ਗੋਆ ਦੇ ਗਵਰਨਰ ਸ਼੍ਰੀ ਪੀਐੱਸ ਸ਼੍ਰੀਧਰਨ ਪਿੱਲਈ ਜੀ, ਇੱਥੋਂ ਦੇ ਲੋਕਪ੍ਰਿਯ ਯੁਵਾ ਮੁੱਖ ਮੰਤਰੀ ਵੈਦਯ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਜੀ, ਸ਼੍ਰੀਪਦ ਨਾਇਕ ਜੀ, ਡਾਕਟਰ ਮਹੇਂਦਰਭਾਈ ਮੁੰਜਾਪਾਰਾ ਜੀ, ਸ਼੍ਰੀਮਾਨ ਸ਼ੇਖਰ ਜੀ, ਹੋਰ ਮਹਾਨੁਭਾਵ, ਵਰਲਡ ਆਯੁਰਵੇਦ ਕਾਂਗਰਸ ਵਿੱਚ ਦੇਸ਼-ਦੁਨੀਆ ਤੋਂ ਪਧਾਰੇ ਆਯੁਸ਼ ਖੇਤਰ ਦੇ ਸਾਰੇ ਵਿਦਵਾਨ ਅਤੇ ਮਾਹਿਰਗਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸਜਣੋਂ!
ਮੈਂ ਗੋਆ ਦੀ ਖੂਬਸੂਰਤ ਧਰਤੀ 'ਤੇ ਵਰਲਡ ਆਯੁਰਵੇਦ ਕਾਂਗਰਸ ਦੇ ਲਈ ਦੇਸ਼-ਵਿਦੇਸ਼ ਤੋਂ ਇਕੱਠੇ ਹੋਏ ਆਪ ਸਾਰੇ ਸਾਥੀਆਂ ਦਾ ਸੁਆਗਤ ਕਰਦਾ ਹਾਂ। ਵਰਲਡ ਆਯੁਰਵੇਦ ਕਾਂਗਰਸ ਦੀ ਸਫ਼ਲਤਾ ਦੇ ਲਈ ਮੈਂ ਆਪ ਸਭ ਨੂੰ ਹਿਰਦੇ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਆਯੋਜਨ ਇੱਕ ਐਸੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਭਾਰਤ ਦੀ ਆਜ਼ਾਦੀ ਕੇ ਅੰਮ੍ਰਿਤਕਾਲ ਦੀ ਯਾਤਰਾ ਸ਼ੁਰੂ ਹੈ। ਆਪਣੇ ਗਿਆਨ-ਵਿਗਿਆਨ ਅਤੇ ਸੱਭਿਆਚਾਰਕ ਅਨੁਭਵ ਤੋਂ ਵਿਸ਼ਵ ਦੇ ਕਲਿਆਣ ਦਾ ਸੰਕਲਪ ਅੰਮ੍ਰਿਤਕਾਲ ਦਾ ਇੱਕ ਬੜਾ ਲਕਸ਼ ਹੈ। ਅਤੇ, ਆਯੁਰਵੇਦ ਇਸ ਦੇ ਲਈ ਇੱਕ ਮਜ਼ਬੂਤ ਅਤੇ ਪ੍ਰਭਾਵੀ ਮਾਧਿਅਮ ਹੈ। ਭਾਰਤ ਇਸ ਸਾਲ G-20 ਸਮੂਹ ਦੀ ਪ੍ਰਧਾਨਗੀ ਅਤੇ ਮੇਜ਼ਬਾਨੀ ਵੀ ਕਰ ਰਿਹਾ ਹੈ। ਅਸੀਂ G-20 ਸਮਿਟ ਦਾ ਵੀ ਥੀਮ ਰੱਖਿਆ ਹੈ- “One Earth, One Family, One Future”! ਐਸੇ ਹੀ ਵਿਸ਼ਿਆਂ ’ਤੇ ਆਪ ਸਾਰੇ ਵਰਲਡ ਆਯੁਰਵੇਦ ਕਾਂਗਰਸ ਦੇ ਇਸ ਆਯੋਜਨ ਵਿੱਚ ਚਰਚਾ ਕਰੋਗੇ, ਪੂਰੇ ਵਿਸ਼ਵ ਦੀ ਸਿਹਤ ਦੇ ਲਈ ਵਿਮਰਸ਼ ਕਰੋਗੇ। ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ 30 ਤੋਂ ਜ਼ਿਆਦਾ ਦੇਸ਼ਾਂ ਨੇ ਆਯੁਰਵੇਦ ਨੂੰ ਟ੍ਰੈਡਿਸ਼ਨਲ Medicine ਦੇ ਇੱਕ ਸਿਸਟਮ ਦੇ ਰੂਪ ਵਿੱਚ ਮਾਨਤਾ ਦੇ ਰੱਖੀ ਹੈ। ਸਾਨੂੰ ਮਿਲ ਕੇ ਇਸ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਤੱਕ ਪਹੁੰਚਾਉਣਾ ਹੈ, ਆਯੁਰਵੇਦ ਨੂੰ ਮਾਨਤਾ ਦਿਵਾਉਣੀ ਹੈ।
ਸਾਥੀਓ,
ਅੱਜ ਮੈਨੂੰ ਇੱਥੇ ਆਯੁਸ਼ ਨਾਲ ਜੁੜੇ ਤਿੰਨ institutes ਦੇ ਲੋਕਅਰਪਣ ਦਾ ਅਵਸਰ ਵੀ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ, ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ-ਗੋਆ, ਨੈਸ਼ਨਲ ਇੰਸਟੀਟਿਊਟ ਆਵ੍ ਯੂਨਾਨੀ ਮੈਡੀਸਿਨ-ਗ਼ਾਜ਼ੀਆਬਾਦ, ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਹੋਮਿਓਪੈਥੀ-ਦਿੱਲੀ, ਇਹ ਤਿੰਨੋਂ ਆਯੁਸ਼ ਹੈਲਥ ਕੇਅਰ ਸਿਸਟਮ ਨੂੰ ਨਵੀਂ ਗਤੀ ਦੇਣਗੇ।
ਸਾਥੀਓ,
ਆਯੁਰਵੇਦ ਇੱਕ ਐਸਾ ਵਿਗਿਆਨ ਹੈ, ਜਿਸ ਦਾ ਦਰਸ਼ਨ, ਜਿਸ ਦਾ motto ਹੈ- ‘ਸਰਵੇ ਭਵੰਤੁ ਸੁਖਿਨ:, ਸਰਵੇ ਸੰਤੁ ਨਿਰਾਮਯ:’।(- ‘सर्वे भवन्तु सुखिनः, सर्वे सन्तु निरामयः’।) ਯਾਨੀ, ਸਬਕਾ ਸੁਖ, ਸਬਕਾ ਸਵਾਸਥਯ। ਜਦੋਂ ਬਿਮਾਰੀ ਹੋ ਹੀ ਜਾਵੇ ਤਾਂ ਉਸ ਦੇ ਇਲਾਜ ਦੇ ਲਈ ਇਹ ਮਜਬੂਰੀ ਨਹੀਂ ਬਲਕਿ ਜੀਵਨ ਨਿਰਾਮਯ ਹੋਣਾ ਚਾਹੀਦਾ ਹੈ, ਜੀਵਨ ਬਿਮਾਰੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਸਾਧਾਰਣ ਅਵਧਾਰਣਾ ਹੈ ਕਿ ਅਗਰ ਕੋਈ ਪ੍ਰਤੱਖ ਬਿਮਾਰੀ ਨਹੀਂ ਹੈ ਤਾਂ ਅਸੀਂ ਸੁਅਸਥ(ਤੰਦਰੁਸਤ) ਹਾਂ। ਲੇਕਿਨ ਆਯੁਰਵੇਦ ਦੀ ਦ੍ਰਿਸ਼ਟੀ ਵਿੱਚ ਸੁਅਸਥ(ਤੰਦਰੁਸਤ) ਹੋਣ ਦੀ ਪਰਿਭਾਸ਼ਾ ਕਿਤੇ ਵਿਆਪਕ ਹੈ। ਆਪ ਸਭ ਜਾਣਦੇ ਹੋ ਕਿ ਆਯੁਰਵੇਦ ਕਹਿੰਦਾ ਹੈ- ਸਮ ਦੋਸ਼ ਸਮਾਗਨਿਸ਼ਚ, ਸਮ ਧਾਤੁ ਮਲ ਕ੍ਰਿਯਾ:। ਪ੍ਰਸੰਨ ਆਤਮੇਂਦ੍ਰਿਯ ਮਨਾ:, ਸਵਸਥ ਇਤਿ ਅਭਿਧੀਯਤੇ।। (सम दोष समाग्निश्च, सम धातु मल क्रियाः। प्रसन्न आत्मेन्द्रिय मनाः, स्वस्थ इति अभिधीयते॥)ਅਰਥਾਤ, ਇਸ ਦੇ ਸਰੀਰ ਵਿੱਚ ਸੰਤੁਲਨ ਹੋਵੇ, ਸਾਰੀਆਂ ਕਿਰਿਆਵਾਂ ਸੰਤੁਲਿਤ ਹੋਵੇ, ਅਤੇ ਮਨ ਪ੍ਰਸੰਨ ਹੋਵੇ ਉਹੀ ਸੁਅਸਥ(ਤੰਦਰੁਸਤ) ਹੈ। ਇਸੇ ਲਈ, ਆਯੁਰਵੇਦ ਇਲਾਜ ਤੋਂ ਅੱਗੇ ਵਧ ਕੇ wellness ਦੀ ਬਾਤ ਕਰਦਾ ਹੈ, wellness ਨੂੰ ਪ੍ਰਮੋਟ ਕਰਦਾ ਹੈ। ਵਿਸ਼ਵ ਵੀ ਹੁਣ ਤਮਾਮ ਪਰਿਵਰਤਨਾਂ ਅਤੇ ਪ੍ਰਚਲਨਾਂ ਤੋਂ ਨਿਕਲ ਕੇ ਇਸ ਪ੍ਰਾਚੀਨ ਜੀਵਨ-ਦਰਸ਼ਨ ਦੇ ਵੱਲ ਪਰਤ ਰਿਹਾ ਹੈ। ਅਤੇ ਮੈਨੂੰ ਇਸ ਬਾਤ ਦੀ ਬਹੁਤ ਖੁਸ਼ੀ ਹੈ ਕਿ ਭਾਰਤ ਵਿੱਚ ਇਸ ਨੂੰ ਲੈ ਕੇ ਕਾਫੀ ਪਹਿਲਾਂ ਤੋਂ ਹੀ ਕੰਮ ਸ਼ੁਰੂ ਹੋ ਚੁੱਕਿਆ ਹੈ। ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਕੰਮ ਕਰਦਾ ਸਾਂ, ਅਸੀਂ ਉਸ ਸਮੇਂ ਤੋਂ ਹੀ ਆਯੁਰਵੇਦ ਨੂੰ ਹੁਲਾਰਾ ਦੇਣ ਦੇ ਲਈ ਕਈ ਪ੍ਰਯਾਸ ਸ਼ੁਰੂ ਕੀਤੇ ਸਨ। ਅਸੀਂ ਆਯੁਰਵੇਦ ਨਾਲ ਜੁੜੇ ਸੰਸਥਾਨਾਂ ਨੂੰ ਹੁਲਾਰਾ ਦਿੱਤਾ, ਗੁਜਰਾਤ ਆਯੁਰਵੇਦ ਯੂਨੀਵਰਸਿਟੀ ਨੂੰ ਆਧੁਨਿਕ ਬਣਾਉਣ ਦੇ ਲਈ ਕੰਮ ਕੀਤਾ। ਉਸ ਦਾ ਪਰਿਣਾਮ ਹੈ ਕਿ ਅੱਜ ਜਾਮਨਗਰ ਵਿੱਚ WHO ਦੀ ਤਰਫ਼ ਤੋਂ ਵਿਸ਼ਵ ਦਾ ਪਹਿਲਾ ਅਤੇ ਇਕਲੌਤਾ Global centre for traditional medicine ਖੋਲ੍ਹਿਆ ਗਿਆ ਹੈ।
ਦੇਸ਼ ਵਿੱਚ ਵੀ ਅਸੀਂ ਸਰਕਾਰ ਵਿੱਚ ਇੱਕ ਅਲੱਗ ਆਯੁਸ਼ ਮੰਤਰਾਲਾ ਦੀ ਸਥਾਪਨਾ ਕੀਤੀ, ਜਿਸ ਨਾਲ ਆਯੁਰਵੇਦ ਨੂੰ ਲੈ ਕੇ ਉਤਸ਼ਾਹ ਵੀ ਆਇਆ, ਅਤੇ ਵਿਸ਼ਵਾਸ ਵੀ ਵਧਿਆ। ਅੱਜ ਏਮਸ ਦੀ ਹੀ ਤਰਜ਼ 'ਤੇ 'ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ' ਵੀ ਖੁੱਲ੍ਹ ਰਹੇ ਹਨ। ਇਸੇ ਵਰ੍ਹੇ ਗਲੋਬਲ ਆਯੁਸ਼ ਇਨੋਵੇਸ਼ਨ ਐਂਡ ਇਨਵੈਸਟਮੈਂਟ ਸਮਿਟ ਦਾ ਸਫ਼ਲ ਆਯੋਜਨ ਵੀ ਹੋਇਆ ਹੈ, ਜਿਸ ਵਿੱਚ ਭਾਰਤ ਦੇ ਪ੍ਰਯਾਸਾਂ ਦੀ ਤਾਰੀਫ਼ WHO ਨੇ ਵੀ ਕੀਤੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵੀ ਹੁਣ ਪੂਰੀ ਦੁਨੀਆ ਹੈਲਥ ਅਤੇ ਵੈੱਲਨੈੱਸ ਦੇ ਗਲੋਬਲ ਫੈਸਟੀਵਲ ਦੇ ਤੌਰ ’ਤੇ celebrate ਕਰਦੀ ਹੈ। ਯਾਨੀ ਜਿਸ ਯੋਗ ਅਤੇ ਆਯੁਰਵੇਦ ਨੂੰ ਪਹਿਲਾਂ ਨਜ਼ਰਅੰਦਾਜ਼ (ਅਣਗੌਲਿਆ) ਸਮਝਿਆ ਜਾਂਦਾ ਸੀ, ਉਹ ਅੱਜ ਪੂਰੀ ਮਾਨਵਤਾ ਦੇ ਲਈ ਇੱਕ ਨਵੀਂ ਉਮੀਦ ਬਣ ਗਿਆ ਹੈ।
ਸਾਥੀਓ,
ਆਯੁਰਵੇਦ ਨਾਲ ਜੁੜਿਆ ਇੱਕ ਹੋਰ ਪੱਖ ਹੈ, ਜਿਸ ਦਾ ਜ਼ਿਕਰ ਮੈਂ ਵਰਲਡ ਆਯੁਰਵੇਦ ਕਾਂਗਰਸ ਵਿੱਚ ਜ਼ਰੂਰ ਕਰਨਾ ਚਾਹੁੰਦਾ ਹਾਂ। ਇਹ ਆਉਣ ਵਾਲੀਆਂ ਸਦੀਆਂ ਵਿੱਚ ਆਯੁਰਵੇਦ ਦੇ ਉੱਜਵਲ ਭਵਿੱਖ ਦੇ ਲਈ ਉਤਨਾ ਹੀ ਜ਼ਰੂਰੀ ਹੈ।
ਸਾਥੀਓ,
ਆਯੁਰਵੇਦ ਨੂੰ ਲੈ ਕੇ ਆਲਮੀ ਸਹਿਮਤੀ, ਸਹਿਜਤਾ ਅਤੇ ਸਵੀਕਾਰਤਾ ਆਉਣ ਵਿੱਚ ਇਤਨਾ ਸਮਾਂ ਇਸ ਲਈ ਲਗਿਆ, ਕਿਉਂਕਿ ਆਧੁਨਿਕ ਵਿਗਿਆਨ ਵਿੱਚ ਅਧਾਰ, ਐਵੀਡੈਂਸ ਨੂੰ, ਪ੍ਰਮਾਣ ਨੂੰ ਮੰਨਿਆ ਜਾਂਦਾ ਹੈ। ਸਾਡੇ ਪਾਸ ਆਯੁਰਵੇਦ ਦਾ ਪਰਿਣਾਮ ਵੀ ਸੀ, ਪ੍ਰਭਾਵ ਵੀ ਸੀ, ਲੇਕਿਨ ਪ੍ਰਮਾਣ ਦੇ ਮਾਮਲੇ ਵਿੱਚ ਅਸੀਂ ਪਿੱਛੇ ਛੁਟ ਰਹੇ ਸਾਂ। ਅਤੇ ਇਸ ਲਈ, ਅੱਜ ਸਾਨੂੰ 'ਡੇਟਾ ਬੇਸਡ ਐਵੀਡੈਂਸਿਸ' ਦਾ ਡਾਕਿਊਮੈਂਟੇਸ਼ਨ ਕਰਨਾ ਜ਼ਰੂਰੀ ਹੈ। ਇਸ ਦੇ ਲਈ ਸਾਨੂੰ ਲੰਬੇ ਸਮੇਂ ਤੱਕ ਨਿਰੰਤਰ ਕੰਮ ਕਰਨਾ ਹੋਵੇਗਾ। ਸਾਡਾ ਜੋ ਮੈਡੀਕਲ ਡੇਟਾ ਹੈ, ਜੋ ਸ਼ੋਧ (ਖੋਜਾਂ) ਹਨ, ਜੋ ਜਰਨਲਸ ਹਨ, ਸਾਨੂੰ ਉਨ੍ਹਾਂ ਸਭ ਨੂੰ ਇਕੱਠੇ ਲਿਆ ਕੇ ਆਧੁਨਿਕ ਵਿਗਿਆਨਕ ਪੈਰਾਮੀਟਰਸ ’ਤੇ ਹਰ claim ਨੂੰ verify ਕਰਕੇ ਦਿਖਾਉਣਾ ਹੈ। ਭਾਰਤ ਵਿੱਚ ਬੀਤੇ ਵਰ੍ਹਿਆਂ ਵਿੱਚ ਇਸ ਦਿਸ਼ਾ ਵਿੱਚ ਲਾਰਜ ਸਕੇਲ 'ਤੇ ਕੰਮ ਹੋਇਆ ਹੈ। ਐਵੀਡੈਂਸ ਬੇਸਡ ਰਿਸਰਚ ਡੇਟਾ ਦੇ ਲਈ ਅਸੀਂ ਇੱਕ ਆਯੁਸ਼ ਰਿਸਰਚ ਪੋਰਟਲ ਵੀ ਬਣਾਇਆ ਹੈ। ਇਸ 'ਤੇ ਹੁਣ ਤੱਕ ਦੀ ਕਰੀਬ 40 ਹਜ਼ਾਰ ਰਿਸਰਚ ਸਟਡੀਜ਼ ਦਾ ਡੇਟਾ ਮੌਜੂਦ ਹੈ। ਕੋਰੋਨਾ ਕਾਲ ਦੇ ਦੌਰਾਨ ਵੀ ਸਾਡੇ ਇੱਥੇ ਆਯੁਸ਼ ਨਾਲ ਜੁੜੀਆਂ ਕਰੀਬ 150 ਸਪੈਸਿਫਿਕ ਰਿਸਰਚ ਸਟਡੀਜ਼ ਹੋਈਆਂ ਹਨ। ਉਸ ਅਨੁਭਵ ਨੂੰ ਅੱਗੇ ਵਧਾਉਂਦੇ ਹੋਏ ਹੁਣ ਅਸੀਂ 'National Ayush Research Consortium' ਬਣਾਉਣ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਹੇ ਹਾਂ। ਭਾਰਤ ਵਿੱਚ ਇੱਥੇ ਏਮਸ ਵਿੱਚ ਸੈਂਟਰ ਫੌਰ ਇੰਟੀਗ੍ਰੇਟਿਡ ਮੈਡੀਸਿਨ ਜਿਹੇ ਸੰਸਥਾਨਾਂ ਵਿੱਚ ਵੀ ਯੋਗ ਅਤੇ ਆਯੁਰਵੇਦ ਨਾਲ ਜੁੜੀਆਂ ਕਈ ਮਹੱਤਵਪੂਰਨ ਰਿਸਰਚ ਹੋ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਇੱਥੋਂ ਨਿਕਲੇ ਆਯੁਰਵੇਦ ਅਤੇ ਯੋਗ ਨਾਲ ਜੁੜੇ ਰਿਸਰਚ ਪੇਪਰਸ ਪ੍ਰਤਿਸ਼ਠਿਤ ਇੰਟਰਨੈਸ਼ਨਲ ਜਰਨਲਸ ਵਿੱਚ ਪਬਲਿਸ਼ ਹੋ ਰਹੇ ਹਨ। ਹਾਲ-ਫਿਲਹਾਲ ਵਿੱਚ, Journal of the American College of Cardiology ਅਤੇ Neurology Journal ਜਿਹੇ ਸਨਮਾਨਿਤ ਜਰਨਲਸ ਵਿੱਚ ਕਈ ਰਿਸਰਚ ਪੇਪਰਸ ਪਬਲਿਸ਼ ਹੋਏ ਹਨ। ਮੈਂ ਚਾਹਾਂਗਾ, ਵਰਲਡ ਆਯੁਰਵੇਦ ਕਾਂਗਰਸ ਦੇ ਸਾਰੇ ਪ੍ਰਤੀਭਾਗੀ ਸਾਰੇ ਦੇਸ਼ ਵੀ ਆਯੁਰਵੇਦ ਨੂੰ ਆਲਮੀ ਪ੍ਰਤਿਸ਼ਠਾ ਦਿਵਾਉਣ ਦੇ ਲਈ ਭਾਰਤ ਦੇ ਨਾਲ ਆਉਣ, collaborate ਕਰਨ ਅਤੇ contribute ਕਰਨ।
ਭਾਈਓ ਅਤੇ ਭੈਣੋਂ,
ਆਯੁਰਵੇਦ ਦੀ ਇੱਕ ਹੋਰ ਐਸੀ ਖੂਬੀ ਹੈ, ਜਿਸ ਦੀ ਚਰਚਾ ਘੱਟ ਹੀ ਹੁੰਦੀ ਹੈ। ਕੁਝ ਲੋਕ ਸਮਝਦੇ ਹਨ ਕਿ ਆਯੁਰਵੇਦ, ਸਿਰਫ਼ ਇਲਾਜ ਦੇ ਲਈ ਹੈ, ਲੇਕਿਨ ਇਸ ਦੀ ਖੂਬੀ ਇਹ ਵੀ ਹੈ, ਆਯੁਰਵੇਦ ਸਾਨੂੰ ਜੀਵਨ ਜੀਣ ਦਾ ਤਰੀਕਾ ਸਿਖਾਉਂਦਾ ਹੈ। ਅਗਰ ਮੈਂ ਆਧੁਨਿਕ ਟਰਮੀਨੋਲੋਜੀ ਦਾ ਉਪਯੋਗ ਕਰਕੇ ਤੁਹਾਨੂੰ ਦੱਸਣਾ ਚਾਹਾਂ ਤਾਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਆਪ ਦੁਨੀਆ ਦੀ ਅੱਛੀ ਤੋਂ ਅੱਛੀ ਕੰਪਨੀ ਦੀ ਬਿਹਤਰ ਤੋਂ ਬਿਹਤਰ ਕਾਰ ਖਰੀਦੋ। ਉਸ ਕਾਰ ਦੇ ਨਾਲ ਉਸ ਦੀ manual book ਵੀ ਆਉਂਦੀ ਹੈ। ਉਸ ਵਿੱਚ ਕਿਹੜਾ fuel ਪਾਉਣਾ ਹੈ, ਕਦੇ ਅਤੇ ਕਿਵੇਂ servicing ਕਰਵਾਉਣੀ ਹੈ, ਕਿਵੇਂ ਰੱਖ-ਰਖਾਅ ਕਰਨਾ ਹੈ, ਸਾਨੂੰ ਇਹ ਧਿਆਨ ਰੱਖਣਾ ਪੈਂਦਾ ਹੈ। ਅਗਰ ਡੀਜ਼ਲ ਇੰਜਣ ਕਾਰ ਵਿੱਚ ਪੈਟਰੋਲ ਪਾ ਦਿੱਤਾ, ਤਾਂ ਗੜਬੜ ਤੈਅ ਹੈ। ਇਸੇ ਤਰ੍ਹਾਂ, ਆਪ ਅਗਰ ਕੋਈ ਕੰਪਿਊਟਰ ਚਲਾ ਰਹੇ ਹੋ, ਤਾਂ ਉਸ ਵਿੱਚ ਉਸ ਦੇ ਸਾਰੇ ਹਾਰਡਵੇਅਰ ਅਤੇ ਸੌਫਟਵੇਅਰ ਸਹੀ ਕੰਮ ਕਰਨੇ ਚਾਹੀਦੇ ਹਨ। ਅਸੀਂ ਆਪਣੀਆਂ ਮਸ਼ੀਨਾਂ ਦਾ ਖਿਆਲ ਤਾਂ ਰੱਖਦੇ ਹਾਂ, ਲੇਕਿਨ ਸਾਡੇ ਸਰੀਰ ਨੂੰ ਕੈਸਾ ਖਾਣਾ, ਕੀ ਖਾਣਾ, ਕੈਸਾ ਰੂਟੀਨ, ਕੀ ਨਹੀਂ ਕਰਨਾ ਚਾਹੀਦਾ ਹੈ, ਇਸ ’ਤੇ ਅਸੀਂ ਧਿਆਨ ਹੀ ਨਹੀਂ ਦਿੰਦੇ ਹਾਂ। ਆਯੁਰਵੇਦ ਸਾਨੂੰ ਸਿਖਾਉਂਦਾ ਹੈ ਕਿ ਹਾਰਡਵੇਅਰ ਦੀ ਤਰ੍ਹਾਂ ਹੀ ਸਰੀਰ ਅਤੇ ਮਨ ਵੀ ਇਕੱਠੇ ਸੁਅਸਥ(ਤੰਦਰੁਸਤ) ਰਹਿਣੇ ਚਾਹੀਦੇ ਹਨ, ਉਨ੍ਹਾਂ ਵਿੱਚ ਤਾਲਮੇਲ ਰਹਿਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ’ਤੇ, ਅੱਜ proper sleep ਮੈਡੀਕਲ ਸਾਇੰਸ ਦੇ ਲਈ ਇੱਕ ਬਹੁਤ ਬੜਾ ਵਿਸ਼ਾ ਹੈ। ਲੇਕਿਨ ਆਪ ਜਾਣਦੇ ਹੋ, ਮਹਾਰਿਸ਼ੀ ਚਰਕ ਜਿਹੇ ਆਚਾਰੀਆਂ ਨੇ ਸਦੀਆਂ ਸਦੀਆਂ ਪਹਿਲਾਂ ਇਸ ’ਤੇ ਕਿਤਨੇ ਵਿਸਤਾਰ ਨਾਲ ਲਿਖਿਆ ਹੈ। ਇਹੀ ਆਯੁਰਵੇਦ ਦੀ ਖੂਬੀ ਹੈ।
ਸਾਥੀਓ,
ਸਾਡੇ ਇੱਥੇ ਕਿਹਾ ਜਾਂਦਾ ਹੈ- 'ਸਵਾਸਥਯਮ੍ ਪਰਮਾਰਥ ਸਾਧਨਮ੍'।(‘स्वास्थ्यम् परमार्थ साधनम्’।) ਅਰਥਾਤ, ਸਿਹਤ ਹੀ ਅਰਥ ਅਤੇ ਉੱਨਤੀ ਦਾ ਸਾਧਨ ਹੈ। ਇਹ ਮੰਤਰ ਜਿਤਨਾ ਸਾਡੇ ਵਿਅਕਤੀਗਤ ਜੀਵਨ ਦੇ ਲਈ ਸਾਰਥਕ ਹੈ, ਉਤਨਾ ਹੀ ਪ੍ਰਾਸੰਗਿਕ ਅਰਥਵਿਵਸਥਾ ਦੇ ਨਜ਼ਰੀਏ ਤੋਂ ਵੀ ਹੈ। ਅੱਜ, ਆਯੁਸ਼ ਦੇ ਖੇਤਰ ਵਿੱਚ ਅਸੀਮ ਨਵੀਆਂ ਸੰਭਾਵਨਾਵਾਂ ਜਨਮ ਲੈ ਰਹੀਆਂ ਹਨ। ਆਯੁਰਵੇਦਿਕ ਹਰਬਸ ਦੀ ਖੇਤੀ ਹੋਵੇ, ਆਯੁਸ਼ ਮੈਡੀਸਿਨਸ ਦੀ ਮੈਨੂਫੈਕਚਰਿੰਗ ਅਤੇ ਸਪਲਾਈ ਹੋਵੇ, ਡਿਜੀਟਲ ਸਰਵਿਸਿਸ ਹੋਣ, ਆਯੁਸ਼ ਸਟਾਰਟਅੱਪਸ ਦੇ ਲਈ ਇਨ੍ਹਾਂ ਵਿੱਚ ਇੱਕ ਬੜਾ ਸਕੋਪ ਹੈ।
ਭਾਈਓ-ਭੈਣੋਂ,
ਆਯੁਸ਼ ਇੰਡਸਟ੍ਰੀ ਦੀ ਸਭ ਤੋਂ ਬੜੀ ਤਾਕਤ ਇਹ ਹੈ ਕਿ ਇਸ ਵਿੱਚ ਹਰ ਕਿਸੇ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਅਵਸਰ ਉਪਲਬਧ ਹਨ। ਉਦਾਹਰਣ ਦੇ ਤੌਰ ’ਤੇ, ਅੱਜ ਭਾਰਤ ਵਿੱਚ ਆਯੁਸ਼ ਦੇ ਖੇਤਰ ਵਿੱਚ ਕਰੀਬ 40 ਹਜ਼ਾਰ MSME, ਲਘੂ ਉਦਯੋਗ ਅਨੇਕ ਵਿਵਿਧ ਪ੍ਰੋਡਕਟ ਦੇ ਰਹੇ ਹਨ, ਅਨੇਕ ਵਿਵਿਧ initiatives, ਲੈ ਰਹੇ ਹਨ। ਇਨ੍ਹਾਂ ਨਾਲ ਲੋਕਲ ਇਕੌਨਮੀ ਨੂੰ ਬੜੀ ਤਾਕਤ ਮਿਲ ਰਹੀ ਹੈ। ਅੱਠ ਸਾਲ ਪਹਿਲਾਂ ਦੇਸ਼ ਵਿੱਚ ਆਯੁਸ਼ ਇੰਡਸਟ੍ਰੀ ਕਰੀਬ-ਕਰੀਬ 20 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਹੀ ਸੀ। ਅੱਜ ਆਯੁਸ਼ ਇੰਡਸਟ੍ਰੀ ਕਰੀਬ-ਕਰੀਬ ਡੇਢ ਲੱਖ ਕਰੋੜ ਰੁਪਏ ਦੇ ਆਸ-ਪਾਸ ਪਹੁੰਚ ਰਹੀ ਹੈ। ਯਾਨੀ, 7-8 ਵਰ੍ਹਿਆਂ ਵਿੱਚ ਕਰੀਬ-ਕਰੀਬ 7 ਗੁਣਾ ਗ੍ਰੋਥ। ਆਪ ਕਲਪਨਾ ਕਰ ਸਕਦੇ ਹੋ, ਆਯੁਸ਼ ਆਪਣੇ ਆਪ ਵਿੱਚ ਕਿਤਨੀ ਬੜੀ ਇੰਡਸਟ੍ਰੀ, ਕਿਤਨੀ ਬੜੀ ਇਕੌਨਮੀ ਬਣ ਕੇ ਉੱਭਰ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦਾ ਗਲੋਬਲ ਮਾਰਕਿਟ ਵਿੱਚ ਹੋਰ ਵਿਸਤਾਰ ਹੋਣਾ ਹੀ ਹੈ। ਆਪ ਵੀ ਜਾਣਦੇ ਹੋ ਕਿ ਗਲੋਬਲ ਹਰਬਲ ਮੈਡੀਸਿਨ ਅਤੇ ਸਪਾਇਸਿਸ ਦਾ ਮਾਰਕਿਟ 120 ਬਿਲੀਅਨ ਡਾਲਰ ਯਾਨੀ ਕਰੀਬ-ਕਰੀਬ 10 ਲੱਖ ਕਰੋੜ ਰੁਪਏ ਦੇ ਆਸ-ਪਾਸ ਦਾ ਹੈ। ਟ੍ਰੈਡਿਸ਼ਨਲ ਮੈਡੀਸਿਨ ਦਾ ਇਹ ਸੈਕਟਰ ਨਿਰੰਤਰ ਵਿਸਤਾਰ ਲੈ ਰਿਹਾ ਹੈ ਅਤੇ ਸਾਨੂੰ ਇਸ ਦੀ ਹਰ ਸੰਭਾਵਨਾ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਗ੍ਰਾਮੀਣ ਅਰਥਵਿਵਸਥਾ ਦੇ ਲਈ, ਸਾਡੇ ਕਿਸਾਨਾਂ ਦੇ ਲਈ ਕ੍ਰਿਸ਼ੀ(ਖੇਤੀਬਾੜੀ) ਦਾ ਇੱਕ ਪੂਰਾ ਸੈਕਟਰ ਖੁੱਲ੍ਹ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਕਾਫ਼ੀ ਅੱਛੀਆਂ ਕੀਮਤਾਂ ਵੀ ਮਿਲ ਸਕਦੀਆਂ ਹਨ। ਇਸ ਵਿੱਚ ਨੌਜਵਾਨਾਂ ਦੇ ਲਈ ਹਜ਼ਾਰਾਂ-ਲੱਖਾਂ ਨਵੇਂ ਰੋਜ਼ਗਾਰ ਪੈਦਾ ਹੋਣਗੇ।
ਸਾਥੀਓ,
ਆਯੁਰਵੇਦ ਦੀ ਵਧਦੀ ਲੋਕਪ੍ਰਿਯਤਾ ਦਾ ਇੱਕ ਹੋਰ ਬੜਾ ਪਹਿਲੂ ਆਯੁਰਵੇਦ ਅਤੇ ਯੋਗ ਟੂਰਿਜ਼ਮ ਵੀ ਹੈ। ਗੋਆ ਜਿਹੇ ਰਾਜ, ਜੋ ਟੂਰਿਜ਼ਮ ਦਾ ਇੱਕ ਹੱਬ ਹੈ, ਉੱਥੇ ਆਯੁਰਵੇਦ ਅਤੇ ਨੈਚੁਰੋਪੈਥੀ ਨੂੰ ਪ੍ਰਮੋਟ ਕਰਕੇ ਟੂਰਿਜ਼ਮ ਸੈਕਟਰ ਨੂੰ ਹੋਰ ਨਵੀਂ ਉਚਾਈ ਦਿੱਤੀ ਜਾ ਸਕਦੀ ਹੈ। ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ-ਗੋਆ, ਇਸ ਦਿਸ਼ਾ ਵਿੱਚ ਇੱਕ ਅਹਿਮ ਸ਼ੁਰੂਆਤ ਸਾਬਤ ਹੋ ਸਕਦਾ ਹੈ।
ਸਾਥੀਓ,
ਅੱਜ ਭਾਰਤ ਨੇ ਦੁਨੀਆ ਦੇ ਸਾਹਮਣੇ ‘One Earth, One Health’ ਇੱਕ ਫਿਊਚਰਿਸਟਿਕ ਵਿਜ਼ਨ ਵੀ ਰੱਖਿਆ ਹੈ। ‘One Earth, One Health’ ਦਾ ਮਤਲਬ ਹੈ ਹੈਲਥ ਨੂੰ ਲੈ ਕੇ ਇੱਕ ਯੂਨੀਵਰਸਲ ਵਿਜ਼ਨ। ਚਾਹੇ ਪਾਣੀ ਵਿੱਚ ਰਹਿਣ ਵਾਲੇ ਜੀਵ-ਜੰਤੂ, ਚਾਹੇ ਵਣ ਪਸ਼ੂ ਹੋਣ, ਚਾਹੇ ਇਨਸਾਨ ਹੋਵੇ, ਵਨਸਪਤੀ ਹੋਵੇ, ਇਨ੍ਹਾਂ ਸਭ ਦੀ ਹੈਲਥ inter-connected ਹੈ। ਸਾਨੂੰ ਇਨ੍ਹਾਂ ਨੂੰ ਆਇਸੋਲੇਸ਼ਨ ਵਿੱਚ ਦੇਖਣ ਦੀ ਜਗ੍ਹਾ totality ਵਿੱਚ ਦੇਖਣਾ ਹੋਵੇਗਾ। ਇਹ ਹੋਲਿਸਟਿਕ ਵਿਜ਼ਨ ਆਯੁਰਵੇਦ ਦਾ, ਭਾਰਤ ਦੀ ਪਰੰਪਰਾ ਅਤੇ ਜੀਵਨ-ਸ਼ੈਲੀ ਦਾ ਹਿੱਸਾ ਰਿਹਾ ਹੈ। ਮੈਂ ਚਾਹਾਂਗਾ, ਗੋਆ ਵਿੱਚ ਹੋ ਰਹੀ ਇਸ ਵਰਲਡ ਆਯੁਰਵੇਦ ਕਾਂਗਰਸ ਵਿੱਚ ਐਸੇ ਸਾਰੇ ਆਯਾਮਾਂ ‘ਤੇ ਵਿਸਤਾਰ ਨਾਲ ਚਰਚਾ ਹੋਵੇ। ਅਸੀਂ ਸਾਰੇ ਮਿਲ ਕੇ ਆਯੁਰਵੇਦ ਅਤੇ ਆਯੁਸ਼ ਨੂੰ ਕਿਵੇਂ ਸਮੱਗ੍ਰਤਾ (ਸਮੁੱਚਤਾ)ਨਾਲ ਅੱਗੇ ਵਧਾ ਸਕਦੇ ਹਾਂ, ਇਸ ਦਾ ਇੱਕ ਰੋਡਮੈਪ ਤਿਆਰ ਕੀਤਾ ਜਾਵੇ। ਮੈਨੂੰ ਵਿਸ਼ਵਾਸ ਹੈ, ਤੁਹਾਡੇ ਪ੍ਰਯਾਸ ਇਸ ਦਿਸ਼ਾ ਵਿੱਚ ਜ਼ਰੂਰ ਪ੍ਰਭਾਵੀ ਹੋਣਗੇ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਅਤੇ ਆਯੁਸ਼ ਨੂੰ ਆਯੁਰਵੇਦ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।