇ (ਤੰਗ) ਰਸਤਿਆਂ ਦੀ ਵਜ੍ਹਾ ਨਾਲ ਦਰਸ਼ਨ ਦੇ ਲਈ ਜੋ ਘੰਟਿਆਂ ਤੱਕ ਦਾ ਇੰਤਜ਼ਾਰ ਕਰਨਾ ਪਿਆ ਸੀ, ਜੋ ਪਰੇਸ਼ਾਨੀ ਹੁੰਦੀ ਸੀ, ਉਹ ਵੀ ਹੁਣ ਘੱਟ ਹੋਵੇਗੀ। ਪਹਿਲਾਂ ਇੱਥੇ ਜੋ ਮੰਦਿਰ ਖੇਤਰ ਕੇਵਲ ਤਿੰਨ ਹਜ਼ਾਰ ਵਰਗ ਫੀਟ ਵਿੱਚ ਸੀ, ਉਹ ਹੁਣ ਕਰੀਬ ਕਰੀਬ 5 ਲੱਖ ਵਰਗ ਫੀਟ ਦਾ ਹੋ ਗਿਆ ਹੈ। ਹੁਣ ਮੰਦਿਰ ਅਤੇ ਮੰਦਿਰ ਪਰਿਸਰ ਵਿੱਚ 50, 60, 70 ਹਜ਼ਾਰ ਸ਼ਰਧਾਲੂ ਆ ਸਕਦੇ ਹਨ। ਯਾਨੀ ਪਹਿਲਾਂ ਮਾਂ ਗੰਗਾ ਦਾ ਦਰਸ਼ਨ-ਸਨਾਨ, ਅਤੇ ਉੱਥੋਂ ਸਿੱਧੇ ਵਿਸ਼ਵਨਾਥ ਧਾਮ, ਇਹੀ ਤਾਂ ਹੈ, ਹਰ-ਹਰ ਮਹਾਦੇਵ!
ਸਾਥੀਓ,
ਜਦੋਂ ਮੈਂ ਬਨਾਰਸ ਆਇਆ ਸੀ ਤਾਂ ਇੱਕ ਵਿਸ਼ਵਾਸ ਲੈ ਕੇ ਆਇਆ ਸੀ। ਵਿਸ਼ਵਾਸ ਆਪਣੇ ਤੋਂ ਜ਼ਿਆਦਾ ਬਨਾਰਸ ਦੇ ਲੋਕਾਂ ’ਤੇ ਸੀ, ਤੁਹਾਡੇ ’ਤੇ ਸੀ। ਅੱਜ ਹਿਸਾਬ-ਕਿਤਾਬ ਦਾ ਸਮਾਂ ਨਹੀਂ ਹੈ ਲੇਕਿਨ ਮੈਨੂੰ ਯਾਦ ਹੈ, ਤਦ ਕੁਝ ਅਜਿਹੇ ਲੋਕ ਵੀ ਸਨ ਜੋ ਬਨਾਰਸ ਦੇ ਲੋਕਾਂ ’ਤੇ ਸ਼ੱਕ ਕਰਦੇ ਸਨ। ਕਿਵੇਂ ਹੋਵੇਗਾ ਹੋਵੇਗਾ ਹੀ ਨਹੀਂ., ਇੱਥੇ ਤਾਂ ਇਸੇ ਤਰ੍ਹਾਂ ਹੀ ਚਲਦਾ ਹੈ! ਇਹ ਮੋਦੀ ਜੀ ਜਿਹੇ ਬਹੁਤ ਆ ਕੇ ਗਏ। ਮੈਨੂੰ ਹੈਰਾਨੀ ਹੁੰਦੀ ਸੀ ਕਿ ਬਨਾਰਸ ਲਈ ਅਜਿਹੀਆਂ ਧਾਰਨਾਵਾਂ ਬਣਾ ਲਈਆਂ ਗਈਆਂ ਸਨ! ਅਜਿਹੇ ਤਰਕ ਦਿੱਤੇ ਜਾਣ ਲਗੇ ਸਨ! ਇਹ ਜੜਤਾ ਬਨਾਰਸ ਦੀ ਨਹੀਂ ਸੀ! ਹੋ ਵੀ ਨਹੀਂ ਸਕਦੀ ਸੀ! ਥੋੜ੍ਹੀ ਬਹੁਤ ਰਾਜਨੀਤੀ ਸੀ, ਥੋੜ੍ਹਾ ਬਹੁਤ ਕੁਝ ਲੋਕਾਂ ਦਾ ਨਿਜੀ ਸੁਆਰਥ, ਇਸ ਲਈ ਬਨਾਰਸ ’ਤੇ ਇਲਜ਼ਾਮ ਲਗਾਏ ਜਾ ਰਹੇ ਸਨ। ਲੇਕਿਨ ਕਾਸ਼ੀ ਤਾਂ ਕਾਸ਼ੀ ਹੈ! ਕਾਸ਼ੀ ਤਾਂ ਅਵਿਨਾਸ਼ੀ ਹੈ। ਕਾਸ਼ੀ ਵਿੱਚ ਇੱਕ ਹੀ ਸਰਕਾਰ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਡਮਰੂ ਹੈ, ਉਨ੍ਹਾਂ ਦੀ ਸਰਕਾਰ ਹੈ। ਜਿੱਥੇ ਗੰਗਾ ਆਪਣੀ ਧਾਰਾ ਬਦਲ ਕੇ ਵਹਿੰਦੀ ਹੋਵੇ, ਉਸ ਕਾਸ਼ੀ ਨੂੰ ਭਲਾ ਕੌਣ ਰੋਕ ਸਕਦਾ ਹੈ? ਕਾਸ਼ੀਖੰਡ ਵਿੱਚ ਭਗਵਾਨ ਸ਼ੰਕਰ ਨੇ ਖ਼ੁਦ ਕਿਹਾ ਹੈ- “ਵਿਨਾ ਮਮ ਪ੍ਰਸਾਦਮ੍ ਵੈ, ਕ: ਕਾਸ਼ੀ ਪ੍ਰਤੀ-ਪਦਯਤੇ”। (“विना मम प्रसादम् वै, कः काशी प्रति-पद्यते”।) ਅਰਥਾਤ, ਬਿਨਾ ਮੇਰੀ ਪ੍ਰਸੰਨਤਾ ਦੇ ਕਾਸ਼ੀ ਵਿੱਚ ਕੌਣ ਆ ਸਕਦਾ ਹੈ, ਕੌਣ ਇਸ ਦਾ ਸੇਵਨ ਕਰ ਸਕਦਾ ਹੈ? ਕਾਸ਼ੀ ਵਿੱਚ ਮਹਾਦੇਵ ਦੀ ਇੱਛਾ ਦੇ ਬਿਨਾ ਨਾ ਕੋਈ ਆਉਂਦਾ ਹੈ, ਅਤੇ ਨਾ ਇੱਥੇ ਉਨ੍ਹਾਂ ਦੀ ਇੱਛਾ ਦੇ ਬਿਨਾ ਕੁਝ ਹੁੰਦਾ ਹੈ। ਇੱਥੇ ਜੋ ਕੁਝ ਹੁੰਦਾ ਹੈ, ਮਹਾਦੇਵ ਦੀ ਇੱਛਾ ਨਾਲ ਹੁੰਦਾ ਹੈ। ਇਹ ਜੋ ਕੁਝ ਵੀ ਹੋਇਆ ਹੈ, ਮਹਾਦੇਵ ਨੇ ਹੀ ਕੀਤਾ ਹੈ। ਈ ਵਿਸ਼ਵਨਾਥ ਧਾਮ, ਤ ਬਾਬਾ ਆਪਨ ਆਸ਼ੀਰਵਾਦ ਸੇ ਬਨਈਲੇ ਹਵੁਅਨ। ਉਨਕਰ ਇੱਛਾ ਕੇ ਬਿਨਾ, ਨਾ ਕੋਈ ਪੱਤਾ ਹਿਲ ਸਕੇਲਾ? ਕੋਈ ਕਿਤਨਾ ਬੜਾ ਹਵ, ਤੋ ਅਪਨੇ ਘਰੈ ਕ ਹੋਇਹੇਂ। ਊ ਬੂਲਯੇ ਤਬੇ ਕੋਈ ਆ ਸਕੇਲਾ, ਕੁਛ ਕਰ ਸਕੇਲਾ।
ਸਾਥੀਓ,
ਬਾਬਾ ਦੇ ਨਾਲ ਅਗਰ ਕਿਸੇ ਹੋਰ ਦਾ ਯੋਗਦਾਨ ਹੈ ਤਾਂ ਉਹ ਬਾਬਾ ਦੇ ਗਣਾਂ ਦਾ ਹੈ। ਬਾਬਾ ਦੇ ਗਣ ਯਾਨੀ ਸਾਡੇ ਸਾਰੇ ਕਾਸ਼ੀਵਾਸੀ, ਜੋ ਖ਼ੁਦ ਮਹਾਦੇਵ ਦੇ ਹੀ ਰੂਪ ਹਨ। ਜਦੋਂ ਵੀ ਬਾਬਾ ਨੂੰ ਆਪਣੀ ਸ਼ਕਤੀ ਅਨੁਭਵ ਕਰਵਾਉਣੀ ਹੁੰਦੀ ਹੈ, ਉਹ ਕਾਸ਼ੀਵਾਸੀਆਂ ਦਾ ਮਾਧਿਅਮ ਹੀ ਬਣਾ ਦਿੰਦੇ ਹਨ। ਫਿਰ ਕਾਸ਼ੀ ਕਰਦੀ ਹੈ ਅਤੇ ਦੁਨੀਆ ਦੇਖਦੀ ਹੈ। “ਇਦਮ੍ ਸ਼ਿਵਾਯ, ਇਦਮ੍ ਨ ਮਮ੍” (“इदम् शिवाय, इदम् न मम्”)
ਭਾਈਓ ਅਤੇ ਭੈਣੋਂ,
ਮੈਂ ਅੱਜ ਆਪਣੇ ਹਰ ਉਸ ਸ਼੍ਰਮਿਕ ਭਾਈ-ਭੈਣਾਂ ਦਾ ਵੀ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਜਿਸ ਦਾ ਪਸੀਨਾ ਇਸ ਸ਼ਾਨਦਾਰ ਪਰਿਸਰ ਦੇ ਨਿਰਮਾਣ ਵਿੱਚ ਵਹਿਆ ਹੈ। ਕੋਰੋਨਾ ਦੇ ਇਸ ਵਿਪਰੀਤ ਕਾਲ ਵਿੱਚ ਵੀ, ਉਨ੍ਹਾਂ ਨੇ ਇੱਥੇ ਕੰਮ ਰੁਕਣ ਨਹੀਂ ਦਿੱਤਾ। ਮੈਨੂੰ ਹੁਣੇ ਆਪਣੇ ਇਨ੍ਹਾਂ ਸ਼੍ਰਮਿਕ ਸਾਥੀਆਂ ਨਾਲ ਮਿਲਣ ਦਾ ਅਵਸਰ ਮਿਲਿਆ, ਉਨ੍ਹਾਂ ਦੇ ਅਸ਼ੀਰਵਾਦ ਲੈਣ ਦਾ ਸੁਭਾਗ ਮਿਲਿਆ। ਸਾਡੇ ਕਾਰੀਗਰ, ਸਾਡੇ ਸਿਵਲ ਇੰਜੀਨੀਅਰਿੰਗ ਨਾਲ ਜੁੜੇ ਲੋਕ, ਪ੍ਰਸ਼ਾਸਨ ਦੇ ਲੋਕ, ਉਹ ਪਰਿਵਾਰ ਜਿਨ੍ਹਾਂ ਦੇ ਇੱਥੇ ਘਰ ਹੋਇਆ ਕਰਦੇ ਸਨ, ਮੈਂ ਸਭ ਦਾ ਅਭਿਨੰਦਨ ਕਰਦਾ ਹਾਂ। ਅਤੇ ਇਨ੍ਹਾਂ ਸਭ ਦੇ ਨਾਲ, ਮੈਂ ਯੂਪੀ ਸਰਕਾਰ, ਸਾਡੇ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਦਾ ਵੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਧਾਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ।
ਸਾਥੀਓ,
ਸਾਡੀ ਇਸ ਵਾਰਾਣਸੀ ਨੇ ਯੁਗਾਂ ਨੂੰ ਜੀਵਿਆ ਹੈ, ਇਤਿਹਾਸ ਨੂੰ ਬਣਦੇ ਵਿਗੜਦੇ ਦੇਖਿਆ ਹੈ, ਕਿਤਨੇ ਹੀ ਕਾਲਖੰਡ ਆਏ, ਗਏ! ਕਿੰਨੀਆਂ ਹੀ ਸਲਤਨਤਾਂ ਉੱਠੀਆਂ ਅਤੇ ਮਿੱਟੀ ਵਿੱਚ ਮਿਲ ਗਈਆਂ, ਫਿਰ ਵੀ, ਬਨਾਰਸ ਬਣਿਆ ਹੋਇਆ ਹੈ, ਬਨਾਰਸ ਆਪਣਾ ਰਸ ਬਿਖੇਰ ਰਿਹਾ ਹੈ। ਬਾਬਾ ਦਾ ਇਹ ਧਾਮ ਸ਼ਾਸ਼ਵਤ ਹੀ ਨਹੀਂ ਰਿਹਾ ਹੈ, ਇਸ ਦੀ ਸੁੰਦਰਤਾ ਨੇ ਵੀ ਹਮੇਸ਼ਾ ਸੰਸਾਰ ਨੂੰ ਹੈਰਾਨ ਅਤੇ ਆਕਰਸ਼ਿਤ ਕੀਤਾ ਹੈ। ਸਾਡੇ ਪੁਰਾਣਾਂ ਵਿੱਚ ਕੁਦਰਤੀ ਆਭਾ ਨਾਲ ਘਿਰੀ ਕਾਸ਼ੀ ਦੇ ਅਜਿਹੇ ਹੀ ਦੈਵੀ ਸਰੂਪ ਦਾ ਵਰਣਨ ਕੀਤਾ ਗਿਆ ਹੈ। ਅਗਰ ਅਸੀਂ ਗ੍ਰੰਥਾਂ ਨੂੰ ਦੇਖਾਂਗੇ, ਸ਼ਾਸਤਰਾਂ ਨੂੰ ਦੇਖਾਂਗੇ। ਇਤਿਹਾਸਕਾਰਾਂ ਨੇ ਵੀ ਬਿਰਖਾਂ, ਸਰੋਵਰਾਂ, ਤਲਾਬਾਂ ਨਾਲ ਘਿਰੀ ਕਾਸ਼ੀ ਦੇ ਅਦਭੁੱਤ ਸਰੂਪ ਦਾ ਬਖਾਨ ਕੀਤਾ ਹੈ। ਲੇਕਿਨ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਜ਼ਾਲਮਾਂ ਨੇ ਇਸ ਨਗਰੀ ’ਤੇ ਹਮਲੇ ਕੀਤੇ, ਇਸ ਨੂੰ ਧਵਸਤ ਕਰਨ ਦੇ ਪ੍ਰਯਤਨ ਕੀਤੇ! ਔਰੰਗਜ਼ੇਬ ਦੇ ਅੱਤਿਆਚਾਰ, ਉਸ ਦੇ ਆਤੰਕ ਦਾ ਇਤਿਹਾਸ ਸਾਖੀ ਹੈ। ਜਿਸ ਨੇ ਸੱਭਿਅਤਾ ਨੂੰ ਤਲਵਾਰ ਦੇ ਬਲ ’ਤੇ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਨੇ ਸੱਭਿਆਚਾਰ ਨੂੰ ਕੱਟੜਤਾ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ! ਲੇਕਿਨ ਇਸ ਦੇਸ਼ ਦੀ ਮਿੱਟੀ ਬਾਕੀ ਦੁਨੀਆ ਤੋਂ ਕੁਝ ਅਲੱਗ ਹੈ। ਇੱਥੇ ਅਗਰ ਔਰੰਗਜ਼ੇਬ ਆਉਂਦਾ ਹੈ ਤਾਂ ਸ਼ਿਵਾਜੀ ਵੀ ਉਠ ਖੜ੍ਹੇ ਹੁੰਦੇ ਹਨ! ਅਗਰ ਕੋਈ ਸਾਲਾਰ ਮਸੂਦ ਇੱਧਰ ਵਧਦਾ ਹੈ ਤਾਂ ਰਾਜਾ ਸੁਹੇਲਦੇਵ ਜਿਹੇ ਵੀਰ ਜੋਧਾ ਉਸ ਨੂੰ ਸਾਡੀ ਏਕਤਾ ਦੀ ਤਾਕਤ ਦਾ ਅਹਿਸਾਸ ਕਰਵਾ ਦਿੰਦੇ ਹਨ। ਅਤੇ ਅੰਗਰੇਜ਼ਾਂ ਦੇ ਦੌਰ ਵਿੱਚ ਵੀ, ਵਾਰੇਨ ਹੇਸਟਿੰਗ ਦਾ ਕੀ ਹਾਲ ਕਾਸ਼ੀ ਦੇ ਲੋਕਾਂ ਨੇ ਕੀਤਾ ਸੀ, ਇਹ ਤਾਂ ਕਾਸ਼ੀ ਦੇ ਲੋਕ ਸਮੇਂ-ਸਮੇਂ ’ਤੇ ਬੋਲਦੇ ਰਹਿੰਦੇ ਹਨ ਅਤੇ ਕਾਸ਼ੀ ਦੀ ਜ਼ੁਬਾਨ ’ਤੇ ਨਿਕਲਦਾ ਹੈ। ਘੋੜੇ ਪਰ ਹੌਦਾ ਔਰ ਹਾਥੀ ਪਰ ਜੀਨਜਾਨ ਲੇਕਰ ਭਾਗਲ ਵਾਰੇਨ ਹੇਸਟਿੰਗ।
ਸਾਥੀਓ,
ਅੱਜ ਸਮੇਂ ਦਾ ਚੱਕਰ ਦੇਖੋ, ਆਤੰਕ ਦੇ ਉਹ ਸਮਾਨਾਰਥੀ ਇਤਿਹਾਸ ਦੇ ਕਾਲ਼ੇ ਪੰਨਿਆਂ ਤੱਕ ਸਿਮਟ ਕੇ ਰਹਿ ਗਏ ਹਨ! ਅਤੇ ਮੇਰੀ ਕਾਸ਼ੀ ਅੱਗੇ ਵਧ ਰਹੀ ਹੈ, ਆਪਣੇ ਗੌਰਵ ਨੂੰ ਫਿਰ ਤੋਂ ਨਵੀਂ ਸ਼ਾਨ ਦੇ ਰਹੀ ਹੈ।
ਸਾਥੀਓ,
ਕਾਸ਼ੀ ਬਾਰੇ, ਮੈਂ ਜਿਤਨਾ ਬੋਲਦਾ ਹਾਂ, ਉਤਨਾ ਡੁੱਬਦਾ ਜਾਂਦਾ ਹਾਂ, ਉਤਨਾ ਹੀ ਭਾਵੁਕ ਹੁੰਦਾ ਜਾਂਦਾ ਹਾਂ। ਕਾਸ਼ੀ ਸ਼ਬਦਾਂ ਦਾ ਵਿਸ਼ਾ ਨਹੀਂ ਹੈ, ਕਾਸ਼ੀ ਸੰਵੇਦਨਾਵਾਂ ਦੀ ਸ੍ਰਿਸ਼ਟੀ ਹੈ। ਕਾਸ਼ੀ ਉਹ ਹੈ- ਜਿੱਥੇ ਜਾਗ੍ਰਿਤੀ ਹੀ ਜੀਵਨ ਹੈ, ਕਾਸ਼ੀ ਉਹ ਹੈ- ਜਿੱਥੇ ਮ੍ਰਿਤਯੂ ਭੀ ਮੰਗਲ ਹੈ! ਕਾਸ਼ੀ ਉਹ ਹੈ-ਜਿੱਥੇ ਸੱਚ ਹੀ ਸੰਸਕਾਰ ਹੈ! ਕਾਸ਼ੀ ਉਹ ਹੈ- ਜਿੱਥੇ ਪ੍ਰੇਮ ਹੀ ਪਰੰਪਰਾ ਹੈ।
ਭਾਈਓ ਭੈਣੋਂ,
ਸਾਡੇ ਸ਼ਾਸਤਰਾਂ ਨੇ ਵੀ ਕਾਸ਼ੀ ਦੀ ਵਡਿਆਈ ਗਾਉਂਦੇ, ਅਤੇ ਗਾਉਂਦੇ ਹੋਏ ਅਖੀਰ ਵਿੱਚ, ਅਖੀਰ ਵਿੱਚ ਕੀ ਕਿਹਾ, ‘ਨੇਤਿ-ਨੇਤਿ’ ਹੀ ਕਿਹਾ ਹੈ। ਯਾਨੀ ਜੋ ਕਿਹਾ, ਉਤਨਾ ਹੀ ਨਹੀਂ ਹੈ, ਉਸ ਤੋਂ ਵੀ ਅੱਗੇ ਕਿਤਨਾ ਕੁਝ ਹੈ! ਸਾਡੇ ਸ਼ਾਸਤਰਾਂ ਨੇ ਕਿਹਾ ਹੈ- “ਸ਼ਿਵਮ੍ ਗਿਆਨਮ੍ ਇਤਿ ਬ੍ਰਯੁ:, ਸ਼ਿਵ ਸ਼ਬਦਾਰਥ ਚਿੰਤਕਾ:”। (शिवम् ज्ञानम् इति ब्रयुः, शिव शब्दार्थ चिंतकाः”।) ਅਰਥਾਤ ਸ਼ਿਵ ਸ਼ਬਦ ਦਾ ਚਿੰਤਨ ਕਰਨ ਵਾਲੇ ਲੋਕ ਸ਼ਿਵ ਨੂੰ ਹੀ ਗਿਆਨ ਕਹਿੰਦੇ ਹਨ ਇਸ ਲਈ, ਇਹ ਕਾਸ਼ੀ ਸ਼ਿਵਮਈ ਹੈ, ਇਹ ਕਾਸ਼ੀ ਗਿਆਨਮਈ ਹੈ। ਅਤੇ ਇਸ ਲਈ ਗਿਆਨ, ਜਾਂਚ, ਅਨੁਸੰਧਾਨ, ਇਹ ਕਾਸ਼ੀ ਅਤੇ ਭਾਰਤ ਲਈ ਸੁਭਾਵਿਕ ਨਿਸ਼ਠਾ ਰਹੇ ਹਨ। ਭਗਵਾਨ ਸ਼ਿਵ ਨੇ ਆਪ ਕਿਹਾ ਹੈ-“ਸਰਵ ਕਸ਼ੇਤਰੇਸ਼ੁ ਭੂ ਪ੍ਰਿਸ਼ਠੇ, ਕਾਸ਼ੀ ਕਸ਼ੇਤਰਮ੍ ਚ ਮੇ ਵਪੁ:”। (“सर्व क्षेत्रेषु भू पृष्ठे, काशी क्षेत्रम् च मे वपु:”। ) ਅਰਥਾਤ, ਧਰਤੀ ਦੇ ਸਾਰੇ ਖੇਤਰਾਂ ਵਿੱਚ ਕਾਸ਼ੀ ਸਾਖਿਆਤ ਮੇਰਾ ਹੀ ਸਰੀਰ ਹੈ। ਇਸ ਲਈ, ਇੱਥੋਂ ਦਾ ਪੱਥਰ, ਇੱਥੋਂ ਦਾ ਹਰ ਪੱਥਰ ਸ਼ੰਕਰ ਹੈ। ਇਸ ਲਈ, ਅਸੀਂ ਆਪਣੀ ਕਾਸ਼ੀ ਨੂੰ ਸਜੀਵ ਮੰਨਦੇ ਹਾਂ, ਅਤੇ ਇਸ ਭਾਵ ਨਾਲ ਸਾਨੂੰ ਆਪਣੇ ਦੇਸ਼ ਦੇ ਕਣ-ਕਣ ਵਿੱਚ ਮਾਤ੍ਰਭਾਵ ਦਾ ਬੋਧ ਹੁੰਦਾ ਹੈ। ਸਾਡੇ ਸ਼ਾਸਤਰਾਂ ਦਾ ਵਾਕ ਹੈ- “ਦ੍ਰਿਸ਼ਯਤੇ ਸਵਰਗ ਸਰਵੈ:, ਕਾਸ਼ਯਾਮ੍ ਵਿਸ਼ਵੇਸ਼ਵਰ: ਤਥਾ”॥ (“दृश्यते सवर्ग सर्वै:, काश्याम् विश्वेश्वरः तथा”॥) ਯਾਨੀ, ਕਾਸ਼ੀ ਵਿੱਚ ਸਭਨੀ ਥਾਂਈਂ, ਹਰ ਜੀਵ ਵਿੱਚ ਭਗਵਾਨ ਵਿਸ਼ਵੇਸ਼ਰ ਦੇ ਹੀ ਦਰਸ਼ਨ ਹੁੰਦੇ ਹਨ। ਇਸ ਲਈ, ਕਾਸ਼ੀ ਜੀਵਤਵ ਨੂੰ ਸਿੱਧੇ ਸ਼ਿਵਤਵ ਨਾਲ ਜੋੜਦੀ ਹੈ। ਸਾਡੇ ਰਿਸ਼ੀਆਂ ਨੇ ਇਹ ਵੀ ਕਿਹਾ ਹੈ- “ਵਿਸ਼ਵੇਸ਼ੰ ਸ਼ਰਣੰ, ਯਾਯਾਂ, ਸਮੇ ਬੁੱਧਿੰ ਪ੍ਰਦਾਸਯਤਿ”। (“विश्वेशं शरणं, यायां, समे बुद्धिं प्रदास्यति”।) ਅਰਥਾਤ, ਭਗਵਾਨ ਵਿਸ਼ਵੇਸ਼ਰ ਦੀ ਸ਼ਰਨ ਵਿੱਚ ਆਉਣ ’ਤੇ ਸਮ ਬੁੱਧੀ ਵਿਆਪਤ ਹੋ ਜਾਂਦੀ ਹੈ। ਬਨਾਰਸ ਉਹ ਨਗਰ ਹੈ ਜਿੱਥੋਂ ਜਗਦਗੁਰੂ ਸ਼ੰਕਰਾਚਾਰੀਆ ਨੂੰ ਸ਼੍ਰੀਡੋਮ ਰਾਜਾ ਦੀ ਪਵਿੱਤਰਤਾ ਤੋਂ ਪ੍ਰੇਰਣਾ ਮਿਲੀ, ਉਨ੍ਹਾਂ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਦਾ ਸੰਕਲਪ ਲਿਆ। ਇਹ ਉਹ ਜਗ੍ਹਾ ਹੈ ਜਿੱਥੇ ਭਗਵਾਨ ਸ਼ੰਕਰ ਦੀ ਪ੍ਰੇਰਣਾ ਨਾਲ ਗੋਸਵਾਮੀ ਤੁਲਸੀਦਾਸ ਜੀ ਨੇ ਰਾਮਚਰਿਤ ਮਾਨਸ ਜਿਹੀ ਅਲੌਕਿਕ ਰਚਨਾ ਕੀਤੀ ਹੈ।
ਇੱਥੋਂ ਦੀ ਧਰਤੀ ਸਾਰਨਾਥ ਵਿੱਚ ਭਗਵਾਨ ਬੁੱਧ ਦਾ ਬੋਧ ਸੰਸਾਰ ਦੇ ਲਈ ਪ੍ਰਗਟ ਹੋਇਆ। ਸਮਾਜ ਸੁਧਾਰ ਲਈ ਕਬੀਰਦਾਸ ਜਿਹੇ ਮਨੀਸ਼ੀ ਇੱਥੇ ਪ੍ਰਗਟ ਹੋਏ। ਸਮਾਜ ਨੂੰ ਜੋੜਨ ਦੀ ਜ਼ਰੂਰਤ ਸੀ ਤਾਂ ਸੰਤ ਰੈਦਾਸ ਜੀ ਦੀ ਭਗਤੀ ਦੀ ਸ਼ਕਤੀ ਦਾ ਕੇਂਦਰ ਵੀ ਇਹ ਕਾਸ਼ੀ ਬਣੀ। ਇਹ ਕਾਸ਼ੀ ਅਹਿੰਸਾ ਅਤੇ ਤਪ ਦੀ ਪ੍ਰਤੀਮੂਰਤੀ ਚਾਰ ਜੈਨ ਤੀਰਥੰਕਰਾਂ ਦੀ ਧਰਤੀ ਹੈ। ਰਾਜਾ ਹਰੀਸ਼ਚੰਦਰ ਦੀ ਸੱਤਿਆਨਿਸ਼ਠਾ ਤੋਂ ਲੈ ਕੇ ਵਲੱਭਾਚਾਰੀਆ ਅਤੇ ਰਮਾਨੰਦ ਜੀ ਦੇ ਗਿਆਨ ਤੱਕ, ਚੈਤਨਯ ਮਹਾਪ੍ਰਭੂ ਅਤੇ ਸਮਰਥਗੁਰੂ ਰਾਮਦਾਸ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਅਤੇ ਮਦਨਮੋਹਨ ਮਾਲਵੀਯ ਤੱਕ, ਕਿਤਨੇ ਹੀ ਰਿਸ਼ੀਆਂ ਅਤੇ ਆਚਾਰੀਆ ਦਾ ਸਬੰਧ ਕਾਸ਼ੀ ਦੀ ਪਵਿੱਤਰ ਧਰਤੀ ਨਾਲ ਰਿਹਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਇੱਥੋਂ ਪ੍ਰੇਰਣਾ ਪਾਈ। ਰਾਣੀਲਕਸ਼ਮੀ ਬਾਈ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਤੱਕ, ਕਿਤਨੇ ਹੀ ਸੈਨਾਨੀਆਂ ਦੀ ਕ੍ਰਮਭੂਮੀ-ਜਨਮਭੂਮੀ ਕਾਸ਼ੀ ਰਹੀ ਹੈ। ਭਾਰਤੇਂਦੂ ਹਰੀਸ਼ਚੰਦਰ, ਜੈਸ਼ੰਕਰ ਪ੍ਰਸਾਦ, ਮੁਨਸ਼ੀ ਪ੍ਰੇਮਚੰਦ, ਪੰਡਿਤ ਰਵੀਸ਼ੰਕਰ, ਅਤੇ ਬਿਸਮਿੱਲਾਹ ਖਾਨ ਜਿਹੀਆਂ ਪ੍ਰਤਿਭਾਵਾਂ, ਇਸ ਯਾਦ ਨੂੰ ਕਿੱਥੋਂ ਤੱਕ ਲੈ ਜਾਈਏ, ਕਿਤਨਾ ਕਹਿੰਦੇ ਜਾਈਏ! ਭੰਡਾਰ ਭਰਿਆ ਪਿਆ ਹੈ। ਜਿਸ ਤਰ੍ਹਾਂ ਕਾਸ਼ੀ ਅਨੰਤ ਹੈ ਉਸੇ ਤਰ੍ਹਾਂ ਹੀ ਕਾਸ਼ੀ ਦਾ ਯੋਗਦਾਨ ਵੀ ਅਨੰਤ ਹੈ। ਕਾਸ਼ੀ ਦੇ ਵਿਕਾਸ ਵਿੱਚ ਇਨ੍ਹਾਂ ਅਨੰਤ ਪੁਨਯ-ਆਤਮਾਵਾਂ ਦੀ ਊਰਜਾ ਸ਼ਾਮਲ ਹੈ। ਇਸ ਵਿਕਾਸ ਵਿੱਚ ਭਾਰਤ ਦੀਆਂ ਅਨੰਤ ਪਰੰਪਰਾਵਾਂ ਦੀ ਵਿਰਾਸਤ ਸ਼ਾਮਲ ਹੈ। ਇਸ ਲਈ, ਹਰ ਮਤ-ਮਤਾਂਤਰ ਦੇ ਲੋਕ, ਹਰ ਭਾਸ਼ਾ-ਵਰਗ ਦੇ ਲੋਕ ਇੱਥੇ ਆਉਂਦੇ ਹਨ ਤਾਂ ਇੱਥੋਂ ਨਾਲ ਆਪਣਾ ਜੁੜਾਅ ਮਹਿਸੂਸ ਕਰਦੇ ਹਨ।
ਸਾਥੀਓ,
ਕਾਸ਼ੀ ਸਾਡੇ ਭਾਰਤ ਦੀ ਸੱਭਿਆਚਾਰਕ ਅਧਿਆਤਮਿਕ ਰਾਜਧਾਨੀ ਤਾਂ ਹੈ ਹੀ, ਇਹ ਭਾਰਤ ਦੀ ਆਤਮਾ ਦਾ ਇੱਕ ਜੀਵੰਤ ਅਵਤਾਰ ਵੀ ਹੈ। ਤੁਸੀਂ ਦੇਖੋ, ਪੂਰਬ ਅਤੇ ਉੱਤਰ ਨੂੰ ਜੋੜਦੀ ਹੋਈ ਯੂਪੀ ਵਿੱਚ ਵਸੀ ਇਹ ਕਾਸ਼ੀ, ਇੱਥੇ ਵਿਸ਼ਵਨਾਥ ਮੰਦਿਰ ਨੂੰ ਤੋੜਿਆ ਗਿਆ ਤਾਂ ਮੰਦਿਰ ਦਾ ਪੁਨਰਨਿਰਮਾਣ, ਮਾਤਾ ਅਹਿਲਿਆਬਾਈ ਹੋਲਕਰ ਨੇ ਕਰਵਾਇਆ। ਜਿਨ੍ਹਾਂ ਦੀ ਜਨਮਭੂਮੀ ਮਹਾਰਾਸ਼ਟਰ ਸੀ, ਜਿਨ੍ਹਾਂ ਦੀ ਕਰਮਭੂਮੀ ਇੰਦੌਰ-ਮਾਹੇਸ਼ਵਰ ਅਤੇ ਅਨੇਕ ਖੇਤਰਾਂ ਵਿੱਚ ਸੀ। ਉਸ ਮਾਤਾ ਅਹਿਲਿਆਬਾਈ ਹੋਲਕਰ ਨੂੰ ਅੱਜ ਮੈਂ ਇਸ ਅਵਸਰ ’ਤੇ ਨਮਨ ਕਰਦਾ ਹਾਂ। ਦੋ ਸੌ-ਢਾਈ ਸੌ ਸਾਲ ਪਹਿਲਾਂ ਉਨ੍ਹਾਂ ਨੇ ਕਾਸ਼ੀ ਲਈ ਇਤਨਾ ਕੁਝ ਕੀਤਾ ਸੀ। ਤਦ ਦੇ ਬਾਅਦ ਤੋਂ ਕਾਸ਼ੀ ਲਈ ਇਤਨਾ ਕੰਮ ਹੁਣ ਹੋਇਆ ਹੈ।
ਸਾਥੀਓ,
ਬਾਬਾ ਵਿਸ਼ਵਨਾਥ ਮੰਦਿਰ ਦੀ ਆਭਾ ਵਧਾਉਣ ਦੇ ਲਈ ਪੰਜਾਬ ਤੋਂ ਮਹਾਰਾਜਾ ਰਣਜੀਤ ਸਿੰਘ ਨੇ 23 ਮਣ ਸੋਨਾ ਚੜ੍ਹਾਇਆ ਸੀ, ਇਸ ਦੇ ਸਿਖਰ ’ਤੇ ਸੋਨਾ ਮੜ੍ਹਵਾਇਆ ਸੀ। ਪੰਜਾਬ ਤੋਂ ਪੂਜਨੀਕ ਗੁਰੂ ਨਾਨਕ ਦੇਵ ਜੀ ਵੀ ਕਾਸ਼ੀ ਆਏ ਸਨ, ਇੱਥੇ ਸਤਸੰਗ ਕੀਤਾ ਸੀ। ਦੂਸਰੇ ਸਿੱਖ ਗੁਰੂਆਂ ਦਾ ਵੀ ਕਾਸ਼ੀ ਨਾਲ ਵਿਸ਼ੇਸ਼ ਰਿਸ਼ਤਾ ਰਿਹਾ ਸੀ। ਪੰਜਾਬ ਦੇ ਲੋਕਾਂ ਨੇ ਕਾਸ਼ੀ ਦੇ ਪੁਨਰਨਿਰਮਾਣ ਦੇ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਸੀ। ਪੂਰਬ ਵਿੱਚ ਬੰਗਾਲ ਦੀ ਰਾਣੀ ਭਵਾਨੀ ਨੇ ਬਨਾਰਸ ਦੇ ਵਿਕਾਸ ਲਈ ਆਪਣਾ ਸਭ ਕੁਝ ਅਰਪਣ ਕੀਤਾ। ਮੈਸੂਰ ਅਤੇ ਦੂਸਰੇ ਦੱਖਣ ਭਾਰਤੀ ਰਾਜਿਆਂ ਦਾ ਵੀ ਬਨਾਰਸ ਲਈ ਬਹੁਤ ਬੜਾ ਯੋਗਦਾਨ ਰਿਹਾ ਹੈ। ਇਹ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਤੁਹਾਨੂੰ ਉੱਤਰ, ਦੱਖਣ, ਨੇਪਾਲੀ, ਲਗਭਗ ਹਰ ਤਰ੍ਹਾਂ ਦੀ ਸ਼ੈਲੀ ਦੇ ਮੰਦਿਰ ਦਿਖ ਜਾਣਗੇ। ਵਿਸ਼ਵਨਾਥ ਮੰਦਿਰ ਇਸੇ ਅਧਿਆਤਮਕ ਚੇਤਨਾ ਦਾ ਕੇਂਦਰ ਰਿਹਾ ਹੈ, ਅਤੇ ਹੁਣ ਇਹ ਵਿਸ਼ਵਨਾਥ ਧਾਮ ਪਰਿਸਰ ਆਪਣੇ ਸ਼ਾਨਦਾਰ ਰੂਪ ਵਿੱਚ ਇਸ ਚੇਤਨਾ ਨੂੰ ਹੋਰ ਊਰਜਾ ਦੇਵੇਗਾ।
ਸਾਥੀਓ,
ਦੱਖਣ ਭਾਰਤ ਦੇ ਲੋਕਾਂ ਦੀ ਕਾਸ਼ੀ ਦੇ ਪ੍ਰਤੀ ਆਸਥਾ, ਦੱਖਣ ਭਾਰਤ ਦਾ ਕਾਸ਼ੀ ’ਤੇ ਅਤੇ ਕਾਸ਼ੀ ਦਾ ਦੱਖਣ ’ਤੇ ਪ੍ਰਭਾਵ ਵੀ ਅਸੀਂ ਸਾਰੇ ਭਲੀ-ਤਰ੍ਹਾਂ ਜਾਣਦੇ ਹਾਂ। ਇੱਕ ਗ੍ਰੰਥ ਵਿੱਚ ਲਿਖਿਆ ਹੈ- ਤੇਨੋ-ਪਯਾਥੇਨ ਕਦਾ-ਚਨਾਤ੍, ਵਾਰਾਣਸਿਮ ਪਾਪ-ਨਿਵਾਰਣਨ। ਆਵਾਦੀ ਵਾਣੀ ਬਲਿਨਾਹ, ਸਵਸ਼ਿਸ਼ਯਨ, ਵਿਲੋਕਯ ਲੀਲਾ-ਵਾਸਰੇ, ਵਲਿਪਤਾਨ। (तेनो-पयाथेन कदा-चनात्, वाराणसिम पाप-निवारणन। आवादी वाणी बलिनाह, स्वशिष्यन, विलोक्य लीला-वासरे, वलिप्तान।) ਕੰਨੜ ਭਾਸ਼ਾ ਵਿੱਚ ਇਹ ਕਿਹਾ ਗਿਆ ਹੈ, ਯਾਨੀ ਜਦੋਂ ਜਗਦਗੁਰੂ ਮਾਧਵਾਚਾਰੀਆ ਜੀ ਆਪਣੇ ਚੇਲਿਆਂ ਦੇ ਨਾਲ ਚਲ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕਾਸ਼ੀ ਦੇ ਵਿਸ਼ਵਨਾਥ, ਪਾਪ ਦਾ ਛੁਟਕਾਰਾ ਕਰਦੇ ਹਨ। ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਕਾਸ਼ੀ ਦੇ ਵੈਭਵ ਅਤੇ ਉਸ ਦੀ ਮਹਿਮਾ ਬਾਰੇ ਵਿੱਚ ਵੀ ਸਮਝਾਇਆ।
ਸਾਥੀਓ,
ਸਦੀਆਂ ਪਹਿਲਾਂ ਦੀ ਇਹ ਭਾਵਨਾ ਨਿਰੰਤਰ ਚਲੀ ਆ ਰਹੀ ਹੈ। ਮਹਾਕਵੀ ਸੁਬਰਮਣਯ ਭਾਰਤੀ, ਕਾਸ਼ੀ ਪ੍ਰਵਾਸ ਨੇ ਜਿਨ੍ਹਾਂ ਦੇ ਜੀਵਨ ਦੀ ਦਿਸ਼ਾ ਬਦਲ ਦਿੱਤੀ, ਉਨ੍ਹਾਂ ਨੇ ਇੱਕ ਜਗ੍ਹਾ ਲਿਖਿਆ ਹੈ, ਤਮਿਲ ਵਿੱਚ ਲਿਖਿਆ ਹੈ- “ਕਾਸੀ ਨਗਰ ਪੁਲਵਰ ਪੇਸੁਮ ਉਰਈ ਦਾਨ, ਕਾਂਜਿਇਲ ਕੇ-ਪਦਰਕੋਰ, ਖਰੁਵਿ ਸੇਵੋਮ” ("कासी नगर पुलवर पेसुम उरई दान, कान्जिइल के-पदर्कोर, खरुवि सेवोम") ਯਾਨੀ “ਕਾਸ਼ੀ ਨਗਰੀ ਦੇ ਸੰਤਕਵੀ ਦਾ ਭਾਸ਼ਣ ਕਾਂਚੀਪੁਰ ਵਿੱਚ ਸੁਣਨ ਦਾ ਸਾਧਨ ਬਣਾਉਣਗੇ” ਕਾਸ਼ੀ ਤੋਂ ਨਿਕਲਿਆ ਹਰ ਸੰਦੇਸ਼ ਹੀ ਇਤਨਾ ਵਿਆਪਕ ਹੈ, ਕਿ ਦੇਸ਼ ਦੀ ਦਿਸ਼ਾ ਬਦਲ ਦਿੰਦਾ ਹੈ। ਵੈਸੇ ਮੈਂ ਇੱਕ ਗੱਲ ਹੋਰ ਕਹਾਂਗਾ। ਮੇਰਾ ਪੁਰਾਣਾ ਅਨੁਭਵ ਹੈ। ਸਾਡੇ ਘਾਟ ’ਤੇ ਰਹਿਣ ਵਾਲੇ, ਕਿਸ਼ਤੀ ਚਲਾਉਣ ਵਾਲੇ ਕਈ ਬਨਾਰਸੀ ਸਾਥੀ ਤਾਂ ਰਾਤ ਵਿੱਚ ਕਦੇ ਅਨੁਭਵ ਕੀਤਾ ਹੋਵੇਗਾ ਤਮਿਲ, ਕੰਨੜਾ, ਤੇਲੁਗੂ, ਮਲਿਆਲਮ, ਇਤਨੇ ਫਰਾਟੇਦਾਰ ਤਰੀਕੇ ਨਾਲ ਬੋਲਦੇ ਹਨ ਕਿ ਲਗਦਾ ਹੈ ਕਿਤੇ ਕੇਰਲਾ-ਤਮਿਲ ਨਾਡੂ ਜਾਂ ਕਰਨਾਟਕ ਤਾਂ ਨਹੀਂ ਆ ਗਏ ਅਸੀਂ! ਇਤਨਾ ਵਧੀਆ ਬੋਲਦੇ ਹਨ!
ਸਾਥੀਓ,
ਭਾਰਤ ਦੀਆਂ ਹਜ਼ਾਰਾਂ ਵਰ੍ਹਿਆਂ ਦੀ ਊਰਜਾ, ਇਸੇ ਤਰ੍ਹਾਂ ਹੀ ਤਾਂ ਸੁਰੱਖਿਅਤ ਰਹੀ ਹੈ, ਸੰਭਲ਼ੀ ਰਹੀ ਹੈ। ਜਦੋਂ ਅਲੱਗ-ਅਲੱਗ ਸਥਾਨਾਂ ਦੇ, ਖੇਤਰਾਂ ਦੇ ਇੱਕ ਸੂਤਰ ਨਾਲ ਜੁੜਦੇ ਹਨ ਤਾਂ ਭਾਰਤ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਰੂਪ ਵਿੱਚ ਜਾਗ੍ਰਿਤ ਹੁੰਦਾ ਹੈ। ਇਸੇ ਲਈ, ਸਾਨੂੰ ‘ਸੌਰਾਸ਼ਟਰੇ ਸੋਮਨਾਥਮ੍’ ਤੋਂ ਲੈ ਕੇ ‘ਅਯੁੱਧਿਆ ਮਥੁਰਾ ਮਾਯਾ, ਕਾਸ਼ੀ ਕਾਂਚੀ ਅਵੰਤਿਕਾ’ ਦਾ ਹਰ ਦਿਨ ਸਿਮਰਨ ਕਰਨਾ ਸਿਖਾਇਆ ਜਾਂਦਾ ਹੈ। ਸਾਡੇ ਇੱਥੇ ਤਾਂ ਦਵਾਦਸ਼ ਜਯੋਤਿਰਲਿੰਗਾਂ ਦੀ ਯਾਦ ਦਾ ਹੀ ਫ਼ਲ ਦੱਸਿਆ ਗਿਆ ਹੈ- “ਤਸਯ ਤਸਯ ਫਲ ਪ੍ਰਾਪਤੀ:, ਭਵਿਸ਼ਯਤੀ ਨ ਸੰਸ਼ਯ:”॥ (“तस्य तस्य फल प्राप्तिः, भविष्यति न संशयः”॥) ਯਾਨੀ, ਸੋਮਨਾਥ ਤੋਂ ਲੈ ਕੇ ਵਿਸ਼ਵਨਾਥ ਤੱਕ ਦਵਾਦਸ਼ ਜਯੋਤਿਰਲਿੰਗਾਂ ਦਾ ਸਿਮਰਨ ਕਰਨ ਨਾਲ ਹਰ ਸੰਕਲਪ ਸਿੱਧ ਹੋ ਜਾਂਦਾ ਹੈ, ਇਸ ਵਿੱਚ ਕੋਈ ਸੰਸ਼ਾ ਹੀ ਨਹੀਂ ਹੈ। ਇਹ ਸੰਸ਼ਾ ਇਸ ਲਈ ਨਹੀਂ ਹੈ ਕਿਉਂਕਿ ਇਸ ਸਿਮਰਨ ਦੇ ਬਹਾਨੇ ਪੂਰੇ ਭਾਰਤ ਦਾ ਭਾਵ ਇਕਜੁੱਟ ਹੋ ਜਾਂਦਾ ਹੈ। ਅਤੇ ਜਦੋਂ ਭਾਰਤ ਦਾ ਭਾਵ ਆ ਜਾਵੇ, ਤਾਂ ਸੰਸ਼ਾ ਕਿੱਥੇ ਰਹਿ ਜਾਂਦਾ ਹੈ, ਅਸੰਭਵ ਕੀ ਬਚਦਾ ਹੈ ?
ਸਾਥੀਓ,
ਇਹ ਵੀ ਸਿਰਫ਼ ਸੰਜੋਗ ਨਹੀਂ ਹੈ ਕਿ ਜਦੋਂ ਵੀ ਕਾਸ਼ੀ ਨੇ ਕਰਵਟ ਲਈ ਹੈ, ਕੁਝ ਨਵਾਂ ਕੀਤਾ ਹੈ, ਦੇਸ਼ ਦੀ ਕਿਸਮਤ ਬਦਲੀ ਹੈ। ਬੀਤੇ ਸੱਤ ਵਰ੍ਹਿਆਂ ਤੋਂ ਕਾਸ਼ੀ ਵਿੱਚ ਚਲ ਰਿਹਾ ਵਿਕਾਸ ਦਾ ਮਹਾਯੱਗ, ਅੱਜ ਇੱਕ ਨਵੀਂ ਊਰਜਾ ਨੂੰ ਪ੍ਰਾਪਤ ਕਰ ਰਿਹਾ ਹੈ। ਕਾਸ਼ੀ ਵਿਸ਼ਵਨਾਥ ਧਾਮ ਦਾ ਲੋਕਅਰਪਣ, ਭਾਰਤ ਨੂੰ ਇੱਕ ਨਿਰਣਾਇਕ ਦਿਸ਼ਾ ਦੇਵੇਗਾ, ਇੱਕ ਉੱਜਵਲ ਭਵਿੱਖ ਦੀ ਤਰਫ਼ ਲੈ ਜਾਵੇਗਾ। ਇਹ ਪਰਿਸਰ, ਸਾਖੀ ਹੈ ਸਾਡੀ ਸਮਰੱਥਾ ਦਾ, ਸਾਡੇ ਕਰਤੱਵ ਦਾ। ਅਗਰ ਸੋਚ ਲਿਆ ਜਾਵੇ, ਠਾਨ ਲਿਆ ਜਾਵੇ, ਤਾਂ ਅਸੰਭਵ ਕੁਝ ਵੀ ਨਹੀਂ ਹੈ। ਹਰ ਭਾਰਤਵਾਸੀ ਦੀਆਂ ਭੁਜਾਵਾਂ ਵਿੱਚ ਉਹ ਬਲ ਹੈ, ਜੋ ਅਕਲਪਨੀ ਨੂੰ ਸਾਕਾਰ ਕਰ ਦਿੰਦਾ ਹੈ। ਅਸੀਂ ਤਪ ਜਾਣਦੇ ਹਾਂ, ਤਪੱਸਿਆ ਜਾਣਦੇ ਹਾਂ, ਦੇਸ਼ ਦੇ ਲਈ ਦਿਨ ਰਾਤ ਖਪਣਾ ਜਾਣਦੇ ਹਾਂ। ਚੁਣੌਤੀ ਕਿਤਨੀ ਹੀ ਬੜੀ ਕਿਉਂ ਨਾ ਹੋਵੇ, ਅਸੀਂ ਭਾਰਤੀ ਮਿਲ ਕੇ ਉਸ ਨੂੰ ਪਰਾਸਤ ਕਰ ਸਕਦੇ ਹਾਂ। ਵਿਨਾਸ਼ ਕਰਨ ਵਾਲਿਆਂ ਦੀ ਸ਼ਕਤੀ, ਕਦੇ ਭਾਰਤ ਦੀ ਸ਼ਕਤੀ ਅਤੇ ਭਾਰਤ ਦੀ ਭਗਤੀ ਤੋਂ ਬੜੀ ਨਹੀਂ ਹੋ ਸਕਦੀ। ਯਾਦ ਰੱਖੋ, ਜੈਸੀ ਦ੍ਰਿਸ਼ਟੀ ਤੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ, ਵੈਸੀ ਹੀ ਦ੍ਰਿਸ਼ਟੀ ਨਾਲ ਸੰਸਾਰ ਵੀ ਸਾਨੂੰ ਦੇਖੇਗਾ। ਮੈਨੂੰ ਖੁਸ਼ੀ ਹੈ ਕਿ ਸਦੀਆਂ ਦੀ ਗ਼ੁਲਾਮੀ ਨੇ ਸਾਡੇ ’ਤੇ ਜੋ ਪ੍ਰਭਾਵ ਪਾਇਆ ਸੀ, ਜਿਸ ਹੀਨ ਭਾਵਨਾ ਨਾਲ ਭਾਰਤ ਨੂੰ ਭਰ ਦਿੱਤਾ ਗਿਆ ਸੀ, ਹੁਣ ਅੱਜ ਭਾਰਤ ਉਸ ਤੋਂ ਬਾਹਰ ਨਿਕਲ ਰਿਹਾ ਹੈ। ਅੱਜ ਭਾਰਤ ਸਿਰਫ਼ ਸੋਮਨਾਥ ਮੰਦਿਰ ਦਾ ਸੁੰਦਰੀਕਰਣ ਹੀ ਨਹੀਂ ਕਰਦਾ ਬਲਕਿ ਸਮੁੰਦਰ ਵਿੱਚ ਹਜ਼ਾਰਾਂ ਕਿਲੋਮੀਟਰ ਔਪਟੀਕਲ ਫਾਇਬਰ ਵੀ ਵਿਛਾ ਰਿਹਾ ਹੈ। ਅੱਜ ਦਾ ਭਾਰਤ ਸਿਰਫ਼ ਬਾਬਾ ਕੇਦਾਰਨਾਥ ਮੰਦਿਰ ਦਾ ਨਵੀਨੀਕਰਣ ਹੀ ਨਹੀਂ ਰਿਹਾ ਬਲਕਿ ਆਪਣੇ ਦਮ-ਖਮ ’ਤੇ ਪੁਲਾੜ ਵਿੱਚ ਭਾਰਤੀਆਂ ਨੂੰ ਭੇਜਣ ਦੀ ਤਿਆਰੀ ਵਿੱਚ ਜੁਟਿਆ ਹੈ। ਅੱਜ ਦਾ ਭਾਰਤ ਸਿਰਫ਼ ਅਯੁੱਧਿਆ ਵਿੱਚ ਪ੍ਰਭੂ ਸ਼੍ਰੀਰਾਮ ਦਾ ਮੰਦਿਰ ਹੀ ਨਹੀਂ ਬਣਾ ਰਿਹਾ ਬਲਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਵੀ ਖੋਲ੍ਹ ਰਿਹਾ ਹੈ। ਅੱਜ ਦਾ ਭਾਰਤ, ਸਿਰਫ਼ ਬਾਬਾ ਵਿਸ਼ਵਨਾਥ ਧਾਮ ਨੂੰ ਸ਼ਾਨਦਾਰ ਰੂਪ ਹੀ ਨਹੀਂ ਦੇ ਰਿਹਾ ਬਲਕਿ ਗ਼ਰੀਬ ਦੇ ਲਈ ਕਰੋੜਾਂ ਪੱਕੇ ਘਰ ਵੀ ਬਣਾ ਰਿਹਾ ਹੈ।
ਸਾਥੀਓ,
ਨਵੇਂ ਭਾਰਤ ਵਿੱਚ ਆਪਣੇ ਸੱਭਿਆਚਾਰ ਦਾ ਮਾਣ ਵੀ ਹੈ ਅਤੇ ਆਪਣੀ ਸਮਰੱਥਾ ’ਤੇ ਉਤਨਾ ਹੀ ਭਰੋਸਾ ਵੀ ਹੈ। ਨਵੇਂ ਭਾਰਤ ਵਿੱਚ ਵਿਰਾਸਤ ਵੀ ਹੈ ਅਤੇ ਵਿਕਾਸ ਵੀ ਹੈ। ਤੁਸੀਂ ਦੇਖੋ, ਅਯੁੱਧਿਆ ਤੋਂ ਜਨਕਪੁਰ ਆਉਣਾ-ਜਾਣਾ ਅਸਾਨ ਬਣਾਉਣ ਲਈ ਰਾਮ-ਜਾਨਕੀ ਮਾਰਗ ਦਾ ਨਿਰਮਾਣ ਹੋ ਰਿਹਾ ਹੈ। ਅੱਜ ਭਗਵਾਨ ਰਾਮ ਨਾਲ ਜੁੜੇ ਸਥਾਨਾਂ ਨੂੰ ਰਾਮਾਇਣ ਸਰਕਿਟ ਨਾਲ ਜੋੜਿਆ ਜਾ ਰਿਹਾ ਹੈ ਅਤੇ ਨਾਲ ਹੀ ਰਾਮਾਇਣ ਟ੍ਰੇਨ ਚਲਾਈ ਜਾ ਰਹੀ ਹੈ। ਬੁੱਧ ਸਰਕਿਟ ’ਤੇ ਕੰਮ ਹੋ ਰਿਹਾ ਹੈ ਤਾਂ ਨਾਲ ਹੀ ਕੁਸ਼ੀਨਗਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਵੀ ਬਣਾਇਆ ਗਿਆ ਹੈ। ਕਰਤਾਰਪੁਰ ਸਾਹਿਬ ਕੌਰੀਡੋਰ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਉੱਥੇ ਹੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਅਸਾਨ ਬਣਾਉਣ ਲਈ ਰੋਪ-ਵੇਅ ਬਣਾਉਣ ਦੀ ਵੀ ਤਿਆਰੀ ਹੈ। ਉੱਤਰਾਖੰਡ ਵਿੱਚ ਚਾਰਧਾਮ ਸੜਕ ਮਹਾਪਰਿਯੋਜਨਾ ’ਤੇ ਵੀ ਤੇਜ਼ੀ ਨਾਲ ਕੰਮ ਜਾਰੀ ਹੈ। ਭਗਵਾਨ ਵਿੱਠਲ ਦੇ ਕਰੋੜਾਂ ਭਗਤਾਂ ਦੇ ਅਸ਼ੀਰਵਾਦ ਨਾਲ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਵੀ ਕੰਮ ਹੁਣੇ ਕੁਝ ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ।
ਸਾਥੀਓ,
ਕੇਰਲਾ ਵਿੱਚ ਗੁਰੁਵਾਯੂਰ ਮੰਦਿਰ ਹੋਵੇ ਜਾਂ ਫਿਰ ਤਮਿਲ ਨਾਡੂ ਵਿੱਚ ਕਾਂਚੀਪੁਰਮ-ਵੇਲੰਕਾਨੀ, ਤੇਲੰਗਾਨਾ ਦਾ ਜੋਗੂਲਾਂਬਾ ਦੇਵੀ ਮੰਦਿਰ ਹੋਵੇ ਜਾਂ ਫਿਰ ਬੰਗਾਲ ਦਾ ਬੇਲੂਰ ਮੱਠ, ਗੁਜਰਾਤ ਵਿੱਚ ਦੁਆਰਕਾ ਜੀ ਹੋਣ ਜਾਂ ਫਿਰ ਅਰੁਣਾਚਲ ਪ੍ਰਦੇਸ਼ ਦਾ ਪਰਸ਼ੂਰਾਮ ਕੁੰਡ, ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਸਾਡੀ ਆਸਥਾ ਅਤੇ ਸੱਭਿਆਚਾਰ ਨਾਲ ਜੁੜੇ ਅਜਿਹੇ ਅਨੇਕਾਂ ਪਵਿੱਤਰ ਸਥਾਨਾਂ ’ਤੇ ਪੂਰੇ ਭਗਤੀ ਭਾਵ ਨਾਲ ਕੰਮ ਕੀਤਾ ਗਿਆ ਹੈ, ਕੰਮ ਚਲ ਰਿਹਾ ਹੈ।
ਭਾਈਓ ਅਤੇ ਭੈਣੋਂ,
ਅੱਜ ਦਾ ਭਾਰਤ ਆਪਣੀ ਖੋਈ ਹੋਈ ਵਿਰਾਸਤ ਨੂੰ ਫਿਰ ਤੋਂ ਸੰਜੋ ਰਿਹਾ ਹੈ। ਇੱਥੇ ਕਾਸ਼ੀ ਵਿੱਚ ਤਾਂ ਮਾਤਾ ਅੰਨਪੂਰਣਾ ਖ਼ੁਦ ਵਿਰਾਜਦੀ ਹੈ। ਮੈਨੂੰ ਖੁਸ਼ੀ ਹੈ ਕਿ ਕਾਸ਼ੀ ਤੋਂ ਚੁਰਾਈ ਗਈ ਮਾਂ ਅੰਨਪੂਰਣਾ ਦੀ ਪ੍ਰਤਿਮਾ, ਇੱਕ ਸ਼ਤਾਬਦੀ ਦੇ ਇੰਤਜ਼ਾਰ ਦੇ ਬਾਅਦ, ਸੌ ਸਾਲ ਦੇ ਬਾਅਦ ਹੁਣ ਫਿਰ ਤੋਂ ਕਾਸ਼ੀ ਵਿੱਚ ਸਥਾਪਿਤ ਕੀਤੀ ਜਾ ਚੁੱਕੀ ਹੈ। ਮਾਤਾ ਅੰਨਪੂਰਣਾ ਦੀ ਕਿਰਪਾ ਨਾਲ ਕੋਰੋਨਾ ਦੇ ਕਠਿਨ ਸਮੇਂ ਵਿੱਚ ਦੇਸ਼ ਨੇ ਆਪਣੇ ਅੰਨ ਭੰਡਾਰ ਖੋਲ੍ਹ ਦਿੱਤੇ, ਕੋਈ ਗ਼ਰੀਬ ਭੁੱਖਾ ਨਾ ਸੌਂਏਂ ਇਸ ਦਾ ਧਿਆਨ ਰੱਖਿਆ, ਮੁਫ਼ਤ ਰਾਸ਼ਨ ਦਾ ਇੰਤਜ਼ਾਮ ਕੀਤਾ।
ਸਾਥੀਓ,
ਜਦੋਂ ਵੀ ਅਸੀਂ ਭਗਵਾਨ ਦੇ ਦਰਸ਼ਨ ਕਰਦੇ ਹਾਂ, ਮੰਦਿਰ ਆਉਂਦੇ ਹਾਂ, ਕਈ ਵਾਰ ਈਸ਼ਵਰ ਤੋਂ ਕੁਝ ਮੰਗਦੇ ਹਾਂ, ਕੁਝ ਸੰਕਲਪ ਲੈ ਕੇ ਵੀ ਜਾਂਦੇ ਹਾਂ। ਮੇਰੇ ਲਈ ਤਾਂ ਜਨਤਾ ਜਨਾਰਦਨ ਈਸ਼ਵਰ ਦਾ ਰੂਪ ਹੈ। ਮੇਰੇ ਲਈ ਹਰ ਭਾਰਤਵਾਸੀ, ਈਸ਼ਵਰ ਦਾ ਹੀ ਅੰਸ਼ ਹੈ। ਜਿਵੇਂ ਇਹ ਸਭ ਲੋਕ ਭਗਵਾਨ ਦੇ ਪਾਸ ਜਾ ਕੇ ਮੰਗਦੇ ਹਨ, ਜਦੋਂ ਮੈਂ ਤੁਹਾਨੂੰ ਭਗਵਾਨ ਮੰਨਦਾ ਹਾਂ, ਜਨਤਾ ਜਰਨਾਦਨ ਨੂੰ ਈਸ਼ਵਰ ਦਾ ਰੂਪ ਮੰਨਦਾ ਹਾਂ ਤਾਂ ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ, ਮੈਂ ਤੁਹਾਡੇ ਤੋਂ ਕੁਝ ਮੰਗਦਾ ਹਾਂ। ਮੈਂ ਤੁਹਾਡੇ ਤੋਂ ਆਪਣੇ ਲਈ ਨਹੀਂ, ਸਾਡੇ ਦੇਸ਼ ਲਈ ਤਿੰਨ ਸੰਕਲਪ ਚਾਹੁੰਦਾ ਹਾਂ, ਭੁੱਲ ਨਾ ਜਾਣਾ, ਤਿੰਨ ਸੰਕਲਪ ਚਾਹੁੰਦਾ ਹਾਂ ਅਤੇ ਬਾਬਾ ਦੀ ਪਵਿੱਤਰ ਧਰਤੀ ਤੋਂ ਮੰਗ ਰਿਹਾ ਹਾਂ-ਪਹਿਲਾ ਸਵੱਛਤਾ, ਦੂਜਾ ਸਿਰਜਣ ਅਤੇ ਤੀਜਾ ਆਤਮਨਿਰਭਰ ਭਾਰਤ ਲਈ ਲਗਾਤਾਰ ਪ੍ਰਯਾਸ। ਸਵੱਛਤਾ, ਜੀਵਨਸ਼ੈਲੀ ਹੁੰਦੀ ਹੈ, ਸਫ਼ਾਈ ਅਨੁਸ਼ਾਸਨ ਹੁੰਦੀ ਹੈ। ਇਹ ਆਪਣੇ ਨਾਲ ਕਰਤੱਵਾਂ ਦੀ ਇੱਕ ਬਹੁਤ ਬੜਾ ਲੜੀ ਲੈ ਕੇ ਆਉਂਦੀ ਹੈ। ਭਾਰਤ ਚਾਹੇ ਜਿਤਨਾ ਹੀ ਵਿਕਾਸ ਕਰੇ, ਸਵੱਛ ਨਹੀਂ ਰਹੇਗਾ, ਤਾਂ ਸਾਡੇ ਲਈ ਅੱਗੇ ਵਧ ਪਾਉਣਾ ਮੁਸ਼ਕਿਲ ਹੋਵੇਗਾ। ਇਸ ਦਿਸ਼ਾ ਵਿੱਚ ਅਸੀਂ ਬਹੁਤ ਕੁਝ ਕੀਤਾ ਹੈ, ਲੇਕਿਨ ਸਾਨੂੰ ਆਪਣੇ ਪ੍ਰਯਤਨਾਂ ਨੂੰ ਹੋਰ ਵਧਾਉਣਾ ਹੋਵੇਗਾ। ਕਰਤੱਵ ਦੀ ਭਾਵਨਾ ਨਾਲ ਭਰਿਆ ਤੁਹਾਡਾ ਇੱਕ ਛੋਟਾ ਜਿਹਾ ਪ੍ਰਯਤਨ, ਦੇਸ਼ ਦੀ ਬਹੁਤ ਮਦਦ ਕਰੇਗਾ। ਇੱਥੇ ਬਨਾਰਸ ਵਿੱਚ ਵੀ, ਸ਼ਹਿਰ ਵਿੱਚ, ਘਾਟਾਂ ’ਤੇ, ਸਵੱਛਤਾ ਨੂੰ ਸਾਨੂੰ ਇੱਕ ਨਵੇਂ ਪੱਧਰ ’ਤੇ ਲੈ ਕੇ ਜਾਣਾ ਹੈ। ਗੰਗਾ ਜੀ ਦੀ ਸਵੱਛਤਾ ਦੇ ਲਈ ਉੱਤਰਾਖੰਡ ਤੋਂ ਲੈ ਕੇ ਬੰਗਾਲ ਤੱਕ ਕਿਤਨੇ ਹੀ ਪ੍ਰਯਤਨ ਚਲ ਰਹੇ ਹਨ। ਨਮਾਮਿ ਗੰਗੇ ਅਭਿਯਾਨ ਦੀ ਸਫ਼ਲਤਾ ਬਣੀ ਰਹੇ, ਇਸ ਦੇ ਲਈ ਸਾਨੂੰ ਸਜਗ ਹੋ ਕੇ ਕੰਮ ਕਰਦੇ ਰਹਿਣਾ ਹੋਵੇਗਾ।
ਸਾਥੀਓ,
ਗ਼ੁਲਾਮੀ ਦੇ ਲੰਬੇ ਕਾਲਖੰਡ ਨੇ ਅਸੀਂ ਭਾਰਤੀਆਂ ਦਾ ਆਤਮਵਿਸ਼ਵਾਸ ਐਸਾ ਤੋੜਿਆ ਕਿ ਅਸੀਂ ਆਪਣੀ ਹੀ ਸਿਰਜਣਾ ’ਤੇ ਵਿਸ਼ਵਾਸ ਖੋਹ ਬੈਠੇ। ਅੱਜ ਹਜ਼ਾਰਾਂ ਵਰ੍ਹੇ ਪੁਰਾਣੀ ਇਸ ਕਾਸ਼ੀ ਤੋਂ, ਮੈਂ ਹਰ ਦੇਸ਼ਵਾਸੀ ਦੀ ਤਾਕੀਦ ਕਰਦਾ ਹਾਂ- ਪੂਰੇ ਆਤਮਵਿਸ਼ਵਾਸ ਨਾਲ ਸਿਰਜਣ ਕਰੀਏ, Innovate ਕਰੀਏ, Innovative ਤਰੀਕੇ ਨਾਲ ਕਰੀਏ। ਜਦੋਂ ਭਾਰਤ ਦਾ ਯੁਵਾ, ਕੋਰੋਨਾ ਦੇ ਇਸ ਮੁਸ਼ਕਿਲ ਕਾਲ ਵਿੱਚ ਅਣਗਿਣਤ ਸਟਾਰਟਅੱਪ ਬਣਾ ਸਕਦਾ ਹੈ, ਇਤਨੀ ਚੁਣੌਤੀਆਂ ਦੇ ਵਿੱਚ, 40 ਤੋਂ ਜ਼ਿਆਦਾ ਯੂਨੀਕੌਰਨ ਬਣਾ ਸਕਦਾ ਹੈ, ਉਹ ਵੀ ਇਹ ਦਿਖਾਉਂਦਾ ਹੈ ਕਿ ਕੁਝ ਵੀ ਕਰ ਸਕਦਾ ਹੈ। ਤੁਸੀਂ ਸੋਚੋ, ਇੱਕ ਯੂਨੀਕੌਰਨ ਯਾਨੀ ਸਟਾਰਟ-ਅੱਪ ਕਰੀਬ-ਕਰੀਬ ਸੱਤ-ਸੱਤ ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੈ ਅਤੇ ਪਿਛਲੇ ਇੱਕ ਡੇਢ ਸਾਲ ਵਿੱਚ ਬਣਿਆ ਹੈ, ਇਤਨੇ ਘੱਟ ਸਮੇਂ ਵਿੱਚ। ਇਹ ਅਭੂਤਪੂਰਵ ਹੈ। ਹਰ ਭਾਰਤਵਾਸੀ, ਜਿੱਥੇ ਵੀ ਹੈ, ਜਿਸ ਵੀ ਖੇਤਰ ਵਿੱਚ ਹੈ, ਦੇਸ਼ ਦੇ ਲਈ ਕੁਝ ਨਵਾਂ ਕਰਨ ਦਾ ਪ੍ਰਯਤਨ ਕਰੇਗਾ, ਤਦੇ ਨਵੇਂ ਮਾਰਗ ਮਿਲਣਗੇ, ਨਵੇਂ ਮਾਰਗ ਬਣਨਗੇ ਅਤੇ ਹਰ ਨਵੀਂ ਮੰਜ਼ਿਲ ਪ੍ਰਾਪਤ ਕਰਕੇ ਰਹਾਂਗੇ।
ਭਾਈਓ ਅਤੇ ਭੈਣੋਂ,
ਤੀਸਰਾ ਇੱਕ ਸੰਕਲਪ ਜੋ ਅੱਜ ਸਾਨੂੰ ਲੈਣਾ ਹੈ, ਉਹ ਹੈ ਆਤਮਨਿਰਭਰ ਭਾਰਤ ਦੇ ਲਈ ਆਪਣੇ ਪ੍ਰਯਤਨ ਵਧਾਉਣ ਦਾ। ਇਹ ਆਜ਼ਾਦੀ ਦਾ ਅੰਮ੍ਰਿਤਕਾਲ ਹੈ। ਅਸੀਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਹਾਂ। ਜਦੋਂ ਭਾਰਤ ਸੌ ਸਾਲ ਦੀ ਆਜ਼ਾਦੀ ਦਾ ਸਮਾਰੋਹ ਬਣਾਵੇਗਾ, ਤਦ ਦਾ ਭਾਰਤ ਕੈਸਾ ਹੋਵੇਗਾ, ਇਸ ਦੇ ਲਈ ਸਾਨੂੰ ਹੁਣੇ ਤੋਂ ਕੰਮ ਕਰਨਾ ਹੋਵੇਗਾ। ਅਤੇ ਇਸ ਦੇ ਲਈ ਜ਼ਰੂਰੀ ਹੈ ਸਾਡਾ ਆਤਮਨਿਰਭਰ ਹੋਣਾ। ਜਦੋਂ ਅਸੀਂ ਦੇਸ਼ ਵਿੱਚ ਬਣੀਆਂ ਚੀਜ਼ਾਂ ’ਤੇ ਮਾਣ ਕਰਾਂਗੇ, ਜਦੋਂ ਅਸੀਂ ਲੋਕਲ ਲਈ ਵੋਕਲ ਹੋਵਾਂਗੇ, ਜਦੋਂ ਅਸੀਂ ਅਜਿਹੀਆਂ ਚੀਜ਼ਾਂ ਨੂੰ ਖਰੀਦਾਂਗੇ ਜਿਸ ਨੂੰ ਬਣਾਉਣ ਵਿੱਚ ਕਿਸੇ ਭਾਰਤੀ ਦਾ ਪਸੀਨਾ ਵਹਿਆ ਹੋਵੇ, ਤਾਂ ਇਸ ਅਭਿਯਾਨ ਨੂੰ ਮਦਦ ਕਰਾਂਗੇ। ਅੰਮ੍ਰਿਤਕਾਲ ਵਿੱਚ ਭਾਰਤ 130 ਕਰੋੜ ਦੇਸ਼ਵਾਸੀਆਂ ਦੇ ਪ੍ਰਯਤਨਾਂ ਨਾਲ ਅੱਗੇ ਵਧ ਰਿਹਾ ਹੈ। ਮਹਾਦੇਵ ਦੀ ਕ੍ਰਿਪਾ ਨਾਲ, ਹਰ ਭਾਰਤਵਾਸੀ ਦੇ ਪ੍ਰਯਤਨ ਨਾਲ ਅਸੀਂ, ਆਤਮਨਿਰਭਰ ਭਾਰਤ ਦਾ ਸੁਪਨਾ ਸੱਚ ਹੁੰਦਾ ਦੇਖਾਂਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਬਾਬਾ ਵਿਸ਼ਵਨਾਥ ਦੇ, ਮਾਤਾ ਅੰਨਪੂਰਣਾ ਦੇ, ਕਾਸ਼ੀ-ਕੋਤਵਾਲ ਦੇ, ਅਤੇ ਸਾਰੇ ਦੇਵੀ ਦੇਵਤਿਆਂ ਦੇ ਚਰਣਾਂ ਵਿੱਚ ਇੱਕ ਵਾਰ ਫਿਰ ਪ੍ਰਣਾਮ ਕਰਦਾ ਹਾਂ। ਇਤਨੀ ਬੜੀ ਤਾਦਾਦ ਵਿੱਚ ਦੇਸ਼ ਦੇ ਅਲੱਗ-ਅਲੱਗ ਕੋਨੇ ਤੋਂ ਪੂਜਯ ਸੰਤ-ਮਹਾਤਮਾ ਪਧਾਰੇ ਹਨ, ਇਹ ਸਾਡੇ ਲਈ, ਮੇਰੇ ਜਿਹੇ ਸਾਧਾਰਣ ਨਾਗਰਿਕ ਦੇ ਲਈ, ਇਹ ਸੁਭਾਗ ਦੇ ਪਲ ਹਨ। ਮੈਂ ਸਾਰੇ ਸੰਤਾਂ ਦਾ, ਸਾਰੇ ਪੂਜਯ ਮਹਾਤਮਾਵਾਂ ਦਾ ਸਰ ਝੁਕਾ ਕੇ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ, ਪ੍ਰਣਾਮ ਕਰਦਾ ਹਾਂ। ਮੈਂ ਅੱਜ ਸਾਰੇ ਕਾਸ਼ੀਵਾਸੀਆਂ ਨੂੰ, ਦੇਸ਼ਵਾਸੀਆਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਹਰ ਹਰ ਮਹਾਦੇਵ।