ਨਮਸਕਾਰ।

ਅਗਰ ਨੀਤੀਆਂ ਸਹੀ ਹੋਣ ਤਾਂ ਦੇਸ਼ ਕਿਤਨੀ ਉੱਚੀ ਉਡਾਣ ਭਰ ਸਕਦਾ ਹੈ। ਅੱਜ ਦਾ ਦਿਵਸ ਇਸ ਦੀ ਬੜੀ ਉਦਾਹਰਣ ਹੈ। ਕੁਝ ਸਾਲ ਪਹਿਲਾਂ ਤੱਕ ਦੇਸ਼ ਵਿੱਚ ਜਦੋਂ ਡ੍ਰੋਨ ਦਾ ਨਾਮ ਲਿਆ ਜਾਂਦਾ ਸੀ, ਤਾਂ ਲਗਦਾ ਸੀ ਕਿ ਇਹ ਸੈਨਾ ਨਾਲ ਜੁੜੀ ਹੋਈ ਕੋਈ ਵਿਵਸਥਾ ਹੈ। ਇਹ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦੇ ਲਈ ਉਪਯੋਗ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ। ਉਸੇ ਦਾਇਰੇ ਵਿੱਚ ਸੋਚਿਆ ਜਾਂਦਾ ਸੀ।  ਲੇਕਿਨ ਅੱਜ ਅਸੀਂ ਮਾਨੇਸਰ ਵਿੱਚ ਕਿਸਾਨ ਡ੍ਰੋਨ ਸੁਵਿਧਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ 21ਵੀਂ ਸਦੀ ਦੀ ਆਧੁਨਿਕ ਕ੍ਰਿਸ਼ੀ ਵਿਵਸਥਾ ਦੀ ਦਿਸ਼ਾ ਵਿੱਚ ਇੱਕ ਨਵਾਂ ਅਧਿਆਇ ਹੈ। ਮੈਨੂੰ ਵਿਸ਼ਵਾਸ ਹੈ ਇਹ ਸ਼ੁਰੂਆਤ ਨਾ ਕੇਵਲ ਡ੍ਰੋਨ ਸੈਕਟਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਬਲਕਿ ਇਸ ਵਿੱਚ ਸੰਭਾਵਨਾਵਾਂ ਦਾ ਇੱਕ ਅਨੰਤ ਆਕਾਸ਼ ਵੀ ਖੁੱਲ੍ਹੇਗਾ। ਮੈਨੂੰ ਵੀ ਦੱਸਿਆ ਗਿਆ ਹੈ, ਕਿ ਗਰੁੜ ਏਅਰੋਸਪੇਸ ਨੇ ਅਗਲੇ ਦੋ ਵਰ੍ਹਿਆਂ ਵਿੱਚ ਇੱਕ ਲੱਖ ਮੇਡ ਇਨ ਇੰਡੀਆ ਡ੍ਰੋਨ ਬਣਾਉਣ ਦਾ ਲਕਸ਼ ਰੱਖਿਆ ਹੈ। ਇਸ ਨਾਲ ਅਨੇਕਾਂ ਨੌਜਵਾਨਾਂ ਨੂੰ ਨਵੇਂ ਰੋਜ਼ਗਾਰ ਅਤੇ ਨਵੇਂ ਅਵਸਰ ਮਿਲਣਗੇ। ਮੈਂ ਇਸ ਦੇ ਲਈ ਗਰੁੜ ਏਅਰੋਸਪੇਸ ਦੀ ਟੀਮ ਨੂੰ, ਸਾਰੇ ਨੌਜਵਾਨ ਸਾਥੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਦੇਸ਼ ਦੇ ਲਈ ਇਹ ਸਮਾਂ ਆਜ਼ਾਦੀ ਕੇ  ਅੰਮ੍ਰਿਤ ਕਾਲ ਦਾ ਸਮਾਂ ਹੈ। ਇਹ ਯੁਵਾ ਭਾਰਤ ਦਾ ਸਮਾਂ ਹੈ ਅਤੇ ਭਾਰਤ ਦੇ ਨੌਜਵਾਨਾਂ ਦਾ ਸਮਾਂ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਵਿੱਚ ਜੋ reforms ਹੋਏ ਹਨ। ਨੌਜਵਾਨਾਂ ਅਤੇ ਪ੍ਰਾਈਵੇਟ ਸੈਕਟਰ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਡ੍ਰੋਨ ਨੂੰ ਲੈ ਕੇ ਵੀ ਭਾਰਤ ਨੇ ਆਸ਼ੰਕਾਵਾਂ(ਖਦਸ਼ਿਆਂ) ਵਿੱਚ ਸਮਾਂ ਨਹੀਂ ਗਵਾਇਆ। ਅਸੀਂ ਯੁਵਾ ਟੈਲੰਟ ’ਤੇ ਭਰੋਸਾ ਕੀਤਾ ਅਤੇ ਨਵੀਂ ਸੋਚ ਦੇ ਨਾਲ ਅੱਗੇ ਵਧੇ।

ਇਸ ਵਾਰ ਦੇ ਬਜਟ ਵਿੱਚ ਹੋਏ ਐਲਾਨਾਂ ਤੋਂ ਲੈ ਕੇ ਹੋਰ ਨੀਤੀਗਤ ਫ਼ੈਸਲਿਆਂ ਵਿੱਚ ਦੇਸ਼ ਨੇ ਖੁੱਲ੍ਹ ਕੇ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਦਾ ਪਰਿਣਾਮ ਅੱਜ ਸਾਡੇ ਸਾਹਮਣੇ ਹੈ।  ਵਰਤਮਾਨ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਿ ਡ੍ਰੋਨ ਦਾ ਕਿਤਨਾ ਵਿਵਿਧ ਇਸਤੇਮਾਲ ਹੋਣ ਲਗਿਆ ਹੈ। ਹੁਣੇ ਬੀਟਿੰਗ ਰਿਟ੍ਰੀਟ ਦੇ ਦੌਰਾਨ ਇੱਕ ਹਜ਼ਾਰ ਡ੍ਰੋਨਸ ਦਾ ਸ਼ਾਨਦਾਰ ਪ੍ਰਦਰਸ਼ਨ ਪੂਰੇ ਦੇਸ਼ ਨੇ ਦੇਖਿਆ।

ਅੱਜ ਸਵਾਮਿਤਵ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਡ੍ਰੋਨ ਦੇ ਜ਼ਰੀਏ ਜ਼ਮੀਨ ਦਾ, ਘਰਾਂ ਦਾ ਹਿਸਾਬ ਕਿਤਾਬ ਤਿਆਰ ਹੋ ਰਿਹਾ ਹੈ। ਡ੍ਰੋਨ ਦੇ ਜ਼ਰੀਏ ਦਵਾਈਆਂ ਦੀ ਸਪਲਾਈ ਹੋ ਰਹੀ ਹੈ। ਮੁਸ਼ਕਿਲ ਇਲਾਕਿਆਂ ਵਿੱਚ ਵੈਕਸੀਨ ਪਹੁੰਚ ਰਹੀ ਹੈ। ਕਈ ਜਗ੍ਹਾ ਖੇਤਾਂ ਵਿੱਚ ਦਵਾਈਆਂ ਦਾ ਛਿੜਕਾਅ ਵੀ ਡ੍ਰੋਨ ਨਾਲ ਸ਼ੁਰੂ ਹੋ ਗਿਆ ਹੈ। ਕਿਸਾਨ ਡ੍ਰੋਨ ਹੁਣ ਇਸ ਦਿਸ਼ਾ ਵਿੱਚ ਇੱਕ new age revolution ਦੀ ਸ਼ੁਰੂਆਤ ਹੈ। ਉਦਾਹਰਣ  ਦੇ ਤੌਰ ’ਤੇ ਆਉਣ ਵਾਲੇ ਸਮੇਂ ਵਿੱਚ ਹਾਈ ਕਪੈਸਿਟੀ ਡ੍ਰੋਨ ਦੀ ਮਦਦ ਨਾਲ ਕਿਸਾਨ ਆਪਣੇ ਖੇਤਾਂ ਤੋਂ ਤਾਜ਼ੀਆਂ ਸਬਜ਼ੀਆਂ, ਫ਼ਲ, ਫੁੱਲ ਬਜ਼ਾਰ ਭੇਜ ਸਕਦੇ ਹਨ। ਮੱਛੀ ਪਾਲਣ ਨਾਲ ਜੁੜੇ ਲੋਕ ਤਲਾਬ,  ਨਦੀ ਅਤੇ ਸਮੁੰਦਰ ਤੋਂ ਸਿੱਧੇ ਤਾਜ਼ੀਆਂ ਮਛਲੀਆਂ ਬਜ਼ਾਰ ਭੇਜ ਸਕਦੇ ਹਨ। ਘੱਟ ਸਮੇਂ ਮਿਨੀਮਲ ਡੈਮੇਜ ਦੇ ਨਾਲ ਮਛੁਆਰਿਆਂ ਦਾ, ਕਿਸਾਨਾਂ ਨੂੰ ਸਮਾਨ ਬਜ਼ਾਰ ਪਹੁੰਚੇਗਾ ਤਾਂ ਉਨ੍ਹਾਂ ਦੀ ਮੇਰੇ ਕਿਸਾਨ ਭਾਈਆਂ ਦੀ ਮੇਰੇ ਮਛੁਆਰੇ ਭਾਈ-ਭੈਣਾਂ ਦੀ, ਉਨ੍ਹਾਂ ਦੀ ਆਮਦਨ ਵੀ ਵਧੇਗੀ। ਐਸੀਆਂ ਅਨੇਕ ਸੰਭਾਵਨਾਵਾਂ ਸਾਡੇ ਸਾਹਮਣੇ ਦਸਤਕ ਦੇ ਰਹੀਆਂ ਹਨ।

ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਕਈ ਹੋਰ ਕੰਪਨੀਆਂ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਭਾਰਤ ਵਿੱਚ ਡ੍ਰੋਨ ਸਟਾਰਟ-ਅੱਪਸ ਦਾ ਇੱਕ ਨਵਾਂ ਈਕੋਸਿਸਟਮ ਤਿਆਰ ਹੋ ਰਿਹਾ ਹੈ। ਹੁਣੇ ਦੇਸ਼ ਵਿੱਚ 200 ਤੋਂ ਜ਼ਿਆਦਾ ਡ੍ਰੋਨ ਸਟਾਰਟ-ਅੱਪ ਕੰਮ ਕਰ ਰਹੇ ਹਨ। ਬਹੁਤ ਜਲਦੀ ਹੀ ਇਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਪਹੁੰਚ ਜਾਵੇਗੀ। ਇਸ ਨਾਲ ਰੋਜ਼ਗਾਰ ਦੇ ਵੀ ਲੱਖਾਂ ਨਵੇਂ ਅਵਸਰ ਖੁੱਲ੍ਹਣਗੇ। ਮੈਨੂੰ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਇਹ ਵਧਦੀ ਸਮਰੱਥਾ ਪੂਰੀ ਦੁਨੀਆ ਨੂੰ ਡ੍ਰੋਨ ਦੇ ਖੇਤਰ ਵਿੱਚ ਨਵੀਂ ਅਗਵਾਈ ਦੇਵੇਗੀ। ਇਸੇ ਵਿਸ਼ਵਾਸ ਦੇ ਨਾਲ ਆਪ ਸਭ ਦਾ  ਬਹੁਤ-ਬਹੁਤ ਧੰਨਵਾਦ, ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਨੌਜਵਾਨਾਂ ਦੇ ਸਾਹਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ। ਅੱਜ ਜੋ ਸਟਾਰਟ-ਅੱਪ ਦੀ ਦੁਨੀਆ ਖੜ੍ਹੀ ਹੋਈ ਹੈ। ਇਹ ਜੋ ਨੌਜਵਾਨ ਸਾਹਸ ਕਰ ਰਹੇ ਹਨ, ਰਿਸਕ ਲੈ ਰਹੇ ਹਨ। ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਭਾਰਤ ਸਰਕਾਰ ਨੀਤੀਆਂ ਦੇ ਦੁਆਰਾ ਲਗਾਤਾਰ ਤੁਹਾਡੇ ਨਾਲ ਰਹਿ ਕੇ, ਮੋਢੇ ਨਾਲ ਮੋਢਾ ਮਿਲਾ ਕੇ ਤੁਹਾਨੂੰ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਹੀਂ ਆਉਣ ਦੇਵੇਗਾ। ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ ।

  • Virudthan May 29, 2025

    🔴🔴🔴🔴Jai Shri Ram🔴🔴🌺🔴 Jai Shri Ram🔴🍁🔴🔴🔴Jai Shri Ram🔴🔴Jai Shri Ram🔴🌺 🔴🔴🔴🔴🔴Jai Shri Ram🌺 Jai Shri Ram 🔴🔴🔴🔴Jai Shri Ram🔴🔴🔴
  • Virudthan May 29, 2025

    🔴🔴🔴🔴हमारा पीएम, हमारा अभिमान 🔴🔴🔴🔴🔴🔴 🔴🔴🔴🔴🔴🔴भारत माता की जय🔴🔴🔴🔴🔴🔴🔴🔴 🔴🔴🔴🔴🔴🔴🔴🔴#OperationSindoor🔴🔴🔴🔴
  • Jitendra Kumar April 19, 2025

    🙏🇮🇳
  • Ratnesh Pandey April 16, 2025

    भारतीय जनता पार्टी ज़िंदाबाद ।। जय हिन्द ।।
  • Ratnesh Pandey April 10, 2025

    🇮🇳जय हिन्द 🇮🇳
  • Devendra Kunwar October 17, 2024

    BJP
  • Madhusmita Baliarsingh June 25, 2024

    "Prime Minister Modi's initiatives have shown a strong commitment to improving the welfare of farmers across India. From the PM-Kisan scheme providing direct financial support to measures ensuring better MSP and agricultural infrastructure, these efforts aim to uplift our agrarian community and secure their future. #FarmersFirst #ModiForFarmers"
  • Ram Raghuvanshi February 26, 2024

    Jay shree Ram
  • Jayanta Kumar Bhadra February 18, 2024

    Jay Hind
  • Jayanta Kumar Bhadra February 18, 2024

    Jay Sree Ram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India’s TB fight now has an X factor: AI-powered portable kit for early, fast detection

Media Coverage

India’s TB fight now has an X factor: AI-powered portable kit for early, fast detection
NM on the go

Nm on the go

Always be the first to hear from the PM. Get the App Now!
...
Prime Minister condoles demise of noted film personality, B. Saroja Devi Ji
July 14, 2025

The Prime Minister, Shri Narendra Modi has expressed deep grief over demise of noted film personality, B. Saroja Devi Ji.

Shri Modi said that she will be remembered as an exemplary icon of Indian cinema and culture. Her diverse performances left an indelible mark across generations. Her works, spanning different languages and covering diverse themes highlighted her versatile nature, Shri Modi further added.

The Prime Minister said in a X post;

“Saddened by the passing of the noted film personality, B. Saroja Devi Ji. She will be remembered as an exemplary icon of Indian cinema and culture. Her diverse performances left an indelible mark across generations. Her works, spanning different languages and covering diverse themes highlighted her versatile nature. My condolences to her family and admirers. Om Shanti.”