Excellencies,
ਇਸ ਮਹੱਤਵਪੂਰਨ ਪ੍ਰੋਗਰਾਮ ਦੇ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਬਾਇਡਨ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਇਹ, Affordable, Accessible ਅਤੇ Quality Healthcare ਦੇ ਲਈ ਸਾਡੇ ਸਾਂਝੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। Covid pandemic ਦੇ ਦੌਰਾਨ ਅਸੀਂ ਇੰਡੋ-ਪੈਸੀਫਿਕ ਦੇ ਲਈ “QUAD ਵੈਕਸੀਨ ਇਨੀਸ਼ਿਏਟਿਵ” ਲਿਆ ਸੀ। ਅਤੇ, ਮੈਨੂੰ ਖੁਸ਼ੀ ਹੈ ਕਿ QUAD ਵਿੱਚ ਅਸੀਂ ਸਰਵਾਈਕਲ ਕੈਂਸਰ ਜਿਹੇ ਚੈਲੇਂਜ ਦਾ ਮਿਲ ਕੇ ਸਾਹਮਣਾ ਕਰਨ ਦਾ ਫੈਸਲਾ ਲਿਆ ਹੈ।
In Cancer Care, Collaboration is essential for Cure. ਕੈਂਸਰ ਦਾ burden ਘੱਟ ਕਰਨ ਦੇ ਲਈ prevention, screening, diagnosis ਅਤੇ treatment ਦੀ integrated approach ਜ਼ਰੂਰੀ ਹੈ। ਭਾਰਤ ਵਿੱਚ mass scale ‘ਤੇ ਬਹੁਤ ਹੀ cost-effective ਸਰਵਾਈਕਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਚਲ ਰਿਹਾ ਹੈ। ਨਾਲ ਹੀ, ਭਾਰਤ, ਦੁਨੀਆ ਦੀ ਸਭ ਤੋਂ ਵੱਡੀ Health insurance scheme ਚਲਾ ਰਿਹਾ ਹੈ। ਅਤੇ, ਸਭ ਨੂੰ affordable cost ‘ਤੇ ਦਵਾਈਆਂ ਉਪਲਬਧ ਕਰਵਾਉਣ ਦੇ ਲਈ ਸਪੈਸ਼ਲ ਸੈਂਟਰਸ ਵੀ ਬਣਾਏ ਗਏ ਹਨ। ਭਾਰਤ ਨੇ ਸਰਵਾਈਕਲ ਕੈਂਸਰ ਦੇ ਲਈ ਆਪਣੀ ਵੈਕਸੀਨ ਵੀ ਬਣਾਈ ਹੈ। ਅਤੇ A.I. ਦੀ ਮਦਦ ਨਾਲ ਨਵੇਂ treatment protocol ਵੀ ਸ਼ੁਰੂ ਕੀਤੇ ਜਾ ਰਹੇ ਹਨ।
Excellencies,
ਭਾਰਤ ਆਪਣਾ experience ਅਤੇ expertise ਸ਼ੇਅਰ ਕਰਨ ਦੇ ਲਈ ਤਿਆਰ ਹੈ। ਅੱਜ ਕੈਂਸਰ ਕੇਅਰ ਵਿੱਚ ਕੰਮ ਕਰਨ ਵਾਲੇ ਭਾਰਤ ਦੇ ਕਈ experts ਇਸ event ਵਿੱਚ ਸਾਡੇ ਨਾਲ ਜੁੜੇ ਹਨ। ਭਾਰਤ ਦਾ ਵਿਜ਼ਨ ਹੈ “One Earth, One Health” ਇਸੇ ਭਾਵਨਾ ਨਾਲ, ਮੈਂ Quad ਮੂਨਸ਼ੌਟ Initiative ਦੇ ਤਹਿਤ 7.5 ਮਿਲੀਅਨ ਡਾਲਰ ਦੇ ਸੈਂਪਲਿੰਗ ਕਿਟਸ, ਡਿਟੈਕਸ਼ਨ ਕਿਟਸ ਅਤੇ ਵੈਕਸੀਨਸ ਦਾ ਸਹਿਯੋਗ ਦੇਣ ਦੀ ਘੋਸ਼ਣਾ ਕਰਦਾ ਹਾਂ। Radiotherapy ਟ੍ਰੀਟਮੈਂਟ ਅਤੇ ਕੈਪੇਸਿਟੀ ਬਿਲਡਿੰਗ ਵਿੱਚ ਵੀ ਭਾਰਤ ਸਹਿਯੋਗ ਦੇਵੇਗਾ।
ਮੈਨੂੰ ਖੁਸ਼ੀ ਹੈ ਕਿ ਇੰਡੋ-ਪੈਸੀਫਿਕ ਦੇਸ਼ਾਂ ਦੇ ਲਈ, GAVI ਅਤੇ QUAD ਦੀਆਂ ਪਹਿਲਾਂ ਦੇ ਤਹਿਤ, ਭਾਰਤ ਤੋਂ 40 ਮਿਲੀਅਨ ਵੈਕਸੀਨ doses ਦਾ ਯੋਗਦਾਨ ਦਿੱਤਾ ਜਾਵੇਗਾ। ਇਹ 40 ਮਿਲੀਅਨ ਵੈਕਸੀਨ doses, ਕਰੋੜਾਂ ਲੋਕਾਂ ਦੇ ਜੀਵਨ ਵਿੱਚ ਆਸ਼ਾ ਦੀਆਂ ਕਿਰਣਾਂ ਬਣਨਗੀਆਂ। As you can see, when the QUAD acts, it is not just for nations – it is for the people. This is the true essence of our human-centric approach.
ਧੰਨਵਾਦ।