Your Excellency, Prime Minister Kishida,
Distinguished delegates,
ਨਮਸਕਾਰ!
ਜਪਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪਹਿਲੀ ਭਾਰਤ ਯਾਤਰਾ ’ਤੇ ਪ੍ਰਧਾਨ ਮੰਤਰੀ ਕਿਸ਼ੀਦਾ ਦਾ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।
ਕੁਝ ਦਿਨ ਪਹਿਲਾਂ ਜਪਾਨ ਵਿੱਚ ਆਏ ਭੁਚਾਲ ਦੇ ਕਾਰਨ ਜਾਨ-ਮਾਲ ਦੇ ਨੁਕਸਾਨ ਦੇ ਲਈ, ਮੈਂ ਪੂਰੇ ਭਾਰਤ ਦੀ ਤਰਫ਼ੋਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।
Friends,
ਪ੍ਰਧਾਨ ਮੰਤਰੀ ਕਿਸ਼ੀਦਾ ਭਾਰਤ ਦੇ ਪੁਰਾਣੇ ਮਿੱਤਰ ਰਹੇ ਹਨ। ਵਿਦੇਸ਼ ਮੰਤਰੀ ਦੀ ਭੂਮਿਕਾ ਵਿੱਚ ਉਹ ਕਈ ਵਾਰ ਭਾਰਤ ਆਏ ਸਨ, ਅਤੇ ਮੈਨੂੰ ਉਨ੍ਹਾਂ ਦੇ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਮਿਲਿਆ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ-ਜਪਾਨ Special Strategic and Global Partnership ਵਿੱਚ ਜੋ ਅਭੂਤਪੂਰਵ ਪ੍ਰਗਤੀ ਦੇਖਣ ਨੂੰ ਮਿਲੀ, ਉਸ ਵਿੱਚ ਪ੍ਰਧਾਨ ਮੰਤਰੀ ਕਿਸ਼ੀਦਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਅੱਜ ਦੇ ਸਾਡੇ Summit ਦਾ ਆਯੋਜਨ ਇੱਕ ਬਹੁਤ ਮਹੱਤਵਪੂਰਨ ਸਮਾਂ ਹੋਇਆ ਹੈ। ਵਿਸ਼ਵ ਹਾਲੇ ਵੀ Covid-19 ਅਤੇ ਉਸ ਦੇ ਦੁਸ਼ਪ੍ਰਭਾਵਾਂ ਨਾਲ ਜੂਝ ਰਿਹਾ ਹੈ।
ਗਲੋਬਲ Economic recovery ਦੀ ਪ੍ਰਕਿਰਿਆ ਵਿੱਚ ਹਾਲੇ ਵੀ ਅੜਚਨਾਂ ਆ ਰਹੀਆਂ ਹਨ।
Geo-political ਘਟਨਾਵਾਂ ਵੀ ਨਵੀਆਂ ਚੁਣੌਤੀਆਂ ਪ੍ਰਸਤੁਤ ਕਰ ਰਹੀਆਂ ਹਨ।
ਇਸ ਸੰਦਰਭ ਵਿੱਚ ਭਾਰਤ-ਜਪਾਨ partnership ਨੂੰ ਹੋਰ ਗਹਿਨ ਕਰਨਾ ਸਿਰਫ਼ ਦੋਨੋਂ ਦੇਸ਼ਾਂ ਦੇ ਲਈ ਹੀ ਮਹੱਤਵਪੂਰਨ ਨਹੀਂ ਹੈ। ਇਸ ਨਾਲ Indo-Pacific ਖੇਤਰ ਅਤੇ ਪੂਰੇ ਵਿਸ਼ਵ ਦੇ ਪੱਧਰ ’ਤੇ ਵੀ peace, prosperity ਅਤੇ stability ਨੂੰ ਪ੍ਰੋਤਸਾਹਨ ਮਿਲੇਗਾ।
ਸਾਡਾ ਆਪਸੀ ਵਿਸ਼ਵਾਸ, ਸਾਡੀਆਂ civilizational ties, democracy, freedom, ਅਤੇ rule of law ਜਿਹੀਆ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ, ਸਾਡੇ ਸਬੰਧਾਂ ਦੇ ਮੂਲ ਵਿੱਚ ਹਨ, ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ।
ਅੱਜ ਦੀ ਸਾਡੀ ਚਰਚਾ ਨੇ ਸਾਡੇ ਆਪਸੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦਾ ਮਾਰਗ ਪ੍ਰਸ਼ਸਤ ਕੀਤਾ (ਖੋਲ੍ਹਿਆ) ਹੈ।
ਅਸੀਂ ਦੁਵੱਲੇ ਮੁੱਦਿਆਂ ਦੇ ਇਲਾਵਾ ਕਈ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਅਸੀਂ United Nations ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਆਪਣਾ ਤਾਲਮੇਲ ਵਧਾਉਣ ਦਾ ਨਿਰਣਾ ਲਿਆ।
Friends,
ਭਾਰਤ-ਜਪਾਨ ਆਰਥਿਕ ਪਾਰਟਨਰਸ਼ਿਪ ਵਿੱਚ ਪਿਛਲੇ ਕਈ ਵਰ੍ਹਿਆਂ ਵਿੱਚ ਅਭੂਤਪੂਰਵ ਪ੍ਰਗਤੀ ਹੋਈ ਹੈ। ਦੋਨੋਂ ਦੇਸ਼ਾਂ ਦੇ businesses ਵਿੱਚ ਜ਼ਬਰਦਸਤ ਵਿਸ਼ਵਾਸ ਹੈ, ਉਤਸ਼ਾਹ ਹੈ। ਜਪਾਨ ਭਾਰਤ ਵਿੱਚ ਸਭ ਤੋਂ ਬੜੇ ਇਨਵੈਸਟਰਸ ਵਿੱਚੋਂ ਇੱਕ ਵਿਸ਼ਵ ਪੱਧਰੀ ਸਾਥੀ ਹੈ।
Dedicated Freight Corridor ਅਤੇ Mumbai-Ahmedabad High Speed Rail ਜਿਹੇ ਸਾਡੇ flagship projects ਵਿੱਚ ਜਪਾਨ ਦਾ ਸਹਿਯੋਗ ਜ਼ਿਕਰਯੋਗ ਰਿਹਾ ਹੈ। ਅਸੀਂ ਇਸ ਯੋਗਦਾਨ ਦੇ ਲਈ ਬਹੁਤ-ਬਹੁਤ ਆਭਾਰੀ ਹਾਂ।
Mumbai-Ahmedabad High Speed Rail ਪ੍ਰੋਜੈਕਟ ਵਿੱਚ ਅੱਛੀ ਪ੍ਰਗਤੀ ਹੋ ਰਹੀ ਹੈ। ਦੋਨੋਂ ਦੇਸ਼ ਇਸ ’ਤੇ ‘One Team One Project’ ਦੀ ਅਪ੍ਰੋਚ ਦੇ ਨਾਲ ਕੰਮ ਕਰ ਰਹੇ ਹਨ। ਇਹ ਪ੍ਰੋਜੈਕਟ ਭਾਰਤ-ਜਪਾਨ ਪਾਰਟਨਰਸ਼ਿਪ ਦੀ ਇੱਕ ਬਿਹਤਰੀਨ ਉਦਾਹਰਣ ਹੈ।
ਮੈਨੂੰ ਪ੍ਰਸੰਨਤਾ ਹੈ ਕਿ ਅਸੀਂ 2014 ਵਿੱਚ ਨਿਰਧਾਰਿਤ three point five trillion Japanese ਯੇਨ ਦਾ investment target ਪਾਰ ਕਰ ਲਿਆ ਹੈ।
ਹੁਣ ਅਸੀਂ ਆਪਣੀਆਂ ਮਹੱਤਵ-ਆਕਾਂਖਿਆਵਾਂ ਨੂੰ ਹੋਰ ਵਧਾਉਣ ਦਾ ਨਿਰਣਾ ਲਿਆ ਹੈ ਅਤੇ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ ਪੰਜ ਟ੍ਰਿਲੀਅਨ ਯੇਨ, ਮਤਲਬ ਕਰੀਬ ਤਿੰਨ ਲੱਖ ਵੀਹ ਹਜ਼ਾਰ ਕਰੋੜ ਰੁਪਏ ਦਾ ਨਵਾਂ target ਤੈਅ ਕੀਤਾ ਹੈ।
ਆਪ ਸਭ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੇ ਵਿਆਪਕ ਆਰਥਿਕ reforms ਅਪਣਾਏ ਹਨ ਅਤੇ ease of doing business ਵਿੱਚ ਬੜੀ ਛਲਾਂਗ ਲਗਾਈ ਹੈ।
ਅੱਜ ਭਾਰਤ “Make in India for the world” ਦੇ ਲਈ ਅਸੀਮ ਸੰਭਾਵਨਾਵਾਂ ਪ੍ਰਸਤੁਤ ਕਰਦਾ ਹੈ।
ਇਸ ਸੰਦਰਭ ਵਿੱਚ Japanese companies ਬਹੁਤ ਸਮੇਂ ਤੋਂ ਇੱਕ ਪ੍ਰਕਾਰ ਨਾਲ ਸਾਡੀਆਂ brand ambassadors ਰਹੀਆਂ ਹਨ।
ਸਾਡੇ ਦਰਮਿਆਨ technology ਅਤੇ innovation sectors ਵਿੱਚ ਪਾਰਟਨਰਸ਼ਿਪ ਵਿੱਚ ਨਵੇਂ ਆਯਾਮ ਜੁੜ ਰਹੇ ਹਨ।
ਅਸੀਂ ਜਪਾਨੀ companies ਨੂੰ ਭਾਰਤ ਵਿੱਚ ਅਨੁਕੂਲ ਮਾਹੌਲ ਉਪਲਬਧ ਕਰਵਾਉਣ ਦੇ ਲਈ ਪ੍ਰਤੀਬੱਧ ਹਾਂ।
ਅੱਜ ਲਾਂਚ ਕੀਤਾ ਗਿਆ India-Japan Industrial Competitiveness Partnership Roadmap ਇਸ ਦੇ ਲਈ ਇੱਕ ਕਾਰਗਰ ਮੈਕੇਨਿਜ਼ਮ ਸਿੱਧ ਹੋਵੇਗਾ।
ਜਪਾਨ ਦੇ ਨਾਲ ਸਾਡੀ skills partnership ਵੀ ਇਸ ਦਿਸ਼ਾ ਵਿੱਚ ਕਾਰਗਰ ਭੂਮਿਕਾ ਨਿਭਾਵੇਗੀ।
Friends,
ਭਾਰਤ ਅਤੇ ਜਪਾਨ, ਦੋਨੋਂ ਹੀ secure, trusted, predictable ਅਤੇ stable energy supply ਦੇ ਮਹੱਤਵ ਨੂੰ ਸਮਝਦੇ ਹਨ।
ਇਹ sustainable economic growth ਦੇ ਲਈ ਉਸ ਲਕਸ਼ ਨੂੰ ਪਾਉਣ ਅਤੇ climate change ਦੀ ਸਮੱਸਿਆ ਨਾਲ ਨਿਪਟਣ ਦੇ ਲਈ ਬਹੁਤ ਹੀ ਜ਼ਰੂਰੀ ਹੈ।
ਸਾਡੀ Clean Energy Partnership ਇਸ ਦਿਸ਼ਾ ਵਿੱਚ ਲਿਆ ਗਿਆ ਇੱਕ ਨਿਰਣਾਇਕ ਕਦਮ ਸਾਬਤ ਹੋਵੇਗਾ।
ਕਈ ਹੋਰ ਮਹੱਤਵਪੂਰਨ ਬਿੰਦੂਆਂ ’ਤੇ ਵੀ ਅੱਜ ਸਾਡੇ ਦਰਮਿਆਨ ਸਹਿਮਤੀ ਬਣੀ ਹੈ, ਐਲਾਨ ਹੋਏ ਹਨ।
ਪ੍ਰਧਾਨ ਮੰਤਰੀ ਕਿਸ਼ੀਦਾ ਦੀ ਇਹ ਯਾਤਰਾ ਭਾਰਤ-ਜਪਾਨ special strategic and global partnership ਵਿੱਚ ਨਵੇਂ ਆਯਾਮ ਜੋੜਨ ਵਿੱਚ ਸਫ਼ਲ ਰਹੀ ਹੈ।
ਮੈਂ ਇੱਕ ਵਾਰ ਫਿਰ, ਪ੍ਰਧਾਨ ਮੰਤਰੀ ਕਿਸ਼ੀਦਾ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਬਹੁਤ-ਬਹੁਤ ਸੁਆਗਤ ਕਰਦਾ ਹਾਂ।
ਧੰਨਵਾਦ!