‘‘ਲੋਕਤੰਤਰ ਭਾਰਤ ਲਈ ਸਿਰਫ਼ ਇੱਕ ਵਿਵਸਥਾ ਨਹੀਂ ਹੈ। ਲੋਕਤੰਤਰ ਸਾਡੇ ਸੁਭਾਅ ਅਤੇ ਭਾਰਤੀ ਜੀਵਨ ਦੇ ਹਿੱਸੇ ਵਿੱਚ ਮੌਜੂਦ ਹੈ’’
‘‘ਸਾਰੇ ਰਾਜਾਂ ਦੀ ਭੂਮਿਕਾ ਭਾਰਤ ਦੀ ਸੰਘੀ ਵਿਵਸਥਾ ਵਿੱਚ ‘ਸਬਕਾ ਪ੍ਰਯਾਸ’ ਦਾ ਵੱਡਾ ਅਧਾਰ ਹੈ’’
‘ਕਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ‘ਸਬਕਾ ਪ੍ਰਯਾਸ’ ਦਾ ਇੱਕ ਬਿਹਤਰੀਨ ਉਦਾਹਰਨ ਹੈ’’
‘‘ਕੀ ਅਸੀਂ ਸਾਲ ਵਿੱਚ 3-4 ਦਿਨ ਸਦਨ ਵਿੱਚ ਉਨ੍ਹਾਂ ਜਨ ਪ੍ਰਤੀਨਿਧੀਆਂ ਲਈ ਰਾਂਖਵੇ ਕਰ ਸਕਦੇ ਹਾਂ ਜੋ ਸਮਾਜ ਲਈ ਕੁਝ ਖਾਸ ਕਰ ਰਹੇ ਹਨ, ਦੇਸ਼ ਨੂੰ ਉਨ੍ਹਾਂ ਦੇ ਸਮਾਜਿਕ ਜੀਵਨ ਦੇ ਇਸ ਪਹਿਲੂ ਬਾਰੇ ਦੱਸ ਰਹੇ ਹਨ’’
ਸਦਨ ਵਿੱਚ ਗੁਣਵੱਤਾਪੂਰਨ ਬਹਿਸ ਲਈ ਸਵਸਥ ਸਮਾਂ, ਸਵਸਥ ਦਿਨ ਦਾ ਪ੍ਰਸਤਾਵ
ਸੰਸਦੀ ਪ੍ਰਣਾਲੀ ਨੂੰ ਲਾਜ਼ਮੀ ਤਕਨੀਕੀ ਪ੍ਰੋਤਸਾਹਨ ਦੇਣ ਅਤੇ ਦੇਸ਼ ਦੀਆਂ ਸਾਰੀਆਂ ਲੋਕਤੰਤਰੀ ਇਕਾਈਆਂ ਨੂੰ ਜੋੜਨ ਲਈ ‘ਇੱਕ ਰਾਸ਼ਟਰ ਇੱਕ ਵਿਧਾਨ ਮੰਚ’ ਦਾ ਪ੍ਰਤਸਾਵ

ਨਮਸਕਾਰ! 

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਲੋਕਸਭਾ ਦੇ ਮਾਣਯੋਗ ਪ੍ਰਧਾਨ ਸ਼੍ਰੀ ਓਮ ਬਿਰਲਾ ਜੀ, ਰਾਜ ਸਭਾ ਦੇ ਮਾਣਯੋਗ ਉਪਸਭਾਪਤੀ ਸ਼੍ਰੀ ਹਰਿਵੰਸ਼ ਜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ,  ਹਿਮਾਚਲ ਵਿਧਾਨ ਸਭਾ ਵਿੱਚ ਨੇਤਾ ਪ੍ਰਤੀਪੱਖ ਸ਼੍ਰੀ ਮੁਕੇਸ਼ ਅਗਨਿਹੋਤਰੀ ਜੀ, ਹਿਮਾਚਲ ਵਿਧਾਨਸਭਾ  ਦੇ ਪ੍ਰਧਾਨ ਸ਼੍ਰੀ ਵਿਪਿਨ ਸਿੰਘ ਪਰਮਾਰ ਜੀ, ਦੇਸ਼ ਦੇ ਵੱਖ-ਵੱਖ ਸਦਨਾਂ ਦੇ ਪੀਠਾਸੀਨ ਅਧਿਕਾਰੀਗਣ,  ਅਤੇ ਉਪਸਥਿਤ ਦੇਵੀਓ ਅਤੇ ਸੱਜਣੋਂ!

Presiding officers ਦੀ ਇਹ ਮਹੱਤਵਪੂਰਨ ਕਾਨਫਰੰਸ ਹਰ ਸਾਲ ਕੁਝ ਨਵੇਂ ਵਿਮਰਸ਼ਾਂ ਅਤੇ ਨਵੇਂ ਸੰਕਲਪਾਂ ਦੇ ਨਾਲ ਹੁੰਦੀ ਹੈ। ਹਰ ਸਾਲ ਇਸ ਮੰਥਨ ਤੋਂ ਕੁਝ ਨਾ ਕੁਝ ਅੰਮ੍ਰਿਤ ਨਿਕਲਦਾ ਹੈ, ਜੋ ਸਾਡੇ ਦੇਸ਼ ਨੂੰ, ਦੇਸ਼ ਦੀ ਸੰਸਦੀ ਵਿਵਸਥਾ ਨੂੰ ਗਤੀ ਦਿੰਦਾ ਹੈ, ਨਵੀਂ ਊਰਜਾ ਦਿੰਦਾ ਹੈ, ਨਵੇਂ ਸੰਕਲਪਾਂ ਲਈ ਪ੍ਰੇਰਿਤ ਕਰਦਾ ਹੈ। ਇਹ ਵੀ ਬਹੁਤ ਸੁਖਦ ਹੈ ਕਿ ਅੱਜ ਇਸ ਪਰੰਪਰਾ ਨੂੰ ਸੌ ਸਾਲ ਹੋ ਰਹੇ ਹਨ। ਇਹ ਸਾਡੇ ਸਬਕਾ ਸੁਭਾਗ ਵੀ ਹੈ, ਅਤੇ ਭਾਰਤ ਦੇ ਲੋਕਤਾਂਤਰਿਕ ਵਿਸਤਾਰ ਦਾ ਪ੍ਰਤੀਕ ਵੀ ਹੈ। ਮੈਂ ਇਸ ਮਹੱਤਵਪੂਰਨ ਮੌਕੇ ’ਤੇ ਆਪ ਸਾਰਿਆਂ ਨੂੰ, ਦੇਸ਼ ਦੀ ਸੰਸਦ ਅਤੇ ਸਾਰੀਆਂ ਵਿਧਾਨਸਭਾਵਾਂ ਦੇ ਸਾਰੇ ਮੈਂਬਰਾਂ ਨੂੰ, ਅਤੇ ਸਾਰੇ ਦੇਸ਼ਵਾਸੀਆਂ ਨੂੰ ਵੀ ਵਧਾਈ ਦਿੰਦਾ ਹਾਂ।

ਸਾਥੀਓ,

ਭਾਰਤ ਲਈ ਲੋਕਤੰਤਰ ਸਿਰਫ਼ ਇੱਕ ਵਿਵਸਥਾ ਨਹੀਂ ਹੈ। ਲੋਕਤੰਤਰ ਤਾਂ ਭਾਰਤ ਦਾ ਸੁਭਾਅ ਹੈ,  ਭਾਰਤ ਦੀ ਸਹਿਜ ਕੁਦਰਤ ਹੈ। ਤੁਹਾਡੀ ਇਹ ਯਾਤਰਾ ਇਸ ਲਈ ਵੀ ਹੋਰ ਵਿਸ਼ੇਸ਼ ਹੋ ਗਈ ਹੈ ਕਿਉਂਕਿ ਇਸ ਸਮੇਂ ਭਾਰਤ ਆਪਣੀ ਅਜ਼ਾਦੀ ਦੇ 75 ਸਾਲ ਦਾ ਪਰਵ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਹ ਸੰਜੋਗ ਇਸ ਪ੍ਰੋਗਰਾਮ ਦੀ ਵਿਸ਼ਿਸ਼ਟਤਾ ਨੂੰ ਤਾਂ ਵਧਾਉਂਦਾ ਹੀ ਹੈ, ਨਾਲ ਹੀ ਸਾਡੀਆਂ ਜਿੰਮੇਦਾਰੀਆਂ ਨੂੰ ਵੀ ਕਈ ਗੁਣਾ ਕਰ ਦਿੰਦਾ ਹੈ।

ਸਾਥੀਓ,

ਸਾਨੂੰ ਆਉਣ ਵਾਲੇ ਵਰ੍ਹਿਆਂ ਵਿੱਚ, ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣਾ ਹੈ, ਅਸਾਧਾਰਣ ਲਕਸ਼ ਹਾਸਲ ਕਰਨੇ ਹਨ। ਇਹ ਸੰਕਲਪ ‘ਸਭਕੇ ਪ੍ਰਯਾਸ’ ਨਾਲ ਹੀ ਪੂਰੇ ਹੋਣਗੇ। ਅਤੇ ਲੋਕਤੰਤਰ ਵਿੱਚ,  ਭਾਰਤ ਦੀ ਸਮੂਹ ਵਿਵਸਥਾ ਵਿੱਚ ਜਦੋਂ ਅਸੀਂ ‘ਸਬਕਾ ਪ੍ਰਯਾਸ’ ਦੀ ਗੱਲ ਕਰਦੇ ਹਾਂ ਤਾਂ ਸਾਰੇ ਰਾਜਾਂ ਦੀ ਭੂਮਿਕਾ ਉਸ ਦਾ ਬੜਾ ਆਧਾਰ ਹੁੰਦੀ ਹੈ। ਦੇਸ਼ ਨੇ ਬੀਤੇ ਵਰ੍ਹਿਆਂ ਵਿੱਚ ਜੋ ਹਾਸਲ ਕੀਤਾ ਹੈ, ਉਸ ਵਿੱਚ ਰਾਜਾਂ ਦੀ ਸਰਗਰਮ ਭਾਗੀਦਾਰੀ ਨੇ ਬੜੀ ਭੂਮਿਕਾ ਨਿਭਾਈ ਹੈ। ਚਾਹੇ ਪੂਰਬ-ਉੱਤਰ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ, ਦਹਾਕਿਆਂ ਤੋਂ ਅਟਕੀ-ਲਟਕੀ ਵਿਕਾਸ ਦੇ ਤਮਾਮ ਬੜੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੋਵੇ, ਅਜਿਹੇ ਕਿਤਨੇ ਹੀ ਕੰਮ ਹਨ ਜੋ ਦੇਸ਼ ਨੇ ਬੀਤੇ ਵਰ੍ਹਿਆਂ ਵਿੱਚ ਕੀਤੇ ਹਨ, ਸਭਕੇ ਪ੍ਰਯਾਸ ਨਾਲ ਕੀਤੇ ਹਨ। ਹੁਣੇ ਸਭ ਤੋਂ ਬੜਾ ਉਦਾਹਰਣ ਸਾਡੇ ਸਾਹਮਣੇ ਕੋਰੋਨਾ ਦਾ ਹੀ ਹੈ।  ਇਤਨੀ ਬੜੀ ਲੜਾਈ ਦੇਸ਼ ਨੇ ਸਭ ਰਾਜਾਂ ਨੂੰ ਸਾਥ ਲੈ ਕੇ ਜਿਸ ਇੱਕਜੁੱਟਤਾ ਨਾਲ ਲੜੀ ਹੈ, ਉਹ ਇਤਿਹਾਸਕ ਹੈ।

ਅੱਜ ਭਾਰਤ 110 ਕਰੋੜ ਵੈਕਸੀਨ ਡੋਜ ਜੈਸਾ ਬੜਾ ਅੰਕੜਾ ਪਾਰ ਕਰ ਚੁੱਕਿਆ ਹੈ। ਜੋ ਕਦੇ ਅਸੰਭਵ ਲੱਗਦਾ ਸੀ, ਉਹ ਅੱਜ ਸੰਭਵ ਹੋ ਰਿਹਾ ਹੈ। ਇਸ ਲਈ, ਸਾਡੇ ਸਾਹਮਣੇ ਭਵਿੱਖ ਦੇ ਜੋ ਸਪਨੇ ਹਨ, ਜੋ ‘ਅੰਮ੍ਰਿਤ ਸੰਕਲਪ’ ਹੈ, ਉਹ ਵੀ ਪੂਰੇ ਹੋਣਗੇ। ਦੇਸ਼ ਅਤੇ ਰਾਜਾਂ ਦੇ ਇੱਕਜੁਟ ਪ੍ਰਯਤਨਾਂ ਨਾਲ ਹੀ ਇਹ ਪੂਰੇ ਹੋਣ ਵਾਲੇ ਹਨ। ਇਹ ਸਮਾਂ ਆਪਣੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਉਣ ਦਾ ਹੈ। ਜੋ ਰਹਿ ਗਿਆ ਹੈ ਉਸ ਨੂੰ ਪੂਰਾ ਕਰਨ ਦਾ ਹੈ। ਅਤੇ ਨਾਲ ਹੀ, ਇੱਕ ਨਵੀਂ ਸੋਚ, ਨਵੇਂ ਵਿਜ਼ਨ ਦੇ ਨਾਲ ਸਾਨੂੰ ਭਵਿੱਖ ਲਈ ਨਵੇਂ ਨਿਯਮ ਅਤੇ ਨੀਤੀਆਂ ਵੀ ਬਣਾਉਣੀਆਂ ਹਨ। ਸਾਡੇ ਸਦਨ ਦੀਆਂ ਪਰੰਪਰਾਵਾਂ ਅਤੇ ਵਿਵਸਥਾਵਾਂ ਸੁਭਾਅ ਤੋਂ ਭਾਰਤੀ ਹੋਣ, ਸਾਡੀਆਂ ਨੀਤੀਆਂ, ਸਾਡੇ ਕਨੂੰਨਾ ਭਾਰਤੀਅਤਾ ਦੇ ਭਾਵ ਨੂੰ, ‘ਏਕ ਭਾਰਤ,  ਸ੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲੇ ਹੋਣ, ਅਤੇ ਸਭ ਤੋਂ ਮਹੱਤਵਪੂਰਨ, ਸਦਨ ਵਿੱਚ ਸਾਡਾ ਆਪਣੇ ਆਪ ਦਾ ਵੀ ਆਚਾਰ-ਵਿਹਾਰ ਭਾਰਤੀ ਮੁੱਲਾਂ ਦੇ ਹਿਸਾਬ ਨਾਲ ਹੋਵੇ, ਇਹ ਸਾਡੇ ਸਭ ਦੀ ਜ਼ਿੰਮੇਦਾਰੀ ਹੈ। ਇਸ ਦਿਸ਼ਾ ਵਿੱਚ ਸਾਨੂੰ ਹੁਣੇ ਵੀ ਬਹੁਤ ਕੁਝ ਕਰਨ ਦੇ ਅਵਸਰ ਹਨ।

ਸਾਥੀਓ,

ਸਾਡਾ ਦੇਸ਼ ਵਿਵਿਧਤਾਵਾਂ ਨਾਲ ਭਰਿਆ ਹੈ। ਆਪਣੀ ਹਜ਼ਾਰਾਂ ਸਾਲ ਦੀ ਵਿਕਾਸ ਯਾਤਰਾ ਵਿੱਚ ਅਸੀਂ ਇਸ ਬਾਤ ਨੂੰ ਅੰਗੀਕ੍ਰਿਤ ਕਰ ਚੁੱਕੇ ਹਾਂ ਵਿਵਿਧਤਾ ਦੇ ਵਿੱਚ ਵੀ, ਏਕਤਾ ਦੀ ਸ਼ਾਨਦਾਰ ਅਤੇ ਏਕਤਾ ਦੀ ਦਿਵਯ ਅਖੰਡ ਧਾਰਾ ਵਗਦੀ ਹੈ। ਏਕਤਾ ਦੀ ਇਹੀ ਅਖੰਡ ਧਾਰਾ, ਸਾਡੀ ਵਿਵਿਧਤਾ ਨੂੰ ਸੰਜੋਉਂਦੀ ਹੈ,  ਉਸ ਦੀ ਸੁਰੱਖਿਆ ਕਰਦੀ ਹੈ। ਅੱਜ ਦੇ ਬਦਲਦੇ ਹੋਏ ਇਸ ਸਮੇਂ ਵਿੱਚ, ਸਾਡੇ ਸਦਨਾਂ ਦੀ ਵਿਸ਼ੇਸ਼ ਜ਼ਿੰਮੇਦਾਰੀ ਹੈ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸੰਬੰਧ ਵਿੱਚ ਅਗਰ ਇੱਕ ਵੀ ਭਿੰਨ ਸਵਰ ਉੱਠਦਾ ਹੈ, ਤਾਂ ਉਸ ਤੋਂ ਚੇਤੰਨ ਰਹਿਣਾ ਹੈ। ਵਿਵਿਧਤਾ ਨੂੰ ਵਿਰਾਸਤ ਦੇ ਰੂਪ ਵਿੱਚ ਗੌਰਵ ਮਿਲਦਾ ਰਹੇ, ਅਸੀਂ ਆਪਣੀ ਵਿਵਿਧਤਾ ਦਾ ਉਤਸਵ ਮਨਾਉਂਦੇ ਰਹੇ, ਸਾਡੇ ਸਦਨਾਂ ਤੋਂ ਇਹ ਸੰਦੇਸ਼ ਵੀ ਲਗਾਤਾਰ ਜਾਂਦੇ ਰਹਿਣਾ ਚਾਹੀਦਾ ਹੈ।

ਸਾਥੀਓ,

ਅਕਸਰ, ਰਾਜਨੇਤਾਵਾਂ ਦੇ ਬਾਰੇ ਵਿੱਚ, ਜਨ-ਪ੍ਰਤੀਨਿਧੀਆਂ ਦੇ ਬਾਰੇ ਵਿੱਚ ਕੁਝ ਲੋਕ ਇਹ ਛਵੀ ਬਣਾ ਲੈਂਦੇ ਹਨ ਕਿ ਇਹ ਨੇਤਾ ਹਨ ਤਾਂ ਚੌਬੀਸੋਂ ਘੰਟੇ ਰਾਜਨੀਤਕ ਉਠਾਪਟਕ ਵਿੱਚ ਹੀ ਜੁਟੇ ਹੋਣਗੇ, ਕਿਸੇ ਜੋੜ-ਤੋੜ, ਖਿੱਚ-ਤਾਨ ਵਿੱਚ ਜੁਟੇ ਹੋਣਗੇ। ਲੇਕਿਨ ਤੁਸੀਂ ਗੌਰ ਕਰੋ ਤਾਂ ਹਰ ਰਾਜਨੀਤਕ ਦਲ ਵਿੱਚ,  ਅਜਿਹੇ ਜਨ-ਪ੍ਰਤਿਨਿੱਧੀ ਵੀ ਹੁੰਦੇ ਹਨ, ਜੋ ਰਾਜਨੀਤੀ ਤੋਂ ਪਰੇ, ਆਪਣਾ ਸਮਾਂ, ਆਪਣਾ ਜੀਵਨ ਸਮਾਜ ਦੀ ਸੇਵਾ ਵਿੱਚ, ਸਮਾਜ ਦੇ ਲੋਕਾਂ ਦੇ ਉਥਾਨ ਵਿੱਚ ਖਪਾ ਦਿੰਦੇ ਹਨ। ਉਨ੍ਹਾਂ ਦੇ ਇਹ ਸੇਵਾਕਾਰਯ ਰਾਜਨੀਤੀ ਵਿੱਚ ਲੋਕਾਂ ਦੀ ਆਸਥਾ ਨੂੰ, ਵਿਸ਼ਵਾਸ ਨੂੰ, ਮਜ਼ਬੂਤ ਬਣਾਏ ਰੱਖਦੇ ਹਨ। ਅਜਿਹੇ ਜਨ- ਪ੍ਰਤੀਨਿਧੀਆਂ ਨੂੰ ਸਮਰਪਿਤ ਮੇਰਾ ਇੱਕ ਸੁਝਾਅ ਹੈ।

ਅਸੀਂ ਆਪਣੇ ਸਦਨਾਂ ਵਿੱਚ ਬਹੁਤ ਸੀ ਵਿਵਿਧਤਾ ਕਰਦੇ ਹਾਂ, ਜਿਵੇਂ ਪ੍ਰਾਈਵੇਟ ਬਿਲ ਲਿਆਂਦੇ ਹਾਂ ਉਸ ਦੇ ਲਈ ਸਮਾਂ ਕੱਢਦੇ ਹਾਂ, ਕੁਝ ਸਦਨ ਵਿੱਚ ਜੀਰੋ ਆਵਰ ਲਈ ਸਮਾਂ ਕੱਢਦੇ ਹਾਂ। ਕੀ ਸਾਲ ਵਿੱਚ 3-4 ਦਿਨ ਕਿਸੇ ਸਦਨ ਵਿੱਚ ਇੱਕ ਦਿਨ, ਕਿਸੇ ਸਦਨ ਵਿੱਚ ਦੋ ਦਿਨ, ਅਜਿਹੇ ਰੱਖੇ ਜਾ ਸਕਦੇ ਹਨ ਜਿਸ ਵਿੱਚ ਸਮਾਜ ਲਈ ਕੁਝ ਵਿਸ਼ੇਸ਼ ਕਰ ਰਹੇ ਹਾਂ, ਸਾਡੇ ਜਨ-ਪ੍ਰਤੀਨਿੱਧੀ ਹਨ,  ਉਨ੍ਹਾਂ ਦੇ ਅਨੁਭਵ ਅਸੀਂ ਸੁਣੀਏ ਉਹ ਆਪਣੇ ਅਨੁਭਵ ਦੱਸਣ, ਆਪਣੇ ਸਮਾਜ ਜੀਵਨ ਦੇ ਇਸ ਪੱਖ ਦੇ ਬਾਰੇ ਵਿੱਚ ਵੀ ਦੇਸ਼ ਨੂੰ ਜਾਣਕਾਰੀ ਦੇਣ। ਤੁਸੀਂ ਦੇਖੋ, ਇਸ ਨਾਲ ਦੂਜੇ ਜਨ-ਪ੍ਰਤੀਨਿਧੀਆਂ ਦੇ ਨਾਲ ਹੀ ਸਮਾਜ ਦੇ ਹੋਰ ਲੋਕਾਂ ਨੂੰ ਵੀ ਕਿਤਨਾ ਕੁਝ ਸਿੱਖਣ ਨੂੰ ਮਿਲੇਗਾ। ਰਾਜਨੀਤੀ ਦਾ ਰਾਜਨੀਤੀ ਦੇ ਖੇਤਰ ਦਾ ਇੱਕ ਜੋ ਰਚਨਾਤਮਕ ਯੋਗਦਾਨ ਵੀ ਹੁੰਦਾ ਹੈ, ਉਹ ਵੀ ਉਜਾਗਰ ਹੋਵੇਗਾ। ਅਤੇ ਰਚਨਾਤਮਕ ਕੰਮਾਂ ਵਿੱਚ ਲੱਗੇ ਹੋਏ ਹਨ ਉਨ੍ਹਾਂ ਨੂੰ ਵੀ ਰਾਜਨੀਤੀ ਤੋਂ ਦੂਰੀ ਬਣਾਏ ਰੱਖਣ ਦੀ ਜੋ ਪ੍ਰਵਿਰਤੀ ਵੱਧਦੀ ਜਾ ਰਹੀ ਹੈ।

ਉਸ ਦੇ ਬਜਾਏ ਅਜਿਹੀ ਸੋਚ, ਅਜਿਹੀ ਸੇਵਾ ਕਰਨ ਵਾਲੇ ਲੋਕ ਰਾਜਨੀਤੀ ਨਾਲ ਜੁੜਦੇ ਜਾਣਗੇ, ਤਾਂ ਰਾਜਨੀਤੀ ਵੀ ਆਪਣੇ ਆਪ ਵਿੱਚ ਸਮ੍ਰਿੱਧ ਹੋਵੇਗੀ। ਅਤੇ ਮੈਂ ਮੰਨਦਾ ਹਾਂ ਕਿ ਇੱਕ ਛੋਟੀ ਸੀ ਕਮੇਟੀ ਬਣਾ ਦਿੱਤੀ ਜਾਵੇ,  ਜਿਵੇਂ ਅਨੁਭਵਾਂ ਦੇ ਸਮਨ ਵਿੱਚ ਸਕ੍ਰੀਨਿੰਗ ਕਰ ਲਈਏ, ਵੇਰਿਫਾਇ ਕਰ ਲਈਏ ਅਤੇ ਫਿਰ ਕਮੇਟੀ ਤੈਅ ਕਰੀਏ ਕੀ ਇਤਨੇ ਲੋਕਾਂ ਦਾ ਕਥਨ ਹੋਣਾ ਚਾਹੀਦਾ ਹੈ। ਤੁਸੀਂ ਦੇਖੋ qualitatively ਬਹੁਤ ਚੇਂਜ ਆਵੇਗਾ। ਅਤੇ ਮੈਂ ਜਾਣਦਾ ਹਾਂ, ਕਿ ਪੀਠਾਧੀਸ਼ ਜੋ ਹਨ ਉਹ ਇਨਾਂ ਗੱਲਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹਨ, ਕਿ ਕਿਵੇਂ ਅੱਛੇ ਸੇ ਅੱਛੀ ਚੀਜ਼ ਖੋਜ ਕੇ ਲੈ ਆਈਏ। ਲੇਕਿਨ ਮੈਂ ਮੰਨਦਾ ਹਾਂ ਕਿ ਇਸ ਤਰ੍ਹਾਂ  ਦੇ ਆਯੋਜਨ ਨਾਲ, ਬਾਕੀ ਮੈਂਬਰਾਂ ਨੂੰ ਰਾਜਨੀਤੀ ਤੋਂ ਵੀ ਜ਼ਿਆਦਾ, ਰਾਜਨੀਤੀ ਤੋਂ ਵੀ ਅਲੱਗ ਕੁਝ ਨਾ ਕੁਝ ਕਰਨ ਦੀ ਪ੍ਰੇਰਨਾ ਮਿਲੇਗੀ ਅਤੇ ਨਾਲ ਹੀ ਦੇਸ਼ ਨੂੰ ਵੀ ਇਸ ਤਰ੍ਹਾਂ ਦੇ ਪ੍ਰਯਾਸਾਂ ਬਾਰੇ ਜਾਣਨ ਦਾ ਅਵਸਰ ਮਿਲੇਗਾ।

ਸਾਥੀਓ ,

ਅਸੀਂ quality debate ਨੂੰ ਹੁਲਾਰਾ ਦੇਣ ਲਈ ਵੀ ਕੁਝ ਵੀ ਜ਼ਰੂਰਤ ਹੈ,  ਅਸੀਂ ਲਗਾਤਾਰ ਕੁਝ ਨਾ ਕੁਝ innovative ਕਰ ਸਕਦੇ ਹਾਂ।  Debate ਵਿੱਚ value addition ਕਿਵੇਂ ਹੋਵੇ ,  qualitatively  debate  ਲਗਾਤਾਰ ਨਵੇਂ ਸਟੈਂਡਰਸ ਨੂੰ ਕਿਵੇਂ ਪ੍ਰਾਪਤ ਕਰੇਗੀ।  ਅਸੀਂ quality debate  ਨੂੰ ਵੀ ਅਲੱਗ ਤੋਂ ਸਮਾਂ ਨਿਰਧਾਰਤ ਕਰਨ  ਬਾਰੇ ਸੋਚ ਸਕਦੇ ਹਾਂ ਕੀ ?  ਅਜਿਹੀ ਡਿਬੇਟ ਜਿਸ ਵਿੱਚ ਮਰਿਆਦਾ ਦਾ ,  ਗੰਭੀਰਤਾ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਵੇ ,  ਕੋਈ ਰਾਜਨੀਤਕ ਛੀਂਟਾਕਸ਼ੀ ਨਾ ਹੋਵੇ।  ਇੱਕ ਤਰ੍ਹਾਂ ਨਾਲ ਉਹ ਸਦਨ ਦਾ ਸਭ ਤੋਂ healthy ਸਮਾਂ ਹੋਵੇ ,  healthy Day ਹੋਵੇ ।  ਮੈਂ ਰੋਜ਼ ਲਈ ਨਹੀਂ ਕਹਿ ਰਿਹਾ ਹਾਂ,  ਕਦੇ ਦੋ ਘੰਟੇ ,  ਕਦੇ ਅੱਧਾ ਦਿਨ ,  ਕਦੇ ਇੱਕ ਦਿਨ,   ਕੀ ਅਸੀਂ ਇਸ ਤਰ੍ਹਾਂ ਦਾ ਕੁਝ ਯਤਨ ਕਰ ਸਕਦੇ ਹਾਂ?  Healthy day ,  healthy debate ,  quality debate ,  value addition ਕਰਨ ਵਾਲੀ debate ਰੋਜਮਰ੍ਹਾ ਦੀ ਰਾਜਨੀਤੀ ਤੋਂ ਬਿਲਕੁਲ ਮੁਕਤ debate . 

ਸਾਥੀਓ ,

ਇਹ ਤੁਸੀਂ ਵੀ ਭਲੀ - ਤਰ੍ਹਾਂ ਜਾਣਦੇ ਹੋ ਕਿ ਜਦੋਂ ਦੇਸ਼ ਦੀ ਸੰਸਦ ਜਾਂ ਕੋਈ ਵਿਧਾਨਸਭਾ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਦੀ ਹੈ ,  ਤਾਂ ਉਸ ਵਿੱਚ ਜ਼ਿਆਦਾਤਰ ਮੈਂਬਰ first timer ਹੁੰਦੇ ਹਨ ।  ਯਾਨੀ ,  ਰਾਜਨੀਤੀ ਵਿੱਚ ਬਦਲਾਅ ਲਗਾਤਾਰ ਹੁੰਦੇ ਹਨ ,  ਜਨਤਾ ਲਗਾਤਾਰ ਨਵੇਂ ਲੋਕਾਂ ਨੂੰ ਨਵੀਂ ਊਰਜਾ ਨੂੰ ਮੌਕਾ ਦਿੰਦੀ ਹੈ।  ਅਤੇ ਜਨਤਾ  ਦੇ ਹੀ ਯਤਨਾਂ ਵਿੱਚ ਸਦਨ ਵਿੱਚ ਵੀ ਹਮੇਸ਼ਾ ਤਾਜ਼ਗੀ ,  ਨਵਾਂ ਉਤਸ਼ਾਹ ,  ਨਵੀਂ ਉਮੰਗ ਆਉਂਦਾ ਹੀ ਹੈ।  ਸਾਨੂੰ ਇਸ ਨਵੇਂਪਣ ਨੂੰ ਨਵੀਂ ਕਾਰਜਪ੍ਰਣਾਲੀ ਵਿੱਚ ਢਾਲਣ ਦੀ ਜ਼ਰੂਰਤ ਹੈ ਕਿ ਨਹੀਂ ।  ਮੈਨੂੰ ਲੱਗਦਾ ਹੈ ਕਿ ਬਦਲਾਅ ਜ਼ਰੂਰੀ ਹੈ।  ਇਸ ਦੇ ਲਈ ਇਹ ਜ਼ਰੂਰੀ ਹੈ ਕਿ ਨਵੇਂ ਮੈਬਰਾਂ ਨੂੰ ਸਦਨ ਨਾਲ ਜੁੜੀ ਵਿਵਸਥਿਤ ਟ੍ਰੇਨਿੰਗ ਦਿੱਤੀ ਜਾਵੇ ,  ਸਦਨ ਦੀ ਗਰਿਮਾ ਅਤੇ ਮਰਿਆਦਾ ਬਾਰੇ ਉਨ੍ਹਾਂ ਨੂੰ ਦੱਸਿਆ ਜਾਵੇ ।  ਸਾਨੂੰ across the party ਨਿਰੰਤਰ ਸੰਵਾਦ ਬਣਾਉਣ ‘ਤੇ ਬਲ ਦੇਣਾ ਹੋਵੇਗਾ,  ਰਾਜਨੀਤੀ  ਦੇ ਨਵੇਂ ਮਾਪਦੰਡ ਵੀ ਬਣਾਉਣੇ ਹੋਣਗੇ।  ਇਸ ਵਿੱਚ ਤੁਹਾਡੇ ਸਾਰੇ presiding officers ਦੀ ਭੂਮਿਕਾ ਵੀ ਬਹੁਤ ਅਹਿਮ ਹੈ । 

ਸਾਥੀਓ ,

ਸਾਡੇ ਸਾਹਮਣੇ ਇੱਕ ਬਹੁਤ ਵੱਡੀ ਪ੍ਰਾਥਮਿਕਤਾ ਸਦਨ ਦੀ productivity ਨੂੰ ਵਧਾਉਣ ਦੀ ਵੀ ਹੈ ।  ਇਸ ਦੇ ਲਈ ਜਿੰਨਾ ਜ਼ਰੂਰੀ ਸਦਨ ਦਾ discipline ਹੈ ,  ਉਨ੍ਹਾ ਹੀ ਜ਼ਰੂਰੀ ਤੈਅ ਨਿਯਮਾਂ ਦੇ ਪ੍ਰਤੀ commitment ਵੀ ਹੈ ।  ਸਾਡੇ ਕਾਨੂੰਨਾਂ ਵਿੱਚ ਵਿਆਪਕਤਾ ਉਦੋਂ ਆਵੇਗੀ ਜਦੋਂ ਉਨ੍ਹਾਂ ਦਾ ਜਨਤਾ  ਦੇ ਹਿਤਾਂ ਨਾਲ ਸਿੱਧਾ ਜੁੜਾਅ ਹੋਵੇਗਾ।  ਅਤੇ ਇਸ ਦੇ ਲਈ ਸਦਨ ਵਿੱਚ ਸਾਰਥਕ ਚਰਚਾ-ਪਰਿਚਰਚਾ ਬਹੁਤ ਜ਼ਰੂਰੀ ਹੈ ।  ਖਾਸ ਤੌਰ ‘ਤੇ ਸਦਨ ਵਿੱਚ ਯੁਵਾ ਮੈਬਰਾਂ ਨੂੰ ,  ਆਕਾਂਖੀ  ਖੇਤਰਾਂ ਤੋਂ ਆਉਣ ਵਾਲੇ ਜਨ- ਪ੍ਰਤੀਨਿਧੀਆਂ ਨੂੰ ,  ਮਹਿਲਾਵਾ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਹੈ।  ਸਾਡੀ ਸਮਿਤੀਆਂ ਨੂੰ ਵੀ ਇਸੇ ਤਰ੍ਹਾਂ ਜ਼ਿਆਦਾ ਵਿਵਹਾਰਿਕ ਅਤੇ ਪ੍ਰਗੰਸਿਕ ਬਣਾਏ ਜਾਣ ‘ਤੇ ਵਿਚਾਰ ਹੋਣਾ ਚਾਹੀਦਾ ਹੈ ।  ਇਸ ਨਾਲ ਸਾਡੇ ਲਈ ਨਾ ਕੇਵਲ ਦੇਸ਼ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਜਾਣਨਾ ਅਸਾਨ ਹੋਵੇਗਾ ,  ਬਲਕਿ ਨਵੇਂ ideas ਵੀ ਸਦਨ ਤੱਕ ਪਹੁੰਚਣਗੇ  ।

ਸਾਥੀਓ ,

ਤੁਸੀਂ ਸਾਰੇ ਇਸ ਗੱਲ ਜਾਣੂ ਹੋ ਕਿ ਬੀਤੇ ਸਾਲਾਂ ਵਿੱਚ ਦੇਸ਼ ਨੇ ਵੰਨ ਨੇਸ਼ਨ ਵੰਨ ਰਾਸ਼ਨ ਕਾਰਡ,  ‘ਵੰਨ ਨੇਸ਼ਨ ਵੰਨ ਮੋਬਿਲਿਟੀ ਕਾਰਡ’ ਵਰਗੀਆਂ ਕਈ ਵਿਵਸਥਾਵਾਂ ਨੂੰ ਲਾਗੂ ਕੀਤਾ ਹੈ ।  ਇਸ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ ਸਾਡੀ ਜਨਤਾ ਵੀ connect ਹੋ ਰਹੀ ਹੈ ,  ਅਤੇ ਪੂਰਾ ਦੇਸ਼ ਵੀ ਇੱਕ ਸਾਥ ਅਸੀਂ ਇੱਕ ਨਵਾਂ ਅਨੁਭਵ ਆ ਰਿਹਾ ਹੈ ,  ਮੰਨ ਲਉ ਦੇਸ਼ ਉੱਤਰ ਤੋਂ ਦੱਖਣ ,  ਪੂਰਬ ਤੋਂ ਪੱਛਮ ਕੋਨੇ -  ਕੋਨੇ ਵਿੱਚ connect ਹੋ ਰਿਹਾ ਹੈ ।  ਮੈਂ ਚਾਹਾਂਗਾ ਕਿ ਸਾਡੀਆਂ ਸਾਰੀਆਂ ਵਿਧਾਨ ਸਭਾਵਾਂ ਅਤੇ ਰਾਜ ,  ਅੰਮ੍ਰਿਤਕਾਲ ਵਿੱਚ ਇਸ ਅਭਿਯਾਨ ਨੂੰ ਇੱਕ ਨਵੀਂ ਉਚਾਈ ਤੱਕ ਲੈ ਕੇ ਜਾਣ ।  ਮੇਰਾ ਇੱਕ ਵਿਚਾਰ ‘ਵੰਨ ਨੇਸ਼ਨ ਵੰਨ ਲੈਜਿਸਲੇਟਿਵ ਪਲੇਟਫਾਰਮ’ ਕੀ ਇਹ ਸੰਭਵ ਹੈ ,  ਇੱਕ ਅਜਿਹਾ ਡਿਜੀਟਲ ਪਲੇਟਫਾਰਮ,  ਇੱਕ ਅਜਿਹਾ ਪੋਰਟਲ ਜੋ ਨਾ ਕੇਵਲ ਸਾਡੀ ਸੰਸਦੀ ਵਿਵਸਥਾ ਨੂੰ ਜ਼ਰੂਰੀ technological boost  ਦੇ , 

ਬਲਕਿ ਦੇਸ਼ ਦੀਆਂ ਸਾਰੀਆਂ ਲੋਕਤਾਂਤ੍ਰਿਕ ਇਕਾਈਆਂ ਨੂੰ ਜੋੜਨ ਦਾ ਵੀ ਕੰਮ ਕਰਨ।  ਸਾਡੇ ਹਾਊਸੇਸ ਲਈ ਸਾਰੇ resources ਇਸ ਪੋਰਟਲ ‘ਤੇ ਉਪਲੱਬਧ ਹੋਣ ,  ਸੈਂਟਰਲ ਅਤੇ ਸਟੇਟ legislatures paper - less mode ਵਿੱਚ ਕੰਮ ਕਰਨ ,  ਲੋਕਸਭਾ  ਦੇ ਮਾਣਯੋਗ ਸਪੀਕਰ ਅਤੇ ਰਾਜ ਸਭਾ ਦੇ ਡਿਪਟੀ-ਸਪੀਕਰ ਮਹੋਦਯ ਦੀ ਅਗਵਾਈ ਵਿੱਚ ਤੁਸੀਂ Presiding Officers ਇਸ ਵਿਵਸਥਾ ਨੂੰ ਅੱਗੇ ਵਧਾ ਸਕਦੇ ਹੋ ।  ਸਾਡੇ ਸੰਸਦ ਅਤੇ ਸਾਰੇ ਵਿਧਾਨ ਮੰਡਲਾਂ ਦੀ libraries ਨੂੰ ਵੀ digitise ਕਰਨ ਅਤੇ ਔਨਲਾਈਨ available ਕਰਾਉਣ ਲਈ ਚੱਲ ਰਹੇ ਕੰਮਾਂ ਵਿੱਚ ਵੀ ਤੇਜ਼ੀ ਲਿਆਉਣੀ ਹੋਵੇਗੀ । 

ਸਾਥੀਓ ,

ਆਜ਼ਾਦੀ  ਦੇ ਇਸ ਅੰਮ੍ਰਿਤਕਾਲ ਵਿੱਚ ਅਸੀਂ ਤੇਜ਼ੀ ਨਾਲ ਆਜ਼ਾਦੀ  ਦੇ 100 ਸਾਲ ਦੀ ਤਰਫ ਵੱਧ ਰਹੇ ਹਾਂ ।  ਤੁਹਾਡੀ 75 ਸਾਲਾਂ ਦੀ ਯਾਤਰਾ ਇਸ ਗੱਲ ਦੀ ਗਵਾਹ ਹੈ ਕਿ ਸਮਾਂ ਕਿੰਨੀ ਤੇਜ਼ੀ ਨਾਲ ਬਦਲਦਾ ਹੈ ।  ਅਗਲੇ 25 ਸਾਲ ,  ਭਾਰਤ ਲਈ ਬਹੁਤ ਮਹੱਤਵਪੂਰਣ ਹਨ।  25 ਸਾਲ  ਦੇ ਬਾਅਦ ਅਸੀਂ ਆਜ਼ਾਦੀ  ਦੇ 100 ਸਾਲ ਮਨਾਉਣ ਵਾਲੇ ਹਾਂ ।  ਅਤੇ ਇਸ ਲਈ ਇਹ ਅੰਮ੍ਰਿਤਕਾਲ ਇਹ  25 ਸਾਲ ਦਾ ਬਹੁਤ ਮਹੱਤਵਪੂਰਣ  ਹੈ ।   ਕੀ ਇਸ ਵਿੱਚ ਅਸੀਂ ਇੱਕ ਹੀ ਮੰਤਰ ਪੂਰੀ ਮਜ਼ਬੂਤੀ  ਦੇ ਨਾਲ ,  ਪੂਰੇ ਸਮਰਪਣ  ਦੇ ਨਾਲ ,  ਪੂਰੀ ਜ਼ਿੰਮੇਦਾਰੀ  ਦੇ ਨਾਲ ਇੱਕ ਮੰਤਰ ਨੂੰ ਚਰਿਤਰਾਰਥ ਕਰ ਸਕਦੇ ਹਾਂ ਕੀ ।  ਮੇਰੀ ਦ੍ਰਿਸ਼ਟੀ ਨਾਲ ਮੰਤਰ ਹੈ  -  ਕਰਤੱਵ ,  ਕਰਤੱਵ ,  ਕਰਤੱਵ ਹੀ ਕਰਤੱਵ । 

ਸਦਨ ਵਿੱਚ ਵੀ ਕਰਤੱਵ ਦੀ ਗੱਲ ,  ਸਦਨ ਤੋਂ ਸੰਦੇਸ਼ ਵੀ ਕਰਤੱਵ ਦਾ ਹੋਵੇ ,  ਮੈਬਰਾਂ ਦੀ ਵਾਣੀ ਵਿੱਚ ਵੀ ਕਰਤੱਵ ਦੀ ਮਹਿਕ ਹੋਵੇ ,  ਉਨ੍ਹਾਂ  ਦੇ  ਵਰਤਨ ਵਿੱਚ ਵੀ ਕਰਤੱਵ ਦੀ ਪਰਿਪਾਟੀ ਹੋਵੇ ,  ਪਰੰਪਰਾ ਹੋਵੇ ਸਦੀਆਂ ਦੀ ਜੀਵਨਸ਼ੈਲੀ ,  ਅਚਾਰ -  ਵਿਚਾਰ ਵਿੱਚ ਵੀ ਕਰਤੱਵ ਪ੍ਰਾਥਮਿਕ ਹੋਵੇ ਮੈਬਰਾਂ  ਦੇ ਮੰਥਨ ਵਿੱਚ ਵਾਦ -  ਵਿਵਾਦ ਵਿੱਚ ,  ਸੰਵਾਦ ਵਿੱਚ ,  ਸਮਾਧਾਨ  ਵਿੱਚ  ਹਰ ਗੱਲ ਵਿੱਚ ਕਰਤੱਵ ਸਰਵਪੱਖੀ ਹੋਵੇ ਹਰ ਤਰਫ ਸਿਰਫ ਕਰਤੱਵ ਦੀ ਗੱਲ ਹੋਵੇ ,  ਕਰਤੱਵ ਦਾ ਬੋਧ ਹੋਵੇ ।  ਅਗਲੇ 25 ਸਾਲ ਦੀ ਸਾਡੀ ਕਾਰਜਸ਼ੈਲੀ  ਦੇ ਹਰ ਪਹਿਲੂ ਵਿੱਚ ਕਰਤੱਵ ਨੂੰ ਹੀ ਸਰਵਪੱਖੀ ਪ੍ਰਾਥਮਿਕਤਾ ਦਿੱਤੀ ਜਾਵੇ ।  ਸਾਡਾ ਸੰਵਿਧਾਨ ਵੀ ਸਾਨੂੰ ਇਹੀ ਕਹਿੰਦਾ ਹੈ ਜਦੋਂ ਸਦਨਾਂ ਤੋਂ ਇਹ ਸੰਦੇਸ਼ ਜਾਵੇਗਾ ,  ਜਦੋਂ ਸਦਨਾਂ ਵਿੱਚ ਇਹ ਸੰਦੇਸ਼ ਵਾਰ -  ਵਾਰ ਦੁਹਰਾਇਆ ਜਾਵੇਗਾ ,  ਤਾਂ ਇਸ ਦਾ ਪ੍ਰਭਾਵ ਪੂਰੇ ਦੇਸ਼ ‘ਤੇ ਪਵੇਗਾ ,  ਦੇਸ਼  ਦੇ ਹਰੇਕ ਨਾਗਰਿਕ ‘ਤੇ ਪਵੇਗਾ । 

ਦੇਸ਼ ਬੀਤੇ 75 ਸਾਲਾਂ ਵਿੱਚ ਜਿਸ ਗਤੀ ਨਾਲ ਅੱਗੇ ਵਧਿਆ ਹੈ ,  ਉਸ ਤੋਂ ਕਈ ਗੁਣਾ ਗਤੀ ਨਾਲ ਦੇਸ਼ ਨੂੰ ਅੱਗੇ ਵਧਾਉਣ ਦਾ ਮੰਤਰ ਹੈ-ਕਰਤੱਵ ।  ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਦਾ ਕਰਤੱਵ ਇੱਕ ਮਹਾਨ ਸੰਕਲਪ ਦੀ ਪੂਰਤੀ ਲਈ ਕਰਤੱਵ I ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਜਦੋਂ ਸੰਸਦੀ ਵਿਵਸਥਾ ਦੀ ਸੌ ਸਾਲ ਦੀ ਇਸ ਨਵੀਂ ਪਹਿਲ ਦੇ ਲਈ ,  ਤੁਹਾਨੂੰ ਸਭ ਨੂੰ ਬਹੁਤ ਸ਼ੁਭਕਾਮਨਾਵਾਂ ,  ਤੁਹਾਡੀ ਇਹ ਸਮਿਟ ਬਹੁਤ ਹੀ ਸਫਲ ਹੋਵੇ ,  2047 ਵਿੱਚ ਦੇਸ਼ ਨੂੰ ਕਿੱਥੇ ਲੈ ਜਾਣਾ ਹੈ ,  ਸਦਨ ਉਸ ‘ਤੇ ਕੀ ਭੂਮਿਕਾ ਅਦਾ ਕਰੋਂਗੇ ,  ਇਸ ਦੀ ਸਪੱਸ਼ਟ ਰੂਪਰੇਖਾ  ਦੇ ਨਾਲ ਤੁਸੀਂ ਇੱਥੋਂ ਚੱਲੋਂਗੇ ।  ਦੇਸ਼ ਨੂੰ ਬਹੁਤ ਵੱਡੀ ਤਾਕਤ ਮਿਲੇਗੀ ।  ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆ ਨੂੰ ਬਹੁਤ -  ਬਹੁਤ ਵਧਾਈ ਦਿੰਦਾ ਹਾਂ ,  ਬਹੁਤ-ਬਹੁਤ ਧੰਨਵਾਦ ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.