ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਮੇਰੇ ਪਿਆਰੇ ਦੇਸ਼ਵਾਸੀਓ, ਮੇਰੇ ਪਰਿਵਾਰਜਨੋਂ !

ਅੱਜ ਉਹ ਸ਼ੁਭ ਘੜੀ ਹੈ, ਜਦੋਂ ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਦੇਸ਼ ਦੀ ਆਜ਼ਾਦੀ ਦੇ  ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ, ਆਜੀਵਨ (ਜੀਵਨ ਭਰ) ਸੰਘਰਸ਼ ਕਰਨ ਵਾਲੇ, ਫਾਂਸੀ ਦੇ ਤਖ਼ਤੇ ਦੇ ਚੜ੍ਹ ਕੇ ਭਾਰਤ ਮਾਤਾ ਕੀ ਜੈ (Bharat Mata ki Jai ) ਦੇ ਨਾਅਰੇ ਲਗਾਉਣ ਵਾਲੇ ਅਣਗਿਣਤ ਆਜ਼ਾਦੀ ਦੇ ਦੀਵਾਨਿਆਂ ਨੂੰ ਨਮਨ ਕਰਨ ਦਾ ਇਹ ਪੁਰਬ (ਪਰਵ) ਹੈ। ਉਨ੍ਹਾਂ ਦੀ ਨੇਕ ਯਾਦ ਕਰਨ ਦਾ ਪੁਰਬ (ਪਰਵ) ਹੈ। ਆਜ਼ਾਦੀ ਦੇ ਦੀਵਾਨਿਆਂ ਨੇ ਅੱਜ ਸਾਨੂੰ ਆਜ਼ਾਦੀ ਦੇ ਇਸ ਪੁਰਬ (ਪਰਵ) ਵਿੱਚ ਸੁਤੰਤਰਤਾ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਹੈ। ਇਹ ਦੇਸ਼ ਉਨ੍ਹਾਂ ਦਾ ਰਿਣੀ (indebted) ਹੈ। ਅਜਿਹੇ ਹਰ ਮਹਾਪੁਰਸ਼ (great personality) ਦੇ ਪ੍ਰਤੀ ਅਸੀਂ ਆਪਣੀ ਸ਼ਰਧਾਭਾਵ ਵਿਅਕਤ ਕਰਦੇ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਜੋ ਮਹਾਨੁਭਾਵ ਰਾਸ਼ਟਰ ਰੱਖਿਆ ਦੇ ਲਈ ਅਤੇ ਰਾਸ਼ਟਰ ਨਿਰਮਾਣ ਦੇ ਲਈ ਪੂਰੀ ਲਗਨ ਨਾਲ, ਪੂਰੀ ਪ੍ਰਤੀਬੱਧਤਾ ਦੇ ਨਾਲ ਦੇਸ਼ ਦੀ ਰੱਖਿਆ ਭੀ ਕਰ ਰਹੇ ਹਨ, ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਣ ਦਾ ਪ੍ਰਯਾਸ ਭੀ ਕਰ ਰਹੇ ਹਨ। ਚਾਹੇ ਉਹ ਸਾਡਾ ਕਿਸਾਨ ਹੋਵੇ, ਸਾਡਾ ਜਵਾਨ ਹੋਵੇ, ਸਾਡੇ ਨੌਜਵਾਨਾਂ ਦਾ ਹੌਸਲਾ ਹੋਵੇ, ਸਾਡੀਆਂ ਮਾਤਾਵਾਂ-ਭੈਣਾਂ ਦਾ ਯੋਗਦਾਨ ਹੋਵੇ, ਦਲਿਤ ਹੋਵੇ, ਪੀੜਿਤ ਹੋਵੇ, ਸ਼ੋਸ਼ਿਤ ਹੋਵੇ, ਵੰਚਿਤ ਹੋਵੇ ਹੁਣ ਅਸੀਂ ਲੋਕਾਂ ਦੇ ਦਰਮਿਆਨ ਭੀ ਸੁਤੰਤਰਤਾ ਦੇ ਪ੍ਰਤੀ ਉਸ ਦੀ ਨਿਸ਼ਠਾ, ਲੋਕਤੰਤਰ ਦੇ ਪ੍ਰਤੀ ਉਸ ਦੀ ਸ਼ਰਧਾ ਇਹ ਪੂਰੇ ਵਿਸ਼ਵ ਲਈ ਇੱਕ ਪ੍ਰੇਰਕ ਘਟਨਾ ਹੈ। ਮੈਂ ਅੱਜ ਅਜਿਹੇ ਸਾਰੇ ਲੋਕਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।

 

ਪਿਆਰੇ ਦੇਸ਼ਵਾਸੀਓ,

ਇਸ ਵਰ੍ਹੇ ਅਤੇ ਪਿਛਲੇ ਕੁਝ ਵਰ੍ਹਿਆਂ ਤੋਂ ਪ੍ਰਾਕ੍ਰਿਤਿਕ ਆਪਦਾ ਦੇ ਕਾਰਨ ਸਾਡੇ ਸਾਰਿਆਂ ਦੀ ਚਿੰਤਾ ਵਧਦੀ ਚਲੀ ਜਾ ਰਹੀ ਹੈ। ਪ੍ਰਾਕ੍ਰਿਤਿਕ ਆਪਦਾ ਵਿੱਚ ਅਨੇਕ ਲੋਕਾਂ ਨੇ ਆਪਣੇ ਪਰਿਵਾਰਜਨ ਖੋਏ ਹਨ, ਸੰਪਤੀ ਖੋਈ ਹੈ, ਰਾਸ਼ਟਰ ਨੇ ਭੀ ਬਾਰੰਬਾਰ ਨੁਕਸਾਨ ਭੋਗਿਆ ਹੈ। ਮੈਂ ਅੱਜ ਉਨ੍ਹਾਂ ਸਭ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਇਹ ਦੇਸ਼ (ਰਾਸ਼ਟਰ) ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਸਭ ਦੇ ਨਾਲ ਖੜ੍ਹਾ ਹੈ।

  

ਮੇਰੇ ਪਿਆਰੇ ਦੇਸ਼ਵਾਸੀਓ!

ਅਸੀਂ ਜ਼ਰਾ ਆਜ਼ਾਦੀ ਦੇ ਪਹਿਲੇ ਦੇ ਉਹ ਦਿਨ ਯਾਦ ਕਰੀਏ, ਸੈਂਕੜੋਂ ਸਾਲ ਦੀ ਗ਼ੁਲਾਮੀ ਵਿੱਚ ਹਰ ਕਾਲਖੰਡ ਸੰਘਰਸ਼ ਦਾ ਰਿਹਾ। ਯੁਵਾ ਹੋਵੇ, ਬੁਜ਼ੁਰਗ ਹੋਵੇ, ਕਿਸਾਨ ਹੋਵੇ, ਮਹਿਲਾ ਹੋਵੇ, ਆਦਿਵਾਸੀ ਹੋਵੇ, ਉਹ ਗ਼ੁਲਾਮੀ ਦੇ ਖ਼ਿਲਾਫ਼ ਜੰਗ ਲੜਦੇ ਰਹੇ, ਅਵਿਰਤ (ਨਿਰੰਤਰ) ਜੰਗ ਲੜਦੇ ਰਹੇ। ਇਤਿਹਾਸ ਗਵਾਹ ਹੈ ਕਿ 1857 ਦੇ ਸੁਤੰਤਰਤਾ ਸੰਗ੍ਰਾਮ (Revolt of 1857) ਜਿਸ ਨੂੰ ਅਸੀਂ ਯਾਦ ਕਰਦੇ ਹਾਂ, ਉਸ ਦੇ ਪੂਰਵ ਭੀ ਸਾਡੇ ਦੇਸ਼ ਦੇ ਕਈ ਆਦਿਵਾਸੀ ਖੇਤਰ ਸਨ, ਜਿੱਥੇ ਆਜ਼ਾਦੀ ਦੀ ਜੰਗ ਲੜੀ ਜਾਂਦੀ ਸੀ।

 

ਸਾਥੀਓ,

ਗ਼ੁਲਾਮੀ ਦਾ ਇਤਨਾ ਲੰਬਾ ਕਾਲਖੰਡ, ਜ਼ੁਲਮੀ ਸ਼ਾਸਕ, ਅਪਰੰਪਾਰ ਯਾਤਨਾਵਾਂ, ਸਾਧਾਰਣ ਤੋਂ ਸਾਧਾਰਣ ਮਨੁੱਖਾਂ ਦਾ ਵਿਸ਼ਵਾਸ ਤੋੜਨ ਦੀਆਂ ਹਰ ਤਰਕੀਬਾਂ, ਉਸ ਦੇ ਬਾਵਜੂਦ ਭੀ, ਉਸ ਸਮੇਂ ਦੀ ਜਨਸੰਖਿਆ ਦੇ ਹਿਸਾਬ ਨਾਲ ਕਰੀਬ 40 ਕਰੋੜ ਦੇਸ਼ਵਾਸੀ ਆਜ਼ਾਦੀ ਦੇ ਪੂਰਵ 40 ਕਰੋੜ ਦੇਸ਼ਵਾਸੀਆਂ ਨੇ ਉਹ ਜ਼ਜ਼ਬਾ ਦਿਖਾਇਆ, ਉਹ ਸਮਰੱਥਾ ਦਿਖਾਈ, ਇੱਕ ਸੁਪਨਾ ਲੈ ਕੇ ਚਲੇ, ਇੱਕ ਸੰਕਲਪ ਲੈ ਕੇ ਚਲਦੇ ਰਹੇ, ਜੂਝਦੇ ਰਹੇ; ਇੱਕ ਹੀ ਸਵਰ ਸੀ ਵੰਦੇ ਮਾਤਰਮ ("Vande Mataram" ),  ਇੱਕ ਹੀ ਸੁਪਨਾ ਸੀ ਭਾਰਤ ਦੀ ਆਜ਼ਾਦੀ ਦਾ । 40 ਕਰੋੜ ਦੇਸ਼ਵਾਸੀਆਂ ਨੇ, ਅਤੇ ਸਾਨੂੰ ਮਾਣ (ਗਰਵ) ਹੈ ਕਿ ਸਾਡੀਆਂ ਰਗਾਂ ਵਿੱਚ ਉਨ੍ਹਾਂ ਦਾ ਹੀ  ਖੂਨ ਹੈ। ਉਹ ਸਾਡੇ ਪੂਰਵਜ ਸਨ, ਸਿਰਫ਼ 40 ਕਰੋੜ। 40 ਕਰੋੜ ਲੋਕਾਂ ਨੇ ਦੁਨੀਆ ਦੀ ਮਹਾ ਸੱਤਾ ਨੂੰ ਉਖਾੜ ਕੇ ਸੁੱਟ ਦਿੱਤਾ ਸੀ, ਗ਼ੁਲਾਮੀ ਦੀ ਜੰਜੀਰਾਂ ਨੂੰ ਤੋੜ ਦਿੱਤਾ ਸੀ। ਅਗਰ ਸਾਡੇ ਪੂਰਵਜ, ਜਿਨ੍ਹਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਹੈ, ਅੱਜ ਅਸੀਂ ਤਾਂ 140 ਕਰੋੜ ਹਾਂ। ਅਗਰ 40 ਕਰੋੜ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜ ਸਕਦੇ ਹਨ, ਅਗਰ 40 ਕਰੋੜ ਆਜ਼ਾਦੀ ਦੇ ਸੁਪਨੇ ਨੂੰ ਪੂਰਨ ਕਰ ਸਕਦੇ ਹਨ, ਆਜ਼ਾਦੀ ਲੈ ਕੇ ਰਹਿ ਸਕਦੇ ਹਨ ਤਾਂ 140 ਕਰੋੜ ਦੇਸ਼ ਦੇ ਮੇਰੇ ਨਾਗਰਿਕ, 140 ਕਰੋੜ ਮੇਰੇ ਪਰਿਵਾਰਜਨ ਅਗਰ ਸੰਕਲਪ ਲੈ ਕੇ ਚਲ ਪੈਂਦੇ ਹਨ, ਇੱਕ ਦਿਸ਼ਾ ਨਿਰਧਾਰਿਤ ਕਰਕੇ ਚਲ ਪੈਂਦੇ ਹਨ, ਕਦਮ ਨਾਲ ਕਦਮ ਮਿਲਾ ਕੇ, ਮੋਢੇ ਨਾਲ ਮੋਢਾ ਮਿਲਾ ਕੇ ਅਗਰ ਚਲ ਪੈਂਦੇ ਹਨ, ਤਾਂ ਚੁਣੌਤੀਆਂ ਕਿਤਨੀਆਂ ਭੀ ਕਿਉਂ ਨਾ ਹੋਣ, ਅਭਾਵ ਦੀ ਮਾਤਰਾ ਕਿਤਨੀ ਹੀ ਤੀਬਰ ਕਿਉਂ ਨਾ ਹੋਵੇ, ਸੰਸਾਧਨਾਂ ਦੇ ਲਈ ਜੂਝਣ ਦੀ ਨੌਬਤ ਹੋਵੇ ਤਾਂ ਭੀ, ਹਰ ਚੁਣੌਤੀ ਨੂੰ ਪਾਰ ਕਰਦੇ ਹੋਏ ਅਸੀਂ ਸਮ੍ਰਿੱਧ ਭਾਰਤ ਬਣਾ ਸਕਦੇ ਹਾਂ। ਅਸੀਂ 2047 ਤੱਕ ਵਿਕਸਿਤ ਭਾਰਤ (‘Viksit Bharat’ by 2047) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ। ਅਗਰ 40 ਕਰੋੜ ਦੇਸ਼ਵਾਸੀ ਆਪਣੇ ਪੁਰਸ਼ਾਰਥ ਨਾਲ, ਆਪਣੇ ਸਮਰਪਣ ਨਾਲ, ਆਪਣੇ ਤਿਆਗ ਨਾਲ, ਆਪਣੇ ਬਲੀਦਾਨ ਨਾਲ ਆਜ਼ਾਦੀ ਦੇ ਸਕਦੇ ਹਨ, ਆਜ਼ਾਦ ਭਾਰਤ ਬਣਾ ਸਕਦੇ ਹਨ, ਤਾਂ 140 ਕਰੋੜ ਦੇਸ਼ਵਾਸੀ ਉਸੇ ਭਾਵ ਨਾਲ ਸਮ੍ਰਿੱਧ ਭਾਰਤ ਭੀ ਬਣਾ ਸਕਦੇ ਹਨ।

 

 ਸਾਥੀਓ,

ਇੱਕ ਸਮਾਂ ਸੀ ਜਦੋਂ ਲੋਕ ਦੇਸ਼  ਦੇ ਲਈ ਮਰਨ ਦੇ ਲਈ ਪ੍ਰਤੀਬੱਧ ਸਨ ਅਤੇ ਆਜ਼ਾਦੀ ਮਿਲੀ। ਅੱਜ ਇਹ ਸਮਾਂ ਹੈ ਕਿ ਦੇਸ਼ ਲਈ ਜੀਣ ਦੀ ਪ੍ਰਤੀਬੱਧਤਾ ਦਾ। ਅਗਰ ਦੇਸ਼ ਦੇ ਲਈ ਮਰਨ ਦੀ ਪ੍ਰਤੀਬੱਧਤਾ ਆਜ਼ਾਦੀ ਦਿਵਾ ਸਕਦੀ ਹੈ ਤਾਂ ਦੇਸ਼ ਦੇ ਲਈ ਜੀਣ ਦੀ ਪ੍ਰਤੀਬੱਧਤਾ ਸਮ੍ਰਿੱਧ ਭਾਰਤ (prosperous Bharat) ਭੀ ਬਣਾ ਸਕਦੀ ਹੈ।

 

ਸਾਥੀਓ,

ਵਿਕਸਿਤ ਭਾਰਤ 2047 (Viksit Bharat 2047), ਇਹ ਸਿਰਫ਼ ਭਾਸ਼ਣ ਦੇ ਸ਼ਬਦ ਨਹੀਂ ਹਨ, ਇਸ ਦੇ ਪਿੱਛੇ ਕਠੋਰ ਪਰਿਸ਼ਰਮ ਚਲ ਰਿਹਾ ਹੈ। ਦੇਸ਼ ਦੇ ਕੋਟਿ-ਕੋਟਿ ਜਨਾਂ ਦੇ ਸੁਝਾਅ ਲਏ ਜਾ ਰਹੇ ਹਨ ਅਤੇ ਅਸੀਂ ਦੇਸ਼ਵਾਸੀਆਂ ਤੋਂ ਸੁਝਾਅ ਮੰਗੇ। ਅਤੇ ਮੈਨੂੰ ਪ੍ਰਸੰਨਤਾ ਹੈ ਕਿ ਮੇਰੇ ਦੇਸ਼ ਦੇ ਕਰੋੜਾਂ ਨਾਗਰਿਕਾਂ ਨੇ ਵਿਕਸਿਤ ਭਾਰਤ 2047(Viksit Bharat 2047) ਦੇ ਲਈ ਅਣਗਿਣਤ ਸੁਝਾਅ ਦਿੱਤੇ ਹਨ। ਹਰ ਦੇਸ਼ਵਾਸੀ ਦਾ ਸੁਪਨਾ ਉਸ ਵਿੱਚ ਪ੍ਰਤਿਬਿੰਬਿਤ ਹੋ ਰਿਹਾ ਹੈ। ਹਰ ਦੇਸ਼ਵਾਸੀ ਦਾ ਸੰਕਲਪ ਉਸ ਵਿੱਚ ਝਲਕਦਾ ਹੈ। ਯੁਵਾ ਹੋਵੇ, ਬੁਜ਼ੁਰਗ ਹੋਵੇ, ਪਿੰਡ ਦੇ ਲੋਕ ਹੋਣ, ਕਿਸਾਨ ਹੋਣ, ਦਲਿਤ ਹੋਣ, ਆਦਿਵਾਸੀ ਹੋਣ, ਪਹਾੜਾਂ ਵਿੱਚ ਰਹਿਣ ਵਾਲੇ ਲੋਕ ਹੋਣ, ਜੰਗਲ ਵਿੱਚ ਰਹਿਣ ਵਾਲੇ ਲੋਕ ਹੋਣ, ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਹੋਣ, ਹਰ ਕਿਸੇ ਨੇ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦਾ 100 ਸਾਲ ਮਨਾਏਗਾ, ਤਦ ਤੱਕ ਵਿਕਸਿਤ ਭਾਰਤ ਦੇ ਲਈ ਅਨਮੋਲ ਸੁਝਾਅ ਦਿੱਤੇ ਹਨ।

 

ਅਤੇ ਮੈਂ ਜਦੋਂ ਇਨ੍ਹਾਂ ਸੁਝਾਵਾਂ ਨੂੰ ਦੇਖਦਾ ਸਾਂ, ਮੇਰਾ ਮਨ ਪ੍ਰਸੰਨ ਹੋ ਰਿਹਾ ਸੀ, ਉਨ੍ਹਾਂ ਨੇ ਕੀ ਲਿਖਿਆ, ਕੁਝ ਲੋਕਾਂ ਨੇ ਕਿਹਾ ਕਿ ਦੁਨੀਆ ਦਾ ਸਕਿੱਲ ਕੈਪੀਟਲ ਬਣਾਉਣ ਦਾ ਸੁਝਾਅ ਸਾਡੇ ਸਾਹਮਣੇ ਰੱਖਿਆ। 2047 ਵਿਕਸਿਤ ਭਾਰਤ (Viksit Bharat 2047) ਦੇ ਲਈ ਕੁਝ ਲੋਕਾਂ ਨੇ ਭਾਰਤ ਨੂੰ ਮੈਨੂਫੈਕਚਰਿੰਗ ਦਾ ਗਲੋਬਲ ਹੱਬ ਬਣਾਉਣ ਦਾ ਸੁਝਾਅ ਦਿੱਤਾ। ਕੁਝ ਲੋਕਾਂ ਨੇ ਭਾਰਤ ਦੀਆਂ ਸਾਡੀਆਂ ਯੂਨੀਵਰਸਿਟੀਜ਼ ਗਲੋਬਲ ਬਣਨ ਇਸ ਦੇ ਲਈ ਸੁਝਾਅ ਦਿੱਤਾ। ਕੁਝ ਲੋਕਾਂ ਨੇ ਇਹ ਭੀ ਕਿਹਾ ਕਿ ਕੀ ਆਜ਼ਾਦੀ ਦੇ ਇਤਨੇ ਸਾਲਾਂ ਬਾਅਦ ਮੀਡੀਆ ਗਲੋਬਲ ਨਹੀਂ ਹੋਣਾ ਚਾਹੀਦਾ। ਕੁਝ ਲੋਕਾਂ ਨੇ ਇਹ ਭੀ ਕਿਹਾ ਕਿ ਸਾਡਾ ਸਕਿੱਲਡ ਯੁਵਾ ਵਿਸ਼ਵ ਦੀ ਪਹਿਲੀ ਪਸੰਦ ਬਣਨਾ ਚਾਹੀਦਾ ਹੈ। ਕੁਝ ਲੋਕਾਂ ਨੇ ਸੁਝਾਅ ਦਿੱਤਾ ਕਿ ਭਾਰਤ (Bharat) ਨੂੰ ਜਲਦੀ ਤੋਂ ਜਲਦੀ ਜੀਵਨ ਦੇ ਹਰ ਖੇਤਰ ਵਿੱਚ ਆਤਮਨਿਰਭਰ (self-reliant) ਬਣਨਾ ਚਾਹੀਦਾ ਹੈ।

 ਕਈ ਲੋਕਾਂ ਨੇ ਸੁਝਾਅ ਦਿੱਤਾ ਕਿ ਸਾਡੇ ਕਿਸਾਨ ਜੋ ਮੋਟਾ ਅਨਾਜ ਪੈਦਾ ਕਰਦੇ ਹਨ, ਜਿਸ ਨੂੰ ਅਸੀਂ ਸ਼੍ਰੀ ਅੰਨ (Shri Anna) ਕਹਿੰਦੇ ਹਾਂ, ਉਸ ਸੁਪਰ ਫੂਡ ਨੂੰ ਦੁਨੀਆ ਦੇ ਹਰ ਡਾਈਨਿੰਗ ਟੇਬਲ ‘ਤੇ  ਪਹੁੰਚਾਉਣਾ ਹੈ। ਸਾਨੂੰ ਵਿਸ਼ਵ ਦੇ ਪੋਸ਼ਣ ਨੂੰ ਭੀ ਬਲ ਦੇਣਾ ਹੈ ਅਤੇ ਭਾਰਤ ਦੇ ਛੋਟੇ ਕਿਸਾਨਾਂ ਨੂੰ ਭੀ ਮਜ਼ਬੂਤੀ ਦੇਣੀ ਹੈ। ਕਈ ਲੋਕਾਂ ਨੇ ਸੁਝਾਅ ਦਿੱਤਾ ਕਿ ਦੇਸ਼ ਵਿੱਚ ਸਥਾਨਕ ਸਵਰਾਜ ਦੀਆਂ ਸੰਸਥਾਵਾਂ ਤੋਂ ਲੈ ਕੇ ਅਨੇਕ ਇਕਾਈਆਂ ਹਨ,  ਉਨ੍ਹਾਂ ਸਭ ਵਿੱਚ ਗਵਰਨੈਂਸ ਦੇ ਰਿਫਾਰਮਸ ਦੀ ਬਹੁਤ ਜ਼ਰੂਰਤ ਹੈ। ਕਈ ਲੋਕਾਂ ਨੇ ਲਿਖਿਆ ਹੈ ਕਿ ਨਿਆਂ ਦੇ ਅੰਦਰ ਜੋ  ਵਿਲੰਬ ਹੋ ਰਿਹਾ ਹੈ, ਉਸ ਦੇ ਪ੍ਰਤੀ ਚਿੰਤਾ ਜ਼ਾਹਰ ਕੀਤੀ ਅਤੇ ਇਹ ਭੀ ਕਿਹਾ ਕਿ ਸਾਡੇ ਦੇਸ਼ ਵਿੱਚ ਨਿਆਂ ਵਿਵਸਥਾ ਵਿੱਚ ਰਿਫਾਰਮਸ ਦੀ ਬਹੁਤ ਬੜੀ ਜ਼ਰੂਰਤ ਹੈ। ਕਈ ਲੋਕਾਂ ਨੇ ਲਿਖਿਆ ਕਿ ਕਈ ਗ੍ਰੀਨਫੀਲਡ ਸਿਟੀਜ਼ (greenfield cities) ਬਣਾਉਣ ਦੀ ਹੁਣ ਸਮੇਂ ਦੀ ਮੰਗ ਹੈ। ਕਿਸੇ ਨੇ ਵਧਦੀਆਂ ਹੋਈਆਂ ਪ੍ਰਾਕ੍ਰਿਤਿਕ ਆਪਦਾਵਾਂ ਦੇ ਦਰਮਿਆਨ ਸ਼ਾਸਨ-ਪ੍ਰਸ਼ਾਸਨ ਵਿੱਚ ਕਪੈਸਿਟੀ ਬਿਲਡਿੰਗ ਦੇ ਲਈ ਇੱਕ ਅਭਿਯਾਨ ਚਲਾਉਣ ਦਾ ਸੁਝਾਅ ਦਿੱਤਾ।

 

ਬਹੁਤ ਸਾਰੇ ਲੋਕਾਂ ਨੇ ਇਹ ਸੁਪਨਾ ਭੀ ਦੇਖਿਆ ਹੈ ਕਿ ਪੁਲਾੜ ਵਿੱਚ ਭਾਰਤ ਦਾ ਸਪੇਸ ਸਟੇਸ਼ਨ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈ। ਕਿਸੇ ਨੇ ਕਿਹਾ ਭਾਰਤ ਦੀ ਜੋ ਪਰੰਪਰਾਗਤ ਟ੍ਰੈਡਿਸ਼ਨਲ ਮੈਡੀਸਿਨ ਹੈ, ਸਾਡੀ ਔਸ਼ਧੀ ਹੈ, ਦੁਨੀਆ ਜਦੋਂ ਅੱਜ ਹੋਲਿਸਟਿਕ ਹੈਲਥਕੇਅਰ ਦੀ ਤਰਫ਼ ਜਾ ਰਹੀ ਹੈ, ਤਦ ਸਾਨੂੰ ਭਾਰਤ ਦੀਆਂ ਪਰੰਪਰਾਗਤ ਔਸ਼ਧੀਆਂ ਅਤੇ ਵੈੱਲਨੈੱਸ ਹੱਬ ਦੇ ਰੂਪ ਵਿੱਚ ਭਾਰਤ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਕੋਈ ਕਹਿੰਦਾ ਹੈ ਕਿ ਹੁਣ ਦੇਰ ਨਹੀਂ ਹੋਣੀ ਚਾਹੀਦੀ, ਭਾਰਤ ਹੁਣ ਜਲਦੀ ਤੋਂ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਨਾ ਚਾਹੀਦਾ ਹੈ।

 

ਸਾਥੀਓ,

ਮੈਂ ਇਸ ਲਈ ਪੜ੍ਹ ਰਿਹਾ ਸਾਂ ਕਿ ਇਹ ਮੇਰੇ ਦੇਸ਼ਵਾਸੀਆਂ ਨੇ ਇਹ ਸੁਝਾਅ ਦਿੱਤੇ ਹਨ। ਮੇਰੇ ਦੇਸ਼ ਦੇ ਸਾਧਾਰਣ ਨਾਗਰਿਕ ਨੇ ਇਹ ਸੁਝਾਅ ਸਾਨੂੰ ਦਿੱਤੇ ਹਨ। ਮੈਂ ਸਮਝਦਾ ਹਾਂ ਕਿ ਜਦੋਂ ਦੇਸ਼ਵਾਸੀਆਂ ਦੀ ਇਤਨੀ ਵਿਸ਼ਾਲ ਸੋਚ ਹੋਵੇ, ਦੇਸ਼ਵਾਸੀਆਂ ਦੇ ਇਤਨੇ ਬੜੇ ਸੁਪਨੇ ਹੋਣ, ਦੇਸ਼ਵਾਸੀਆਂ ਦੀਆਂ ਇਨ੍ਹਾਂ ਬਾਤਾਂ ਵਿੱਚ ਜਦੋਂ ਸੰਕਲਪ ਝਲਕਦੇ ਹੋਣ, ਤਦ ਸਾਡੇ ਅੰਦਰ ਇੱਕ ਨਵਾਂ ਸੰਕਲਪ ਦ੍ਰਿੜ੍ਹ ਬਣ ਜਾਂਦਾ ਹੈ। ਸਾਡੇ ਮਨ ਵਿੱਚ ਆਤਮਵਿਸ਼ਵਾਸ ਨਵੀਂ  ਉਚਾਈ ‘ਤੇ ਪਹੁੰਚ ਜਾਂਦਾ ਹੈ ਅਤੇ ਸਾਥੀਓ ਦੇਸ਼ਵਾਸੀਆਂ ਦਾ ਇਹ ਭਰੋਸਾ ਸਿਰਫ਼ ਕੋਈ intellectual debate  ਨਹੀਂ ਹੈ, ਇਹ ਭਰੋਸਾ ਅਨੁਭਵ ਤੋਂ ਨਿਕਲਿਆ ਹੋਇਆ ਹੈ। ਇਹ ਵਿਸ਼ਵਾਸ ਲੰਬੇ ਕਾਲਖੰਡ ਦੇ ਪਰਿਸ਼ਰਮ ਦੀ ਪੈਦਾਵਾਰ ਹੈ ਅਤੇ ਇਸ ਲਈ ਦੇਸ਼ ਦਾ ਸਾਧਾਰਣ ਮਾਨਵੀ ਯਾਦ ਕਰਦਾ ਹੈ ਜਦੋਂ ਲਾਲ ਕਿਲੇ ਤੋਂ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਦੇ 18 ਹਜ਼ਾਰ ਪਿੰਡਾਂ ਵਿੱਚ ਸਮਾਂ ਸੀਮਾ ਵਿੱਚ ਬਿਜਲੀ ਪਹੁੰਚਾਵਾਂਗੇ ਅਤੇ ਉਹ ਕੰਮ ਹੋ ਜਾਂਦਾ ਹੈ, ਤਦ ਭਰੋਸਾ ਮਜ਼ਬੂਤ ਹੋ ਜਾਂਦਾ ਹੈ। ਜਦੋਂ ਇਹ ਤੈ ਹੁੰਦਾ ਹੈ। ਕਿ ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਭੀ ਢਾਈ ਕਰੋੜ ਪਰਿਵਾਰ ਐਸੇ ਹਨ, ਜਿੱਥੇ ਬਿਜਲੀ ਨਹੀਂ ਹੈ, ਉਹ ਹਨੇਰੇ ਵਿੱਚ ਜ਼ਿੰਦਗੀ ਗੁਜਾਰਦੇ ਹਨ, ਢਾਈ ਕਰੋੜ ਘਰਾਂ ਵਿੱਚ ਬਿਜਲੀ ਪਹੁੰਚ ਜਾਂਦੀ ਹੈ। ਤਦ ਸਾਧਾਰਣ ਮਾਨਵੀ ਦਾ ਭਰੋਸਾ ਵਧ ਜਾਂਦਾ ਹੈ। ਜਦੋਂ ਸਵੱਛ ਭਾਰਤ (‘Swachh Bharat’ clean Bharat) ਦੀ ਬਾਤ ਕਹੀ ਜਾਵੇ ਤਦ ਹੀ ਦੇਸ਼ ਦੇ ਅਗ੍ਰਿਮ ਘਰਾਂ ਦੇ ਪੰਕਤੀ (ਲਾਇਨ) ਵਿੱਚ ਬੈਠੇ ਹੋਏ ਲੋਕ ਹੋਣ, ਪਿੰਡ ਦੇ ਲੋਕ ਹੋਣ, ਗ਼ਰੀਬ ਬਸਤੀ ਵਿੱਚ ਰਹਿਣ ਵਾਲੇ ਲੋਕ ਹੋਣ, ਛੋਟੇ-ਛੋਟੇ ਬੱਚੇ ਹੋਣ, ਹਰ ਪਰਿਵਾਰ ਦੇ ਅੰਦਰ ਸਵੱਛਤਾ ਦਾ ਵਾਤਾਵਰਣ ਬਣ ਜਾਵੇ, ਸਵੱਛਤਾ ਦੀ ਚਰਚਾ ਹੋਵੇ, ਸਵੱਛਤਾ ਦੇ ਸਬੰਧ ਵਿੱਚ ਇੱਕ-ਦੂਸਰੇ ਨੂੰ ਰੋਕ ਟੋਕਣ ਦਾ ਨਿਰੰਤਰ ਪ੍ਰਯਾਸ ਚਲਦਾ ਰਹੇ, ਮੈਂ ਸਮਝਦਾ ਹਾਂ ਕਿ ਇਹ ਭਾਰਤ ਦੇ ਅੰਦਰ ਆਈ ਹੋਈ ਨਵੀਂ ਚੇਤਨਾ ਦਾ ਪ੍ਰਤਿਬਿੰਬ ਹੈ। 

 

ਜਦੋਂ ਦੇਸ਼ ਦੇ ਸਾਹਮਣੇ ਲਾਲ ਕਿਲੇ ਤੋਂ ਕਿਹਾ ਜਾਵੇ ਕਿ ਅੱਜ ਸਾਡੇ ਪਰਿਵਾਰਾਂ ਵਿੱਚ ਤਿੰਨ ਕਰੋੜ ਪਰਿਵਾਰ ਐਸੇ ਹਨ ਜਿਨ੍ਹਾਂ ਦੇ ਘਰ ਵਿੱਚ ਨਲ ਸੇ ਜਲ ਮਿਲਦਾ ਹੈ। ਜ਼ਰੂਰੀ ਹੈ ਸਾਡੇ ਇਨ੍ਹਾਂ ਪਰਿਵਾਰਾਂ ਨੂੰ ਪੀਣ ਦਾ ਸ਼ੁੱਧ ਪਾਣੀ ਪਹੁੰਚੇ। ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ ਇਤਨੇ ਘੱਟ ਸਮੇਂ ਵਿੱਚ ਨਵੇਂ 12 ਕਰੋੜ ਪਰਿਵਾਰਾਂ ਨੂੰ ਜਲ ਜੀਵਨ ਮਿਸ਼ਨ ਦੇ ਤਹਿਤ ਨਲ ਸੇ ਜਲ ਪਹੁੰਚ ਰਿਹਾ ਹੈ। ਅੱਜ 15 ਕਰੋੜ ਪਰਿਵਾਰ ਇਸ ਦੇ ਲਾਭਾਰਥੀ ਬਣ ਚੁੱਕੇ ਹਨ। ਸਾਡੇ ਕਿਹੜੇ (ਕੌਣ) ਲੋਕ ਵੰਚਿਤ ਸਨ ਇਨ੍ਹਾਂ ਵਿਵਸਥਾਵਾਂ ਤੋਂ intellectual debate ਕੌਣ ਪਿੱਛੇ ਰਹਿ ਗਏ ਸਨ?  ਸਮਾਜ ਦੇ ਅਗ੍ਰਿਮ ਪੰਕਤੀ ਦੇ ਲੋਕ (The forward strata of society) ਇਸ ਦੇ ਲਈ ਅਭਾਵ ਵਿੱਚ ਨਹੀਂ ਜੀਂਦੇ ਸਨ। ਮੇਰੇ ਦਲਿਤ, ਮੇਰੇ ਪੀੜਿਤ, ਮੇਰੇ ਸ਼ੋਸ਼ਿਤ, ਮੇਰੇ ਆਦਿਵਾਸੀ ਭਾਈ-ਭੈਣ, ਮੇਰੇ ਗ਼ਰੀਬ ਭਾਈ-ਭੈਣ, ਮੇਰੇ ਝੁੱਗੀ-ਝੌਂਪੜੀ ਵਿੱਚ ਜ਼ਿੰਦਗੀ ਗੁਜਾਰਨ ਵਾਲੇ ਲੋਕ, ਉਹੀ ਤਾਂ ਇਨ੍ਹਾਂ ਚੀਜ਼ਾਂ ਦੇ ਅਭਾਵ ਵਿੱਚ ਜੀ ਰਹੇ ਸਨ। ਅਸੀਂ ਅਨੇਕ ਅਜਿਹੀਆਂ ਪ੍ਰਾਥਮਿਕ ਜ਼ਰੂਰਤਾਂ ਦੀ ਪੂਰਤੀ ਦੇ ਲਈ ਜੋ ਪ੍ਰਯਾਸ ਕੀਤਾ ਅਤੇ ਉਸ ਦਾ ਪਰਿਣਾਮ ਸਾਡੇ ਇਨ੍ਹਾਂ ਸਾਰੇ ਸਮਾਜ ਦੇ ਬੰਧੂਆਂ ਨੂੰ ਮਿਲਿਆ ਹੈ।

 

ਅਸੀਂ ਵੋਕਲ ਫੌਰ ਲੋਕਲ ਦਾ ਮੰਤਰ (mantra of Vocal for Local) ਦਿੱਤਾ। ਅੱਜ ਮੈਨੂੰ ਖੁਸ਼ੀ ਹੈ ਕਿ ਵੋਕਲ ਫੌਰ ਲੋਕਲ ਦੇ ਅਰਥਤੰਤਰ ਦੇ ਲਈ ਇੱਕ ਨਵਾਂ ਮੰਤਰ ਬਣ ਗਿਆ ਹੈ। ਹਰ ਡਿਸਟ੍ਰਿਕਟ ਆਪਣੀ ਪੈਦਾਵਾਰ ਦੇ ਲਈ ਗਰਵ (ਮਾਣ) ਕਰਨ ਲਗਿਆ ਹੈ। One District One Product ਦਾ ਮਾਹੌਲ ਬਣਿਆ ਹੈ। ਹੁਣ One District One Product ਨੂੰ One District  ਦਾ one product export ਕਿਵੇਂ ਹੋਵੇ ਉਸ ਦਿਸ਼ਾ ਵਿੱਚ ਹਰ ਜ਼ਿਲ੍ਹੇ ਸੋਚਣ ਲਗੇ ਹਨ। Renewable energy ਦਾ ਸੰਕਲਪ ਲਿਆ ਸੀ। ਜੀ-20 ਸਮੂਹ ਦੇ ਦੇਸ਼ਾਂ (G 20 Nations) ਨੇ ਜਿਤਨਾ ਕੀਤਾ ਹੈ ਉਸ ਤੋਂ ਜ਼ਿਆਦਾ ਭਾਰਤ ਨੇ ਕੀਤਾ ਹੈ। ਅਤੇ ਭਾਰਤ ਨੇ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਬਣਨ ਦੇ ਲਈ, Global warming ਦੀਆਂ ਚਿੰਤਾਵਾਂ ਤੋਂ ਮੁਕਤੀ ਪਾਉਣ ਦੇ ਲਈ ਅਸੀਂ ਕੰਮ ਕੀਤਾ ਹੈ। 

 

ਸਾਥੀਓ,

ਦੇਸ਼ (ਰਾਸ਼ਟਰ-nation) ਗਰਵ (ਮਾਣ) ਕਰਦਾ ਹੈ ਅੱਜ ਜਦੋਂ Fintech ਦੀਆਂ ਸਫ਼ਲਤਾਵਾਂ ਨੂੰ ਲੈ ਕੇ ਪੂਰਾ ਵਿਸ਼ਵ ਭਾਰਤ ਤੋਂ ਕੁਝ ਸਿੱਖਣਾ ਸਮਝਣਾ ਚਾਹੁੰਦਾ ਹੈ। ਤਦ ਸਾਡਾ ਗਰਵ (ਮਾਣ) ਹੋਰ ਵਧ ਜਾਂਦਾ ਹੈ।

 

 

ਸਾਥੀਓ,

ਅਸੀਂ ਕਿਵੇਂ ਭੁੱਲ ਸਕਦੇ ਹਾਂ ਕੋਰੋਨਾ ਦਾ ਉਹ ਸੰਕਟ ਕਾਲ। ਵਿਸ਼ਵ ਵਿੱਚ ਸਭ ਤੋਂ ਤੇਜ਼ ਗਤੀ ਨਾਲ ਕਰੋੜਾਂ ਲੋਕਾਂ ਨੂੰ vaccination ਦਾ ਕੰਮ ਸਾਡੇ ਇਸੇ ਦੇਸ਼ ਵਿੱਚ ਹੋਇਆ ਸੀ। ਜਦੋਂ ਦੇਸ਼ ਦੀ ਸੈਨਾ Surgical Strike ਕਰਦੀ ਹੈ, ਜਦੋਂ ਦੇਸ਼ ਦੀ ਸੈਨਾ Air Strike ਕਰਦੀ ਹੈ ਤਾਂ ਉਸ ਦੇਸ਼ ਦੇ ਨੌਜਵਾਨਾਂ ਦਾ ਸੀਨਾ ਉੱਚਾ ਹੋ ਜਾਂਦਾ ਹੈ, ਤਣ ਜਾਂਦਾ ਹੈ, ਗਰਵ(ਮਾਣ) ਨਾਲ ਭਰ ਜਾਂਦਾ ਹੈ। ਅਤੇ ਇਹੀ ਬਾਤਾਂ ਹਨ ਜੋਂ ਅੱਜ 140 ਕਰੋੜ ਦੇਸ਼ਵਾਸੀਆਂ ਦਾ ਮਨ ਗਰਵ(ਮਾਣ) ਨਾਲ ਭਰਿਆ ਹੋਇਆ ਹੈ, ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। 

 

ਸਾਥੀਓ,

ਇਨ੍ਹਾਂ ਸਾਰੀਆਂ ਬਾਤਾਂ ਦੇ ਲਈ ਇੱਕ ਸੁਵਿਚਾਰਿਤ ਪ੍ਰਯਾਸ ਹੋਇਆ ਹੈ। ਰਿਫਾਰਮ ਦੀ ਪਰੰਪਰਾ ਨੂੰ ਸਮਰੱਥਾ ਦਿੱਤੀ ਗਈ ਹੈ । ਨਕਤਰ/ਮਜ਼ਬੂਤ (नक्तर) ਤਰੀਕਿਆਂ ਨੂੰ ਲੈ ਕੇ ਅਤੇ ਜਦੋਂ ਰਾਜਨੀਤਕ ਲੀਡਰਸ਼ਿਪ ਦੀ ਸੰਕਲਪ ਸ਼ਕਤੀ ਹੋਵੇ, ਦ੍ਰਿੜ੍ਹ ਵਿਸ਼ਵਾਸ ਹੋਵੇ, ਜਦੋਂ ਸਰਕਾਰੀ ਮਸ਼ੀਨਰੀ ਉਸ ਨੂੰ ਲਾਗੂ ਕਰਨ ਦੇ ਲਈ ਸਮਰਪਣ ਭਾਵ ਨਾਲ ਜੁਟ ਜਾਂਦੀ ਹੈ ਅਤੇ ਜਦੋਂ ਦੇਸ਼ ਦੇ ਹਰ ਨਾਗਰਿਕ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਨਭਾਗੀਦਾਰੀ ਕਰਨ ਦੇ ਲਈ, ਜਨਅੰਦੋਲਨ ਬਣਾਉਣ ਦੇ ਲਈ ਅੱਗੇ ਆਉਂਦਾ ਹੈ। ਤਦ ਸਾਨੂੰ ਨਿਸ਼ਚਿਤ ਪਰਿਣਾਮ ਮਿਲਦਾ ਹੀ ਰਹਿੰਦਾ ਹੈ। 

 

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਇਹ ਨਾ ਭੁੱਲੀਏ ਕਿ ਇਸ ਦੇਸ਼ (ਰਾਸ਼ਟਰ) ਨੇ ਉਨ੍ਹਾਂ ਸਖ਼ਤ ਪਰਿਸਥਿਤੀਆਂ (tough situations) ਨਾਲ ਦਹਾਕਿਆਂ ਤੱਕ ਭੀ ਆਜ਼ਾਦੀ ਦੇ ਬਾਅਦ ਸਮਾਂ ਬਿਤਾਇਆ ਹੈ। ਜਦੋਂ ਹੁੰਦੀ ਹੈ, ਚਲਦੀ ਹੈ, ਅਰੇ ਯਾਰ ਇਹ ਤਾਂ ਚਲੇਗਾ, ਅਰੇ ਸਾਨੂੰ ਕੀ ਮਿਹਨਤ ਕਰਨ ਦੀ ਜ਼ਰੂਰਤ ਹੈ, ਅਰੇ ਮਾਮਲਾ ਹੈ ਅਗਲੀ ਪੀੜ੍ਹੀ ਦੇਖੇਗੀ, ਸਾਨੂੰ ਮੌਕਾ ਮਿਲਿਆ ਹੈ ਯਾਰ ਮੌਜ ਕਰ ਲਓ। ਅੱਗੇ ਵਾਲਾ ਅੱਗੇ ਦਾ ਜਾਣੇ ਸਾਨੂੰ ਕੀ ਕਰਨਾ ਹੈ, ਅਸੀਂ ਆਪਣਾ ਸਮਾਂ ਕੱਢ ਦੇਈਏ। ਅਰੇ ਨਵਾਂ ਕਰਨ ਜਾਓਗੇ ਕੋਈ ਬਵਾਲ ਉੱਠ ਜਾਏ। ਪਤਾ ਨਹੀਂ ਕਿਉਂ ਦੇਸ਼ ਵਿੱਚ Status quo  ਦਾ ਮਾਹੌਲ ਬਣ ਗਿਆ ਸੀ। (This is because of our attitude of ‘chalta hai’ and accepting the status quo. We do not believe or participate in actuating the change. We do not challenge the status quo and do nothing new thinking that it will create more problems. There was an environment of status Quo, to make do with what is available, people believed that nothing is going to happen.) ਜੋ ਹੈ ਉਸੇ ਨਾਲ ਗੁਜਾਰਾ ਕਰ ਲਓ ਇਸੇ ਦਾ ਮਾਹੌਲ ਬਣ ਗਿਆ ਸੀ। ਅਰੇ ਲੋਕ ਤਾਂ ਕਹਿੰਦੇ ਅਰੇ ਭਈ ਛੱਡੋ ਹੁਣ ਕੁਝ ਹੋਣ ਵਾਲਾ ਨਹੀਂ ਹੈ। ਚਲੋ ਐਸਾ ਹੀ ਮਨ ਬਣ ਗਿਆ ਸੀ। 

 

ਸਾਨੂੰ ਇਸ ਮਾਨਸਿਕਤਾ ਨੂੰ ਤੋੜਨਾ ਸੀ, ਸਾਨੂੰ ਵਿਸ਼ਵਾਸ ਨਾਲ ਭਰਨਾ ਸੀ ਅਤੇ ਅਸੀਂ ਉਸ ਦਿਸ਼ਾ ਵਿੱਚ ਪ੍ਰਯਾਸ ਕੀਤਾ। ਕਈ ਲੋਕ ਤਾਂ ਕਹਿੰਦੇ ਸਨ ਅਰੇ ਭਈ ਅਗਲੀ ਪੀੜ੍ਹੀ ਦੇ ਲਈ ਕੰਮ ਅਸੀਂ ਹੁਣੇ ਤੋਂ ਕਿਉਂ ਕਰੀਏ, ਅਸੀਂ ਤਾਂ ਅੱਜ ਦਾ ਦੇਖੀਏ। ਲੇਕਿਨ ਦੇਸ਼ ਦਾ ਸਾਧਾਰਣ ਨਾਗਰਿਕ ਇਹ ਨਹੀਂ ਚਾਹੁੰਦਾ ਸੀ, ਉਹ ਬਦਲਾਅ ਦੇ ਇੰਤਜ਼ਾਰ ਵਿੱਚ ਸੀ, ਉਹ ਬਦਲਾਅ ਚਾਹੁੰਦਾ ਸੀ, ਉਸ ਦੀ ਲਲਕ ਸੀ। ਲੇਕਿਨ ਉਸ ਦੇ ਸੁਪਨੇ ਨੂੰ ਕਿਸੇ ਨੇ ਤਵੱਜੋ ਨਹੀਂ ਦਿੱਤੀ, ਉਸ ਦੀਆਂ ਆਸ਼ਾਵਾਂ (ਦੇ ਸੁਪਨਿਆਂ), ਆਕਾਂਖਿਆਵਾਂ, ਅਪੇਖਿਆਵਾਂ(dreams, hopes and aspirations) ਨੂੰ ਤਵੱਜੋ ਨਹੀਂ ਦਿੱਤੀ ਗਈ। ਅਤੇ ਉਸ ਦੇ ਕਾਰਨ ਉਹ ਮੁਸੀਬਤਾਂ ਨੂੰ ਝੱਲਦੇ ਹੋਏ ਗੁਜਾਰਾ ਕਰਦਾ ਰਿਹਾ। ਉਹ   reforms ਦਾ ਇੰਤਜ਼ਾਰ ਕਰਦਾ ਰਿਹਾ। ਸਾਨੂੰ ਜ਼ਿੰਮੇਦਾਰੀ ਦਿੱਤੀ ਗਈ ਅਤੇ ਅਸੀਂ ਬੜੇ reforms  ਜ਼ਮੀਨ ‘ਤੇ ਉਤਾਰੇ। 

 

ਗ਼ਰੀਬ ਹੋਵੇ, ਮਿਡਲ ਕਲਾਸ ਹੋਵੇ, ਸਾਡੇ ਵੰਚਿਤ ਲੋਕ ਹੋਣ, ਸਾਡੀ ਵਧਦੀ ਜਾਂਦੀ ਸ਼ਹਿਰੀ ਆਬਾਦੀ ਹੋਵੇ, ਸਾਡੇ ਨੌਜਵਾਨਾਂ ਦੇ ਸੁਪਨੇ ਹੋਣ, ਸੰਕਲਪ ਹੋਣ, ਆਕਾਂਖਿਆਵਾਂ ਹੋਣ, ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਲਈ reforms ਦਾ ਮਾਰਗ ਅਸੀਂ ਚੁਣਿਆ। ਅਤੇ ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦੁਆਉਣਾ ਚਾਹੁੰਦਾ ਹਾਂ, reforms ਦੇ ਪ੍ਰਤੀ ਸਾਡੀ ਜੋ ਪ੍ਰਤੀਬੱਧਤਾ ਹੈ ਉਹ pink paper ਦੇ editorials (editorials of pink paper) ਦੇ ਲਈ ਸੀਮਿਤ ਨਹੀਂ ਹੈ। ਸਾਡੇ reforms ਦੀ ਇਹ ਪ੍ਰਤੀਬਧੱਤਾ ਹੈ ਉਹ ਚਾਰ ਦਿਨ ਦੀ ਵਾਹਾਵਾਹੀ ਦੇ ਲਈ ਨਹੀਂ ਹੈ। ਸਾਡੀ reforms ਦੀ ਪ੍ਰਕਿਰਿਆ ਕਿਸੇ ਮਜਬੂਰੀ ਵਿੱਚ ਨਹੀਂ ਹੈ, ਦੇਸ਼ ਨੂੰ ਮਜ਼ਬੂਤੀ ਦੇਣ ਦੇ ਇਰਾਦੇ ਨਾਲ ਹੈ। ਅਤੇ ਇਸ ਲਈ ਮੈਂ ਅੱਜ ਕਹਿ ਸਕਦਾ ਹਾਂ reforms ਦਾ ਸਾਡਾ ਮਾਰਗ ਇੱਕ ਪ੍ਰਕਾਰ  ਨਾਲ growth ਦਾ blueprint ਬਣਿਆ ਹੋਇਆ ਹੈ। ਇਹ ਸਾਡਾ reform ਇਹ growth, ਇਹ ਬਦਲਾਅ ਇਹ ਸਿਰਫ਼ debate club ਦੇ ਲਈ intellectual society ਦੇ ਲਈ expert ਲੋਕਾਂ ਦੇ ਲਈ ਸਿਰਫ਼ ਚਰਚਾ ਦਾ ਵਿਸ਼ਾ ਨਹੀਂ ਹੈ। 

 

ਸਾਥੀਓ,

ਅਸੀਂ ਰਾਜਨੀਤਕ ਮਜਬੂਰੀ (political compulsions) ਦੇ ਕਾਰਨ ਨਹੀਂ ਕੀਤਾ ਹੈ। ਅਸੀਂ ਜੋ ਕੁਝ ਭੀ ਕਰ ਰਹੇ ਹਾਂ, ਉਹ ਰਾਜਨੀਤੀ ਦਾ ਭਾਗ ਅਤੇ ਗੁਣਾ ਕਰਕੇ ਨਹੀਂ ਸੋਚਦੇ ਹਾਂ, ਸਾਡਾ ਇੱਕ ਹੀ ਸੰਕਲਪ ਹੁੰਦਾ ਹੈ- Nation First, Nation First, ਰਾਸ਼ਟਰ-ਹਿਤ ਸੁਪਰੀਮ (nation's interest is supreme)। ਇਹ ਮੇਰਾ ਭਾਰਤ ਮਹਾਨ ਬਣੇ ਇਸੇ ਸੰਕਲਪ ਨੂੰ ਲੈ ਕੇ ਅਸੀਂ ਕਦਮ ਉਠਾਉਂਦੇ ਹਾਂ।

 

ਸਾਥੀਓ,

ਜਦੋਂ reforms ਦੀ ਬਾਤ ਆਉਂਦੀ ਹੈ, ਇੱਕ ਲੰਬਾ ਪਰਿਵੇਸ਼ ਹੈ, ਅਗਰ ਮੈਂ ਉਸ ਦੀ ਚਰਚਾ ਵਿੱਚ ਚਲਾ ਜਾਵਾਂਗਾ ਤਾਂ ਸ਼ਾਇਦ ਘੰਟੇ ਨਿਕਲ ਜਾਣਗੇ। ਲੇਕਿਨ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇਣਾ ਚਾਹੁੰਦਾ ਹਾਂ। ਬੈਂਕਿੰਗ ਖੇਤਰ ਵਿੱਚ ਜੋ reform ਹੋਇਆ। ਆਪ ਸੋਚੋ-ਬੈਂਕਿੰਗ ਖੇਤਰ ਦਾ ਕੀ ਹਾਲ ਸੀ, ਨਾ ਵਿਕਾਸ ਹੁੰਦਾ ਸੀ, ਨਾ ਵਿਸਤਾਰ ਹੁੰਦਾ ਸੀ, ਨਾ ਵਿਸ਼ਵਾਸ ਵਧਦਾ ਸੀ । ਇਤਨਾ ਹੀ ਨਹੀਂ ਜਿਸ ਪ੍ਰਕਾਰ ਦੇ ਕਾਰਨਾਮੇ ਚਲੇ ਉਸ ਦੇ ਕਾਰਨ ਸਾਡੇ ਬੈਂਕ ਸੰਕਟਾਂ ਤੋਂ ਗੁਜਰ ਰਹੇ ਸਨ। ਅਸੀਂ ਬੈਂਕਿੰਗ ਸੈਕਟਰ ਨੂੰ ਮਜ਼ਬੂਤ ਬਣਾਉਣ ਦੇ ਲਈ ਅਨੇਕਵਿਦ (ਅਨੇਕ) ਰਿਫਾਰਮਸ ਕੀਤੇ। ਅਤੇ ਅੱਜ ਉਸ ਦੇ ਕਾਰਨ ਸਾਡੇ ਬੈਂਕ ਵਿਸ਼ਵ ਵਿੱਚ ਜੋ ਗਿਣੇ ਚੁਣੇ ਮਜ਼ਬੂਤ ਬੈਂਕ ਹਨ ਉਸ ਵਿੱਚ ਭਾਰਤ ਦੇ ਬੈਂਕਾਂ ਨੇ ਆਪਣਾ ਸਥਾਨ ਬਣਾਇਆ ਹੈ। ਅਤੇ ਜਦੋਂ ਬੈਂਕ ਮਜ਼ਬੂਤ ਹੁੰਦਾ ਹੈ ਨਾ ਤਦ formal economy ਦੀ ਤਾਕਤ ਭੀ ਵਧਦੀ ਹੈ। ਜਦੋਂ ਬੈਂਕ ਵਿਵਸਥਾ ਬਣ ਜਾਂਦੀ ਹੈ, ਜਦੋਂ ਸਾਧਾਰਣ ਗ਼ਰੀਬ ਖਾਸ ਕਰਕੇ ਮੱਧ-ਵਰਗ ਪਰਿਵਾਰਾਂ (middle-class families) ਦੀਆਂ ਜੋ requirement ਹੁੰਦੀਆਂ ਹਨ, ਉਸ ਨੂੰ ਪੂਰਾ ਕਰਨ ਦੀ ਸਭ ਤੋਂ ਬੜੀ ਤਾਕਤ ਬੈਂਕਿੰਗ ਸੈਕਟਰ ਵਿੱਚ ਹੁੰਦੀ ਹੈ। ਅਗਰ ਉਸ ਨੂੰ ਹੋਮ ਲੋਨ ਚਾਹੀਦਾ ਹੈ, ਉਸ ਨੂੰ ਵ੍ਹੀਕਲ ਦਾ ਲੋਨ ਚਾਹੀਦਾ ਹੈ, ਮੇਰੇ ਕਿਸਾਨ ਨੂੰ ਟ੍ਰੈਕਟਰ ਦੇ ਲਈ ਲੋਨ ਚਾਹੀਦਾ ਹੈ, ਮੇਰੇ ਨੌਜਵਾਨਾਂ ਨੂੰ ਸਟਾਰਟ ਅਪਸ ਦੇ ਲਈ ਲੋਨ ਚਾਹੀਦਾ ਹੈ, ਮੇਰੇ ਨੌਜਵਾਨਾਂ ਨੂੰ ਕਦੇ ਪੜ੍ਹਨ ਦੇ ਲਈ, education ਦੇ ਲਈ ਲੋਨ ਚਾਹੀਦਾ ਹੈ, ਕਿਸੇ ਨੂੰ ਵਿਦੇਸ਼ ਜਾਣ ਦੇ ਲਈ ਲੋਨ ਚਾਹੀਦਾ ਹੈ। ਇਹ ਸਾਰੀਆਂ ਬਾਤਾਂ ਉਸ ਨਾਲ ਸੰਭਵ ਹੁੰਦੀਆਂ ਹਨ।

 

ਮੈਨੂੰ ਤਾਂ ਖੁਸ਼ੀ ਹੈ ਕਿ ਮੇਰੇ ਪਸ਼ੂਪਾਲਕ ਭੀ, ਮੇਰੇ ਮਛਲੀ ਪਾਲਣ ਕਰਨ ਵਾਲੇ ਭਾਈ-ਭੈਣ ਭੀ ਅੱਜ ਬੈਂਕਾਂ ਤੋਂ ਲਾਭ ਲੈ ਰਹੇ ਹਨ। ਮੈਨੂੰ ਖੁਸ਼ੀ ਹੈ ਮੇਰੇ ਰੇਹੜੀ-ਪਟੜੀ ਵਾਲੇ ਲੱਖਾਂ ਭਾਈ-ਭੈਣ ਅੱਜ ਬੈਂਕ ਦੇ ਨਾਲ ਜੁੜ ਕੇ ਆਪਣੀਆਂ ਨਵੀਆਂ ਉਚਾਈਆਂ ਪ੍ਰਾਪਤ ਕਰ ਰਹੇ ਹਨ ਅਤੇ ਵਿਕਾਸ ਦੀ ਦਿਸ਼ਾ ਵਿੱਚ ਉਹ ਭਾਗੀਦਾਰ ਬਣ ਰਹੇ ਹਨ। ਸਾਡੇ MSMEs, ਸਾਡੇ ਲਘੂ ਉਦਯੋਗ ਦੇ ਲਈ ਤਾਂ ਬੈਂਕ ਇੱਕ ਸਭ ਤੋਂ ਬੜੇ ਸਹਾਇਕ ਹੁੰਦੇ ਹਨ। ਉਸ ਨੂੰ ਰੋਜ਼ਮੱਰਾ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਆਪਣੇ ਨਿੱਤ ਮਰਜ਼ੀ ਪ੍ਰਗਤੀ ਦੇ ਲਈ ਅਤੇ ਉਹ ਕੰਮ ਸਾਡੋ ਮਜ਼ਬੂਤ ਬੈਂਕਾਂ ਦੇ ਕਾਰਨ ਅੱਜ ਸੰਭਵ ਹੋਇਆ ਹੈ।

 

ਸਾਥੀਓ, 

ਦੁਰਭਾਗ ਨਾਲ ਸਾਡੇ ਦੇਸ਼ ਵਿੱਚ ਆਜ਼ਾਦੀ ਤਾਂ ਮਿਲੀ, ਲੇਕਿਨ ਲੋਕਾਂ ਨੂੰ ਇੱਕ ਪ੍ਰਕਾਰ ਨਾਲ ਮਾਈ-ਬਾਪ ("Maai-Baap") culture ਤੋਂ ਗੁਜਰਨਾ ਪਿਆ। ਸਰਕਾਰ ਦੇ ਪਾਸ ਮੰਗਦੇ ਰਹੋ, ਸਰਕਾਰ ਦੇ ਅੱਗੇ ਹੱਥ ਫੈਲਾਉਂਦੇ ਰਹੋ, ਕਿਸੇ ਦੀ ਸਿਫ਼ਾਰਸ਼ ਦੇ ਲਈ ਰਸਤਾ ਖੋਜਦੇ ਰਹੋ, ਉਹ ਹੀ culture develop ਹੋਇਆ ਸੀ। ਅੱਜ ਅਸੀਂ ਗਵਰਨੈਂਸ ਦੇ ਉਸ model ਨੂੰ ਬਦਲਿਆ ਹੈ। ਅੱਜ ਸਰਕਾਰ ਖ਼ੁਦ ਲਾਭਾਰਥੀ ਦੇ ਪਾਸ ਜਾਂਦੀ ਹੈ, ਅੱਜ ਸਰਕਾਰ ਖ਼ੁਦ ਉਸ ਦੇ ਘਰ ਗੈਸ ਦਾ ਚੁੱਲ੍ਹਾ ਪਹੁੰਚਾਉਂਦੀ ਹੈ,ਅੱਜ ਸਰਕਾਰ ਖ਼ੁਦ ਉਸ ਦੇ ਘਰ ਪਾਣੀ ਪਹੁੰਚਾਉਂਦੀ ਹੈ। ਅੱਜ ਸਰਕਾਰ ਖ਼ੁਦ ਉਸ ਦੇ ਘਰ ਬਿਜਲੀ ਪਹੁੰਚਾਉਂਦੀ ਹੈ, ਅੱਜ ਸਰਕਾਰ ਖ਼ੁਦ ਉਸ ਨੂੰ ਆਰਥਿਕ ਮਦਦ ਦੇ ਕੇ ਨਵੇਂ ਆਯਾਮਾਂ ਨੂੰ ਤੈ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ, ਪ੍ਰੋਤਸਾਹਿਤ ਕਰਦੀ ਹੈ, ਅੱਜ ਸਰਕਾਰ ਖ਼ੁਦ ਨੌਜਵਾਨ ਦੇ skill development ਦੇ ਲਈ ਅਨੇਕ ਕਦਮ ਉਠਾ ਰਹੀ ਹੈ। 

 

ਸਾਥੀਓ,

 ਬੜੇ reforms  ਦੇ ਲਈ ਸਾਡੀ ਸਰਕਾਰ ਬਹੁਤ ਹੀ ਪ੍ਰਤੀਬੱਧ ਹੈ ਅਤੇ ਅਸੀਂ ਇਸੇ ਦੇ ਦੁਆਰਾ ਦੇਸ਼ ਵਿੱਚ ਪ੍ਰਗਤੀ ਦੇ ਰਾਹ ਨੂੰ ਚੁਣਨਾ ਚਾਹੁੰਦੇ ਹਾਂ।

 

ਸਾਥੀਓ,

 ਦੇਸ਼ ਵਿੱਚ ਨਵੀਆਂ ਵਿਵਸਥਾਵਾਂ ਬਣ ਰਹੀਆਂ ਹਨ। ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਅਨੇਕ ਵਿੱਤ ਨੀਤੀਆਂ ਨੂੰ, ਅਨੇਕ ਵਿੱਤ ਪਾਲਿਸੀਜ਼ ਨੂੰ ਨਿਰੰਤਰ ਬਣਾਇਆ ਜਾਵੇ ਅਤੇ ਨਵੇਂ ਸਿਸਟਮ ‘ਤੇ ਦੇਸ਼ ਦਾ ਭਰੋਸਾ ਭੀ ਵਧਦਾ ਰਹਿੰਦਾ ਹੈ, ਨਿਰੰਤਰ ਵਧਦਾ ਰਹਿੰਦਾ ਹੈ। ਅੱਜ ਜੋ 20-25 ਸਾਲ ਦਾ ਨੌਜਵਾਨ ਹੈ, ਜੋ 10 ਸਾਲ ਪਹਿਲੇ ਜਦੋਂ 12-15 ਸਾਲ ਦੀ ਉਮਰ ਦਾ ਨੌਜਵਾਨ ਸੀ, ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਬਦਲਾਅ ਦੇਖਿਆ ਹੈ। 10 ਸਾਲ ਦੇ ਅੰਦਰ-ਅੰਦਰ ਉਸ ਦੇ ਸੁਪਨਿਆਂ ਨੂੰ ਆਕਾਰ ਮਿਲਿਆ ਹੈ, ਧਾਰ ਮਿਲੀ ਹੈ ਅਤੇ ਉਸ ਦੇ ਆਤਮਵਿਸ਼ਵਾਸ ਵਿੱਚ ਇੱਕ ਨਵੀਂ ਚੇਤਨਾ ਜਗੀ ਹੈ ਅਤੇ ਉਹੀ ਦੇਸ਼ ਦੀ ਇੱਕ ਨਵੀਂ ਸਮਰੱਥਾ ਦੇ ਰੂਪ ਵਿੱਚ ਉੱਭਰ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਭਾਰਤ ਦੀ ਸਾਖ ਵਧੀ ਹੈ, ਭਾਰਤ ਦੇ ਪ੍ਰਤੀ ਦੇਖਣ ਦਾ ਨਜ਼ਰੀਆ ਬਦਲਿਆ ਹੈ।

 

 

 

ਅੱਜ ਵਿਸ਼ਵ ਵਿੱਚ ਨੌਜਵਾਨਾਂ ਦੇ ਲਈ ਸੰਭਾਵਨਾਵਾਂ ਦੇ ਦੁਆਰ ਖੁੱਲ੍ਹੇ ਹਨ। ਰੋਜ਼ਗਾਰ ਦੇ ਅਣਗਿਣਤ ਨਵੇਂ ਅਵਸਰ, ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਭੀ ਨਹੀਂ ਆਏ ਸਨ, ਉਹ ਅੱਜ ਉਨ੍ਹਾਂ ਦੇ ਦਰਵਾਜ਼ੇ ‘ਤੇ ਦਸਤਕ ਦੇ ਰਹੇ ਹਨ। ਸੰਭਾਵਨਾਵਾਂ ਵਧਦੀਆਂ ਗਈਆਂ ਹਨ। ਨਵੇਂ ਮੌਕੇ ਬਣ ਰਹੇ ਹਨ। ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਹੁਣ ਹੌਲ਼ੀ-ਹੌਲ਼ੀ ਚਲਣ ਦਾ ਇਰਾਦਾ ਨਹੀਂ ਹੈ। ਮੇਰੇ ਦੇਸ਼ ਦਾ ਨੌਜਵਾਨ incremental ਪ੍ਰਗਤੀ ਵਿੱਚ ਵਿਸ਼ਵਾਸ ਨਹੀਂ ਕਰਦਾ। ਮੇਰੇ ਦੇਸ਼ ਦਾ ਨੌਜਵਾਨ ਛਲਾਂਗ ਮਾਰਨ ਦੇ ਮੂਡ ਵਿੱਚ ਹੈ। ਉਹ ਛਲਾਂਗ ਮਾਰ ਕੇ ਨਵੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਦੇ ਮੂਡ ਵਿੱਚ ਹੈ। ਮੈਂ ਕਹਿਣਾ ਚਾਹਾਂਗਾ ਭਾਰਤ ਦੇ ਲਈ Golden Era (Golden Era for Bharat) ਹੈ। ਆਲਮੀ ਪਰਿਸਥਿਤੀਆਂ ਦੀ ਤੁਲਨਾ ਵਿੱਚ ਭੀ ਦੇਖੀਏ ਇਹ Golden Era ਹੈ, ਇਹ ਸਾਡਾ ਸਵਰਣਿਮ ਕਾਲਖੰਡ (our golden period) ਹੈ। 

 

ਮੇਰੇ ਪਿਆਰੇ ਦੇਸ਼ਵਾਸੀਓ,

 ਇਹ ਅਵਸਰ ਅਸੀਂ ਜਾਣ ਨਹੀਂ ਦੇਣਾ, ਇਹ ਮੌਕਾ ਸਾਨੂੰ ਜਾਣ ਨਹੀਂ ਦੇਣਾ ਚਾਹੀਦਾ ਹੈ ਅਤੇ ਇਸੇ ਮੌਕੇ ਨੂੰ ਪਕੜ ਕੇ ਆਪਣੇ ਸੁਪਨੇ ਅਤੇ ਸੰਕਲਪਾਂ ਨੂੰ ਲੈ ਕੇ ਚਲ ਪਵਾਂਗੇ ਤਾਂ ਅਸੀਂ ਦੇਸ਼ ਦੀ ਸਵਰਣਿਮ ਭਾਰਤ('Swarnim Bharat' -Golden India) ਦੀ ਜੋ ਅਪੇਖਿਆ ਅਤੇ ਸਾਨੂੰ ਵਿਕਸਿਤ ਭਾਰਤ (developed Bharat) ਦਾ 2047 ਦਾ ਲਕਸ਼ ਅਸੀਂ ਪੂਰਾ ਕਰਕੇ ਰਹਾਂਗੇ। ਅਸੀਂ ਸਦੀਆਂ ਦੀਆਂ ਬੇੜੀਆਂ ਨੂੰ ਤੋੜ ਕੇ ਨਿਕਲੇ ਹਾਂ। 

 

ਅੱਜ, Tourism ਦਾ ਖੇਤਰ ਹੋਵੇ, MSMEs ਦਾ ਖੇਤਰ ਹੋਵੇ, Education ਹੋਵੇ, Health sector ਹੋਵੇ, Transport sector ਹੋਵੇ, ਖੇਤੀ ਅਤੇ ਕਿਸਾਨੀ ਦਾ ਸੈਕਟਰ ਹੋਵੇ, ਹਰ ਸੈਕਟਰ ਵਿੱਚ ਇੱਕ ਨਵਾਂ ਆਧੁਨਿਕ ਸਿਸਟਮ ਬਣ ਰਿਹਾ ਹੈ। ਅਸੀਂ ਵਿਸ਼ਵ ਦੀਆਂ best practices ਨੂੰ ਭੀ ਅੱਗੇ ਰੱਖਦੇ ਹੋਏ ਅਸੀਂ ਸਾਡੇ ਦੇਸ਼ ਦੀਆਂ ਪਰਿਸਥਿਤੀਆਂ ਦੇ ਅਨੁਸਾਰ ਅੱਗੇ ਵਧਣਾ ਚਾਹੁੰਦੇ ਹਾਂ। ਹਰ ਸੈਕਟਰ ਵਿੱਚ ਆਧੁਨਿਕਤਾ ਦੀ ਜ਼ਰੂਰਤ ਹੈ, ਨਵੇਂਪਣ ਦੀ ਜ਼ਰੂਰਤ ਹੈ। ਟੈਕਨੋਲੋਜੀ ਨੂੰ ਜੋੜਨ ਦੀ ਜ਼ਰੂਰਤ ਹੈ। ਅਤੇ ਹਰ ਸੈਕਟਰ ਵਿੱਚ ਸਾਡੀਆਂ ਨਵੀਆਂ ਨੀਤੀਆਂ ਦੇ ਕਾਰਨ ਇਨ੍ਹਾਂ ਸਾਰੇ ਖੇਤਰਾਂ ਵਿੱਚ ਇੱਕ ਨਵਾਂ support ਮਿਲ ਰਿਹਾ ਹੈ,  ਨਵੀਂ ਤਾਕਤ ਮਿਲ ਰਹੀ ਹੈ। ਸਾਡੇ ਸਾਰੇ ਅਵਰੋਧ ਹਟਣ, ਸਾਡੀ ਮੰਦੀ ਤੋਂ ਦੂਰ ਹੋਵੇ, ਅਸੀਂ ਪੂਰੀ ਸਮਰੱਥਾ ਦੇ ਨਾਲ ਚਲ ਪਈਏ, ਖਿਲ ਉੱਠੀਏ, ਸੁਪਨਿਆਂ ਨੂੰ ਪਾ ਕੇ ਰਹੀਏ, ਸਿੱਧੀ ਨੂੰ ਅਸੀਂ ਆਪਣੇ ਨਿਕਟ ਦੇਖੀਏ, ਅਸੀਂ ਆਤਮਸਾਤ ਕਰੀਏ ਉਸ ਦਿਸ਼ਾ ਵਿੱਚ ਅਸੀਂ ਚਲਣਾ ਹੈ। ਹੁਣ ਆਪ (ਤੁਸੀਂ) ਦੇਖੋ, ਕਿਤਨਾ ਬੜਾ ਬਦਲਾਅ ਆ ਰਿਹਾ ਹੈ। 

 

ਮੈਂ ਇੱਕਦਮ ਜ਼ਮੀਨੀ ਪੱਧਰ ਦੀ ਬਾਤ ਕਰ ਰਿਹਾ ਹਾਂ, women self help group, ਅੱਜ ਦਸ ਸਾਲ ਵਿੱਚ ਸਾਡੀਆਂ 10 ਕਰੋੜ ਭੈਣਾਂ women self help group ਵਿੱਚ ਜੁੜੀਆਂ ਹਨ, 10 ਕਰੋੜ ਨਵੀਆਂ ਭੈਣਾਂ। ਸਾਨੂੰ ਗਰਵ (ਮਾਣ)  ਹੋ ਰਿਹਾ ਹੈ ਕਿ ਸਾਡੇ ਸਾਧਾਰਣ ਪਰਿਵਾਰਾਂ ਦੀਆਂ ਪਿੰਡਾਂ ਦੀਆਂ 10 ਕਰੋੜ  ਮਹਿਲਾਵਾਂ ਆਰਥਿਕ ਤੌਰ ‘ਤੇ ਆਤਮਨਿਰਭਰ ਬਣ ਰਹੀਆਂ ਹਨ ਅਤੇ ਜਦੋਂ ਮਹਿਲਾਵਾਂ ਆਰਥਿਕ ਤੌਰ ‘ਤੇ ਆਤਮਨਿਰਭਰ ਬਣਦੀਆਂ ਹਨ ਤਦ ਪਰਿਵਾਰ ਦੀ ਨਿਰਣਾ ਪ੍ਰਕਿਰਿਆ ਦੀਆਂ ਹਿੱਸੇਦਾਰ ਬਣਦੀਆਂ ਹਨ, ਇੱਕ ਬਹੁਤ ਬੜੇ ਸਮਾਜਿਕ ਪਰਿਵਰਤਨ ਦੀ ਗਰੰਟੀ ਲੈ ਕੇ ਆਉਂਦੀਆਂ ਹਨ। 

 

 

ਮੈਨੂੰ ਗਰਵ (ਮਾਣ) ਹੈ ਇਸ ਬਾਤ ‘ਤੇ, ਲੇਕਿਨ ਨਾਲ-ਨਾਲ ਮੈਨੂੰ ਗਰਵ (ਮਾਣ) ਇਸ ਬਾਤ ਦਾ ਭੀ ਹੈ ਕਿ ਸਾਡੇ C.E.O. ਅੱਜ ਵਿਸ਼ਵ ਭਰ ਦੇ ਅੰਦਰ ਆਪਣੀ ਧਾਕ ਜਮਾ ਰਹੇ ਹਨ।  ਭਾਰਤ  ਦੇ ਸਾਡੇ C.E.O. ਵਿਸ਼‍ਵ ਭਰ ਵਿੱਚ ਆਪਣੀ ਧਾਕ ਜਮਾਂ ਰਹੇ ਹਨ। ਸਾਡੇ ਲਈ ਖੁਸ਼ੀ ਦੀ ਬਾਤ ਹੈ ਕਿ ਇੱਕ ਤਰਫ਼ ਮੇਰੇ C.E.O.  ਦੁਨੀਆ ਭਰ ਵਿੱਚ ਨਾਮ ਕਮਾ ਰਹੇ ਹਨ,  ਭਾਰਤ ਦਾ ਨਾਮ ਬਣਾ ਰਹੇ ਹਨ ਤਾਂ ਦੂਸਰੀ ਤਰਫ਼ women self help groups ਤੋਂ ਇੱਕ ਕਰੋੜ ਮੇਰੀਆਂ ਸਾਧਾਰਣ ਪਰਿਵਾਰਾਂ ਦੀਆਂ ਮਾਤਾਵਾਂ-ਭੈਣਾਂ ਲੱਖਪਤੀ ਦੀਦੀ ਬਣਦੀਆਂ ਹਨ ,  ਮੇਰੇ ਲਈ ਇਹ ਭੀ ਉਤਨੀ ਹੀ ਗਰਵ (ਮਾਣ) ਦੀ ਬਾਤ ਹੈ ।  ਹੁਣ ਅਸੀਂ self help group ਨੂੰ 10 ਲੱਖ ਰੁਪਏ ਤੋਂ 20 ਲੱਖ ਰੁਪਏ ਦੇਣ ਦਾ ਨਿਰਣਾ ਕੀਤਾ ਹੈ।  ਹੁਣ ਤੱਕ 9 ਲੱਖ ਕਰੋੜ ਰੁਪਏ ਬੈਂਕਾਂ  ਦੇ ਮਾਧਿਆਮ ਨਾਲ ਸਾਡੇ ਇਨ੍ਹਾਂ women self help groups ਨੂੰ ਮਿਲੇ ਹਨ ਅਤੇ ਜਿਸ ਦੀ ਮਦਦ ਨਾਲ ਉਹ ਆਪਣੇ ਅਨੇਕਵਿਦ ਕੰਮਾਂ ਨੂੰ ਵਧਾ ਰਹੇ ਹਨ।

 

 

 

ਮੇਰੇ ਸਾਥੀਓ,

 

ਮੇਰੇ ਨੌਜਵਾਨ ਇਸ ਤਰਫ਼ ਧਿਆਨ ਦੇਣ, ਸ‍ਪੇਸ ਸੈਕ‍ਟਰ ਇੱਕ ਫਿਊਚਰ ਹੈ ਸਾਡੇ ਨਾਲ ਜੁੜਿਆ ਹੋਇਆ,  ਇੱਕ ਮਹੱਤ‍ਵਪੂਰਨ  ਪਹਿਲੂ ਹੈ  ਅਸੀਂ ਉਸ ‘ਤੇ ਭੀ ਬਲ ਦੇ ਰਹੇ ਹਾਂ।  ਅਸੀਂ ਸ‍ਪੇਸ ਸੈਕ‍ਟਰ ਵਿੱਚ ਬਹੁਤ reform ਕੀਤੇ ਹਨ।  ਜਿਨ੍ਹਾਂ ਬੰਧਨਾਂ ਵਿੱਚ ਸ‍ਪੇਸ ਸੈਕ‍ਟਰ ਨੂੰ ਬੰਨ੍ਹ ਕੇ ਰੱਖਿਆ ਸੀ,  ਉਸ ਨੂੰ ਅਸੀਂ ਖੋਲ੍ਹ ਦਿੱਤਾ ਹੈ। ਅੱਜ ਸੈਂਕੜੋਂ Startups ਸ‍ਪੇਸ  ਦੇ ਸੈਕ‍ਟਰ ਵਿੱਚ ਆ ਰਹੇ ਹਨ।  Vibrant ਬਣਦਾ ਜਾਂਦਾ ਸਾਡਾ ਸ‍ਪੇਸ ਸੈਕ‍ਟਰ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਰਾਸ਼‍ਟਰ ਬਣਾਉਣ ਦਾ ਇੱਕ ਮਹੱਤ‍ਵਪੂਰਨ ਅੰਗ ਹੈ। ਅਤੇ ਅਸੀਂ ਇਸ ਨੂੰ ਦੂਰ ਦੀ ਸੋਚ ਦੇ ਨਾਲ ਮਜ਼ਬੂਤੀ  ਦੇ ਰਹੇ ਹਾਂ। ਅੱਜ ਪ੍ਰਾਈਵੇਟ ਸੈਟੇਲਾਇਟਸ,  ਪ੍ਰਾਈਵੇਟ ਰਾਕਟ ਲਾਂਚ ਹੋ ਰਹੇ ਹਨ,  ਇਹ ਗਰਵ(ਮਾਣ)ਦੀ ਬਾਤ ਹੈ। ਅੱਜ ਮੈਂ ਕਹਿ ਸਕਦਾ ਹਾਂ ਜਦੋਂ ਨੀਤੀ ਠੀਕ ਹੁੰਦੀ ਹੈ,  ਨੀਅਤ ਠੀਕ ਹੁੰਦੀ ਹੈ ਅਤੇ ਪੂਰਨ ਸਮਰਪਣ ਨਾਲ ਰਾਸ਼‍ਟਰ ਦਾ ਕਲਿਆਣ ਇਹੀ ਮੰਤਰ ਹੁੰਦਾ ਹੈ ਤਾਂ ਨਿਸ਼ਚਿਤ ਪਰਿਣਾਮ ਅਸੀਂ ਪ੍ਰਾਪ‍ਤ ਕਰਕੇ ਰਹਿੰਦੇ ਹਾਂ।

 

 

ਮੇਰੇ ਪਿਆਰੇ ਦੇਸ਼ਵਾਸੀਓ,

 

ਅੱਜ ਸਾਡੇ ਦੇਸ਼ (our nation) ਵਿੱਚ ਨਵੇਂ ਅਵਸਰ ਬਣਨ, ਤਦ ਮੈਂ ਕਹਿ ਸਕਦਾ ਹਾਂ ਦੋ ਚੀਜ਼ਾਂ ਹੋਰ ਹੋਣ,  ਜਿਸ ਨੇ ਵਿਕਾਸ ਨੂੰ ਇੱਕ ਗਤੀ ਦਿੱਤੀ ਹੈ,  ਵਿਕਾਸ ਨੂੰ ਇੱਕ ਨਵੀਂ ਛਲਾਂਗ ਦਿੱਤੀ ਹੈ ਅਤੇ ਇਹ ਹੈ-ਪਹਿਲਾ ਹੈ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ। ਅਸੀਂ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਬਹੁਤ ਬੜੇ ਕਦਮ ਉਠਾਏ ਹਨ। ਅਤੇ ਦੂਸਰੀ ਤਰਫ਼ ਸਾਧਾਰਣ ਮਾਨਵੀ  ਦੇ ਜੀਵਨ ਵਿੱਚ ਜੋ  ਬਾਧਾਵਾਂ (ਰੁਕਾਵਟਾਂ) ਹਨ,  Ease of living ਦਾ ਸਾਡਾ ਜੋ ਸੁਪਨਾ ਹੈ,  ਉਸ ‘ਤੇ ਭੀ ਅਸੀਂ ਉਤਨਾ ਹੀ ਬਲ ਦਿੱਤਾ ਹੈ।

 

 

 

ਪਿਛਲੇ ਇੱਕ ਦਹਾਕੇ ਵਿੱਚ ਅਭੂਤਪੂਰਵ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋਇਆ ਹੈ। ਰੇਲ ਹੋਵੇ,  ਰੋਡ ਹੋਵੇ,  ਏਅਰਪੋਰਟ ਹੋਵੇ,  ਪੋਰਟ ਹੋਵੇ,  broadband connectivity ਹੋਵੇ,  ਪਿੰਡ-ਪਿੰਡ ਨਵੇਂ ਸਕੂਲ ਬਣਾਉਣ ਦੀ ਬਾਤ ਹੋਵੇ, ਜੰਗਲਾਂ ਵਿੱਚ ਸ‍ਕੂਲ ਬਣਾਉਣ ਦੀ ਬਾਤ ਹੋਵੇ,  ਆਯੁਸ਼ਮਾਨ ਭਾਰਤ ਸਕੀਮਾਂ ਦੇ ਜ਼ਰੀਏ (through Ayushman Bharat schemes) ਦੂਰ-ਸੁਦੂਰ ਇਲਾਕਿਆਂ ਵਿੱਚ ਹਸਤਪਾਲ ਬਣਾਉਣ ਦੀ ਬਾਤ ਹੋਵੇ,  ਆਰੋਗਯ ਮੰਦਿਰ (Arogya mandirs) ਬਣਾਉਣ ਦੀ ਬਾਤ ਹੋਵੇ,  ਮੈਡੀਕਲ ਕਾਲਜਾਂ ਦਾ ਕੰਮ ਹੋਵੇ,  ਆਯੁਸ਼ਮਾਨ‍ ਆਰੋਗਯ ਮੰਦਿਰਾਂ ਦਾ ਨਿਰਮਾਣ ਚਲਦਾ ਹੋਵੇ,  60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ (‘Amrit Sarovars’) ਬਣੇ ਹੋਣ,  ਦੋ ਲੱਖ ਪੰਚਾਇਤਾਂ (Panchayats) ਤੱਕ Optical fiber network ਪਹੁੰਚਿਆ ਹੋਵੇ,  ਨਹਿਰਾਂ ਦਾ ਇੱਕ ਬਹੁਤ ਬੜਾ ਜਾਲ ਵਿਛਾਇਆ ਜਾ ਰਿਹਾ ਹੋਵੇ,  ਚਾਰ ਕਰੋੜ ਪੱਕੇ ਘਰ (pukka homes) ਬਣਨਾ, ਗ਼ਰੀਬਾਂ ਨੂੰ ਇੱਕ ਨਵਾਂ ਆਸਰਾ ਮਿਲਣਾ,  ਤਿੰਨ ਕਰੋੜ ਨਵੇਂ ਘਰ ਬਣਾਉਣ  ਦੇ ਸੰਕਲ‍ਪ ਦੇ ਨਾਲ ਅੱਗੇ ਵਧਣ ਦੀ ਸਾਡੀ ਕੋਸ਼ਿਸ਼ ਹੋਵੇ।

 

 

 

ਸਾਡਾ ਉੱਤਰ ਪੂਰਬ ਭਾਰਤ (ਨੌਰਥ ਈਸ‍ਟ ਇੰਡੀਆ) ਉਸ ਦਾ ਇਲਾਕਾ ਅੱਜ ਇਨਫ੍ਰਾਸਟ੍ਰਕਚਰ ਦੇ ਲਈ ਜਾਣਿਆ ਜਾਣ ਲਗਿਆ ਹੈ ਅਤੇ ਅਸੀਂ ਇਹ ਜੋ ਕਾਇਆਕਲ‍ਪ ਕੀਤਾ ਹੈ,  ਉਸ ਦਾ ਸਭ ਤੋਂ ਬੜਾ ਲਾਭ ਸਮਾਜ  ਦੇ ਉਨ੍ਹਾਂ ਵਰਗਾਂ ਤੱਕ ਅਸੀਂ ਪਹੁੰਚੇ ਹਾਂ, ਜਦੋਂ ਗ੍ਰਾਮੀਣ ਸੜਕਾਂ ਉੱਥੇ ਬਣੀਆਂ ਹਨ,  ਜਿਨ੍ਹਾਂ ਦੀ ਤਰਫ਼ ਕੋਈ ਦੇਖਦਾ ਨਹੀਂ ਸੀ, ਜਿਨ੍ਹਾਂ ਇਲਾਕਿਆਂ ਨੂੰ ਨਹੀਂ ਦੇਖਦਾ ਸੀ , ਜਿਨ੍ਹਾਂ ਪਿੰਡਾਂ ਨੂੰ ਨਹੀਂ ਦੇਖਦਾ ਸੀ।  ਦਲਿਤ ਹੋਣ,  ਪੀੜਿਤ ਹੋਣ,  ਸ਼ੋਸ਼ਿਤ ਹੋਣ,  ਵੰਚਿਤ ਹੋਣ,  ਪਿਛੜੇ ਹੋਣ,  ਆਦਿਵਾਸੀ ਹੋਣ,  ਜੰਗਲ ਵਿੱਚ ਰਹਿਣ ਵਾਲੇ ਹੋਣ,  ਦੂਰ-ਸਦੂਰ ਪਹਾੜਾਂ ਵਿੱਚ ਰਹਿਣ ਵਾਲੇ ਹੋਣ, ਸੀਮਾਵਰਤੀ ਸ‍ਥਾਨ ‘ਤੇ ਰਹਿਣ ਵਾਲੇ ਹੋਣ,  ਅਸੀਂ ਉਨ੍ਹਾਂ ਦੀਆ ਜ਼ਰੂਰਤਾਂ ਦੀ ਪੂਰਤੀ ਕੀਤੀ ਹੈ।

 

 

 

ਸਾਡੇ ਮਛੇਰੇ ਭਾਈ-ਭੈਣਾਂ (our fisherfolk brothers and sisters) ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਸਾਡੇ ਪਸ਼ੂਪਾਲਕਾਂ ਦੇ ਜੀਵਨ ਨੂੰ ਬਦਲਣਾ, ਇੱਕ ਤਰ੍ਹਾਂ ਨਾਲ ਸੰਪੂਰਨ ਵਿਕਾਸ ਦਾ ਪ੍ਰਯਾਸ ਸਾਡੀਆਂ ਨੀਤੀਆਂ ਵਿੱਚ ਰਿਹਾ, ਸਾਡੀ ਨੀਅਤ ਵਿੱਚ ਰਿਹਾ ਹੈ,  ਸਾਡੇ Reforms ਵਿੱਚ ਰਿਹਾ ਹੈ, ਸਾਡੇ ਕਾਰਜਕ੍ਰਮਾਂ ਵਿੱਚ ਰਿਹਾ ਹੈ, ਸਾਡੀ ਕਾਰਜਸ਼ੈਲੀ ਵਿੱਚ ਰਿਹਾ ਹੈ।  ਅਤੇ ਉਨ੍ਹਾਂ ਸਭ ਤੋਂ, ਸਭ ਤੋਂ ਬੜਾ ਲਾਭ ਮੇਰੇ ਨੌਜਵਾਨਾਂ ਨੂੰ ਮਿਲਦਾ ਹੈ।  ਉਨ੍ਹਾਂ ਨੂੰ ਨਵੇਂ-ਨਵੇਂ ਅਵਸਰ ਮਿਲਦੇ ਹਨ,  ਨਵੇਂ-ਨਵੇਂ ਖੇਤਰ ਵਿੱਚ ਕਦਮ ਰੱਖਣ ਦਾ ਉਸ ਦੇ ਲਈ ਸੰਭਾਵਨਾਵਾਂ ਬਣ ਜਾਂਦੀਆਂ ਹਨ ਅਤੇ ਉਹੀ ਤਾਂ ਸਭ ਤੋਂ ਜ਼ਿਆਦਾ ਰੋਜ਼ਗਾਰ  ਦੇ ਰਿਹਾ ਹੈ ਅਤੇ ਸਭ ਤੋਂ ਜ਼ਿਆਦਾ ਰੋਜ਼ਗਾਰ ਪ੍ਰਾਪ‍ਤ ਕਰਨ ਦਾ ਅਵਸਰ ਇਨ੍ਹਾਂ ਹੀ ਸਮੇਂ ਵਿੱਚ ਉਨ੍ਹਾਂ ਨੂੰ ਮਿਲਿਆ ਹੈ।

 

 

ਸਾਡਾ ਜੋ ਮੱਧ ਵਰਗੀ ਪਰਿਵਾਰ (middle-class families) ਹਨ,  ਮੱਧ  ਵਰਗੀ ਪਰਿਵਾਰ ਨੂੰ Quality of Life ,  ਉਹ ਸੁਭਾਵਿਕ ਉਸ ਦੀ ਅਪੇਖਿਆ ਰਹਿੰਦੀ ਹੈ ।  ਉਹ ਦੇਸ਼ ਦੇ ਲਈ ਬਹੁਤ ਦਿੰਦਾ ਹੈ,  ਤਾਂ ਦੇਸ਼ ਦੀ ਭੀ ਜ਼ਿੰਮੇਵਾਰੀ ਹੈ ਕਿ ਉਸ ਦੀ ਜੋ Quality of Life ਵਿੱਚ ਉਸ ਦੀਆਂ ਜੋ ਅਪੇਖਿਆਵਾਂ ਹਨ,  ਸਰਕਾਰ ਦੀਆਂ ਕਠਿਨਾਈਆਂ ਤੋਂ ਮੁਕ‍ਤੀਆਂ ਦੀ ਉਸ ਦੀਆਂ ਜੋ ਅਪੇਖਿਆਵਾਂ ਹਨ ਉਸ ਨੂੰ ਪੂਰਨ ਕਰਨ  ਦੇ ਲਈ ਅਸੀਂ ਨਿਰੰਤਰ ਪ੍ਰਯਾਸ ਕਰਦੇ ਹਾਂ ਅਤੇ ਮੈਂ ਤਾਂ ਸੁਪਨਾ ਦੇਖਿਆ ਹੈ ਕਿ 2047 ਜਦੋਂ ਵਿਕਸਿਤ ਭਾਰਤ (Viksit Bharat) ਦਾ ਸੁਪਨਾ ਹੋਵੇਗਾ ,  ਤਾਂ ਉਸ ਦੀ ਇੱਕ ਇਕਾਈ ਇਹ ਭੀ ਹੋਵੇਗੀ ਕਿ ਸਾਧਾਰਣ ਮਾਨਵੀ ਦੇ ਜੀਵਨ ਵਿੱਚ ਸਰਕਾਰ ਦੇ ਦਖਲ ਘੱਟ ਹੋਣ ।  ਜਿੱਥੇ ਸਰਕਾਰ ਦੀ ਜ਼ਰੂਰਤ ਹੋਵੇ ਉੱਥੇ ਅਭਾਵ ਨਾ ਹੋਵੇ ਅਤੇ ਜਿੱਥੇ ਸਰਕਾਰ ਦੀ ਦੇਰ  ਦੇ ਕਾਰਨ ਪ੍ਰਭਾਵ ਭੀ ਨਾ ਹੋਵੇ ਇਸ ਪ੍ਰਕਾਰ ਦੀ ਵਿਵਸਥਾ ‘ਤੇ ਅਸੀਂ ਪ੍ਰਤੀਬੱਧ ਹਾਂ।

 

 

ਮੇਰੇ ਪਿਆਰੇ ਦੇਸ਼ਵਾਸੀਓ,

 

ਅਸੀਂ ਛੋਟੀਆਂ-ਛੋਟੀਆਂ ਜ਼ਰੂਰਤਾਂ ‘ਤੇ ਭੀ ਧਿਆਨ ਦਿੰਦੇ ਹਾਂ। ਅਸੀਂ ਛੋਟੀਆਂ-ਛੋਟੀਆਂ ਜ਼ਰੂਰਤਾਂ ‘ਤੇ ਧਿਆਨ ਦਿੰਦੇ ਹਾਂ ਅਤੇ ਉਸ ਨੂੰ ਲੈ ਕੇ ਅਸੀਂ ਚਲਦੇ ਹਾਂ।  ਚਾਹੇ ਸਾਡੇ ਗ਼ਰੀਬ  ਦੇ ਘਰ ਦਾ ਚੁੱਲ੍ਹਾ ਜਲਦਾ ਰਹੇ,  ਗ਼ਰੀਬ ਦੀ ਮਾਂ ਕਦੇ ਹੰਝੂ ਪੀ ਕੇ ਸੌਣਾ ਨਾ ਪਵੇ ਅਤੇ ਇਸ ਦੇ ਲਈ ਮੁਫ਼ਤ ਇਲਾਜ ਦੀ ਯੋਜਨਾ ਸਾਡੀ ਚਲ ਰਹੀ ਹੈ। (ਮੁਫ਼ਤ)  ਬਿਜਲੀ,  ਪਾਣੀ,  ਗੈਸ(ਕਨੈਕਸ਼ਨ),  ਹੁਣ ਸੈਚੂਰੇਸ਼ਨ  ਦੇ ਮੋਡ ‘ਤੇ ਹਨ ਅਤੇ ਜਦੋਂ ਅਸੀਂ ਸੈਚੂਰੇਸ਼ਨ  ਦੀ ਬਾਤ ਕਰਦੇ ਹੈ ਤਾਂ ਸ਼ਤ-ਪ੍ਰਤੀਸ਼ਤ ਹੁੰਦਾ ਹੈ।  ਜਦੋਂ ਸੈਚੂਰੇਸ਼ਨ  ਹੁੰਦਾ ਹੈ,  ਤਾਂ ਉਸ ਨੂੰ ਜਾਤੀਵਾਦ ਦਾ ਰੰਗ ਨਹੀਂ ਲਗਦਾ ਹੈ। ਜਦੋਂ ਸੈਚੂਰੇਸ਼ਨ  ਹੁੰਦਾ ਹੈ ਤਾਂ ਉਸ ਵਿੱਚ ਵਾਮਪੰਥਿਕਤਾ ਦਾ ਰੰਗ ਨਹੀਂ ਲਗਦਾ ਹੈ।  ਜਦੋਂ ਸੈਚੂਰੇਸ਼ਨ  ਦਾ ਮੰਤਰ ਹੁੰਦਾ ਹੈ,  ਤਦ ਸੱਚੇ ਅਰਥ ਵਿੱਚ ਸਬਕਾ ਸਾਥ,  ਸਬਕਾ ਵਿਕਾਸ ("Sabka Saath, Sabka Vikas") ਦਾ ਮੰਤਰ ਸਾਕਾਰ ਹੁੰਦਾ ਹੈ।

 

 

ਲੋਕਾਂ ਦੇ ਜੀਵਨ ਵਿੱਚ ਸਰਕਾਰ ਦਾ ਦਖਲ ਘੱਟ ਹੋਵੇ ਉਸ ਦਿਸ਼ਾ ਵਿੱਚ ਅਸੀਂ ਹਜ਼ਾਰਾਂ compliances ਦੇ ਲਈ ਸਰਕਾਰ ਸਾਧਾਰਣ ਮਾਨਵੀ ‘ਤੇ ਬੋਝ ਪਾਉਂਦੀ ਸੀ, ਅਸੀਂ ਦੇਸ਼ਵਾਸੀਆਂ ਦੇ ਲਈ ਡੇਢ  ਹਜ਼ਾਰ ਤੋਂ ਜ਼ਿਆਦਾ (over 1,500 laws) ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਤਾਕਿ ਕਾਨੂੰਨਾਂ  ਦੇ ਜੰਜਾਲ ਦੇ ਅੰਦਰ ਦੇਸ਼ਵਾਸੀਆਂ ਨੂੰ ਫਸਣਾ ਨਾ ਪਵੇ। ਅਸੀਂ ਛੋਟੀਆਂ-ਛੋਟੀਆਂ ਗਲਤੀਆਂ ਦੇ ਕਾਰਨ ਐਸੇ ਕਾਨੂੰਨ ਬਣੇ ਸਨ ਉਨ੍ਹਾਂ ਨੂੰ ਜੇਲ੍ਹ ਵਿੱਚ ਅੰਦਰ ਢਕੇਲ ਦਿੱਤਾ ਜਾਵੇ। ਅਸੀਂ ਉਨ੍ਹਾਂ ਛੋਟੇ-ਛੋਟੇ ਕਾਰਨਾਂ ਤੋਂ ਜੇਲ੍ਹ ਜਾਣ ਦੀਆਂ ਜੋ ਪਰੰਪਰਾਵਾਂ ਸਨ,  ਉਨ੍ਹਾਂ ਸਾਰੇ ਕਾਨੂੰਨਾਂ ਨੂੰ ਨਸ਼‍ਟ ਕਰ ਦਿੱਤਾ ਅਤੇ ਉਸ ਨੂੰ ਕਾਨੂੰਨਾਂ ਨੂੰ ਜੇਲ੍ਹ ਭੇਜਣ ਦੇ ਪ੍ਰਾਵਧਾਨ ਨੂੰ ਵਿਵਸਥਾ ਤੋਂ ਬਾਹਰ ਕਰ ਦਿੱਤਾ ਹੈ। ਅੱਜ ਅਸੀਂ ਜੋ ਆਜ਼ਾਦੀ  ਦੇ ਵਿਰਾਸਤ  ਦੇ ਗਰਵ(ਮਾਣ) ਦੀ ਜੋ ਅਸੀਂ ਬਾਤ ਕਰਦੇ ਹਾਂ  ਸਦੀਆਂ ਤੋਂ ਸਾਡੇ ਪਾਸ ਜੋ ਕ੍ਰਿਮਿਨਲ ਲਾਅ (centuries-old criminal laws) ਸਨ,  ਅੱਜ ਅਸੀਂ ਉਸ ਨੂੰ ਨਵੇਂ ਕ੍ਰਿਮਿਨਲ ਲਾਅ (new criminal laws) ਜਿਸ ਨੂੰ ਅਸੀਂ ‍ਨਯਾਯ ਸੰਹਿਤਾ (Bharatiya) Nyaya Sanhita) ਦੇ ਰੂਪ ਵਿੱਚ ਅਤੇ ਜਿਸ ਦੇ ਮੂਲ ਵਿੱਚ ਦੰਡ ਨਹੀਂ ਤਾਂ ਨਾਗਰਿਕਾਂ ਨੂੰ ‍ ਨਯਾਯ ਇਸ ਭਾਵ ਨੂੰ ਅਸੀਂ ਪ੍ਰਬਲ ਬਣਾਇਆ ਹੈ।

 

 

Ease of Living ਬਣਾਉਣ ਵਿੱਚ ਦੇਸ਼ ਵਿਆਪੀ ਮਿਸ਼ਨ (ਰਾਸ਼ਟਰ ਵਿਆਪੀ ਮਿਸ਼ਨ-nationwide mission) ਵਿੱਚ ਅਸੀਂ ਕੰਮ ਕਰ ਰਹੇ ਹਾਂ।  ਹਰ ਲੈਵਲ ‘ਤੇ ਮੈਂ ਸਰਕਾਰ  ਦੇ ਪ੍ਰਤੀ ਇਸ ਚੀਜ਼ਾਂ ਦਾ ਸੱਦਾ ਦਿੰਦਾ ਹਾਂ।  ਮੈਂ ਜਨ-ਪ੍ਰਤੀਨਿਧੀ ਉਹ ਕਿਸੇ ਭੀ ਦਲ  ਦੇ ਕਿਉਂ ਨਾ ਹੋਵੇ,  ਕਿਸੇ ਭੀ ਰਾਜ‍ ਦੇ ਕਿਉਂ ਨਾ ਹੋਵੇ ਸਭ ਨੂੰ ਆਗਰਹਿ (ਤਾਕੀਦ) ਕਰਦਾ ਹਾਂ ਕਿ ਅਸੀਂ ਇੱਕ ਮਿਸ਼ਨ ਮੋਡ (mission mode) ਵਿੱਚ Ease of Living ਲਈ ਕਦਮ ਉਠਾਉਣੇ ਚਾਹੀਦੇ ਹਨ।  ਮੈਂ ਸਾਡੇ ਨੌਜਵਾਨਾਂ ਨੂੰ,  Professionals ਨੂੰ,  ਸਭ ਨੂੰ ਮੈਂ ਕਹਿਣਾ ਚਾਹੁੰਦਾ ਹਾਂ, ਆਪ (ਤੁਸੀਂ) ਆਪਣੇ ਸ‍ਥਾਨ ‘ਤੇ ਜਿੱਥੇ ਤੁਹਾਨੂੰ ਛੋਟੀਆਂ-ਛੋਟੀਆਂ ਦਿੱਕਤਾਂ ਹੁੰਦੀਆਂ ਹਨ ਆਪ (ਤੁਸੀਂ) ਉਸ ਨੂੰ solutions ਨੂੰ ਲੈ ਕੇ  ਸਰਕਾਰ ਨੂੰ ਚਿੱਠੀ ਲਿਖਦੇ ਰਹੋ। ਸਰਕਾਰ ਨੂੰ ਦੱਸੋ ਕਿ ਬਿਨਾ ਕਾਰਨ ਦੀ ਕਠਿਨਾਈ ਆਵੇ, ਉਸ ਨੂੰ ਦੂਰ ਕਰਨ ਨਾਲ ਕੋਈ ਨੁਕਸਾਨ ਨਹੀਂ ਹੈ, ਮੈਂ ਪੱਕਾ ਮੰਨਦਾ ਹਾਂ ਅੱਜ ਸਰਕਾਰਾਂ ਸੰਵੇਦਨਸ਼ੀਲ ਹਨ।  ਹਰ ਸਰਕਾਰ ਸ‍ਥਾਨਕ ਸ‍ਵਰਾਜ ਦੀ ਸਰਕਾਰ ਹੋਵੇਗੀ ਜਾਂ ਰਾਜ‍ ਸਰਕਾਰ ਹੋਵੋਗੀ ਜਾਂ ਕੇਂਦਰ ਸਰਕਾਰ ਹੋਵੇਗੀ,  ਉਸ ਨੂੰ ਤਵੱਜੋ (importance) ਦੇਵੇਗੀ।

 

Governance ਵਿੱਚ Reforms ,  ਇਹ ਸਾਨੂੰ ਵਿਕਸਿਤ ਭਾਰਤ @ 2047  ਦੇ ਸੁਪਨੇ ਦੇ ਲਈ ਅਸੀਂ ਉਸ ਨੂੰ ਜ਼ੋਰ ਲਗਾ ਕੇ  ਦੇ ਅੱਗੇ ਵਧਾਉਣਾ ਹੋਵੇਗਾ ਤਾਕਿ ਸਾਧਾਰਣ ਮਾਨਵੀ  ਦੇ ਜੀਵਨ ਵਿੱਚ ਅਵਸਰ ਹੀ ਅਵਸਰ ਪੈਦਾ  ਹੋਣ,  ਰੁਕਾਵਟਾਂ ਖ਼ਤਮ ਹੀ ਖ਼ਤਮ ਹੁੰਦੀਆਂ ਚਲੀਆਂ ਜਾਣ।  ਨਾਗਰਿਕਾਂ ਨੂੰ Dignity of Citizen,  ਨਾਗਰਿਕਾਂ  ਦੇ ਜੀਵਨ ਵਿੱਚ ਸਨਮਾਨ ਮਿਲਣ, ਡਿਲਿਵਰੀ  ਦੇ ਸਬੰਧ ਵਿੱਚ ਕਦੇ ਕਿਸੇ ਨੂੰ ਇਹ ਕਹਿਣ ਦੀ ਨੌਬਤ ਨਾ ਆਵੇ ਕਿ ਇਹ ਤਾਂ ਮੇਰਾ ਹੱਕ ਸੀ ਕਿ ਮੈਨੂੰ ਮਿਲਿਆ ਨਹੀਂ, ਉਸ ਨੂੰ ਖੋਜਣਾ ਨਾ ਪਵੇ,  ਸਰਕਾਰ  ਦੇ Governance ਵਿੱਚ Delivery System ਨੂੰ ਹੋਰ ਮਜ਼ਬੂਤੀ ਚਾਹੀਦੀ ਹੈ।

 

 

 ਆਪ (ਤੁਸੀਂ) ਦੇਖੋ ਦੇਸ਼ ਵਿੱਚ ਜਦੋਂ ਅਸੀਂ ਰਿਫਾਰਮ ਦੀ ਬਾਤ ਕਰਦੇ ਹਾਂ।  ਅੱਜ ਦੇਸ਼ ਵਿੱਚ ਕਰੀਬ-ਕਰੀਬ ਤਿੰਨ ਲੱਖ ਸੰਸਥਾਵਾਂ ਕੰਮ ਕਰ ਰਹੀਆਂ ਹਨ।  ਚਾਹੇ ਪੰਚਾਇਤ ਹੋਵੇ,  ਨਗਰ ਪੰਚਾਇਤ ਹੋਵੇ,  ਨਗਰ ਪਾਲਿਕਾ ਹੋਵੇ,  ਮਹਾਨਗਰ ਪਾਲਿਕਾ ਹੋਵੇ ,  UT ਹੋਵੇ ,  State ਹੋਵੇ ,  District ਹੋਵੇ ,  ਕੇਂਦਰ ਹੋਵੇ, ਛੋਟੀਆਂ-ਮੋਟੀਆਂ ਤਿੰਨ ਲੱਖ ਕਰੀਬ-ਕਰੀਬ ਇਕਾਈਆਂ ਹਨ। ਅਗਰ ਇਨ੍ਹਾਂ ਸਾਡੀਆਂ ਤਿੰਨ ਲੱਖ ਇਕਾਈਆਂ ਨੂੰ ਮੈਂ ਅੱਜ ਸੱਦਾ ਦਿੰਦਾ ਹਾਂ ਕਿ ਅਗਰ  ਆਪ (ਤੁਸੀਂ) ਸਾਲ ਵਿੱਚ ਆਪਣੇ ਪੱਧਰ ‘ਤੇ ਜਿਨ੍ਹਾਂ ਚੀਜ਼ਾਂ ਦੀਆਂ ਜ਼ਰੂਰਤ ਹੈ ਸਾਧਾਰਣ ਮਾਨਵੀ  ਦੇ ਲਈ ,  ਦੋ ਰਿਫਾਰਮ ਕਰੋ ,  ਜ਼ਿਆਦਾ ਨਹੀਂ ਕਹਿ ਰਿਹਾ ਹਾਂ ਮੇਰੇ ਸਾਥੀਓ ।  ਇੱਕ ਪੰਚਾਇਤ ਹੋਵੇ,  ਇੱਕ ਰਾਜ ਸਰਕਾਰ ਹੋਵੇ,  ਕੋਈ ਵਿਭਾਗ ਹੋਵੇ,  ਸਿਰਫ਼ ਇੱਕ ਸਾਲ ਵਿੱਚ ਦੋ ਰਿਫਾਰਮ ਅਤੇ ਉਸ ਨੂੰ ਜ਼ਮੀਨ ‘ਤੇ ਉਤਾਰੋ। ਆਪ (ਤੁਸੀਂ) ਦੇਖੋ ਅਸੀਂ ਦੇਖਦੇ ਹੀ ਦੇਖਦੇ ਇੱਕ ਸਾਲ ਵਿੱਚ ਕਰੀਬ-ਕਰੀਬ 25-30 ਲੱਖ ਰਿਫਾਰਮ ਕਰ ਸਕਦੇ ਹਾਂ।  ਜਦੋਂ 25-30 ਲੱਖ ਰਿਫਾਰਮ ਹੋ ਜਾਣ ਤਦ ਸਾਧਾਰਣ ਮਾਨਵੀ ਦਾ ਵਿਸ਼ਵਾਸ ਕਿਤਨਾ ਵਧ ਜਾਵੇਗਾ। ਉਸ ਦੀ ਸ਼ਕਤੀ ਰਾਸ਼ਟਰ ਨੂੰ ਨਵੀਂ ਉਚਾਈ ‘ਤੇ ਲੈ ਜਾਣ ਵਿੱਚ ਕਿਤਨੀ ਕੰਮ ਆਵੇਗੀ ਅਤੇ ਇਸ ਲਈ ਅਸੀਂ ਆਪਣੇ ਪੱਧਰ ‘ਤੇ ਹੁੰਦੀ ਹੈ, ਚਲਦੀ ਤੋਂ ਮੁਕਤੀ ਪਾਕੇ  ਦੇ ਬਦਲਾਵਾਂ ਦੇ  ਲਈ ਅੱਗੇ ਆਈਏ,  ਹਿੰਮਤ  ਦੇ ਨਾਲ ਅੱਗੇ ਆਈਏ ਅਤੇ ਸਾਧਾਰਣ ਮਾਨਵੀ ਦੀ ਜ਼ਰੂਰਤ ਤਾਂ ਛੋਟੀ-ਛੋਟੀ ਜ਼ਰੂਰਤ ਹੁੰਦੀ ਹੈ,  ਪੰਚਾਇਤ ਲੈਵਲ ‘ਤੇ ਭੀ ਉਹ ਮੁਸੀਬਤਾਂ ਝੱਲ ਰਿਹਾ ਹੈ।  ਉਨ੍ਹਾਂ ਮੁਸੀਬਤਾਂ ਤੋਂ ਮੁਕਤੀ ਦਿਵਾਓਂ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਸੁਪਨਿਆਂ ਨੂੰ ਪਾਰ ਕਰ ਸਕਦੇ ਹਾਂ ।

 

ਮੇਰੇ ਪਿਆਰੇ ਦੇਸ਼ਵਾਸੀਓ,

 

 

ਅੱਜ, ਦੇਸ਼ ਆਕਾਂਖਿਆਵਾਂ ਨਾਲ ਭਰਿਆ ਹੋਇਆ ਹੈ।  ਸਾਡੇ ਦੇਸ਼ ਦਾ ਨੌਜਵਾਨ ਨਵੀਂ ਸਿੱਧੀਆਂ ਨੂੰ ਚੁੰਮਣਾ ਚਾਹੁੰਦਾ ਹੈ ।  ਨਵੇਂ-ਨਵੇਂ ਸਿਖਰਾਂ ‘ਤੇ ਉਹ ਕਦਮ ਰੱਖਣਾ ਚਾਹੁੰਦਾ ਹੈ। ਅਤੇ ਇਸ ਲਈ ਸਾਡੀ ਕੋਸ਼ਿਸ਼ ਹੈ ਹਰ ਸੈਕਟਰ ਵਿੱਚ ਕਾਰਜ ਨੂੰ ਅਸੀਂ ਗਤੀ  ਦੇਈਏ,  ਤੇਜ਼ ਗਤੀ  ਦੇਈਏ ਅਤੇ ਉਸ ਦੇ ਦੁਆਰਾ ਪਹਿਲੇ ਅਸੀਂ ਹਰ ਸੈਕਟਰ ਵਿੱਚ ਨਵੇਂ ਅਵਸਰ ਪੈਦਾ ਕਰੀਏ।  ਦੂਸਰਾ ਇਹ ਬਦਲਦੀਆਂ ਹੋਈਆਂ ਵਿਵਸਥਾਵਾਂ ਦੇ ਲਈ ਇਹ ਜੋ supportive infrastructure ਚਾਹੀਦਾ ਹੈ।  ਉਨ੍ਹਾਂ infrastructure ‘ਤੇ ਅਸੀਂ ਬਦਲਾਅ  ਦੇ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਕੰਮ ਕਰੀਏ।  ਅਤੇ ਤੀਸਰੀ ਬਾਤ ਹੈ ਨਾਗਰਿਕਾਂ ਦੀ ਮੂਲਭੂਤ ਸੁਵਿਧਾਵਾਂ ਦੇ ਵਿਸ਼ੇ ਵਿੱਚ ਅਸੀਂ ਪ੍ਰਾਥਮਿਕਤਾ ਦਿਓ  ਉਸ ਨੂੰ ਬਲ ਦਿਓ।  ਇਨ੍ਹਾਂ ਤਿੰਨਾਂ ਨੇ ਭਾਰਤ ਵਿੱਚ ਇੱਕ Aspirational Society ਦਾ ਨਿਰਮਾਣ ਕੀਤਾ ਹੈ ਅਤੇ ਉਸ ਦੇ ਪਰਿਣਾਮਸਰੂਪ ਅੱਜ ਸਮਾਜ ਖ਼ੁਦ ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਸਾਡੇ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਉਨ੍ਹਾਂ  ਦੇ  aspirations ,  ਸਾਡੇ ਨੌਜਵਾਨਾਂ ਦੀ ਊਰਜਾ ,  ਸਾਡੇ ਦੇਸ਼  ਦੀ ਸਮਰੱਥਾ  ਦੇ ਨਾਲ ਜੋੜਕੇ,  ਅਸੀਂ ਅੱਗੇ ਵਧਣ ਦੀ  ਇੱਕ ਲਲਕ ਲੈ ਕੇ ਚਲ ਰਹੇ ਹਾਂ ।

 

 

ਮੈਨੂੰ ਵਿਸ਼ਵਾਸ ਹੈ ਰੋਜ਼ਗਾਰ ਅਤੇ ਸਵੈਰੋਜ਼ਗਾਰ ਨਵੇਂ ਰਿਕਾਰਡ  ਦੇ ਅਵਸਰ ‘ਤੇ ਅਸੀਂ ਕੰਮ ਕੀਤਾ ਹੈ।  ਪ੍ਰਤੀ ਵਿਅਕਤੀ ਅੱਜ ਆਮਦਨ ਦੁੱਗਣੀ ਕਰਨ ਵਿੱਚ ਅਸੀ ਸਫ਼ਲ ਹੋਏ ਹਨ। Global growth ਵਿੱਚ ਭਾਰਤ ਦਾ ਯੋਗਦਾਨ ਬਹੁਤ ਹੈ।  ਭਾਰਤ ਦਾ ਐਕਸਪੋਰਟ ਲਗਾਤਾਰ ਵਧ ਰਿਹਾ ਹੈ।  ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਵਧਿਆ ਹੋਇਆ ਹੈ  ਪਹਿਲਾਂ ਤੋਂ ਦੁੱਗਣਾ ਪਹੁੰਚਿਆ ਹੈ।  ਗਲੋਬਲ ਸੰਸਥਾਨਾਂ ਦਾ ਭਾਰਤ ਦੇ ਪ੍ਰਤੀ ਭਰੋਸਾ ਵਧਿਆ ਹੈ।  ਮੈਨੂੰ ਵਿਸ਼ਵਾਸ ਹੈ ਭਾਰਤ ਦੀ ਦਿਸ਼ਾ ਸਹੀ ਹੈ,  ਭਾਰਤ ਦੀ ਗਤੀ ਤੇਜ਼ ਹੈ ਅਤੇ ਭਾਰਤ ਦੇ ਸੁਪਨਿਆਂ ਵਿੱਚ ਸਮਰੱਥਾ ਹੈ।  ਲੇਕਿਨ ਇਨ੍ਹਾਂ ਸਭ ਦੇ ਨਾਲ ਸੰਵੇਦਨਸ਼ੀਲਤਾ ਦਾ ਸਾਡਾ ਮਾਰਗ ਸਾਡੇ ਲਈ ਊਰਜਾ ਵਿੱਚ ਇੱਕ ਨਵੀਂ ਚੇਤਨਾ ਭਰਦਾ ਹੈ ।  ਮਮਭਾਵ ਸਾਡੇ ਕਾਰਜ ਦੀ ਸ਼ੈਲੀ ਹੈ(ਹਮਦਰਦੀ ਸਾਡੀ ਪਹੁੰਚ ਦਾ ਕੇਂਦਰ ਹੈ। Compassion is central to our approach.)।  ਸਮਭਾਵ ਭੀ ਚਾਹੀਦਾ ਹੈ ਅਤੇ ਮਮਭਾਵ ਭੀ ਚਾਹੀਦਾ ਹੈ(ਹਮਦਰਦੀ ਭੀ ਚਾਹੀਦੀ ਹੈ)  ਉਸ ਨੂੰ ਲੈ ਕੇ  ਅਸੀਂ ਚਲ ਰਹੇ ਹਾਂ ।

 

 

ਸਾਥੀਓ,

 

ਮੈਂ ਜਦੋਂ ਕੋਰੋਨਾ ਕਾਲ (Corona period) ਨੂੰ ਯਾਦ ਕਰਦਾ ਹਾਂ।  ਕੋਰੋਨਾ ਦੀ ਗਲੋਬਲ ਮਹਾਮਾਰੀ  ਦੇ ਦਰਮਿਆਨ ਸਭ ਤੋਂ ਤੇਜ਼ੀ ਨਾਲ ਇਕੌਨਮੀ ਨੂੰ ਬਿਹਤਰ ਬਣਾਉਣ ਵਾਲਾ ਕੋਈ ਦੇਸ਼ ਹੈ ਤਾਂ ਉਹ ਦੇਸ਼ ਭਾਰਤ ਹੈ(it is Bharat)।  ਤਦ ਲਗਦਾ ਹੈ ਕਿ ਸਾਡੀ ਦਿਸ਼ਾ ਸਹੀ ਹੈ।  ਜਦੋਂ ਜਾਤ ਪਾਤ ਮਤ ਪੰਥ ਤੋਂ ਉੱਪਰ ਉੱਠ ਕੇ ਹਰ ਘਰ ਤਿਰੰਗਾ (Tricolour) ਫਹਿਰਾਇਆ ਜਾਂਦਾ ਹੈ, ਤਦ ਲਗਦਾ ਹੈ ਕਿ ਦੇਸ਼ ਦੀ ਦਿਸ਼ਾ ਸਹੀ ਹੈ।  ਅੱਜ ਪੂਰਾ ਦੇਸ਼ ਤਿਰੰਗਾ ਹੈ, ਹਰ ਘਰ ਤਿਰੰਗਾ ਹੈ,  ਨਾ ਕੋਈ ਜਾਤ ਹੈ,  ਨਾ ਕੋਈ ਪਾਤ ਹੈ,  ਨਾ ਕੋਈ ਊਚ ਹੈ,  ਨਾ ਕੋਈ ਨੀਚ ਹੈ,  ਸਾਰੇ ਭਾਰਤੀ ਹਨ।  ਇਹੀ ਤਾਂ ਸਾਡੀ ਦਿਸ਼ਾ ਦੀ ਤਾਕਤ ਹੈ ।  ਜਦੋਂ ਅਸੀਂ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਦੇ ਹਾਂ ਤਦ ਸਾਡਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿ ਅਸੀਂ ਗਤੀ ਨੂੰ ਬਰਾਬਰ maintain ਕੀਤਾ ਹੈ ਅਤੇ ਸੁਪਨਿਆਂ ਨੂੰ ਸਾਕਾਰ ਕਰਨਾ ਹੁਣ ਦੂਰ ਨਹੀਂ ਹੈ । 

 ਜਦੋਂ 100 ਤੋਂ ਅਧਿਕ ਖ਼ਾਹਿਸ਼ੀ ਜ਼ਿਲ੍ਹੇ ਆਪਣੇ-ਆਪਣੇ ਰਾਜ  ਦੇ ਅੱਛੇ ਜ਼ਿਲ੍ਹਿਆਂ ਦਾ ਮੁਕਾਬਲਾ ਕਰ ਰਹੇ ਹਨ,  ਬਰਾਬਰੀ ਕਰਨ ਲਗੇ ਹਨ ਤਾਂ ਸਾਨੂੰ ਲਗਦਾ ਹੈ ਕਿ ਸਾਡੀ ਦਿਸ਼ਾ ਅਤੇ ਗਤੀ ਦੋਨੋਂ ਸਮਰੱਥਾਵਾਨ ਹਨ।  ਜਦੋਂ ਸਾਡੇ ਉਨ੍ਹਾਂ ਆਦਿਵਾਸੀ ਸਾਥੀਆਂ ਨੂੰ ਉਹ ਮਦਦ ਮਿਲਦੀ ਹੈ,  ਪੀਐੱਮ ਜਨ-ਮਨ (PM Jan Mann) ਦੇ ਦੁਆਰਾ ਉਨ੍ਹਾਂ ਨੂੰ ਜੋ ਯੋਜਨਾਵਾਂ ਪਹੁੰਚੀਆ ਸਨ,  ਆਬਾਦੀ ਬਹੁਤ ਛੋਟੀ ਹੈ।  ਲੇਕਿਨ ਬਹੁਤ ਸਾਰੇ ਦੂਰ -ਸੁਦੂਰ ਇਲਾਕਿਆਂ ਵਿੱਚ ਛੁਟ-ਪੁਟ , ਛੁਟ-ਪੁਟ ,  ਪਰਿਵਾਰ ਰਹਿੰਦੇ ਹਨ , ਅਸੀਂ ਉਨ੍ਹਾਂ ਨੂੰ ਖੋਜਕੇ ਕੱਢਿਆ ਹੈ ਉਨ੍ਹਾਂ  ਦੇ  ਲਈ ਚਿੰਤਾ ਕੀਤੀ ਹੈ ।  ਤਦ ਲਗਦਾ ਹੈ ਕਿ ਸੰਵੇਦਨਸ਼ੀਲਤਾ ਨਾਲ ਜਦੋਂ ਕੰਮ ਕਰਦੇ ਹਾਂ ਤਦ ਸੰਤੋਖ ਕਿਤਨਾ ਮਿਲਦਾ ਹੈ।  Working women ਲਈ paid maternity leave 12 ਹਫ਼ਤੇ ਤੋਂ ਵਧਾਕੇ  ਦੇ 26 ਹਫ਼ਤੇ ਕਰ ਦਿੰਦੇ ਹਨ ।  ਤਦ ਸਿਰਫ਼ ਨਾਰੀ ਸਨਮਾਨ ਹੀ ਕਰਦੇ ਹਾਂ ਇਤਨਾ ਨਹੀਂ ਹੈ,  ਨਾਰੀ  ਦੇ ਪ੍ਰਤੀ ਸੰਵੇਦਨਸ਼ੀਲ ਭਾਵ ਤੋਂ ਨਿਰਣੇ ਕਰਦੇ ਇਤਨਾ ਹੀ ਨਹੀਂ।  ਲੇਕਿਨ ਉਸ ਦੀ ਗੋਦ ਵਿੱਚ ਜੋ ਬੱਚਾ ਪਲਿਆ ਹੈ ਨਾ ਉਸ ਨੂੰ ਇੱਕ ਉੱਤਮ ਨਾਗਰਿਕ ਬਣਾਉਣ ਦੇ ਲਈ ਮਾਂ ਦੀ ਜੋ ਜ਼ਰੂਰਤ ਹੈ ਉਸ ਵਿੱਚ ਸਰਕਾਰ ਰੁਕਾਵਟ ਨਾ ਬਣੇ ਇਸ ਸੰਵੇਦਨਸ਼ੀਲ ਭਾਵਨਾ ਨਾਲ ਉਸ ਨਿਰਣੇ ਨੂੰ ਅਸੀਂ ਕਰਦੇ ਹਾਂ । 

 

ਜਦੋਂ ਮੇਰੇ ਦਿੱਵਯਾਂਗ (specially-abled) ਭਾਈ-ਭੈਣ ਭਾਰਤੀ sign language ਦੀ ਬਾਤ ਹੋਵੇ ਜਾਂ ਤਾਂ ਸੁਗਮਯ ਭਾਰਤ (‘Sugamya’ (accessible) Bharat) ਦਾ ਅਭਿਯਾਨ ਹੋਵੇ ,  ਉਸ ਨੂੰ ਲਗਦਾ ਹੈ ਕਿ ਹੁਣ ਮੇਰੀ ਭੀ dignity ਹੈ ਮੇਰੇ ਪ੍ਰਤੀ ਦੇਸ਼  ਦੇ ਨਾਗਰਿਕ ਸਨਮਾਨ  ਦੇ ਭਾਵ ਨਾਲ ਦੇਖਦੇ ਹਨ।  ਅਤੇ ਪੈਰਾਲੰਪਿਕਸ (paralympics) ਵਿੱਚ ਤਾਂ ਸਾਡੇ ਖਿਡਾਰੀ ਨਵੀਆਂ-ਨਵੀਆਂ ਤਾਕਤਾਂ ਦਿਖਾਉਣ ਲਗੇ ਹਨ ।  ਤਦ ਲਗਦਾ ਹੈ ਕਿ ਇਹ ਜੋ ਮੇਰਾ ਮਮ – ਭਾਵ (ਹਮਦਰਦੀ)  ਹੈ ਅਸੀਂ ਸਭ ਦਾ ਮਮ-ਭਾਵ (ਹਮਦਰਦੀ) ਹੈ ਉਸ ਦੀ ਤਾਕਤ ਨਜ਼ਰ  ਆਉਂਦੀ ਹੈ   (ਉਹ ਸਾਡੀ ਹਮਦਰਦੀ ਤੋਂ ਤਾਕਤ ਪ੍ਰਾਪਤ ਕਰਦੇ ਹਨ )।  ਸਾਡੇ transgender ਸਮਾਜ  ਦੇ ਪ੍ਰਤੀ ਅਸੀਂ ਜਿਸ ਸੰਵੇਦਨਾ  ਦੇ ਨਾਲ ਨਿਰਣੇ ਬਣਾ ਰਹੇ ਹਾਂ, ਅਸੀ ਨਵੇਂ-ਨਵੇਂ ਕਾਨੂੰਨ ਬਣਾ ਰਹੇ ਹਾਂ  ਉਨ੍ਹਾਂ ਨੂੰ ਸਨਮਾਨ ਦਾ ਜੀਵਨ ਦੇਣ ਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ।  ਤਦ ਬਦਲਾਅ ਦੀ ਸਾਡੀ ਦਿਸ਼ਾ ਸਹੀ ਦਿਖਦੀ ਹੈ।  ਸੇਵਾ-ਭਾਵ ਨਾਲ ਕੀਤੇ ਗਏ ਇਨ੍ਹਾਂ ਕੰਮਾਂ ਦਾ ਜੋ ਤ੍ਰਿਵਿਦ ਮਾਰਗਾਂ (‘Trividh Marg’ (three-way route)) ਤੋਂ ਅਸੀਂ ਚਲੇ ਹੋਏ ਹਾਂ  ਇਨ੍ਹਾਂ ਕੰਮਾਂ ਦਾ ਇੱਕ ਸਿੱਧਾ-ਸਿੱਧਾ ਲਾਭ ਅੱਜ ਉਸ ਦੇ ਪਰਿਣਾਮ ਦੇ ਰੂਪ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ।

 

60 ਸਾਲ ਬਾਅਦ, ਲਗਾਤਾਰ ਤੀਸਰੀ ਵਾਰ ਤੁਸੀਂ ਸਾਨੂੰ ਦੇਸ਼ ਸੇਵਾ ਦਾ ਮੌਕਾ ਦਿੱਤਾ ਹੈ। ਮੇਰੇ 140 ਕਰੋੜ ਦੇਸ਼ਵਾਸੀ ਤੁਸੀਂ ਜੋ ਅਸ਼ੀਰਵਾਦ ਦਿੱਤੇ ਹਨ, ਉਸ ਦੇ ਅਸ਼ੀਰਵਾਦ ਵਿੱਚ ਮੇਰੇ ਲਈ ਇੱਕ ਹੀ ਸੰਦੇਸ਼ ਹੈ ਜਨ-ਜਨ ਦੀ ਸੇਵਾ, ਹਰ ਪਰਿਵਾਰ ਦੀ ਸੇਵਾ, ਹਰ ਖੇਤਰ ਦੀ ਸੇਵਾ ਅਤੇ ਸੇਵਾ ਭਾਵ ਨਾਲ ਸਮਾਜ ਦੀ ਸ਼ਕਤੀ ਨੂੰ ਨਾਲ ਲੈ ਕੇ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਣਾ। 2047 ਵਿਕਸਿਤ ਭਾਰਤ ਦੇ ਸੁਪਨੇ ਨੂੰ ਲੈ ਕੇ ਚਲਣਾ ਉਸੇ ਇੱਕ ਸੰਦੇਸ਼ ਨੂੰ ਲੈ ਕੇ ਮੈਂ ਅੱਜ ਲਾਲ ਕਿਲੇ ਦੀ ਫਸੀਲ ਤੋਂ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਮੈਂ ਕੋਟਿ-ਕੋਟਿ ਦੇਸ਼ਵਾਸੀਆਂ ਦਾ ਸਿਰ ਝੁਕਾ ਕੇ ਆਭਾਰ ਵਿਅਕਤ ਕਰਦਾ ਹਾਂ, ਮੈਂ ਉਨ੍ਹਾਂ ਦੇ ਪ੍ਰਤੀ ਨਤਮਸਤਕ ਹੁੰਦਾ ਹਾਂ। ਅਤੇ ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਨੂੰ ਨਵੀਆਂ ਉਚਾਈਆਂ ਨੂੰ, ਨਵੇਂ ਜੋਸ਼ ਦੇ ਨਾਲ ਅੱਗੇ ਵਧਣਾ ਹੈ। ਸਾਨੂੰ ਸਿਰਫ਼ ਜੋ ਹੋ ਗਿਆ ਹੈ ਉਹ ਸੰਤੋਖ ਮੰਨ ਕੇ ਬੈਠਣ ਵਾਲੇ ਅਸੀਂ ਲੋਕ ਨਹੀਂ ਹਾਂ, ਉਹ ਸਾਡੇ ਸੰਸਕਾਰ ਵਿੱਚ ਨਹੀਂ ਹੈ। ਅਸੀਂ ਕੁਝ ਹੋਰ ਕਰਨ ਦੇ ਲਈ, ਕੁਝ ਹੋਰ ਅੱਗੇ ਵਧਣ ਦੇ ਲਈ ਅਤੇ ਕੁਝ ਹੋਰ ਨਵੀਆਂ ਉਚਾਈਆਂ ਨੂੰ ਪਾਰ ਕਰਨ ਦੇ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਵਿਕਾਸ ਨੂੰ, ਸਮ੍ਰਿੱਧੀ ਨੂੰ ਸੁਪਨਿਆਂ ਨੂੰ ਸਾਕਾਰ ਕਰਨ ਨੂੰ, ਸੰਕਲਪਾਂ ਦੇ ਲਈ ਜੀਵਨ ਖਪਾਉਣ ਨੂੰ ਅਸੀਂ ਆਪਣਾ ਸੁਭਾਅ ਬਣਾਉਣਾ ਚਾਹੁੰਦੇ ਹਾਂ, ਦੇਸ਼ਵਾਸੀਆਂ ਦਾ ਸੁਭਾਅ ਬਣਾਉਣਾ ਚਾਹੁੰਦੇ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ, ਨਵੀਂ ਸਿੱਖਿਆ ਨੀਤੀ (new education policy) ਬਹੁਤ ਵਿੱਚ ਕਈ ਰਾਜਾਂ ਨੇ ਅੱਛੇ initiatives ਲਏ ਹਨ ਅਤੇ ਉਸ ਦੇ ਕਾਰਨ ਅੱਜ ਇੱਕ 21ਵੀਂ ਸਦੀ ਦੇ ਅਨੁਰੂਪ ਸਾਡੀ ਸਿੱਖਿਆ ਵਿਵਸਥਾ ਨੂੰ ਜੋ ਅਸੀਂ ਬਲ ਦੇਣਾ ਚਾਹੁੰਦੇ ਹਾਂ। ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਲਈ ਜਿਸ ਪ੍ਰਕਾਰ ਨਾਲ ਮਾਨਵ ਸਮੂਹ ਤਿਆਰ ਕਰਨਾ ਚਾਹੁੰਦੇ ਹਾਂ, ਨਵੀਂ ਸਿੱਖਿਆ ਨੀਤੀ ਦੀ ਬਹੁਤ ਬੜੀ ਭੂਮਿਕਾ ਹੈ। ਮੈਂ ਨਹੀਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਹੁਣ ਵਿਦੇਸ਼ਾਂ ਵਿੱਚ ਪੜ੍ਹਨ ਦੇ ਲਈ ਮਜਬੂਰ ਹੋਣਾ ਪਵੇ। ਮੱਧਵਰਗੀ ਪਰਿਵਾਰ (middle-class family) ਦਾ ਲੱਖਾਂ-ਕਰੋੜਾਂ ਰੁਪਈਆ ਬੱਚਿਆਂ ਨੂੰ ਵਿਦੇਸ਼ ਪੜ੍ਹਨ ਦੇ ਲਈ ਭੇਜਣ ਵਿੱਚ ਖਰਚ ਹੋ ਜਾਵੇ। ਅਸੀਂ ਇੱਥੇ ਐਸੀ ਸਿੱਖਿਆ ਵਿਵਸਥਾ ਨੂੰ ਵਿਕਸਿਤ ਕਰਨਾ ਚਾਹੁੰਦੇ ਹਾਂ ਕਿ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣਾ ਨਾ ਪਵੇ। ਮੇਰੇ ਮੱਧਵਰਗੀ ਪਰਿਵਾਰਾਂ ਨੂੰ ਲੱਖਾਂ-ਕਰੋੜਾਂ ਰੁਪਈਆ ਖਰਚ ਨਾ ਕਰਨਾ ਪਵੇ, ਇਤਨਾ ਹੀ ਨਹੀਂ, ਐਸੇ ਸੰਸਥਾਨਾਂ ਦਾ ਨਿਰਮਾਣ ਹੋਵੇ ਤਾਕਿ ਵਿਦੇਸ਼ਾਂ ਤੋਂ ਭਾਰਤ ਦੇ ਅੰਦਰ ਉਨ੍ਹਾਂ ਦਾ ਮੂੰਹ ਮੋੜੇ। 

ਹੁਣੇ-ਹੁਣੇ ਅਸੀਂ ਬਿਹਾਰ ਦਾ ਸਾਡਾ ਗੌਰਵਪੂਰਨ ਇਤਿਹਾਸ ਰਿਹਾ ਹੈ। ਨਾਲੰਦਾ ਯੂਨੀਵਰਸਿਟੀ (Nalanda University) ਦਾ ਪੁਨਰਨਿਰਮਾਣ ਕੀਤਾ ਹੈ। ਫਿਰ ਤੋਂ ਇੱਕ ਵਾਰ ਨਾਲੰਦਾ ਯੂਨੀਵਰਸਿਟੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਲੇਕਿਨ ਸਾਨੂੰ ਸਿੱਖਿਆ ਦੇ ਖੇਤਰ ਵਿੱਚ ਫਿਰ ਤੋਂ ਇੱਕ ਵਾਰ ਸਦੀਆਂ ਪੁਰਾਣੀ ਉਸ ਨਾਲੰਦਾ ਸਪਿਰਿਟ (centuries-old Nalanda spirit) ਨੂੰ ਜਗਾਉਣਾ ਹੋਵੇਗਾ, ਉਸ ਨਾਲੰਦਾ ਸਪਿਰਿਟ ਨੂੰ ਜੀਣਾ ਹੋਵੇਗਾ, ਉਸ ਨਾਲੰਦਾ ਸਪਿਰਿਟ ਨੂੰ ਲੈ ਕੇ ਬੜੇ ਵਿਸ਼ਵਾਸ ਦੇ ਨਾਲ ਵਿਸ਼ਵ ਦੀਆਂ ਗਿਆਨ ਦੀਆਂ ਪਰੰਪਰਾਵਾਂ ਨੂੰ ਨਵੀਂ ਚੇਤਨਾ ਦੇਣ ਦਾ ਕੰਮ ਸਾਨੂੰ ਕਰਨਾ ਹੋਵੇਗਾ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਨਵੀਂ ਸਿੱਖਿਆ ਨੀਤੀ ਨੇ ਮਾਤਭਾਸ਼ਾ (mother tongue) ‘ਤੇ ਬਲ ਦਿੱਤਾ ਹੈ। ਮੈਂ ਰਾਜ ਸਰਕਾਰਾਂ ਨੂੰ ਕਹਾਂਗਾ, ਮੈਂ ਦੇਸ਼ ਦੇ ਸਾਰੇ ਸੰਸਥਾਨਾਂ ਨੂੰ ਕਹਾਂਗਾ ਕਿ ਭਾਸ਼ਾ ਦੇ ਕਾਰਨ ਸਾਡੇ ਦੇਸ਼ ਦੇ ਟੈਲੰਟ ਨੂੰ ਰੁਕਾਵਟ ਨਹੀਂ ਆਉਣੀ ਚਾਹੀਦੀ। ਭਾਸ਼ਾ ਅਵਰੁੱਧ ਨਹੀਂ ਹੋਣੀ ਚਾਹੀਦੀ। ਮਾਤਭਾਸ਼ਾ ਦੀ ਸਮਰੱਥਾ ਸਾਡੇ ਦੇਸ਼ ਦੇ ਛੋਟੇ-ਛੋਟੇ, ਗ਼ਰੀਬ ਤੋਂ ਗ਼ਰੀਬ ਮਾਂ ਦੇ ਬੇਟੇ ਨੂੰ ਭੀ ਸੁਪਨੇ ਪੂਰਾ ਕਰਨ ਦੀ ਤਾਕਤ ਦਿੰਦੀ ਹੈ ਅਤੇ ਇਸ ਲਈ ਅਸੀਂ ਸਾਡੀ ਮਾਤਭਾਸ਼ਾ ਵਿੱਚ ਪੜ੍ਹਾਈ, ਜੀਵਨ ਵਿੱਚ ਮਾਤਭਾਸ਼ਾ ਦਾ ਸਥਾਨ, ਪਰਿਵਾਰ ਵਿੱਚ ਮਾਤਭਾਸ਼ਾ (mother tongue) ਦਾ ਸਥਾਨ, ਉਸ ਦੀ ਤਰਫ਼ ਸਾਨੂੰ ਬਲ ਦੇਣਾ ਹੋਵੇਗਾ।

 

ਮੇਰੇ ਪਿਆਰੇ ਦੇਸ਼ਵਾਸੀਓ!( ਮੇਰੇ ਪਿਆਰੇ ਸਾਥੀ ਨਾਗਰਿਕੋ!)

ਜਿਸ ਪ੍ਰਕਾਰ ਨਾਲ ਅੱਜ ਵਿਸ਼ਵ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ ਅਤੇ ਤਦ ਜਾ ਕੇ skill ਦਾ ਮਹੱਤਵ ਬਹੁਤ ਵਧ ਗਿਆ ਹੈ। ਅਤੇ ਅਸੀਂ skill ਨੂੰ ਹੋਰ ਇੱਕ ਨਵੀਂ ਤਾਕਤ ਦੇਣਾ ਚਾਹੁੰਦੇ ਹਾਂ। ਅਸੀਂ Industry 4.0 ਨੂੰ ਧਿਆਨ ਵਿੱਚ ਰੱਖ ਕੇ ਅਸੀਂ skill development ਚਾਹੁੰਦੇ ਹਾਂ। ਅਸੀਂ ਜੀਵਨ ਦੇ ਹਰ ਖੇਤਰ ਵਿੱਚ, ਅਸੀਂ Agriculture Sector ਵਿੱਚ ਭੀ capacity building ਕਰਨ ਦੇ ਲਈ skill development ਚਾਹੁੰਦੇ ਹਾਂ। ਅਸੀਂ ਤਾਂ ਸਾਡਾ ਸਫਾਈ ਦਾ ਖੇਤਰ ਹੋਵੇ ਉਸ ਵਿੱਚ ਭੀ ਇੱਕ ਨਵੀਂ skill development ਦੀ ਤਰਫ਼ ਬਲ ਦੇਣਾ ਚਾਹੁੰਦੇ ਹਾਂ। ਅਤੇ ਅਸੀਂ skill India Programme ਨੂੰ ਬਹੁਤ ਵਿਆਪਕ ਰੂਪ ਨਾਲ ਇਸ ਵਾਰ ਲੈ ਕੇ ਆਏ ਹਾਂ। ਬਜਟ ਵਿੱਚ ਭੀ ਇਸ ਦਾ ਬਹੁਤ ਬੜਾ, ਇਸ ਬਜਟ ਵਿੱਚ internship ‘ਤੇ ਭੀ ਅਸੀਂ ਬਲ ਦਿੱਤਾ ਹੈ, ਤਾਕਿ ਸਾਡੇ ਨੌਜਵਾਨਾਂ ਨੂੰ ਇੱਕ experience ਮਿਲੇ, ਉਨ੍ਹਾਂ ਦੀ capacity building ਹੋਵੇ, ਅਤੇ ਬਜ਼ਾਰ ਵਿੱਚ ਉਨ੍ਹਾਂ ਦੀ ਤਾਕਤ ਦਿਖਾਈ ਦੇਵੇ, ਉਸ ਪ੍ਰਕਾਰ ਨਾਲ ਮੈਂ Skilled ਨੌਜਵਾਨਾਂ ਨੂੰ ਤਿਆਰ ਕਰਨਾ ਚਾਹੁੰਦਾ ਹਾਂ। ਅਤੇ ਦੋਸਤੋ, ਅੱਜ ਵਿਸ਼ਵ ਦੀਆਂ ਪਰਿਸਥਿਤੀਆਂ ਨੂੰ ਦੇਖਦੇ ਹੋਏ ਮੈਂ ਸਾਫ-ਸਾਫ ਦੇਖ ਰਿਹਾ ਹਾਂ ਕਿ ਭਾਰਤ ਦਾ Skilled manpower ਜੋ ਹੈ, ਸਾਡੇ Skilllful ਜੋ ਨੌਜਵਾਨ ਹਨ, ਉਹ ਗਲੋਬਲ ਜੌਬ ਮਾਰਕਿਟ ਵਿੱਚ ਆਪਣੀ ਧਮਕ ਬਣਾਉਣ, ਅਸੀਂ ਉਸ ਸੁਪਨੇ ਨੂੰ ਲੈ ਕੇ ਅੱਗੇ ਚਲ ਰਹੇ ਹਾਂ।

 

ਸਾਥੀਓ,

ਵਿਸ਼ਵ ਜਿਸ ਤੇਜ਼ੀ ਨਾਲ ਬਦਲ ਰਿਹਾ ਹੈ, ਜੀਵਨ ਦੇ ਹਰ ਖੇਤਰ ਵਿੱਚ Science ਅਤੇ Technology ਦਾ ਮਹਾਤਮ ਵਧਦਾ ਚਲਿਆ ਜਾ ਰਿਹਾ ਹੈ। ਸਾਨੂੰ Science ‘ਤੇ ਬਹੁਤ ਬਲ ਦੇਣ ਦੀ ਜ਼ਰੂਰਤ ਹੈ। ਅਤੇ ਮੈਂ ਦੇਖਿਆ ਚੰਦਰਯਾਨ ਦੀ ਸਫ਼ਲਤਾ  ਦੇ ਬਾਅਦ ਸਾਡੇ ਸਕੂਲਾਂ, ਕਾਲਜਾਂ ਦੇ ਅੰਦਰ Science ਅਤੇ Technology ਦੇ ਪ੍ਰਤੀ ਇੱਕ ਨਵੀਂ ਰੁਚੀ ਦਾ ਵਾਤਾਵਰਣ ਬਣਿਆ ਹੈ, ਨਵੀਂ ਦਿਲਚਸਪੀ ਵਧੀ ਹੈ। ਤਦ ਸਾਡੀਆਂ ਸਿੱਖਿਆ ਸੰਸਥਾਵਾਂ ਨੇ, ਇਹ ਜੋ ਮਨੋਭਾਵ ਬਣਿਆ ਹੈ ਉਸ ਨੂੰ ਨਰਚਰ ਕਰਨ ਦੇ ਲਈ ਅੱਗੇ ਆਉਣਾ ਹੋਵੇਗਾ। ਭਾਰਤ ਸਰਕਾਰ ਨੇ ਭੀ ਰਿਸਰਚ ਦੇ ਲਈ support ਵਧਾ ਦਿੱਤੀ ਹੈ। ਅਸੀਂ ਜ਼ਿਆਦਾ ਤੋਂ ਜ਼ਿਆਦਾ ਚੇਅਰਸ ਸਥਾਪਿਤ ਕੀਤੀਆਂ ਹਨ। ਅਸੀਂ National Research Foundation ਬਣਾ ਕੇ ਅਸੀਂ ਉਸ ਨੂੰ ਇੱਕ ਕਾਨੂੰਨੀ ਪਰਿਵੇਸ਼ ਵਿੱਚ ਲਿਆ ਕੇ ਸਥਾਈ ਤੌਰ ‘ਤੇ ਇੱਕ ਵਿਵਸਥਾ ਵਿਕਸਿਤ ਕੀਤੀ ਹੈ, ਤਾਕਿ research ਨੂੰ ਲੈ ਕੇ ਨਿਰੰਤਰ ਬਲ ਮਿਲੇ ਅਤੇ ਇਹ research foundation ਉਸ ਕੰਮ ਨੂੰ ਕਰੇ। ਬੜੇ ਗਰਵ (ਮਾਣ) ਦੀ ਬਾਤ ਹੈ ਕਿ ਬਜਟ ਵਿੱਚ ਅਸੀਂ ਇੱਕ ਲੱਖ ਕਰੋੜ ਰੁਪਏ research ਅਤੇ innovation ਦੇ ਲਈ ਅਸੀਂ ਦੇਣ ਦਾ ਨਿਰਣਾ ਕੀਤਾ ਹੈ, ਤਾਕਿ ਸਾਡੇ ਦੇਸ਼ ਦੇ ਨੌਜਵਾਨ ਦੇ ਪਾਸ ਜੋ ideas ਹਨ, ਉਸ ideas ਨੂੰ ਅਸੀਂ ਜ਼ਮੀਨ ‘ਤੇ ਉਤਾਰ ਪਾਈਏ।

 

ਸਾਥੀਓ,

ਅੱਜ ਭੀ ਸਾਡੇ ਦੇਸ਼ ਵਿੱਚ Medical Education ਦੇ ਲਈ ਸਾਡੇ ਬੱਚੇ ਬਾਹਰ ਜਾ ਰਹੇ ਹਨ। ਉਹ ਜ਼ਿਆਦਾਤਰ ਮੱਧ ਵਰਗ ਪਰਿਵਾਰ ਦੇ ਹਨ। ਉਨ੍ਹਾਂ ਦੇ ਲੱਖਾਂ-ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਅਤੇ ਤਦ ਜਾ ਕੇ ਅਸੀਂ ਪਿਛਲੇ 10 ਸਾਲ ਵਿੱਚ Medical ਸੀਟਾਂ ਨੂੰ ਕਰੀਬ-ਕਰੀਬ ਇੱਕ ਲੱਖ ਕਰ ਦਿੱਤਾ ਹੈ। ਕਰੀਬ-ਕਰੀਬ 25 ਹਜ਼ਾਰ ਯੁਵਾ ਹਰ ਸਾਲ ਵਿਦੇਸ਼ ਵਿੱਚ  Medical Education ਦੇ ਲਈ ਜਾਂਦੇ ਹਨ। ਅਤੇ ਐਸੇ-ਐਸੇ ਦੇਸ਼ ਵਿੱਚ ਜਾਣਾ ਪੈ ਰਿਹਾ ਹੈ, ਕਦੇ-ਕਦੇ ਤਾਂ ਮੈਂ ਸੁਣਦਾ ਹਾਂ ਤਾਂ ਹੈਰਾਨ ਹੋ ਜਾਂਦਾ ਹਾਂ ਅਤੇ ਇਸ ਲਈ ਅਸੀਂ ਤੈ ਕੀਤਾ ਹੈ ਕਿ ਅਗਲੇ 5 ਸਾਲ ਵਿੱਚ, Medical line ਵਿੱਚ 75 ਹਜ਼ਾਰ ਨਵੀਆਂ ਸੀਟਾਂ ਬਣਾਈਆਂ ਜਾਣਗੀਆਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਵਿਕਸਿਤ ਭਾਰਤ 2047(A Viksit Bharat of 2047), ਉਹ ਸਵਸਥ ਭਾਰਤ (healthy Bharat) ਭੀ ਹੋਣਾ ਚਾਹੀਦਾ ਹੈ। ਅਤੇ ਜਦੋਂ ਸਵਸਥ ਭਾਰਤ ਹੋਵੇ ਤਾਂ ਅੱਜ ਜੋ ਬੱਚੇ ਹਨ, ਉਨ੍ਹਾਂ ਦੇ ਪੋਸ਼ਣ ‘ਤੇ ਅੱਜ ਤੋਂ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਅਤੇ ਇਸ ਲਈ ਅਸੀਂ ਵਿਕਸਿਤ ਭਾਰਤ ਦੀ ਜੋ ਪਹਿਲੀ ਪੀੜ੍ਹੀ ਹੈ, ਉਨ੍ਹਾਂ ਦੀ ਤਰਫ਼ ਵਿਸ਼ੇਸ਼ ਧਿਆਨ ਦੇ ਕੇ ਅਸੀਂ ਪੋਸ਼ਣ ਦਾ ਇੱਕ ਅਭਿਯਾਨ ਚਲਾਇਆ ਹੈ। ਅਸੀਂ ਰਾਸ਼ਟਰੀ ਪੋਸ਼ਣ ਮਿਸ਼ਨ (National Nutrition Mission -POSHAN Abhiyaan) ਸ਼ੁਰੂ ਕੀਤਾ ਹੈ, ਪੋਸ਼ਣ ਨੂੰ ਅਸੀਂ ਪ੍ਰਾਥਮਿਕਤਾ ਦਿੱਤੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੀ ਖੇਤੀਬਾੜੀ ਵਿਵਸਥਾ (our agricultural system) ਨੂੰ transform ਕਰਨਾ ਬਹੁਤ ਜ਼ਰੂਰੀ ਹੈ, ਸਮੇਂ ਦੀ ਮੰਗ ਹੈ। ਅਸੀਂ ਸਦੀਆਂ ਤੋਂ ਜਿਸ ਪਰੰਪਰਾ (age-old traditions) ਵਿੱਚ ਦਬੇ ਹੋਏ ਹਾਂ,ਜਕੜੇ ਹੋਏ ਹਾਂ, ਉਸ ਤੋਂ ਮੁਕਤੀ ਪਾਉਣੀ ਹੋਵੇਗੀ ਅਤੇ ਸਾਡੇ ਕਿਸਾਨਾਂ ਨੂੰ ਉਸ ਦੇ ਲਈ ਅਸੀਂ ਮਦਦ ਭੀ ਦੇ ਰਹੇ ਹਾਂ। ਅਸੀਂ ਉਸ ਨੂੰ transform ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰਦੇ ਆਏ ਹਾਂ। ਅੱਜ ਅਸਾਨ ਰਿਣ ਦੇ ਰਹੇ ਹਾਂ ਕਿਸਾਨਾਂ ਨੂੰ, ਟੈਕਨੋਲੋਜੀ ਦੀ ਮਦਦ ਦੇ ਰਹੇ ਹਾਂ। ਕਿਸਾਨ ਜੋ ਪੈਦਾਵਾਰ ਕਰਦਾ ਹੈ ਉਸ ਨੂੰ Value Addition ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਉਸ ਦੇ ਲਈ ਮਾਰਕਿਟਿੰਗ ਦੇ ਲਈ ਪੂਰਾ ਪ੍ਰਬੰਧ ਕਰਦੇ ਹਾਂ ਤਾਕਿ ਉਸ ਨੂੰ End to End ਹਰ ਜਗ੍ਹਾ ‘ਤੇ Hand Holding ਦੀ ਵਿਵਸਥਾ ਹੋਵੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

 

ਅੱਜ ਜਦੋਂ ਧਰਤੀ ਮਾਤਾ (Mother Earth) ਦੇ ਪ੍ਰਤੀ ਸਾਰਾ ਵਿਸ਼ਵ ਚਿੰਤਿਤ ਹੈ, ਜਿਸ ਪ੍ਰਕਾਰ ਨਾਲ ਖਾਦ ਦੇ ਕਾਰਨ ਸਾਡੀ ਧਰਤੀ ਮਾਤਾ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਸਾਡੀ ਧਰਤੀ ਮਾਤਾ ਦੀ ਉਤਪਾਦਕਤਾ ਸਮਰੱਥਾ (productivity of our Mother Earth (soil)) ਖ਼ਤਮ ਹੁੰਦੀ ਚਲੀ ਜਾ ਰਹੀ ਹੈ, ਘੱਟ ਹੁੰਦੀ ਚਲੀ ਜਾ ਰਹੀ ਹੈ, ਅਤੇ ਉਸ ਸਮੇਂ ਮੈਂ ਮੇਰੇ ਦੇਸ਼ ਦੇ ਲੱਖਾਂ ਕਿਸਾਨਾਂ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਪ੍ਰਾਕ੍ਰਿਤਿਕ ਖੇਤੀ (organic farming) ਦਾ ਰਸਤਾ ਚੁਣਿਆ ਹੈ ਅਤੇ ਸਾਡੀ ਧਰਤੀ ਮਾਤਾ ਦੀ ਭੀ ਸੇਵਾ ਕਰਨ ਦਾ ਉਨ੍ਹਾਂ ਨੇ ਬੀੜਾ ਉਠਾਇਆ ਹੈ। ਅਤੇ ਇਸ ਵਾਰ ਬਜਟ ਵਿੱਚ ਭੀ ਅਸੀਂ ਪ੍ਰਾਕ੍ਰਿਤਿਕ ਖੇਤੀ (ਜੈਵਿਕ ਖੇਤੀ- organic farming )ਨੂੰ ਬਲ ਦੇਣ ਦੇ ਲਈ ਬਹੁਤ ਬੜੀਆਂ ਯੋਜਨਾਵਾਂ ਦੇ ਨਾਲ ਬਹੁਤ ਬੜਾ ਬਜਟ ਵਿੱਚ ਪ੍ਰਾਵਧਾਨ ਕੀਤਾ ਹੈ।

 

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਦੁਨੀਆ ਦੀ ਸਥਿਤੀ ਮੈਂ ਦੇਖਦਾ ਹਾਂ, ਪੂਰਾ ਵਿਸ਼ਵ Holistic Health Care ਦੀ ਤਰਫ਼ ਮੁੜ ਰਿਹਾ ਹੈ ਅਤੇ ਤਦ ਉਨ੍ਹਾਂ ਨੂੰ Organic Food ਜੋ ਉਨ੍ਹਾਂ ਦੀ ਪ੍ਰਥਮ ਪਸੰਦ ਬਣੀ ਹੈ, ਅੱਜ ਵਿਸ਼ਵ ਦੇ ਲਈ Organic Food ਦਾ ਅਗਰ ਕੋਈ Food Basket ਬਣ ਸਕਦਾ ਹੈ ਤਾਂ ਮੇਰੇ ਦੇਸ਼ ਦਾ ਕਿਸਾਨ ਬਣਾ ਸਕਦਾ ਹੈ, ਮੇਰਾ ਦੇਸ਼ ਬਣ ਸਕਦਾ ਹੈ। ਅਤੇ ਇਸ ਲਈ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਸ ਸੁਪਨੇ ਨੂੰ ਲੈ ਕੇ ਅੱਗੇ ਚਲਣਾ ਚਾਹੁੰਦੇ ਹਾਂ ਤਾਕਿ Organic Food ਦੀ ਜੋ ਵਿਸ਼ਵ ਦੀ ਮੰਗ ਹੈ ਅਤੇ Organic Food ਦਾ Basket ਸਾਡਾ ਦੇਸ਼ ਕਿਵੇਂ ਬਣੇ।

 

ਕਿਸਾਨਾਂ ਦਾ ਜੀਵਨ ਅਸਾਨ ਬਣੇ, ਪਿੰਡਾਂ ਵਿੱਚ top-class internet connectivity ਮਿਲੇ, ਕਿਸਾਨਾਂ ਨੂੰ ਸਿਹਤ ਸੁਵਿਧਾਵਾਂ ਮਿਲਣ, ਕਿਸਾਨਾਂ ਦੇ ਬੱਚਿਆਂ ਨੂੰ ਪੜ੍ਹਨ ਦੇ ਲਈ ਸਮਾਰਟ ਸਕੂਲ available ਹੋਣ, ਕਿਸਾਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਉਪਲਬਧ ਹੋਵੇ। ਛੋਟੇ-ਛੋਟੇ ਖੇਤੀ ਦੇ ਟੁਕੜਿਆਂ ‘ਤੇ ਪੂਰਾ ਪਰਿਵਾਰ ਅੱਜ ਜੀਣਾ ਬੜਾ ਮੁਸ਼ਕਿਲ ਹੋ ਰਿਹਾ ਹੈ, ਤਦ ਉਨ੍ਹਾਂ ਦੇ ਨੌਜਵਾਨਾਂ ਦੇ ਲਈ ਉਹ ਸਕਿੱਲ ਮਿਲੇ ਤਾਕਿ ਉਨ੍ਹਾਂ ਨੂੰ ਨਵੇਂ ਰੋਜ਼ਗਾਰ ਮਿਲਣ, ਨਵੇਂ ਆਮਦਨ ਦੇ ਸਾਧਨ ਬਣਨ, ਇਸ ਦਾ ਇੱਕ Comprehensive ਪ੍ਰਯਾਸ ਅਸੀਂ ਕਰ ਰਹੇ ਹਾਂ।

 

ਬੀਤੇ ਵਰ੍ਹਿਆਂ ਵਿੱਚ Women led development Model ‘ਤੇ ਅਸੀਂ ਕੰਮ ਕੀਤਾ ਹੈ। Innovation ਹੋਵੇ, Employment ਹੋਵੇ, Entrepreneurship ਹੋਵੇ, ਹਰ ਸੈਕਟਰ ਵਿੱਚ ਮਹਿਲਾਵਾਂ ਦੇ ਕਦਮ ਵਧਦੇ ਜਾ ਰਹੇ ਹਨ। ਮਹਿਲਾਵਾਂ ਸਿਰਫ਼ ਭਾਗੀਦਾਰੀ ਵਧਾ ਰਹੀਆਂ ਹਨ ਐਸਾ ਨਹੀਂ ਹੈ, ਮਹਿਲਾਵਾਂ ਅਗਵਾਈ ਦੇ ਰਹੀਆਂ ਹਨ। ਅੱਜ ਅਨੇਕ ਖੇਤਰਾਂ ਵਿੱਚ, ਅੱਜ ਸਾਡੇ ਰੱਖਿਆ ਖੇਤਰ ਵਿੱਚ ਦੇਖੋ ਸਾਡਾ ਏਅਰਫੋਰਸ ਹੋਵੇ, ਸਾਡੀ ਆਰਮੀ ਹੋਵੇ, ਸਾਡੀ ਨੇਵੀ ਹੋਵੇ, ਸਾਡਾ ਸਪੇਸ ਸੈਕਟਰ ਹੋਵੇ, ਅੱਜ ਸਾਡੀਆਂ ਮਹਿਲਾਵਾਂ ਦਾ ਅਸੀਂ ਦਮਖਮ ਦੇਖ ਰਹੇ ਹਾਂ, ਦੇਸ਼ ਦੇ ਲਈ। ਲੇਕਿਨ ਦੂਸਰੀ ਤਰਫ਼ ਕੁਝ ਚਿੰਤਾ ਦੀਆਂ ਬਾਤਾਂ ਭੀ ਆਉਂਦੀਆਂ ਹਨ ਅਤੇ ਮੈਂ ਅੱਜ ਲਾਲ ਕਿਲੇ ਤੋਂ ਫਿਰ ਤੋਂ ਇੱਕ ਵਾਰ ਆਪਣੀ ਪੀੜਾ ਵਿਅਕਤ ਕਰਨਾ ਚਾਹੁੰਦਾ ਹਾਂ। ਇੱਕ ਸਮਾਜ ਦੇ ਨਾਤੇ, ਸਾਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ ਕਿ ਸਾਡੀਆਂ ਮਾਤਾਵਾਂ-ਭੈਣਾਂ ਬੇਟੀਆਂ ਦੇ ਪ੍ਰਤੀ ਜੋ ਅੱਤਿਆਚਾਰ ਹੋ ਰਹੇ ਹਨ, ਉਸ ਦੇ ਪ੍ਰਤੀ ਦੇਸ਼ ਦਾ ਆਕ੍ਰੋਸ਼ ਹੈ। ਜਨ ਸਾਧਾਰਣ ਦਾ ਆਕ੍ਰੋਸ਼ ਹੈ। ਇਸ ਆਕ੍ਰੋਸ਼ ਨੂੰ ਮੈਂ ਮਹਿਸੂਸ ਕਰ ਰਿਹਾ ਹਾਂ। ਇਸ ਨੂੰ ਦੇਸ਼ ਨੂੰ, ਸਮਾਜ ਨੂੰ, ਸਾਡੀਆਂ ਰਾਜ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਮਹਿਲਾਵਾਂ ਦੇ ਖ਼ਿਲਾਫ਼ ਅਪਰਾਧਾਂ ਦੀ ਜਲਦੀ ਤੋਂ ਜਲਦੀ ਜਾਂਚ ਹੋਵੇ। ਰਾਖਸ਼ੀ ਕਾਰਨਾਮੇ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਹੋਵੇ, ਉਹ ਸਮਾਜ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਜ਼ਰੂਰੀ ਹੈ।


 

ਮੈਂ ਇਹ ਭੀ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਬਲਾਤਕਾਰ ਦੀਆਂ ਮਹਿਲਾਵਾਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਘਟਦੀਆਂ ਹਨ ਤਾਂ ਉਨ੍ਹਾਂ ਦੀ ਬਹੁਤ ਚਰਚਾ ਹੁੰਦੀ ਹੈ, ਬਹੁਤ ਪ੍ਰਚਾਰ ਹੁੰਦਾ ਹੈ, ਮੀਡੀਆ ਵਿੱਚ ਛਾਇਆ ਰਹਿੰਦਾ ਹੈ। ਲੇਕਿਨ ਜਦੋਂ ਅਜਿਹੇ ਰਾਖਸ਼ੀ ਮਨੋਬਿਰਤੀ ਵਿਅਕਤੀ ਨੂੰ ਸਜ਼ਾ ਹੁੰਦੀ ਹੈ, ਤਾਂ ਉਹ ਖ਼ਬਰਾਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ ਹੈ, ਇੱਕ ਕੋਣੇ ਵਿੱਚ ਕਿਤੇ ਪਿਆ ਰਹਿੰਦਾ ਹੈ। ਹੁਣ ਸਮੇਂ ਦੀ ਮੰਗ ਹੈ ਕਿ ਜਿਨ੍ਹਾਂ ਨੂੰ ਸਜ਼ਾ ਹੁੰਦੀ ਹੈ ਉਸ ਦੀ ਵਿਆਪਕ ਚਰਚਾ ਹੋਵੇ ਤਾਕਿ ਐਸਾ ਪਾਪ ਕਰਨ ਵਾਲਿਆਂ ਨੂੰ ਭੀ ਡਰ ਪੈਦਾ ਹੋਵੇ ਕਿ ਇਹ ਪਾਪ ਕਰਨ ਦੀ ਹਾਲਤ ਇਹ ਹੁੰਦੀ ਹੈ ਕਿ ਫਾਂਸੀ ‘ਤੇ ਲਟਕਣਾ ਪੈਂਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਡਰ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਦੇਸ਼ ਵਿੱਚ ਅਜਿਹੀ ਇੱਕ ਆਦਤ ਬਣ ਗਈ ਸੀ ਸੁਭਾਅ ਨਾਲ। ਅਸੀਂ ਦੇਸ਼ ਨੂੰ ਘੱਟ ਆਂਕਣਾ, ਦੇਸ਼ ਦੇ ਪ੍ਰਤੀ ਗੌਰਵ ਦੇ ਭਾਵ ਦਾ ਅਭਾਵ ਹੋਣਾ, ਇਹ ਪਤਾ ਨਹੀਂ ਕਿਉਂ ਸਾਡੇ ਜਿਹਨ ਵਿੱਚ ਘੁਸ ਗਿਆ ਸੀ। ਅਤੇ ਅਸੀਂ ਤਾਂ ਕਦੇ ਕਦੇ ਤਾਂ ਲੇਟ ਆਏ (‘being late’) ਤਾਂ ਕਹਿੰਦੇ ਸਾਂ Indian Sign, ਸ਼ਰਮ ਦੇ ਨਾਲ ਅਸੀਂ ਬੋਲ ਦਿੰਦੇ ਸਾਂ। ਦੇਸ਼ ਨੂੰ ਇਨ੍ਹਾਂ ਚੀਜ਼ਾਂ ਤੋਂ ਅਸੀਂ ਬਾਹਰ ਲਿਆਉਣ ਵਿੱਚ ਸਫ਼ਲਤਾ  ਪਾਈ ਹੈ। ਕਿਸੇ ਜ਼ਮਾਨੇ ਵਿੱਚ ਕਿਹਾ ਜਾਂਦਾ ਸੀ ਅਰੇ ਖਿਡੌਣੇ ਭੀ ਬਾਹਰ ਤੋਂ ਆਉਂਦੇ ਸਨ, ਉਹ ਦਿਨ ਦੇਖੇ ਅਸੀਂ। ਅੱਜ ਮੈਂ ਗਰਵ (ਮਾਣ) ਨਾਲ ਕਹਿ ਸਕਦਾ ਹਾਂ ਕਿ ਮੇਰੇ ਦੇਸ਼ ਦੇ ਖਿਡੌਣੇ ਇਸ ਦੁਨੀਆ ਦੇ ਬਜ਼ਾਰ ਵਿੱਚ ਆਪਣੀ ਧਮਕ ਲੈ ਕੇ ਪਹੁੰਚ ਰਹੇ ਹਨ। ਖਿਡੌਣੇ ਸਾਡੇ ਐਕਸਪੋਰਟ ਹੋਣੇ ਸ਼ੁਰੂ ਹੋਏ ਹਨ। ਕੋਈ ਇੱਕ ਜ਼ਮਾਨਾ ਸੀ, ਅਸੀਂ ਮੋਬਾਈਲ ਫੋਨ ਇੰਪੋਰਟ ਕਰਦੇ ਸਾਂ, ਅੱਜ ਮੋਬਾਈਲ ਫੋਨ ਦੇ Manufacturing ਦਾ Ecosystem ਬਣਿਆ ਹੈ, ਇੱਕ ਬਹੁਤ ਬੜੀ ਹੱਬ ਬਣਿਆ ਹੈ ਅਤੇ ਅੱਜ ਅਸੀਂ ਮੋਬਾਈਲ ਫੋਨ ਦੁਨੀਆ ਵਿੱਚ ਐਕਸਪੋਰਟ ਕਰਨ ਲਗੇ ਹਾਂ। ਇਹ ਭਾਰਤ ਦੀ ਤਾਕਤ ਹੈ।

 

 

ਸਾਥੀਓ,

ਭਵਿੱਖ ਦੇ ਨਾਲ Semiconductor ਜੁੜਿਆ ਹੋਇਆ ਹੈ। ਆਧੁਨਿਕ ਟੈਕਨੋਲੋਜੀ ਜੁੜੀ ਹੋਈ ਹੈ, AI ਜੁੜਿਆ ਹੋਇਆ ਹੈ। ਅਸੀਂ Semiconductor ਮਿਸ਼ਨ ‘ਤੇ ਕੰਮ ਸ਼ੁਰੂ ਕੀਤਾ ਹੈ ਅਤੇ ਉਪਕਰਣ ਵਿੱਚ Made in India Cheap ਕਿਉਂ ਨਾ ਹੋਵੇ, ਕਿਉਂ ਇਹ ਸੁਪਨਾ ਮੇਰੇ ਦੇਸ਼ ਦਾ ਨੌਜਵਾਨ ਨਾ ਦੇਖੇ, ਟੈਲੰਟ ਇੱਥੇ ਹੈ। ਸਾਰੇ ਇਸ ਪ੍ਰਕਾਰ ਦੇ ਰਿਸਰਚ ਦੇ ਕੰਮ ਹਿੰਦੁਸਤਾਨ ਵਿੱਚ ਹੁੰਦੇ ਹਨ ਤਾਂ ਹੁਣ ਪ੍ਰੋਡਕਸ਼ਨ ਹਿੰਦੁਸਤਾਨ ਵਿੱਚ ਹੋਵੇਗਾ। Semiconductor ਦਾ ਕੰਮ ਭੀ ਹਿੰਦੁਸਤਾਨ ਵਿੱਚ ਹੋਵੇਗਾ ਅਤੇ ਅਸੀਂ End to Endo Solution ਦੁਨੀਆ ਨੂੰ ਦੇਣ ਦੀ ਤਾਕਤ ਰੱਖਦੇ ਹਾਂ।

 

ਸਾਥੀਓ,

ਇੱਕ ਜ਼ਮਾਨਾ ਅਸੀਂ ਦੇਖਿਆ ਹੈ, 2ਜੀ (2G) ਦੇ ਲਈ ਅਸੀਂ ਕੈਸਾ ਸੰਘਰਸ਼ ਕਰਦੇ ਸਾਂ। ਅੱਜ ਹਰ ਉਪਕਰਣ ਵਿੱਚ ਅਸੀਂ ਦੇਖ ਰਹੇ ਹਾਂ, ਅਸੀਂ ਤੇਜ਼ੀ ਨਾਲ ਅੱਗੇ ਵਧੇ ਅਤੇ 5ਜੀ (5G)  ਜਿਸ ਤੇਜ਼ੀ ਨਾਲ ਪੂਰੇ ਦੇਸ਼ ਵਿੱਚ Roll Out ਹੋਇਆ। ਹਿੰਦੁਸਤਾਨ ਦੇ ਕਰੀਬ ਕਰੀਬ ਸਾਰੇ ਖੇਤਰਾਂ ਵਿੱਚ 5ਜੀ (5G) ਪਹੁੰਚ ਗਿਆ। ਜੋ ਵਿਸ਼ਵ ਵਿੱਚ ਤੇਜ਼ ਗਤੀ ਨਾਲ 5ਜੀ ਪਹੁੰਚਾਉਣ ਵਿੱਚ ਅੱਗੇ ਰਹੇ ਹਨ ਅਤੇ ਸਾਥੀਓ ਮੈਂ ਕਿਹਾ ਅਸੀਂ ਰੁਕਣ ਵਾਲੇ ਨਹੀਂ ਹਾਂ, 5ਜੀ ‘ਤੇ ਰੁਕ ਜਾਣਾ ਹੁਣ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ 6ਜੀ(6G) ‘ਤੇ ਹੁਣ ਤੋਂ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਾਂ ਅਤੇ ਵਿਸ਼ਵ ਵਿੱਚ ਅਸੀਂ ਉਸ ਵਿੱਚ ਭੀ ਆਪਣੀ ਧਮਕ ਜਮਾਵਾਂਗੇ। ਇਹ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ।

 

ਮੇਰੇ ਪਿਆਰੇ ਸਾਥੀਓ,

Defence Sector, ਸਾਡੀ ਆਦਤ ਹੋ ਗਈ ਸੀ Defence Budget ਕਿਤਨਾ ਹੀ ਕਿਉਂ ਨਾ ਹੋਵੇ, ਲੇਕਿਨ ਕਦੇ ਕੋਈ ਸੋਚਣਾ ਨਹੀਂ ਸੀ ਕਿ Defence Budget ਵਧਿਆ ਤਾਂ ਜਾਂਦਾ ਕਿੱਥੇ ਹੈ? Defence Budget ਵਿਦੇਸ਼ਾਂ ਤੋਂ ਖਰੀਦੀ ਵਿੱਚ ਚਲਾ ਜਾਂਦਾ ਸੀ। ਹੁਣ ਅਸੀਂ ਚਾਹੁੰਦੇ ਹਾਂ ਅਸੀਂ ਆਤਮਨਿਰਭਰ ਬਣੀਏ ਅਤੇ ਮੈਂ ਸਾਡੀਆਂ Defence Forces ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ, ਉਨ੍ਹਾਂ ਨੇ ਹਜ਼ਾਰਾਂ ਅਜਿਹੀਆਂ ਚੀਜ਼ਾਂ List ਕਰ ਦਿੱਤੀਆਂ ਹਨ, ਉਨ੍ਹਾਂ ਨੇ ਤੈ ਕੀਤਾ ਹੈ ਕਿ ਅਸੀਂ ਵਿਦੇਸ਼ ਤੋਂ ਨਹੀਂ ਲਿਆਵਾਂਗੇ। ਰਾਸ਼ਟਰ ਦੇ ਲਈ ਜੀਣਾ ਕੀ ਕਹਿੰਦੇ ਹਨ, ਇਹ ਸਾਡੀ ਸੈਨਾ ਦੇ ਜਵਾਨਾਂ ਨੇ ਦਿਖਾਇਆ ਹੈ। ਹੁਣ ਇਸ ਦੇ ਕਾਰਨ Defence Sector ਵਿੱਚ ਅਸੀਂ ਆਤਮਨਿਰਭਰ ਹੁੰਦੇ ਚਲੇ ਜਾ ਰਹੇ ਹਾਂ। ਅੱਜ Defence Manufacturing ਵਿੱਚ, ਭਾਰਤ ਦੀ ਪਹਿਚਾਣ ਬਣੀ ਹੈ ਅਤੇ ਮੈਂ ਅੱਜ ਖੁਸ਼ੀ ਨਾਲ ਕਹਿ ਸਕਦਾ ਹਾਂ ਕਿ ਜੋ ਦੇਸ਼ ਕਦੇ Defence ਦੀ ਹਰ ਛੋਟੀ ਮੋਟੀ ਚੀਜ਼ ਬਾਹਰ ਤੋਂ ਲਿਆਉਂਦਾ ਸੀ, ਅੱਜ ਹੌਲ਼ੀ-ਹੌਲ਼ੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਅਸੀਂ ਜੋ Defence ਦੇ Equipment Manufacturing ਕਰ ਰਹੇ ਹਾਂ, ਉਹ ਅਸੀਂ Export ਕਰਨ ਲਗੇ ਹਾਂ। ਦੁਨੀਆ ਵਿੱਚ Defence Hub Manufacturing ਦੇ ਰੂਪ ਵਿੱਚ ਅਸੀਂ ਹੌਲ਼ੀ-ਹੌਲ਼ੀ ਉੱਭਰ ਰਹੇ ਹਾਂ। ਅਸੀਂ manufacturing ਖੇਤਰ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ ਕਿਉਂਕਿ ਰੋਜ਼ਗਾਰ ਦੇ ਲਈ ਸਭ ਤੋਂ ਅਧਿਕ ਜ਼ਰੂਰੀ ਹੈ। ਅੱਜ PLI Scheme ਨੂੰ ਬਹੁਤ ਬੜੀ ਸਫ਼ਲਤਾ  ਮਿਲੀ ਹੈ। FDI Reforms ਉਸ ਨੇ ਭੀ ਸਾਨੂੰ ਬਹੁਤ ਬੜੀ ਤਾਕਤ ਦਿੱਤੀ ਹੈ। MSME’s ਨੂੰ ਬਹੁਤ ਬੜਾ ਬਲ ਮਿਲਿਆ ਹੈ। ਨਵੀਂ ਵਿਵਸਥਾ ਵਿਕਸਿਤ ਹੋਈ ਹੈ ਅਤੇ ਉਸ ਦੇ ਕਾਰਨ ਸਾਡਾ manufacturing sector ਅਸੀਂ ਦੁਨੀਆ ਦਾ ਇੱਕ manufacturing hub ਬਣੀਏ। ਜਿਸ ਦੇਸ਼ ਦੇ ਪਾਸ ਇਤਨੀ ਨੌਜਵਾਨ ਸ਼ਕਤੀ ਹੋਵੇ, ਜਿਸ ਦੇਸ਼ ਦੇ ਅੰਦਰ ਇਹ ਸਮਰੱਥਾ ਹੋਵੇ, ਅਸੀਂ manufacturing ਦੀ ਦੁਨੀਆ ਵਿੱਚ ਭੀ Industry 4.0 ਵਿੱਚ ਅਸੀਂ ਬਹੁਤ ਬੜੀ ਤਾਕਤ ਦੇ ਨਾਲ ਅੱਗੇ ਜਾਣਾ ਚਾਹੁੰਦੇ ਹਾਂ। ਅਤੇ ਇਸ ਦੇ ਲਈ ਜ਼ਰੂਰੀ skill development ਉਸ ‘ਤੇ ਭੀ ਅਸੀਂ ਬਲ ਦਿੱਤਾ ਹੈ। ਅਤੇ skill development ਵਿੱਚ ਭੀ ਅਸੀਂ ਨਵੇਂ model ਤੈ ਕੀਤੇ ਹਨ। ਅਸੀਂ ਜਨਭਾਗੀਦਾਰੀ ਨੂੰ ਜੋੜਿਆ ਹੈ ਤਾਕਿ ਤੁਰੰਤ requirement ਦੇ ਅਨੁਸਾਰ skill development ਅਸੀਂ ਕਰ ਸਕੀਏ। ਅਤੇ ਮੈਨੂੰ ਵਿਸ਼ਵਾਸ ਹੈ ਮੈਂ ਲਾਲ ਕਿਲੇ ਦੀ ਫਸੀਲ ਤੋਂ ਕਹਿ ਰਿਹਾ ਹਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਭਾਰਤ Industrial manufacturing ਦੀ ਹੱਬ ਹੋਵੇਗਾ, ਦੁਨੀਆ ਉਸ ਦੀ ਤਰਫ਼ ਦੇਖਦੀ ਹੋਵੇਗੀ।

 

 

 

ਅੱਜ, ਵਿਸ਼ਵ ਦੀਆਂ ਬਹੁਤ ਬੜੀਆਂ ਕੰਪਨੀਆਂ ਭਾਰਤ (Bharat) ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਇਹ ਚੋਣਾਂ ਦੇ ਬਾਅਦ ਮੈਂ ਦੇਖਿਆ ਹੈ, ਮੇਰੇ ਤੀਸਰੇ ਕਾਰਜਕਾਲ ਵਿੱਚ ਜਿਤਨੇ ਲੋਕ ਮੈਨੂੰ ਮਿਲਣ ਦੇ ਲਈ ਮੰਗ ਕਰ ਰਹੇ ਹਾਂ ਉਹ ਜ਼ਿਆਦਾਤਰ ਨਿਵੇਸ਼ਕ ਲੋਕ ਹਨ। ਵਿਸ਼ਵ ਭਰ ਦੇ ਨਿਵੇਸ਼ਕ ਹਨ, ਉਹ ਆਉਣਾ ਚਾਹੁੰਦੇ ਹਨ, ਭਾਰਤ (Bharat)  ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ। ਇਹ ਇੱਕ ਬਹੁਤ ਬੜੀ golden opportunity ਹੈ। ਮੈਂ ਰਾਜ ਸਰਕਾਰਾਂ ਨੂੰ ਆਗਰਹਿ (ਤਾਕੀਦ) ਕਰਦਾ ਹਾਂ ਕਿ ਆਪ (ਤੁਸੀਂ) ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਸਪਸ਼ਟ ਨੀਤੀ ਨਿਰਧਾਰਿਤ ਕਰੋ। Good Governance ਦਾ ਭਰੋਸਾ ਦਿਉ, Law & Order situation ਦੇ ਲਈ ਉਨ੍ਹਾਂ ਨੂੰ ਭਰੋਸਾ ਦਿਉ। ਹਰ ਰਾਜ ਇੱਕ ਤੰਦਰੁਸਤ ਮੁਕਾਬਲੇ ਵਿੱਚ ਅੱਗੇ ਆਉਣ। ਰਾਜ-ਰਾਜ ਦੇ ਦਰਮਿਆਨ ਨਿਵੇਸ਼ਕਾਂ ਨੂੰ ਖਿੱਚਣ ਦੇ ਲਈ ਮੁਕਾਬਲਾ ਹੋਣਾ ਚਾਹੀਦਾ ਹੈ ਨਿਵੇਸ਼ਕਾਂ ਦੇ ਲਈ, ਤਾਕਿ ਉਨ੍ਹਾਂ ਦੇ ਰਾਜ ਵਿੱਚ ਨਿਵੇਸ਼ਕ ਆਉਣਗੇ ਉਨ੍ਹਾਂ ਦੇ ਰਾਜ ਦੇ ਨੌਜਵਾਨਾਂ ਨੂੰ ਸਥਾਨਕ ਤੌਰ ‘ਤੇ ਅਵਸਰ ਮਿਲੇਗਾ, ਰੋਜ਼ਗਾਰ ਦਾ ਅਵਸਰ ਮਿਲੇਗਾ।

 

 

 

 

ਨੀਤੀਆਂ ਵਿੱਚ ਪਰਿਵਰਤਨ ਲਿਆਉਣਾ ਚਾਹੀਦਾ ਹੈ ਤਾਂ global requirement ਦੇ ਅਨੁਸਾਰ ਨੀਤੀਆਂ ਨੂੰ ਰਾਜਾਂ ਨੂੰ ਪਰਿਵਰਤਿਤ ਕਰਨਾ ਚਾਹੀਦਾ ਹੈ। ਲੈਂਡ ਦੀ ਜ਼ਰੂਰਤ ਹੈ ਤਾਂ ਰਾਜਾਂ ਨੂੰ ਲੈਂਡ ਬੈਂਕ ਬਣਾਉਣਾ ਚਾਹੀਦਾ ਹੈ। Good Governance single point ‘ਤੇ ਕੰਮ ਕਰਨ ਦੇ ਲਈ ਰਾਜ ਜਿਤਨੇ proactive ਹੋਣਗੇ, ਜਿਤਨੇ ਜ਼ਿਆਦਾ ਪ੍ਰਯਾਸ ਕਰਨਗੇ, ਜੋ ਨਿਵੇਸ਼ਕ ਆ ਰਹੇ ਹਨ ਉਹ ਕਦੇ ਭੀ ਵਾਪਸ ਨਹੀਂ ਜਾਣਗੇ। ਸਿਰਫ਼ ਭਾਰਤ ਸਰਕਾਰ ਤੋਂ ਕੰਮ ਇਹ ਹੁੰਦਾ ਨਹੀਂ ਹੈ। ਰਾਜ ਸਰਕਾਰਾਂ ਦੀ ਬਹੁਤ ਬੜੀ ਜ਼ਰੂਰਤ ਹੁੰਦੀ ਹੈ। ਕਿਉਂਕਿ ਜੋ ਭੀ ਪ੍ਰੋਜੈਕਟ ਲਗਣ ਵਾਲਾ ਹੈ ਉਸ ਰਾਜ ਵਿੱਚ ਲਗਣ ਵਾਲਾ ਹੈ। ਉਸ ਨੂੰ ਹਰ ਰਾਜ ਦੇ ਨਾਲ ਰੋਜ਼ਮੱਰਾ ਦਾ ਕੰਮ ਪੈਂਦਾ ਹੈ। ਅਤੇ ਇਸ ਲਈ ਮੈਂ ਰਾਜਾਂ ਨੂੰ ਆਗਰਹਿ (ਤਾਕੀਦ) ਕਰਾਂਗਾ ਕਿ ਜਦੋਂ ਵਿਸ਼ਵ ਪੂਰੀ ਤਰ੍ਹਾਂ ਭਾਰਤ (Bharat) ਦੀ ਤਰਫ਼ ਆਕਰਸ਼ਿਤ ਹੋ ਰਿਹਾ ਹੈ। ਪੂਰਾ ਵਿਸ਼ਵ ਭਾਰਤ (Bharat)  ਵਿੱਚ ਨਿਵੇਸ਼ ਕਰਨ ਦੇ ਲਈ ਪ੍ਰਤੀਬੱਧ ਹੋ ਰਿਹਾ ਹੈ ਤਦ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀਆਂ ਪੁਰਾਣੀਆਂ ਆਦਤਾਂ ਛੱਡ ਕੇ ਸਪਸ਼ਟ ਨੀਤੀ ਦੇ ਨਾਲ ਅਸੀਂ ਅੱਗੇ ਆਈਏ। ਦੇਖੋ ਤੁਹਾਨੂੰ ਪਰਿਣਾਮ ਆਪਣੇ ਰਾਜ ਵਿੱਚ ਦਿਖਾਈ ਦੇਵੇਗਾ ਅਤੇ ਤੁਹਾਡਾ ਰਾਜ ਭੀ ਚਮਕ ਉੱਠੇਗਾ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ।

 

 

ਸਾਥੀਓ,

ਭਾਰਤ ਆਪਣੀ Best quality ਦੇ ਲਈ ਪਹਿਚਾਣਿਆ ਜਾਵੇ ਇਹ ਬਹੁਤ ਜ਼ਰੂਰੀ ਹੈ। ਹੁਣ ਵਿਸ਼ਵ ਦੇ ਲਈ ਸਾਨੂੰ ਡਿਜ਼ਾਈਨ ਦਾ ਖੇਤਰ "Design in India" ਇਸ ‘ਤੇ ਸਾਨੂੰ ਬਲ ਦੇਣਾ ਹੈ। ਸਾਨੂੰ ਕੋਸ਼ਿਸ਼ ਕਰਨੀ ਹੈ ਕਿ Indian Standard International Standard ਬਣਨੇ ਚਾਹੀਦੇ ਹਨ। Indian Standard International Standard ਬਣਨਗੇ ਤਦ ਸਾਡੀ ਹਰ ਚੀਜ਼ ‘ਤੇ ਸਰਲਤਾ ਨਾਲ ਮੋਹਰ ਲਗ ਜਾਵੇਗੀ। ਅਤੇ ਇਹ ਸਾਡੀ production ਦੀ quality ‘ਤੇ ਨਿਰਭਰ ਕਰੇਗਾ। ਸਾਡੀ ਸੇਵਾ ਦੀ quality ‘ਤੇ ਨਿਰਭਰ ਕਰੇਗਾ। ਸਾਡੀ approach ਦੀ quality ‘ਤੇ ਨਿਰਭਰ ਕਰੇਗਾ। ਅਤੇ ਇਸ ਲਈ ਸਾਨੂੰ quality ‘ਤੇ ਬਲ ਦੇ ਕੇ ਅੱਗੇ ਵਧਣਾ ਹੈ। ਸਾਡੇ ਪਾਸ ਟੈਲੰਟ ਹੈ। Design ਦੇ ਖੇਤਰ ਵਿੱਚ ਅਸੀਂ ਦੁਨੀਆ ਨੂੰ ਬਹੁਤ ਕਝ ਨਵਾਂ ਦੇ ਸਕਦੇ ਹਾਂ। "Design in India" ਇਸ ਸੱਦੇ ਨੂੰ ਲੈ ਕੇ ਸਾਨੂੰ ਅੱਗੇ ਚਲਣਾ ਹੈ। Design in India and Design for the world ਇਸ ਸੁਪਨੇ ਨੂੰ ਲੈ ਕੇ ਚਲਣਾ ਹੈ।

 

 

ਮੈਂ ਦੇਖ ਰਿਹਾ ਹਾਂ gaming ਦੀ ਦੁਨੀਆ ਦੀ ਬਹੁਤ ਬੜੀ ਮਾਰਕਿਟ ਖੜ੍ਹੀ ਹੋਈ ਹੈ। ਲੇਕਿਨ ਅੱਜ ਭੀ gaming ਦੀ ਦੁਨੀਆ ‘ਤੇ ਪ੍ਰਭਾਵ, ਖਾਸ ਕਰਕੇ ਉਨ੍ਹਾਂ ਖੇਡਾਂ ਨੂੰ ਬਣਾਉਣ ਵਾਲੇ ਲੋਕ, product ਕਰਨ ਵਾਲੇ ਲੋਕ ਵਿਦੇਸ਼ ਤੋਂ ਕਮਾਈ ਹੁੰਦੀ ਹੈ। ਭਾਰਤ ਦੇ ਪਾਸ ਬਹੁਤ ਬੜੀ ਵਿਰਾਸਤ ਹੈ। ਅਸੀਂ gaming ਦੀ ਦੁਨੀਆ ਵਿੱਚ ਬਹੁਤ ਨਵੀਂ talent ਨੂੰ ਲੈ ਕੇ ਆ ਸਕਦੇ ਹਾਂ। ਵਿਸ਼ਵ ਦੇ ਹਰ ਬੱਚੇ ਨੂੰ ਸਾਡੇ ਦੇਸ਼ ਦੀ ਬਣੀ ਹੋਈ gaming ਦੀ ਤਰਫ਼ ਆਕਰਸ਼ਿਤ ਕਰ ਸਕਦੇ ਹਾਂ। ਮੈਂ ਚਾਹੁੰਦਾ ਹਾਂ ਕਿ ਭਾਰਤ ਦੇ ਬੱਚੇ, ਭਾਰਤ ਦੇ ਨੌਜਵਾਨ, ਭਾਰਤ ਦੇ IT professionals ਭਾਰਤ ਦੇ AI ਦੇ professionals, ਉਹ gaming ਦੀ ਦੁਨੀਆ ਨੂੰ ਲੀਡ ਕਰਨ। ਖੇਡਣ ਵਿੱਚ ਨਹੀਂ, ਗੇਮਿੰਗ ਦੀ ਦੁਨੀਆ ਵਿੱਚ ਸਾਡੇ ਪ੍ਰੋਡਕਟ ਪੂਰੇ ਵਿਸ਼ਵ ਵਿੱਚ ਪਹੁੰਚਣੇ ਚਾਹੀਦੇ ਹਨ। ਅਤੇ ਪੂਰੀ ਦੁਨੀਆ ਵਿੱਚ ਸਾਡੇ animators ਕੰਮ ਕਰ ਸਕਦੇ ਹਨ। Animation ਦੀ ਦੁਨੀਆ ਵਿੱਚ ਅਸੀਂ ਆਪਣੀ ਧਾਕ ਜਮਾ ਸਕਦੇ ਹਾਂ, ਅਸੀਂ ਉਸੇ ਦਿਸ਼ਾ ਵਿੱਚ ਕੰਮ ਕਰੀਏ।

 

 

 

ਮੇਰੇ ਪਿਆਰੇ ਦੇਸ਼ਵਾਸੀਓ,

 

ਅੱਜ, ਵਿਸ਼ਵ ਦੇ ਅੰਦਰ global warming, climate change ਹਰ ਖੇਤਰ ਵਿੱਚ ਚਿੰਤਾ ਅਤੇ ਚਰਚਾ ਦਾ ਵਿਸ਼ਾ ਰਹਿੰਦਾ ਹੈ। ਭਾਰਤ ਨੇ ਉਸ ਦਿਸ਼ਾ ਵਿੱਚ ਬਹੁਤ ਕਦਮ ਉਠਾਏ ਹਨ। ਅਸੀਂ ਵਿਸ਼ਵ ਨੂੰ ਆਸਵੰਦ ਕਰਦੇ ਰਹੇ ਹਾਂ ਅਤੇ ਸ਼ਬਦਾਂ ਨਾਲ ਨਹੀਂ ਆਪਣੇ ਕਾਰਜਾਂ ਨਾਲ, ਪ੍ਰਾਪਤ ਪਰਿਣਾਮਾਂ ਨਾਲ ਅਸੀਂ ਵਿਸ਼ਵ ਨੂੰ ਆਸਵੰਦ ਭੀ ਕੀਤਾ ਹੈ ਅਤੇ ਵਿਸ਼ਵ ਨੂੰ ਹੈਰਾਨ ਭੀ ਕੀਤਾ ਹੈ। ਅਸੀਂ ਹੀ ਹਾਂ, ਜਿਨ੍ਹਾਂ ਨੇ single use plastic ‘ਤੇ ਪਾਬੰਦੀ ਲਗਾਈ ਹੈ। ਅਸੀਂ renewable energy ‘ਤੇ ਵਿਸਤਾਰ ਕੀਤਾ ਹੈ, ਅਸੀਂ renewable energy ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ net zero future ਦੀ ਤਰਫ਼ ਅੱਗੇ ਵਧ ਰਹੇ ਹਾਂ। ਮੈਨੂੰ ਯਾਦ ਹੈ Paris Accord ਵਿੱਚ ਜਿਨ੍ਹਾਂ ਦੇਸ਼ਾਂ ਨੇ ਆਪਣੇ ਲਕਸ਼ ਨਿਰਧਾਰਿਤ ਕੀਤੇ ਸਨ, ਅੱਜ ਮੈਂ ਲਾਲ ਕਿਲੇ ਦੀ ਫਸੀਲ ਤੋਂ ਮੇਰੇ ਦੇਸ਼ਵਾਸੀਆਂ ਦੀ ਤਾਕਤ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ। G-20 ਦੇਸ਼ ਦੇ ਸਮੂਹ ਜੋ ਨਹੀਂ ਕਰ ਪਾਏ ਉਹ ਮੇਰੇ ਦੇਸ਼ ਦੇ ਨਾਗਰਿਕਾਂ ਨੇ ਕਰਕੇ ਦਿਖਾਇਆ ਹੈ, ਮੇਰੇ ਦੇਸ਼ਵਾਸੀਆਂ ਨੇ ਕਰਕੇ ਦਿਖਾਇਆ ਹੈ, ਹਿੰਦੁਸਤਾਨ ਨੇ ਕਰਕੇ ਦਿਖਾਇਆ ਹੈ। Paris Accord ਦੇ ਅੰਦਰ ਜੋ ਟਾਰਗਟਸ ਅਸੀਂ ਤੈ ਕੀਤੇ ਸਨ, ਉਨ੍ਹਾਂ ਟਾਰਗਟਸ ਨੂੰ ਸਮੇਂ ਤੋਂ ਪਹਿਲੇ ਪੂਰਾ ਕਰਨ ਵਾਲਾ G-20 ਦੇਸ਼ਾਂ ਦੇ ਸਮੂਹ ਵਿੱਚ ਅਗਰ ਕੋਈ ਹੈ ਤਾਂ ਇੱਕਮਾਤਰ ਮੇਰਾ ਹਿੰਦੁਸਤਾਨ ਹੈ, ਇੱਕਮਾਤਰ ਮੇਰਾ ਭਾਰਤ ਹੈ। ਅਤੇ ਇਸ ਲਈ ਗਰਵ (ਮਾਣ) ਹੁੰਦਾ ਹੈ ਸਾਥੀਓ renewable energy ਦੇ ਟਾਰਗਟ ਅਸੀਂ ਪੂਰੇ ਕੀਤੇ। ਅਸੀਂ 2030 ਤੱਕ renewable energy ਨੂੰ 500 ਗੀਗਾਵਾਟ ਤੱਕ ਲੈ ਜਾਣ ਦੇ ਲਈ ਮਕਸਦ ਨਾਲ ਕੰਮ ਕਰ ਰਹੇ ਹਾਂ, ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਕਿਤਨਾ ਬੜਾ ਲਕਸ਼ ਹੈ। ਦੁਨੀਆ ਦੇ ਲੋਕ ਸਿਰਫ਼ 500 ਗੀਗਾਵਾਟ ਸ਼ਬਦ ਸੁਣਦੇ ਹਨ ਨਾ ਤਾਂ ਮੇਰੀ ਤਰਫ਼ ਐਸੇ-ਐਸੇ ਦੇਖਦੇ ਹਨ। ਲੇਕਿਨ ਅੱਜ ਮੈਂ ਵਿਸ਼ਵਾਸ ਨਾਲ ਕਹਿ ਰਿਹਾ ਹਾਂ ਦੇਸ਼ਵਾਸੀਆਂ ਨੂੰ ਕਿ ਇਸ ਲਕਸ਼ ਨੂੰ ਭੀ ਅਸੀਂ ਪੂਰਾ ਕਰਕੇ ਰਹਾਂਗੇ। ਅਤੇ ਇਹ ਮਾਨਵਜਾਤੀ ਦੀ ਭੀ ਸੇਵਾ ਕਰੇਗਾ, ਸਾਡੇ ਭਵਿੱਖ ਦੀ ਭੀ ਸੇਵਾ ਕਰੇਗਾ, ਸਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਗਰੰਟੀ ਬਣੇਗਾ। ਅਸੀਂ 2030 ਤੱਕ ਸਾਡੀ ਰੇਲਵੇ ਨੂੰ net zero emission ਦਾ ਲਕਸ਼ ਲੈ ਕੇ ਅਸੀਂ ਚਲ ਰਹੇ ਹਾਂ।

 

 

 

ਸਾਥੀਓ,

ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (The PM Surya Ghar Free Electricity Scheme) ਉਸ ਨੂੰ ਇੱਕ ਨਵੀਂ ਤਾਕਤ ਦੇਣ ਵਾਲੀ ਹੈ ਅਤੇ ਇਹ ਬਦਲਾਅ ਦਾ ਫਲ ਮੇਰੇ ਦੇਸ਼ ਦੇ ਸਾਧਾਰਣ ਪਰਿਵਾਰ ਨੂੰ ਮਿਲਿਆ ਹੈ, ਵਿਸ਼ੇਸ਼ ਕਰਕੇ ਮੇਰੇ ਮੱਧ ਵਰਗ ਨੂੰ ਮਿਲੇਗਾ, ਜਦੋਂ ਉਸ ਦਾ ਬਿਜਲੀ ਦਾ ਬਿਲ ਮੁਫ਼ਤ ਹੋ ਜਾਵੇਗਾ। Electrical vehicle, ਉਸ ਦੀ ਮੰਗ ਵਧਦੀ ਜਾ ਰਹੀ ਹੈ। ਜਦੋਂ ਪੀਐੱਮ ਸੂਰਯਘਰ ਯੋਜਨਾ (PM Surya Ghar Yojana) ਨਾਲ, ਕੋਈ ਬਿਜਲੀ ਉਤਪਾਦਨ ਕਰਦਾ ਹੈ ਸੂਰਯ ਨਾਲ ਤਾਂ ਉਸ ਦਾ ਵ੍ਹੀਕਲ ਦਾ ਪ੍ਰਵਾਸ ਦਾ ਖਰਚਾ ਭੀ ਉਹ ਘੱਟ ਕਰ ਸਕਦਾ ਹੈ।

 

 

ਸਾਥੀਓ,

ਅਸੀਂ Green Hydrogen Mission ਲੈ ਕੇ ਇੱਕ global hub ਬਣਾਉਣਾ ਚਾਹੁੰਦੇ ਹਾਂ। ਬਹੁਤ ਤੇਜ਼ੀ ਨਾਲ ਨੀਤੀਆਂ ਬਣਾਈਆਂ ਗਈਆਂ ਹਨ, ਬਹੁਤ ਤੇਜ਼ੀ ਨਾਲ ਉਸ ਦਾ implementation ਦਾ ਕੰਮ ਹੋ ਰਿਹਾ ਹੈ ਅਤੇ ਭਾਰਤ green hydrogen ਇੱਕ new energy ਦੀ ਦਿਸ਼ਾ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ। ਅਤੇ ਇਹ ਸਾਰੇ ਜੋ ਪ੍ਰਯਾਸ ਚਲ ਰਹੇ ਹਨ climate ਦੀ ਚਿੰਤਾ ਤਾਂ ਹੈ ਹੀ ਹੈ, global warming ਦੀ ਚਿੰਤਾ ਹੈ। ਲੇਕਿਨ ਇਸ ਦੇ ਅੰਦਰ green jobs ਦੀ ਬਹੁਤ ਬੜੀ ਸੰਭਾਵਨਾ ਹੈ। ਅਤੇ ਇਸ ਲਈ ਆਉਣ ਵਾਲੇ ਕਾਲਖੰਡ ਵਿੱਚ green jobs ਦਾ ਮਹੱਤਵ ਵਧਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲੇ ਕੈਪਚਰ ਕਰਨ ਦੇ ਲਈ, ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਅਵਸਰ ਦੇਣ ਦੇ ਲਈ ਅਤੇ green jobs ਦੇ ਲਈ ਇੱਕ ਬਹੁਤ ਬੜੇ ਖੇਤਰ ਨੂੰ ਹੁਲਾਰਾ ਦੇ ਰਹੇ ਹਾਂ।

 

 

 

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਸਾਡੇ ਨਾਲ ਇਸ ਤਿਰੰਗੇ ਝੰਡੇ ਦੇ ਨੀਚੇ ਉਹ ਨੌਜਵਾਨ ਬੈਠੇ ਹਨ, ਜਿਨ੍ਹਾਂ ਨੇ ਓਲੰਪਿਕ ਦੀ ਦੁਨੀਆ ਵਿੱਚ ਭਾਰਤ ਦਾ ਪਰਚਮ ਲਹਿਰਾਇਆ ਹੈ। ਮੈਂ ਮੇਰੇ ਦੇਸ਼ ਦੇ ਸਾਰੇ ਐਥਲੀਟਸ ਨੂੰ, ਮੈਂ ਦੇਸ਼ ਦੇ ਸਾਰੇ ਖਿਡਾਰੀਆਂ ਨੂੰ 140 ਕਰੋੜ ਦੇਸ਼ਵਾਸੀਆਂ ਦੀ ਤਰਫ਼ੋਂ ਵਧਾਈਆਂ ਦਿੰਦਾ ਹਾਂ। ਅਤੇ ਅਸੀਂ ਨਵੇਂ ਸੁਪਨੇ, ਨਵੇਂ ਸੰਕਲਪ ਅਤਿਅਧਿਕ ਪੁਰਸ਼ਾਰਥ ਦੇ ਨਾਲ ਨਵੇਂ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਅੱਗੇ ਵਧਾਂਗੇ, ਐਸਾ ਮੈਂ ਵਿਸ਼ਵਾਸ ਦੇ ਨਾਲ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੀ ਦਿੰਦਾ ਹਾਂ। ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰਤ ਦਾ ਇੱਕ ਬਹੁਤ ਬੜਾ ਦਸਤਾ ਪੈਰਾਲੰਪਿਕਸ (Paralympics) ਦੇ ਲਈ, ਪੈਰਿਸ ਜਾਣ ਦੇ ਲਈ ਰਵਾਨਾ ਹੋਵੇਗਾ। ਮੈਂ, ਮੇਰੇ ਸਾਰੇ ਪੈਰਾਲੰਪਿਕ ਖਿਡਾਰੀਆਂ ਨੂੰ ਭੀ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

 

ਸਾਥੀਓ,

ਭਾਰਤ ਨੇ ਜੀ-20 ਨੂੰ ਔਰਗੇਨਾਇਜ਼ ਕੀਤਾ, ਹਿੰਦੁਸਤਾਨ ਦੇ ਅਨੇਕ ਸ਼ਹਿਰਾਂ ਵਿੱਚ ਆਰਗੇਨਾਇਜ਼ ਕੀਤਾ। 200 ਤੋਂ ਜ਼ਿਆਦਾ event ਕੀਤੇ, ਪੂਰੇ ਵਿਸ਼ਵ ਵਿੱਚ G-20 ਦਾ ਇਤਨਾ ਬੜਾ ਵਿਆਪਕ ਕਾਰਜਕ੍ਰਮ ਕਦੇ ਨਹੀਂ ਹੋਇਆ, ਇਸ ਵਾਰ ਹੋਇਆ। ਇਸ ਨੇ ਇੱਕ ਬਾਤ ਸਿੱਧ ਕਰ ਦਿੱਤੀ ਹੈ ਕਿ ਭਾਰਤ ਵਿੱਚ ਬੜੇ ਤੋਂ ਬੜੇ ਕੰਮ ਕਾਰਜਕ੍ਰਮ ਨੂੰ organize ਕਰਨ ਦੀ ਤਾਕਤ ਹੈ। ਭਾਰਤ ਨੂੰ, ਕਿਸੇ ਦੀ ਭੀ hospitality ਦੀ ਸਮਰੱਥਾ ਸਭ ਤੋਂ ਜ਼ਿਆਦਾ ਹੈ। ਅਗਰ ਇਹ ਸਿੱਧ ਹੋ ਚੁੱਕਿਆ ਹੈ, ਤਾਂ ਸਾਥੀਓ ਹਿੰਦੁਸਤਾਨ ਦਾ ਸੁਪਨਾ ਹੈ ਕਿ 2036 ਵਿੱਚ ਜੋ Olympics ਹੋਵੇਗਾ, ਉਹ ਮੇਰੇ ਹਿੰਦੁਸਤਾਨ ਦੀ ਧਰਤੀ ‘ਤੇ ਹੋਵੇ, ਇਸ ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ, ਉਸ ਦੇ ਲਈ ਅਸੀਂ ਅੱਗੇ ਵਧ ਰਹੇ ਹਾਂ।

 

 

ਸਾਥੀਓ,

ਸਮਾਜ ਦੇ ਆਖਰੀ ਤਬਕੇ ਦੇ ਜੋ ਲੋਕ ਹਨ, ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ, ਅਗਰ ਕੋਈ ਪਿੱਛੇ ਰਹਿ ਜਾਂਦੇ ਹਨ, ਤਾਂ ਇਹ ਸਾਡੇ ਅੱਗੇ ਵਧਣ ਦੀ ਗਤੀ ਘੱਟ ਕਰ ਦਿੰਦਾ ਹੈ ਅਤੇ ਇਸ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਭੀ ਸਫ਼ਲਤਾ  ਤਦ ਮਿਲਦੀ ਹੈ ਪਿੱਛੇ ਵਾਲਿਆਂ ਨੂੰ ਭੀ ਨਾਲ-ਨਾਲ ਅੱਗੇ ਲੈ ਆਈਏ। ਅਤੇ ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਸਮਾਜ ਵਿੱਚ ਅੱਜ ਭੀ ਜੋ ਖੇਤਰ ਪਿੱਛੇ ਰਹਿ ਗਏ ਹਨ, ਜੋ ਸਮਾਜ ਪਿੱਛੇ ਰਹਿ ਗਏ ਹਨ, ਜੋ ਲੋਕ ਪਿੱਛੇ ਰਹਿ ਗਏ ਹਨ, ਸਾਡੇ ਛੋਟੇ-ਛੋਟੇ ਕਿਸਾਨ ਹੋਣ, ਸਾਡੇ ਜੰਗਲਾਂ ਵਿੱਚ ਰਹਿਣ ਵਾਲੇ ਮੇਰੇ ਆਦਿਵਾਸੀ ਭਾਈ-ਭੈਣ ਹੋਣ, ਸਾਡੀਆਂ ਮਾਤਾਵਾਂ-ਭੈਣਾਂ ਹੋਣ, ਸਾਡੇ ਮਜ਼ਦੂਰ ਹੋਣ, ਸਾਡੇ ਸ਼੍ਰਮਿਕ ਸਾਥੀ ਹੋਣ, ਸਾਡੇ ਕਾਮਗਾਰ ਲੋਕ ਹੋਣ, ਇਨ੍ਹਾਂ ਸਭ ਨੂੰ ਸਾਨੂੰ ਬਰਾਬਰੀ ਵਿੱਚ ਲਿਆਉਣ ਦੇ ਲਈ, ਸਾਨੂੰ ਬਰਾਬਰ ਲਿਆਉਣ ਦੇ ਲਈ ਭਰਪੂਰ ਪ੍ਰਯਾਸ ਕਰਨਾ ਹੈ। ਲੇਕਿਨ ਹੁਣ ਗਤੀ ਪਕੜ ਗਈ ਹੈ ਹੁਣ ਲੰਬੇ ਦਿਨ ਤੱਕ ਸਾਨੂੰ ਉਹ ਕਰਨਾ ਨਹੀਂ ਪਵੇਗਾ, ਬਹੁਤ ਜਲਦੀ ਉਹ ਸਾਡੇ ਪਾਸ ਪਹੁੰਚ ਜਾਣਗੇ, ਸਾਡੀ ਬਰਾਬਰੀ ਵਿੱਚ ਆ ਜਾਣਗੇ, ਸਾਡੀ ਤਾਕਤ ਬਹੁਤ ਵਧ ਜਾਵੇਗੀ। ਅਤੇ ਬੜੀ ਸੰਵੇਦਨਾ ਦੇ ਨਾਲ ਸਾਨੂੰ ਇਸ ਕੰਮ ਨੂੰ ਕਰਨਾ ਹੈ। ਅਤੇ ਇਸ ਦੇ ਲਈ ਇੱਕ ਬਹੁਤ ਬੜਾ ਅਵਸਰ ਆ ਰਿਹਾ ਹੈ।

 

ਮੈਂ ਮੰਨਦਾ ਹਾਂ ਸੰਵੇਦਨਸ਼ੀਲਤਾ ਦੀ ਦ੍ਰਿਸ਼ਟੀ ਤੋਂ ਇਸ ਤੋਂ ਬੜਾ ਅਵਸਰ ਹੋਰ ਕੀ ਹੋ ਸਕਦਾ ਹੈ। ਸਾਨੂੰ ਪਤਾ ਹੈ 1857 ਦੇ ਸੁਤੰਤਰਤਾ ਸੰਗ੍ਰਾਮ ਦੇ ਪਹਿਲੇ ਭੀ ਅੰਗ੍ਰੇਜ਼ਾਂ ਦੇ ਨੱਕ ਵਿੱਚ ਦਮ ਕਰਨ ਵਾਲਾ ਸਾਡੇ ਦੇਸ਼ ਦਾ ਇੱਕ ਆਦਿਵਾਸੀ ਯੁਵਕ ਸੀ। 20-22 ਸਾਲ ਦੀ ਉਮਰ ਵਿੱਚ ਉਸ ਨੇ ਅੰਗ੍ਰੇਜ਼ਾਂ ਦੇ ਨੱਕਾਂ ਵਿੱਚ ਦਮ ਲਿਆ ਦਿੱਤਾ ਸੀ, ਜਿਸ ਨੂੰ ਅੱਜ ਭਗਵਾਨ ਬਿਰਸਾ ਮੁੰਡਾ ਦੇ ਰੂਪ ਵਿੱਚ ਲੋਕ ਪੂਜਿਆ ਕਰਦੇ ਹਨ। ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਆ ਰਹੀ ਹੈ। ਇਹ ਸਾਡੇ ਸਭ ਦੇ ਲਈ ਪ੍ਰੇਰਣਾ ਦਾ ਕਾਰਨ ਬਣੇ। ਸਮਾਜ ਦੇ ਪ੍ਰਤੀ ਛੋਟੇ ਤੋਂ ਛੋਟਾ ਵਿਅਕਤੀ ਭੀ ਦੇਸ਼ ਦੇ ਲਈ ਕੈਸੇ ਜਜ਼ਬਾਤ ਰੱਖਦਾ ਹੈ ਉਸ ਤੋਂ ਬੜੀ ਪ੍ਰੇਰਣਾ ਭਗਵਾਨ ਬਿਰਸਾ ਮੁੰਡਾ ਤੋਂ ਕੌਣ ਅਧਿਕ ਹੋ ਸਕਦਾ ਹੈ। ਆਓ, ਅਸੀਂ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਜਦੋਂ ਮਨਾਈਏ, ਸੰਵੇਦਨਸ਼ੀਲਤਾ ਦੀ ਸਾਡੀ ਵਿਆਪ ਵਧੇ, ਸਮਾਜ ਦੇ ਪ੍ਰਤੀ ਸਾਡਾ ਮਨੋਭਾਵ ਵਧੇ, ਅਸੀਂ ਸਮਾਜ ਦੇ ਹਰ ਵਿਅਕਤੀ ਨੂੰ ਗ਼ਰੀਬਾਂ ਨੂੰ, ਦਲਿਤਾਂ ਨੂੰ, ਪਿਛੜਿਆਂ ਨੂੰ, ਆਦਿਵਾਸੀਆਂ ਨੂੰ, ਹਰੇਕ ਨੂੰ ਅਸੀਂ ਆਪਣੇ ਨਾਲ ਲੈ ਕੇ ਚਲੀਏ, ਇਸ ਸੰਕਲਪ ਨੂੰ ਲੈ ਕੇ ਚਲਣਾ ਹੈ।

 

 

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਸੰਕਲਪ ਦੇ ਨਾਲ ਵਧ ਤਾਂ ਰਹੇ ਹਾਂ, ਬਹੁਤ ਅੱਗੇ ਵਧ ਰਹੇ ਹਾਂ, ਲੇਕਿਨ ਇਹ ਭੀ ਸੱਚ ਹੈ ਕਿ ਕੁਝ ਲੋਕ ਹੁੰਦੇ ਹਨ ਜੋ ਪ੍ਰਗਤੀ ਦੇਖ ਨਹੀਂ ਸਕਦੇ ਹਨ, ਕੁਝ ਲੋਕ ਹੁੰਦੇ ਹਨ ਜੋ ਭਾਰਤ ਦਾ ਭਲਾ ਸੋਚ ਨਹੀਂ ਸਕਦੇ ਹਨ ਜਦੋਂ ਤੱਕ ਖ਼ੁਦ ਦਾ ਭਲਾ ਨਾ ਹੋਵੇ, ਤਦ ਤੱਕ ਉਨ੍ਹਾਂ ਨੂੰ ਕਿਸੇ ਦਾ ਭਲਾ ਅੱਛਾ ਨਹੀਂ ਲਗਦਾ ਹੈ। ਅਜਿਹੇ ਵਿਕਰਿਤ ਮਾਨਸਿਕਤਾ ਨਾਲ ਭਰੇ ਹੋਏ ਲੋਕਾਂ ਦੀ ਕਮੀ ਨਹੀਂ ਹੁੰਦੀ ਹੈ। ਦੇਸ਼ ਨੂੰ ਐਸੇ ਲੋਕਾਂ ਤੋਂ ਬਚਣਾ ਹੋਵੇਗਾ। ਉਹ ਨਿਰਾਸ਼ਾ ਦੇ ਟੋਏ ਵਿੱਚ ਡੁੱਬੇ ਹੋਏ ਲੋਕ ਹਨ। ਐਸੇ ਮੁੱਠੀਭਰ ਨਿਰਾਸ਼ਾ ਦੇ ਟੋਏ ਵਿੱਚ ਡੁੱਬੇ ਹੋਏ ਲੋਕ ਜਦੋਂ ਉਨ੍ਹਾਂ ਦੀ ਗੋਦ ਵਿੱਚ ਵਿਕਰਤੀ ਪਲਦੀ ਹੈ, ਤਦ ਉਹ ਵਿਨਾਸ਼ ਦਾ ਕਾਰਨ ਬਣ ਜਾਂਦੀ ਹੈ, ਸਰਬਨਾਸ਼ ਦਾ ਕਾਰਨ ਬਣ ਜਾਂਦੀ ਹੈ, anarchy ਦਾ ਮਾਰਗ ਲੈ ਲੈਂਦੀ ਹੈ ਅਤੇ ਤਦ ਦੇਸ਼ ਨੂੰ ਇਤਨੀ ਬੜੀ ਹਾਨੀ ਹੋ ਜਾਂਦੀ ਹੈ, ਜਿਸ ਦੀ ਭਰਪਾਈ ਕਰਨ ਵਿੱਚ ਸਾਨੂੰ ਨਵੇਂ ਸਿਰੇ ਤੋਂ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਐਸੇ ਜੋ ਛੁਟ-ਪੁਟ ਨਿਰਾਸ਼ਾਵਾਦੀ ਤੱਤ ਹੁੰਦੇ ਹਨ, ਉਹ ਸਿਰਫ਼ ਨਿਰਾਸ਼ ਹਨ ਇਤਨਾ ਹੀ ਨਹੀਂ ਹੈ, ਉਨ੍ਹਾਂ ਦੀ ਗੋਦ ਵਿੱਚ ਵਿਕਰਤੀ  ਪਲ ਰਹੀ ਹੈ। ਇਹ ਵਿਕਰਤੀ ਵਿਨਾਸ਼ ਦੇ ਸਰਬਨਾਸ਼ ਦੇ ਸੁਪਨੇ ਦੇਖ ਰਹੀ ਹੈ, ਤਾਣੇ-ਬਾਣੇ ਜੋੜਨ ਦੇ ਪ੍ਰਯਾਸ ਵਿੱਚ ਲਗੀ ਹੈ। ਦੇਸ਼ ਨੂੰ ਇਸ ਨੂੰ ਸਮਝਣਾ ਹੋਵੇਗਾ। ਲੇਕਿਨ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਡੀ ਨੇਕ ਨੀਅਤ ਨਾਲ, ਸਾਡੀ ਇਮਾਨਦਾਰੀ ਨਾਲ, ਰਾਸ਼ਟਰ ਦੇ ਪ੍ਰਤੀ ਸਮਰਪਣ ਨਾਲ, ਅਸੀਂ ਸਾਰੀਆਂ ਪਰਿਸਥਿਤੀਆਂ ਦੇ ਬਾਵਜੂਦ ਭੀ ਵਿਪਰੀਤ ਮਾਰਗ ‘ਤੇ ਜਾਣ ਵਾਲਿਆਂ ਦੇ ਲਈ ਭੀ ਉਨ੍ਹਾਂ ਦੇ ਭੀ ਦਿਲ ਜਿੱਤ ਕੇ, ਅਸੀਂ ਦੇਸ਼ ਨੂੰ ਅੱਗੇ ਵਧਾਉਣ ਦੇ ਸੰਕਲਪ ਵਿੱਚ ਕਦੇ ਭੀ ਪਿੱਛੇ ਨਹੀਂ ਹਟਾਂਗੇ, ਇਹ ਮੈਂ ਵਿਸ਼ਵਾਸ ਦੇਣਾ ਚਾਹੁੰਦਾ ਹਾਂ।

 

 ਸਾਥੀਓ,

ਚੁਣੌਤੀਆਂ ਹਨ, ਅਣਗਿਣਤ ਚੁਣੌਤੀਆਂ ਹਨ, ਚੁਣੌਤੀਆਂ ਅੰਦਰ ਭੀ ਹਨ, ਚੁਣੌਤੀਆਂ ਬਾਹਰ ਭੀ ਹਨ ਅਤੇ ਜਿਵੇਂ-ਜਿਵੇਂ ਅਸੀਂ ਤਾਕਤਵਰ ਬਣਾਂਗੇ, ਜਿਵੇਂ-ਜਿਵੇਂ ਸਾਡਾ ਤਵੱਜੋ ਵਧੇਗਾ ਤਾਂ ਚੁਣੌਤੀਆਂ ਭੀ ਵਧਣ ਵਾਲੀਆਂ ਹਨ। ਬਾਹਰ ਭੀ ਚੁਣੌਤੀਆਂ ਹੋਰ ਵਧਣ ਵਾਲੀਆਂ ਹਨ ਅਤੇ ਮੈਨੂੰ ਉਸ ਦਾ ਭਲੀਭਾਂਤ ਅੰਦਾਜ਼ਾ ਹੈ। ਲੇਕਿਨ ਮੈਂ ਅਜਿਹੀਆਂ ਸ਼ਕਤੀਆਂ ਨੂੰ ਕਹਿਣਾ ਚਾਹੁੰਦਾ ਹਾਂ ਭਾਰਤ ਦਾ ਵਿਕਾਸ ਕਿਸੇ ਲਈ ਸੰਕਟ ਲੈ ਕੇ ਨਹੀਂ ਆਉਂਦਾ ਹੈ। ਅਸੀਂ ਵਿਸ਼ਵ ਵਿੱਚ ਸਮ੍ਰਿੱਧ ਸਾਂ, ਤਦ ਭੀ, ਅਸੀਂ ਕਦੇ ਦੁਨੀਆ ਨੂੰ ਯੁੱਧ ਵਿੱਚ ਨਹੀਂ ਝੋਕਿਆ ਹੈ। ਅਸੀਂ ਬੁੱਧ ਦਾ ਦੇਸ਼ ਹਾਂ, ਯੁੱਧ ਸਾਡਾ ਰਾਹ ਨਹੀਂ ਹੈ। ਅਤੇ ਇਸ ਲਈ ਵਿਸ਼ਵ ਚਿੰਤਿਤ ਨਾ ਹੋਵੇ, ਭਾਰਤ ਦੇ ਅੱਗੇ ਵਧਣ ਨਾਲ ਮੈਂ ਵਿਸ਼ਵ ਸਮੁਦਾਇ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਪ ਭਾਰਤ ਦੇ ਸੰਸਕਾਰਾਂ ਨੂੰ ਸਮਝੋ, ਭਾਰਤ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਸਮਝੋ, ਆਪ ਸਾਨੂੰ ਸੰਕਟ ਮਤ ਮੰਨੋ, ਆਪ ਉਨ੍ਹਾਂ ਤਰਕੀਬਾਂ ਨਾਲ ਨਾ ਜੁੜੋ, ਜਿਸ ਦੇ ਕਾਰਨ ਪੂਰੀ ਮਾਨਵ ਜਾਤੀ ਦਾ ਕਲਿਆਣ ਕਰਨ ਦੀ ਸਮਰੱਥਾ ਜਿਸ ਭੂਮੀ ਵਿੱਚ ਹੈ, ਉਸ ਭੂਮੀ ਨੂੰ ਜ਼ਿਆਦਾ ਮਿਹਨਤ ਕਰਨੀ ਪਵੇ। ਲੇਕਿਨ ਫਿਰ ਭੀ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ, ਚੁਣੌਤੀਆਂ ਕਿਤਨੀਆਂ ਹੀ ਕਿਉਂ ਨਾ ਹੋਣ, ਚੁਣੌਤੀਆਂ ਨੂੰ ਚੁਣੌਤੀ ਦੇਣਾ, ਇਹ ਹਿੰਦੁਸਤਾਨ ਦੀ ਫਿਤਰਤ ਵਿੱਚ ਹੈ। ਨਾ ਅਸੀਂ ਡਿੱਗਾਂਗੇ, ਨਾ ਅਸੀਂ ਥੱਕਾਂਗੇ, ਨਾ ਅਸੀਂ ਰੁਕਾਂਗੇ, ਨਾ ਅਸੀਂ ਝੁਕਾਂਗੇ। ਅਸੀਂ ਸੰਕਲਪਾਂ ਦੀ ਪੂਰਤੀ ਲਈ 140 ਕਰੋੜ ਦੇਸ਼ਵਾਸੀਆਂ ਦਾ ਭਾਗ ਬਦਲਣ ਦੇ ਲਈ, ਭਾਗ ਸੁਨਿਸ਼ਚਿਤ ਕਰਨ ਦੇ ਲਈ, ਰਾਸ਼ਟਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਸੀਂ ਕੋਈ ਕੋਰ-ਕਸਰ ਨਹੀਂ ਛੱਡਾਂਗੇ। ਹਰ ਬਦਨੀਅਤ ਵਾਲਿਆਂ ਨੂੰ ਅਸੀਂ ਸਾਡੀ ਨੇਕਨੀਅਤ ਨਾਲ ਜਿੱਤਾਂਗੇ, ਇਹ ਮੈਂ ਵਿਸ਼ਵਾਸ ਦਿੰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਮਾਜ ਦੀ ਮਨੋਰਚਨਾ (social fabric) ਵਿੱਚ ਭੀ ਬਦਲਾਅ ਕਦੇ-ਕਦੇ ਬਹੁਤ ਬੜੀ ਚੁਣੌਤੀ ਦਾ ਕਾਰਨ ਬਣ ਜਾਂਦਾ ਹੈ। ਸਾਡਾ ਹਰ ਦੇਸ਼ਵਾਸੀ ਭ੍ਰਿਸ਼ਟਾਚਾਰ ਦੀ ਦੀਮਕ ਤੋਂ ਪਰੇਸ਼ਾਨ ਰਿਹਾ ਹੈ। ਹਰ ਪੱਧਰ ਦੇ ਭ੍ਰਿਸ਼ਟਾਚਾਰ ਨੇ ਸਾਧਾਰਣ ਮਾਨਵੀ ਦੀਆਂ ਵਿਵਸਥਾਵਾਂ ਦੇ ਪ੍ਰਤੀ ਵਿਸ਼ਵਾਸ ਤੋੜ ਦਿੱਤਾ ਹੈ। ਉਸ ਨੂੰ ਆਪਣੀ ਯੋਗਤਾ, ਸਮਰੱਥਾ ਦੇ ਪ੍ਰਤੀ ਅਨਿਆਂ ਦਾ ਜੋ ਗੁੱਸਾ ਹੁੰਦਾ ਹੈ, ਉਹ ਰਾਸ਼ਟਰ ਦੀ ਪ੍ਰਗਤੀ ਵਿੱਚ ਨੁਕਸਾਨ ਕਰਦਾ ਹੈ। ਅਤੇ ਇਸ ਲਈ ਮੈਂ ਵਿਆਪਕ ਤੌਰ ‘ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੱਕ ਜੰਗ ਛੇੜੀ ਹੈ। ਮੈਂ ਜਾਣਦਾ ਹਾਂ, ਇਸ ਦੀ ਕੀਮਤ ਮੈਨੂੰ ਚੁਕਾਉਣੀ ਪੈਣੀ ਹੈ, ਮੇਰੀ ਪ੍ਰਤਿਸ਼ਠਾ ਨੂੰ ਚੁੱਕਾਉਣੀ ਪੈਣੀ ਹੈ, ਲੇਕਿਨ ਰਾਸ਼ਟਰ ਤੋਂ ਬੜੀ ਮੇਰੀ ਪ੍ਰਤਿਸ਼ਠਾ ਨਹੀਂ ਹੋ ਸਕਦੀ ਹੈ, ਰਾਸ਼ਟਰ ਦੇ ਸੁਪਨਿਆਂ ਤੋਂ ਬੜਾ ਮੇਰਾ ਸੁਪਨਾ ਨਹੀਂ ਹੋ ਸਕਦਾ ਹੈ। ਅਤੇ ਇਸ ਲਈ  ਇਮਾਨਦਾਰੀ ਦੇ ਨਾਲ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੇਰੀ ਲੜਾਈ ਜਾਰੀ ਰਹੇਗੀ, ਤੀਬਰ ਗਤੀ ਨਾਲ ਜਾਰੀ ਰਹੇਗੀ ਅਤੇ ਭ੍ਰਿਸ਼ਟਾਚਾਰੀਆਂ ‘ਤੇ ਕਾਰਵਾਈ ਜ਼ਰੂਰ ਹੋਵੇਗੀ। ਮੈਂ ਭ੍ਰਿਸ਼ਟਾਚਾਰੀਆਂ ਦੇ ਲਈ ਭੈ ਦਾ ਵਾਤਾਵਰਣ ਪੈਦਾ ਕਰਨਾ ਚਾਹੁੰਦਾ ਹਾਂ ਤਾਕਿ ਦੇਸ਼ ਦੇ ਸਾਧਾਰਣ ਨਾਗਰਿਕ ਨੂੰ ਲੁੱਟਣ ਦੀ ਜੋ ਪਰੰਪਰਾ ਰਹੀ ਹੈ, ਉਸ ਪਰੰਪਰਾ ਨੂੰ ਮੈਨੂੰ ਰੋਕਣਾ ਹੈ। ਲੇਕਿਨ ਸਭ ਤੋਂ ਬੜੀ ਨਵੀਂ ਚੁਣੌਤੀ ਆਈ ਹੈ, ਭ੍ਰਿਸ਼ਟਾਚਾਰੀਆਂ ਨਾਲ ਨਜਿੱਠਣਾ ਤਾਂ ਹੈ ਹੀ, ਲੇਕਿਨ ਸਮਾਜ ਜੀਵਨ ਵਿੱਚ ਉੱਚ ਪੱਧਰ ‘ਤੇ ਇੱਕ ਜੋ ਪਰਿਵਰਤਨ (high-level societal change) ਆਇਆ ਹੈ ਉਹ ਸਭ ਤੋਂ ਬੜੀ ਚੁਣੌਤੀ ਭੀ ਹੈ ਅਤੇ ਇੱਕ ਸਮਾਜ ਦੇ ਲਈ ਸਭ ਤੋਂ ਬੜੀ ਚਿੰਤਾ ਭੀ ਹੈ। ਕੀ ਕੋਈ ਕਲਪਨਾ ਕਰ ਸਕਦਾ ਹੈ ਕਿ ਮੇਰੇ ਹੀ ਦੇਸ਼ ਵਿੱਚ, ਇਤਨਾ ਮਹਾਨ ਸੰਵਿਧਾਨ ਸਾਡੇ ਪਾਸ ਹੋਣ ਦੇ ਬਾਵਜੂਦ ਭੀ ਕੁਝ ਐਸੇ ਲੋਕ ਨਿਕਲ ਰਹੇ ਹਨ ਜੋ ਭ੍ਰਿਸ਼ਟਾਚਾਰ ਦਾ ਮਹਿਮਾਮੰਡਨ ਕਰ ਰਹੇ ਹਨ। ਖੁੱਲ੍ਹੇਆਮ ਭ੍ਰਿਸ਼ਟਾਚਾਰ ਦਾ ਜੈ-ਜੈਕਾਰ ਕਰ ਰਹੇ ਹਨ। ਸਮਾਜ ਵਿੱਚ ਇਸ ਪ੍ਰਕਾਰ ਦੇ ਬੀਜ ਬੀਜਣ ਦਾ ਜੋ ਪ੍ਰਯਾਸ ਹੋ ਰਿਹਾ ਹੈ, ਭ੍ਰਿਸ਼ਟਾਚਾਰ ਦਾ ਜੋ ਮਹਿਮਾਮੰਡਨ ਹੋ ਰਿਹਾ ਹੈ, ਭ੍ਰਿਸ਼ਟਾਚਾਰੀਆਂ ਦੀ ਸਵੀਕਾਰਤਾ ਵਧਾਉਣ ਦਾ ਜੋ ਨਿਰੰਤਰ ਪ੍ਰਯਾਸ ਚਲ ਰਿਹਾ ਹੈ, ਉਹ ਸਵਸਥ ਸਮਾਜ ਲਈ ਬਹੁਤ ਬੜੀ ਚੁਣੌਤੀ ਬਣ ਗਿਆ ਹੈ, ਬਹੁਤ ਬੜੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਬਹੁਤ ਬੜੀ ਚੁਣੌਤੀ ਦਾ ਵਿਸ਼ਾ ਬਣ ਗਿਆ ਹੈ। ਭ੍ਰਿਸ਼ਟਾਚਾਰੀਆਂ ਦੇ ਪ੍ਰਤੀ, ਸਮਾਜ ਵਿੱਚ ਦੂਰੀ ਬਣਾਈ ਰੱਖਣ ਨਾਲ ਹੀ ਕਿਸੇ ਭੀ ਭ੍ਰਿਸ਼ਟਾਚਾਰੀ ਨੂੰ ਉਸ ਰਸਤੇ ‘ਤੇ ਜਾਣ ਤੋਂ ਡਰ ਲਗੇਗਾ।ਅਗਰ ਉਸ ਦਾ ਮਹਿਮਾਮੰਡਨ ਹੋਵੇਗਾ, ਤਾਂ ਜੋ ਅੱਜ ਭ੍ਰਿਸ਼ਟਾਚਾਰ ਨਹੀਂ ਕਰਦਾ ਹੈ, ਉਸ ਨੂੰ ਭੀ ਲਗਦਾ ਹੈ ਕਿ ਇਹ ਤਾਂ ਸਮਾਜ ਵਿੱਚ ਪ੍ਰਤਿਸ਼ਠਾ ਦਾ ਰੰਗ ਬਣ ਜਾਂਦਾ ਹੈ, ਉਸ ਰਸਤੇ ‘ਤੇ ਜਾਣ ਵਿੱਚ ਬੁਰਾ ਨਹੀਂ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਬੰਗਲਾਦੇਸ਼ ਵਿੱਚ ਜੋ ਕੁਝ ਭੀ ਹੋਇਆ ਹੈ, ਉਸ ਨੂੰ ਲੈ ਕੇ ਗੁਆਂਢੀ ਦੇਸ਼ ਦੇ ਨਾਤੇ ਚਿੰਤਾ ਹੋਣਾ, ਮੈਂ ਇਸ ਨੂੰ ਸਮਝ ਸਕਦਾ ਹਾਂ। ਮੈਂ ਆਸ਼ਾ ਕਰਦਾ ਹਾਂ ਕਿ ਉੱਥੇ ਹਾਲਾਤ ਜਲਦੀ ਹੀ ਨਾਰਮਲ (soon returns to normalcy) ਹੋਣਗੇ। ਖਾਸ ਕਰਕੇ 140 ਕਰੋੜ ਦੇਸ਼ਵਾਸੀਆਂ ਦੀ ਚਿੰਤਾ ਕਿ ਉੱਥੇ ਹਿੰਦੂ, ਉੱਥੋਂ ਦੇ ਅਲਪਸੰਖਿਅਕ, ਉਸ ਸਮੁਦਾਇ ਦੀ ਸੁਰੱਖਿਆ ਸੁਨਿਸ਼ਚਿਤ ਹੋਵੇ। ਭਾਰਤ ਹਮੇਸ਼ਾ ਚਾਹੁੰਦਾ ਹੈ ਕਿ  ਸਾਡੇ ਗੁਆਂਢੀ ਦੇਸ਼ ਸੁਖ ਅਤੇ ਸ਼ਾਂਤੀ ਦੇ ਮਾਰਗ ‘ਤੇ ਚਲਣ। ਸ਼ਾਂਤੀ ਦੇ ਪ੍ਰਤੀ ਸਾਡਾ Commitment  ਹੈ, ਸਾਡੇ ਸੰਸਕਾਰ ਹਨ। ਅਸੀਂ ਆਉਣ ਵਾਲੇ ਦਿਨਾਂ ਵਿੱਚ ਬੰਗਲਾਦੇਸ਼ ਦੀ ਵਿਕਾਸ ਯਾਤਰਾ ਵਿੱਚ ਹਮੇਸ਼ਾ ਸਾਡਾ ਸ਼ੁਭ ਚਿੰਤਨ ਹੀ ਰਹੇਗਾ ਕਿਉਂਕਿ ਅਸੀਂ ਮਾਨਵ ਜਾਤੀ ਦੀ ਭਲਾਈ ਸੋਚਣ ਵਾਲੇ ਲੋਕ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਸੰਵਿਧਾਨ ਨੂੰ 75 ਵਰ੍ਹੇ ਹੋ ਰਹੇ ਹਨ। ਭਾਰਤ ਦੇ ਸੰਵਿਧਾਨ ਦੀ 75 ਵਰ੍ਹੇ ਯਾਤਰਾ, ਦੇਸ਼ ਨੂੰ ਇੱਕ ਬਣਾਉਣਾ, ਦੇਸ਼ ਨੂੰ ਸ੍ਰੇਸ਼ਠ ਬਣਾਉਣ ਵਿੱਚ ਬਹੁਤ ਬੜੀ ਭੂਮਿਕਾ ਰਹੀ ਹੈ। ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤੀ ਦੇਣ ਵਿੱਚ ਸਾਡੇ ਦੇਸ਼ ਦੇ ਸੰਵਿਧਾਨ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਸਾਡੇ ਦੇਸ਼ ਦੇ ਦਲਿਤ, ਪੀੜਿਤ, ਸ਼ੋਸ਼ਿਤ, ਵੰਚਿਤ ਨੂੰ ਸੁਰੱਖਿਆ ਦੇਣ ਦਾ ਬਹੁਤ ਬੜਾ ਕੰਮ ਸਾਡੇ ਸੰਵਿਧਾਨ ਨੇ ਕੀਤਾ ਹੈ। ਹੁਣ ਜਦੋਂ ਸੰਵਿਧਾਨ ਦੇ 75 ਵਰ੍ਹੇ ਅਸੀਂ ਮਨਾਉਣ ਜਾ ਰਹੇ ਹਾਂ ਤਦ ਅਸੀਂ ਦੇਸ਼ਵਾਸੀਆਂ ਨੇ ਸੰਵਿਧਾਨ ਵਿੱਚ ਦਰਸਾਏ ਕਰੱਤਵਾਂ ਦੇ ਭਾਵ ‘ਤੇ ਬਲ ਦੇਣ ਬਹੁਤ ਜ਼ਰੂਰੀ ਹੈ ਅਤੇ ਜਦੋਂ ਮੈਂ ਕਰਤੱਵ ਦੀ ਬਾਤ ਕਰਦਾ ਹਾਂ ਤਦ ਮੈਂ ਸਿਰਫ਼ ਨਾਗਰਿਕਾਂ ‘ਤੇ ਬੋਝ ਬਣਾਉਣਾ ਨਹੀਂ ਚਾਹੁੰਦਾ। ਕਰਤੱਵ ਕੇਂਦਰ ਸਰਕਾਰ ਦੇ ਭੀ ਹਨ, ਕਰਤੱਵ ਕੇਂਦਰ ਸਰਕਾਰ ਦੇ ਹਰ ਮੁਲਾਜ਼ਮ ਦੇ ਭੀ ਹਨ, ਕਰਤੱਵ ਰਾਜ ਸਰਕਾਰਾਂ ਦੇ ਭੀ ਹਨ, ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਹਨ। ਕਰਤੱਵ ਹਰ ਸਥਾਨਕ ਸਵਰਾਜ ਸੰਸਥਾ ਦੇ ਹਨ ਚਾਹੇ ਪੰਚਾਇਤ ਹੋਵੇ, ਨਗਰਪਾਲਿਕਾ ਹੋਣ, ਮਹਾਨਗਰਪਾਲਿਕਾ ਹੋਣ, ਤਹਿਸੀਲ ਹੋਵੇ, ਜ਼ਿਲ੍ਹਾ ਹੋਵੇ, (Panchayat, Municipalities, Municipal Corporations, Tehsil, or District) ਹਰ ਕਿਸੇ ਦੇ ਕਰਤੱਵ ਹਨ। ਲੇਕਿਨ ਨਾਲ-ਨਾਲ 140 ਕਰੋੜ ਦੇਸ਼ਵਾਸੀਆਂ ਦੇ ਕਰਤੱਵ ਹਨ। ਅਗਰ ਅਸੀਂ ਸਭ ਮਿਲ ਕੇ ਆਪਣੇ ਕਰਤੱਵਾਂ ਦਾ ਨਿਰਬਾਹ ਕਰਾਂਗੇ ਤਾਂ ਅਸੀਂ ਆਪਣੇ ਆਪ ਹੋਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਨਿਮਿੱਤ ਬਣਾਂਗੇ ਅਤੇ ਜਦੋਂ ਕਰਤੱਵ ਦਾ ਪਾਲਨ ਹੁੰਦਾ ਹੈ, ਤਦ ਅਧਿਕਾਰਾਂ ਦੀ ਰੱਖਿਆ ਨਿਹਿਤ ਹੁੰਦੀ ਹੈ, ਉਸ ਦੇ ਲਈ ਕੋਈ ਅਲੱਗ ਤੋਂ ਪ੍ਰਯਾਸ ਕਰਨ ਦੀ ਜ਼ਰੂਰਤ ਨਹੀਂ ਪੈਂ ਜਾਂਦੀ ਹੈ। ਮੈਂ ਚਾਹੁੰਦਾ ਹਾਂ ਕਿ ਸਾਡੇ ਇਸ ਭਾਵ ਨੂੰ ਲੈ ਕੇ ਅਸੀਂ ਚਲਾਂਗੇ। ਸਾਡਾ ਲੋਕਤੰਤਰ ਭੀ ਮਜ਼ਬੂਤ ਹੋਵੇਗਾ। ਸਾਡੀ ਸਮਰੱਥਾ ਹੋਰ ਵਧੇਗੀ ਅਤੇ ਅਸੀਂ ਇੱਕ ਨਵੀਂ ਸ਼ਕਤੀ ਦੇ ਨਾਲ ਅੱਗੇ ਵਧਾਂਗੇ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਦੇਸ਼ ਵਿੱਚ Supreme Court ਵਿੱਚ ਵਾਰ-ਵਾਰ  Uniform Civil Code ਨੂੰ ਲੈ ਕੇ ਚਰਚਾ ਕੀਤੀ ਹੈ। ਅਨੇਕ ਵਾਰ ਆਦੇਸ਼ ਦਿੱਤੇ ਹਨ ਕਿਉਂਕਿ ਦੇਸ਼ ਦਾ ਇੱਕ ਬਹੁਤ ਬੜਾ ਵਰਗ ਮੰਨਦਾ ਹੈ ਕਿ ਅਤੇ ਇਸ ਵਿੱਚ ਸਚਾਈ ਭੀ ਹੈ ਕਿ ਜਿਸ Civil Code ਨੂੰ ਅਸੀਂ ਲੈ ਕੇ ਜੀ ਰਹੇ ਹਾਂ ਉਹ Civil Code ਸੱਚਮੁੱਚ ਵਿੱਚ ਤਾਂ ਇੱਕ ਪ੍ਰਕਾਰ ਦਾ  Communal Civil Code ਹੈ, ਭੇਦਭਾਵ ਕਰਨ ਵਾਲਾ Civil Code ਹੈ। ਐਸੇ Civil Code ਜਦੋਂ ਸੰਵਿਧਾਨ ਦੇ 75 ਵਰ੍ਹੇ ਮਨਾ ਰਹੇ ਹਾਂ ਅਤੇ ਸੰਵਿਧਾਨ ਦੀ ਭਾਵਨਾ ਭੀ ਜੋ ਸਾਨੂੰ ਕਹਿੰਦੀ ਹੈ ਕਰਨ ਦੇ ਲਈ, ਦੇਸ਼ ਦੀ Supreme Court ਭੀ ਸਾਨੂੰ ਕਹਿੰਦੀ ਹੈ ਕਰਨ ਦੇ ਲਈ ਅਤੇ ਤਦ ਜੋ ਸੰਵਿਧਾਨ ਨਿਰਮਾਤਾਵਾਂ ਦਾ ਸੁਪਨਾ ਸੀ, ਉਸ ਸੁਪਨੇ ਨੂੰ ਪੂਰਾ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਮੈਂ ਮੰਨਦਾ ਹਾਂ ਕਿ ਇਸ ਵਿਸ਼ੇ ‘ਤੇ ਦੇਸ਼ ਵਿੱਚ ਚਰਚਾ ਹੋਵੇ, ਵਿਆਪਕ ਚਰਚਾ ਹੋਵੇ। ਹਰ ਕੋਈ ਆਪਣੇ ਵਿਚਾਰਾਂ ਨੂੰ ਲੈ ਕੇ ਆਏ ਅਤੇ ਕਾਨੂੰਨਾਂ ਨੂੰ ਜੋ ਕਾਨੂੰਨ ਧਰਮ ਦੇ ਅਧਾਰ ‘ਤੇ ਦੇਸ਼ ਨੂੰ ਵੰਡਦੇ ਹਨ, ਜੋ ਊਚ-ਨੀਚ ਦਾ ਕਾਰਨ ਬਣ ਜਾਂਦੇ ਹਨ, ਐਸੇ ਕਾਨੂੰਨਾਂ ਦਾ ਆਧੁਨਿਕ ਸਮਾਜ ਵਿੱਚ ਕੋਈ ਸਥਾਨ ਨਹੀਂ ਹੋ ਸਕਦਾ ਹੈ ਅਤੇ ਇਸ ਲਈ ਮੈਂ ਤਾਂ ਕਹਾਂਗਾ, ਹੁਣ ਦੇਸ਼ ਦੀ ਮੰਗ ਹੈ, ਹੁਣ ਦੇਸ਼ ਵਿੱਚ ਇੱਕ Secular Civil Code ਹੋਵੇ, ਅਸੀਂ Communal Civil Code ਵਿੱਚ 75 ਸਾਲ ਬਿਤਾਏ ਹਨ। ਹੁਣ ਸਾਨੂੰ Secular Civil Code ਦੀ ਤਰਫ਼ ਜਾਣਾ ਹੋਵੇਗਾ, ਅਤੇ ਤਦ ਜਾ ਕੇ ਦੇਸ਼ ਵਿੱਚ ਧਰਮ ਦੇ ਅਧਾਰ ‘ਤੇ ਜੋ ਭੇਦਭਾਵ ਹੋ ਰਹੇ ਹਨ, ਸਾਧਾਰਣ ਨਾਗਰਿਕਾਂ ਨੂੰ ਦੂਰੀ ਮਹਿਸੂਸ ਹੁੰਦੀ ਹੈ, ਉਸ ਵਿੱਚ ਸਾਨੂੰ ਮੁਕਤੀ ਮਿਲੇਗੀ।

 

ਮੇਰੇ ਪਿਆਰੇ ਦੇਸ਼ਵਾਸੀਓ,

ਜਦੋਂ ਮੈਂ ਦੇਸ਼ ਵਿੱਚ ਇੱਕ ਚਿੰਤਾ ਬਾਰੇ ਹਮੇਸ਼ਾ ਕਹਿੰਦਾ ਹਾਂ ਪਰਿਵਾਰਵਾਦ, ਜਾਤੀਵਾਦ ਭਾਰਤ ਦੇ ਲੋਕਤੰਤਰ (democracy of Bharat) ਨੂੰ ਬਹੁਤ ਨੁਕਸਾਨ ਕਰ ਰਿਹਾ ਹੈ। ਦੇਸ਼ ਨੂੰ, ਰਾਜਨੀਤੀ ਨੂੰ ਸਾਨੂੰ ਪਰਿਵਾਰਵਾਦ ਅਤੇ ਜਾਦੀਵਾਦ ਤੋਂ ਮੁਕਤੀ ਦਿਵਾਉਣੀ ਹੋਵੇਗੀ। ਅੱਜ ਅਸੀਂ, ਮੈਂ ਦੇਖ ਰਿਹਾ ਹਾਂ ਮੇਰੇ ਸਾਹਮਣੇ ਜੋ ਨੌਜਵਾਨ ਹਨ ਉਸ ਵਿੱਚ ਲਿਖਿਆ ਹੋਇਆ ਹੈ "MY Bharat" ਜਿਸ ਸੰਗਠਨ ਦਾ ਨਾਮ ਹੈ ਉਸ ਦੀ ਚਰਚਾ ਲਿਖੀ ਹੈ। ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਹੈ। "MY Bharat" ਦੇ ਅਨੇਕ ਮਿਸ਼ਨ ਹਨ। ਇੱਕ ਮਿਸ਼ਨ ਇਹ ਭੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਦੇਸ਼ ਵਿੱਚ ਰਾਜਨੀਤਕ ਜੀਵਨ ਵਿੱਚ ਜਨਪ੍ਰਤੀਨਿਧੀ ਦੇ ਰੂਪ ਵਿੱਚ ਇੱਕ ਲੱਖ ਐਸੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ ਸ਼ੁਰੂਆਤ ਵਿੱਚ, ਇੱਕ ਲੱਖ ਐਸੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਦਾ ਭੀ ਕੋਈ ਰਾਜਨੀਤਕ background ਨਾ ਹੋਵੇ।ਜਿਸ ਦੇ ਮਾਤਾ-ਪਿਤਾ, ਭਾਈ-ਭੈਣ, ਚਾਚਾ, ਮਾਮਾ-ਮਾਮੀ ਕਦੇ ਭੀ ਰਾਜਨੀਤੀ ਵਿੱਚ ਨਹੀਂ ਰਹੇ। ਕਿਸੇ ਭੀ ਪੀੜ੍ਹੀ ਵਿੱਚ ਨਹੀਂ ਰਹੇ ਐਸੇ ਹੋਣਹਾਰ ਨੌਜਵਾਨਾਂ ਨੂੰ fresh blood ਇੱਕ ਲੱਖ ਚਾਹੇ ਉਹ ਪੰਚਾਇਤ ਵਿੱਚ ਆਏ, ਚਾਹੇ ਨਗਰ ਪਾਲਿਕਾ ਵਿੱਚ ਆਏ, ਚਾਹੇ ਜ਼ਿਲ੍ਹਾ  ਪਰਿਸ਼ਦਾਂ ਵਿੱਚ ਆਏ, ਚਾਹੇ ਵਿਧਾਨ ਸਭਾ ਵਿੱਚ ਆਏ, ਲੋਕ ਸਭਾ ਵਿੱਚ ਆਏ। ਇੱਕ ਲੱਖ ਨਵੇਂ ਨੌਜਵਾਨ ਕੋਈ ਭੀ ਪ੍ਰਕਾਰ ਦਾ ਪਹਿਲਾਂ ਦਾ ਰਾਜਨੀਤਕ ਇਤਿਹਾਸ ਉਨ੍ਹਾਂ ਦੇ ਪਰਿਵਾਰ ਦਾ ਨਾ ਹੋਵੇ ਐਸੇ fresh ਲੋਕ ਰਾਜਨੀਤੀ ਵਿੱਚ ਆਉਣ ਤਾਕਿ ਜਾਤੀਵਾਦ ਤੋਂ ਮੁਕਤੀ ਮਿਲੇ, ਪਰਿਵਾਰਵਾਦ ਤੋਂ ਮੁਕਤੀ ਮਿਲੇ, ਲੋਕਤੰਤਰ ਨੂੰ ਸਮ੍ਰਿੱਧੀ ਮਿਲੇ ਅਤੇ ਜ਼ਰੂਰੀ ਨਹੀਂ ਹੈ ਕਿ ਇੱਕ ਦਲ ਵਿੱਚ ਜਾਣ, ਉਨ੍ਹਾਂ ਨੂੰ ਜੋ ਪਸੰਦ ਹੋਵੇ ਉਸ ਦਲ ਵਿੱਚ ਜਾਣ। ਉਸ ਦਲ ਵਿੱਚ ਜਾ ਕੇ ਉਹ ਜਨਪ੍ਰਤੀਨਿਧੀ ਬਣ ਕੇ ਅੱਗੇ ਆਉਣ।

 

ਦੇਸ਼ ਤੈ ਕਰਕੇ ਚਲੇ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਲੱਖ ਐਸੇ ਨੌਜਵਾਨ ਜਿਨ੍ਹਾਂ ਦਾ ਪਰਿਵਾਰ ਰਾਜਨੀਤੀ ਤੋਂ ਦੂਰ-ਦੂਰ ਦਾ ਸਬੰਧ ਨਹੀਂ ਹੈ ਐਸੇ fresh blood ਆਉਣਗੇ, ਤਾਂ ਸੋਚ ਭੀ ਨਵੀਂ ਆਵੇਗੀ, ਸਮਰੱਥਾ ਭੀ ਨਵੀਂ ਆਵੇਗੀ। ਲੋਕਤੰਤਰ ਸਮ੍ਰਿੱਧ ਹੋਵੇਗਾ ਅਤੇ ਇਸ ਲਈ ਸਾਨੂੰ ਇਸ ਦਿਸ਼ਾ ਵਿੱਚ ਅੱਗੇ ਹੋਣਾ ਹੈ ਅਤੇ ਮੈਂ ਚਾਹਾਂਗਾ ਕਿ ਦੇਸ਼ ਵਿੱਚ ਵਾਰ-ਵਾਰ ਚੋਣਾਂ, ਇਸ ਦੇਸ਼ ਦੀ ਪ੍ਰਗਤੀ ਵਿੱਚ ਰੁਕਾਵਟ ਬਣ ਰਹੀਆਂ ਹਨ, ਗਤੀਰੋਧ ਪੈਦਾ ਕਰ ਰਹੀਆ ਹਨ। ਅੱਜ ਕੋਈ ਭੀ ਯੋਜਨਾ ਨੂੰ ਚੋਣਾਂ ਦੇ ਨਾਲ ਜੋੜ ਦੇਣਾ ਅਸਾਨ ਹੋ ਗਿਆ ਹੈ। ਕਿਉਂਕਿ ਹਰ ਤਿੰਨ ਮਹੀਨੇ ਛੇ ਮਹੀਨੇ ਕਿਤੇ ਨਾ ਕਿਤੇ ਚੋਣਾਂ ਚਲ ਰਹੀਆਂ ਹਨ। ਕੋਈ ਭੀ ਯੋਜਨਾ ਜ਼ਾਹਰ ਕਰੋਗੇ ਆਪ (ਤੁਸੀਂ) ਤਾਂ ਮੀਡੀਆ ਵਿੱਚ ਦੇਖੋਗੇ ਚੋਣਾਂ ਆਈਆਂ ਤਾਂ ਫਲਾਣਾ ਹੋ ਗਿਆ, ਚੋਣਾਂ ਆਈਆਂ ਤਾਂ ਫਲਾਣਾ ਹੋ ਗਿਆ। ਹਰ ਕੰਮ ਨੂੰ ਚੋਣਾਂ ਦੇ ਰੰਗ ਨਾਲ ਰੰਗ ਦਿੱਤਾ ਗਿਆ ਹੈ। ਅਤੇ ਇਸ ਲਈ ਦੇਸ਼ ਵਿੱਚ ਵਿਆਪਕ ਚਰਚਾ ਹੋਈ ਹੈ। ਸਾਰੇ ਰਾਜਨੀਤਕ ਦਲਾਂ ਨੇ ਆਪਣੇ ਵਿਚਾਰ ਰੱਖੇ ਹਨ। ਇੱਕ Committee ਨੇ ਬਹੁਤ ਵਧੀਆ ਆਪਣੀ ਰਿਪੋਰਟ ਤਿਆਰ ਕੀਤੀ ਹੈ। "One Nation One Election" ਦੇ ਲਈ ਦੇਸ਼ ਨੂੰ ਅੱਗੇ ਆਉਣਾ ਹੋਵੇਗਾ। ਮੈਂ ਲਾਲ ਕਿਲੇ ਤੋਂ ਤਿਰੰਗੇ ਦੀ ਸਾਖੀ (Tricolor as witness) ਵਿੱਚ ਦੇਸ਼ ਦੇ ਰਾਜਨੀਤਕ ਦਲਾਂ ਨੂੰ ਆਗਰਹਿ (ਤਾਕੀਦ) ਕਰਦਾ ਹਾਂ, ਦੇਸ਼ ਦੇ ਸੰਵਿਧਾਨ ਨੂੰ ਸਮਝਣ ਵਾਲੇ ਲੋਕਾਂ ਨੂੰ ਆਗਰਹਿ (ਤਾਕੀਦ) ਕਰਦਾ ਹਾਂ ਕਿ ਭਾਰਤ ਦੀ ਪ੍ਰਗਤੀ ਦੇ ਲਈ ਭਾਰਤ ਦੇ ਸੰਸਾਧਨਾਂ ਦਾ ਸਭ ਤੋਂ ਅਧਿਕ ਉਪਯੋਗ ਜਨਸਾਧਾਰਣ ਦੇ ਲਈ ਹੋਵੇ ਉਸ ਦੇ ਲਈ "One Nation One Election" ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਦਾ ਸਵਰਣਿਮ ਕਾਲਖੰਡ (golden period of Bharat) ਹੈ 2047 ਵਿਕਸਿਤ ਭਾਰਤ (Viksit Bharat 2047) ਇਹ ਸਾਡੀ ਪਰਤੀਖਿਆ  ਕਰ ਰਿਹਾ ਹੈ। ਬਾਧਾਵਾਂ, ਰੁਕਾਵਟਾਂ, ਚੁਣੌਤੀਆਂ (obstacles, hurdles and challenges), ਉਸ ਨੂੰ ਪਰਾਸਤ ਕਰਕੇ ਇੱਕ ਦ੍ਰਿੜ੍ਹ ਸੰਕਲਪ ਦੇ ਨਾਲ ਇਹ ਦੇਸ਼ ਚਲਣ ਦੇ ਲਈ ਪ੍ਰਤੀਬੱਧ ਹੈ। ਅਤੇ ਸਾਥੀਓ, ਮੈਂ ਸਾਫ ਦੇਖ ਰਿਹਾ ਹਾਂ, ਮੇਰੇ ਵਿਚਾਰਾਂ ਵਿੱਚ ਕੋਈ ਝਿਝਕ ਨਹੀਂ ਹੈ। ਮੇਰੇ ਸੁਪਨਿਆਂ ਦੇ ਸਾਹਮਣੇ ਕੋਈ ਪਰਦਾ ਨਹੀਂ ਹੈ। ਮੈਂ ਸਾਫ-ਸਾਫ ਦੇਖ ਸਕਦਾ ਹਾਂ ਕਿ ਇਹ ਦੇਸ਼ 140 ਕਰੋੜ ਦੇਸ਼ਵਾਸੀਆਂ ਦੇ ਪਰਿਸ਼ਰਮ ਨਾਲ ਸਾਡੇ ਪੂਰਵਜਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਹੈ। ਅਗਰ ਉਹ 40 ਕਰੋੜ ਲੋਕ ਆਜ਼ਾਦੀ ਦੇ ਸੁਪਨਿਆਂ ਨੂੰ ਪੂਰਨ ਕਰ ਸਕਦੇ ਹਨ ਤਾਂ 140 ਕਰੋੜ ਦੇਸ਼ਵਾਸੀ ਸਮ੍ਰਿੱਧ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। 140 ਕਰੋੜ ਦੇਸ਼ਵਾਸੀ ਵਿਕਸਿਤ ਭਾਰਤ (Viksit Bharat) ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ। ਅਤੇ ਮੈਂ ਪਹਿਲਾਂ ਭੀ ਕਿਹਾ ਸੀ ਕਿ ਮੇਰੇ ਤੀਸਰੇ term ਵਿੱਚ ਦੇਸ਼ ਤੀਸਰੀ Economy ਤਾਂ ਬਣੇਗਾ ਹੀ, ਲੇਕਿਨ ਮੈਂ ਤਿੰਨ ਗੁਣਾ ਕੰਮ ਕਰਾਂਗਾ, ਤਿੰਨ ਗੁਣਾ ਤੇਜ਼ ਗਤੀ ਨਾਲ ਕੰਮ ਕਰਾਂਗਾ, ਤਿੰਨ ਗੁਣਾ ਵਿਆਪਕਤਾ ਨਾਲ ਕੰਮ ਕਰਾਂਗਾ, ਤਾਕਿ ਦੇਸ਼ ਦੇ ਲਈ ਜੋ ਸੁਪਨੇ ਹਨ ਉਹ ਬਹੁਤ ਨਿਕਟ ਵਿੱਚ ਪੂਰੇ ਹੋਣ, ਮੇਰਾ ਹਰ ਪਲ ਦੇਸ਼ ਦੇ ਲਈ ਹੈ, ਮੇਰਾ ਹਰ ਖਿਣ (ਪਲ) ਦੇਸ਼ ਦੇ ਲਈ ਹੈ, ਮੇਰਾ ਕਣ-ਕਣ ਸਿਰਫ਼ ਅਤੇ ਸਿਰਫ਼ ਮਾਂ ਭਾਰਤੀ (Maa Bharati) ਦੇ ਲਈ ਹੈ ਅਤੇ ਇਸ ਲਈ 24x7 ਅਤੇ 2047 ਇਸ ਪ੍ਰਤੀਬੱਧਤਾ ਦੇ ਨਾਲ ਆਓ ਮੈਂ ਦੇਸ਼ਵਾਸੀਆਂ ਨੂੰ ਸੱਦਾ ਦਿੰਦਾ ਹਾਂ, ਸਾਡੇ ਪੂਰਵਜਾਂ ਨੇ ਜੋ ਸੁਪਨੇ ਦੇਖੇ ਸਨ, ਉਨ੍ਹਾਂ ਸੁਪਨਿਆਂ ਨੂੰ ਅਸੀਂ ਸੰਕਲਪ ਬਣਾਈਏ, ਆਪਣੇ ਸੁਪਨਿਆਂ ਨੂੰ ਜੋੜੀਏ, ਆਪਣੇ ਪੁਰਸ਼ਾਰਥ ਨੂੰ ਜੋੜੀਏ ਅਤੇ 21ਵੀਂ ਸਦੀ ਜੋ ਭਾਰਤ ਦੀ ਸਦੀ (century of Bharat) ਹੈ, ਉਸ ਸਦੀ ਵਿੱਚ ਸਵਰਣਿਮ ਭਾਰਤ (‘Swarnim Bharat’ (Golden India)) ਬਣਾ ਕੇ ਰਹੀਏ, ਉਸੇ ਸਦੀ ਵਿੱਚ ਅਸੀਂ ਵਿਕਸਿਤ ਭਾਰਤ (‘Viksit Bharat’) ਬਣਾ ਕੇ ਰਹੀਏ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਅੱਗੇ ਵਧੀਏ ਅਤੇ ਸੁਤੰਤਰ ਭਾਰਤ (independent Bharat) 75 ਸਾਲ ਦੀ ਯਾਤਰਾ ਦੇ ਬਾਅਦ ਇੱਕ ਨਵੇਂ ਮੁਕਾਮ ‘ਤੇ ਵਧ ਰਿਹਾ ਹੈ, ਤਦ ਅਸੀਂ ਕੋਈ ਕੋਰ-ਕਸਰ ਨਾ ਛੱਡੀਏ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦੁਆਉਂਦਾ ਹਾਂ, ਤੁਸੀਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਕੋਈ ਕੋਰ-ਕਸਰ ਨਹੀਂ ਛੱਡਾਂਗਾ, ਮੈਂ ਮਿਹਨਤ ਵਿੱਚ ਕਦੇ ਪਿੱਛੇ ਨਹੀਂ ਰਹਾਂਗਾ, ਮੈਂ ਸਾਹਸ ਵਿੱਚ ਕਦੇ ਕਤਰਾਉਂਦਾ ਨਹੀਂ ਹਾਂ, ਮੈਂ ਚੁਣੌਤੀਆਂ ਨਾਲ ਕਦੇ ਟਕਰਾਉਂਦੇ ਡਰਦਾ ਨਹੀਂ ਹਾਂ, ਕਿਉਂ? ਕਿਉਂਕਿ ਮੈਂ ਤੁਹਾਡੇ ਲਈ ਜਿਊਂਦਾ ਹਾਂ, ਮੈਂ ਤੁਹਾਡੇ ਭਵਿੱਖ ਦੇ ਲਈ ਜਿਊਂਦਾ ਹਾਂ, ਮੈਂ ਭਾਰਤ ਮਾਤਾ (Mother India) ਦੇ ਉੱਜਵਲ ਭਵਿੱਖ ਦੇ ਲਈ ਜੀ ਰਿਹਾ ਹਾਂ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਜ ਰਾਸ਼ਟਰ ਧਵਜ (ਰਾਸ਼ਟਰੀ ਝੰਡੇ) ਦੀ ਛਾਇਆ ਵਿੱਚ, ਤਿਰੰਗੇ ਦੀ ਛਾਇਆ ਵਿੱਚ ਦ੍ਰਿੜ੍ਹ ਸੰਕਲਪ ਦੇ ਨਾਲ ਅਸੀਂ ਅੱਗੇ ਵਧੀਏ। ਇਸੇ ਦੇ ਨਾਲ ਮੇਰੇ ਨਾਲ ਬੋਲੋ:

 

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

 

ਜੈ ਹਿੰਦ!

ਜੈ ਹਿੰਦ!

ਜੈ ਹਿੰਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi