Your Excellencies,
ਰਾਸ਼ਟਰਪਤੀ ਬਾਇਡਨ,
ਪ੍ਰਧਾਨ ਮੰਤਰੀ ਕਿਸ਼ਿਦਾ,
ਅਤੇ ਪ੍ਰਧਾਨ ਮੰਤਰੀ ਐਲਬਨੀਜ਼।
ਮੇਰੇ ਤੀਸਰੇ ਕਾਰਜਕਾਲ ਦੇ ਸ਼ੁਰੂਆਤ ਵਿੱਚ ਹੀ ਅੱਜ QUAD ਸਮਿਟ ਵਿੱਚ ਦੋਸਤਾਂ ਦੇ ਨਾਲ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। QUAD ਦੀ ਬੀਹਵੀਂ (20ਵੀਂ) ਵਰ੍ਹੇਗੰਢ ਨੂੰ ਮਨਾਉਣ ਦੇ ਲਈ ਰਾਸ਼ਟਰਪਤੀ ਬਾਇਡਨ ਦੇ ਆਪਣੇ ਸ਼ਹਿਰ “ਵਿਲਮਿੰਗਟਨ” ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ। Amtrak Joe (ਐਸਟ੍ਰੇਕ ਜੋ) ਦੇ ਰੂਪ ਵਿੱਚ ਤੁਸੀਂ ਜਿਸ ਪ੍ਰਕਾਰ ਨਾਲ ਇਸ ਸ਼ਹਿਰ ਅਤੇ “ਡੇਲਾਵੇਅਰ” ਨਾਲ ਜੁੜੇ ਰਹੇ ਹਨ, ਕੁਝ ਅਜਿਹਾ ਹੀ ਰਿਸ਼ਤਾ ਤੁਹਾਡਾ QUAD ਨਾਲ ਵੀ ਰਿਹਾ ਹੈ।
ਤੁਹਾਡੀ ਅਗਵਾਈ ਵਿੱਚ 2021 ਵਿੱਚ ਪਹਿਲੀ ਸਮਿਟ ਦਾ ਆਯੋਜਨ ਕੀਤਾ ਗਿਆ, ਅਤੇ ਇੰਨੇ ਘੱਟ ਸਮੇਂ ਵਿੱਚ ਅਸੀਂ ਆਪਣੇ ਸਹਿਯੋਗ ਨੂੰ ਹਰ ਦਿਸ਼ਾ ਵਿੱਚ ਅਭੂਤਪੂਰਵ ਤਰੀਕੇ ਨਾਲ ਵਧਾਇਆ ਹੈ। ਇਸ ਵਿੱਚ ਵਿਅਕਤੀਗਤ ਤੌਰ ‘ਤੇ ਤੁਹਾਡੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। ਮੈਂ QUAD ਦੇ ਲਈ ਤੁਹਾਡੀ ਦ੍ਰਿੜ੍ਹ ਪ੍ਰਤੀਬੱਧਤਾ, ਤੁਹਾਡੀ ਅਗਵਾਈ ਅਤੇ ਤੁਹਾਡੇ ਯੋਗਦਾਨ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ।
Friends,
ਸਾਡੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵਿਸ਼ਵ ਤਣਾਵਾਂ ਅਤੇ ਸੰਘਰਸ਼ਾਂ ਨਾਲ ਘਿਰਿਆ ਹੋਇਆ ਹੈ। ਅਜਿਹੇ ਵਿੱਚ ਸਾਂਝੀ democratic values ਦੇ ਅਧਾਰ ‘ਤੇ, QUAD ਦਾ ਮਿਲ ਕੇ ਨਾਲ ਚਲਣਾ, ਪੂਰੀ ਮਾਨਵਤਾ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ। ਅਸੀਂ ਸਾਰੇ ਇੱਕ rules based international order, ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ, ਅਤੇ ਸਾਰੇ ਮਾਮਲਿਆਂ ਦੇ ਸ਼ਾਂਤੀਪੂਰਣ ਢੰਗ ਨਾਲ ਸਮਾਧਾਨ ਕੱਢਣ ਦਾ ਸਮਰਥਨ ਕਰਦੇ ਹਨ।
Free, open, inclusive ਅਤੇ prosperous ਇੰਡੋ-ਪੈਸੀਫਿਕ ਸਾਡੀ ਸਾਂਝੀ ਪ੍ਰਾਥਮਿਕਤਾ ਅਤੇ ਸਾਂਝੀ ਪ੍ਰਤੀਬੱਧਤਾ ਹੈ। ਅਸੀਂ ਮਿਲ ਕੇ Health Security, Critical and Emerging Technologies, Climate Change, Capacity Building ਜਿਹੇ ਖੇਤਰਾਂ ਵਿੱਚ ਕਈ ਸਕਾਰਾਤਮਕ ਅਤੇ ਸਮਾਵੇਸ਼ੀ initiative ਲਏ ਹਨ। ਸਾਡਾ message ਸਾਫ ਹੈ - QUAD is here to stay, to assist, to partner and to complement.
ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਬਾਇਡਨ ਅਤੇ ਸਾਰੇ ਸਾਥੀਆਂ ਦਾ ਅਭਿਵਾਦਨ ਕਰਦਾ ਹਾਂ। 2025 ਵਿੱਚ, QUAD ਲੀਡਰਸ ਸਮਿਟ ਦਾ ਆਯੋਜਨ ਭਾਰਤ ਵਿੱਚ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਬਹੁਤ ਧੰਨਵਾਦ।