Quote“ਅੱਜ, ਭਾਰਤ ਆਧੁਨਿਕ ਬੁਨਿਆਦੀ ਢਾਂਚੇ ’ਤੇ 100 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਦੀ ਮਨਸ਼ਾ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀ ਨੀਤੀ ‘ਗਤੀਸ਼ਕਤੀ’ ਹੈ ਤੇ ਦੁੱਗਣੀ ਜਾਂ ਤਿੰਨ–ਗੁਣਾ ਰਫ਼ਤਾਰ ਨਾਲ ਕੰਮ ਕਰਨ ਦੀ ਹੈ”
Quote“ਸਾਡੇ ਪਰਬਤ ਨਾ ਕੇਵਲ ਧਾਰਮਿਕ ਵਿਸ਼ਵਾਸ ਤੇ ਸਾਡੇ ਸੱਭਿਆਚਾਰ ਦੇ ਮਜ਼ਬੂਤ ਗੜ੍ਹ ਹਨ, ਸਗੋਂ ਉਹ ਸਾਡੇ ਦੇਸ਼ ਦੀ ਸੁਰੱਖਿਆ ਦੇ ਕਿਲੇ ਵੀ ਹਨ। ਦੇਸ਼ ਦੀਆਂ ਉੱਚ ਤਰਜੀਹਾਂ ਵਿੱਚੋਂ ਇੱਕ ਪਰਬਤਾਂ ’ਤੇ ਰਹਿੰਦੇ ਲੋਕਾਂ ਦੇ ਜੀਵਨ ਅਸਾਨ ਬਣਾਉਣਾ ਹੈ”
Quote“ਅੱਜ ਸਰਕਾਰ ਦੁਨੀਆ ਦੇ ਕਿਸੇ ਵੀ ਦੇਸ਼ ਦੇ ਦਬਾਅ ਹੇਠ ਨਹੀਂ ਆ ਸਕਦੀ। ਅਸੀਂ ‘ਰਾਸ਼ਟਰ ਪ੍ਰਥਮ, ਸਦਾ ਪ੍ਰਥਮ’ ਦੇ ਮੰਤਰ ’ਤੇ ਚਲਣ ਵਾਲੇ ਲੋਕ ਹਾਂ”
Quote“ਅਸੀਂ ਜੋ ਵੀ ਯੋਜਨਾਵਾਂ ਲੈ ਕੇ ਆਈਏ, ਅਸੀਂ ਬਿਨਾ ਕਿਸੇ ਵਿਤਕਰੇ ਦੇ ਹਰੇਕ ਲਈ ਲਿਆਵਾਂਗੇ। ਅਸੀਂ ਵੋਟ ਬੈਂਕ ਦੀ ਸਿਆਸਤ ਨਹੀਂ ਚਲਦੇ, ਬਲਕਿ ਲੋਕਾਂ ਦੀ ਸੇਵਾ ਨੂੰ ਤਰਜੀਹ ਦਿੰਦੇ ਹਾਂ। ਸਾਡੀ ਪਹੁੰਚ ਦੇਸ਼ ਨੂੰ ਮਜ਼ਬੂਤ ਕਰਨ ਦੀ ਹੈ”

ਉੱਤਰਾਖੰਡ ਕਾ, ਸਭੀ ਦਾਣਾ ਸਯਾਣੌ, ਦੀਦੀ-ਭੂਲਿਯੌਂ, ਚੱਚੀ-ਬੋਡਿਯੋਂ ਅਤੇ ਭੈ-ਬੈਣੋ। ਆਪ ਸਬੁ ਥੈਂ,  ਮਯਾਰੂ ਪ੍ਰਣਾਮ! ਮਿਥੈ ਭਰੋਸਾ ਛ, ਕਿ ਆਪ ਲੋਗ ਕੁਸ਼ਲ ਮੰਗਲ ਹੋਲਾ! ਮੀ ਆਪ ਲੋਗੋਂ ਥੇ ਸੇਵਾ ਲਗੌਣ ਛੂ, ਆਪ ਸਵੀਕਾਰ ਕਰਾ!

ਉੱਤਰਾਖੰਡ ਦੇ ਗਵਰਨਰ ਸ਼੍ਰੀਮਾਨ ਗੁਰਮੀਤ ਸਿੰਘ ਜੀ, ਇੱਥੋਂ ਦੇ ਲੋਕਪ੍ਰਿਯ, ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਪੁਸ਼ਕਰ ਸਿੰਘ ਧਾਮੀ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਪ੍ਰਹਲਾਦ ਜੋਸ਼ੀ ਜੀ, ਅਜੈ ਭੱਟ ਜੀ, ਉੱਤਰਾਖੰਡ ਵਿੱਚ ਮੰਤਰੀ ਸਤਪਾਲ ਮਹਾਰਾਜ ਜੀ, ਹਰਕ ਸਿੰਘ ਰਾਵਤ ਜੀ, ਰਾਜ ਮੰਤਰੀ ਮੰਡਲ ਦੇ ਹੋਰ ਮੈਂਬਰਗਣ, ਸੰਸਦ ਵਿੱਚ ਮੇਰੇ ਸਹਿਯੋਗੀ ਨਿਸ਼ੰਕ ਜੀ, ਤੀਰਥ ਸਿੰਘ ਰਾਵਤ ਜੀ, ਹੋਰ ਸਾਂਸਦਗਣ, ਭਾਈ ਤ੍ਰਿਵੇਂਦਰ ਸਿੰਘ ਰਾਵਤ ਜੀ, ਵਿਜੈ ਬਹੁਗੁਣਾ ਜੀ, ਰਾਜ ਵਿਧਾਨ ਸਭਾ ਦੇ ਹੋਰ ਮੈਂਬਰ,  ਮੇਅਰ ਸ਼੍ਰੀ, ਜ਼ਿਲ੍ਹਾ ਪੰਚਾਇਤ ਦੇ ਮੈਂਬਰਗਣ, ਭਾਈ ਮਦਨ ਕੌਸ਼ਿਕ ਜੀ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਤੁਸੀਂ ਸਭ ਇਤਨੀ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ। ਤੁਹਾਡੇ ਸਨੇਹ,ਤੁਹਾਡੇ ਅਸ਼ੀਰਵਾਦ ਦਾ ਪ੍ਰਸਾਦ ਪ੍ਰਾਪਤ ਕਰਕੇ ਅਸੀਂ ਸਾਰੇ ਅਭੀਭੂਤ ਹਾਂ। ਉੱਤਰਾਖੰਡ,ਪੂਰੇ ਦੇਸ਼ ਦੀ ਆਸਥਾ ਹੀ ਨਹੀਂ ਬਲਕਿ, ਕਰਮ ਅਤੇ ਕਰਮਠਤਾ ਦੀ ਭੂਮੀ ਹੈ। ਇਸੇ ਲਈ,ਇਸ ਖੇਤਰ ਦਾ ਵਿਕਾਸ, ਇੱਥੇ ਨੂੰ ਸ਼ਾਨਦਾਰ ਸਰੂਪ ਦੇਣਾ ਡਬਲ ਇੰਜਣ ਦੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਇਸੇ ਭਾਵਨਾ  ਨਾਲ ਸਿਰਫ਼ ਬੀਤੇ 5 ਵਰ੍ਹਿਆਂ ਵਿੱਚ ਉੱਤਰਾਖੰਡ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ 1 ਲੱਖ ਕਰੋੜ ਰੁਪਏ ਤੋਂ ਅਧਿਕ ਦੀਆਂ ਪਰਿਯੋਜਨਾਵਾਂ ਸਵੀਕ੍ਰਿਤ ਕੀਤੀਆਂ ਹਨ। ਇੱਥੋਂ ਦੀ ਸਰਕਾਰ ਇਨ੍ਹਾਂ ਨੂੰ ਤੇਜ਼ੀ ਨਾਲ ਜ਼ਮੀਨ ’ਤੇ ਉਤਾਰ ਰਹੀ ਹੈ। ਇਸੇ ਨੂੰ ਅੱਗੇ ਵਧਾਉਂਦੇ ਹੋਏ, ਅੱਜ 18 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀਆਂ ਪਰਿਯੋਜਨਾਵਾਂ ਦਾ ਲੋਕਅਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਕਨੈਕਟੀਵਿਟੀ ਹੋਵੇ, ਸਿਹਤ ਹੋਵੇ, ਸੱਭਿਆਚਾਰ ਹੋਵੇ,  ਤੀਰਥਾਟਨ ਹੋਵੇ, ਬਿਜਲੀ ਹੋਵੇ, ਬੱਚਿਆਂ ਦੇ ਲਈ ਵਿਸ਼ੇਸ਼ ਤੌਰ ’ਤੇ ਬਣਿਆ ਚਾਇਲਡ ਫ੍ਰੈਂਡਲੀ ਸਿਟੀ ਪ੍ਰੋਜੈਕਟ ਹੋਵੇ, ਕਰੀਬ-ਕਰੀਬ ਹਰ ਸੈਕਟਰ ਨਾਲ ਜੁੜੇ ਪ੍ਰੋਜੈਕਟ ਇਸ ਵਿੱਚ ਸ਼ਾਮਲ ਹਨ। ਬੀਤੇ ਵਰ੍ਹਿਆਂ ਦੀ ਸਖ਼ਤ ਮਿਹਨਤ ਦੇ ਬਾਅਦ, ਅਨੇਕ ਜ਼ਰੂਰੀ ਪ੍ਰਕਿਰਿਆਵਾਂ ਤੋਂ ਗੁਜਰਨ ਦੇ ਬਾਅਦ,  ਆਖ਼ਿਰਕਾਰ ਅੱਜ ਇਹ ਦਿਨ ਆਇਆ ਹੈ। ਇਹ ਪਰਿਯੋਜਨਾਵਾਂ, ਮੈਂ ਕੇਦਾਰਪੁਰੀ ਦੀ ਪਵਿੱਤਰ ਧਰਤੀ ਤੋਂ ਕਿਹਾ ਸੀ, ਅੱਜ ਮੈਂ ਦੇਹਰਾਦੂਨ ਤੋਂ ਦੁਹਰਾ ਰਿਹਾ ਹਾਂ। ਇਹ ਪਰਿਯੋਜਨਾਵਾਂ ਇਸ ਦਹਾਕੇ ਨੂੰ ਉੱਤਰਾਖੰਡ ਦਾ ਦਹਾਕਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਨ੍ਹਾਂ ਸਭ ਪ੍ਰੋਜੈਕਟਸ ਦੇ  ਲਈ ਉੱਤਰਾਖੰਡ ਦੇ ਲੋਕਾਂ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜੋ ਲੋਕ ਪੁੱਛਦੇ ਹਨ ਕਿ ਡਬਲ ਇੰਜਣ ਦੀ ਸਰਕਾਰ ਦਾ ਫਾਇਦਾ ਕੀ ਹੈ, ਉਹ ਅੱਜ ਦੇਖ ਸਕਦੇ ਹਨ ਕਿ ਡਬਲ ਇੰਜਣ ਦੀ ਸਰਕਾਰ ਕਿਵੇਂ ਉੱਤਰਾਖੰਡ ਵਿੱਚ ਵਿਕਾਸ ਦੀ ਗੰਗਾ ਵਹਾ ਰਹੀ ਹੈ।

|

ਭਾਈਓ ਅਤੇ ਭੈਣੋਂ, 

ਇਸ ਸ਼ਤਾਬਦੀ ਦੀ ਸ਼ੁਰੂਆਤ ਵਿੱਚ, ਅਟਲ ਬਿਹਾਰੀ ਵਾਜਪੇਈ ਜੀ ਨੇ ਭਾਰਤ ਵਿੱਚ ਕਨੈਕਟੀਵਿਟੀ ਵਧਾਉਣ ਦਾ ਅਭਿਯਾਨ ਸ਼ੁਰੂ ਕੀਤਾ ਸੀ। ਲੇਕਿਨ ਉਨ੍ਹਾਂ ਦੇ ਬਾਅਦ 10 ਸਾਲ ਦੇਸ਼ ਵਿੱਚ ਅਜਿਹੀ ਸਰਕਾਰ ਰਹੀ, ਜਿਸ ਨੇ ਦੇਸ਼ ਦਾ, ਉੱਤਰਾਖੰਡ ਦਾ, ਬਹੁਮੁੱਲਾ ਸਮਾਂ ਵਿਅਰਥ ਕਰ ਦਿੱਤਾ। 10 ਸਾਲ ਤੱਕ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਨਾਮ ’ਤੇ ਘੋਟਾਲੇ ਹੋਏ, ਘਪਲੇ ਹੋਏ। ਇਸ ਨਾਲ ਦੇਸ਼ ਦਾ ਜੋ ਨੁਕਸਾਨ ਹੋਇਆ ਉਸ ਦੀ ਭਰਪਾਈ ਦੇ ਲਈ ਅਸੀਂ ਦੁੱਗਣੀ ਗਤੀ ਨਾਲ ਮਿਹਨਤ ਕੀਤੀ ਅਤੇ ਅੱਜ ਵੀ ਕਰ ਰਹੇ ਹਾਂ। ਅੱਜ ਭਾਰਤ, ਆਧੁਨਿਕ ਇਨਫ੍ਰਾਸਟ੍ਰਕਚਰ ’ਤੇ 100 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਅੱਜ ਭਾਰਤ ਦੀ ਨੀਤੀ, ਗਤੀਸ਼ਕਤੀ ਦੀ ਹੈ, ਦੁੱਗਣੀ-ਤਿੰਨ ਗੁਣੀ ਤੇਜ਼ੀ ਨਾਲ ਕੰਮ ਕਰਨ ਦੀ ਹੈ। ਸਾਲੋਂ-ਸਾਲ ਅਟਕੀਆਂ ਰਹਿਣ ਵਾਲੀਆਂ ਪਰਿਯੋਜਨਾਵਾਂ, ਬਿਨਾ ਤਿਆਰੀ ਦੇ ਫੀਤਾ ਕੱਟ ਦੇਣ ਵਾਲੇ ਤੌਰ-ਤਰੀਕਿਆਂ ਨੂੰ ਪਿੱਛੇ ਛੱਡ ਕੇ ਅੱਜ ਭਾਰਤ ਨਵ-ਨਿਰਮਾਣ ਵਿੱਚ ਜੁਟਿਆ ਹੈ। 21ਵੀਂ ਸਦੀ ਦੇ ਇਸ ਕਾਲਖੰਡ ਵਿੱਚ, ਭਾਰਤ ਵਿੱਚ ਕਨੈਕਟੀਵਿਟੀ ਦਾ ਇੱਕ ਅਜਿਹਾ ਮਹਾਯੱਗ ਚਲ ਰਿਹਾ ਹੈ, ਜੋ ਭਵਿੱਖ ਦੇ ਭਾਰਤ ਨੂੰ ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਲਿਆਉਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਏਗਾ। ਇਸ ਮਹਾਯੱਗ  ਦਾ ਹੀ ਇੱਕ ਯੱਗ ਅੱਜ ਇੱਥੇ ਦੇਵਭੂਮੀ ਵਿੱਚ ਹੋ ਰਿਹਾ ਹੈ।

ਭਾਈਓ ਅਤੇ ਭੈਣੋਂ,

ਇਸ ਦੇਵਭੂਮੀ ਵਿੱਚ ਸ਼ਰਧਾਲੂ ਵੀ ਆਉਂਦੇ ਹਨ, ਉੱਦਮੀ ਵੀ ਆਉਂਦੇ ਹਨ, ਪ੍ਰਕ੍ਰਿਤੀ ਪ੍ਰੇਮੀ ਸੈਲਾਨੀ ਵੀ ਆਉਂਦੇ ਹਨ। ਇਸ ਭੂਮੀ ਦੀ ਜੋ ਸਮਰੱਥਾ ਹੈ, ਉਸ ਨੂੰ ਵਧਾਉਣ ਦੇ ਲਈ ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ’ਤੇ ਅਭੂਤਪੂਰਵ ਕੰਮ ਕੀਤਾ ਜਾ ਰਿਹਾ ਹੈ। ਚਾਰਧਾਮ ਆਲ ਵੈਦਰ ਰੋਡ ਪਰਿਯੋਜਨਾ ਦੇ ਤਹਿਤ ਅੱਜ ਦੇਵਪ੍ਰਯਾਗ ਤੋਂ ਸ਼੍ਰੀਕੋਟ ਅਤੇ ਬ੍ਰਹਮਪੁਰੀ ਤੋਂ ਕੌੜਿਯਾਲਾ, ਉੱਥੋਂ ਦੇ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਗਿਆ ਹੈ। ਭਗਵਾਨ ਬਦ੍ਰੀਨਾਥ ਤੱਕ ਪਹੁੰਚਣ ਵਿੱਚ ਲਾਮ-ਬਗੜ ਲੈਂਡ ਸਲਾਈਡ ਦੇ ਰੂਪ ਵਿੱਚ ਜੋ ਰੁਕਾਵਟ ਸੀ, ਉਹ ਵੀ ਹੁਣ ਦੂਰ ਹੋ ਚੁੱਕੀ ਹੈ। ਇਸ ਲੈਂਡ ਸਲਾਈਡ ਨੇ ਦੇਸ਼ਭਰ ਦੇ ਨਾ ਜਾਣੇ ਕਿਤਨੇ ਤੀਰਥ ਯਾਤਰੀਆਂ ਨੂੰ ਬਦ੍ਰੀਨਾਥ ਜੀ ਦੀ ਯਾਤਰਾ ਕਰਨ ਤੋਂ ਜਾਂ ਤਾਂ ਰੋਕਿਆ ਹੈ ਜਾਂ ਫਿਰ ਘੰਟਿਆਂ ਇੰਤਜ਼ਾਰ ਕਰਵਾਇਆ ਹੈ ਅਤੇ ਕੁਝ ਲੋਕ ਤਾਂ ਥੱਕ ਕੇ ਵਾਪਸ ਵੀ ਚਲੇ ਗਏ। ਹੁਣ ਬਦ੍ਰੀਨਾਥ ਜੀ ਦੀ ਯਾਤਰਾ, ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਅਤੇ ਸੁਖਦ ਹੋ ਜਾਵੇਗੀ। ਅੱਜ ਬਦ੍ਰੀਨਾਥ ਜੀ, ਗੰਗੋਤਰੀ ਅਤੇ ਯਮੁਨੋਤਰੀ ਧਾਮ ਵਿੱਚ ਅਨੇਕ ਸੁਵਿਧਾਵਾਂ ਨਾਲ ਜੁੜੇ ਨਵੇਂ ਪ੍ਰੋਜੈਕਟਾਂ ’ਤੇ ਵੀ ਕੰਮ ਸ਼ੁਰੂ ਹੋਇਆ ਹੈ।

ਭਾਈਓ ਅਤੇ ਭੈਣੋਂ, 

ਬਿਹਤਰ ਕਨੈਕਟੀਵਿਟੀ ਅਤੇ ਸੁਵਿਧਾਵਾਂ ਤੋਂ ਟੂਰਿਜ਼ਮ ਅਤੇ ਤੀਰਥਾਟਨ ਨੂੰ ਕਿਤਨਾ ਲਾਭ ਹੁੰਦਾ ਹੈ, ਬੀਤੇ ਵਰ੍ਹਿਆਂ ਵਿੱਚ ਕੇਧਾਰਧਾਮ ਵਿੱਚ ਅਸੀਂ ਅਨੁਭਵ ਕੀਤਾ ਹੈ। ਕੇਦਾਰਨਾਥ ਤ੍ਰਾਸਦੀ ਤੋਂ ਪਹਿਲਾਂ, 2012 ਵਿੱਚ 5 ਲੱਖ 70 ਹਜ਼ਾਰ ਲੋਕਾਂ ਨੇ ਦਰਸ਼ਨ ਕੀਤਾ ਸੀ ਅਤੇ ਇਹ ਉਸ ਸਮੇਂ ਦਾ ਇੱਕ ਰਿਕਾਰਡ ਸੀ,  2012 ਵਿੱਚ ਯਾਤਰੀਆਂ ਦੀ ਸੰਖਿਆ ਦਾ ਇੱਕ ਬੜਾ ਰਿਕਾਰਡ ਸੀ। ਜਦਕਿ ਕੋਰੋਨਾ ਕਾਲ ਸ਼ੁਰੂ ਹੋਣ ਤੋਂ ਪਹਿਲਾਂ, 2019 ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਕੇਦਾਰਨਾਥ ਜੀ ਦੇ ਦਰਸ਼ਨ ਕਰਨ ਪਹੁੰਚੇ ਸਨ।  ਯਾਨੀ ਕੇਦਾਰ ਧਾਮ ਦੇ ਪੁਨਰਨਿਰਮਾਣ ਨੇ ਨਾ ਸਿਰਫ਼ ਸ਼ਰਧਾਲੂਆਂ ਦੀ ਸੰਖਿਆ ਵਧਾਈ ਬਲਕਿ ਉੱਥੋਂ ਦੇ ਲੋਕਾਂ ਨੂੰ ਰੋਜ਼ਗਾਰ-ਸਵੈਰੋਜ਼ਗਾਰ ਦੇ ਵੀ ਅਨੇਕਾਂ ਅਵਸਰ ਉਪਲਬਧ ਕਰਾਏ ਹਨ।

 

|

ਸਾਥੀਓ,

ਪਹਿਲਾਂ ਜਦੋਂ ਵੀ ਮੈਂ ਉੱਤਰਾਖੰਡ ਆਉਂਦਾ ਸੀ, ਜਾਂ ਉੱਤਰਾਖੰਡ ਆਉਣ-ਜਾਣ ਵਾਲਿਆਂ ਨੂੰ ਮਿਲਦਾ ਸੀ, ਉਹ ਕਹਿੰਦੇ ਸਨ- ਮੋਦੀ ਜੀ ਦਿੱਲੀ ਤੋਂ ਦੇਹਰਾਦੂਨ ਦੀ ਯਾਤਰਾ ਗਣੇਸ਼ਪੁਰ ਤੱਕ ਤਾਂ ਬੜੀ ਅਸਾਨੀ ਨਾਲ ਹੋ ਜਾਂਦੀ ਹੈ, ਲੇਕਿਨ ਗਣੇਸ਼ਪੁਰ ਤੋਂ ਦੇਹਰਾਦੂਨ ਤੱਕ ਬੜੀ ਮੁਸ਼ਕਿਲ ਹੁੰਦੀ ਹੈ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਦਿੱਲੀ-ਦੇਹਰਾਦੂਨ ਇਕਨੌਮਿਕ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਜਦੋਂ ਇਹ ਬਣ ਕੇ ਤਿਆਰ ਹੋ ਜਾਵੇਗਾ ਤਾਂ, ਦਿੱਲੀ ਤੋਂ ਦੇਹਰਾਦੂਨ ਆਉਣ-ਜਾਣ ਵਿੱਚ ਜੋ ਸਮਾਂ ਲਗਦਾ ਹੈ, ਉਹ ਕਰੀਬ-ਕਰੀਬ ਅੱਧਾ ਹੋ ਜਾਵੇਗਾ। ਇਸ ਨਾਲ ਨਾ ਕੇਵਲ ਦੇਹਰਾਦੂਨ ਦੇ ਲੋਕਾਂ ਨੂੰ ਫਾਇਦਾ ਪਹੁੰਚੇਗਾ ਬਲਕਿ ਹਰਿਦੁਆਰ, ਮੁਜ਼ੱਫਰਨਗਰ,  ਸ਼ਾਮਲੀ, ਬਾਗ਼ਪਤ ਅਤੇ ਮੇਰਠ ਜਾਣ ਵਾਲਿਆਂ ਨੂੰ ਵੀ ਸੁਵਿਧਾ ਹੋਵੇਗੀ। ਇਹ ਆਰਥਿਕ ਗਲਿਆਰਾ ਹੁਣ ਦਿੱਲੀ ਤੋਂ ਹਰਿਦੁਆਰ ਆਉਣ-ਜਾਣ ਦੇ ਸਮੇਂ ਨੂੰ ਵੀ ਘੱਟ ਕਰ ਦੇਵੇਗਾ। ਹਰਿਦੁਆਰ ਰਿੰਗ ਰੋਡ ਪ੍ਰੋਜੈਕਟ ਨਾਲ ਹਰਿਦੁਆਰ ਸ਼ਹਿਰ ਨੂੰ ਜਾਮ ਦੀ ਵਰ੍ਹਿਆਂ ਪੁਰਾਣੀ ਸਮੱਸਿਆ ਤੋਂ ਮੁਕਤੀ ਮਿਲੇਗੀ। ਇਸ ਤੋਂ ਕੁਮਾਊਂ ਖੇਤਰ ਦੇ ਨਾਲ ਸੰਪਰਕ ਵੀ ਹੋਰ ਅਸਾਨ ਹੋਵੇਗਾ। ਇਸ ਦੇ ਇਲਾਵਾ ਰਿਸ਼ੀਕੇਸ਼ ਦੀ ਪਹਿਚਾਣ,  ਸਾਡੇ ਲਕਸ਼ਮਣ ਝੂਲਾ ਪੁਲ਼ ਦੇ ਨੇੜੇ, ਇੱਕ ਨਵੇਂ ਪੁਲ਼ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਹੈ।

ਭਾਈਓ ਅਤੇ ਭੈਣੋਂ,

ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇ ਵਾਤਾਵਰਣ ਸੁਰੱਖਿਆ ਦੇ ਨਾਲ ਵਿਕਾਸ ਦੇ ਸਾਡੇ ਮਾਡਲ ਦਾ ਵੀ ਪ੍ਰਮਾਣ ਹੋਵੇਗਾ। ਇਸ ਵਿੱਚ ਇੱਕ ਤਰਫ਼ ਉਦਯੋਗਾਂ ਦਾ ਕੌਰੀਡੋਰ ਹੋਵੇਗਾ ਤਾਂ ਇਸੇ ਵਿੱਚ ਏਸ਼ੀਆ ਦਾ ਸਭ ਤੋਂ ਬੜਾ elevated wildlife corridor ਵੀ ਬਣੇਗਾ। ਇਹ ਕੌਰੀਡੋਰ ਯਾਤਾਯਾਤ ਤਾਂ ਸਰਲ ਕਰੇਗਾ ਹੀ, ਜੰਗਲੀ ਜੀਵਾਂ ਨੂੰ ਵੀ ਸੁਰੱਖਿਅਤ ਆਉਣ-ਜਾਣ ਵਿੱਚ ਮਦਦ ਕਰੇਗਾ।

ਸਾਥੀਓ,

ਉੱਤਰਾਖੰਡ ਵਿੱਚ ਔਸ਼ਧੀ ਗੁਣਾਂ ਵਾਲੀਆਂ ਜੋ ਜੜੀਆਂ-ਬੂਟੀਆਂ ਹਨ, ਜੋ ਕੁਦਰਤੀ ਉਤਪਾਦ ਹਨ, ਉਨ੍ਹਾਂ ਦੀ ਮੰਗ ਦੁਨੀਆ ਭਰ ਵਿੱਚ ਹੈ। ਹੁਣ ਉੱਤਰਾਖੰਡ ਦੀ ਇਸ ਸਮਰੱਥਾ ਦਾ ਵੀ ਪੂਰਾ ਉਪਯੋਗ ਨਹੀਂ ਹੋ ਸਕਿਆ ਹੈ।  ਹੁਣ ਜੋ ਆਧੁਨਿਕ ਇਤਰ ਅਤੇ ਸੁਗੰਧ ਪ੍ਰਯੋਗਸ਼ਾਲਾ ਬਣੀ ਹੈ, ਉਹ ਉੱਤਰਾਖੰਡ ਦੀ ਸਮਰੱਥਾ ਨੂੰ ਹੋਰ ਵਧਾਏਗੀ।

ਭਾਈਓ ਅਤੇ ਭੈਣੋਂ,

ਸਾਡੇ ਪਹਾੜ, ਸਾਡਾ ਸੱਭਿਆਚਾਰ-ਸਾਡੀ ਆਸਥਾ ਦੇ ਗੜ੍ਹ ਤਾਂ ਹਨ ਹੀ, ਇਹ ਸਾਡੇ ਦੇਸ਼ ਦੀ ਸੁਰੱਖਿਆ  ਦੇ ਵੀ ਕਿਲ੍ਹੇ ਹਨ। ਪਹਾੜਾਂ ਵਿੱਚ ਰਹਿਣ ਵਾਲਿਆਂ ਦਾ ਜੀਵਨ ਸੁਗਮ ਬਣਾਉਣਾ ਦੇਸ਼ ਦੀਆਂ ਸਭ ਤੋਂ ਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਲੇਕਿਨ ਦੁਰਭਾਗ ਨਾਲ ਦਹਾਕਿਆਂ ਤੱਕ ਜੋ ਸਰਕਾਰ ਵਿੱਚ ਰਹੇ, ਉਨ੍ਹਾਂ ਦੀ ਨੀਤੀ ਅਤੇ ਰਣਨੀਤੀ ਵਿੱਚ ਦੂਰ-ਦੂਰ ਤੱਕ ਇਹ ਚਿੰਤਨ ਕਿਤੇ ਨਹੀਂ ਸੀ। ਉਨ੍ਹਾਂ ਦੇ ਲਈ ਉੱਤਰਾਖੰਡ ਹੋਵੇ ਜਾਂ ਹਿੰਦੁਸਤਾਨ ਦੇ ਹੋਰ ਖੇਤਰ, ਉਨ੍ਹਾਂ ਦਾ ਇੱਕ ਹੀ ਇਰਾਦਾ ਰਹਿੰਦਾ ਸੀ, ਆਪਣੀ ਤਿਜੌਰੀ ਭਰਨਾ, ਆਪਣੇ ਘਰ ਭਰਨਾ, ਅਪਣਿਆਂ ਦਾ ਹੀ ਖਿਆਲ ਰੱਖਣਾ।

ਭਾਈਓ ਅਤੇ ਭੈਣੋਂ, 

ਸਾਡੇ ਲਈ ਉੱਤਰਾਖੰਡ, ਤਪ ਅਤੇ ਤਪੱਸਿਆ ਦਾ ਮਾਰਗ ਹੈ। ਸਾਲ 2007 ਤੋਂ 2014 ਦੇ ਦਰਮਿਆਨ ਜੋ ਕੇਂਦਰ ਦੀ ਸਰਕਾਰ ਸੀ, ਉਸ ਨੇ ਸੱਤ ਸਾਲ ਵਿੱਚ ਉੱਤਰਾਖੰਡ ਵਿੱਚ ਕੇਵਲ, ਸਾਡੇ ਪਹਿਲਾਂ ਜੋ ਸਰਕਾਰ ਸੀ ਉਸ ਨੇ 7 ਸਾਲ ਵਿੱਚ ਕੀ ਕੰਮ ਕੀਤਾ? ਪਹਿਲਾਂ ਦੀ ਸਰਕਾਰ ਨੇ 7 ਸਾਲ ਵਿੱਚ ਉੱਤਰਾਖੰਡ ਵਿੱਚ ਕੇਵਲ 288, 300 ਕਿਲੋਮੀਟਰ ਵੀ ਨਹੀਂ, ਕੇਵਲ 288 ਕਿਲੋਮੀਟਰ ਨੈਸ਼ਨਲ ਹਾਈਵੇ ਬਣਾਏ ਸਨ।  ਜਦਕਿ ਸਾਡੀ ਸਰਕਾਰ ਨੇ ਆਪਣੇ ਸੱਤ ਸਾਲ ਵਿੱਚ ਉੱਤਰਾਖੰਡ ਵਿੱਚ 2 ਹਜ਼ਾਰ ਕਿਲੋਮੀਟਰ ਤੋਂ ਅਧਿਕ ਲੰਬਾਈ ਦੇ ਨੈਸ਼ਨਲ ਹਾਈਵੇ ਦਾ ਨਿਰਮਾਣ ਕੀਤਾ ਹੈ। ਅੱਜ ਦੱਸੋ ਭਾਈਓ-ਭੈਣੋਂ, ਇਸ ਨੂੰ ਤੁਸੀਂ ਕੰਮ ਮੰਨਦੇ ਹੋ ਜਾਂ ਨਹੀਂ ਮੰਨਦੇ ਹੋ? ਕੀ ਇਸ ਵਿੱਚ ਲੋਕਾਂ ਦੀ ਭਲਾਈ ਹੈ ਕਿ ਨਹੀਂ ਹੈ? ਇਸ ਨਾਲ ਉੱਤਰਾਖੰਡ ਦਾ ਭਲਾ ਹੋਵੇਗਾ ਕਿ ਨਹੀਂ ਹੋਵੇਗਾ? ਤੁਹਾਡੀਆਂ ਭਾਵੀ ਪੀੜ੍ਹੀਆਂ ਦਾ ਭਲਾ ਹੋਵੇਗਾ ਕਿ ਨਹੀਂ ਹੋਵੇਗਾ? ਉੱਤਰਾਖੰਡ ਦੇ ਨੌਜਵਾਨਾਂ ਦਾ ਭਾਗ  ਖੁਲ੍ਹੇਗਾ ਕਿ ਨਹੀਂ ਖੁਲ੍ਹੇਗਾ? ਇਤਨਾ ਹੀ ਨਹੀਂ, ਪਹਿਲਾਂ ਦੀ ਸਰਕਾਰ ਨੇ ਉੱਤਰਾਖੰਡ ਵਿੱਚ ਨੈਸ਼ਨਲ ਹਾਈਵੇ ’ਤੇ 7 ਸਾਲ ਵਿੱਚ 600 ਕਰੋੜ ਦੇ ਆਸਪਾਸ ਖਰਚ ਕੀਤਾ। ਹੁਣ ਜਰਾ ਸੁਣ ਲਵੋ ਜਦਕਿ ਸਾਡੀ ਸਰਕਾਰ ਇਨ੍ਹਾਂ ਸੱਤ ਸਾਢੇ ਸੱਤ ਸਾਲ ਵਿੱਚ 12 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰ ਚੁੱਕੀ ਹੈ, ਕਿੱਥੇ 600 ਕਰੋੜ ਅਤੇ ਕਿੱਥੇ 12000 ਕਰੋੜ ਰੁਪਿਆ। ਤੁਸੀਂ ਮੈਨੂੰ ਦੱਸੋ, ਸਾਡੇ ਲਈ ਉੱਤਰਾਖੰਡ ਪ੍ਰਾਥਮਿਕਤਾ ਹੈ ਕਿ ਨਹੀਂ ਹੈ? ਤੁਹਾਨੂੰ ਵਿਸ਼ਵਾਸ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ?  ਅਸੀਂ ਕਰਕੇ ਦਿਖਾਇਆ ਹੈ ਕਿ ਨਹੀਂ ਦਿਖਾਇਆ? ਅਸੀਂ ਜੀ-ਜਾਨ ਨਾਲ ਉੱਤਰਾਖੰਡ ਲਈ ਕੰਮ ਕਰਦੇ ਹਾਂ ਕਿ ਨਹੀਂ ਕਰਦੇ ਹਾਂ?

ਅਤੇ ਭਾਈਓ ਅਤੇ ਭੈਣੋਂ,

ਇਹ ਸਿਰਫ਼ ਇੱਕ ਅੰਕੜਾ ਭਰ ਨਹੀਂ ਹੈ। ਜਦੋਂ ਇਨਫ੍ਰਾਸਟ੍ਰਕਚਰ ਦੇ ਇਤਨੇ ਬੜੇ ਪ੍ਰੋਜੈਕਟਸ ’ਤੇ ਕੰਮ ਹੁੰਦਾ ਹੈ, ਤਾਂ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਸੀਮਿੰਟ ਚਾਹੀਦਾ ਹੈ, ਲੋਹਾ ਚਾਹੀਦਾ ਹੈ, ਲੱਕੜੀ ਚਾਹੀਦੀ ਹੈ, ਇੱਟ ਚਾਹੀਦੀ ਹੈ, ਪੱਥਰ ਚਾਹੀਦਾ ਹੈ, ਮਜ਼ਦੂਰੀ ਕਰਨ ਵਾਲੇ ਲੋਕ ਚਾਹੀਦੇ ਹਨ, ਉੱਦਮੀ ਲੋਕ ਚਾਹੀਦੇ ਹਨ, ਸਥਾਨਕ ਨੌਜਵਾਨਾਂ ਨੂੰ ਅਨੇਕ ਪ੍ਰਕਾਰ ਦਾ ਲਾਭ ਦਾ ਅਵਸਰ ਪੈਦਾ ਹੁੰਦਾ ਹੈ। ਇਨ੍ਹਾਂ ਕੰਮਾਂ ਵਿੱਚ ਜੋ ਸ਼੍ਰਮਿਕ ਲਗਦੇ ਹਨ, ਇੰਜੀਨੀਅਰ ਲਗਦੇ ਹਨ, ਮੈਨੇਜਮੈਂਟ ਲਗਦਾ ਹੈ, ਉਹ ਵੀ ਅਧਿਕਤਰ ਸਥਾਨਕ ਪੱਧਰ ’ਤੇ ਹੀ ਜੁਟਾਏ ਜਾਂਦੇ ਹਨ। ਇਸ ਲਈ ਇਨਫ੍ਰਾਸਟ੍ਰਕਚਰ ਦੇ ਇਹ ਪ੍ਰੋਜੈਕਟ,  ਆਪਣੇ ਨਾਲ ਉੱਤਰਾਖੰਡ ਵਿੱਚ ਰੋਜ਼ਗਾਰ ਦਾ ਇੱਕ ਨਵਾਂ ਈਕੋਸਿਸਟਮ ਬਣਾ ਰਹੇ ਹਨ,  ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਨ। ਅੱਜ ਮੈਂ ਗਰਵ (ਮਾਣ) ਨਾਲ ਕਹਿ ਸਕਦਾ ਹਾਂ, ਪੰਜ ਸਾਲ ਪਹਿਲਾਂ ਮੈਂ ਕਿਹਾ ਸੀ, ਜੋ ਕਿਹਾ ਸੀ ਉਸ ਨੂੰ ਦੁਬਾਰਾ ਯਾਦ ਕਰਾਉਣ ਦੀ ਤਾਕਤ ਰਾਜਨੇਤਾਵਾਂ ਵਿੱਚ ਜਰਾ ਘੱਟ ਹੁੰਦੀ ਹੈ, ਮੇਰੇ ਵਿੱਚ ਹੈ। ਯਾਦ ਕਰ ਲੈਣਾ ਮੈਂ ਕੀ ਕਿਹਾ ਸੀ ਅਤੇ ਅੱਜ ਮੈਂ ਗਰਵ (ਮਾਣ) ਨਾਲ ਕਹਿ ਸਕਦਾ ਹਾਂ ਉੱਤਰਾਖੰਡ ਕ ਪਾਣੀ ਔਰ ਜਵਨਿ ਉੱਤਰਾਖੰਡ ਕ ਕਾਮ ਹੀ ਆਲੀ!( उत्तराखंड क पाणी और जवनि उत्तराखंड क काम ही आली!)

ਸਾਥੀਓ,

ਸੀਮਾਵਰਤੀ ਪਹਾੜੀ ਖੇਤਰਾਂ ਦੇ ਇਨਫ੍ਰਾਸਟ੍ਰਕਚਰ ’ਤੇ ਵੀ ਪਹਿਲਾਂ ਦੀਆਂ ਸਰਕਾਰਾਂ ਨੇ ਉਤਨੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ, ਜਿਤਨਾ ਕਰਨਾ ਚਾਹੀਦਾ ਸੀ। ਬਾਰਡਰ  ਦੇ ਪਾਸ ਸੜਕਾਂ ਬਣੀਆਂ, ਪੁਲ਼ ਬਣੇ,  ਇਸ ਵੱਲ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਵੰਨ ਰੈਂਕ ਵੰਨ ਪੈਨਸ਼ਨ ਹੋਵੇ, ਆਧੁਨਿਕ ਅਸਤਰ-ਸ਼ਸਤਰ ਹੋਣ, ਜਾਂ ਫਿਰ ਆਤੰਕੀਆਂ ਨੂੰ ਮੂੰਹਤੋੜ ਜਵਾਬ ਦੇਣਾ ਹੋਵੇ, ਜਿਵੇਂ ਉਨ੍ਹਾਂ ਲੋਕਾਂ ਨੇ ਹਰ ਪੱਧਰ ’ਤੇ ਸੈਨਾ ਨੂੰ ਨਿਰਾਸ਼ ਕਰਨ ਦੀ, ਨਿਰਉਸ਼ਾਹਿਤ ਕਰਨ ਦੀ ਮੰਨੋ ਕਸਮ ਖਾ ਰੱਖੀ ਸੀ। ਲੇਕਿਨ ਅੱਜ ਜੋ ਸਰਕਾਰ ਹੈ, ਉਹ ਦੁਨੀਆ ਦੇ ਕਿਸੇ ਦੇਸ਼ ਦੇ ਦਬਾਅ ਵਿੱਚ ਨਹੀਂ ਆ ਸਕਦੀ। ਅਸੀਂ ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ ਦੇ ਮੰਤਰ ’ਤੇ ਚਲਣ ਵਾਲੇ ਲੋਕ ਹਾਂ। ਅਸੀਂ ਸੀਮਾਵਰਤੀ ਪਹਾੜੀ ਖੇਤਰਾਂ ਵਿੱਚ ਸੈਂਕੜੇ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਹਨ। ਮੌਸਮ ਅਤੇ ਭੂਗੋਲ ਦੀਆਂ ਕਠਿਨ ਪਰਿਸਥਿਤੀਆਂ ਦੇ ਬਾਵਜੂਦ ਇਹ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਅਤੇ ਇਹ ਕੰਮ ਕਿਤਨਾ ਅਹਿਮ ਹੈ, ਇਹ ਉੱਤਰਾਖੰਡ ਦਾ ਹਰ ਪਰਿਵਾਰ, ਫੌਜ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਵਾਲਾ ਪਰਿਵਾਰ, ਜ਼ਿਆਦਾ ਅੱਛੀ ਤਰ੍ਹਾਂ ਸਮਝ ਸਕਦਾ ਹੈ।

ਸਾਥੀਓ,

ਇੱਕ ਸਮਾਂ ਪਹਾੜ ’ਤੇ ਰਹਿਣ ਵਾਲੇ ਲੋਕ, ਵਿਕਾਸ ਦੀ ਮੁੱਖ ਧਾਰਾ ਨਾਲ ਜੁੜਨ ਦਾ ਸੁਪਨਾ ਹੀ ਦੇਖਦੇ ਰਹਿ ਜਾਂਦੇ ਸਨ। ਪੀੜ੍ਹੀਆਂ ਬੀਤ ਜਾਂਦੀਆਂ ਸਨ, ਉਹ ਇਹੀ ਸੋਚਦੇ ਸਨ ਸਾਨੂੰ ਕਦੋਂ ਉਚਿਤ ਬਿਜਲੀ ਮਿਲੇਗੀ, ਸਾਨੂੰ ਕਦੋਂ ਪੱਕੇ ਘਰ ਬਣ ਕੇ ਮਿਲਣਗੇ? ਸਾਡੇ ਪਿੰਡ ਤੱਕ ਸੜਕ ਆਵੇਗੀ ਜਾਂ ਨਹੀਂ?  ਚੰਗੀ ਮੈਡੀਕਲ ਸੁਵਿਧਾ ਮਿਲੇਗੀ ਜਾਂ ਨਹੀਂ ਅਤੇ ਪਲਾਇਨ ਦਾ ਸਿਲਸਿਲਾ ਆਖ਼ਿਰਕਾਰ ਕਦੋਂ ਰੁਕੇਗਾ?  ਜਾਣੇ ਕਿਤਨੇ ਹੀ ਪ੍ਰਸ਼ਨ ਇੱਥੋਂ ਦੇ ਲੋਕਾਂ ਦੇ ਮਨ ਵਿੱਚ ਸਨ।

ਲੇਕਿਨ ਸਾਥੀਓ,

ਜਦੋਂ ਕੁਝ ਕਰਨ ਦਾ ਜਨੂਨ ਹੋਵੇ ਤਾਂ ਸੂਰਤ ਵੀ ਬਦਲਦੀ ਹੈ ਅਤੇ ਸੀਰਤ ਵੀ ਬਦਲਦੀ ਹੈ। ਅਤੇ ਤੁਹਾਡਾ ਇਹ ਸੁਪਨਾ ਪੂਰਾ ਕਰਨ ਦੇ ਲਈ ਅਸੀਂ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਅੱਜ ਸਰਕਾਰ ਇਸ ਗੱਲ ਦਾ ਇੰਤਜ਼ਾਰ ਨਹੀਂ ਕਰਦੀ ਕਿ ਨਾਗਰਿਕ ਉਸ ਦੇ ਪਾਸ ਆਪਣੀ ਸਮੱਸਿਆ ਲੈ ਕੇ ਆਉਣਗੇ ਤਦ ਸਰਕਾਰ ਕੁਝ ਸੋਚੇਗੀ ਅਤੇ ਕਦਮ  ਉਠਾਵੇਗੀ। ਹੁਣ ਸਰਕਾਰ ਐਸੀ ਹੈ ਜੋ ਸਿੱਧੇ ਨਾਗਰਿਕਾਂ ਦੇ ਪਾਸ ਜਾਂਦੀ ਹੈ। ਤੁਸੀਂ ਯਾਦ ਕਰੋ, ਇੱਕ ਸਮਾਂ ਸੀ ਜਦੋਂ ਉੱਤਰਾਖੰਡ ਵਿੱਚ ਸਵਾ ਲੱਖ ਘਰਾਂ ਵਿੱਚ ਨਲ ਸੇ ਜਲ ਪਹੁੰਚਦਾ ਸੀ। ਅੱਜ ਸਾਢੇ 7 ਲੱਖ ਤੋਂ ਵੀ ਅਧਿਕ ਘਰਾਂ ਵਿੱਚ ਨਲ ਸੇ ਜਲ ਪਹੁੰਚ ਰਿਹਾ ਹੈ। ਹੁਣ ਘਰ ਵਿੱਚ ਕਿਚਨ ਤੱਕ ਨਲ ਸੇ ਜਲ ਆਏ ਹਨ ਤਾਂ ਇਹ ਮਾਤਾਵਾਂ-ਭੈਣਾਂ ਮੈਨੂੰ ਅਸ਼ੀਰਵਾਦ  ਦੇਣਗੀਆਂ ਕਿ ਨਹੀਂ ਦੇਣਗੀਆਂ? ਸਾਨੂੰ ਸਭ ਨੂੰ ਅਸ਼ੀਰਵਾਦ ਦੇਣਗੇ ਕਿ ਨਹੀਂ ਦੇਣਗੇ? ਨਲ ਸੇ ਜਲ ਆਉਂਦਾ ਹੈ ਤਾਂ ਮਾਤਾਵਾਂ-ਭੈਣਾਂ ਦਾ ਕਸ਼ਟ ਦੂਰ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਉਨ੍ਹਾਂ ਨੂੰ ਸੁਵਿਧਾ ਮਿਲਦੀ ਹੈ ਕਿ ਨਹੀਂ ਮਿਲਦੀ ਹੈ? ਅਤੇ ਇਹ ਕੰਮ, ਜਲ ਜੀਵਨ ਮਿਸ਼ਨ ਸ਼ੁਰੂ ਹੋਣ ਦੇ ਦੋ ਸਾਲ ਦੇ ਅੰਦਰ-ਅੰਦਰ ਅਸੀਂ ਕਰ ਦਿੱਤਾ ਹੈ। ਇਸ ਦਾ ਬਹੁਤ ਬੜਾ ਲਾਭ ਉੱਤਰਾਖੰਡ ਦੀਆਂ ਮਾਤਾਵਾਂ ਨੂੰ ਭੈਣਾਂ ਨੂੰ, ਇੱਥੋਂ ਦੀਆਂ ਮਹਿਲਾਵਾਂ ਨੂੰ ਹੋਇਆ ਹੈ। ਉੱਤਰਾਖੰਡ ਦੀਆਂ ਮਾਤਾਵਾਂ-ਭੈਣਾਂ-ਬੇਟੀਆਂ ਨੇ ਹਮੇਸ਼ਾ ਸਾਡੇ ਸਭ ’ਤੇ ਇਤਨਾ ਸਨੇਹ ਦਿਖਾਇਆ ਹੈ। ਅਸੀਂ ਸਾਰੇ ਦਿਨ ਰਾਤ ਮਿਹਨਤ ਕਰਕੇ, ਇਮਾਨਦਾਰੀ ਨਾਲ ਕੰਮ ਕਰਕੇ, ਸਾਡੀਆਂ ਇਨ੍ਹਾਂ ਮਾਤਾਵਾਂ-ਭੈਣਾਂ ਦਾ ਜੀਵਨ ਅਸਾਨ ਬਣਾ ਕੇ, ਉਨ੍ਹਾਂ ਦਾ ਰਿਣ ਚੁਕਾਉਣ ਦਾ ਨਿਰੰਤਰ ਪ੍ਰਯਾਸ ਕਰ ਰਹੇ ਹਾਂ।

ਸਾਥੀਓ,

ਡਬਲ ਇੰਜਣ ਦੀ ਸਰਕਾਰ ਵਿੱਚ ਉੱਤਰਾਖੰਡ ਦੇ ਹੈਲਥ ਇਨਫ੍ਰਾਸਟ੍ਰਕਚਰ ’ਤੇ ਵੀ ਅਭੂਤਪੂਰਵ ਕੰਮ ਹੋ ਰਿਹਾ ਹੈ। ਉੱਤਰਾਖੰਡ ਵਿੱਚ 3 ਨਵੇਂ ਮੈਡੀਕਲ ਕਾਲਜ ਸਵੀਕ੍ਰਿਤ ਕੀਤੇ ਗਏ ਹਨ। ਇਤਨੇ ਛੋਟੇ ਜਿਹੇ ਰਾਜ ਵਿੱਚ 3 ਨਵੇਂ ਮੈਡੀਕਲ ਕਾਲਜ ਅੱਜ ਹਰਿਦੁਆਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਰਿਸ਼ੀਕੇਸ਼ ਏਮਸ ਤਾਂ ਸੇਵਾਵਾਂ ਦੇ ਹੀ ਰਿਹਾ ਹੈ, ਕੁਮਾਊਂ ਵਿੱਚ ਸੈਟੇਲਾਈਟ ਸੈਂਟਰ ਵੀ ਜਲਦੀ ਹੀ ਸੇਵਾ ਦੇਣੀ ਸ਼ੁਰੂ ਕਰ ਦੇਵੇਗਾ। ਟੀਕਾਕਰਣ ਦੇ ਮਾਮਲੇ ਵਿੱਚ ਵੀ ਉੱਤਰਾਖੰਡ ਅੱਜ ਦੇਸ਼ ਦੇ ਮੋਹਰੀ ਰਾਜਾਂ ਵਿੱਚ ਹੈ ਅਤੇ ਇਸ ਦੇ ਲਈ ਮੈਂ ਧਾਮੀ ਜੀ ਨੂੰ, ਉਨ੍ਹਾਂ ਦੇ ਸਾਥੀਆਂ ਨੂੰ ਪੂਰੀ ਉੱਤਰਾਖੰਡ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ। ਅਤੇ ਇਸ ਦੇ ਪਿੱਛੇ ਵੀ ਬਿਹਤਰ ਮੈਡੀਕਲ ਇਨਫ੍ਰਾਸਟ੍ਰਕਚਰ ਦੀ ਬਹੁਤ ਬੜੀ ਭੂਮਿਕਾ ਹੈ। ਇਸ ਕੋਰੋਨਾ ਕਾਲ ਵਿੱਚ ਉੱਤਰਾਖੰਡ ਵਿੱਚ 50 ਤੋਂ ਅਧਿਕ ਨਵੇਂ ਆਕਸੀਜਨ ਪਲਾਂਟਸ ਵੀ ਲਗਾਏ ਗਏ ਹਨ।

ਸਾਥੀਓ,

ਬਹੁਤ ਸਾਰੇ ਲੋਕ ਚਾਹੁੰਦੇ ਹਨ, ਤਹਾਡੇ ਵਿੱਚੋਂ ਸਭ ਦੇ ਮਨ ਵਿੱਚ ਵਿਚਾਰ ਆਉਂਦਾ ਹੋਵੇਗਾ, ਹਰ ਕੋਈ ਚਾਹੁੰਦਾ ਹੋਵੇਗਾ ਉਸ ਦੀ ਸੰਤਾਨ ਡਾਕਟਰ ਬਣੇ, ਉਸ ਦੀ ਸੰਤਾਨ ਇੰਜੀਨੀਅਰ ਬਣੇ,  ਉਨ੍ਹਾਂ ਦੀ ਸੰਤਾਨ ਮੈਨੇਜਮੇਂਟ ਦੇ ਖੇਤਰ ਵਿੱਚ ਜਾਵੇ। ਲੇਕਿਨ ਅਗਰ ਨਵੇਂ ਸੰਸਥਾਨ ਬਣੇ ਹੀ ਨਹੀਂ, ਸੀਟਾਂ ਦੀ ਸੰਖਿਆ ਵਧੇ ਹੀ ਨਹੀਂ, ਤਾਂ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਕੀ, ਤੁਹਾਡਾ ਬੇਟਾ ਡਾਕਟਰ ਬਣ ਸਕਦਾ ਹੈ ਕੀ, ਤੁਹਾਡੀ ਬੇਟੀ ਡਾਕਟਰ ਬਣ ਸਕਦੀ ਹੈ ਕੀ? ਅੱਜ ਦੇਸ਼ ਵਿੱਚ ਬਣ ਰਹੇ ਨਵੇਂ ਮੈਡੀਕਲ ਕਾਲਜ, ਨਵੇਂ IIT, ਨਵੇਂ IIM, ਵਿਦਿਆਰਥੀਆਂ ਦੇ ਲਈ ਪ੍ਰੋਫੈਸ਼ਨਲ ਕੋਰਸ ਦੀਆਂ ਵਧ ਰਹੀਆਂ ਸੀਟਾਂ, ਦੇਸ਼ ਦੀ ਵਰਤਮਾਨ ਅਤੇ ਭਾਵੀ ਪੀੜ੍ਹੀ ਦੇ ਭਵਿੱਖ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੀਆਂ ਹਨ। ਅਸੀਂ ਸਾਧਾਰਣ ਮਾਨਵੀ ਦੀ ਸਮਰੱਥਾ ਨੂੰ ਵਧਾ ਕੇ, ਉਸ ਨੂੰ ਸਸ਼ਕਤ ਕਰਕੇ, ਉਸ ਦੀ ਸਮਰੱਥਾ ਵਧਾ ਕੇ, ਉਸ ਨੂੰ ਸਨਮਾਨ ਦੇ ਨਾਲ ਜਿਊਣ ਦੇ ਨਵੇਂ ਅਵਸਰ ਦੇ ਰਹੇ ਹਨ।

ਸਾਥੀਓ,

ਸਮੇਂ ਦੇ ਨਾਲ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਅਨੇਕ ਪ੍ਰਕਾਰ ਦੀਆਂ ਵਿਕ੍ਰਿਤੀਆਂ ਆ ਗਈਆਂ ਹੈ ਅਤੇ ਅੱਜ ਇਸ ਬਾਰੇ ਵੀ ਮੈਂ ਉੱਤਰਾਖੰਡ ਦੀ ਪਵਿੱਤਰ ਧਰਤੀ ’ਤੇ ਕੁਝ ਗੱਲ ਦੱਸਣਾ ਚਾਹੁੰਦਾ ਹਾਂ।  ਕੁਝ ਰਾਜਨੀਤਕ ਦਲਾਂ ਦੁਆਰਾ, ਸਮਾਜ ਵਿੱਚ ਭੇਦ ਕਰਕੇ, ਸਿਰਫ਼ ਇੱਕ ਤਬਕੇ ਨੂੰ, ਚਾਹੇ ਉਹ ਆਪਣੀ ਜਾਤੀ ਦਾ ਹੋਵੇ, ਕਿਸੇ ਖਾਸ ਧਰਮ ਦਾ ਹੋਵੇ, ਜਾਂ ਆਪਣੇ ਛੋਟੇ ਜਿਹੇ ਇਲਾਕੇ ਦੇ ਦਾਇਰੇ ਦਾ ਹੋਵੇ, ਉਸੇ ਦੀ ਤਰਫ਼ ਧਿਆਨ ਦੇਣਾ। ਇਹੀ ਪ੍ਰਯਾਸ ਹੋਏ ਹਨ ਅਤੇ ਉਸ ਵਿੱਚ ਹੀ ਉਨ੍ਹਾਂ ਨੂੰ ਵੋਟ ਬੈਂਕ ਨਜ਼ਰ  ਆਉਂਦੀ ਹੈ। ਇਤਨਾ ਸੰਭਾਲ ਲਓ, ਵੋਟਬੈਂਕ ਬਣਾ ਦਿਓ, ਗੱਡੀ ਚਲਦੀ ਰਹੇਗੀ। ਇਨ੍ਹਾਂ ਰਾਜਨੀਤਕ ਦਲਾਂ ਨੇ ਇੱਕ ਹੋਰ ਤਰੀਕਾ ਵੀ ਅਪਣਾਇਆ ਹੈ। ਉਨ੍ਹਾਂ ਦੀਆਂ ਵਿਕ੍ਰਿਤੀਆਂ ਦਾ ਇੱਕ ਰੂਪ ਇਹ ਵੀ ਹੈ ਅਤੇ ਉਹ ਰਸਤਾ ਹੈ ਜਨਤਾ ਨੂੰ ਮਜ਼ਬੂਤ ਨਹੀਂ ਹੋਣ ਦੇਣਾ, ਬਰਾਬਰ ਕੋਸ਼ਿਸ਼ ਕਰਨਾ ਕਿ ਜਨਤਾ ਕਦੇ ਮਜ਼ਬੂਤ ਨਾ ਹੋ ਜਾਵੇ। ਉਹ ਤਾਂ ਇਹੀ ਚਾਹੁੰਦੇ ਰਹੇ, ਇਹ ਜਨਤਾ-ਜਨਾਰਦਨ ਹਮੇਸ਼ਾ ਮਜਬੂਰ ਬਣੀ ਰਹੇ, ਮਜਬੂਰ ਬਣਾਓ, ਜਨਤਾ ਨੂੰ ਆਪਣਾ ਮੁਹਤਾਜ ਬਣਾਓ ਤਾਕਿ ਉਨ੍ਹਾਂ ਦਾ ਤਾਜ ਸਲਾਮਤ ਰਹੇ। ਇਸ ਵਿਕ੍ਰਿਤ ਰਾਜਨੀਤੀ ਦਾ ਅਧਾਰ ਰਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰੋ। ਉਨ੍ਹਾਂ ਨੂੰ ਆਸ਼ਰਿਤ ਬਣਾ ਕੇ ਰੱਖੋ। ਇਨ੍ਹਾਂ ਦੇ ਸਾਰੇ ਪ੍ਰਯਾਸ ਇਸੇ ਦਿਸ਼ਾ ਵਿੱਚ ਹੋਏ ਕਿ ਜਨਤਾ-ਜਨਾਰਦਨ ਨੂੰ ਤਾਕਤਵਰ ਨਹੀਂ ਬਣਨ ਦੇਣਾ ਹੈ। ਬਦਕਿਸਮਤੀ ਨਾਲ, ਇਨ੍ਹਾਂ ਰਾਜਨੀਤਕ ਦਲਾਂ ਨੇ ਲੋਕਾਂ ਵਿੱਚ ਇਹ ਸੋਚ ਪੈਦਾ ਕਰ ਦਿੱਤੀ ਕਿ ਸਰਕਾਰ ਹੀ ਸਾਡੀ ਮਾਈ-ਬਾਪ ਹੈ, ਹੁਣ ਜੋ ਕੁਝ ਵੀ ਮਿਲੇਗਾ ਸਰਕਾਰ ਤੋਂ ਹੀ ਮਿਲੇਗਾ, ਤਦ ਹੀ ਸਾਡਾ ਗੁਜਾਰਾ ਹੋਵੇਗਾ। ਲੋਕਾਂ ਦੇ ਮਨ ਵਿੱਚ ਵੀ ਇਹ ਘਰ ਕਰ ਗਿਆ। ਯਾਨੀ ਇੱਕ ਤਰ੍ਹਾਂ ਨਾਲ ਦੇਸ਼ ਦੇ ਸਾਧਾਰਣ ਮਾਨਵੀ ਦਾ ਸਵੈਅਭਿਮਾਨ, ਉਸ ਦਾ ਗੌਰਵ ਸੋਚੀ-ਸਮਝੀ ਰਣਨੀਤੀ ਦੇ ਤਹਿਤ ਕੁਚਲ ਦਿੱਤਾ ਗਿਆ, ਉਸ ਨੂੰ ਆਸ਼ਰਿਤ ਬਣਾ ਦਿੱਤਾ ਗਿਆ ਅਤੇ ਦੁਖਦ ਇਹ ਕਿ ਇਹ ਸਭ ਕਰਦੇ ਰਹੇ ਅਤੇ ਕਦੇ ਕਿਸੇ ਨੂੰ ਭਿਣਕ ਤੱਕ ਨਹੀਂ ਆਉਣ ਦਿੱਤੀ। ਲੇਕਿਨ ਇਸ ਸੋਚ, ਇਸ ਅਪ੍ਰੋਚ ਤੋਂ ਅਲੱਗ, ਅਸੀਂ ਇੱਕ ਨਵਾਂ ਰਸਤਾ ਚੁਣਿਆ ਹੈ। ਅਸੀਂ ਜੋ ਰਸਤਾ ਚੁਣਿਆ ਹੈ ਉਹ ਮਾਰਗ ਕਠਿਨ ਹੈ, ਉਹ ਮਾਰਗ ਮੁਸ਼ਕਿਲ ਹੈ, ਲੇਕਿਨ ਦੇਸ਼ਹਿਤ ਵਿੱਚ ਹੈ, ਦੇਸ਼ ਦੇ ਲੋਕਾਂ  ਦੇ ਹਿਤ ਵਿੱਚ ਹੈ। ਅਤੇ ਸਾਡਾ ਮਾਰਗ ਹੈ- ਸਬਕਾ ਸਾਥ-ਸਬਕਾ ਵਿਕਾਸ। ਅਸੀਂ ਕਿਹਾ ਕਿ ਜੋ ਵੀ ਯੋਜਨਾਵਾਂ ਲਿਆਵਾਂਗੇ ਸਭ ਦੇ ਲਈ ਲਿਆਵਾਂਗੇ, ਬਿਨਾ ਭੇਦਭਾਵ ਦੇ ਲਿਆਵਾਂਗੇ। ਅਸੀਂ ਵੋਟਬੈਂਕ ਦੀ ਰਾਜਨੀਤੀ ਨੂੰ ਅਧਾਰ ਨਹੀਂ ਬਣਾਇਆ ਬਲਕਿ ਲੋਕਾਂ ਦੀ ਸੇਵਾ ਨੂੰ ਪ੍ਰਾਥਮਿਕਤਾ ਦਿੱਤੀ। ਸਾਡੀ ਅਪ੍ਰੋਚ ਰਹੀ ਕਿ ਦੇਸ਼ ਨੂੰ ਮਜ਼ਬੂਤੀ ਦੇਣੀ ਹੈ। ਸਾਡਾ ਦੇਸ਼ ਕਦੋਂ ਮਜ਼ਬੂਤ ਹੋਵੇਗਾ? ਜਦੋਂ ਹਰ ਪਰਿਵਾਰ ਮਜ਼ਬੂਤ ਹੋਵੇਗਾ। ਅਸੀਂ ਅਜਿਹੇ ਸਮਾਧਾਨ ਕੱਢੇ, ਅਜਿਹੀਆਂ ਯੋਜਨਾਵਾਂ ਬਣਾਈਆਂ ਜੋ ਭਲੇ ਵੋਟਬੈਂਕ ਦੇ ਤਰਾਜੂ ਵਿੱਚ ਠੀਕ ਨਹੀਂ ਬੈਠੇ ਲੇਕਿਨ ਉਹ ਬਿਨਾ ਭੇਦਭਾਵ ਤੁਹਾਡਾ ਜੀਵਨ ਅਸਾਨ ਬਣਾਉਣਗੀਆਂ, ਤੁਹਾਨੂੰ ਨਵੇਂ ਅਵਸਰ ਦੇਣਗੀਆਂ, ਤੁਹਾਨੂੰ ਤਾਕਤਵਰ ਬਣਾਉਣਗੀਆਂ। ਅਤੇ ਤੁਸੀਂ ਵੀ ਨਹੀਂ ਚਾਹੋਗੇ ਕਿ ਤੁਸੀਂ ਆਪਣੇ ਬੱਚਿਆਂ ਲਈ ਇੱਕ ਅਜਿਹਾ ਵਾਤਾਵਰਣ ਛੱਡੋ ਜਿਸ ਵਿੱਚ ਤੁਹਾਡੇ ਬੱਚੇ ਵੀ ਹਮੇਸ਼ਾ ਆਸ਼ਰਿਤ ਜੀਵਨ ਜਿਊਣ। ਜੋ ਮੁਸੀਬਤਾਂ ਤੁਹਾਨੂੰ ਵਿਰਾਸਤ ਵਿੱਚ ਮਿਲੀਆਂ, ਜਿਨ੍ਹਾਂ ਕਠਿਨਾਈਆਂ ਵਿੱਚ ਤੁਹਾਨੂੰ ਜ਼ਿੰਦਗੀ ਗੁਜਾਰਨੀ ਪਈ ਤੁਸੀਂ ਵੀ ਨਹੀਂ ਚਾਹੋਗੇ ਕਿ ਤੁਸੀਂ ਉਹ ਵਿਰਾਸਤਾਂ, ਉਹ ਮੁਸੀਬਤਾਂ ਬੱਚਿਆਂ ਨੂੰ ਉਂਜ ਹੀ ਦੇ ਕੇ  ਜਾਓ। ਅਸੀਂ ਤੁਹਾਨੂੰ ਆਸ਼ਰਿਤ ਨਹੀਂ, ਆਤਮਨਿਰਭਰ ਬਣਾਉਣਾ ਚਾਹੁੰਦੇ ਹਾਂ। ਜਿਵੇਂ ਅਸੀਂ ਕਿਹਾ ਸੀ ਕਿ ਜੋ ਸਾਡਾ ਅੰਨਦਾਤਾ ਹੈ, ਉਹ ਊਰਜਾਦਾਤਾ ਵੀ ਬਣੇ। ਤਾਂ ਇਸ ਦੇ ਲਈ ਅਸੀਂ ਖੇਤ ਦੇ ਕਿਨਾਰੇ ਮੇਢ ’ਤੇ ਸੋਲਰ ਪੈਨਲ ਲਗਾਉਣ ਦੀ ਕੁਸੁਮ ਯੋਜਨਾ ਲੈ ਕੇ ਆਏ। ਇਸ ਨਾਲ ਕਿਸਾਨ ਨੂੰ ਖੇਤ ਵਿੱਚ ਹੀ ਬਿਜਲੀ ਪੈਦਾ ਕਰਨ ਦੀ ਸੁਵਿਧਾ ਹੋਈ। ਨਾ ਤਾਂ ਅਸੀਂ ਕਿਸਾਨ ਨੂੰ ਕਿਸੇ ’ਤੇ ਆਸ਼ਰਿਤ ਕੀਤਾ ਅਤੇ ਨਾ ਹੀ ਉਸ ਦੇ ਮਨ ਵਿੱਚ ਇਹ ਭਾਵ ਆਇਆ ਕਿ ਮੈਂ ਮੁਫ਼ਤ ਦੀ ਬਿਜਲੀ ਲੈ ਰਿਹਾ ਹਾਂ। ਅਤੇ ਇਸ ਪ੍ਰਯਤਨ ਵਿੱਚ ਵੀ ਉਸ ਨੂੰ ਬਿਜਲੀ ਵੀ ਮਿਲੀ ਅਤੇ ਦੇਸ਼ ’ਤੇ ਵੀ ਭਾਰ ਨਹੀਂ ਆਇਆ ਅਤੇ ਉਹ ਇੱਕ ਤਰ੍ਹਾਂ ਨਾਲ ਆਤਮਨਿਰਭਰ ਬਣਿਆ ਅਤੇ ਇਹ ਯੋਜਨਾ ਦੇਸ਼ ਦੇ ਕਈ ਜਗ੍ਹਾ ’ਤੇ ਸਾਡੇ ਕਿਸਾਨਾਂ ਨੇ ਲਾਗੂ ਕੀਤੀ ਹੈ। ਇਸੇ ਤਰ੍ਹਾਂ ਨਾਲ ਅਸੀਂ ਦੇਸ਼ਭਰ ਵਿੱਚ ਉਜਾਲਾ ਯੋਜਨਾ ਸ਼ੁਰੂ ਕੀਤੀ ਸੀ।  ਕੋਸ਼ਿਸ਼ ਸੀ ਕਿ ਘਰਾਂ ਵਿੱਚ ਬਿਜਲੀ ਦਾ ਬਿਲ ਘੱਟ ਆਏ। ਇਸ ਦੇ ਲਈ ਦੇਸ਼ਭਰ ਵਿੱਚ ਅਤੇ ਇੱਥੇ ਉੱਤਰਾਖੰਡ ਵਿੱਚ ਕਰੋੜਾਂ LED ਬੱਲਬ ਦਿੱਤੇ ਗਏ ਅਤੇ ਪਹਿਲਾਂ LED ਬੱਲਬ, 300-400 ਰੁਪਏ  ਦੇ ਆਉਂਦੇ ਸਨ, ਅਸੀਂ ਉਨ੍ਹਾਂ ਨੂੰ 40-50 ਰੁਪਏ ਤੱਕ ਲੈ ਕੇ ਆ ਗਏ। ਅੱਜ ਲਗਭਗ ਹਰ ਘਰ ਵਿੱਚ LED ਬੱਲਬ ਇਸਤੇਮਾਲ ਹੋ ਰਹੇ ਹਨ ਅਤੇ ਲੋਕਾਂ ਦਾ ਬਿਜਲੀ ਦਾ ਬਿਲ ਵੀ ਘੱਟ ਹੋ ਰਿਹਾ ਹੈ। ਅਨੇਕਾਂ ਘਰਾਂ ਵਿੱਚ ਜੋ ਮੱਧ ਵਰਗ, ਨਿਮਨ ਮੱਧ ਵਰਗ ਦੇ ਪਰਿਵਾਰ ਹਨ, ਹਰ ਮਹੀਨੇ 500-600 ਰੁਪਏ ਤੱਕ ਬਿਜਲੀ ਬਿਲ ਘੱਟ ਹੋਇਆ ਹੈ।

ਸਾਥੀਓ,

ਇਸੇ ਪ੍ਰਕਾਰ ਨਾਲ ਅਸੀਂ ਮੋਬਾਈਲ ਫੋਨ ਸਸਤਾ ਕੀਤਾ, ਇੰਟਰਨੈੱਟ ਸਸਤਾ ਕੀਤਾ, ਪਿੰਡ-ਪਿੰਡ ਵਿੱਚ ਕੌਮਨ ਸਰਵਿਸ ਸੈਂਟਰ ਖੋਲ੍ਹੇ ਜਾ ਰਹੇ ਹਨ, ਅਨੇਕ ਸੁਵਿਧਾਵਾਂ ਪਿੰਡ ਵਿੱਚ ਪਹੁੰਚੀਆਂ ਹਨ। ਹੁਣ ਪਿੰਡ  ਦੇ ਆਦਮੀ ਨੂੰ ਰੇਲਵੇ ਦਾ ਰਿਜ਼ਰਵੇਸ਼ਨ ਕਰਾਉਣਾ ਹੋਵੇ ਤਾਂ ਉਸ ਨੂੰ ਸ਼ਹਿਰ ਨਹੀਂ ਆਉਣਾ ਪੈਂਦਾ, ਇੱਕ ਦਿਨ ਖ਼ਰਾਬ ਨਹੀਂ ਕਰਨਾ ਪੈਂਦਾ, 100-200-300 ਰੁਪਿਆ ਬਸ ਦਾ ਕਿਰਾਇਆ ਨਹੀਂ ਦੇਣਾ ਪੈਂਦਾ।  ਉਹ ਆਪਣੇ ਪਿੰਡ ਵਿੱਚ ਹੀ ਕੌਮਨ ਸਰਵਿਸ ਸੈਂਟਰ ਤੋਂ ਔਨਲਾਈਨ ਰੇਲਵੇ ਦੀ ਬੁਕਿੰਗ ਕਰਵਾ ਸਕਦਾ ਹੈ। ਉਸੇ ਪ੍ਰਕਾਰ ਨਾਲ ਤੁਸੀਂ ਦੇਖਿਆ ਹੋਵੇਗਾ ਹੁਣ ਉੱਤਰਾਖੰਡ ਵਿੱਚ ਹੋਮ ਸਟੇ, ਲਗਭਗ ਹਰ ਪਿੰਡ ਵਿੱਚ ਉਸ ਦੀ ਬਾਤ ਪਹੁੰਚ ਚੁੱਕੀ ਹੈ। ਹਾਲੇ ਕੁਝ ਸਮਾਂ ਪਹਿਲਾਂ ਮੈਨੂੰ ਉੱਤਰਾਖੰਡ ਦੇ ਲੋਕਾਂ ਨਾਲ ਬਾਤ ਕਰਨ ਦਾ ਮੌਕਾ ਵੀ ਮਿਲਿਆ ਸੀ, ਜੋ ਬਹੁਤ ਸਫ਼ਲਤਾ ਦੇ ਨਾਲ ਹੋਮ ਸਟੇ ਚਲਾ ਰਹੇ ਹਨ। ਜਦੋਂ ਇਤਨੇ ਯਾਤਰੀ ਆਉਣਗੇ, ਪਹਿਲਾਂ ਦੀ ਤੁਲਨਾ ਵਿੱਚ ਦੁੱਗਣਾ-ਤਿੰਨ ਗੁਣਾ ਯਾਤਰੀ ਆਉਣਾ ਸ਼ੁਰੂ ਹੋਇਆ ਹੈ। ਜਦੋਂ ਇਤਨੇ ਯਾਤਰੀ ਆਉਣਗੇ, ਤਾਂ ਹੋਟਲ ਦੀ ਉਪਲਬਧਤਾ ਦਾ ਸਵਾਲ ਵੀ ਸੁਭਾਵਿਕ ਹੈ ਅਤੇ ਰਾਤੋਂ-ਰਾਤ ਇਤਨੇ ਹੋਟਲ ਵੀ ਨਹੀਂ ਬਣ ਸਕਦੇ ਲੇਕਿਨ ਹਰ ਘਰ ਵਿੱਚ ਇੱਕ ਕਮਰਾ ਬਣਾਇਆ ਜਾ ਸਕਦਾ ਹੈ ਅੱਛੀਆਂ ਸੁਵਿਧਾਵਾਂ ਦੇ ਨਾਲ ਬਣਾਇਆ ਜਾ ਸਕਦਾ ਹੈ। ਅਤੇ ਮੈਨੂੰ ਵਿਸ਼ਵਾਸ ਹੈ, ਉੱਤਰਾਖੰਡ, ਹੋਮਸਟੇ ਬਣਾਉਣ ਵਿੱਚ, ਸੁਵਿਧਾਵਾਂ ਦੇ ਵਿਸਤਾਰ ਵਿੱਚ, ਪੂਰੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿਖਾ ਸਕਦਾ ਹੈ।

ਸਾਥੀਓ,

ਇਸੇ ਤਰ੍ਹਾਂ ਦਾ ਪਰਿਵਰਤਨ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਲਿਆ ਰਹੇ ਹਾਂ। ਇਸ ਤਰ੍ਹਾਂ ਦੇ ਪਰਿਵਰਤਨ ਨਾਲ ਦੇਸ਼ 21ਵੀਂ ਸਦੀ ਵਿੱਚ ਅੱਗੇ ਵਧੇਗਾ, ਇਸੇ ਤਰ੍ਹਾਂ ਦਾ ਪਰਿਵਰਤਨ ਉੱਤਰਾਖੰਡ ਦੇ ਲੋਕਾਂ ਨੂੰ ਆਤਮਨਿਰਭਰ ਬਣਾਵੇਗਾ।

ਸਾਥੀਓ,

ਸਮਾਜ ਦੀ ਜ਼ਰੂਰਤ ਦੇ ਲਈ ਕੁਝ ਕਰਨਾ ਅਤੇ ਵੋਟਬੈਂਕ ਬਣਾਉਣ ਦੇ ਲਈ ਕੁਝ ਕਰਨਾ, ਦੋਨਾਂ ਵਿੱਚ ਬਹੁਤ ਬੜਾ ਫਰਕ ਹੁੰਦਾ ਹੈ। ਜਦੋਂ ਸਾਡੀ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਘਰ ਬਣਾ ਕੇ ਦਿੰਦੀ ਹੈ, ਤਾਂ ਉਹ ਉਸ ਦੇ ਜੀਵਨ ਦੀ ਸਭ ਤੋਂ ਬੜੀ ਚਿੰਤਾ ਦੂਰ ਕਰਦੀ ਹੈ। ਜਦੋਂ ਸਾਡੀ ਸਰਕਾਰ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੰਦੀ ਹੈ, ਤਾਂ ਉਹ ਉਸ ਦੀ ਜ਼ਮੀਨ ਵਿਕਣ ਤੋਂ ਬਚਾਉਂਦੀ ਹੈ, ਉਸੇ ਕਰਜ ਦੇ ਕੁਚੱਕਰ ਵਿੱਚ ਫੱਸਣ ਤੋਂ ਬਚਾਉਂਦੀ ਹੈ। ਜਦੋਂ ਸਾਡੀ ਸਰਕਾਰ ਕੋਰੋਨਾ ਕਾਲ ਵਿੱਚ ਹਰ ਗ਼ਰੀਬ ਨੂੰ ਮੁਫ਼ਤ ਅਨਾਜ ਸੁਨਿਸ਼ਚਿਤ ਕਰਦੀ ਹੈ ਤਾਂ ਉਹ ਉਸ ਨੂੰ ਭੁੱਖ ਦੀ ਮਾਰ ਤੋਂ ਬਚਾਉਣ ਦਾ ਕੰਮ ਕਰਦੀ ਹੈ। ਮੈਨੂੰ ਪਤਾ ਹੈ ਕਿ ਦੇਸ਼ ਦਾ ਗ਼ਰੀਬ, ਦੇਸ਼ ਦਾ ਮੱਧ ਵਰਗ, ਇਸ ਸਚਾਈ ਨੂੰ ਸਮਝਦਾ ਹੈ।  ਤਦ ਹਰ ਖੇਤਰ, ਹਰ ਰਾਜ ਤੋਂ ਸਾਡੇ ਕੰਮਾਂ ਨੂੰ, ਸਾਡੀਆਂ ਯੋਜਨਾਵਾਂ ਨੂੰ ਜਨਤਾ ਜਨਾਰਦਨ ਦਾ ਅਸ਼ੀਰਵਾਦ ਮਿਲਦਾ ਹੈ ਅਤੇ ਹਮੇਸ਼ਾ ਮਿਲਦਾ ਰਹੇਗਾ।

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤ ਕਾਲ ਵਿੱਚ, ਦੇਸ਼ ਨੇ ਜੋ ਪ੍ਰਗਤੀ ਦੀ ਰਫ਼ਤਾਰ ਪਕੜੀ ਹੈ ਉਹ ਹੁਣ ਰੁਕੇਗੀ ਨਹੀਂ, ਹੁਣ ਥਮੇਗੀ ਨਹੀਂ ਅਤੇ ਇਹ ਥਕੇਗੀ ਵੀ ਨਹੀਂ, ਬਲਕਿ ਹੋਰ ਅਧਿਕ ਵਿਸ਼ਵਾਸ ਅਤੇ ਸੰਕਲਪਾਂ ਦੇ ਨਾਲ ਅੱਗੇ ਵਧੇਗੀ। ਆਉਣ ਵਾਲੇ 5 ਵਰ੍ਹੇ ਉੱਤਰਾਖੰਡ ਨੂੰ ਰਜਤ ਜਯੰਤੀ ਦੀ ਤਰਫ਼ ਲੈ ਜਾਣ ਵਾਲੇ ਹਨ। ਐਸਾ ਕੋਈ ਲਕਸ਼ ਨਹੀਂ ਜੋ ਉੱਤਰਾਖੰਡ ਹਾਸਲ ਨਹੀਂ ਕਰ ਸਕਦਾ। ਐਸਾ ਕੋਈ ਸੰਕਲਪ ਨਹੀਂ ਜੋ ਇਸ ਦੇਵਭੂਮੀ ਵਿੱਚ ਸਿੱਧ ਨਹੀਂ ਹੋ ਸਕਦਾ। ਤੁਹਾਡੇ ਪਾਸ ਧਾਮੀ ਜੀ ਦੇ ਰੂਪ ਵਿੱਚ ਯੁਵਾ ਅਗਵਾਈ ਵੀ ਹੈ, ਉਨ੍ਹਾਂ ਦੀ ਅਨੁਭਵੀ ਟੀਮ ਵੀ ਹੈ। ਸਾਡੇ ਪਾਸ ਸੀਨੀਅਰ ਨੇਤਾਵਾਂ ਦੀ ਬਹੁਤ ਬੜੀ ਲੜੀ ਹੈ। 30-30 ਸਾਲ, 40-40 ਸਾਲ ਅਨੁਭਵ ਤੋਂ ਨਿਕਲੇ ਹੋਏ ਨੇਤਾਵਾਂ ਦੀ ਟੀਮ ਹੈ ਜੋ ਉੱਤਰਾਖੰਡ  ਦੇ ਉੱਜਵਲ ਭਵਿੱਖ ਦੇ ਲਈ ਸਮਰਪਿਤ ਹੈ।

 

|

ਅਤੇ ਮੇਰੇ ਪਿਆਰੇ ਭਾਈਓ-ਭੈਣੋਂ,

ਜੋ ਦੇਸ਼ਭਰ ਵਿੱਚ ਬਿਖਰ ਰਹੇ ਹਨ, ਉਹ ਉੱਤਰਾਖੰਡ ਨੂੰ ਨਿਖਾਰ ਨਹੀਂ ਸਕਦੇ ਹਨ। ਤੁਹਾਡੇ ਅਸ਼ੀਰਵਾਦ ਨਾਲ ਵਿਕਾਸ ਦਾ ਇਹ ਡਬਲ ਇੰਜਣ ਉੱਤਰਾਖੰਡ ਦਾ ਤੇਜ਼ ਵਿਕਾਸ ਕਰਦਾ ਰਹੇਗਾ, ਇਸੇ ਵਿਸ਼ਵਾਸ ਦੇ ਨਾਲ, ਮੈਂ ਫਿਰ ਤੋਂ ਆਪ ਸਭ ਨੂੰ ਵਧਾਈ ਦਿੰਦਾ ਹਾਂ। ਅੱਜ ਜਦੋਂ ਦੇਵ ਭੂਮੀ ਵਿੱਚ ਆਇਆ ਹਾਂ, ਵੀਰ ਮਾਤਾਵਾਂ ਦੀ ਭੂਮੀ ਵਿੱਚ ਆਇਆ ਹਾਂ, ਤਾਂ ਕੁਝ ਭਾਵ ਪੁਸ਼ਪ, ਕੁਝ ਸ਼ਰਧਾ ਸੁਮਨ ਅਰਪਿਤ ਕਰਦਾ ਹਾਂ, ਮੈਂ ਕੁਝ ਪੰਕਤੀਆਂ ਦੇ ਨਾਲ ਆਪਣੀ ਬਾਤ ਸਮਾਪਤ ਕਰਦਾ ਹਾਂ-

ਜਹਾਂ ਪਵਨ ਬਹੇ ਸੰਕਲਪ ਲਿਏ,

ਜਹਾਂ ਪਰਵਤ ਗਰਵ ਸਿਖਾਤੇ ਹੈਂ,

ਜਹਾਂ ਊਂਚੇ ਨੀਚੇ ਸਬ ਰਸਤੇ

ਬਸ ਭਕਤੀ ਕੇ ਸੁਰ ਮੇਂ ਗਾਤੇ ਹੈਂ

ਉਸ ਦੇਵ ਭੂਮੀ ਕੇ ਧਿਆਨ ਸੇ ਹੀ

ਉਸ ਦੇਵ ਭੂਮੀ ਕੇ ਧਿਆਨ ਸੇ ਹੀ

ਮੈਂ ਹਮੇਸ਼ਾ ਧੰਨਯ ਹੋ ਜਾਤਾ ਹੂੰ

ਹੈ ਭਾਗਯ ਮੇਰਾ,

ਸੌਭਾਗਯ ਮੇਰਾ,

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਔਰ ਧੰਨਯ ਧੰਨਯ ਹੋ ਜਾਤਾ ਹੂੰ।

ਤੁਮ ਆਂਚਲ ਹੋ ਭਾਰਤ ਮਾਂ ਕਾ

ਜੀਵਨ ਕੀ ਧੂਪ ਮੇਂ ਛਾਂਵ ਹੋ ਤੁਮ

ਬਸ ਛੂਨੇ ਸੇ ਹੀ ਤਰ ਜਾਏਂ

ਸਬਸੇ ਪਵਿਤ੍ਰ ਧਰਾ ਹੋ ਤੁਮ

ਬਸ ਲਿਏ ਸਮਰਪਣ ਤਨ ਮਨ ਸੇ

ਮੈਂ ਦੇਵ ਭੂਮੀ ਮੇਂ ਆਤਾ ਹੂੰ

ਮੈਂ ਦੇਵ ਭੂਮੀ ਮੇਂ ਆਤਾ ਹੂੰ

ਹੈ ਭਾਗਯ ਮੇਰਾ

ਸੌਭਾਗਯ ਮੇਰਾ

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਔਰ ਧੰਨਯ ਧੰਨਯ ਹੋ ਜਾਤਾ ਹੂੰ।

ਜਹਾਂ ਅੰਜੁਲੀ ਮੇਂ ਗੰਗਾ ਜਲ ਹੋ

ਜਹਾਂ ਹਰ ਏਕ ਮਨ ਬਸ ਨਿਸ਼ਛਲ ਹੋ

ਜਹਾਂ ਗਾਂਵ ਗਾਂਵ ਮੇਂ ਦੇਸ਼ ਭਕਤ

ਜਹਾਂ ਨਾਰੀ ਮੇਂ ਸੱਚਾ ਬਲ ਹੋ

ਉਸ ਦੇਵਭੂਮੀ ਕਾ ਆਸ਼ੀਰਵਾਦ ਲਿਏ

ਮੈਂ ਚਲਤਾ ਜਾਤਾ ਹੂੰ

ਉਸ ਦੇਵਭੂਮੀ ਕਾ ਅਸ਼ੀਰਵਾਦ ਲਿਏ

ਮੈਂ ਚਲਤਾ ਜਾਤਾ ਹੂੰ

ਹੈ ਭਾਗਯ ਮੇਰਾ

ਸੌਭਾਗਯ ਮੇਰਾ

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਔਰ ਧੰਨਯ ਧੰਨਯ ਹੋ ਜਾਤਾ ਹੂੰ।

ਮੰਡਵੇ ਕੀ ਰੋਟੀ

ਹੁੜਕੇ ਕੀ ਥਾਪ

ਹਰ ਏਕ ਮਨ ਕਰਤਾ

ਸ਼ਿਵਜੀ ਕਾ ਜਾਪ

ਰਿਸ਼ੀ ਮੁਨਿਯੋਂ ਕੀ ਹੈ

ਯੇ ਤਪੋ ਭੂਮੀ

ਕਿਤਨੇ ਵੀਰੋਂ ਕੀ

ਯੇ ਜਨਮ ਭੂਮੀ

ਮੈਂ ਦੇਵਭੂਮੀ ਮੇਂ ਆਤਾ ਹੂੰ

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਔਰ ਧੰਨਯ ਧੰਨਯ ਹੋ ਜਾਤਾ ਹੂੰ।

 

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਮੈਂ ਤੁਮਕੋ ਸ਼ੀਸ਼ ਨਵਾਤਾ ਹੂੰ।

ਔਰ ਧੰਨਯ ਧੰਨਯ ਹੋ ਜਾਤਾ ਹੂੰ।

ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

  • Reena chaurasia August 30, 2024

    बीजेपी
  • MLA Devyani Pharande February 17, 2024

    जय श्रीराम
  • G.shankar Srivastav June 19, 2022

    नमस्ते
  • Laxman singh Rana June 11, 2022

    नमो नमो 🇮🇳🌷
  • Laxman singh Rana June 11, 2022

    नमो नमो 🇮🇳
  • Suresh k Nai January 24, 2022

    *નમસ્તે મિત્રો,* *આવતીકાલે પ્રધાનમંત્રી શ્રી નરેન્દ્રભાઈ મોદીજી સાથેના ગુજરાત પ્રદેશ ભાજપના પેજ સમિતિના સભ્યો સાથે સંવાદ કાર્યક્રમમાં ઉપરોક્ત ફોટામાં દર્શાવ્યા મુજબ જોડાવવું.*
  • शिवकुमार गुप्ता January 13, 2022

    जय भारत
  • शिवकुमार गुप्ता January 13, 2022

    जय हिंद
  • शिवकुमार गुप्ता January 13, 2022

    जय श्री सीताराम
  • शिवकुमार गुप्ता January 13, 2022

    जय श्री राम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Sri Lanka's World Cup-winning stars laud PM Modi after meeting in Colombo: 'Most powerful leader in South Asia'

Media Coverage

Sri Lanka's World Cup-winning stars laud PM Modi after meeting in Colombo: 'Most powerful leader in South Asia'
NM on the go

Nm on the go

Always be the first to hear from the PM. Get the App Now!
...

​Prime Minister Shri Narendra Modi, accompanied by the President of Sri Lanka, H.E. Anura Kumara Dissanayake, today participated in a ceremony to inaugurate and launch two railway projects built with Indian assistance in Anuradhapura.

|

The leaders inaugurated the 128 km Maho-Omanthai railway line refurbished with Indian assistance of USD 91.27 million, followed by the launch of construction of an advanced signaling system from Maho to Anuradhapura, being built with Indian grant assistance of USD 14.89.

|

These landmark railway modernisation projects implemented under the India-Sri Lanka development partnership represent a significant milestone in strengthening north-south rail connectivity in Sri Lanka. They would facilitate fast and efficient movement of both passenger and freight traffic across the country.

|