ਮੇਰੇ ਪ੍ਰਿਯ 140 ਕਰੋੜ ਪਰਿਵਾਰਜਨ,

ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਅਤੇ ਹੁਣ ਬਹੁਤ ਲੋਕਾਂ ਦਾ ਅਭਿਪ੍ਰਾਯ (ਮਤ) ਹੈ ਇਹ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭੀ ਅਸੀਂ ਵਿਸ਼ਵ ਵਿੱਚ ਨੰਬਰ ਇੱਕ ‘ਤੇ ਹਾਂ। ਇਤਨਾ ਬੜਾ ਵਿਸ਼ਾਲ ਦੇਸ਼, 140 ਕਰੋੜ ਦੇਸ਼, ਇਹ ਮੇਰੇ ਭਾਈ-ਭੈਣ, ਮੇਰੇ ਪਰਿਵਾਰਜਨ ਅੱਜ ਆਜ਼ਾਦੀ ਦਾ ਪੁਰਬ ਮਨਾ ਰਹੇ ਹਨ। ਮੈਂ ਦੇਸ਼ ਦੇ ਕੋਟਿ-ਕੋਟਿ ਜਨਾਂ ਨੂੰ, ਦੇਸ਼ ਅਤੇ ਦੁਨੀਆ ਵਿੱਚ ਭਾਰਤ ਨੂੰ ਪਿਆਰ ਕਰਨ ਵਾਲੇ, ਭਾਰਤ ਦਾ ਸਨਮਾਨ ਕਰਨ ਵਾਲੇ, ਭਾਰਤ ਦਾ ਗੌਰਵ ਕਰਨ ਵਾਲੇ ਕੋਟਿ-ਕੋਟਿ ਜਨਾਂ ਨੂੰ ਆਜ਼ਾਦੀ ਦੇ ਇਸ ਮਹਾਨ ਪਵਿੱਤਰ ਪੁਰਬ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਪਰਿਵਾਰਜਨ,

ਪੂਜਯ ਬਾਪੂ ਦੀ ਅਗਵਾਈ ਵਿੱਚ ਅਸਹਿਯੋਗ ਦਾ ਅੰਦੋਲਨ, ਸੱਤਿਆਗ੍ਰਹਿ ਦੀ ਮੂਵਮੈਂਟ ਅਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਅਣਗਿਣਤ ਵੀਰਾਂ ਦਾ ਬਲੀਦਾਨ, ਉਸ ਪੀੜ੍ਹੀ ਵਿੱਚ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜਿਸ ਨੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਨਾ ਦਿੱਤਾ ਹੋਵੇ। ਮੈਂ ਅੱਜ ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਜਿਨ੍ਹਾਂ-ਜਿਨ੍ਹਾਂ ਨੇ ਯੋਗਦਾਨ ਦਿੱਤਾ ਹੈ, ਬਲੀਦਾਨ ਦਿੱਤੇ ਹਨ, ਤਿਆਗ ਕੀਤਾ ਹੈ, ਤਪੱਸਿਆ ਕੀਤੀ ਹੈ, ਉਨ੍ਹਾਂ ਸਾਰਿਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਅੱਜ 15 ਅਗਸਤ ਮਹਾਨ ਕ੍ਰਾਂਤੀਕਾਰੀ ਅਤੇ ਅਧਿਆਤਮ ਜੀਵਨ ਦੇ ਰੁਚੀ ਤੁੱਲ ਪ੍ਰਣੇਤਾ ਸ਼੍ਰੀ ਅਰਵਿੰਦੋ ਦੀ 150ਵੀਂ ਜਯੰਤੀ ਪੂਰਨ ਹੋ ਰਹੀ ਹੈ। 

ਇਹ ਵਰ੍ਹਾ ਸੁਆਮੀ ਦਯਾਨੰਦ ਸਰਸਵਤੀ ਦੇ 150ਵੀਂ ਜਯੰਤੀ ਦਾ ਵਰ੍ਹਾ ਹੈ। ਇਹ ਵਰ੍ਹਾ ਰਾਣੀ ਦੁਰਗਾਵਤੀ ਦੀ 500ਵੀਂ ਜਨਮਸ਼ਤੀ ਦਾ ਬਹੁਤ ਹੀ ਪਵਿੱਤਰ ਅਵਸਰ ਹੈ ਜੋ ਪੂਰਾ ਦੇਸ਼ ਬੜੇ ਧੂਮਧਾਮ ਨਾਲ ਮਨਾਉਣ ਵਾਲਾ ਹੈ। ਇਹ ਵਰ੍ਹਾ ਮੀਰਾਬਾਈ ਭਗਤੀ ਯੋਗ ਦੀ ਸਿਰਮੌਰ ਮੀਰਾਬਾਈ ਦੇ 525 ਵਰ੍ਹੇ ਦਾ ਭੀ ਇਹ ਪਾਵਨ ਪੁਰਬ ਹੈ। ਇਸ ਵਾਰ ਜਦੋਂ ਅਸੀਂ 26 ਜਨਵਰੀ ਮਨਾਵਾਂਗੇ ਉਹ ਸਾਡੇ ਗਣਤੰਤਰ ਦਿਵਸ ਦੀ 75ਵੀਂ ਵਰ੍ਹੇਗੰਢ ਹੋਵੇਗੀ। ਅਨੇਕ ਪ੍ਰਕਾਰ ਨਾਲ ਅਨੇਕ ਅਵਸਰ, ਅਨੇਕ ਸੰਭਾਵਨਾਵਾਂ ਰਾਸ਼ਟਰ ਨਿਰਮਾਣ ਵਿੱਚ ਜੁਟੇ ਰਹਿਣ ਦੇ ਲਈ ਪਲ-ਪਲ ਨਵੀਂ ਪ੍ਰੇਰਣਾ, ਪਲ-ਪਲ ਨਵੀਂ ਚੇਤਨਾ, ਪਲ-ਪਲ ਸੁਪਨੇ, ਪਲ-ਪਲ ਸੰਕਲਪ , ਸ਼ਾਇਦ ਇਸ ਤੋਂ ਬੜਾ ਕੋਈ ਅਵਸਰ ਨਹੀਂ ਹੋ ਸਕਦਾ।

 

ਮੇਰੇ ਪਿਆਰੇ ਪਰਿਵਾਰਜਨ,

ਇਸ ਵਾਰ ਪ੍ਰਾਕ੍ਰਿਤਿਕ ਆਪਦਾ ਨੇ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਅਕਲਪਨੀ ਸੰਕਟ ਪੈਦਾ ਕੀਤੇ। ਜਿਨ੍ਹਾਂ ਪਰਿਵਾਰਾਂ ਨੇ ਇਸ ਸੰਕਟ ਵਿੱਚ ਸਹਿਣ ਕੀਤਾ ਹੈ ਮੈਂ ਉਨ੍ਹਾਂ ਸਾਰੇ ਪਰਿਵਾਰਜਨਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਰਾਜ-ਕੇਂਦਰ ਸਰਕਾਰ ਮਿਲ ਕੇ ਉਨ੍ਹਾਂ ਸਾਰੇ ਸੰਕਟਾਂ ਤੋਂ ਜਲਦੀ‍ ਤੋਂ ਮੁਕਤ ਹੋ ਕੇ ਫਿਰ ਤੇਜ਼ ਗਤੀ ਨਾਲ ਅੱਗੇ ਵਧਣਗੇ ਇਹ ਵਿਸ਼ਵਾਸ ਦਿਵਾਉਂਦਾ ਹਾਂ।

ਮੇਰੇ ਪਿਆਰੇ ਪਰਿਵਾਰਜਨੋਂ,

ਪਿਛਲੇ ਕੁਝ ਸਪਤਾਹ ਨੌਰਥ-ਈਸਟ ਵਿੱਚ ਵਿਸ਼ੇਸ਼ ਕਰਕੇ ਮਣੀਪੁਰ ਵਿੱਚ ਅਤੇ ਹਿੰਦੁਸਤਾਨ ਦੇ ਭੀ ਹੋਰ ਕੁਝ ਭਾਗਾਂ (ਹਿੱਸਿਆਂ) ਵਿੱਚ, ਲੇਕਿਨ ਵਿਸ਼ੇਸ਼ ਕਰਕੇ ਮਣੀਪੁਰ ਵਿੱਚ ਜੋ ਹਿੰਸਾ ਦਾ ਦੌਰ ਚਲਿਆ, ਕਈ ਲੋਕਾਂ ਨੂੰ ਆਪਣਾ ਜੀਵਨ ਗੁਆਉਣਾ ਪਿਆ, ਮਾਂ-ਬੇਟੀਆਂ ਦੇ ਸਨਮਾਨ ਦੇ ਨਾਲ ਖਿਲਵਾੜ ਹੋਇਆ, ਲੇਕਿਨ ਕੁਝ ਦਿਨਾਂ ਤੋਂ ਲਗਾਤਾਰ ਸ਼ਾਂਤੀ ਦੀਆਂ ਖ਼ਬਰਾਂ ਆ ਰਹੀਆਂ ਹਨ, ਦੇਸ਼ ਮਣੀਪੁਰ ਦੇ ਲੋਕਾਂ ਦੇ ਨਾਲ ਹੈ। ਦੇਸ਼ ਮਣੀਪੁਰ ਦੇ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਜੋ ਸ਼ਾਂਤੀ ਬਣਾਈ ਰੱਖੀ ਹੈ, ਉਸ ਸ਼ਾਂਤੀ ਦੇ ਪੁਰਬ ਨੂੰ ਅੱਗੇ ਵਧਾਈਏ ਅਤੇ ਸ਼ਾਂਤੀ ਨਾਲ ਹੀ ਸਮਾਧਾਨ ਦਾ ਰਸਤਾ ਨਿਕਲੇਗਾ। ਅਤੇ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਦੇ ਉਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਭਰਪੂਰ ਪ੍ਰਯਾਸ ਕਰ ਰਹੀ ਹੈ, ਕਰਦੀ ਰਹੇਗੀ।  

ਮੇਰੇ ਪਿਆਰੇ ਪਰਿਵਾਰਜਨੋਂ,

ਜਦੋਂ ਅਸੀਂ ਇਤਿਹਾਸ ਦੀ ਤਰਫ਼ ਨਜ਼ਰ ਕਰਦੇ ਹਾਂ ਤਾਂ ਇਤਿਹਾਸ ਵਿੱਚ ਕੁਝ ਪਲ ਐਸੇ ਆਉਂਦੇ ਹਨ ਜੋ ਆਪਣੀ ਅਮਿਟ ਛਾਪ ਛੱਡ ਕੇ ਜਾਂਦੇ ਹਨ। ਅਤੇ ਉਸ ਦਾ ਪ੍ਰਭਾਵ ਸਦੀਆਂ ਤੱਕ ਰਹਿੰਦਾ ਹੈ ਅਤੇ ਕਦੇ-ਕਦੇ ਸ਼ੁਰੂਆਤ ਵਿੱਚ ਉਹ ਬਹੁਤ ਛੋਟਾ ਲਗਦਾ ਹੈ, ਛੋਟੀ ਜਿਹੀ ਘਟਨਾ ਲਗਦੀ ਹੈ, ਲੇਕਿਨ ਉਹ ਅਨੇਕ ਸਮੱਸਿਆਵਾਂ ਦੀ ਜੜ੍ਹ ਬਣ ਜਾਂਦੀ ਹੈ। ਸਾਨੂੰ ਯਾਦ ਹੈ 1000-1200 ਸਾਲ ਪਹਿਲਾਂ ਇਸ ਦੇਸ਼ ‘ਤੇ ਆਕ੍ਰਮਣ (ਹਮਲਾ) ਹੋਇਆ। ਇੱਕ ਛੋਟੇ ਜਿਹੇ ਰਾਜ ਦੇ ਛੋਟੇ ਜਿਹੇ ਰਾਜਾ ਦੀ ਹਾਰ ਹੋਈ (ਦਾ ਪਰਾਜਯ ਹੋਇਆ)। ਲੇਕਿਨ ਤਦ ਪਤਾ ਤੱਕ ਨਹੀਂ ਸੀ ਕਿ ਇੱਕ ਘਟਨਾ ਭਾਰਤ ਨੂੰ ਹਜ਼ਾਰ ਸਾਲ ਦੀ ਗ਼ੁਲਾਮੀ ਵਿੱਚ ਫਸਾ ਦੇਵੇਗੀ। ਅਤੇ ਅਸੀਂ ਗ਼ੁਲਾਮੀ ਵਿੱਚ ਜਕੜਦੇ ਗਏ, ਜਕੜਦੇ ਗਏ, ਜਕੜਦੇ ਗਏ ਜੋ ਆਇਆ ਲੁੱਟਦਾ ਗਿਆ, ਜੋ ਜਿਸ ਦਾ ਮਨ ਚਾਹਿਆ ਸਾਡੇ ’ਤੇ ਆ ਕੇ ਸਵਾਰ ਹੋ ਗਿਆ। ਕੈਸਾ ਵਿਪਰੀਤ ਕਾਲ ਰਿਹਾ ਹੋਵੇਗਾ, ਉਹ ਹਜ਼ਾਰ ਸਾਲ ਦਾ।

ਮੇਰੇ ਪਿਆਰੇ ਪਰਿਵਾਰਜਨੋਂ,

ਘਟਨਾ ਛੋਟੀ ਕਿਉਂ ਨਾ ਹੋਵੇ, ਲੇਕਿਨ ਹਜ਼ਾਰ ਸਾਲ ਤੱਕ ਪ੍ਰਭਾਵ ਛੱਡਦੀ ਰਹੀ ਹੈ। ਲੇਕਿਨ ਮੈਂ ਅੱਜ ਇਸ ਬਾਤ ਦਾ ਜ਼ਿਕਰ ਇਸ ਲਈ ਕਰਨਾ ਚਾਹੁੰਦਾ ਹਾਂ ਕਿ ਭਾਰਤ ਦੇ ਵੀਰਾਂ ਨੇ ਇਸ ਕਾਲਖੰਡ ਵਿੱਚ ਕੋਈ ਭੂ-ਭਾਗ ਐਸਾ ਨਹੀਂ ਸੀ, ਕੋਈ ਸਮਾਂ ਐਸਾ ਨਹੀਂ ਸੀ, ਜਦੋਂ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੋ ਨੂੰ ਜਲਦਾ ਨਾ ਰੱਖਿਆ ਹੋਵੇ, ਬਲੀਦਾਨ ਦੀ ਪਰੰਪਰਾ ਨਾ ਬਣਾਈ ਹੋਵੇ। ਮਾਂ ਭਾਰਤੀ ਬੇੜੀਆਂ ਤੋਂ ਮੁਕਤ ਹੋਣ ਲਈ ਉੱਠ ਖੜ੍ਹੀ ਹੋਈ ਸੀ, ਜ਼ੰਜੀਰਾਂ ਨੂੰ ਝਕਝੋਰ ਰਹੀ ਸੀ ਅਤੇ ਦੇਸ਼ ਦੀ ਨਾਰੀ ਸ਼ਕਤੀ, ਦੇਸ਼ ਦੀ ਯੁਵਾ ਸ਼ਕਤੀ, ਦੇਸ਼ ਦੇ ਕਿਸਾਨ, ਦੇਸ਼ ਦੇ ਪਿੰਡਾਂ ਦੇ ਲੋਕ, ਮਜ਼ਦੂਰ ਕੋਈ ਹਿੰਦੁਸਤਾਨੀ ਐਸਾ ਨਹੀਂ ਸੀ, ਜੋ ਆਜ਼ਾਦੀ ਦੇ ਸੁਪਨੇ ਨੂੰ ਲੈ ਕੇ ਜਿਉਂਦਾ ਨਾ ਹੋਵੇ। ਆਜ਼ਾਦੀ ਨੂੰ ਪਾਉਣ ਦੇ ਲਈ ਮਰ-ਮਿਟਣ ਦੇ ਲਈ ਤਿਆਰ ਹੋਣ ਵਾਲਿਆਂ ਦੀ ਇੱਕ ਬੜੀ ਫ਼ੌਜ ਤਿਆਰ ਹੋ ਗਈ ਸੀ। ਜੇਲ੍ਹਾਂ ਵਿੱਚ ਜਵਾਨੀ ਖਪਾਉਣ ਵਾਲੇ ਅਨੇਕ ਮਹਾਪੁਰਸ਼ ਸਾਡੀ ਦੇਸ਼ ਦੀ ਆਜ਼ਾਦੀ ਨੂੰ, ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲਗੇ ਹੋਏ ਸਨ।

 

ਮੇਰੇ ਪਿਆਰੇ ਪ੍ਰਿਯ ਪਰਿਵਾਰਜਨੋਂ,

ਜਨਚੇਤਨਾ ਦਾ ਉਹ ਵਿਆਪਕ ਰੂਪ, ਤਿਆਗ ਅਤੇ ਤਪੱਸਿਆ ਦਾ ਉਹ ਵਿਆਪਕ ਰੂਪ ਜਨ-ਜਨ ਦੇ ਅੰਦਰ ਇੱਕ ਨਵਾਂ ਵਿਸ਼ਵਾਸ ਜਗਾਉਣ ਵਾਲਾ ਉਹ ਪਲ ਆਖਰਕਾਰ 1947 ਵਿੱਚ ਦੇਸ਼ ਆਜ਼ਾਦ ਹੋਇਆ, ਹਜ਼ਾਰ ਸਾਲ ਦੀ ਗ਼ੁਲਾਮੀ ਵਿੱਚ ਸੰਜੋਏ ਹੋਏ ਸੁਪਨੇ ਦੇਸ਼ਵਾਸੀਆਂ ਨੇ ਪੂਰੇ ਕਰਦੇ ਹੋਏ ਦਿਖੇ।

ਸਾਥੀਓ,

ਮੈਂ ਹਜ਼ਾਰ ਸਾਲ ਪਹਿਲਾਂ ਦੀ ਬਾਤ ਇਸ ਲਈ ਕਹਿ ਰਿਹਾ ਹਾਂ, ਮੈਂ ਦੇਖ ਰਿਹਾ ਹਾਂ ਫਿਰ ਇੱਕ ਵਾਰ ਦੇਸ਼ ਦੇ ਸਾਹਮਣੇ ਇੱਕ ਮੌਕਾ ਆਇਆ ਹੈ, ਅਸੀਂ ਐਸੇ ਕਾਲਖੰਡ ਵਿੱਚ ਜੀ (ਰਹਿ) ਰਹੇ ਹਾਂ, ਅਜਿਹੇ ਕਾਲਖੰਡ ਵਿੱਚ ਅਸੀਂ ਪ੍ਰਵੇਸ਼ ਕੀਤਾ ਹੈ ਅਤੇ ਇਹ ਸਾਡਾ ਸੁਭਾਗ ਹੈ ਕਿ ਭਾਰਤ ਦੇ ਐਸੇ ਅੰਮ੍ਰਿਤਕਾਲ ਵਿੱਚ, ਇਹ ਅੰਮ੍ਰਿਤਕਾਲ ਦਾ ਪਹਿਲਾ ਵਰ੍ਹਾ ਹੈ ਜਾਂ ਤਾਂ ਅਸੀਂ ਜਵਾਨੀ ਵਿੱਚ ਜੀ ਰਹੇ ਹਾਂ ਜਾਂ ਅਸੀਂ ਮਾਂ ਭਾਰਤੀ ਦੀ ਗੋਦ ਵਿੱਚ ਜਨਮ ਲੈ ਚੁੱਕੇ ਹਾਂ। ਅਤੇ ਇਹ ਕਾਲਖੰਡ ਮੇਰੇ ਸ਼ਬਦ ਲਿਖ ਕੇ ਰੱਖੋ ਮੇਰੇ ਪਿਆਰੇ ਪਰਿਵਾਰਜਨੋਂ ਇਸ ਕਾਲਖੰਡ ਵਿੱਚ ਜੋ ਅਸੀਂ ਕਰਾਂਗੇ, ਜੋ ਕਦਮ ਉਠਾਵਾਂਗੇ, ਜਿਤਨਾ ਤਿਆਗ ਕਰਾਂਗੇ, ਤਪੱਸਿਆ ਕਰਾਂਗੇ। ਸਰਵਜਨ ਹਿਤਾਯ , ਸਰਵਜਨ ਸੁਖਾਯ,( सर्वजन हिताय, सर्वजन सुखाय) ਇੱਕ ਦੇ ਬਾਅਦ ਇੱਕ ਫ਼ੈਸਲੇ ਲਵਾਂਗੇ, ਆਉਣ ਵਾਲੇ ਇੱਕ ਹਜ਼ਾਰ ਸਾਲ ਦਾ ਦੇਸ਼ ਦਾ ਸਵਰਣਿਮ (ਸੁਨਹਿਰੀ) ਇਤਿਹਾਸ ਉਸ ਨਾਲ ਅੰਕੁਰਿਤ ਹੋਣ ਵਾਲਾ ਹੈ। ਇਸ ਕਾਲਖੰਡ ਵਿੱਚ ਹੋਣ ਵਾਲੀਆਂ ਘਟਨਾਵਾਂ ਆਗਾਮੀ ਇੱਕ ਹਜ਼ਾਰ ਸਾਲ ਦੇ ਲਈ ਇਸ ਦਾ ਪ੍ਰਭਾਵ ਪੈਦਾ ਕਰਨ ਵਾਲੀਆਂ ਹਨ।

ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲਿਆ ਹੋਇਆ ਦੇਸ਼ ਪੰਚਪ੍ਰਾਣ ਨੂੰ ਸਮਰਪਿਤ ਹੋ ਕੇ ਇੱਕ ਨਵੇਂ ਆਤਮਸਵਿਸ਼ਵਾਸ ਦੇ ਨਾਲ ਅੱਜ ਅੱਗੇ ਵਧ ਰਿਹਾ ਹੈ। ਨਵੇਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਉਹ ਜੀ- ਜਾਨ ਨਾਲ ਜੁੜ ਰਿਹਾ ਹੈ। ਮੇਰੀ ਭਾਰਤ ਮਾਤਾ ਜੋ ਕਦੇ ਊਰਜਾ ਦੀ ਸਮਰੱਥਾ ਸੀ, ਲੇਕਿਨ ਰਾਖ ਦੇ ਢੇਰ ਵਿੱਚ ਦਬੀ ਪਈ ਸੀ। ਉਹ ਭਾਰਤ ਮਾਂ 140 ਕਰੋੜ ਦੇਸ਼ਵਾਸੀਆਂ ਦੇ ਪੁਰਸ਼ਾਰਥ ਨਾਲ, ਉਨ੍ਹਾਂ ਦੀ ਚੇਤਨਾ ਨਾਲ, ਉਨ੍ਹਾਂ ਦੀ ਊਰਜਾ ਨਾਲ ਫਿਰ ਇੱਕ ਵਾਰ ਜਾਗ੍ਰਿਤ ਹੋ ਚੁੱਕੀ ਹੈ। ਮਾਂ ਭਾਰਤੀ ਜਾਗ੍ਰਿਤ ਹੋ ਚੁੱਕੀ ਹੈ ਅਤੇ ਮੈਂ ਸਾਫ਼ ਦੇਖ ਰਿਹਾ ਹਾਂ ਦੋਸਤੋ, ਇਹੀ ਕਾਲਖੰਡ ਹੈ, ਪਿਛਲੇ 9-10 ਸਾਲ ਅਸੀਂ ਅਨੁਭਵ ਕੀਤਾ ਹੈ। ਵਿਸ਼ਵ ਭਰ ਵਿੱਚ ਭਾਰਤ ਦੀ ਚੇਤਨਾ ਦੇ ਪ੍ਰਤੀ, ਭਾਰਤ ਦੀ ਸਮਰੱਥਾ ਦੇ ਪ੍ਰਤੀ ਇੱਕ ਨਵਾਂ ਆਕਰਸ਼ਣ(ਨਵੀਂ ਖਿੱਚ), ਨਵਾਂ ਵਿਸ਼ਵਾਸ, ਨਵੀਂ ਆਸ਼ਾ ਪੈਦਾ ਹੋਈ ਹੈ।

ਅਤੇ ਇਹ ਪ੍ਰਕਾਸ਼ ਪੁੰਜ ਜੋ ਭਾਰਤ ਤੋਂ ਉਠਿਆ ਹੈ ਉਹ ਵਿਸ਼ਵ ਨੂੰ ਉਸ ਵਿੱਚ ਆਪਣੇ ਲਈ ਜਯੋਤੀ ਨਜ਼ਰ ਆ ਰਹੀ ਹੈ। ਵਿਸ਼ਵ ਨੂੰ ਇੱਕ ਨਵਾਂ ਵਿਸ਼ਵਾਸ ਪੈਦਾ ਹੋ ਰਿਹਾ ਹੈ। ਸਾਡਾ ਸੁਭਾਗ ਹੈ ਕੁਝ ਐਸੀਆਂ ਚੀਜ਼ਾਂ ਸਾਡੇ ਪਾਸ ਹਨ ਜੋ ਸਾਡੇ ਪੂਰਵਜਾਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀਆਂ ਹਨ ਅਤੇ ਵਰਤਮਾਨ ਕਾਲਖੰਡ ਨੇ ਘੜੀਆਂ ਹਨ। ਅੱਜ ਸਾਡੇ ਪਾਸ ਡੈਮੋਗ੍ਰਾਫੀ ਹੈ, ਅੱਜ ਸਾਡੇ ਪਾਸ ਡੈਮੋਕ੍ਰੇਸੀ ਹੈ, ਅੱਜ ਸਾਡੇ ਪਾਸ ਡਾਇਵਰਸਿਟੀ ਹੈ। ਡੈਮੋਗ੍ਰਾਫੀ, ਡੈਮੋਕ੍ਰੇਸੀ ਅਤੇ ਡਾਇਵਰਸਿਟੀ ਦੀ ਇਹ ਤ੍ਰਿਵੇਣੀ ਭਾਰਤ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀ ਹੈ। 

ਅੱਜ ਪੂਰੇ ਵਿਸ਼ਵ ਵਿੱਚ ਉੱਥੇ ਦੇਸ਼ਾਂ ਦੀ ਉਮਰ ਢਲ ਰਹੀ ਹੈ, ਢਲਾਅ ‘ਤੇ ਹੈ ਤਾਂ ਭਾਰਤ ਜੋਬਨ ਦੀ ਤਰਫ਼ ਊਰਜਾਵਾਨ ਹੋ ਕੇ ਵਧ ਰਿਹਾ ਹੈ। ਕਿਤਨੇ ਬੜੇ ਗੌਰਵ ਦਾ ਕਾਲਖੰਡ ਹੈ ਕਿ ਅੱਜ 30 ਸਾਲ ਦੀ ਘੱਟ ਉਮਰ ਦੀ ਜਨਸੰਖਿਆ ਦੁਨੀਆ ਵਿੱਚ ਸਭ ਤੋਂ ਅਧਿਕ ਕਿਤੇ ਹੈ ਤਾਂ ਇਹ ਮੇਰੇ ਭਾਰਤ ਮਾਂ ਦੀ ਗੋਦ ਵਿੱਚ ਹੈ। ਇਹ ਮੇਰੇ ਦੇਸ਼ ਵਿੱਚ ਹੈ ਅਤੇ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹੋਣ, ਮੇਰੇ ਦੇਸ਼ ਦੇ ਪਾਸ ਹੋਣ, ਕੋਟਿ-ਕੋਟਿ ਭੁਜਾਵਾਂ ਹੋਣ, ਕੋਟਿ-ਕੋਟਿ ਮਸਤਕ ਹੋਣ, ਕੋਟਿ-ਕੋਟਿ ਸੁਪਨੇ, ਕੋਟਿ-ਕੋਟਿ ਸੰਕਲਪ ਹੋਣ ਤਾਂ ਭਾਈਓ ਅਤੇ ਭੈਣੋਂ, ਮੇਰੇ ਪ੍ਰਿਯ ਪਰਿਵਾਰਜਨੋਂ ਅਸੀਂ ਇੱਛਿਤ ਪਰਿਣਾਮ ਪ੍ਰਾਪਤ ਕਰਕੇ ਰਹਿ ਸਕਦੇ ਹਾਂ।

ਮੇਰੇ ਪਿਆਰੇ ਪਰਿਵਾਰਜਨੋਂ,

ਦੇਸ਼ ਦਾ ਭਾਗ ਐਸੀਆਂ ਘਟਨਾਵਾਂ ਬਦਲ ਦਿੰਦੀਆਂ ਹਨ। ਇਹ ਸਮਰੱਥਾ ਦੇਸ਼ ਦੇ ਭਾਗ ਨੂੰ ਬਦਲ ਦਿੰਦੀ ਹੈ। ਭਾਰਤ 1 ਹਜ਼ਾਰ ਸਾਲ ਦੀ ਗ਼ੁਲਾਮੀ ਅਤੇ ਆਉਣ ਵਾਲੇ 1 ਹਜ਼ਾਰ ਸਾਲ ਦੇ ਭਵਯ (ਸ਼ਾਨਦਾਰ) ਭਾਰਤ ਦੇ ਦਰਮਿਆਨ ਵਿੱਚ ਪੜਾਅ ‘ਤੇ ਅਸੀਂ ਖੜ੍ਹੇ ਹਾਂ। ਇੱਕ ਐਸੀ ਸੰਧੀ ‘ਤੇ ਖੜ੍ਹੇ ਹਾਂ ਅਤੇ ਇਸ ਲਈ ਹੁਣ ਅਸੀਂ ਨਾ ਰੁਕਣਾ ਹੈ, ਨਾ ਦੁਬਿਧਾ ਵਿੱਚ ਜੀਣਾ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਸਾਨੂੰ ਖੋਈ ਹੋਈ ਉਸ ਵਿਰਾਸਤ ਦਾ ਗਰਵ(ਮਾਣ) ਕਰਦੇ ਹੋਏ, ਖੋਈ ਹੋਈ ਸਮ੍ਰਿੱਧੀ ਨੂੰ ਪ੍ਰਾਪਤ ਕਰਦੇ ਹੋਏ ਅਸੀਂ ਫਿਰ ਇੱਕ ਵਾਰ ਅਤੇ ਇਹ ਬਾਤ ਮੰਨ ਕੇ ਚਲੀਏ, ਅਸੀਂ ਜੋ ਭੀ ਕਰਾਂਗੇ, ਅਸੀਂ ਜੋ ਭੀ ਕਦਮ ਉਠਾਵਾਂਗੇ, ਅਸੀਂ ਜੋ ਭੀ ਫ਼ੈਸਲਾ ਲਵਾਂਗੇ ਉਹ ਅਗਲੇ 1 ਹਜ਼ਾਰ ਸਾਲ ਤੱਕ ਆਪਣੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਹੈ। ਭਾਰਤ ਦੇ ਭਾਗ ਨੂੰ ਲਿਖਣ ਵਾਲਾ ਹੈ, ਮੈਂ ਅੱਜ ਮੇਰੇ ਦੇਸ਼ ਦੇ ਨੌਜਵਾਨਾਂ ਨੂੰ, ਮੇਰੇ ਦੇਸ਼ ਦੇ ਬੇਟੇ-ਬੇਟੀਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ, ਜੋ ਸੁਭਾਗ ਅੱਜ ਮੇਰੇ ਨੌਜਵਾਨਾਂ ਨੂੰ ਮਿਲਿਆ ਹੈ, ਐਸਾ ਸੁਭਾਗ, ਸ਼ਾਇਦ ਹੀ ਕਿਸੇ ਦੇ ਨਸੀਬ ਹੁੰਦਾ ਹੈ, ਜੋ ਤੁਹਾਨੂੰ ਨਸੀਬ ਹੋਇਆ ਹੈ।

 

ਅਤੇ ਇਸ ਲਈ ਸਾਨੂੰ ਇਹ ਗੁਆਉਣਾ ਨਹੀਂ ਹੈ। ਯੁਵਾ ਸ਼ਕਤੀ ਵਿੱਚ ਮੇਰਾ ਭਰੋਸਾ ਹੈ, ਯੁਵਾ ਸ਼ਕਤੀ ਵਿੱਚ ਸਮਰੱਥਾ ਹੈ ਅਤੇ ਸਾਡੀਆਂ ਨੀਤੀਆਂ ਅਤੇ ਸਾਡੀਆਂ ਰੀਤੀਆਂ ਭੀ ਉਸ ਯੁਵਾ ਸਮਰੱਥਾ ਨੂੰ ਹੋਰ ਬਲ ਦੇਣ ਦੇ ਲਈ ਹਨ।

ਅੱਜ ਮੇਰੇ ਨੌਜਵਾਨਾਂ ਨੇ ਦੁਨੀਆ ਦੇ ਪਹਿਲੇ ਤਿੰਨ ਸਟਾਰਟਅੱਪ ਇਕੌਨਮੀ ਸਿਸਟਮ ਵਿੱਚ ਭਾਰਤ ਨੂੰ ਸਥਾਨ ਦਿਵਾ ਦਿੱਤਾ ਹੈ। ਵਿਸ਼ਵ ਦੇ ਨੌਜਵਾਨਾਂ ਨੂੰ ਅਚੰਭਾ ਹੋ ਰਿਹਾ ਹੈ। ਭਾਰਤ ਦੀ ਇਸ ਸਮਰੱਥਾ ਨੂੰ ਲੈ ਕੇ , ਭਾਰਤ ਦੀ ਇਸ ਤਾਕਤ ਨੂੰ ਦੇਖ ਕੇ। ਅੱਜ ਦੁਨੀਆ ਟੈਕਨੋਲੋਜੀ ਡ੍ਰਿਵੇਨ ਹੈ ਅਤੇ ਆਉਣ ਵਾਲਾ ਯੁਗ ਟੈਕਨੋਲੋਜੀ ਤੋਂ ਪ੍ਰਭਾਵਿਤ ਰਹਿਣ ਵਾਲਾ ਹੈ ਅਤੇ ਤਦ ਟੈਕਨੋਲੋਜੀ ਵਿੱਚ ਭਾਰਤ ਦਾ ਜੋ ਟੈਲੰਟ ਹੈ, ਉਸ ਦੀ ਇੱਕ ਨਵੀਂ ਭੂਮਿਕਾ ਰਹਿਣ ਵਾਲੀ ਹੈ।

ਸਾਥੀਓ,

ਮੈਂ ਪਿਛਲੇ ਦਿਨੀਂ ਜੀ-20 ਸਮਿਟ ਵਿੱਚ ਬਾਲੀ ਗਿਆ ਸਾਂ ਅਤੇ ਬਾਲੀ ਵਿੱਚ ਦੁਨੀਆ ਦੇ ਸਮ੍ਰਿੱਧ ਤੋਂ ਸਮ੍ਰਿੱਧ ਦੇਸ਼, ਦੁਨੀਆ ਦੇ ਵਿਕਸਿਤ ਦੇਸ਼ ਭੀ ਉਨ੍ਹਾਂ ਦੇ ਮੁਖੀ, ਮੈਨੂੰ ਭਾਰਤ ਦੀ ਡਿਜੀਟਲ ਇੰਡੀਆ ਦੀ ਸਫ਼ਲਤਾ ਦੇ ਲਈ , ਉਸ ਦੀ ਬਰੀਕੀਆਂ ਨੂੰ ਜਾਣਨ ਦੇ ਲਈ ਇੱਛੁਕ ਸਨ। ਹਰ ਕੋਈ ਇਸ ਦਾ ਸਵਾਲ ਪੁੱਛਦਾ ਸੀ ਅਤੇ ਜਦੋਂ ਮੈਂ ਉਨ੍ਹਾਂ ਨੂੰ ਕਹਿੰਦਾ ਸਾਂ ਕਿ ਭਾਰਤ ਨੇ ਜੋ ਕਮਾਲ ਕੀਤਾ ਹੈ ਨਾ ਉਹ ਦਿੱਲੀ, ਮੁੰਬਈ, ਚੇਨਈ ਤੱਕ ਸੀਮਿਤ ਨਹੀਂ ਹੈ, ਭਾਰਤ ਜੋ ਕਮਾਲ ਕਰ ਰਿਹਾ ਹੈ, ਮੇਰੇ ਟੀਅਰ-2, ਟੀਅਰ-3 ਸਿਟੀ ਦੇ ਯੁਵਾ ਭੀ ਅੱਜ ਮੇਰੇ ਦੇਸ਼ ਦਾ ਭਾਗ ਘੜ ਰਹੇ ਹਨ। 

ਛੋਟੇ-ਛੋਟੇ ਸਥਾਨ ਦੇ ਮੇਰੇ ਨੌਜਵਾਨ, ਅਤੇ ਮੈਂ ਅੱਜ ਬੜੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਦੇਸ਼ ਦੀ ਇਹ ਜੋ ਸਮਰੱਥਾ ਨਵੀਂ ਨਜ਼ਰ ਆ ਰਹੀ ਹੈ, ਅਤੇ ਇਸ ਲਈ ਮੈਂ ਕਹਿੰਦਾ ਹਾਂ ਸਾਡੇ ਛੋਟੇ ਸ਼ਹਿਰ ਆਕਾਰ ਅਤੇ ਆਬਾਦੀ ਵਿੱਚ ਛੋਟੇ ਹੋ ਸਕਦੇ ਹਨ। ਇਹ ਸਾਡੇ ਛੋਟੇ-ਛੋਟੇ ਸ਼ਹਿਰ, ਸਾਡੇ ਕਸਬੇ ਆਕਾਰ ਅਤੇ ਆਬਾਦੀ ਵਿੱਚ ਛੋਟੇ ਹੋ ਸਕਦੇ ਹਨ, ਲੇਕਿਨ ਆਸ਼ਾ ਅਤੇ ਆਕਾਂਖਿਆ, ਪ੍ਰਯਾਸ ਅਤੇ ਪ੍ਰਭਾਵ ਉਹ ਕਿਸੇ ਤੋਂ ਘੱਟ ਨਹੀਂ ਹਨ, ਉਹ ਸਮਰੱਥਾ ਉਨ੍ਹਾਂ ਦੇ ਅੰਦਰ ਹੈ। ਨਵੇਂ ਐਪ, ਨਵੇਂ ਸੌਲਿਊਸ਼ਨ, ਟੈਕਨੋਲੋਜੀ ਡਿਵਾਇਸ। 

ਹੁਣ ਖੇਡਾਂ ਦੀ ਦੁਨੀਆ ਦੇਖੋ, ਕੌਣ ਬੱਚੇ ਹਨ, ਝੁੱਗੀ ਝੌਂਪੜੀ ਤੋਂ ਨਿਕਲੇ ਹੋਏ ਬੱਚੇ ਅੱਜ ਖੇਡਾਂ ਦੀ ਦੁਨੀਆ ਵਿੱਚ ਪਰਾਕ੍ਰਮ ਦਿਖਾ ਰਹੇ ਹਨ। ਛੋਟੇ-ਛੋਟੇ ਪਿੰਡਾਂ, ਛੋਟੇ-ਛੋਟੇ ਕਸਬਿਆਂ ਦੇ ਨੌਜਵਾਨ, ਸਾਡੇ ਬੇਟੇ-ਬੇਟੀਆਂ ਅੱਜ ਕਮਾਲ ਦਿਖਾ ਰਹੇ ਹਨ। ਹੁਣ ਦੇਖੋ, ਮੇਰੇ ਦੇਸ਼ ਦੇ ਸੌ ਸਕੂਲ ਐਸੇ ਹਨ, ਜਿੱਥੋਂ ਦੇ ਬੱਚੇ ਸੈਟੇਲਾਈਟ ਬਣਾ ਕੇ ਸੈਟੇਲਾਈਟ ਛੱਡਣ ਦੀਆਂ ਤਿਆਰੀਆਂ ਕਰ ਰਹੇ ਹਨ। ਅੱਜ ਹਜ਼ਾਰਾਂ ਟਿੰਕਰਿੰਗ ਲੈਬਸ ਨਵੇਂ ਵਿਗਿਆਨੀਆਂ ਦਾ ਗਰਭਾਧਾਨ ਕਰ ਰਹੀਆਂ ਹਨ। ਅੱਜ ਹਜ਼ਾਰਾਂ ਟਿੰਕਰਿੰਗ ਲੈਬਸ ਲੱਖਾਂ ਬੱਚਿਆਂ ਨੂੰ ਸਾਇੰਸ ਅਤੇ ਟੈਕਨੋਲੋਜੀ ਦੇ ਰਾਹ ‘ਤੇ ਅੱਗੇ ਵਧਣ ਦੇ ਲਈ ਪ੍ਰੇਰਣਾ ਦੇ ਰਹੀਆਂ ਹਨ। ਮੈਂ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਵਸਰਾਂ ਦੀ ਕਮੀ ਨਹੀਂ ਹੈ, ਆਪ (ਤੁਸੀਂ) ਜਿਤਨੇ ਅਵਸਰ ਚਾਹੋਗੇ, ਇਹ ਦੇਸ਼ ਅਸਮਾਨ ਤੋਂ ਭੀ ਜ਼ਿਆਦਾ ਅਵਸਰ ਤੁਹਾਨੂੰ ਦੇਣ ਦੀ ਸਮਰੱਥਾ ਰੱਖਦਾ ਹੈ।

ਮੈਂ ਅੱਜ ਲਾਲ ਕਿਲੇ ਦੀ ਫ਼ਸੀਲ ਤੋਂ ਮੇਰੇ ਦੇਸ਼ ਦੀਆਂ ਮਾਤਾਵਾਂ, ਭੈਣਾਂ, ਮੇਰੇ ਦੇਸ਼ ਦੀਆਂ ਬੇਟੀਆਂ ਦਾ ਹਿਰਦੇ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਦੇਸ਼ ਅੱਜ ਜਿੱਥੇ ਪਹੁੰਚਿਆ ਹੈ, ਉਸ ਵਿੱਚ ਵਿਸ਼ੇਸ਼ ਸ਼ਕਤੀ ਜੁੜ ਰਹੀ ਹੈ, ਮੇਰੀਆਂ ਮਾਤਾਵਾਂ, ਭੈਣਾਂ ਦੀ ਸਮਰੱਥਾ ਦੀ। ਅੱਜ ਦੇਸ਼ ਪ੍ਰਗਤੀ ਦੇ ਰਾਹ ‘ਤੇ ਚਲ ਪਿਆ ਹੈ ਤਾਂ ਮੈਂ ਮੇਰੇ ਕਿਸਾਨ ਭਾਈ-ਭੈਣਾਂ ਦਾ ਭੀ ਅਭਿਨੰਦਨ ਕਰਨਾ ਚਾਹੁੰਦਾ ਹਾਂ ਇਹ ਆਪ ਹੀ ਦਾ ਪੁਰਸ਼ਾਰਥ ਹੈ, ਇਹ ਤੁਹਾਡਾ ਹੀ ਪਰਿਸ਼੍ਰਮ ਹੈ ਕਿ ਦੇਸ਼ ਅੱਜ ਕ੍ਰਿਸ਼ੀ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਮੈਂ ਮੇਰੇ ਦੇਸ਼ ਦੇ ਮਜ਼ਦੂਰਾਂ ਦਾ, ਮੇਰੇ ਸ਼੍ਰਮਿਕਾਂ ਦਾ, ਮੇਰੇ ਪ੍ਰਿਯ ਪਰਿਵਾਰਜਨ ਐਸੇ ਕੋਟਿ-ਕੋਟਿ ਸਮੂਹਾਂ ਨੂੰ ਅੱਜ ਮੈਂ ਨਮਨ ਕਰਦਾ ਹਾਂ। ਉਨ੍ਹਾਂ ਦਾ ਅਭਿਨੰਦਨ ਕਰ ਰਿਹਾ ਹਾਂ। ਦੇਸ਼ ਅੱਜ ਜੋ ਆਧੁਨਿਕਤਾ ਦੀ ਤਰਫ਼ ਵਧ ਰਿਹਾ ਹੈ, ਵਿਸ਼ਵ ਦੀ ਤੁਲਨਾ ਕਰਨ ਵਾਲੀ ਸਮਰੱਥਾ ਦੇ ਨਾਲ ਨਜ਼ਰ ਆ ਰਿਹਾ ਹੈ, ਉਸ ਦੇ ਪਿੱਛੇ ਮੇਰੇ ਦੇਸ਼ ਦੇ ਮਜ਼ਦੂਰਾਂ ਦਾ, ਮੇਰੇ ਦੇਸ਼ ਦੇ ਸ਼੍ਰਮਿਕਾਂ ਦਾ ਬਹੁਤ ਬੜਾ ਯੋਗਦਾਨ ਹੈ, ਅੱਜ ਸਮਾਂ ਕਹਿੰਦਾ ਹੈ ਕਿ ਲਾਲ ਕਿਲੇ ਦੀ ਫ਼ਸੀਲ ਤੋਂ ਮੈਂ ਉਨ੍ਹਾਂ ਦਾ ਅਭਿਨੰਦਨ ਕਰਾਂ। ਉਨ੍ਹਾਂ ਦਾ ਅਭਿਵਾਦਨ ਕਰਾਂ ਅਤੇ ਇਹ ਮੇਰੇ ਪਰਿਵਾਰਜਨ, 140 ਕਰੋੜ ਦੇਸ਼ਵਾਸੀ ਮੇਰੇ ਇਨ੍ਹਾਂ ਸ਼੍ਰਮਿਕਾਂ, ਰੇਹੜੀ-ਪਟੜੀ ਵਾਲਿਆਂ ਦਾ, ਫੁੱਲ-ਸਬਜ਼ੀ ਵੇਚਣ ਵਾਲਿਆਂ ਦਾ ਅਸੀਂ ਸਨਮਾਨ ਕਰਦੇ ਹਾਂ। ਮੇਰੇ ਦੇਸ਼ ਨੂੰ ਅੱਗੇ ਵਧਾਉਣ ਵਿੱਚ, ਮੇਰੇ ਦੇਸ਼ ਨੂੰ ਪ੍ਰਗਤੀ ਦੀ ਨਵੀਂ ਉਚਾਈ ‘ਤੇ ਲੈ ਜਾਣ ਵਿੱਚ ਪ੍ਰੋਫੈਸ਼ਨਲਸ ਦੀ ਬਹੁਤ ਬੜੀ ਭੂਮਿਕਾ ਵਧਦੀ ਰਹੀ ਹੈ। ਚਾਹੇ ਸਾਇੰਟਿਸਟ ਹੋਣ, ਚਾਹੇ ਇੰਜੀਨੀਅਰਸ ਹੋਣ, ਡਾਕਟਰਸ ਹੋਣ, ਨਰਸਿਸ ਹੋਣ, ਟੀਚਰ ਹੋਣ, ਆਚਾਰੀਆ ਹੋਵੇ, ਯੂਨੀਵਰਸਿਟੀਜ਼ ਹੋਣ, ਗੁਰੂਕੁਲ ਹੋਵੇ ਹਰ ਕੋਈ ਮਾਂ ਭਾਰਤੀ ਦਾ ਭਵਿੱਖ ਉੱਜਵਲ ਬਣਾਉਣ ਦੇ ਲਈ ਆਪਣੀ ਪੂਰੀ ਤਾਕਤ ਨਾਲ ਲਗਿਆ ਹੋਇਆ ਹੈ।

 

ਮੇਰੇ ਪਿਆਰੇ ਪਰਿਵਾਰਜਨੋਂ,

ਰਾਸ਼ਟਰੀ ਚੇਤਨਾ ਉਹ ਇੱਕ ਐਸਾ ਸ਼ਬਦ ਹੈ ਜੋ ਸਾਨੂੰ ਚਿੰਤਾਵਾਂ ਤੋਂ ਮੁਕਤ ਕਰ ਰਿਹਾ ਹੈ। ਅਤੇ ਅੱਜ ਉਹ ਰਾਸ਼ਟਰੀ ਚੇਤਨਾ ਇਹ ਸਿੱਧ ਕਰ ਰਹੀ ਹੈ ਕਿ ਭਾਰਤ ਦੀ ਸਭ ਤੋਂ ਬੜੀ ਸਮਰੱਥਾ ਬਣਿਆ ਹੈ ਭਰੋਸਾ, ਭਾਰਤ ਦੀ ਸਭ ਤੋਂ ਬੜੀ ਸਮਰੱਥਾ ਬਣਿਆ ਹੈ ਵਿਸ਼ਵਾਸ, ਜਨ-ਜਨ ਵਿੱਚ ਸਾਡਾ ਵਿਸ਼ਵਾਸ, ਜਨ-ਜਨ ਦਾ ਸਰਕਾਰ ‘ਤੇ ਵਿਸ਼ਵਾਸ , ਜਨ-ਜਨ ਦਾ ਦੇਸ਼ ਦੇ ਉੱਜਵਲ ਭਵਿੱਖ ‘ਤੇ ਵਿਸ਼ਵਾਸ ਅਤੇ ਵਿਸ਼ਵ ਦਾ ਭੀ ਭਾਰਤ ਦੇ ਪ੍ਰਤੀ ਵਿਸ਼ਵਾਸ। ਇਹ ਵਿਸ਼ਵਾਸ ਸਾਡੀਆਂ ਨੀਤੀਆਂ ਦਾ ਹੈ, ਸਾਡੀ ਰੀਤੀ ਦਾ ਹੈ। ਭਾਰਤ ਦੇ ਉੱਜਵਲ ਭਵਿੱਖ ਨੂੰ ਜਿਸ ਨਿਰਧਾਰਿਤ ਮਜ਼ਬੂਤ ਕਦਮਾਂ ਨਾਲ ਅਸੀਂ ਅੱਗੇ ਵਧਾ ਰਹੇ ਹਾਂ ਉਸ ਦਾ ਹੈ।

ਭਾਈਓ ਅਤੇ ਭੈਣੋਂ,

ਮੇਰੇ ਪਿਆਰੇ ਪਰਿਵਾਰਜਨੋ, ਇਹ ਬਾਤ ਨਿਸ਼ਚਿਤ ਹੈ ਕਿ ਭਾਰਤ ਦੀ ਸਮਰੱਥਾ ਅਤੇ ਭਾਰਤ ਦੀਆਂ ਸੰਭਾਵਨਾਵਾਂ ਵਿਸ਼ਵਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਪਾਰ ਕਰਨ ਵਾਲੀਆਂ ਹਨ ਅਤੇ ਇਹ ਵਿਸ਼ਵਾਸ ਦੀਆਂ ਨਵੀਆਂ ਬੁਲੰਦੀਆਂ ਨਵੀਂ ਸਮਰੱਥਾ ਨੂੰ ਲੈ ਕੇ ਚਲਣੀਆਂ ਚਾਹੀਦੀਆਂ ਹਨ। ਅੱਜ ਦੇਸ਼ ਵਿੱਚ ਜੀ-20 ਸਮਿਟ ਦੀ ਮਹਿਮਾਨਨਿਵਾਜ਼ੀ ਦਾ ਭਾਰਤ ਨੂੰ ਅਵਸਰ ਮਿਲਿਆ ਹੈ। ਅਤੇ ਪਿਛਲੇ ਇੱਕ ਸਾਲ ਤੋਂ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਜਿਸ ਪ੍ਰਕਾਰ ਨਾਲ ਜੀ-20 ਦੇ ਅਨੇਕ ਐਸੇ ਆਯੋਜਨ ਹੋਏ ਹਨ, ਅਨੇਕ ਕਾਰਜਕ੍ਰਮ ਹੋਏ ਹਨ, ਉਸ ਨੇ ਦੇਸ਼ ਦੇ ਸਾਧਾਰਣ ਮਾਨਵੀ ਦੀ ਸਮਰੱਥਾ ਨੂੰ ਵਿਸ਼ਵ ਨੂੰ ਪਰੀਚਿਤ ਕਰਾ ਦਿੱਤਾ ਹੈ। 

ਭਾਰਤ ਦੀ ਵਿਵਿਧਤਾ ਦਾ ਪਰੀਚੈ ਕਰਾਇਆ ਹੈ। ਭਾਰਤ ਦੀ ਡਾਇਵਰਸਿਟੀ ਨੂੰ ਦੁਨੀਆ ਅਚੰਭੇ ਨਾਲ ਦੇਖ ਰਹੀ ਹੈ ਅਤੇ ਉਸ ਦੇ ਕਾਰਨ ਭਾਰਤ ਦੇ ਕਰੀਬ ਆਕਰਸ਼ਣ ਵਧਿਆ (ਖਿੱਚ ਵਧੀ) ਹੈ। ਭਾਰਤ ਨੂੰ ਜਾਣਨ ਦੀ, ਸਮਝਣ ਦੀ ਇੱਛਾ ਜਗੀ ਹੈ। ਉਸੇ ਪ੍ਰਕਾਰ ਨਾਲ ਤੁਸੀਂ ਦੇਖੋ, ਐਕਸਪੋਰਟ, ਅੱਜ ਭਾਰਤ ਦਾ ਐਕਸਪੋਰਟ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਦੁਨੀਆ ਦੇ ਐਕਸਪਰਟਸ ਇਨ੍ਹਾਂ ਸਾਰੇ ਮਾਨਦੰਡਾਂ ਦੇ ਅਧਾਰ ‘ਤੇ ਕਹਿ ਰਹੇ ਹਨ ਕਿ ਹੁਣ ਭਾਰਤ ਰੁਕਣ ਵਾਲਾ ਨਹੀਂ ਹੈ। ਦੁਨੀਆ ਦੀ ਕੋਈ ਭੀ ਰੇਟਿੰਗ ਏਜੰਸੀ ਹੋਵੋਗੀ ਉਹ ਭਾਰਤ ਦਾ ਗੌਰਵ ਕਰ ਰਹੀ ਹੈ। ਕੋਰੋਨਾ ਕਾਲ ਦੇ ਬਾਅਦ ਦੁਨੀਆ ਇੱਕ ਨਵੇਂ ਸਿਰੇ ਤੋਂ ਸੋਚਣ ਲਗੀ ਹੈ। ਅਤੇ ਮੈਂ ਵਿਸ਼ਵਾਸ ਨਾਲ ਦੇਖ ਰਿਹਾ ਹਾਂ ਕਿ ਜਿਸ ਪ੍ਰਕਾਰ ਨਾਲ ਦੂਸਰੇ ਮਹਾਯੁੱਧ ਦੇ ਬਾਅਦ, ਦੂਸਰੇ ਵਿਸ਼ਵ ਯੁੱਧ ਦੇ ਬਾਅਦ ਦੁਨੀਆ ਵਿੱਚ ਇੱਕ ਨਵੇਂ ਵਰਲਡ ਆਰਡਰ ਨੇ ਆਕਾਰ ਲਿਆ ਸੀ। ਮੈਂ ਸਾਫ਼-ਸਾਫ਼ ਦੇਖ ਰਿਹਾ ਹਾਂ ਕਿ ਕੋਰੋਨਾ ਦੇ ਬਾਅਦ ਇੱਕ ਨਵਾਂ ਵਿਸ਼ਵ ਆਰਡਰ , ਇੱਕ ਨਵਾਂ ਗਲੋਬਲ ਆਰਡਰ , ਇੱਕ ਨਵਾਂ ਜਿਓ ਪੋਲਿਟਿਕਲ ਇਕੁਏਸ਼ਨ ਇਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੀਓ ਪੋਲਿਟਿਕਲ ਇਕੁਏਸ਼ਨ ਦੀਆਂ ਸਾਰੀਆਂ ਵਿਆਖਿਆਵਾਂ ਬਦਲ ਰਹੀਆਂ ਹਨ, ਪਰਿਭਾਸ਼ਾਵਾਂ ਬਦਲ ਰਹੀਆਂ ਹਨ। ਅਤੇ ਮੇਰੇ ਪਿਆਰੇ ਪਰਿਵਾਰਜਨੋਂ, ਤੁਸੀਂ ਗੌਰਵ ਕਰੋਗੇ ਬਦਲਦੇ ਹੋਏ ਵਿਸ਼ਵ ਨੂੰ ਸ਼ੇਪ ਦੇਣ ਵਿੱਚ ਅੱਜ ਮੇਰੇ 140 ਕਰੋੜ ਦੇਸ਼ਵਾਸੀਓ ਤੁਹਾਡੀ ਸਮਰੱਥਾ ਨਜ਼ਰ ਆ ਰਹੀ ਹੈ। ਤੁਸੀਂ ਨਿਰਣਾਇਕ ਮੋੜ ‘ਤੇ ਖੜ੍ਹੇ ਹੋ।

ਅਤੇ ਕੋਰੋਨਾ ਕਾਲ ਵਿੱਚ ਭਾਰਤ ਨੇ ਜਿਸ ਪ੍ਰਕਾਰ ਨਾਲ ਦੇਸ਼ ਨੂੰ ਅੱਗੇ ਵਧਾਇਆ ਹੈ, ਦੁਨੀਆ ਨੇ ਸਾਡੀ ਸਮਰੱਥਾ ਨੂੰ ਦੇਖਿਆ ਹੈ। ਜਦੋਂ ਦੁਨੀਆ ਦੀ supply chain ਤਹਿਸ-ਨਹਿਸ ਹੋ ਗਈ ਸੀ, ਬੜੀਆਂ-ਬੜੀਆਂ ਅਰਥਵਿਵਸਥਾਵਾਂ ’ਤੇ ਦਬਾਅ ਸੀ, ਉਸ ਸਮੇਂ ਭੀ ਅਸੀਂ ਕਿਹਾ ਸੀ ਸਾਨੂੰ ਵਿਸ਼ਵ ਦਾ ਵਿਕਾਸ ਦੇਖਣਾ ਹੈ, ਤਾਂ ਉਹ ਮਾਨਵ ਕੇਂਦ੍ਰਿਤ ਹੋਣਾ ਚਾਹੀਦਾ ਹੈ, ਮਾਨਵੀ ਸੰਵੇਦਨਾਵਾਂ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ, ਅਤੇ ਤਦ ਜਾ ਕੇ ਸਮੱਸਿਆਵਾਂ ਦਾ ਸਹੀ ਸਮਾਧਾਨ ਨਿਕਾਲਾਂਗੇ(ਕੱਢਾਂਗੇ) ਅਤੇ ਕੋਵਿਡ ਨੇ ਸਾਨੂੰ ਸਿਖਾਇਆ ਹੈ ਜਾਂ ਸਾਨੂੰ ਮਜਬੂਰ ਕੀਤਾ ਹੈ, ਲੇਕਿਨ ਮਾਨਵੀ ਸੰਵੇਦਨਾਵਾਂ ਨੂੰ ਛੱਡ ਕੇ ਅਸੀਂ ਵਿਸ਼ਵ ਦਾ ਕਲਿਆਣ ਨਹੀਂ ਕਰ ਸਕਦੇ।

 ਅੱਜ ਭਾਰਤ ਗਲੋਬਲ ਸਾਊਥ ਦੀ ਆਵਾਜ਼ ਬਣ ਰਿਹਾ ਹੈ। ਭਾਰਤ ਦੀ ਸਮ੍ਰਿੱਧੀ, ਵਿਰਾਸਤ ਅੱਜ ਦੁਨੀਆ ਦੇ ਲਈ ਇੱਕ ਅਵਸਰ ਬਣ ਰਹੀ ਹੈ। ਗਲੋਬਲ ਇਕੌਨਮੀ, ਗਲੋਬਲ supply chain ਵਿੱਚ ਭਾਰਤ ਦੀ ਹਿੱਸੇਦਾਰੀ, ਮੈਂ ਪੱਕੇ ਵਿਸ਼ਵਾਸ ਨਾਲ ਕਹਿੰਦਾ ਹਾਂ, ਅੱਜ ਜੋ ਭਾਰਤ ਵਿੱਚ ਪਰਿਸਥਿਤੀ ਪੈਦਾ ਹੋਈ ਹੈ, ਅੱਜ ਜੋ ਭਾਰਤ ਨੇ ਕਮਾਇਆ ਹੈ, ਉਹ ਦੁਨੀਆ ਵਿੱਚ ਸਥਿਰਤਾ ਦੀ ਗਰੰਟੀ ਲੈ ਕੇ ਆਇਆ ਹੈ ਦੋਸਤੋ। ਹੁਣ ਨਾ ਸਾਡੇ ਮਨ ਵਿੱਚ, ਨਾ 140 ਕਰੋੜ ਮੇਰੇ ਪਰਿਵਾਰਜਨਾਂ ਦੇ ਮਨ ਵਿੱਚ ਅਤੇ ਨਾ ਹੀ ਦੁਨੀਆ ਦੇ ਮਨ ਵਿੱਚ ਕੋਈ ifs ਹਨ ਕੋਈ buts ਹਨ, ਵਿਸ਼ਵਾਸ ਬਣ ਚੁੱਕਿਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਗੇਂਦ ਸਾਡੇ ਪਾਲੇ ਵਿੱਚ ਹੈ, ਸਾਨੂੰ ਅਵਸਰ ਜਾਣ ਨਹੀਂ ਦੇਣਾ ਚਾਹੀਦਾ, ਸਾਨੂੰ ਮੌਕਾ ਛੱਡਣਾ ਨਹੀਂ ਚਾਹੀਦਾ। ਭਾਰਤ ਵਿੱਚ ਮੈਂ ਮੇਰੇ ਦੇਸ਼ਵਾਸੀਆਂ ਦਾ ਇਸ ਲਈ ਭੀ ਅਭਿਨੰਦਨ ਕਰਦਾ ਹਾਂ ਕਿ ਮੇਰੇ ਦੇਸ਼ਵਾਸੀਆਂ ਵਿੱਚ ਇੱਕ ਨੀਰ-ਕਸ਼ੀਰ ਵਿਵੇਕ ਦੀ ਸਮਰੱਥਾ ਹੈ, ਸਮੱਸਿਆਵਾਂ ਦੀਆਂ ਜੜ੍ਹਾਂ ਨੂੰ ਸਮਝਣ ਦੀ ਸਮਰੱਥਾ ਹੈ ਅਤੇ ਇਸ ਲਈ 2014 ਵਿੱਚ ਮੇਰੇ ਦੇਸ਼ਵਾਸੀਆਂ ਨੇ 30 ਸਾਲ ਦੇ ਅਨੁਭਵ ਦੇ ਬਾਅਦ ਤੈਅ ਕੀਤਾ ਕਿ ਦੇਸ਼ ਨੂੰ ਅੱਗੇ ਲੈ ਜਾਣਾ ਹੈ ਤਾਂ ਸਥਿਰ ਸਰਕਾਰ ਚਾਹੀਦੀ ਹੈ,ਮਜ਼ਬੂਤ ਸਰਕਾਰ ਚਾਹੀਦੀ ਹੈ, ਪੂਰਨ ਬਹੁਮਤ ਵਾਲੀ ਸਰਕਾਰ ਚਾਹੀਦੀ ਹੈ, ਅਤੇ ਦੇਸ਼ਵਾਸੀਆਂ ਨੇ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਬਣਾਈ ਹੈ। ਅਤੇ ਤਿੰਨ ਦਹਾਕਿਆਂ ਤੱਕ ਜੋ ਅਨਿਸ਼ਚਿਤਤਾ ਦਾ ਕਾਲ ਸੀ, ਜੋ ਅਸਿਥਰਤਾ ਦਾ ਕਾਲਖੰਡ ਸੀ, ਜੋ ਰਾਜਨੀਤਕ ਮਜਬੂਰੀਆਂ ਨਾਲ ਦੇਸ਼ ਜਕੜਿਆ ਹੋਇਆ ਸੀ, ਉਸ ਤੋਂ ਮੁਕਤੀ ਮਿਲੀ।

ਮੇਰੇ ਪਿਆਰੇ ਪਰਿਵਾਰਜਨੋਂ,

ਦੇਸ਼ ਦੇ ਪਾਸ ਅੱਜ ਐਸੀ ਸਰਕਾਰ ਹੈ, ਉਹ ਸਰਵਜਨ ਹਿਤਾਯ ਸਰਵਜਨ ਸੁਖਾਯ ਦੇਸ਼ ਦੇ ਸੰਤੁਲਿਤ ਵਿਕਾਸ ਦੇ ਲਈ ਸਮੇਂ ਦਾ ਪਲ-ਪਲ ਅਤੇ ਜਨਤਾ ਦੀ ਪਾਈ-ਪਾਈ ਜਨਤਾ ਦੀ ਭਲਾਈ ਦੇ ਲਈ ਲਗਾ ਰਹੀ ਹੈ ਅਤੇ ਮੇਰੀ ਸਰਕਾਰ, ਮੇਰੇ ਦੇਸ਼ਵਾਸੀਆਂ ਦਾ ਮਾਨ ਇੱਕ ਬਾਤ ਨਾਲ ਜੁੜਿਆ ਹੈ, ਸਾਡੇ ਹਰ ਨਿਰਣੇ, ਸਾਡੀ ਹਰ ਦਿਸ਼ਾ, ਉਸ ਦਾ ਇੱਕ ਹੀ ਮਾਨਦੰਡ ਹੈ Nation First ਰਾਸ਼ਟਰ ਪ੍ਰਥਮ ਅਤੇ ਰਾਸ਼ਟਰ ਪ੍ਰਥਮ ਇਹੀ ਦੂਰਗਾਮੀ ਪਰਿਣਾਮ, ਸਕਾਰਾਤਮਕ ਪਰਿਣਾਮ ਪੈਦਾ ਕਰਨ ਵਾਲਾ ਹੈ।

ਦੇਸ਼ ਵਿੱਚ ਬੜੇ ਪੱਧਰ ’ਤੇ ਕੰਮ ਹੋ ਰਿਹਾ ਹੈ। ਲੇਕਿਨ ਮੈਂ ਕਹਿਣਾ ਚਾਹਾਂਗਾ 2014 ਵਿੱਚ ਤੁਸੀਂ ਇੱਕ ਮਜ਼ਬੂਤ ਸਰਕਾਰ ਬਣਾਈ ਅਤੇ ਮੈਂ ਕਹਿੰਦਾ ਹਾਂ 2014 ਵਿੱਚ ਅਤੇ 2019 ਵਿੱਚ ਤੁਸੀਂ ਇੱਕ ਸਰਕਾਰ form ਕੀਤੀ ਤਾਂ ਮੋਦੀ ਵਿੱਚ reform ਕਰਨ ਦੀ ਹਿੰਮਤ ਆਈ। ਤੁਸੀਂ ਐਸੀ ਸਰਕਾਰ form ਕੀਤੀ ਕਿ ਮੋਦੀ ਨੂੰ reform ਕਰਨ ਦੀ ਹਿੰਮਤ ਆਈ। ਅਤੇ ਜਦੋਂ ਮੋਦੀ ਨੇ ਇੱਕ ਦੇ ਬਾਅਦ ਇੱਕ reform ਕੀਤੇ ਤਾਂ ਮੇਰੇ ਬਿਊਰੋਕ੍ਰੇਸੀ ਦੇ ਲੋਕ, ਮੇਰੇ ਲੱਖਾਂ ਹੱਥ-ਪੈਰ, ਜੋ ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ ਸਰਕਾਰ ਦੇ ਹਿੱਸੇ ਦੇ ਰੂਪ ਵਿੱਚ ਕੰਮ ਕਰੇ ਰਹੇ ਹਨ, ਉਨ੍ਹਾਂ ਨੇ ਬਿਊਰੋਕ੍ਰੇਸੀ ਨੇ transform ਕਰਨ ਦੇ ਲਈ perform ਕਰਨ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ ਅਤੇ ਉਨ੍ਹਾਂ ਨੇ perform ਕਰਕੇ ਦਿਖਾਇਆ ਅਤੇ ਜਨਤਾ-ਜਨਾਰਦਨ ਜੁੜ ਗਈ ਤਾਂ ਉਹ transform ਹੁੰਦਾ ਭੀ ਨਜ਼ਰ ਆ ਰਿਹਾ ਹੈ। ਅਤੇ ਇਸ ਲਈ, reform, perform, transform ਇਹ ਕਾਲਖੰਡ ਹੁਣ ਭਾਰਤ ਦੇ ਭਵਿੱਖ ਨੂੰ ਘੜ ਰਿਹਾ ਹੈ। ਅਤੇ ਸਾਡੀ ਸੋਚ ਦੇਸ਼ ਦੀਆਂ ਉਨ੍ਹਾਂ ਤਾਕਤਾਂ ਨੂੰ ਹੁਲਾਰਾ ਦੇਣ ’ਤੇ ਹੈ, ਜੋ ਆਉਣ ਵਾਲੇ ਇੱਕ ਹਜ਼ਾਰ ਸਾਲ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀਆਂ ਹਨ। ਦੁਨੀਆ ਨੂੰ ਯੁਵਾ ਸ਼ਕਤੀ ਦੀ ਜ਼ਰੂਰਤ ਹੈ, ਯੁਵਾ ਸਕਿੱਲ ਦੀ ਜ਼ਰੂਰਤ ਹੈ।

 

ਅਸੀਂ ਅਲੱਗ ਸਕਿੱਲ ਮਿਨਿਸਟ੍ਰੀ ਬਣਾਈ, ਉਹ ਭਾਰਤ ਦੀਆਂ ਜ਼ਰੂਰਤਾਂ ਨੂੰ ਤਾਂ ਪੂਰਾ ਕਰੇਗੀ, ਉਹ ਦੁਨੀਆ ਦੀਆਂ ਜ਼ਰੂਰਤਾਂ ਨੂੰ ਭੀ ਪੂਰਨ ਕਰਨ ਦੀ ਭੀ ਸਮਰੱਥਾ ਰੱਖੇਗੀ। ਅਸੀਂ ਜਲ ਸ਼ਕਤੀ ਮੰਤਰਾਲਾ ਬਣਾਇਆ। ਮੰਤਰਾਲੇ ਦੇ ਬਣਾਉਣ ਦੀ ਰਚਨਾ ਨੂੰ ਭੀ ਅਗਰ ਉਹ analysis ਕਰੇਗਾ ਨਾ ਤਾਂ ਇਸ ਸਰਕਾਰ ਦੇ ਮਨ-ਮਸਤਕ ਨੂੰ ਬੜੇ ਅੱਛੇ ਢੰਗ ਨਾਲ ਆਪ ਸਮਝ ਪਾਉਗੇ। ਅਸੀਂ ਜਲ ਸ਼ਕਤੀ ਮੰਤਰਾਲਾ ਬਣਾਇਆ ਇਹ ਜਲ ਸ਼ਕਤੀ ਮੰਤਰਾਲਾ ਸਾਡਾ, ਸਾਡੇ ਦੇਸ਼ ਦੇ ਇੱਕ-ਇੱਕ ਦੇਸ਼ਵਾਸੀਆਂ ਨੂੰ ਪੀਣ ਦਾ ਸ਼ੁੱਧ ਪਾਣੀ ਪਹੁੰਚੇ, ਵਾਤਾਵਰਣ ਦੀ ਰੱਖਿਆ ਦੇ ਲਈ ਪਾਣੀ ਦੇ ਪ੍ਰਤੀ ਸੰਵੇਦਨਸ਼ੀਲ ਵਿਵਸਥਾਵਾਂ ਵਿਕਸਿਤ ਹੋਣ ਉਸ ’ਤੇ ਅਸੀਂ ਬਲ ਦੇ ਰਹੇ ਹਾਂ। ਸਾਡੇ ਦੇਸ਼ ਵਿੱਚ ਕੋਰੋਨਾ ਦੇ ਬਾਅਦ ਦੁਨੀਆ ਦੇਖ ਰਹੀ ਹੈ holistic health care ਇਹ ਸਮੇਂ ਦੀ ਮੰਗ ਹੈ। ਅਸੀਂ ਅਲੱਗ ਆਯੁਸ਼ ਮੰਤਰਾਲਾ ਬਣਾਇਆ ਅਤੇ ਯੋਗ ਅਤੇ ਆਯੁਸ਼ ਅੱਜ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਹੇ ਹਨ। ਦੁਨੀਆ ਨੂੰ ਸਾਡੇ commitment ਦੇ ਕਾਰਨ ਵਿਸ਼ਵ ਦਾ ਸਾਡੇ ਪ੍ਰਤੀ ਧਿਆਨ ਗਿਆ ਹੈ। ਅਗਰ ਅਸੀਂ ਹੀ ਸਾਡੀ ਇਸ ਸਮਰੱਥਾ ਨੂੰ ਨਕਾਰ ਦੇਵਾਂਗੇ ਤਾਂ ਫਿਰ ਦੁਨੀਆ ਕਿਵੇਂ ਸਵੀਕਾਰ ਕਰੇਗੀ। ਲੇਕਿਨ ਜਦੋਂ ਮੰਤਰਾਲਾ ਬਣਿਆ ਤਾਂ ਦੁਨੀਆ ਨੂੰ ਭੀ ਉਸ ਦਾ ਮੁੱਲ ਸਮਝ ਵਿੱਚ ਆਇਆ। ਮੱਛੀ ਪਾਲਣ ਸਾਡਾ ਇਤਨਾ ਬੜਾ ਸਮੁੰਦਰੀ ਤਟ, ਸਾਡੇ ਕੋਟਿ-ਕੋਟਿ ਮਛੁਆਰੇ ਭਾਈ-ਭੈਣ ਉਨ੍ਹਾਂ ਦਾ ਕਲਿਆਣ ਭੀ ਸਾਡੇ ਦਿਲਾਂ ਵਿੱਚ ਹੈ ਅਤੇ ਇਸ ਲਈ ਅਸੀਂ ਅਲੱਗ ਤੋਂ ਮੱਛੀ ਪਾਲਣ ਨੂੰ ਲੈ ਕੇ, ਪਸ਼ੂ ਪਾਲਣ ਨੂੰ ਲੈ ਕੇ, ਡੇਅਰੀ ਨੂੰ ਲੈ ਕੇ ਅਲੱਗ ਮੰਤਰਾਲੇ ਦੀ ਰਚਨਾ ਕੀਤੀ ਤਾਕਿ ਸਮਾਜ ਦੇ ਜਿਸ ਵਰਗ ਦੇ ਲੋਕ ਪਿੱਛੇ ਰਹਿ ਗਏ ਉਨ੍ਹਾਂ ਨੂੰ ਅਸੀਂ ਸਾਥ ਦੇਈਏ। 

ਦੇਸ਼ ਵਿੱਚ ਸਰਕਾਰੀ ਅਰਥਵਿਵਸਥਾ ਦੇ ਹਿੱਸੇ ਹੁੰਦੇ ਹਨ ਲੇਕਿਨ ਸਮਾਜ ਦੀ ਅਰਥਵਿਵਸਥਾ ਦਾ ਇੱਕ ਬੜਾ ਹਿੱਸਾ ਹੈ cooperative movement ਉਸ ਨੂੰ ਬਲ ਦੇਣ ਦੇ ਲਈ, ਉਸ ਵਿੱਚ ਆਧੁਨਿਕਤਾ ਲਿਆਉਣ ਦੇ ਲਈ ਅਤੇ ਦੇਸ਼ ਦੇ ਕੋਣੇ-ਕੋਣੇ ਵਿੱਚ ਲੋਕਤੰਤਰ ਦੀ ਇੱਕ ਸਭ ਤੋਂ ਬੜੀ ਇਕਾਈ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਅਲੱਗ cooperative ਮੰਤਰਾਲਾ ਬਣਾਇਆ ਅਤੇ ਉਹ ਸਾਡੀਆਂ ਸਹਿਕਾਰੀ ਸੰਸਥਾਵਾਂ ਉਸ ਦਾ ਜਾਲ ਵਿਛਾ ਰਿਹਾ ਹੈ ਤਾਕਿ ਗ਼ਰੀਬ ਤੋਂ ਗ਼ਰੀਬ ਦੀ ਉੱਥੇ ਸੁਣਵਾਈ ਹੋਵੇ, ਉਨਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਹੋਵੇ ਅਤੇ ਉਹ ਭੀ ਰਾਸ਼ਟਰ ਦੇ ਵਿਕਾਸ ਦੇ ਯੋਗਦਾਨ ਵਿੱਚ ਇੱਕ ਛੋਟੀ ਇਕਾਈ ਦਾ ਹਿੱਸਾ ਬਣ ਕੇ ਉਸ ਵਿੱਚ ਉਹ ਯੋਗਦਾਨ ਦੇ ਸਕਣ। ਅਸੀਂ ਸਹਕਾਰ ਸੇ ਸਮ੍ਰਿੱਧੀ ਦਾ ਰਸਤਾ ਅਪਣਾਇਆ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਜਦੋਂ ਅਸੀਂ 2014 ਵਿੱਚ ਆਏ ਸਾਂ, ਤਾਂ ਅਸੀਂ ਵੈਸ਼ਵਿਕ ਅਰਥਵਿਵਸਥਾ ਵਿੱਚ 10ਵੇਂ ਨੰਬਰ ’ਤੇ ਸਾਂ ਅਤੇ ਅੱਜ 140 ਕਰੋੜ ਦੇਸ਼ਵਾਸੀਆਂ ਦਾ ਪੁਰਸ਼ਾਰਥ ਰੰਗ ਲਿਆਇਆ ਹੈ ਕਿ ਅਸੀਂ ਵਿਸ਼ਵ ਦੀ ਅਰਥਵਿਵਸਥਾ ਵਿੱਚ 5ਵੇਂ ਨੰਬਰ ’ਤੇ ਪਹੁੰਚ ਚੁੱਕੇ ਹਾਂ। ਅਤੇ ਇਹ ਐਸੇ ਹੀ ਨਹੀਂ ਹੋਇਆ ਹੈ ਜਦੋਂ ਭ੍ਰਿਸ਼ਟਾਚਾਰ ਦੇ ਰਾਖਸ਼ ਨੇ ਦੇਸ਼ ਨੂੰ ਦਬੋਚਿਆ ਹੋਇਆ ਸੀ, ਲੱਖਾਂ-ਕਰੋੜਾਂ ਦੇ ਘੁਟਾਲੇ ਅਰਥਵਿਵਸਥਾ ਨੂੰ ਡਾਵਾਂਡੋਲ ਕਰ ਰਹੇ ਸਨ, governance, fragile ਫਾਇਲ ਵਿੱਚ ਦੇਸ਼ ਦੀ ਪਹਿਚਾਣ ਹੋਣ ਲਗੀ ਸੀ। Leakages ਨੂੰ ਅਸੀਂ ਬੰਦ ਕੀਤਾ, ਮਜ਼ਬੂਤ ਅਰਥਵਿਵਸਥਾ ਬਣਾਈ, ਅਸੀਂ ਗ਼ਰੀਬ ਕਲਿਆਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਧਨ ਖਰਚ ਕਰਨ ਦਾ ਪ੍ਰਯਾਸ ਕੀਤਾ। ਅਤੇ ਅੱਜ ਮੈਂ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਦੇਸ਼ ਆਰਥਿਕ ਰੂਪ ਨਾਲ ਸਮ੍ਰਿੱਧ ਹੁੰਦਾ ਹੈ ਤਾਂ ਸਿਰਫ਼ ਤਿਜੌਰੀ ਨਹੀਂ ਭਰਦੀ ਹੈ, ਦੇਸ਼ ਦੀ ਸਮਰੱਥਾ ਵਧਦੀ ਹੈ, ਦੇਸ਼ਵਾਸੀਆਂ ਦੀ ਸਮਰੱਥਾ ਵਧਦੀ ਹੈ ਅਤੇ ਤਿਜੌਰੀ ਦਾ ਪਾਈ-ਪਾਈ ਅਗਰ ਇਮਾਨਦਾਰੀ ਨਾਲ ਜਨਤਾ-ਜਨਰਾਦਨ ਦੇ ਲਈ ਖਰਚ ਕਰਨ ਦਾ ਸੰਕਲਪ ਲੈਣ ਵਾਲੀ ਸਰਕਾਰ ਹੋਵੇ ਤਾਂ ਪਰਿਣਾਮ ਕੈਸਾ ਆਉਂਦਾ ਹੈ। ਮੈਂ 10 ਸਾਲ ਦਾ ਹਿਸਾਬ ਤਿਰੰਗੇ ਦੀ ਸਾਖੀ ਵਿੱਚ ਲਾਲ ਕਿਲੇ ਦੀ ਫ਼ਸੀਲ ਤੋਂ ਮੇਰੇ ਦੇਸ਼ਵਾਸੀਆਂ ਨੂੰ ਦੇ ਰਿਹਾ ਹਾਂ। ਅੰਕੜੇ ਦੇਖ ਕੇ ਤੁਹਾਨੂੰ ਲਗੇਗਾ ਇਤਨਾ ਬੜਾ ਬਦਲਾਅ, ਇਤਨੀ ਬੜੀ ਸਮਰੱਥਾ। 10 ਸਾਲ ਪਹਿਲੇ ਰਾਜਾਂ ਨੂੰ 30 ਲੱਖ ਕਰੋੜ ਰੁਪਏ ਭਾਰਤ ਸਰਕਾਰ ਤਰਫ਼ੋਂ ਜਾਂਦੇ ਸਨ। ਪਿਛਲੇ 9 ਸਾਲ ਵਿੱਚ ਇਹ ਅੰਕੜਾ 100 ਲੱਖ ਕਰੋੜ ’ਤੇ ਪਹੁੰਚਿਆ ਹੈ।

ਪਹਿਲਾਂ ਸਥਾਨਕ ਸੰਸਥਾਵਾਂ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਦੇ ਖਜ਼ਾਨੇ ਤੋਂ 70 ਹਜ਼ਾਰ ਕਰੋੜ ਰੁਪਈਆ ਜਾਂਦਾ ਸੀ, ਅੱਜ ਉਹ 3 ਲੱਖ ਕਰੋੜ ਤੋਂ ਭੀ ਜ਼ਿਆਦਾ ਜਾ ਰਿਹਾ ਹੈ। ਪਹਿਲਾਂ ਗ਼ਰੀਬਾਂ ਦੇ ਘਰ ਬਣਾਉਣ ਲਈ 90 ਹਜ਼ਾਰ ਕਰੋੜ ਰੁਪਈਆ ਖਰਚ ਹੁੰਦਾ ਸੀ, ਅੱਜ ਉਹ 4 ਗੁਣਾ ਹੋ ਕੇ 4 ਲੱਖ ਕਰੋੜ ਤੋਂ ਭੀ ਜ਼ਿਆਦਾ ਖਰਚ ਗ਼ਰੀਬਾਂ ਦੇ ਘਰ ਬਣਾਉਣ ਦੇ ਲਈ ਹੋ ਰਿਹਾ ਹੈ। ਪਹਿਲਾਂ ਗ਼ਰੀਬਾਂ ਨੂੰ ਯੂਰੀਆ ਸਸਤਾ ਮਿਲਿਆ। ਜੋ ਯੂਰੀਆ ਦੇ ਬੈਗ ਦੁਨੀਆ ਦੇ ਕੁਝ ਬਜ਼ਾਰਾਂ ਵਿੱਚ 3 ਹਜ਼ਾਰ ਵਿੱਚ ਵਿਕਦੇ ਹਨ, ਉਹ ਯੂਰੀਆ ਦਾ ਬੈਗ ਮੇਰੇ ਕਿਸਾਨਾਂ ਨੂੰ 300 ਵਿੱਚ ਮਿਲੇ ਅਤੇ ਇਸ ਲਈ ਦੇਸ਼ ਦੀ ਸਰਕਾਰ 10 ਲੱਖ ਕਰੋੜ ਰੁਪਈਆ ਮੇਰੇ ਕਿਸਾਨਾਂ ਨੂੰ ਯੂਰੀਆ ਵਿੱਚ ਸਬਸਿਡੀ ਦੇ ਰਹੀ ਹੈ।

ਮੁਦਰਾ ਯੋਜਨਾ 20 ਲੱਖ ਕਰੋੜ ਰੁਪਏ ਉਸ ਤੋਂ ਭੀ ਜ਼ਿਆਦਾ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਸਵੈਰੋਜ਼ਗਾਰ ਦੇ ਲਈ, ਆਪਣੇ ਕਿੱਤੇ ਦੇ ਲਈ, ਆਪਣੇ ਕਾਰੋਬਾਰ ਦੇ ਲਈ ਦਿੱਤੇ ਹਨ। 8 ਕਰੋੜ ਲੋਕਾਂ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ 8 ਕਰੋੜ ਲੋਕਾਂ ਨੇ ਕਾਰੋਬਾਰ ਸ਼ੁਰੂ ਕੀਤਾ ਹੈ, ਐਸਾ ਨਹੀਂ, ਹਰ ਕਾਰੋਬਾਰੀ ਨੇ ਇੱਕ ਜਾਂ ਦੋ, ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। 8-10 ਕਰੋੜ ਨਵੇਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਇਹ ਮੁਦਰਾ ਯੋਜਨਾ ਤੋਂ ਲਾਭ ਲੈਣ ਵਾਲੇ 8 ਕਰੋੜ ਨਾਗਰਿਕਾਂ ਨੇ ਕੀਤਾ ਹੈ। MSMEs ਨੂੰ ਕਰੀਬ ਸਾਢੇ ਤਿੰਨ ਲੱਖ ਕਰੋੜ ਰੁਪਏ ਦੀ ਮਦਦ ਨਾਲ ਕੋਰੋਨਾ ਦੇ ਸੰਕਟ ਵਿੱਚ ਭੀ ਉਨ੍ਹਾਂ ਨੂੰ ਡੁੱਬਣ ਨਹੀਂ ਦਿੱਤਾ, ਮਰਨ ਨਹੀਂ ਦਿੱਤਾ, ਉਨ੍ਹਾਂ ਨੂੰ ਇੱਕ ਤਾਕਤ ਦਿੱਤੀ ਹੈ। ਵੰਨ ਰੈਂਕ ਵੰਨ ਪੈਨਸ਼ਨ, ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦਾ ਇੱਕ ਸਨਮਾਨ ਦਾ ਵਿਸ਼ਾ ਸੀ, 70 ਹਜ਼ਾਰ ਕਰੋੜ ਰੁਪਈਆ ਭਾਰਤ ਦੀ ਤਿਜੌਰੀ ਤੋਂ ਅੱਜ ਪਹੁੰਚਿਆ ਹੈ। ਮੇਰੇ ਸੇਵਾਮੁਕਤ ਸੈਨਾ ਦੇ ਨਾਇਕਾਂ ਤੋਂ ਜੇਬ ਵਿੱਚ ਉਨ੍ਹਾਂ ਦੇ ਪਰਿਵਾਰ ਵਿੱਚ ਪਹੁੰਚਿਆ ਹੈ। ਸਾਰੀਆਂ ਕੈਟੇਗਰੀਆਂ ਵਿੱਚ ਮੈਂ ਤਾਂ ਕੁਝ ਹੀ ਗਿਣਾਈਆਂ ਹਨ, ਮੈਂ ਜ਼ਿਆਦਾ ਸਮਾਂ ਲੈਣਾ ਨਹੀਂ ਚਾਹੁੰਦਾ ਹਾਂ। ਹਰ ਕੈਟੇਗਰੀ ਵਿੱਚ ਪਹਿਲੇ ਦੀ ਤੁਲਨਾ ਵਿੱਚ ਅਨੇਕ ਗੁਣਾ ਧਨ ਦੇਸ਼ ਦੇ ਵਿਕਾਸ ਦੇ ਲਈ ਕੋਣੇ-ਕੋਣੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਲਈ, ਪਾਈ-ਪਾਈ ਦਾ ਉਪਯੋਗ ਭਾਰਤ ਦਾ ਭਾਗ ਬਦਲਣ ਦੇ ਲਈ ਹੋਵੇ ਅਤੇ ਇਸ ਲਈ ਅਸੀਂ ਕੰਮ ਕੀਤਾ ਹੈ।

ਅਤੇ ਮੇਰੇ ਪਿਆਰੇ ਪ੍ਰਿਯਜਨੋਂ,

ਇਤਨਾ ਹੀ ਨਹੀਂ, ਸਾਡੇ ਇਨ੍ਹਾਂ ਸਾਰੇ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ 5 ਸਾਲ ਦੇ ਮੇਰੇ ਇੱਕ ਕਾਰਜਕਾਲ ਵਿੱਚ, 5 ਸਾਲ ਵਿੱਚ ਸਾਢੇ 13 ਕਰੋੜ ਮੇਰੇ ਗ਼ਰੀਬ ਭਾਈ-ਭੈਣ ਗ਼ਰੀਬੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਨਿਊ ਮਿਡਲ ਕਲਾਸ ਦੇ ਰੂਪ ਵਿੱਚ ਬਾਹਰ ਆਏ ਹਨ। ਜੀਵਨ ਵਿੱਚ ਇਸ ਤੋਂ ਬੜਾ ਕੋਈ ਸੰਤੋਸ਼ ਨਹੀਂ ਹੋ ਸਕਦਾ।

 

ਮੇਰੇ ਪਿਆਰੇ ਪ੍ਰਿਯ ਪਰਿਵਾਰਜਨੋਂ,

ਅਤੇ ਜਦੋਂ ਸਾਢੇ 13 ਕਰੋੜ ਲੋਕ ਗ਼ਰੀਬੀ ਦੀਆਂ ਇਨ੍ਹਾਂ ਮੁਸੀਬਤਾਂ ਤੋਂ ਬਾਹਰ ਨਿਕਲਦੇ ਹਨ ਤਾਂ ਕੈਸੀਆਂ-ਕੈਸੀਆਂ ਯੋਜਨਾਵਾਂ ਨੇ ਉਨ੍ਹਾਂ ਨੂੰ ਮਦਦ ਦਿੱਤੀ ਹੈ, ਉਨ੍ਹਾਂ ਨੂੰ ਆਵਾਸ ਯੋਜਨਾ ਦਾ ਲਾਭ ਮਿਲਣਾ, ਪੀਐੱਮ ਸਵਨਿਧੀ ਤੋਂ 50 ਹਜ਼ਾਰ ਕਰੋੜ ਰੁਪਏ ਰੇਹੜੀ-ਪਟੜੀ ਵਾਲਿਆਂ ਤੱਕ ਪਹੁੰਚਾਇਆ ਹੈ। ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੀ ਵਿਸ਼ਵਕਰਮਾ ਜਯੰਤੀ ’ਤੇ ਇੱਕ ਕਾਰਜਕ੍ਰਮ ਅਸੀਂ ਅੱਗੇ ਲਾਗੂ ਕਰਾਂਗੇ, ਇਸ ਵਿਸ਼ਵਕਰਮਾ ਜਯੰਤੀ ’ਤੇ ਅਸੀਂ ਕਰੀਬ 13-15 ਹਜ਼ਾਰ ਕਰੋੜ ਰੁਪਈਆ ਤੋਂ ਜੋ ਪਰੰਪਰਾਗਤ ਕੌਸ਼ਲ ਨਾਲ ਰਹਿਣ ਵਾਲੇ ਲੋਕ, ਜੋ ਔਜ਼ਾਰ ਨਾਲ ਅਤੇ ਆਪਣੇ ਹੱਥ ਨਾਲ ਕੰਮ ਕਰਨ ਵਾਲਾ ਵਰਗ ਹੈ, ਜ਼ਿਆਦਾਤਰ ਓਬੀਸੀ ਸਮੁਦਾਇ ਤੋਂ ਹੈ। ਸਾਡੇ ਤਰਖਾਣ ਹੋਣ, ਸਾਡੇ ਸੁਨਿਆਰ ਹੋਣ, ਸਾਡੇ ਰਾਜ ਮਿਸਤਰੀ ਹੋਣ, ਸਾਡੇ ਕੱਪੜੇ ਧੋਣ ਵਾਲੇ ਕੰਮ ਕਰਨ ਵਾਲੇ ਲੋਕ ਹੋਣ, ਸਾਡੇ ਵਾਲ ਕੱਟਣ ਵਾਲੇ ਭਾਈ-ਭੈਣ ਪਰਿਵਾਰ ਹੋਣ, ਐਸੇ ਲੋਕਾਂ ਨੂੰ ਇੱਕ ਨਵੀਂ ਤਾਕਤ ਦੇਣ ਦੇ ਲਈ ਅਸੀਂ ਆਉਣ ਵਾਲੇ ਮਹੀਨੇ ਵਿੱਚ ਵਿਸ਼ਵਕਰਮਾ ਜਯੰਤੀ ’ਤੇ ਵਿਸ਼ਵਕਰਮਾ ਯੋਜਨਾ ਲਾਂਚ ਕਰਾਂਗੇ ਅਤੇ ਕਰੀਬ 13-15 ਹਜ਼ਾਰ ਕਰੋੜ ਰੁਪਏ ਨਾਲ ਉਸ ਦਾ ਪ੍ਰਾਰੰਭ ਕਰਾਂਗੇ। ਅਸੀਂ ਪੀਐੱਮ ਕਿਸਾਨ ਸਨਮਾਨ ਨਿਧੀ ਵਿੱਚ ਢਾਈ ਲੱਖ ਕਰੋੜ ਰੁਪਈਆ ਸਿੱਧੇ ਮੇਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤਾ ਹੈ। ਅਸੀਂ ਜਲ ਜੀਵਨ ਮਿਸ਼ਨ ਹਰ ਘਰ ਵਿੱਚ ਸ਼ੁੱਧ ਪਾਣੀ ਪਹੁੰਚੇ, ਦੋ ਲੱਖ ਕਰੋੜ ਰੁਪਈਆ ਖਰਚ ਕੀਤਾ ਹੈ। ਅਸੀਂ ਆਯੁਸ਼ਮਾਨ ਭਾਰਤ ਯੋਜਨਾ ਤਾਕਿ ਗ਼ਰੀਬ ਨੂੰ ਬਿਮਾਰੀ ਦੇ ਕਾਰਨ ਹਸਪਤਾਲ ਜਾਣ ਨਾਲ ਜੋ ਮੁਸੀਬਤ ਹੁੰਦੀ ਸੀ, ਉਸ ਤੋਂ ਮੁਕਤੀ ਦਿਵਾਉਣਾ। ਉਸ ਨੂੰ ਦਵਾਈ ਮਿਲੇ, ਉਸ ਦਾ ਉਪਚਾਰ ਹੋਵੇ, ਅਪ੍ਰੇਸ਼ਨ ਹੋਵੇ ਅੱਛੇ ਤੋਂ ਅੱਛੇ ਹੌਸਪਿਟਲ ਵਿੱਚ ਹੋਵੇ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 70 ਹਜ਼ਾਰ ਕਰੋੜ ਰੁਪਏ ਅਸੀਂ ਲਗਾਏ ਹਨ। ਪਸ਼ੂਧਨ ਦੇਸ਼ ਨੇ ਕੋਰੋਨਾ ਵੈਕਸੀਨ ਦੀ ਬਾਤ ਤਾਂ ਦੇਸ਼ ਨੂੰ ਯਾਦ ਹੈ, 40 ਹਜ਼ਾਰ ਕਰੋੜ ਰੁਪਏ ਲਗਾਏ, ਉਹ ਤਾਂ ਯਾਦ ਹੈ ਲੇਕਿਨ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਅਸੀਂ ਪਸ਼ੂਧਨ ਨੂੰ ਬਚਾਉਣ ਦੇ ਲਈ ਕਰੀਬ-ਕਰੀਬ 15 ਹਜ਼ਾਰ ਕਰੋੜ ਰੁਪਈਆ ਪਸ਼ੂਧਨ ਟੀਕਾਕਰਣ ਦੇ ਲਈ ਲਗਾਇਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮੇਰੇ ਪਿਆਰੇ ਪਰਿਵਾਰਜਨੋਂ,

ਜਨ ਔਸ਼ਧੀ ਕੇਂਦਰਾਂ ਨੇ, ਦੇਸ਼ ਦੇ Senior Citizens ਨੂੰ, ਦੇਸ਼ ਦੇ ਮੱਧ ਵਰਗੀ ਪਰਿਵਾਰਾਂ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਜਿਸ ਸੰਯੁਕਤ ਪਰਿਵਾਰ ਵਿੱਚ ਅਗਰ ਕਿਸੇ ਨੂੰ ਇੱਕ ਡਾਇਬਟੀਜ਼ ਜਿਹਾ ਹੋ ਜਾਵੇ 2-3 ਹਜ਼ਾਰ ਦਾ ਬਿਲ ਸੁਭਾਵਿਕ ਹੋ ਜਾਂਦਾ ਹੈ। ਅਸੀਂ ਜਨ-ਔਸ਼ਧੀ ਕੇਂਦਰ ਤੋਂ ਜੋ ਦਵਾਈ ਬਜ਼ਾਰ ਵਿੱਚ ਸੌ ਰੁਪਏ ਵਿੱਚ ਮਿਲਦੀ ਹੈ ਉਹ 10 ਰੁਪਈਆ, 15 ਰੁਪਈਆ ਰੁਪਏ, 20 ਵਿੱਚ ਦਿੱਤੀ। ਅਤੇ ਅੱਜ ਦੇਸ਼ ਦੇ 1000 ਜਨ-ਔਸ਼ਧੀ ਕੇਂਦਰਾਂ ਤੋਂ ਇਨ੍ਹਾਂ ਬਿਮਾਰੀਆਂ ਵਿੱਚ ਜਿਨ੍ਹਾਂ ਨੂੰ ਦਵਾਈ ਦੀ ਜ਼ਰੂਰਤ ਸੀ, ਐਸੇ ਲੋਕਾਂ ਦੇ ਕਰੀਬ 20 ਕਰੋੜ ਰੁਪਈਆ ਉਨ੍ਹਾਂ ਦੀ ਜੇਬ ਵਿੱਚ ਬਚਿਆ ਹੈ। ਅਤੇ ਇਹ ਜ਼ਿਆਦਾਤਰ ਮੱਧ ਵਰਗੀ ਪਰਿਵਾਰਾਂ ਦੇ ਲੋਕ ਹਨ। ਲੇਕਿਨ ਅੱਜ ਉਨ੍ਹਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਅਸੀਂ ਇੱਕ ਵਿਸ਼ਵਕਰਮਾ ਯੋਜਨਾ ਨੂੰ ਲੈ ਕੇ ਸਮਾਜ ਦੇ ਉਸ ਵਰਗ ਨੂੰ ਛੂਹਣ ਵਾਲੇ ਹਾਂ। ਹੁਣ ਦੇਸ਼ ਵਿੱਚ 10 ਹਜ਼ਾਰ ਜਨ-ਔਸ਼ਧੀ ਕੇਂਦਰ ਤੋਂ ਅਸੀਂ 25 ਹਜ਼ਾਰ ਜਨ-ਔਸ਼ਧੀ ਕੇਂਦਰ ਦਾ ਲਕਸ਼ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕੰਮ ਕਰਨ ਵਾਲੇ ਹਾਂ।

ਮੇਰੇ ਪਿਆਰੇ ਪਰਿਵਾਰਜਨੋਂ,

ਜਦੋਂ ਦੇਸ਼ ਵਿੱਚ ਗ਼ਰੀਬੀ ਘੱਟ ਹੁੰਦੀ ਹੈ ਤਦ ਦੇਸ਼ ਦੇ ਮੱਧ ਵਰਗੀ ਵਰਗ ਦੀ ਤਾਕਤ ਬਹੁਤ ਵਧਦੀ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਆਉਣ ਵਾਲੇ ਪੰਜ ਸਾਲ ਵਿੱਚ ਮੋਦੀ ਦੀ ਗਰੰਟੀ ਹੈ, ਦੇਸ਼ ਪਹਿਲੇ ਤਿੰਨ ਵੈਸ਼ਵਿਕ ਇਕੌਨਮੀ ਵਿੱਚ ਆਪਣੀ ਜਗ੍ਹਾ ਲੈ ਲਵੇਗਾ, ਇਹ ਪੱਕਾ ਜਗ੍ਹਾ ਲੈ ਲਵੇਗਾ। ਅੱਜ ਜੋ ਸਾਢੇ 13 ਕਰੋੜ ਗ਼ਰੀਬੀ ਤੋਂ ਬਾਹਰ ਆਏ ਹੋਏ ਲੋਕ ਹਨ ਉਹ ਇੱਕ ਪ੍ਰਕਾਰ ਨਾਲ ਮੱਧ ਵਰਗੀ ਤਾਕਤ ਬਣ ਜਾਂਦੇ ਹਨ। ਜਦੋਂ ਗ਼ਰੀਬ ਦੀ ਖਰੀਦ ਸ਼ਕਤੀ ਵਧਦੀ ਹੈ ਤਾਂ ਮੱਧ ਵਰਗ ਦੀ ਵਪਾਰ ਸ਼ਕਤੀ ਵਧਦੀ ਹੈ। ਜਦੋਂ ਪਿੰਡ ਦੀ ਖਰੀਦ ਸ਼ਕਤੀ ਵਧਦੀ ਹੈ, ਤਾਂ ਕਸਬੇ ਅਤੇ ਸ਼ਹਿਰ ਦੀ ਆਰਥਿਕ ਵਿਵਸਥਾ ਹੋਰ ਤੇਜ਼ ਗਤੀ ਨਾਲ ਦੌੜਦੀ ਹੈ। ਅਤੇ ਇਹੀ ਇੰਟਰ ਕਨੈਕਟੈਡ ਸਾਡਾ ਅਰਥ ਚੱਕਰ ਹੁੰਦਾ ਹੈ। ਅਸੀਂ ਉਸ ਨੂੰ ਬਲ ਦੇਕੇ ਅੱਗੇ ਚਲਣਾ ਚਾਹੁੰਦੇ ਹਾਂ।

ਮੇਰੇ ਪਿਆਰੇ ਪਰਿਵਾਰਜਨੋਂ,

ਸ਼ਹਿਰ ਦੇ ਅੰਦਰ ਜੋ ਕਮਜ਼ੋਰ ਲੋਕ ਰਹਿੰਦੇ ਹਨ, ਬਿਨਾ ਬਾਤ ਦੀ ਜੋ ਮੁਸੀਬਤ ਰਹਿੰਦੀ ਹੈ। ਮੱਧ ਵਰਗੀ ਪਰਿਵਾਰ ਆਪਣੇ ਖ਼ੁਦ ਦੇ ਘਰ ਦਾ ਸੁਪਨਾ ਦੇਖ ਰਹੇ ਹਨ। ਅਸੀਂ ਉਸ ਲਈ ਭੀ ਆਉਣ ਵਾਲੇ ਕੁਝ ਸਾਲਾਂ ਦੇ ਲਈ ਇੱਕ ਯੋਜਨਾ ਲੈ ਕੇ ਆ ਰਹੇ ਹਾਂ ਅਤੇ ਜਿਸ ਵਿੱਚ ਐਸੇ ਮੇਰੇ ਪਰਿਵਾਰਜਨ ਜੋ ਸ਼ਹਿਰਾਂ ਵਿੱਚ ਰਹਿੰਦੇ ਹਨ, ਲੇਕਿਨ ਕਿਰਾਏ ਦੇ ਮਕਾਨ ’ਤੇ ਰਹਿੰਦੇ ਹਨ, ਝੁੱਗੀ-ਝੌਂਪੜੀ ਵਿੱਚ ਰਹਿੰਦੇ ਹਨ, ਚਾਲ ਵਿੱਚ ਰਹਿੰਦੇ ਹਨ, unauthorised ਕਾਲੋਨੀਆਂ ਵਿੱਚ ਰਹਿੰਦੇ ਹਨ। ਐਸੇ ਮੇਰੇ ਪਰਿਵਾਰਜਨ ਅਗਰ ਆਪਣਾ ਮਕਾਨ ਬਣਾਉਣਾ ਚਾਹੁੰਦੇ ਹਨ ਤਾਂ ਬੈਂਕ ਤੋਂ ਜੋ ਲੋਨ ਮਿਲੇਗਾ ਉਸ ਦੇ ਵਿਆਜ ਦੇ ਅੰਦਰ ਰਾਹਤ ਦੇ ਕੇ ਲੱਖਾਂ ਰੁਪਏ ਦੀ ਮਦਦ ਕਰਨ ਦਾ ਅਸੀਂ ਨਿਰਣਾ ਕੀਤਾ ਹੈ। ਮੇਰੇ ਮੱਧ ਵਰਗੀ ਪਰਿਵਾਰਾਂ ਨੂੰ ਦੋ ਲੱਖ ਤੋਂ 7 ਲੱਖ ਇਨਕਮ ਟੈਕਸ ਦੀ ਸੀਮਾ ਵਧਾਈ ਜਾਂਦੀ ਹੈ ਤਾਂ ਸਭ ਤੋਂ ਬੜਾ ਲਾਭ ਸੈਲਰੀ ਕਲਾਸ ਨੂੰ ਹੁੰਦਾ ਹੈ, ਮੇਰੇ ਮੱਧ ਵਰਗੀ ਨੂੰ ਹੁੰਦਾ ਹੈ। ਇੰਟਰਨੈੱਟ ਦਾ ਡਾਟਾ ਬਹੁਤ ਮਹਿੰਗਾ ਸੀ 2014 ਦੇ ਪਹਿਲੇ। ਹੁਣ ਦੁਨੀਆ ਦਾ ਸਭ ਤੋਂ ਸਸਤਾ ਇੰਟਰਨੈੱਟ ਦਾ ਡਾਟਾ ’ਤੇ ਖਰਚਾ ਹੋ ਰਿਹਾ ਹੈ, ਹਰ ਪਰਿਵਾਰ ਦੇ ਪੈਸੇ ਬਚ ਰਹੇ ਹਨ।

ਮੇਰੇ ਪਿਆਰੇ ਪਰਿਵਾਰਜਨੋਂ

ਵਿਸ਼ਵ ਕੋਰੋਨਾ ਦੇ ਬਾਅਦ ਹੁਣ ਤੱਕ ਉੱਭਰ ਨਹੀਂ ਪਾਇਆ ਹੈ, ਯੁੱਧ ਨੇ ਫਿਰ ਇੱਕ ਨਵੀਂ ਮੁਸੀਬਤ ਪੈਦਾ ਕੀਤੀ ਹੈ। ਅੱਜ ਦੁਨੀਆ ਮਹਿੰਗਾਈ ਦੇ ਸੰਕਟ ਨਾਲ ਜੂਝ ਰਹੀ ਹੈ। ਪੂਰੀ ਦੁਨੀਆ ਦੀ ਅਰਥਵਿਵਸਥਾ ਨੂੰ ਮਹਿੰਗਾਈ ਨੇ ਦਬੋਚ ਕੇ ਰੱਖਿਆ ਹੈ। ਅਸੀਂ ਭੀ ਦੁਨੀਆ ਤੋਂ ਜਿਨ ਸਮਾਨ ਦੀ ਜ਼ਰੂਰਤ ਹੁੰਦੀ ਹੈ ਲਿਆਉਂਦੇ ਹਾਂ ਤਾਂ ਅਸੀਂ ਸਮਾਨ ਤਾਂ ਇੰਪੋਰਟ ਕਰਦੇ ਹਾਂ, ਸਾਡਾ ਦੁਰਭਾਗ ਹੈ ਕਿ ਸਾਨੂੰ ਮਹਿੰਗਾਈ ਭੀ ਇੰਪੋਰਟ ਕਰਨੀ ਪੈਂਦੀ ਹੈ। ਤਾਂ ਇਸ ਪੂਰੀ ਦੁਨੀਆ ਨੂੰ ਮਹਿੰਗਾਈ ਨੇ ਜਕੜ ਕੇ ਰੱਖਿਆ ਹੈ।

ਲੇਕਿਨ ਮੇਰੇ ਪਿਆਰੇ ਪ੍ਰਿਯ ਪਰਿਵਾਰਜਨੋਂ, ਭਾਰਤ ਨੇ ਮਹਿੰਗਾਈ ਨੂੰ ਨਿਯੰਤ੍ਰਿਤ ਰੱਖਣ ਲਈ ਭਰਸਕ (ਭਰਪੂਰ) ਪ੍ਰਯਾਸ ਕੀਤੇ ਹਨ। ਪਿਛਲੇ ਕਾਲਖੰਡ ਦੀ ਤੁਲਨਾ ਵਿੱਚ ਸਾਨੂੰ ਕੁਝ ਸਫ਼ਲਤਾ ਭੀ ਮਿਲੀ ਹੈ ਲੇਕਿਨ ਇਤਨੇ ਨਾਲ ਸੰਤੋਸ਼ ਨਹੀਂ ਮੰਨ ਸਕਦੇ। ਦੁਨੀਆ ਤੋਂ ਸਾਡੀਆਂ ਚੀਜ਼ਾਂ ਅੱਛੀਆਂ ਹਨ, ਇਤਨੀ ਬਾਤ ਨਾਲ ਅਸੀਂ ਸੋਚ ਨਹੀਂ ਸਕਦੇ, ਮੈਨੂੰ ਤਾਂ ਮੇਰੇ ਦੇਸ਼ਵਾਸੀਆਂ ਨੂੰ ਮਹਿੰਗਾਈ ਦਾ ਬੋਝ ਘੱਟ ਤੋਂ ਘੱਟ ਹੋਵੇ ਇਸ ਦਿਸ਼ਾ ਵਿੱਚ ਹੋਰ ਭੀ ਕਦਮ ਉਠਾਉਣੇ ਹਨ। ਅਤੇ ਅਸੀਂ ਉਸ ਕਦਮ ਨੂੰ ਉਠਾ ਕੇ ਰਹਾਂਗੇ। ਮੇਰਾ ਪ੍ਰਯਾਸ ਨਿਰੰਤਰ ਜਾਰੀ ਰਹੇਗਾ।

ਮੇਰੇ ਪਿਆਰੇ ਪਰਿਵਾਰਜਨੋਂ,

ਅੱਜ ਦੇਸ਼ ਅਨੇਕ ਸਮਰੱਥਾਵਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਦੇਸ਼ ਆਧੁਨਿਕਤਾ ਦੀ ਤਰਫ਼ ਅੱਗੇ ਵਧਣ ਦੇ ਲਈ ਕੰਮ ਕਰ ਰਿਹਾ ਹੈ। ਅੱਜ ਦੇਸ਼ Renewable energy ਵਿੱਚ ਕੰਮ ਕਰ ਰਿਹਾ ਹੈ, ਅੱਜ ਦੇਸ਼ green hydrogen ‘ਤੇ ਕੰਮ ਕਰ ਰਿਹਾ ਹੈ, ਦੇਸ਼ ਦੀ space ਵਿੱਚ ਸਮਰੱਥਾ ਵਧ ਰਹੀ ਹੈ। ਤਾਂ ਦੇਸ਼ deep sea mission ਵਿੱਚ ਭੀ ਸਫ਼ਲਤਾ ਦੇ ਨਾਲ ਅੱਗੇ ਚਲ ਰਿਹਾ ਹੈ। ਦੇਸ਼ ਵਿੱਚ ਰੇਲ ਆਧੁਨਿਕ ਹੋ ਰਹੀ ਹੈ, ਤਾਂ ਵੰਦੇ ਭਾਰਤ ਬੁਲੇਟ ਟ੍ਰੇਨ ਭੀ ਅੱਜ ਦੇਸ਼ ਦੇ ਅੰਦਰ ਕੰਮ ਕਰ ਰਹੀ ਹੈ। ਪਿੰਡ-ਪਿੰਡ ਪੱਕੀਆਂ ਸੜਕਾਂ ਬਣ ਰਹੀਆਂ ਹਨ ਤਾਂ ਇਲੈਕਟ੍ਰਿਕ ਬੱਸਾਂ, ਮੈਟਰੋ ਦੀ ਰਚਨਾ ਭੀ ਅੱਜ ਦੇਸ਼ ਵਿੱਚ ਹੋ ਰਹੇ ਹਨ।

ਅੱਜ ਪਿੰਡ-ਪਿੰਡ ਤੱਕ ਇੰਟਰਨੈੱਟ ਪਹੁੰਚ ਰਿਹਾ ਹੈ ਤਾਂ quantum computer ਦੇ ਲਈ ਭੀ ਦੇਸ਼ ਕੰਮ ਕਰਦਾ ਹੈ। Nano Urea ਅਤੇ Nano DAP ਉਸ ’ਤੇ ਕੰਮ ਹੋ ਰਿਹਾ ਹੈ ਤਾਂ ਦੂਸਰੀ ਤਰਫ਼ ਜੈਵਿਕ ਖੇਤੀ ’ਤੇ ਭੀ ਅਸੀਂ ਬਲ ਦੇ ਰਹੇ ਹਾਂ। ਅੱਜ ਕਿਸਾਨ ਉਤਪਾਦਕ ਸੰਘ FPO ਦਾ ਨਿਰਮਾਣ ਹੋ ਰਿਹਾ ਹੈ ਤਾਂ ਅਸੀਂ ਸੈਮੀਕੰਡਕਟਰ ਦਾ ਭੀ ਨਿਰਮਾਣ ਕਰਨਾ ਚਾਹ ਰਹੇ ਹਾਂ। ਅਸੀਂ ਦਿੱਵਯਾਂਗਜਨਾਂ ਦੇ ਲਈ ਇੱਕ ਸੁਗਮ ਭਾਰਤ ਦੇ ਨਿਰਮਾਣ ਦੇ ਲਈ ਕੰਮ ਕਰਦੇ ਹਾਂ ਤਾਂ ਅਸੀਂ ਪੈਰਾਲੰਪਿਕਸ ਵਿੱਚ ਭੀ ਹਿੰਦੁਸਤਾਨ ਦਾ ਤਿਰੰਗਾ ਝੰਡਾ ਗੱਡਣ ਦੇ ਲਈ ਮੇਰੇ ਦਿੱਵਯਾਂਗਜਨਾਂ ਨੂੰ ਸਮਰੱਥਾਵਾਨ ਬਣਾ ਰਹੇ ਹਾਂ। ਅਸੀਂ ਖਿਡਾਰੀਆਂ ਨੂੰ ਸਪੈਸ਼ਲ ਟ੍ਰੇਨਿੰਗ ਦੇ ਰਹੇ ਹਾਂ।

ਅੱਜ ਭਾਰਤ ਪੁਰਾਣੀ ਸੋਚ, ਪੁਰਾਣੇ ਜ਼ਮਾਨੇ ਨੂੰ ਛੱਡ ਕੇ ਲਕਸ਼ਾਂ ਨੂੰ ਤੈਅ ਕਰਕੇ, ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਨਜ਼ਰ ਨਾਲ ਚਲ ਰਿਹਾ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਜਿਸ ਦਾ ਸ਼ਿਲਾਨਿਆਸ (ਨੀਂਹ ਪੱਥਰ) ਸਾਡੀ ਸਰਕਾਰ ਕਰਦੀ (ਰੱਖਦੀ) ਹੈ ਉਸ ਦੇ ਉਦਘਾਟਨ ਭੀ ਸਾਡੇ ਕਾਲਖੰਡ ਵਿੱਚ ਕਰਦੇ ਹਨ। ਇਨ੍ਹੀਂ ਦਿਨੀਂ ਜੋ ਮੈਂ ਸ਼ਿਲਾਨਿਆਸ ਕਰ (ਨੀਂਹ ਪੱਥਰ ਰੱਖ) ਰਿਹਾ ਹਾਂ ਨਾ ਤੁਸੀਂ ਲਿਖ ਕੇ ਰੱਖੋ ਉਸ ਦੇ ਉਦਘਾਟਨ ਭੀ ਤੁਸੀਂ ਸਭ ਨੇ ਮੇਰੇ ਨਸੀਬ ਵਿੱਚ ਹੀ ਛੱਡੇ ਹੋਏ ਹਨ। ਸਾਡੀ ਕਾਰਜ ਸੰਸਕ੍ਰਿਤੀ, ਬੜਾ ਸੋਚਣਾ, ਦੂਰ ਦਾ ਸੋਚਣਾ, ਸਰਵਜਨ ਹਿਤਾਯ ਸਰਵਜਨ ਸੁਖਾਯ ਸੋਚਣਾ ਇਹ ਸਾਡੀ ਕਰਾਜਸ਼ੈਲੀ ਰਹੀ ਹੈ। ਅਤੇ ਸੋਚ ਤੋਂ ਭੀ ਜ਼ਿਆਦਾ, ਸੰਕਲਪ ਤੋਂ ਭੀ ਜ਼ਿਆਦਾ ਹਾਸਲ ਕਿਵੇਂ ਕਰਨਾ ਇਸ ਊਰਜਾ ਦੇ ਨਾਲ ਅਸੀਂ ਕੰਮ ਕਰਦੇ ਹਾਂ। ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ 75 ਹਜ਼ਾਰ ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਕੀਤਾ ਸੀ।

ਉਸ ਸਮੇਂ ਅਸੀਂ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਸੰਕਲਪ ਕੀਤਾ ਸੀ। ਕਰੀਬ 50-50 ਹਜ਼ਾਰ ਅੰਮ੍ਰਿਤ ਸਰੋਵਰਾਂ ਦੀ ਕਲਪਨਾ ਕੀਤੀ ਸੀ। ਲੇਕਿਨ ਅੱਜ ਕਰੀਬ-ਕਰੀਬ 75 ਹਜ਼ਾਰ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਕੰਮ ਹੋ ਰਿਹਾ ਹੈ। ਇਹ ਆਪਣੇ ਆਪ ਵਿੱਚ ਬਹੁਤ ਬੜਾ ਕੰਮ ਹੋ ਰਿਹਾ ਹੈ। ਜਨਸ਼ਕਤੀ ਅਤੇ ਜਲਸ਼ਕਤੀ ਦੀ ਇਹ ਤਾਕਤ ਭਾਰਤ ਦੇ ਵਾਤਾਵਰਣ ਦੀ ਰੱਖਿਆ ਵਿੱਚ ਭੀ ਕੰਮ ਆਉਣ ਵਾਲੀ ਹੈ। 18 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਉਣਾ, ਜਨ ਧਨ ਬੈਂਕ ਖਾਤੇ ਖੋਲ੍ਹਣਾ, ਬੇਟੀਆਂ ਦੇ ਲਈ ਪਖਾਨੇ ਬਣਾਉਣਾ ਸਾਰੇ ਟਾਰਗਟ ਸਮੇਂ ਦੇ ਪਹਿਲੇ ਪੂਰੀ ਸ਼ਕਤੀ ਨਾਲ ਪੂਰੇ ਕਰਾਂਗਾ। ਅਤੇ ਜਦੋਂ ਭਾਰਤ ਠਾਨ ਲੈਂਦਾ ਹੈ ਤਾਂ ਉਸ ਨੂੰ ਪੂਰਾ ਕਰਕੇ ਰਹਿੰਦਾ ਹੈ, ਇਹ ਸਾਡਾ ਟ੍ਰੈਕ ਰਿਕਾਰਡ ਕਹਿੰਦਾ ਹੈ।

200 ਕਰੋੜ ਵੈਕਸੀਨੇਸ਼ਨ ਦਾ ਕੰਮ। ਦੁਨੀਆ ਜਦੋਂ ਸਾਨੂੰ ਪੁੱਛਦੀ ਹੈ ਨਾ, 200 ਕਰੋੜ ਸੁਣਦੀ ਹੈ ਉਨ੍ਹਾਂ ਦੀਆਂ ਅੱਖਾਂ ਫਟ ਜਾਂਦੀਆਂ ਹਨ, ਇਤਨਾ ਬੜਾ ਕੰਮ। ਇਹ ਮੇਰੇ ਦੇਸ਼ ਦੇ ਆਂਗਨਬਾੜੀ ਵਰਕਰ, ਸਾਡੀ ਆਸ਼ਾ ਵਰਕਰ, ਸਾਡੀ ਹੈਲਥ ਵਰਕਰ ਉਨ੍ਹਾਂ ਨੇ ਕਰਕੇ ਦਿਖਾਇਆ। ਇਹ ਮੇਰੇ ਦੇਸ਼ ਦੀ ਸਮਰੱਥਾ ਹੈ। 5-G ਨੂੰ ਰੋਲ ਆਊਟ ਕੀਤਾ, ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ 5-G ਰੋਲ ਆਊਟ ਕਰਨ ਵਾਲਾ ਮੇਰਾ ਦੇਸ਼ ਹੈ। 700 ਤੋਂ ਅਧਿਕ ਜ਼ਿਲ੍ਹਿਆਂ ਤੱਕ ਅਸੀਂ ਪਹੁੰਚ ਚੁੱਕੇ ਹਾਂ। ਅਤੇ ਹੁਣ 6-G ਦੀ ਭੀ ਤਿਆਰੀ ਕਰ ਰਹੇ ਹਾਂ। ਅਸੀਂ ਟਾਸਕ ਫੋਰਸ ਬਣਾ ਦਿੱਤਾ ਹੈ। Renewable energy ਅਸੀਂ ਟਾਰਗਟ ਤੋਂ ਪਹਿਲਾਂ ਚਲੇ ਹਾਂ। ਅਸੀਂ Renewable energy 2030 ਦਾ ਜੋ ਟਾਰਗਟ ਤੈਅ ਕੀਤਾ ਸੀ, 2021-2022 ਵਿੱਚ ਉਸ ਨੂੰ ਪੂਰਾ ਕਰ ਦਿੱਤਾ। ਅਸੀਂ ਈਥੇਨੌਲ ਵਿੱਚ 20 percent ਬਲੈਂਡਿੰਗ ਦੀ ਬਾਤ ਕਹੀ ਸੀ ਉਹ ਵੀ ਅਸੀਂ ਸਮੇਂ ਤੋਂ ਪੰਜ ਸਾਲ ਪਹਿਲਾਂ ਪੂਰਾ ਕਰ ਦਿੱਤਾ ਹੈ।

ਅਸੀਂ 500 ਬਿਲੀਅਨ ਡਾਲਰ ਦੇ ਐਕਪੋਰਟ ਦੀ ਬਾਤ ਕਹੀ ਸੀ ਉਹ ਭੀ ਸਮੇਂ ਤੋਂ ਪਹਿਲਾਂ ਪੰਜ ਸੌ ਬਿਲੀਅਨ ਡਾਲਰ ਤੋਂ ਜ਼ਿਆਦਾ ਕਰ ਦਿੱਤਾ। ਅਸੀਂ ਤੈਅ ਕੀਤਾ, ਜੋ ਸਾਡੇ ਦੇਸ਼ ਵਿੱਚ 25 ਸਾਲ ਤੋਂ ਚਰਚਾ ਹੋ ਰਹੀ ਸੀ ਕਿ ਦੇਸ਼ ਵਿੱਚ ਕਈ ਨਵੇਂ ਸੰਸਦ ਬਣੇ। ਪਾਰਲੀਮੈਂਟ ਦਾ ਕੋਈ ਸੈਸ਼ਨ ਐਸਾ ਨਹੀਂ ਸੀ, ਨਵੀਂ ਸੰਸਦ ਦੇ ਲਈ, ਇਹ ਮੋਦੀ ਹੈ ਸਮੇਂ ਦੇ ਪਹਿਲੇ ਨਵੀਂ ਸੰਸਦ ਬਣਾ ਕੇ ਰੱਖ ਦਿੱਤਾ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਇਹ ਕੰਮ ਕਰਨ ਵਾਲੀ ਸਰਕਾਰ ਹੈ, ਨਿਰਧਾਰਿਤ ਲਕਸ਼ਾਂ ਨੂੰ ਪਾਰ ਕਰਨ ਵਾਲੀ ਸਰਕਾਰ ਹੈ, ਇਹ ਨਵਾਂ ਭਾਰਤ ਹੈ, ਇਹ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਭਾਰਤ ਹੈ, ਇਹ ਸੰਕਲਪਾਂ ਨੂੰ ਚਰਿਤਾਰਥ ਕਰਨ ਦੇ ਲਈ ਜੀ-ਜਾਨ ਨਾਲ ਜੁਟਿਆ ਹੋਇਆ ਭਾਰਤ ਹੈ।

ਅਤੇ ਇਸ ਲਈ ਇਹ ਭਾਰਤ ਨਾ ਰੁਕਦਾ ਹੈ, ਇਹ ਭਾਰਤ ਨਾ ਥਕਦਾ ਹੈ, ਇਹ ਭਾਰਤ ਨਾ ਹਫਦਾ ਹੈ ਅਤੇ ਨਾ ਹੀ ਇਹ ਭਾਰਤ ਹਾਰਦਾ ਹੈ। ਅਤੇ ਇਸ ਲਈ ਮੇਰੇ ਪਿਆਰੇ ਪਰਿਵਾਰਜਨੋਂ, ਆਰਥਿਕ ਸ਼ਕਤੀ ਭਰੀ ਹੈ, ਤਾਂ ਸਾਡੀ ਸਾਮਰਿਕ (ਰਣਨੀਤਕ) ਸ਼ਕਤੀ ਨੂੰ ਨਵੀਂ ਤਾਕਤ ਮਿਲੀ ਹੈ, ਸਾਡੀਆਂ ਸੀਮਾਵਾਂ ਪਹਿਲਾਂ ਤੋਂ ਅਧਿਕ ਸੁਰੱਖਿਅਤ ਹੋਈਆਂ ਹਨ ਅਤੇ ਮੇਰੇ ਸੀਮਾ ‘ਤੇ ਬੈਠੇ ਹੋਏ ਜਵਾਨ, ਮੇਰੇ ਜਵਾਨ ਜੋ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰ ਰਹੇ ਹਨ ਅਤੇ ਮੇਰੇ ਦੇਸ਼ ਦੀ ਅੰਦਰੂਨੀ ਸੁਰੱਖਿਆ ਸੰਭਾਲਣ ਵਾਲੇ ਯੂਨੀਫਾਰਮ ਫੋਰਸਿਜ਼, ਮੈਂ ਆਜ਼ਾਦੀ ਦੇ ਇਸ ਪਾਵਨ ਪੁਰਬ ‘ਤੇ ਉਨ੍ਹਾਂ ਨੂੰ ਭੀ ਅਨੇਕ-ਅਨੇਕ ਵਧਾਈ ਦਿੰਦੇ ਹੋਏ ਮੇਰੀ ਬਾਤ ਨੂੰ ਅੱਗੇ ਵਧਾਉਂਦਾ ਹਾਂ। ਸੈਨਾ ਦਾ ਅਧਿਕਰਣ ਹੋਵੇ, ਸਾਡੀ ਸੈਨਾ ਯੁਵਾ ਬਣੇ, ਸਾਡੀ ਸੈਨਾ battle ਦੇ ਲਈ ready, ਯੁੱਧ ਯੋਗ ਬਣੇ, ਇਸ ਲਈ ਨਿਰੰਤਰ ਰਿਫਾਰਮ ਦਾ ਕੰਮ ਅੱਜ ਸਾਡੀ ਸੈਨਾ ਵਿੱਚ ਹੋ ਰਿਹਾ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਆਏ ਦਿਨ ਅਸੀਂ ਲੋਕ ਸੁਣਿਆ ਕਰਦੇ ਸਾਂ, ਇੱਥੇ ਬੰਬ ਧਮਾਕਾ ਹੋਇਆ, ਉੱਥੇ ਬੰਬ ਧਮਾਕਾ ਹੋਇਆ। ਹਰ ਜਗ੍ਹਾ ‘ਤੇ ਲਿਖਿਆ ਹੋਇਆ ਰਹਿੰਦਾ ਸੀ ਕਿ ਇਸ ਬੈਗ ਨੂੰ ਨਾ ਛੂਹਣਾ, ਅਨਾਊਂਸਮੈਂਟ ਹੁੰਦੀ ਰਹਿੰਦੀ ਸੀ। ਅੱਜ ਦੇਸ਼ ਸੁਰੱਖਿਆ ਦੀ ਅਨੁਭੂਤੀ ਕਰ ਰਿਹਾ ਹੈ ਅਤੇ ਜਦੋਂ ਸੁਰੱਖਿਆ ਹੁੰਦੀ ਹੈ, ਸ਼ਾਂਤੀ ਹੁੰਦੀ ਹੈ ਤਾਂ ਪ੍ਰਗਤੀ ਦੇ ਨਵੇਂ ਅਰਮਾਨ ਅਸੀਂ ਪੂਰੇ ਕਰ ਸਕਦੇ ਹਾਂ। ਉਸ ਦੇ ਲਈ ਸੀਰੀਅਲ ਬੰਬ ਧਮਾਕੇ ਦਾ ਜ਼ਮਾਨਾ ਬੀਤੀ ਹੋਈ ਬਾਤ ਹੋ ਗਈ ਹੈ। ਨਿਰਦੋਸ਼ਾਂ ਦੀ ਜੋ ਮੌਤ ਹੁੰਦੀ ਸੀ, ਉਹ ਬੀਤੇ ਕੱਲ੍ਹ ਦੀ ਬਾਤ ਹੋ ਗਈ ਹੈ। ਅੱਜ ਦੇਸ਼ ਵਿੱਚ ਆਤੰਕੀ ਹਮਲਿਆਂ ਵਿੱਚ ਭਾਰੀ ਕਮੀ ਆਈ ਹੈ। ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਭੀ ਬਹੁਤ ਬੜਾ ਬਦਲਾਅ ਆਇਆ ਹੈ, ਬਹੁਤ ਬੜਾ ਪਰਿਵਰਤਨ ਦਾ ਇੱਕ ਵਾਤਾਵਰਣ ਬਣਿਆ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਪ੍ਰਗਤੀ ਦੀ ਹਰ ਚੀਜ਼ ਵਿੱਚ, ਲੇਕਿਨ ਜਦੋਂ 2047, ਅਸੀਂ ਇੱਕ ਵਿਕਸਿਤ ਭਾਰਤ ਦਾ ਸੁਪਨੇ ਨੂੰ ਲੈ ਕੇ ਚਲ ਰਹੇ ਹਾਂ ਤਦ, ਅਤੇ ਉਹ ਸੁਪਨਾ ਨਹੀਂ , 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ। ਅਤੇ ਉਸ ਸੰਕਲਪ ਨੂੰ ਸਿੱਧ ਕਰਨ ਦੇ ਲਈ ਪਰਿਸ਼੍ਰਮ ਦੀ ਪਰਾਕਾਸ਼ਠਾ ਭੀ ਹੈ ਅਤੇ ਉਸ ਦੀ ਸਭ ਤੋਂ ਬੜੀ ਤਾਕਤ ਹੁੰਦੀ ਹੈ, ਉਹ ਰਾਸ਼ਟਰੀ ਚਰਿੱਤਰ ਹੁੰਦਾ ਹੈ। ਦੁਨੀਆ ਵਿਚ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਪ੍ਰਗਤੀ ਕੀਤੀ ਹੈ, ਦੁਨੀਆ ਵਿੱਚ ਜੋ-ਜੋ ਦੇਸ਼ ਸੰਕਟਾਂ ਨੂੰ ਪਾਰ ਕਰਕੇ ਨਿਕਲੇ ਹਨ, ਉਨ੍ਹਾਂ ਵਿੱਚ ਹਰ ਚੀਜ਼ ਦੇ ਨਾਲ-ਨਾਲ ਇਕ ਮਹੱਤਵਪੂਰਨ ਕੈਟੇਲਿਕ ਏਜੰਟ ਰਿਹਾ ਹੈ, ਉਹ ਰਾਸ਼ਟਰੀ ਚਰਿੱਤਰ ਰਿਹਾ ਹੈ। ਅਤੇ ਸਾਨੂੰ ਰਾਸ਼ਟਰੀ ਚਰਿੱਤਰ ਦੇ ਲਈ ਹੋਰ ਬਲ ਦਿੰਦੇ ਹੋਏ ਅੱਗੇ ਵਧਣਾ ਹੋਵੇਗਾ। ਸਾਡਾ ਦੇਸ਼, ਸਾਡਾ ਰਾਸ਼ਟਰੀ ਚਰਿੱਤਰ ਓਜਸਵੀ ਹੋਵੇ, ਤੇਜਸਵੀ ਹੋਵੇ, ਪੁਰਸ਼ਾਰਥੀ ਹੋਵੇ, ਪਰਾਕ੍ਰਮੀ ਹੋਵੇ, ਪ੍ਰਖਰ ਹੋਵੇ; ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਅਤੇ ਆਉਣ ਵਾਲੇ 25 ਸਾਲ ਅਸੀਂ ਇੱਕ ਹੀ ਮੰਤਰ ਨੂੰ ਲੈ ਕੇ ਚਲੀਏ, ਇਹ ਸਾਡੇ ਰਾਸ਼ਟਰੀ ਚਰਿੱਤਰ ਦਾ ਸਿਰਮੌਰ ਹੋਣਾ ਚਾਹੀਦਾ ਹੈ। ਏਕਤਾ ਦਾ ਸੰਦੇਸ਼, ਭਾਰਤ ਦੀ ਏਕਤਾ ਨੂੰ ਜੀਣਾ, ਭਾਰਤ ਦੀ ਏਕਤਾ ਨੂੰ ਆਂਚ ਆਵੇ, ਨਾ ਐਸੀ ਮੇਰੀ ਭਾਸ਼ਾ ਹੋਵੇਗੀ, ਨਾ ਐਸਾ ਮੇਰਾ ਕੋਈ ਕਦਮ ਹੋਵੇਗਾ। ਹਰ ਪਲ ਦੇਸ਼ ਨੂੰ ਜੋੜਨ ਦਾ ਪ੍ਰਯਾਸ ਮੇਰੀ ਤਰਫ਼ ਤੋਂ ਭੀ ਹੁੰਦਾ ਰਹੇਗਾ। ਭਾਰਤ ਦੀ ਏਕਤਾ ਸਾਨੂੰ ਸਮਰੱਥਾ ਦਿੰਦੀ ਹੈ। ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਪੁਰਸ਼ ਹੋਵੇ, ਨਾਰੀ ਹੋਵੇ; ਅਸੀਂ ਸਭ ਨੇ ਏਕਤਾ ਦੇ ਭਾਵ ਦੇ ਨਾਲ ਅਤੇ ਵਿਵਿਧਤਾ ਭਰੇ ਦੇਸ਼ ਵਿੱਚ ਏਕਤਾ ਦੀ ਸਮਰੱਥਾ ਹੁੰਦੀ ਹੈ ਅਤੇ ਦੂਸਰੀ ਮਹੱਤਵ ਦੀ ਬਾਤ ਮੈਂ ਦੇਖ ਰਿਹਾ ਹਾਂ, ਅਗਰ 2047 ਵਿੱਚ ਅਸੀਂ ਸਾਡੇ ਦੇਸ਼ ਨੂੰ ਵਿਕਸਿਤ ਭਾਰਤ ਦੇ ਰੂਪ ਵਿੱਚ ਦੇਖਣਾ ਹੈ ਤਾਂ ਸਾਨੂੰ ਸ੍ਰੇਸ਼ਠ ਭਾਰਤ ਦੇ ਮੰਤਰ ਨੂੰ ਜੀਣਾ ਹੋਵੇਗਾ, ਸਾਨੂੰ ਚਰਿਤਾਰਥ ਕਰਨਾ ਹੋਵੇਗਾ।

ਹੁਣ ਸਾਡੇ ਪ੍ਰੋਡਕਸ਼ਨ ਵਿੱਚ, ਮੈਂ 2014 ਵਿੱਚ ਕਿਹਾ ਸੀ ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ। ਦੁਨੀਆ ਦੇ ਕਿਸੇ ਭੀ ਟੇਬਲ ‘ਤੇ ਮੇਕ ਇਨ ਇੰਡੀਆ ਹੋਵੇ ਚੀਜ਼ ਹੋਵੇ ਤਾਂ ਦੁਨੀਆ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਇਸ ਤੋਂ ਬਿਹਤਰ ਦੁਨੀਆ ਵਿੱਚ ਕੁਝ ਨਹੀਂ ਹੋ ਸਕਦਾ ਹੈ। ਇਹ ਅਲਟੀਮੇਟ ਹੋਵੇਗਾ, ਸਾਡੀ ਹਰ ਚੀਜ਼, ਸਾਡੀਆਂ ਸਰਵਿਸਿਜ਼ ਹੋਣਗੀਆਂ ਤਾਂ ਸ੍ਰੇਸ਼ਠ ਹੋਣਗੀਆਂ, ਸਾਡੇ ਸ਼ਬਦਾਂ ਦੀ ਤਾਕਤ ਹੋਵੇਗੀ ਤਾਂ ਸ੍ਰੇਸ਼ਠ ਹੋਣਗੀਆਂ, ਸਾਡੀਆਂ ਸੰਸਥਾਵਾਂ ਹੋਣਗੀਆਂ ਤਾਂ ਸ੍ਰੇਸ਼ਠ ਹੋਣਗੀਆਂ, ਸਾਡੀਆਂ ਨਿਰਣਾ ਪ੍ਰਕਿਰਿਆਵਾਂ ਹੋਣਗੀਆਂ ਤਾਂ ਸ੍ਰੇਸ਼ਠ ਹੋਣਗੀਆਂ। ਸਾਡੇ ਸ਼ਬਦਾਂ ਦੀ ਤਾਕਤ ਹੋਵੇਗੀ। ਇਹ ਸ੍ਰੇਸ਼ਠਤਾ ਦਾ ਭਾਵ ਲੈ ਕੇ ਸਾਨੂੰ ਚਲਣਾ ਹੋਵੇਗਾ। ਤੀਸਰੀ ਬਾਤ ਹੈ ਦੇਸ਼ ਵਿੱਚ ਅੱਗੇ ਵਧਣ ਦੇ ਲਈ ਇੱਕ ਅਤਿਰਿਕਤ ਸ਼ਕਤੀ ਦੀ ਸਮਰੱਥਾ ਭਾਰਤ ਨੂੰ ਅੱਗੇ ਲੈ ਜਾਣ ਵਾਲੀ ਹੈ ਅਤੇ ਉਹ ਹੈ women-led development। ਅੱਜ ਭਾਰਤ ਗਰਵ (ਮਾਣ) ਨਾਲ ਕਹਿ ਸਕਦਾ ਹੈ ਕਿ ਦੁਨੀਆ ਵਿੱਚ ਨਾਗਰਿਕ ਹਵਾਬਾਜ਼ੀ (ਸਿਵਲ ਏਵੀਏਸ਼ਨ) ਵਿੱਚ ਅਗਰ ਕਿਸੇ ਇੱਕ ਦੇਸ਼ ਵਿੱਚ ਸਭ ਤੋਂ ਜ਼ਿਆਦਾ women-pilot ਹਨ ਤਾਂ ਮੇਰੇ ਦੇਸ਼ ਵਿੱਚ ਹਨ। ਅੱਜ ਚੰਦਰਯਾਨ ਦੀ ਗਤੀ ਹੋਵੇ, moon-mission ਦੀ ਬਾਤ ਹੋਵੇ, ਮੇਰੀਆਂ women-scientist ਉਸ ਦੀ ਅਗਵਾਈ ਕਰ ਰਹੀਆਂ ਹਨ। ਅੱਜ women self-help group ਹੋਣ, ਮੇਰੀਆਂ 2 ਕਰੋੜ ਲਖਪਤੀ ਦੀਦੀਆਂ ਦਾ ਲਕਸ਼ ਲੈ ਕੇ ਅੱਜ women self-help group ‘ਤੇ ਅਸੀਂ ਕਾਰਜ ਕਰ ਰਹੇ ਹਾਂ।

ਅਸੀਂ, ਆਪਣੀ ਨਾਰੀ ਸ਼ਕਤੀ ਦੀ ਸਮਰੱਥਾ ਨੂੰ ਹੁਲਾਰਾ ਦਿੰਦੇ ਹੋਏ women-led development ਅਤੇ ਜਦੋਂ ਹੁਣ ਜੀ-20 ਵਿੱਚ ਮੈਂ women led development ਦੇ ਵਿਸ਼ਿਆਂ ਨੂੰ ਅੱਗੇ ਵਧਾਇਆ ਹੈ ਤਾਂ ਪੂਰਾ ਜੀ-20 ਸਮੂਹ ਇਸ ਦੇ ਮਹੱਤਵ ਨੂੰ ਸਵੀਕਾਰ ਕਰ ਰਿਹਾ ਹੈ ਅਤੇ ਉਸ ਦੇ ਮਹੱਤਵ ਨੂੰ ਸਵੀਕਾਰ ਕਰਕੇ ਉਹ ਉਸ ਨੂੰ ਬਹੁਤ ਬਲ ਦੇ ਰਹੇ ਹਨ। ਉਸੇ ਪ੍ਰਕਾਰ ਨਾਲ ਭਾਰਤ ਵਿਵਿਧਤਾਵਾਂ ਨਾਲ ਭਰਿਆ ਦੇਸ਼ ਹੈ। ਅਸੰਤੁਲਿਤ ਵਿਕਾਸ ਦੇ ਅਸੀਂ ਸ਼ਿਕਾਰ ਰਹੇ ਹਾਂ, ਮੇਰਾ-ਪਰਾਇਆ ਦੇ ਕਾਰਨ ਸਾਡੇ ਦੇਸ਼ ਦੇ ਕੁਝ ਹਿੱਸੇ ਉਸ ਦੇ ਸ਼ਿਕਾਰ ਰਹੇ ਹਨ। 

ਹੁਣ ਸਾਨੂੰ regional aspirations ਨੂੰ ਸੰਤੁਲਿਤ ਵਿਕਾਸ ਨੂੰ ਬਲ ਦੇਣਾ ਹੈ ਅਤੇ regional aspirations ਨੂੰ ਲੈ ਕੇ ਉਸ ਭਾਵਨਾ ਨੂੰ ਸਾਨੂੰ ਸਨਮਾਨ ਦਿੰਦੇ ਹੋਏ ਜਿਵੇਂ ਸਾਡੀ ਭਾਰਤ ਮਾਤਾ ਦਾ ਕੋਈ, ਸਾਡੇ ਸਰੀਰ ਦਾ ਕੋਈ ਅੰਗ ਅਗਰ ਅਵਿਕਸਿਤ ਰਹੇ ਤਾਂ ਸਾਡਾ ਸਰੀਰ ਵਿਕਸਿਤ ਨਹੀਂ ਮੰਨਿਆ ਜਾਵੇਗਾ। ਸਾਡੇ ਸਰੀਰ ਦਾ ਕੋਈ ਅੰਗ ਅਗਰ ਅਵਿਕਸਿਤ ਰਹੇ ਤਾਂ ਸਾਡਾ ਸਰੀਰ ਵਿਕਸਿਤ ਨਹੀਂ ਮੰਨਿਆ ਜਾਵੇਗਾ ਸਾਡਾ ਸਰੀਰ ਦਾ ਕੋਈ ਅੰਗ ਦੁਰਬਲ ਰਹੇ ਤਾਂ ਸਾਡਾ ਸਰੀਰ ਸਵਸਥ (ਤੰਦਰੁਸਤ) ਨਹੀਂ ਮੰਨਿਆ ਜਾਵੇਗਾ ਵੈਸੇ ਹੀ ਮੇਰੀ ਭਾਰਤ ਮਾਤਾ ਉਸ ਦਾ ਕੋਈ ਇੱਕ ਭੂ-ਭਾਗ ਭੀ, ਸਮਾਜ ਦਾ ਕੋਈ ਤਬਕਾ ਭੀ ਅਗਰ ਦੁਰਬਲ ਰਹੇ ਤਾਂ ਮੇਰੀ ਭਾਰਤ ਮਾਤਾ ਸਮਰੱਥ ਹੈ, ਸਵਸਥ (ਤੰਦਰੁਸਤ) ਹੈ ਐਸਾ ਸੋਚ ਕੇ ਅਸੀਂ ਨਹੀਂ ਬੈਠ ਸਕਦੇ। ਅਤੇ ਇਸ ਲਈ regional aspirations ਨੂੰ ਸਾਨੂੰ address ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਅਸੀਂ ਸਮਾਜ ਦਾ ਸਰਵਾਂਗੀਣ (ਸੰਪੂਰਨ) ਵਿਕਾਸ ਹੋਵੇ, ਸਰਬਪੱਖੀ ਵਿਕਾਸ ਹੋਵੇ ਭੂ-ਭਾਗ ਦੇ ਹਰ ਖੇਤਰ ਨੂੰ ਉਸ ਦੀ ਆਪਣੀ ਤਾਕਤ ਨਾਲ ਖਿਲਣ(ਖਿੜਣ) ਦਾ ਅਵਸਰ ਮਿਲੇ, ਉਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ। 

ਮੇਰੇ ਪਿਆਰੇ ਪਰਿਵਾਰਜਨੋਂ,

ਭਾਰਤ ਇੱਕ mother of democracy ਹੈ, ਭਾਰਤ model of diversity ਭੀ ਹੈ। ਭਾਸ਼ਾਵਾਂ ਅਨੇਕ ਹਨ, ਬੋਲੀਆਂ ਅਨੇਕ ਹਨ, ਪਰਿਧਾਨ (ਪਹਿਰਾਵੇ) ਅਨੇਕ ਹਨ, ਵਿਵਿਧਤਾਵਾਂ ਬਹੁਤ ਹਨ। ਅਸੀਂ ਉਨ੍ਹਾਂ ਸਾਰਿਆਂ ਦੇ ਅਧਾਰ ‘ਤੇ ਅੱਗੇ ਵਧਣਾ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਦੇਸ਼ ਦੇ, ਜਦੋਂ ਮੈਂ ਏਕਤਾ ਦੀ ਬਾਤ ਕਰਦਾ ਹਾਂ ਤਦ ਅਗਰ ਘਟਨਾ ਮਣੀਪੁਰ ਵਿੱਚ ਹੁੰਦੀ ਹੈ ਤਾਂ ਪੀੜਾ ਮਹਾਰਾਸ਼ਟਰ ਵਿੱਚ ਹੁੰਦੀ ਹੈ, ਅਗਰ ਹੜ੍ਹ ਅਸਾਮ ਵਿੱਚ ਆਉਂਦਾ ਹੈ ਤਾਂ ਬੇਚੈਨ ਕੇਰਲ ਹੋ ਜਾਂਦਾ ਹੈ। ਹਿੰਦੁਸਤਾਨ ਦੇ ਕਿਸੇ ਭੀ ਹਿੱਸੇ ਵਿੱਚ ਕੁਝ ਭੀ ਹੋਵੇ, ਅਸੀਂ ਇੱਕ ਅੰਗਦਾਨ ਦੇ ਭਾਵ ਦੀ ਅਨੁਭੂਤੀ ਕਰਦੇ ਹਾਂ। ਮੇਰੇ ਦੇਸ਼ ਦੀਆਂ ਬੇਟੀਆਂ ‘ਤੇ ਜ਼ੁਲਮ ਨਾ ਹੋਵੇ, ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਭੀ ਹੈ, ਇਹ ਸਾਡੀ ਪਰਿਵਾਰਿਕ ਜ਼ਿੰਮੇਵਾਰੀ ਭੀ ਹੈ ਅਤੇ ਇਹ ਦੇਸ਼ ਦੇ ਨਾਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅੱਜ ਜਦੋਂ ਅਫ਼ਗ਼ਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਬ ਦੇ ਸਵਰੂਪ ਨੂੰ ਲਿਆਉਂਦੇ ਹਾਂ ਤਾਂ ਪੂਰਾ ਦੇਸ਼ ਗੌਰਵ ਦੀ ਅਨੁਭੂਤੀ ਕਰਦਾ ਹੈ। ਜਦੋਂ ਅੱਜ ਦੁਨੀਆ ਦੇ ਕਿਸੇ ਦੇਸ਼ ਵਿੱਚ ਕੋਵਿਡ ਦੇ ਕਾਲ ਵਿੱਚ ਮੇਰਾ ਕੋਈ ਸਿੱਖ ਭਾਈ ਲੰਗਰ ਲਗਾਉਂਦਾ ਹੈ, ਭੁੱਖਿਆਂ ਨੂੰ ਖਿਲਾਉਂਦਾ ਹੈ ਅਤੇ ਦੁਨੀਆ ਵਿੱਚ ਵਾਹਾ-ਵਾਹੀ ਹੁੰਦੀ ਹੈ ਤਾਂ ਹਿੰਦੁਸਤਾਨ ਦਾ ਸੀਨਾ ਚੌੜਾ ਹੋ ਜਾਂਦਾ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਸਾਡੇ ਲਈ ਜਦੋਂ ਨਾਰੀ ਸਨਮਾਨ ਦੀ ਬਾਤ ਕਰਦੇ ਹਾਂ। ਮੈਨੂੰ ਹੁਣੇ, ਇੱਕ ਦੇਸ਼ ਵਿੱਚ ਦੌਰਾ ਕਰ ਰਿਹਾ ਸਾਂ ਤਾਂ ਉੱਥੇ ਇੱਕ ਬਹੁਤ ਹੀ ਸੀਨੀਅਰ ਮਿਨਿਸਟਰ ਉਸ ਨੇ ਮੈਨੂੰ ਇੱਕ ਸਵਾਲ ਪੁੱਛਿਆ, ਉਸ ਨੇ ਕਿਹਾ ਤੁਹਾਡੇ ਇੱਥੇ ਬੇਟੀਆਂ science ਅਤੇ engineering ਦੇ ਵਿਸ਼ਿਆਂ ਦੀ ਪੜ੍ਹਾਈ ਕਰਦੀਆਂ ਹਨ ਕੀ? ਮੈਂ ਉਨ੍ਹਾਂ ਨੂੰ ਕਿਹਾ ਅੱਜ ਮੇਰੇ ਦੇਸ਼ ਵਿੱਚ ਲੜਕਿਆਂ ਤੋਂ ਜ਼ਿਆਦਾ ਬੇਟੀਆਂ STEM ਯਾਨੀ science, technology, engineering ਅਤੇ maths, ਅਧਿਕਤਮ ਭਾਗ ਮੇਰੀਆਂ ਬੇਟੀਆਂ ਲੈ ਰਹੀਆਂ ਹਨ ਤਾਂ ਉਨ੍ਹਾਂ ਲਈ ਅਚਰਜ ਸੀ। ਇਹ ਸਮਰੱਥਾ ਅੱਜ ਸਾਡੇ ਦੇਸ਼ ਵਿੱਚ ਦਿਖ ਰਹੀ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਅੱਜ 10 ਕਰੋੜ ਮਹਿਲਾਵਾਂ women self help ਵਿੱਚ ਜੁੜੀਆਂ ਹੋਈਆਂ ਹਨ ਅਤੇ women self help group ਦੇ ਨਾਲ ਤੁਸੀਂ ਪਿੰਡਾਂ ਵਿੱਚ ਜਾਓਗੇ ਤਾਂ ਤੁਹਾਨੂੰ ਬੈਂਕ ਵਾਲੀ ਦੀਦੀ ਮਿਲੇਗੀ, ਤੁਹਾਨੂੰ ਆਂਗਨਬਾੜੀ ਵਾਲੀ ਦੀਦੀ ਮਿਲੇਗੀ, ਤੁਹਾਨੂੰ ਦਵਾਈ ਦੇਣ ਵਾਲੀ ਦੀਦੀ ਮਿਲੇਗੀ ਅਤੇ ਹੁਣ ਮੇਰਾ ਸੁਪਨਾ ਹੈ, 2 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ, ਪਿੰਡਾਂ ਵਿੱਚ 2 ਕਰੋੜ ਲਖਪਤੀ ਦੀਦੀਆਂ। ਅਤੇ ਇਸ ਦੇ ਲਈ ਇੱਕ ਨਵਾਂ ਵਿਕਲਪ ਭੇਜਿਆ, science ਅਤੇ technology। ਸਾਡੇ ਪਿੰਡਾਂ ਦੀਆਂ ਮਹਿਲਾਵਾਂ ਦੀ ਸਮਰੱਥਾ ਦੇਖਦਾ ਹਾਂ ਮੈਂ ਅਤੇ ਇਸ ਲਈ ਮੈਂ ਨਵੀਂ ਯੋਜਨਾ ਸੋਚ ਰਿਹਾ ਹਾਂ ਕਿ ਸਾਡੇ ਐਗਰੀਕਲਚਰ ਸੈਕਟਰ ਵਿੱਚ ਟੈਕਨੋਲੋਜੀ ਆਏ, ਐਗਰੀਟੈੱਕ ਨੂੰ ਬਲ ਮਿਲੇ, ਇਸ ਲਈ Women Self Help Group ਦੀਆਂ ਭੈਣਾਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ। ਡ੍ਰੋਨ ਚਲਾਉਣ ਦੀ, ਡ੍ਰੋਨ ਰਿਪੇਅਰ ਕਰਨ ਦੀ ਅਸੀਂ ਟ੍ਰੇਨਿੰਗ ਦੇਵਾਂਗੇ ਅਤੇ ਹਜ਼ਾਰਾਂ ਐਸੇ Women Self Help Group ਨੂੰ ਭਾਰਤ ਸਰਕਾਰ ਡ੍ਰੋਨ ਦੇਵੇਗੀ, ਟ੍ਰੇਨਿੰਗ ਦੇਵੇਗੀ ਅਤੇ ਸਾਡੇ ਐਗਰੀਕਲਚਰ ਦੇ ਕੰਮ ਵਿੱਚ ਡ੍ਰੋਨ ਦੀਆਂ ਸੇਵਾਵਾਂ ਉਪਲਬਧ ਹੋਣ, ਇਸ ਦੇ ਲਈ ਅਸੀਂ ਸ਼ੁਰੂਆਤ ਕਰਾਂਗੇ,ਪ੍ਰਾਰੰਭ ਅਸੀਂ 15 ਹਜ਼ਾਰ Women Self Help Group ਦੇ ਦੁਆਰਾ ਇਹ ਡ੍ਰੋਨ ਕੀ ਉਡਾਨ ਦਾ ਅਸੀਂ ਅਰੰਭ ਕਰ ਰਹੇ ਹਾਂ। 

ਮੇਰੇ ਪਿਆਰੇ ਪਰਿਵਾਰਜਨੋਂ,

ਅੱਜ ਦੇਸ਼ ਆਧੁਨਿਕਤਾ ਦੀ ਤਰਫ਼ ਵਧ ਰਿਹਾ ਹੈ। Highway ਹੋਵੇ, Railway ਹੋਵੇ, Airway ਹੋਵੇ, I-Ways ਹੋਣ, Information Ways, Water Ways ਹੋਣ, ਕੋਈ ਖੇਤਰ ਅਜਿਹਾ ਨਹੀਂ ਹੈ, ਜਿਸ ਖੇਤਰ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅੱਜ ਦੇਸ਼ ਕੰਮ ਨਾ ਕਰਦਾ ਹੋਵੇ। ਪਿਛਲੇ 9 ਵਰ੍ਹਿਆਂ ਵਿੱਚ ਤਟੀ ਖੇਤਰਾਂ ਵਿੱਚ, ਅਸੀਂ ਆਦਿਵਾਸੀ ਖੇਤਰ ਵਿੱਚ, ਸਾਡੇ ਪਹਾੜੀ ਖੇਤਰ ਵਿੱਚ ਵਿਕਾਸ ਨੂੰ ਬਹੁਤ ਬਲ ਦਿੱਤਾ ਹੈ। ਅਸੀਂ ਪਰਵਤ ਮਾਲਾ, ਭਾਰਤ ਮਾਲਾ ਐਸੀਆਂ ਯੋਜਨਾਵਾਂ ਦੇ ਦੁਆਰਾ ਸਮਾਜ ਦੇ ਉਸ ਵਰਗ ਨੂੰ ਅਸੀਂ ਬਲ ਦਿੱਤਾ ਹੈ। ਅਸੀਂ ਗੈਸ ਦੀ ਪਾਇਪਲਾਇਨ ਨਾਲ ਸਾਡੇ ਪੂਰਬੀ ਭਾਰਤ ਨੂੰ ਜੋੜਨ ਦਾ ਕੰਮ ਕੀਤਾ ਹੈ। ਅਸੀਂ ਹਸਪਤਾਲਾਂ ਦੀ ਸੰਖਿਆ ਵਧਾਈ ਹੈ। ਅਸੀਂ ਡਾਕਟਰਸ ਦੀਆਂ ਸੀਟਾਂ ਵਧਾਈਆਂ ਹਨ ਤਾਕਿ ਸਾਡੇ ਬੱਚੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕਣ। ਅਸੀਂ ਮਾਤ੍ਰਭਾਸ਼ਾ ‘ਤੇ ਪੜ੍ਹਾਉਣ ਵਿੱਚ ਬਦਲ ਦਿੱਤਾ ਹੈ ਅਤੇ ਮਾਤ੍ਰਭਾਸ਼ਾ ਵਿੱਚ ਉਹ ਪੜ੍ਹਾਈ ਕਰ ਸਕਣ ਉਸ ਦਿਸ਼ਾ ਵਿੱਚ ਅਤੇ ਮੈਂ ਭਾਰਤ ਦੇ ਸੁਪਰੀਮ ਕੋਰਟ ਦਾ ਭੀ ਧੰਨਵਾਦ ਕਰਦਾ ਹਾਂ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਜੋ judgement ਦੇਣਗੇ, ਉਸ ਦਾ ਜੋ operative part ਹੋਵੇਗਾ, ਉਹ ਜੋ ਅਦਾਲਤ ਵਿੱਚ ਆਇਆ ਹੈ, ਉਸ ਦੀ ਭਾਸ਼ਾ ਵਿੱਚ ਉਸ ਨੂੰ ਉਪਲਬਧ ਹੋਵੇਗਾ। ਮਾਤ੍ਰਭਾਸ਼ਾ ਦਾ ਮਹਾਤਮ ਅੱਜ ਵਧ ਰਿਹਾ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਅੱਜ ਤੱਕ ਸਾਡੇ ਦੇਸ਼ ਦੇ ਜੋ Border Village ਹਨ, ਅਸੀਂ ਉੱਥੇ Vibrant Border Village ਦਾ ਇੱਕ ਕਾਰਜਕ੍ਰਮ ਸ਼ੁਰੂ ਕੀਤਾ ਹੈ ਅਤੇ Vibrant Border Village ਹੁਣ ਤੱਕ ਇਸ ਦੇ ਲਈ ਕਿਹਾ ਜਾਂਦਾ ਸੀ ਦੇਸ਼ ਦੇ ਆਖਰੀ ਪਿੰਡ, ਅਸੀਂ ਉਸ ਪੂਰੀ ਸੋਚ ਨੂੰ ਬਦਲਿਆ ਹੈ। ਉਹ ਦੇਸ਼ ਦਾ ਆਖਰੀ ਪਿੰਡ ਨਹੀਂ ਹੈ, ਸੀਮਾ ‘ਤੇ ਜੋ ਨਜ਼ਰ ਆ ਰਿਹਾ ਹੈ, ਉਹ ਮੇਰੇ ਦੇਸ਼ ਦਾ ਪਹਿਲਾ ਪਿੰਡ ਹੈ। ਅਗਰ ਸੂਰਜ ਚੜ੍ਹਦਾ ਹੈ ਪੂਰਬ ਵਿੱਚ, ਤਾਂ ਉਸ ਤਰਫ਼ ਦੇ ਪਿੰਡ ਵਿੱਚ ਪਹਿਲੀ ਸੂਰਜ ਦੀ ਕਿਰਨ ਆਉਂਦੀ ਹੈ। ਅਗਰ ਸੂਰਜ ਢਲਦਾ ਹੈ, ਤਾਂ ਇਸ ਤਰਫ਼ ਦੇ ਪਿੰਡ ਵਿੱਚ ਆਖਰੀ ਕਿਰਨ ਦਾ ਉਸ ਨੂੰ ਲਾਭ ਮਿਲਦਾ ਹੈ। ਇਹ ਮੇਰੇ ਪਹਿਲੇ ਪਿੰਡ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੇਰੇ ਇਸ ਕਾਰਜਕ੍ਰਮ ਦੇ ਵਿਸ਼ੇਸ਼ ਮਹਿਮਾਨ, ਇਹ ਜੋ ਪਹਿਲੇ ਪਿੰਡ ਹਨ, ਸੀਮਾਵਰਤੀ ਪਿੰਡ ਹਨ, ਉਸ ਦੇ ਲਈ 600 ਪ੍ਰਧਾਨ ਅੱਜ ਇਸ ਲਾਲ ਕਿਲੇ ਦੀ ਫ਼ਸੀਲ ਦੇ ਇਸ ਮਹਤੱਵਪੂਰਨ ਕਾਰਜਕ੍ਰਮ ਦਾ ਹਿੱਸਾ ਬਣਨ ਦੇ ਲਈ ਆਏ ਹਨ। ਪਹਿਲੀ ਵਾਰ ਉਹ ਇਤਨੀ ਦੂਰ ਤੱਕ ਆਏ ਹਨ। ਨਵੇਂ ਸੰਕਲਪ ਅਤੇ ਸਮਰੱਥਾ ਦੇ ਨਾਲ ਜੁੜਨ ਲਈ ਆਏ ਹਨ।

ਮੇਰੇ ਪਿਆਰੇ ਪਰਿਵਾਰਜਨੋਂ,

ਅਸੀਂ ਸੰਤੁਲਿਤ ਵਿਕਾਸ ਦੇ ਲਈ Aspirational District, Aspirational Block ਦੀ ਕਲਪਨਾ ਕੀਤੀ ਅਤੇ ਅੱਜ ਉਸ ਦੇ ਸੁਖਦ ਪਰਿਣਾਮ ਮਿਲ ਰਹੇ ਹਨ। ਅੱਜ ਰਾਜ ਦੇ ਜੋ Normal Parameters ਹਨ, ਜੋ Aspirational Districts ਕਦੇ ਬਹੁਤ ਪਿੱਛੇ ਸਨ, ਉਹ ਅੱਜ ਰਾਜ ਵਿੱਚ ਭੀ ਅੱਛਾ ਕਰਨ ਲਗ ਗਏ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਾਡੇ ਖਾਹਿਸ਼ੀ ਜ਼ਿਲ੍ਹੇ, ਸਾਡੇ ਖਾਹਿਸ਼ੀ ਬਲਾਕ ਜ਼ਰੂਰ ਅੱਗੇ ਵਧਣਗੇ। ਜਿਹਾ ਮੈਂ ਕਿਹਾ ਸੀ ਭਾਰਤ ਦੇ ਚਰਿੱਤਰ ਦੀ ਚਰਚਾ ਕਰ ਰਿਹਾ ਸਾਂ, ਤਾਂ ਮੈਂ ਪਹਿਲਾਂ ਕਿਹਾ ਸੀ ਭਾਰਤ ਦੀ ਏਕਤਾ, ਦੂਸਰਾ ਕਿਹਾ ਸੀ ਭਾਰਤ ਸ੍ਰੇਸ਼ਠਤਾ ਦੀ ਤਰਫ਼ ਬਲ ਦੇਵੋ, ਤੀਸਰਾ ਕਿਹਾ ਸੀ Women Development ਦੀ ਮੈਂ ਬਾਤ ਕਹੀ ਸੀ। ਅਤੇ ਮੈਂ ਅੱਜ ਇੱਕ ਬਾਤ ਹੋਰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਜਿਹੇ Regional aspiration ਮੈਂ ਚੌਥੀ ਬਾਤ ਕਹੀ ਸੀ, ਪੰਜਵੀਂ ਮਹੱਤਵ ਦੀ ਬਾਤ ਹੈ ਅਤੇ ਭਾਰਤ ਨੇ ਹੁਣ ਉਸ ਦਿਸ਼ਾ ਵਿੱਚ ਜਾਣਾ ਹੈ ਅਤੇ ਉਹ ਹੈ ਸਾਡਾ ਰਾਸ਼ਟਰੀ ਚਰਿੱਤਰ, ਵਿਸ਼ਵ ਮੰਗਲ ਦੇ ਲਈ ਸੋਚਣ ਵਾਲਾ ਹੋਣਾ ਚਾਹੀਦਾ ਹੈ। ਸਾਨੂੰ ਦੇਸ਼ ਨੂੰ ਇਤਨਾ ਮਜ਼ਬੂਤ ਬਣਾਉਣਾ ਹੈ, ਜੋ ਵਿਸ਼ਵ ਮੰਗਲ ਦੇ ਲਈ ਵੀ ਆਪਣੀ ਭੂਮਿਕਾ ਅਦਾ ਕਰਨ। ਅਤੇ ਅੱਜ ਕੋਰੋਨਾ ਦੇ ਬਾਅਦ ਮੈਂ ਦੇਖ ਰਿਹਾ ਹਾਂ, ਜਿਸ ਪ੍ਰਕਾਰ ਨਾਲ ਸੰਕਟ ਦੀ ਘੜੀ ਵਿੱਚ ਦੇਸ਼ ਨੇ ਦੁਨੀਆ ਦੀ ਮਦਦ ਕੀਤੀ ਉਸ ਦਾ ਪਰਿਣਾਮ ਹੈ ਕਿ ਅੱਜ ਦੁਨੀਆ ਵਿੱਚ ਸਾਡਾ ਦੇਸ਼ ਇੱਕ ਵਿਸ਼ਵ ਮਿੱਤਰ ਦੇ ਰੂਪ ਵਿੱਚ ਹੈ।

 

ਵਿਸ਼ਵ ਦੇ ਅਟੁੱਟ ਸਾਥੀ ਦੇ ਰੂਪ ਵਿੱਚ ਹੈ। ਅੱਜ ਮੇਰੇ ਦੇਸ਼ ਦੀ ਪਹਿਚਾਣ ਬਣੀ ਹੈ। ਅਸੀਂ ਜਦੋਂ ਵਿਸ਼ਵ ਮੰਗਲ ਦੀ ਬਾਤ ਕਰਦੇ ਹਾਂ, ਤਦ ਭਾਰਤ ਦਾ ਮੂਲਭੂਤ ਵਿਚਾਰ ਹੈ ਉਸ ਵਿਚਾਰ ਨੂੰ ਅਸੀਂ ਅੱਗੇ ਵਧਾਉਣ ਵਾਲੇ ਲੋਕ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਅਮਰੀਕੀ ਸੰਸਦ ਦੇ ਭੀ ਕਈ ਚੁਣੇ ਹੋਣ ਪਤਵੰਤੇ ਪ੍ਰਤੀਨਿਧੀ ਭੀ ਅੱਜ ਸਾਡੇ 15 ਅਗਸਤ ਦੇ ਇਸ ਅਵਸਰ ਵਿੱਚ ਸਾਡੇ ਦਰਮਿਆਨ ਮੌਜੂਦ ਹਨ। ਭਾਰਤ ਦੀ ਸੋਚ ਕੈਸੀ ਹੈ, ਅਸੀਂ ਵਿਸ਼ਵ ਮੰਗਲ ਦੀ ਬਾਤ ਨੂੰ ਕਿਵੇਂ ਅੱਗੇ ਵਧਾਉਂਦੇ ਹਾਂ। ਹੁਣ ਦੇਖੋ, ਜਦੋਂ ਅਸੀਂ ਸੋਚਦੇ ਹਾਂ ਤਾਂ ਕੀ ਕਹਿੰਦੇ ਹਾਂ, ਅਸੀਂ ਦੁਨੀਆ ਦੇ ਸਾਹਮਣੇ ਇਹ ਦਰਸ਼ਨ ਰੱਖਿਆ ਹੈ, ਅਤੇ ਦੁਨੀਆ ਉਸ ਦਰਸ਼ਨ ਨੂੰ ਲੈ ਕੇ ਸਾਡੇ ਨਾਲ ਜੁੜ ਰਹੀ ਹੈ। ਅਸੀਂ ਕਿਹਾ One Sun, One World, One Grid. Renewable energy ਦੇ ਖੇਤਰ ਵਿੱਚ ਇੱਕ ਬਹੁਤ ਬੜਾ ਸਾਡਾ statement ਹੈ, ਅੱਜ ਦੁਨੀਆ ਉਸ ਨੂੰ ਸਵੀਕਾਰ ਕਰ ਰਹੀ ਹੈ।

ਕੋਵਿਡ ਦੇ ਬਾਅਦ ਅਸੀਂ ਦੁਨੀਆ ਨੂੰ ਕਿਹਾ ਸਾਡੀ ਇਹ approach ਹੋਣੀ ਚਾਹੀਦੀ ਹੈ One Earth, One Health ਸਮੱਸਿਆਵਾਂ ਦਾ ਸਮਾਧਾਨ ਤਦ ਹੀ ਹੋਵੇਗਾ, ਜਦੋਂ ਮਾਨਵ ਨੂੰ, ਪਸ਼ੂ ਨੂੰ, ਪੌਦਿਆਂ ਨੂੰ ਬਿਮਾਰੀ ਦੇ ਸਮੇਂ ਵਿੱਚ ਸਮਾਨ ਰੂਪ ਨਾਲ address ਕੀਤਾ ਜਾਵੇਗਾ, ਤਦ ਜਾ ਕੇ ਅਸੀਂ ਇਹ ਕਰਾਂਗੇ। ਅਸੀਂ ਜੀ-20 ਸਮਿਟ ਦੇ ਲਈ ਦੁਨੀਆ ਦੇ ਸਾਹਮਣੇ ਕਿਹਾ ਹੈ One World, One Family, One Future ਇਸ ਸੋਚ ਨੂੰ ਲੈ ਕੇ ਚਲ ਰਹੇ ਹਾਂ। ਅਸੀਂ ਕਲਾਈਮੇਟ ਨੂੰ ਲੈ ਕੇ ਦੁਨੀਆ ਜੋ ਸੰਕਟ ਨਾਲ ਜੂਝ ਰਹੀ ਹੈ, ਅਸੀਂ ਰਸਤਾ ਦਿਖਾਇਆ ਹੈ, ਲਾਈਫ ਮਿਸ਼ਨ ਲਾਂਚ ਕੀਤਾ ਹੈ Lifestyle For Environment ਅਸੀਂ ਦੁਨੀਆ ਦੇ ਸਾਹਮਣੇ ਮਿਲ ਕੇ International Solar Alliance ਬਣਾਇਆ ਅਤੇ ਅੱਜ ਦੁਨੀਆ ਦੇ ਕਈ ਦੇਸ਼ International Solar Alliance ਦਾ ਹਿੱਸਾ ਬਣ ਰਹੇ ਹਨ। ਅਸੀਂ bio diversity ਦਾ ਮਹੱਤਵ ਦੇਖਦੇ ਹੋਏ Big Cat Alliance ਦੀ ਵਿਵਸਥਾ ਨੂੰ ਅਸੀਂ ਅੱਗੇ ਵਧਾਇਆ ਹੈ। ਅਸੀਂ ਪ੍ਰਾਕ੍ਰਿਤਿਕ ਆਪਦਾ ਦੇ ਕਾਰਨ ਗਲੋਬਲ ਵਾਰਮਿੰਗ ਦੇ ਕਾਰਨ Infrastructure ਦਾ ਜੋ ਨੁਕਸਾਨ ਹੁੰਦਾ ਹੈ, ਉਸ ਦੇ ਲਈ ਦੂਰਗਾਮੀ ਵਿਵਸਥਾਵਾਂ ਦੀ ਜ਼ਰੂਰਤ ਹੈ। ਅਤੇ ਇਸ ਲਈ Coalition for Disaster Resilient Infrastructure, CDRI ਇੱਕ ਸਮਾਧਾਨ ਦੇ ਰੂਪ ਵਿੱਚ ਦੁਨੀਆ ਨੂੰ ਦਿੱਤਾ ਹੈ। ਵਿਸ਼ਵ ਅੱਜ ਸਮੁੰਦਰਾਂ ਨੂੰ ਸੰਘਰਸ਼ ਦਾ ਕੇਂਦਰ ਬਣਾ ਰਿਹਾ ਹੈ, ਤਦ ਅਸੀਂ ਦੁਨੀਆ ਨੂੰ ਸਾਗਰ ਦਾ ਪਲੈਟਫਾਰਮ ਦਿੱਤਾ ਹੈ। ਜੋ ਵੈਸ਼ਵਿਕ ਸਾਮੁਦ੍ਰਿਕ ਸ਼ਾਂਤੀ ਦੀ ਗਰੰਟੀ ਬਣ ਸਕਦਾ ਹੈ। ਅਸੀਂ ਪਰੰਪਰਾਗਤ ਚਿਕਿਤਸਾ ਪੱਧਤੀ ਨੂੰ ਬਲ ਦਿੰਦੇ ਹੋਏ WHO ਦਾ ਇੱਕ ਗਲੋਬਲ ਲੈਵਲ ਦਾ ਸੈਂਟਰ ਹਿੰਦੁਸਤਾਦਨ ਵਿੱਚ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਅਸੀਂ ਯੋਗ ਅਤੇ ਆਯੁਸ਼ ਦੇ ਦੁਆਰਾ ਵਿਸ਼ਵ ਕਲਿਆਣ ਅਤੇ ਵਿਸ਼ਵ ਦੀ ਸਵਸਥਤਾ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਅੱਜ ਭਾਰਤ ਵਿਸ਼ਵ ਮੰਗਲ ਦੀ ਮਜ਼ਬੂਤ ਨੀਂਹ ਰੱਖ ਰਿਹਾ ਹੈ। ਇਸ ਮਜ਼ਬੂਤ ਨੀਂਹ ਨੂੰ ਅੱਗੇ ਵਧਾਉਣਾ, ਸਾਡਾ ਸਭ ਦਾ ਕੰਮ ਹੈ। ਸਾਡੀ ਸਭ ਦੀ ਜ਼ਿੰਮੇਦਾਰੀ ਹੈ।

ਮੇਰੇ ਪਿਆਰੇ ਪਰਿਵਾਰਜਨੋਂ

ਸੁਪਨੇ ਅਨੇਕ ਹਨ , ਸੰਕਲਪਂ ਸਾਫ਼ ਹੈ , ਨੀਤੀਆਂ ਸਪਸ਼ਟ ਹਨ। ਨੀਅਤ ਦੇ ਸਾਹਮਣੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈ। ਲੇਕਿਨ ਕੁਝ ਸਚਾਈਆਂ ਨੂੰ ਸਾਨੂੰ ਸਵੀਕਾਰ ਕਰਨਾ ਪਵੇਗਾ ਅਤੇ ਉਸ ਦੇ ਸਮਾਧਾਨ ਲਈ ਮੇਰੇ ਪ੍ਰਿਯ ਪਰਿਵਾਰਜਨੋਂ , ਮੈਂ ਅੱਜ ਲਾਲ ਕਿਲੇ ਤੋਂ ਤੁਹਾਡੀ ਮਦਦ ਮੰਗਣ ਆਇਆ ਹਾਂ , ਮੈਂ ਲਾਲ ਕਿਲੇ ਤੋਂ ਤੁਹਾਡਾ ਅਸ਼ੀਰਵਾਦ ਮੰਗਣ ਆਇਆ ਹਾਂ। ਕਿਉਂਕਿ ਪਿਛਲੇ ਸਾਲਾਂ ਮੈਂ ਦੇਸ਼ ਨੂੰ ਜੋ ਸਮਝਿਆ ਹੈ , ਦੇਸ਼ ਦੀਆਂ ਜ਼ਰੂਰਤਾਂ ਨੂੰ ਜੋ ਮੈਂ ਪਰਖਿਆ ਹੈ। ਅਤੇ ਅਨੁਭਵ ਦੇ ਅਧਾਰ ‘ਤੇ ਮੈਂ ਕਹਿ ਰਿਹਾ ਹਾਂ ਕਿ ਅੱਜ ਗੰਭੀਰਤਾਪੂਰਵਕ ਉਨ੍ਹਾਂ ਚੀਜ਼ਾਂ ਨੂੰ ਸਾਨੂੰ ਲੈਣਾ ਹੋਵੇਗਾ। 

ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ, 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗੇ, ਉਸ ਸਮੇਂ ਦੁਨੀਆ ਵਿੱਚ ਭਾਰਤ ਦਾ ਤਿਰੰਗਾ-ਝੰਡਾ ਵਿਕਸਿਤ ਭਾਰਤ ਦਾ ਤਿਰੰਗਾ-ਝੰਡਾ ਹੋਣਾ ਚਾਹੀਦਾ ਹੈ, ਰੱਤੀ ਭਰ ਭੀ ਅਸੀਂ ਰੁਕਣਾ ਨਹੀਂ ਹੈ, ਪਿੱਛੇ ਹਟਣਾ ਨਹੀਂ ਹੈ ਅਤੇ ਇਸ ਦੇ ਲਈ ਸੁਚਿਤਾ, ਪਾਰਦਰਸ਼ਤਾ ਅਤੇ ਨਿਰਪੱਖਤਾ ਇਹ ਪਹਿਲੀ ਮਜ਼ਬੂਤੀ ਦੀ ਜ਼ਰੂਰਤ ਹੈ। ਅਸੀਂ ਉਸ ਮਜ਼ਬੂਤੀ ਨੂੰ ਜਿਤਨਾ ਜ਼ਿਆਦਾ ਖਾਦ ਪਾਣੀ ਦੇ ਸਕਦੇ ਹਾਂ, ਸੰਸਥਾਵਾਂ ਦੇ ਮਾਧਿਅਮ ਨਾਲ ਦੇ ਸਕਦੇ ਹਾਂ, ਨਾਗਰਿਕ ਦੇ ਨਾਤੇ ਦੇ ਸਕਦੇ ਹਾਂ, ਪਰਿਵਾਰ ਦੇ ਨਾਤੇ ਦੇ ਸਕਦੇ ਹਾਂ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਅਤੇ ਇਸ ਲਈ ਪਿਛਲੇ 75 ਸਾਲ ਦਾ ਇਤਿਹਾਸ ਦੇਖੋ, ਭਾਰਤ ਦੀ ਸਮਰੱਥਾ ਵਿੱਚ ਕੋਈ ਕਮੀ ਨਹੀਂ ਸੀ ਅਤੇ ਇਹ ਜੋ ਦੇਸ਼ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਉਹ ਦੇਸ਼ ਕਿਉਂ ਨਾ ਫਿਰ ਤੋਂ ਉਸ ਸਮਰੱਥਾ ਨੂੰ ਲੈ ਕੇ ਖੜ੍ਹਾ ਹੋ ਸਕਦਾ ਹੈ। ਮੇਰਾ ਅਟੁੱਟ ਵਿਸ਼ਵਾਸ ਹੈ ਸਾਥੀਓ, ਮੇਰੇ ਪ੍ਰਿਯ ਪਰਿਵਾਰਜਨੋਂ, ਮੇਰਾ ਅਖੰਡ, ਅਟੁੱਟ, ਇੱਕ ਨਿਸ਼ਠ ਵਿਸ਼ਵਾਸ ਹੈ ਕਿ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ ਮੇਰਾ ਦੇਸ਼ ਵਿਕਸਿਤ ਭਾਰਤ ਬਣ ਕੇ ਰਹੇਗਾ। ਅਤੇ ਇਹ ਮੈਂ ਮੇਰੇ ਦੇਸ਼ ਦੀ ਸਮਰੱਥਾ ਦੇ ਅਧਾਰ ‘ਤੇ ਕਹਿ ਰਿਹਾ ਹਾਂ। ਮੇਰੇ ਉਪਲਬਧ ਸੰਸਾਧਨਾਂ ਦੇ ਅਧਾਰ ‘ਤੇ ਕਹਿ ਰਿਹਾ ਹਾਂ ਅਤੇ ਸਭ ਤੋਂ ਜ਼ਿਆਦਾ 30 ਤੋਂ ਘੱਟ ਆਯੂ ਵਾਲੀ ਮੇਰੀ ਯੁਵਾ ਸ਼ਕਤੀ ਦੇ ਭਰੋਸੇ ਕਹਿ ਰਿਹਾ ਹਾਂ। ਮੇਰੀਆਂ ਮਾਤਾਵਾਂ-ਭੈਣਾਂ ਦੀ ਸਮਰੱਥਾ ਦੇ ਭਰੋਸੇ ਕਹਿ ਰਿਹਾ ਹਾਂ, ਲੇਕਿਨ ਉਸ ਦੇ ਸਾਹਮਣੇ ਅਗਰ ਕੋਈ ਰੁਕਾਵਟ ਹੈ, ਕੁਝ ਭੀ ਕ੍ਰਿਤੀਆਂ ਪਿਛਲੇ 75 ਸਾਲ ਵਿੱਚ ਐਸੇ ਘਰ ਕਰ ਗਈਆਂ ਹਨ, ਸਾਡੀ ਸਮਾਜ ਵਿਵਸਥਾ ਦਾ ਐਸਾ ਹਿੱਸਾ ਬਣ ਗਈਆਂ ਹਨ ਕਿ ਕਦੇ-ਕਦੇ ਤਾਂ ਅਸੀਂ ਅੱਖ ਭੀ ਬੰਦ ਕਰ ਦਿੰਦੇ ਹਾਂ। ਹੁਣ ਅੱਖ ਬੰਦ ਕਰਨ ਦਾ ਸਮਾਂ ਨਹੀਂ ਹੈ। ਅਗਰ ਸੁਪਨਿਆਂ ਨੂੰ ਸਿੱਧ ਕਰਨਾ ਹੈ, ਸੰਕਲਪਾਂ ਨੂੰ ਪਾਰ ਕਰਨਾ ਹੈ ਤਾਂ ਸਾਨੂੰ ਇਹ ਅੱਖ-ਮਿਚੌਲੀ (ਅੱਖ-ਮੀਟਣੀ) ਬੰਦ ਕਰਕੇ ਅੱਖ ਵਿੱਚ ਅੱਖ ਮਿਲਾ ਕੇ ਤਿੰਨ ਬੁਰਾਈਆਂ ਨਾਲ ਲੜਨਾ ਬਹੁਤ ਸਮੇਂ ਦੀ ਮੰਗ ਹੈ। 

ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਵਿੱਚ ਭ੍ਰਿਸ਼ਟਾਚਾਰ ਨੇ ਦੀਮਕ ਦੀ ਤਰ੍ਹਾਂ ਦੇਸ਼ ਦੀਆਂ ਸਾਰੀਆਂ ਵਿਵਸਥਾਵਾਂ ਨੂੰ, ਦੇਸ਼ ਦੀ ਸਾਰੀ ਸਮਰੱਥਾ ਨੂੰ ਪੂਰੀ ਤਰ੍ਹਾਂ ਨੋਚ ਲਿਆ ਹੈ। ਭ੍ਰਿਸ਼ਟਾਚਾਰ ਤੋਂ ਮੁਕਤੀ, ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਹਰ ਇਕਾਈ ਵਿੱਚ ਹਰ ਖੇਤਰ ਵਿੱਚ ਅਤੇ ਮੈਂ ਦੇਸ਼ਵਾਸੀਓ, ਮੇਰੇ ਪਿਆਰੇ ਪਰਿਵਾਰਜਨੋਂ , ਇਹ ਮੋਦੀ ਦੇ ਜੀਵਨ ਦਾ ਕਮਿਟਮੈਂਟ ਹੈ, ਇਹ ਮੇਰੇ ਵਿਅਕਤਿਤਵ ਦਾ ਇੱਕ ਕਮਿਟਮੈਂਟ ਹੈ ਕਿ ਮੈਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਲੜਦਾ ਰਹਾਂਗਾ। ਦੂਸਰਾ ਸਾਡੇ ਦੇਸ਼ ਨੂੰ ਨੋਚ ਲਿਆ ਹੈ ਪਰਿਵਾਰਵਾਦ ਨੇ। ਇਸ ਪਰਿਵਾਰਵਾਦ ਨੇ ਦੇਸ਼ ਨੂੰ ਜਿਸ ਪ੍ਰਕਾਰ ਨਾਲ ਜਕੜ ਕੇ ਰੱਖਿਆ ਹੈ ਉਸ ਨੇ ਦੇਸ਼ ਦੇ ਲੋਕਾਂ ਦਾ ਹੱਕ ਖੋਹਿਆ ਹੈ, ਅਤੇ ਤੀਸਰੀ ਬੁਰਾਈ ਤੁਸ਼ਟੀਕਰਣ ਦੀ ਹੈ। ਇਹ ਤੁਸ਼ਟੀਕਰਣ ਵਿੱਚ ਭੀ ਦੇਸ਼ ਦੇ ਮੂਲ ਚਿੰਤਨ ਨੂੰ, ਦੇਸ਼ ਦੇ ਸਰਵਸਮਾਵੇਸ਼ਕ ਸਾਡੇ ਰਾਸ਼ਟਰੀ ਚਰਿੱਤਰ ਨੂੰ ਦਾਗ ਲਗਾ ਦਿੱਤੇ ਹਨ। ਤਹਿਸ-ਨਹਿਸ ਕਰ ਦਿੱਤਾ ਇਨ੍ਹਾਂ ਲੋਕਾਂ ਨੇ। ਅਤੇ ਇਸ ਲਈ ਮੇਰੇ ਪਿਆਰੇ ਦੇਸ਼ਵਾਸੀਓ, ਇਸ ਲਈ ਮੇਰੇ ਪਿਆਰੇ ਪਰਿਵਾਰਜਨੋਂ ਸਾਨੂੰ ਇਨ੍ਹਾਂ ਤਿੰਨ ਬੁਰਾਈਆਂ ਦੇ ਖ਼ਿਲਾਫ਼ ਪੂਰੀ ਸਮਰੱਥਾ ਦੇ ਨਾਲ ਲੜਨਾ ਹੈ। ਭ੍ਰਿਸ਼ਟਾਚਾਰ, ਪਰਿਵਾਰਵਾਦ, ਤੁਸ਼ਟੀਕਰਣ ਇਹ ਚੁਣੌਤੀਆਂ, ਇਹ ਐਸੀਆਂ ਚੀਜ਼ਾਂ ਪਣਪੀਆਂ ਹਨ ਜੋ ਸਾਡੇ ਦੇਸ਼ ਦੇ ਲੋਕਾਂ ਦੀਆਂ, ਜੋ ਆਕਾਂਖਿਆਵਾਂ ਹਨ, ਉਸ ਦਾ ਦਮਨ ਕਰਦੀਆਂ ਹਨ।

ਸਾਡੇ ਦੇਸ਼ ਦੇ ਕੁਝ ਲੋਕਾਂ ਦੇ ਪਾਸ ਜੋ ਛੋਟੀ-ਮੋਟੀ ਸਮਰੱਥਾ ਹੈ ਉਸ ਦਾ ਸ਼ੋਸ਼ਣ ਕਰਦੀ ਹੈ। ਇਹ ਐਸੀਆਂ ਚੀਜ਼ਾਂ ਹਨ, ਜੋ ਸਾਡੇ ਲੋਕਾਂ ਦੀਆਂ ਆਸ਼ਾਵਾਂ-ਆਕਾਂਖਿਆਵਾਂ ਨੂੰ ਸਵਾਲ ਜਾਂ ਨਿਸ਼ਾਨ ਵਿੱਚ ਘੜ ਦਿੰਦੀਆਂ ਹਨ। ਸਾਡੇ ਗ਼ਰੀਬ ਹੋਣ, ਸਾਡੇ ਦਲਿਤ ਹੋਣ , ਸਾਡੇ ਪਿਛੜੇ ਹੋਣ, ਸਾਡੇ ਪਸਮਾਂਦਾ ਹੋਣ, ਸਾਡੇ ਆਦਿਵਾਸੀ ਭਾਈ-ਭੈਣ ਹੋਣ, ਸਾਡੀਆਂ ਮਾਤਾਵਾਂ-ਭੈਣਾਂ ਹੋਣ, ਅਸੀਂ ਸਭ ਨੇ ਉਨ੍ਹਾਂ ਦੇ ਹੱਕਾਂ ਦੇ ਲਈ ਇਨ੍ਹਾਂ ਤਿੰਨ ਬੁਰਾਈਆਂ ਤੋਂ ਮੁਕਤੀ ਪਾਉਣੀ ਹੈ। ਸਾਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੱਕ ਨਫ਼ਰਤ ਦਾ ਮਾਹੌਲ ਬਣਾਉਣਾ ਹੈ। ਜਿਵੇਂ ਗੰਦਗੀ ਸਾਨੂੰ ਨਫ਼ਰਤ ਪੈਦਾ ਕਰਦੀ ਹੈ ਨਾ ਮਨ ਵਿੱਚ, ਗੰਦਗੀ ਪਸੰਦ ਨਹੀਂ ਹੈ, ਇਹ ਜਨਤਕ ਜੀਵਨ ਦੀ ਇਸ ਤੋਂ ਬੜੀ ਕੋਈ ਗੰਦਗੀ ਨਹੀਂ ਹੋ ਸਕਦੀ। ਅਤੇ ਇਸ ਲਈ ਸਾਡੇ ਸਵੱਛਤਾ ਅਭਿਯਾਨ ਨੂੰ ਇੱਕ ਨਵਾਂ ਮੋੜ ਇਹ ਭੀ ਦੇਣਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣੀ ਹੈ। ਸਰਕਾਰ ਟੈਕਨੋਲੋਜੀ ਨਾਲ ਭ੍ਰਿਸ਼ਟਾਚਾਰ ਦੀ ਮੁਕਤੀ ਦੇ ਲਈ ਬਹੁਤ ਪ੍ਰਯਾਸ ਕਰ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਇਸ ਦੇਸ਼ ਵਿੱਚ ਪਿਛਲੇ 9 ਸਾਲ ਵਿੱਚ ਇੱਕ ਕੰਮ ਮੈਂ ਐਸਾ ਕੀਤਾ; ਅੰਕੜਾ ਸੁਣੋਗੇ ਤਾਂ ਲਗੇਗਾ ਕਿ ਮੋਦੀ ਐਸਾ ਕਰਦਾ ਹੈ ਜਿਵੇਂ ਦਸ ਕਰੋੜ ਲੋਕ ਕਰੀਬ - ਕਰੀਬ ਜੋ ਗਲਤ ਫਾਇਦਾ ਉਠਾਉਂਦੇ ਸਨ , ਉਹ ਮੈਂ ਰੋਕ ਦਿੱਤਾ। ਤਾਂ ਤੁਹਾਡੇ ਵਿੱਚੋਂ ਕੋਈ ਕਹੇਗਾ ਤੁਸੀਂ ਲੋਕਾਂ ਨਾਲ ਅਨਿਆਂ ਕਰ ਦਿੱਤਾ; ਜੀ ਨਹੀਂ, ਇਹ ਦਸ ਕਰੋੜ ਲੋਕ ਕੌਣ ਲੋਕ ਸਨ, ਇਹ ਦਸ ਕਰੋੜ ਲੋਕ ਉਹ ਲੋਕ ਸਨ, ਜਿਨ੍ਹਾਂ ਦਾ ਜਨਮ ਹੀ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਨਾਮ ‘ਤੇ ਉਨ੍ਹਾਂ ਦੇ widow ਹੋ ਜਾਂਦੇ ਸਨ, ਉਹ ਬਿਰਧ ਹੋ ਜਾਂਦੇ ਸਨ, ਉਹ ਦਿੱਵਯਾਂਗ ਹੋ ਜਾਂਦੇ ਸਨ,ਫਾਇਦੇ ਲਏ ਜਾਂਦੇ ਸਨ। ਦਸ ਕਰੋੜ ਐਸੀਆਂ ਬੇਨਾਮੀ ਚੀਜ਼ਾਂ ਜੋ ਚਲਦੀਆਂ ਸਨ, ਉਸ ਨੂੰ ਰੋਕਣ ਦਾ ਪਵਿੱਤਰ ਕੰਮ, ਭ੍ਰਿਸ਼ਟਾਚਾਰੀਆਂ ਦੀ ਸੰਪੱਤੀ ਜੋ ਅਸੀਂ ਜ਼ਬਤ ਕੀਤੀ ਹੈ ਨਾ, ਉਹ ਪਹਿਲਾਂ ਦੀ ਤੁਲਨਾ ਵਿੱਚ 20 ਗੁਣਾ ਜ਼ਿਆਦਾ ਕੀਤੀ ਹੈ।

ਮੇਰੇ ਪਿਆਰੇ ਪਰਿਵਾਰਜਨੋਂ,

ਇਹ ਤੁਹਾਡੀ ਕਮਾਈ ਦਾ ਪੈਸਾ ਲੋਕ ਲੈ ਕੇ ਭੱਜੇ ਸਨ। 20 ਗੁਣਾ ਜ਼ਿਆਦਾ ਸੰਪੱਤੀ ਨੂੰ ਜ਼ਬਤ ਕਰਨ ਦਾ, ਅਤੇ ਇਸ ਲਈ ਲੋਕਾਂ ਦੀ ਮੇਰੇ ਪ੍ਰਤੀ ਨਰਾਜ਼ਗੀ ਹੋਣਾ ਬਹੁਤ ਸੁਭਾਵਿਕ ਹੈ। ਲੇਕਿਨ ਮੈਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਦੀ ਲੜਾਈ ਨੂੰ ਅੱਗੇ ਵਧਾਉਣਾ ਹੈ। ਸਾਡੀ ਸਰਕਾਰੀ ਵਿਵਸਥਾ ਨੇ, ਪਹਿਲਾਂ ਕੈਮਰੇ ਦੇ ਸਾਹਮਣੇ ਤਾਂ ਕੁਝ ਹੋ ਜਾਂਦਾ ਸੀ, ਲੇਕਿਨ ਬਾਅਦ ਵਿੱਚ ਚੀਜ਼ਾਂ ਅਟਕ ਜਾਂਦੀਆਂ ਸਨ। ਅਸੀਂ ਪਹਿਲਾਂ ਦੀ ਤੁਲਨਾ ਵਿੱਚ ਕਈ ਗੁਣਾ ਜ਼ਿਆਦਾ ਅਦਾਲਤ ਵਿੱਚ ਚਾਰਜਸ਼ੀਟ ਕੀਤੀ ਹੈ ਅਤੇ ਹੁਣ ਜ਼ਮਾਨਤਾਂ ਭੀ ਨਹੀਂ ਮਿਲਦੀਆਂ ਹਨ, ਵੈਸੀ ਪੱਕੀ ਵਿਵਸਥਾ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਕਿਉਂਕਿ ਅਸੀਂ ਇਮਾਨਦਾਰੀ ਨਾਲ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜ ਰਹੇ ਹਾਂ। ਅੱਜ ਪਰਿਵਾਰਵਾਦ ਅਤੇ ਤੁਸ਼ਟੀਕਰਣ ਇਸ ਨੇ ਦੇਸ਼ ਦਾ ਬਹੁਤ ਬੜਾ ਦੁਰਭਾਗ ਕੀਤਾ ਹੈ। ਹੁਣ ਲੋਕਤੰਤਰ ਵਿੱਚ ਇਹ ਕਿਵੇਂ ਹੋ ਸਕਦਾ ਹੈ ਕਿ ਪੌਲਿਟਿਕਲ ਪਾਰਟੀ, ਅਤੇ ਮੈਂ ਵਿਸ਼ੇਸ਼ ਬਲ ਦੇ ਰਿਹਾ ਹਾਂ ਪੌਲਿਟਿਕਲ ਪਾਰਟੀ, ਅੱਜ ਮੇਰੇ ਦੇਸ਼ ਦੇ ਲੋਕਤੰਤਰ ਵਿੱਚ ਇੱਕ ਐਸੀ ਵਿਕ੍ਰਿਤੀ ਆਈ (ਐਸਾ ਵਿਗਾੜ ਆਇਆ) ਹੈ ਜੋ ਕਦੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤੀ ਨਹੀਂ ਦੇ ਸਕਦੀ (ਸਕਦਾ) ਅਤੇ ਉਹ ਕੀ ਹੈ ਬਿਮਾਰੀ, ਪਰਿਵਾਰਵਾਦੀ ਪਾਰਟੀਆਂ। ਅਤੇ ਉਨ੍ਹਾਂ ਦਾ ਤਾਂ ਮੰਤਰ ਕੀ ਹੈ, ਪਾਰਟੀ ਆਵ੍ ਦ ਫੈਮਿਲੀ, ਬਾਇ ਦ ਫੈਮਿਲੀ ਐਂਡ ਫੌਰ ਦ ਫੈਮਿਲੀ। ਇਨ੍ਹਾਂ ਦਾ ਤਾਂ ਜੀਵਨ ਮੰਤਰ ਇਹੀ ਹੈ ਕਿ ਉਨ੍ਹਾਂ ਦੀ ਪੌਲਿਟਿਕਲ ਪਾਰਟੀ, ਉਨ੍ਹਾਂ ਦਾ ਰਾਜਨੀਤਕ ਦਲ ਪਰਿਵਾਰ ਦਾ, ਪਰਿਵਾਰ ਦੇ ਦੁਆਰਾ ਅਤੇ ਪਰਿਵਾਰ ਦੇ ਲਈ। ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਪ੍ਰਤਿਭਾਵਾਂ ਦੇ ਦੁਸ਼ਮਣ ਹੁੰਦੇ ਹਨ, ਯੋਗਤਾਵਾਂ ਨੂੰ ਨਕਾਰਦੇ ਹਨ, ਸਮਰੱਥਾ ਨੂੰ ਸਵੀਕਾਰ ਨਹੀਂ ਕਰਦੇ ਹਨ। ਅਤੇ ਇਸ ਲਈ ਪਰਿਵਾਰਵਾਦ ਦੀ ਇਸ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਉਸ ਦੀ ਮੁਕਤੀ ਜ਼ਰੂਰੀ ਹੈ। ਸਰਵਜਨ ਹਿਤਾਯ ਸਰਵਜਨ ਸੁਖਾਯ (सर्वजन हिताय सर्वजन सुखाय), ਹਰ ਕਿਸੇ ਨੂੰ ਹੱਕ ਮਿਲੇ, ਇਸ ਲਈ ਅਤੇ ਸਮਾਜਿਕ ਨਿਆਂ ਦੇ ਲਈ ਭੀ ਇਹ ਬਹੁਤ ਜ਼ਰੂਰੀ ਹੈ, ਉਸੇ ਪ੍ਰਕਾਰ ਨਾਲ ਤੁਸ਼ਟੀਕਰਣ, ਤੁਸ਼ਟੀਕਰਣ ਨੇ ਸਮਾਜਿਕ ਨਿਆਂ ਦਾ ਸਭ ਤੋਂ ਬੜਾ ਨੁਕਸਾਨ ਕੀਤਾ ਹੈ। ਅਗਰ ਸਮਾਜਿਕ ਨਿਆਂ ਨੂੰ ਤਬਾਹ ਕਿਸੇ ਨੇ ਕੀਤਾ ਹੈ ਤਾਂ ਇਸ ਤੁਸ਼ਟੀਕਰਣ ਦੀ ਸੋਚ, ਤੁਸ਼ਟੀਕਰਣ ਦੀ ਰਾਜਨੀਤੀ, ਤੁਸ਼ਟੀਕਰਣ ਦਾ ਸਰਕਾਰੀ ਯੋਜਨਾਵਾਂ ਦਾ ਤਰੀਕਾ,ਇਸ ਨੇ ਸਮਾਜਿਕ ਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਤੇ ਇਸ ਲਈ ਤੁਸ਼ਟੀਕਰਣ, ਭ੍ਰਿਸ਼ਟਾਚਾਰ, ਇਹ ਵਿਕਾਸ ਦੇ ਸਭ ਤੋਂ ਬੜੇ ਦੁਸ਼ਮਣ ਹਨ। ਅਗਰ ਦੇਸ਼ ਵਿਕਾਸ ਚਾਹੁੰਦਾ ਹੈ, ਦੇਸ਼ 2047, ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨਾ ਚਾਹੁੰਦਾ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਭੀ ਹਾਲਤ ਵਿੱਚ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕਰਾਂਗੇ, ਇਸ ਮੂਡ ਨੂੰ ਲੈ ਕੇ ਚਲਣਾ ਚਾਹੀਦਾ ਹੈ। 

 

ਮੇਰੇ ਪਿਆਰੇ ਪਰਿਵਾਰਜਨੋਂ,

ਸਾਡੀ ਸਾਰਿਆਂ ਦੀ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ, ਤੁਸੀਂ ਜਿਸ ਪ੍ਰਕਾਰ ਜ਼ਿੰਦਗੀ ਜੀ ਹੈ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਐਸੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਕਰਨਾ, ਸਾਡਾ ਗੁਨਾਹ ਹੈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਐਸਾ ਸਮ੍ਰਿੱਧ ਦੇਸ਼ ਦੇਈਏ, ਐਸਾ ਸੰਤੁਲਿਤ ਦੇਸ਼ ਦੇਈਏ, ਐਸਾ ਸਮਾਜਿਕ ਨਿਆਂ ਦੀ ਧਰੋਹਰ ਵਾਲਾ ਦੇਸ਼ ਦੇਈਏ, ਤਾਕਿ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪਾਉਣ (ਪ੍ਰਾਪਤ ਕਰਨ) ਦੇ ਲਈ ਉਨ੍ਹਾਂ ਨੂੰ ਕਦੇ ਭੀ ਸੰਘਰਸ਼ ਨਾ ਕਰਨਾ ਪਏ। ਸਾਡਾ ਸਭ ਦਾ ਕਰਤੱਵ ਹੈ, ਹਰ ਨਾਗਰਿਕ ਦਾ ਕਰਤੱਵ ਹੈ ਅਤੇ ਇਹ ਅੰਮ੍ਰਿਤਕਾਲ ਕਰਤਵਯਕਾਲ ਹੈ। ਅਸੀਂ ਕਰਤੱਵ ਤੋਂ ਪਿੱਛੇ ਨਹੀਂ ਹੋ ਸਕਦੇ ਹਾਂ, ਅਸੀਂ ਉਹ ਭਾਰਤ ਬਣਾਉਣਾ ਹੈ, ਜੋ ਪੂਜਯ ਬਾਪੂ ਦੇ ਸੁਪਨਿਆਂ ਦਾ ਸੀ, ਅਸੀਂ ਉਹ ਭਾਰਤ ਬਣਾਉਣਾ ਹੈ ਜੋ ਸਾਡੇ ਸੁਤੰਤਰਤਾ ਸੈਨਾਨੀਆਂ ਦਾ ਸੁਪਨਾ ਸੀ, ਅਸੀਂ ਉਹ ਭਾਰਤ ਬਣਾਉਣਾ ਹੈ ਜੋ ਸਾਡੇ ਵੀਰ-ਸ਼ਹੀਦਾਂ ਦਾ ਸੀ, ਸਾਡੀਆਂ ਵੀਰਾਂਗਣਾਵਾਂ ਦਾ ਸੀ, ਜਿਨ੍ਹਾਂ ਨੇ ਮਾਤ੍ਰਭੂਮੀ ਦੇ ਲਈ ਆਪਣਾ ਜੀਵਨ ਦੇ ਦਿੱਤਾ ਸੀ। 

ਮੇਰੇ ਪਿਆਰੇ ਪਰਿਵਾਰਜਨੋਂ,

ਮੈਂ ਜਦੋਂ 2014 ਵਿੱਚ ਤੁਹਾਡੇ ਪਾਸ ਆਇਆ ਸਾਂ ਤਦ 2014 ਵਿੱਚ ਮੈਂ ਪਰਿਵਰਤਨ ਦਾ ਵਾਅਦਾ ਲੈ ਕੇ ਕੇ ਆਇਆ ਸਾਂ। 2014 ਵਿੱਚ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਮੈਂ ਪਰਿਵਰਤਨ ਲਿਆਵਾਂਗਾ। ਅਤੇ 140 ਕਰੋੜ ਮੇਰੇ ਪਰਿਵਾਰਜਨ ਤੁਸੀਂ ਮੇਰੇ ‘ਤੇ ਭਰੋਸਾ ਕੀਤਾ ਅਤੇ ਮੈਂ ਵਿਸ਼ਵਾਸ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। Reform, Perform , Transform ਉਹ 5 ਸਾਲ ਜੋ ਵਾਅਦਾ ਸੀ ਉਹ ਵਿਸ਼ਵਾਸ ਵਿੱਚ ਬਦਲ ਗਿਆ ਕਿਉਂਕਿ ਮੈਂ ਪਰਿਵਰਤਨ ਦਾ ਵਾਅਦਾ ਕੀਤਾ ਸੀ। Reform , Perform, Transform ਦੇ ਦੁਆਰਾ ਮੈਂ ਇਸ ਵਾਅਦੇ ਨੂੰ ਵਿਸ਼ਵਾਸ ਵਿੱਚ ਬਦਲ ਦਿੱਤਾ ਹੈ। ਕਠੋਰ ਪਰਿਸ਼੍ਰਮ ਕੀਤਾ (ਸਖ਼ਤ ਮਿਹਨਤ ਕੀਤੀ) ਹੈ , ਦੇਸ਼ ਲਈ ਕੀਤਾ ਹੈ , ਸ਼ਾਨ ਨਾਲ ਕੀਤਾ ਹੈ , ਸਿਰਫ਼ ਅਤੇ ਸਿਰਫ਼ nation first ਰਾਸ਼ਟਰ ਸਭ ਤੋਂ ਉੱਪਰ ਇਸ ਭਾਵ ਨਾਲ ਕੀਤਾ ਹੈ। 2019 ਵਿੱਚ performance ਦੇ ਅਧਾਰ ‘ਤੇ ਆਪ ਸਭ ਨੇ ਮੈਨੂੰ ਫਿਰ ਤੋਂ ਅਸ਼ੀਰਵਾਦ ਦਿੱਤਾ। ਪਰਿਵਰਤਨ ਦਾ ਵਾਅਦਾ ਮੈਨੂੰ ਇੱਥੇ ਲੈ ਆਇਆ, performance ਮੈਨੂੰ ਦੁਬਾਰਾ ਲੈ ਆਇਆ ਅਤੇ ਆਉਣ ਵਾਲੇ 5 ਸਾਲ ਅਭੂਤਪੂਰਵ ਵਿਕਾਸ ਦੇ ਹਨ। 2047 ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸਭ ਤੋਂ ਬੜਾ ਸਵਰਣਿਮ (ਸੁਨਹਿਰੀ) ਪਲ ਆਉਣ ਵਾਲੇ 5 ਸਾਲ ਹਨ। ਅਤੇ ਅਗਲੀ ਵਾਰ 15 ਅਗਸਤ ਨੂੰ ਇਸੇ ਲਾਲ ਕਿਲੇ ਤੋਂ ਮੈਂ ਤੁਹਾਨੂੰ ਦੇਸ਼ ਦੀਆਂ ਉਪਲਬਧੀਆਂ , ਤੁਹਾਡੀ ਸਮਰੱਥਾ, ਤੁਹਾਡੇ ਸੰਕਲਪ ਉਸ ਵਿੱਚ ਹੋਈ ਪ੍ਰਗਤੀ, ਉਸ ਦੀ ਜੋ ਸਫ਼ਲਤਾ ਹੈ , ਉਸ ਦੇ ਗੌਰਵਗਾਨ ਉਸ ਤੋਂ ਭੀ ਅਧਿਕ ‍ਆਤਮਵਿਸ਼ਵਾਸ ਦੇ ਨਾਲ, ਤੁਹਾਡੇ ਸਾਹਮਣੇ ਵਿੱਚ ਪ੍ਰਸਤੁਤ ਕਰਾਂਗਾ।

ਮੇਰੇ ਪਿਆਰੇ ਪ੍ਰਿਯਜਨੋਂ,

ਮੇਰੇ ਪਰਿਵਾਰਜਨੋਂ, ਮੈਂ ਤੁਹਾਡੇ ਵਿੱਚੋਂ ਆਉਂਦਾ ਹਾਂ, ਮੈਂ ਤੁਹਾਡੇ ਵਿੱਚੋਂ ਨਿਕਲਿਆ ਹਾਂ, ਮੈਂ ਤੁਹਾਡੇ ਲਈ ਜੀਂਦਾ ਹਾਂ। ਅਗਰ ਮੈਨੂੰ ਸੁਪਨਾ ਭੀ ਆਉਂਦਾ ਹੈ, ਤਾਂ ਤੁਹਾਡੇ ਲਈ ਆਉਂਦਾ ਹੈ। ਅਗਰ ਮੈਂ ਪਸੀਨਾ ਭੀ ਵਹਾਉਂਦਾ ਹਾਂ ਤਾਂ ਤੁਹਾਡੇ ਲਈ ਵਹਾਉਂਦਾ ਹਾਂ, ਕਿਉਂਕਿ ਇਸ ਲਈ ਨਹੀਂ ਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ, ਮੈਂ ਇਸ ਲਈ ਕਰ ਰਿਹਾ ਹਾਂ ਕਿ ਤੁਸੀਂ ਮੇਰੇ ਪਰਿਵਾਰਜਨ ਹੋ ਅਤੇ ਤੁਹਾਡੇ ਪਰਿਵਾਰ ਦੇ ਸਦੱਸ (ਮੈਂਬਰ) ਦੇ ਨਾਤੇ ਮੈਂ ਤੁਹਾਡੇ ਕਿਸੇ ਦੁਖ ਨੂੰ ਨਹੀਂ ਦੇਖ ਸਕਦਾ ਹਾਂ, ਮੈਂ ਤੁਹਾਡੇ ਸੁਪਨਿਆਂ ਨੂੰ ਚੂਰ-ਚੂਰ ਹੁੰਦੇ ਨਹੀਂ ਦੇਖ ਸਕਦਾ ਹਾਂ।

ਮੈਂ ਤੁਹਾਡੇ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਦੇ ਲਈ ਤੁਹਾਡਾ ਇੱਕ ਸਾਥੀ ਬਣ ਕੇ, ਤੁਹਾਡਾ ਇੱਕ ਸੇਵਕ ਬਣ ਕੇ, ਤੁਹਾਡੇ ਨਾਲ ਜੁੜੇ ਰਹਿਣ ਦਾ, ਤੁਹਾਡੇ ਨਾਲ ਜੀਣ ਦਾ, ਤੁਹਾਡੇ ਲਈ ਜੂਝਣ ਦਾ ਮੈਂ ਸੰਕਲਪ ਲੈ ਕੇ ਚਲਿਆ ਹੋਇਆ ਇਨਸਾਨ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਸਾਡੇ ਪੂਰਵਜਾਂ ਨੇ ਆਜ਼ਾਦੀ ਦੇ ਲਈ ਜੋ ਜੰਗ ਲੜਿਆ ਸੀ, ਜੋ ਸੁਪਨੇ ਦੇਖੇ ਸਨ, ਉਹ ਸੁਪਨੇ ਸਾਡੇ ਨਾਲ ਹਨ। ਆਜ਼ਾਦੀ ਦੇ ਜੰਗ ਵਿੱਚ ਜਿਨ੍ਹਾਂ ਨੇ ਬਲੀਦਾਨ ਦਿੱਤਾ ਸੀ, ਉਨ੍ਹਾਂ ਦੇ ਅਸ਼ੀਰਵਾਦ ਸਾਡੇ ਨਾਲ ਹਨ ਅਤੇ 140 ਕਰੋੜ ਦੇਸ਼ਵਾਸੀਆਂ ਦੇ ਲਈ ਇੱਕ ਐਸਾ ਅਵਸਰ ਆਇਆ ਹੈ, ਇਹ ਅਵਸਰ ਸਾਡੇ ਲਈ ਬਹੁਤ ਬੜਾ ਸੰਬਲ ਲੈ ਕੇ ਆਇਆ ਹੈ।

ਅਤੇ ਇਸ ਲਈ ਮੇਰੇ ਪਿਆਰੇ ਪ੍ਰਿਯਜਨੋਂ,

ਅੱਜ ਜਦੋਂ ਮੈਂ ਅੰਮ੍ਰਿਤਕਾਲ ਵਿੱਚ ਤੁਹਾਡੇ ਨਾਲ ਬਾਤ ਕਰ ਰਿਹਾ ਹਾਂ, ਇਹ ਅੰਮ੍ਰਿਤਕਾਲ ਦਾ ਪਹਿਲਾ ਵਰ੍ਹਾ ਹੈ, ਇਹ ਅੰਮ੍ਰਿਤਕਾਲ ਦੇ ਪਹਿਲੇ ਵਰ੍ਹੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਬਾਤ ਕਰ ਰਿਹਾ ਹਾਂ ਤਾਂ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ-

ਚਲਤਾ ਚਲਾਤਾ ਕਾਲਚਕ੍ਰ,

ਅੰਮ੍ਰਿਤਕਾਲ ਕਾ ਭਾਲਚਕ੍ਰ,

ਸਬਕੇ ਸਪਨੇ,ਅਪਨੇ ਸਪਨੇ,

ਪਨਪੇ ਸੁਪਨੇ ਸਾਰੇ, ਧੀਰ ਚਲੇ, ਵੀਰ ਚਲੇ, ਚਲੇ ਯੁਵਾ ਹਮਾਰੇ,

ਨੀਤਿ ਸਹੀ ਰੀਤੀ ਨਈ, ਗਤਿ ਸਹੀ ਰਾਹ ਨਈ,

ਚੁਨੋ ਚੁਨੌਤੀ ਸੀਨਾ ਤਾਨ, ਜਗ ਮੇਂ ਬੜ੍ਹਾਓ ਦੇਸ਼ ਕਾ ਨਾਮ।

( चलता चलाता कालचक्र,

अमृतकाल का भालचक्र,

सबके सपने, अपने सपने,

पनपे सपने सारे, धीर चले, वीर चले, चले युवा हमारे,

नीति सही रीती नई, गति सही राह नई,

चुनो चुनौती सीना तान, जग में बढ़ाओ देश का नाम।)

ਮੇਰੇ ਪਿਆਰੇ ਪਰਿਵਾਰਜਨੋਂ,

ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ ਬੈਠੇ ਹੋਏ ਮੇਰੇ ਪਰਿਵਾਰਜਨੋਂ, ਦੁਨੀਆ ਦੇ ਕੋਣੇ-ਕੋਣੇ ਵਿੱਚ ਜਾ ਕੇ ਵਸੇ ਹੋਏ ਮੇਰੇ ਪਰਿਵਾਰਜਨ, ਆਪ ਸਭ ਨੂੰ ਆਜ਼ਾਦੀ ਦੇ ਪਾਵਨ ਪੁਰਬ ਦੀਆਂ ਫਿਰ ਇੱਕ ਵਾਰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇਹ ਅੰਮ੍ਰਿਤਕਾਲ ਸਾਡੇ ਸਾਰਿਆਂ ਲਈ ਕਰਤਵਯ ਕਾਲ ਹੈ। ਇਹ ਅੰਮ੍ਰਿਤਕਾਲ ਸਾਨੂੰ ਸਾਰਿਆਂ ਨੂੰ ਮਾਂ ਭਾਰਤੀ ਦੇ ਲਈ ਕੁਝ ਕਰ ਗੁਜਰਨ ਦਾ ਕਾਲ ਹੈ। ਆਜ਼ਾਦੀ ਦਾ ਜਦੋਂ ਜੰਗ ਚਲ ਰਿਹਾ ਸੀ, 1947 ਦੇ ਪਹਿਲੇ ਜੋ ਪੀੜ੍ਹੀ ਨੇ ਜਨਮ ਲਿਆ ਸੀ, ਉਨ੍ਹਾਂ ਨੂੰ ਦੇਸ਼ ਦੇ ਲਈ ਮਰਨ ਦਾ ਮੌਕਾ ਮਿਲਿਆ ਸੀ। ਉਹ ਦੇਸ਼ ਦੇ ਲਈ ਮਰਨ ਦੇ ਲਈ ਮੌਕਾ ਨਹੀਂ ਛੱਡਦੇ ਸਨ ਲੇਕਿਨ ਸਾਡੇ ਨਸੀਬ ਵਿੱਚ ਦੇਸ਼ ਦੇ ਲਈ ਮਰਨ ਦਾ ਮੌਕਾ ਨਹੀਂ ਹੈ। ਲੇਕਿਨ ਸਾਡੇ ਲਈ ਦੇਸ਼ ਦੇ ਲਈ ਜੀਣ ਦਾ ਇਹ ਇਸ ਤੋਂ ਬੜਾ ਕੋਈ ਅਵਸਰ ਨਹੀਂ ਹੋ ਸਕਦਾ। ਸਾਨੂੰ ਪਲ-ਪਲ ਦੇਸ਼ ਦੇ ਲਈ ਜੀਣਾ ਹੈ, ਇਸੇ ਸੰਕਲਪ ਦੇ ਨਾਲ ਇਸ ਅੰਮ੍ਰਿਤਕਾਲ ਵਿੱਚ 140 ਕਰੋੜ ਦੇਸ਼ਵਾਸੀਆਂ ਦੇ ਸੁਪਨੇ ਸੰਕਲਪ ਭੀ ਬਣਾਉਣੇ ਹਨ। 140 ਕਰੋੜ ਦੇਸ਼ਵਾਸੀਆਂ ਦੇ ਸੰਕਲਪ ਨੂੰ ਸਿੱਧੀ ਵਿੱਚ ਪਰਿਵਰਤਿਤ ਕਰਨਾ ਹੈ ਅਤੇ 2047 ਦਾ ਜਦੋਂ ਤਿਰੰਗਾ ਝੰਡਾ ਫਹਿਰੇਗਾ, ਤਦ ਵਿਸ਼ਵ ਇੱਕ ਵਿਕਸਿਤ ਭਾਰਤ ਦਾ ਗੁਣਗਾਨ ਕਰਦਾ ਹੋਵੇਗਾ। ਇਸੇ ਵਿਸ਼ਵਾਸ ਦੇ ਨਾਲ, ਇਸੇ ਸੰਕਲਪ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਜੈ ਹਿੰਦ, ਜੈ ਹਿੰਦ, ਜੈ ਹਿੰਦ!

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Biz Activity Surges To 3-month High In Nov: Report

Media Coverage

India’s Biz Activity Surges To 3-month High In Nov: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 24 ਨਵੰਬਰ 2024
November 24, 2024

‘Mann Ki Baat’ – PM Modi Connects with the Nation

Driving Growth: PM Modi's Policies Foster Economic Prosperity