"ਸੰਯੁਕਤ ਸਮਾਰੋਹ ਭਾਰਤ ਦੇ ਉਸ ਵਿਚਾਰ ਦੀ ਅਮਰ ਯਾਤਰਾ ਦਾ ਪ੍ਰਤੀਕ ਹੈ, ਜੋ ਵੱਖੋ-ਵੱਖਰੇ ਦੌਰ ਵਿੱਚ ਵਿਭਿੰਨ ਮਾਧਿਅਮਾਂ ਜ਼ਰੀਏ ਅੱਗੇ ਵਧਦਾ ਰਹਿੰਦਾ ਹੈ”
"ਸਾਡੇ ਤੀਰਥ ਅਸਥਾਨ ਸਿਰਫ਼ ਊਰਜਾ ਕੇਂਦਰ ਨਹੀਂ ਹਨ, ਇਹ ਸਿਰਫ਼ ਵਿਸ਼ਵਾਸ ਦੇ ਕੇਂਦਰ ਨਹੀਂ ਹਨ, ਇਹ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਦੀਆਂ ਜਾਗ੍ਰਿਤ ਸਥਾਪਨਾਵਾਂ ਹਨ"
"ਭਾਰਤ ਵਿੱਚ, ਸਾਡੇ ਰਿਸ਼ੀ-ਮੁਨੀਆਂ ਅਤੇ ਗੁਰੂਆਂ ਨੇ ਹਮੇਸ਼ਾ ਸਾਡੇ ਵਿਚਾਰਾਂ ਵਿੱਚ ਸ਼ੁਧਤਾ ਲਿਆਂਦੀ ਅਤੇ ਸਾਡੇ ਵਿਵਹਾਰ ਵਿੱਚ ਸੁਧਾਰ ਕੀਤਾ ਹੈ"
"ਸ਼੍ਰੀ ਨਰਾਇਣ ਗੁਰੂ ਨੇ ਜਾਤੀਵਾਦ ਦੇ ਨਾਮ 'ਤੇ ਵਿਤਕਰੇ ਵਿਰੁੱਧ ਇੱਕ ਤਰਕਪੂਰਨ ਅਤੇ ਵਿਹਾਰਕ ਲੜਾਈ ਲੜੀ। ਨਰਾਇਣ ਗੁਰੂ ਜੀ ਦੀ ਇਸੇ ਪ੍ਰੇਰਣਾ ਨਾਲ ਦੇਸ਼ ਅੱਜ ਗ਼ਰੀਬ, ਦੱਬੇ ਕੁਚਲੇ, ਪਛੜੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਰਿਹਾ ਹੈ”
"ਸ਼੍ਰੀ ਨਰਾਇਣ ਗੁਰੂ ਇੱਕ ਇਨਕਲਾਬੀ ਚਿੰਤਕ ਅਤੇ ਇੱਕ ਵਿਹਾਰਕ ਸੁਧਾਰਕ ਸਨ"
"ਜਦੋਂ ਅਸੀਂ ਸਮਾਜ ਸੁਧਾਰ ਦੇ ਰਾਹ 'ਤੇ ਚੱਲਦੇ ਹਾਂ, ਤਾਂ ਸਮਾਜ ਵਿੱਚ ਸਵੈ-ਸੁਧਾਰ ਦੀ ਸ਼ਕਤੀ ਵੀ ਜਾਗਦੀ ਹੈ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਇਸ ਦੀ ਮਿਸਾਲ ਹੈ”

ਆਪ ਸਭ ਨੂੰ ਨਮਸਕਾਰ!

ਸ਼੍ਰੀ ਨਾਰਾਇਣ ਧਰਮ ਸੰਘਮ ਟਰੱਸਟ ਦੇ ਚੇਅਰਮੈਨ ਸਵਾਮੀ ਸੱਚਿਦਾਨੰਦ ਜੀ, ਜਨਰਲ ਸੈਕਟਰੀ ਸਵਾਮੀ ਰਿੱਤਮਭਰਾਨੰਦ ਜੀ, ਕੇਂਦਰੀ ਮੰਤਰੀਪਰਿਸ਼ਦ ਦੇ ਮੇਰੇ ਸਾਥੀ, ਕੇਰਲ ਦੀ ਧਰਤੀ ਦੇ ਹੀ ਸੰਤਾਨ ਸ਼੍ਰੀ ਵੀ. ਮੁਰਲੀਧਰਨ ਜੀ, ਰਾਜੀਵ ਚੰਦਰਸ਼ੇਖਰ ਜੀ, ਸ਼੍ਰੀ ਨਾਰਾਇਣ ਗੁਰੂ ਧਰਮ ਸੰਘਮ ਟਰੱਸਟ ਦੇ ਹੋਰ ਸਾਰੇ ਪਦਅਧਿਕਾਰੀ ਗਣ, ਦੇਸ਼-ਵਿਦੇਸ਼ ਤੋਂ ਆਏ ਸਾਰੇ ਸ਼ਰਧਾਲੂ-ਗਣ, ਦੇਵੀਓ ਅਤੇ ਸੱਜਣੋਂ,

ਜਦੋਂ ਸੰਤਾਂ ਦੇ ਚਰਨ ਮੇਰੇ ਘਰ ਵਿੱਚ ਅੱਜ ਇੱਕ ਪ੍ਰਕਾਰ ਨਾਲ ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋ,  ਮੇਰੇ ਲਈ ਕਿਤਨਾ ਆਨੰਦ ਦਾ ਪਲ ਹੈ ਇਹ।

ਏੱਲਾ ਪ੍ਰਿਯਪੱਟਅ ਮਲਯਾਲਿ-ਗਲਕੁਮ, ਏਨਡੇ, ਵਿਨੀਤਮਾਯਾ ਨਮਸਕਾਰਮ੍। ਭਾਰਤਤਿੰਡੇ, ਅਧਿਆਤਮਕ, ਚੈਤਨਯਮਾਣ, ਸ਼੍ਰੀਨਾਰਾਇਣ ਗੁਰੁਦੇਵਨ੍। ਅਦੇਹਹੱਤਿੰਡੇ, ਜਨਮੱਤਾਲ, ਧਨਯ- ਮਾਗਪੱਟਅ, ਪੁਣਯਭੂਮਿ ਆਣ ਕੇਰਲਮ੍॥ (एल्ला प्रियपट्टअ मलयालि-गल्कुम्, एन्डे, विनीतमाया नमस्कारम्। भारतत्तिन्डे, आध्यात्मिक, चैतन्यमाण, श्रीनारायण गुरुदेवन्। अद्देहत्तिन्डे, जन्मत्ताल्, धन्य-मागपट्टअ, पुण्यभूमि आण केरलम्॥)

ਸੰਤਾਂ ਦੀ ਕ੍ਰਿਪਾ ਅਤੇ ਸ਼੍ਰੀ ਨਾਰਾਇਣ ਗੁਰੂ ਦੇ ਅਸ਼ੀਰਵਾਦ ਨਾਲ ਮੈਨੂੰ ਪਹਿਲਾਂ ਵੀ ਆਪ ਸਭ ਦੇ ਵਿੱਚ ਆਉਣ ਦਾ ਅਵਸਰ ਮਿਲਿਆ ਹੈ। ਸ਼ਿਵਗਿਰੀ ਆ ਕਰ ਕੇ ਆਪ ਸਭ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਮਿਲਿਆ ਹੈ। ਅਤੇ ਮੈਂ ਜਦੋਂ ਵੀ ਉੱਥੇ ਆਇਆ, ਉਸ ਅਧਿਆਤਮਕ ਭੂਮੀ ਦੀ ਊਰਜਾ ਨੂੰ ਹਮੇਸ਼ਾ ਅਨੁਭਵ ਕੀਤਾ। ਮੈਨੂੰ ਖੁਸ਼ੀ ਹੈ ਕਿ ਅੱਜ ਸ਼ਿਵਗਿਰੀ ਤੀਰਥ ਉਤਸਵ ਵਿੱਚ, ਅਤੇ ਬ੍ਰਹਮ ਵਿਦਿਆਲਯਮ੍ ਦੀ ਗੋਲਡਨ ਜੁਬਲੀ ਦੇ ਆਯੋਜਨ ਵਿੱਚ ਵੀ ਮੈਨੂੰ ਸ਼ਾਮਲ ਹੋਣ ਦਾ ਆਪ ਸਭ ਨੇ ਪੁਣਯ ਕਾਰਜ ਕਰਨ ਦਾ ਅਵਸਰ ਦਿੱਤਾ ਹੈ।

ਮੈਂ ਨਹੀਂ ਜਾਣਦਾ ਹਾਂ ਕਿ ਆਪ ਲੋਕਾਂ ਨਾਲ ਮੇਰਾ ਨਾਤਾ ਕਿਸ ਪ੍ਰਕਾਰ ਦਾ ਹੈ, ਲੇਕਿਨ ਕਦੇ-ਕਦੇ ਮੈਂ ਅਨੁਭਵ ਕਰਦਾ ਹਾਂ ਅਤੇ ਉਸ ਗੱਲ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਹਾਂ, ਜਦੋਂ ਕੇਦਾਰਨਾਥ ਜੀ ਵਿੱਚ ਬਹੁਤ ਬੜਾ ਹਾਦਸਾ ਹੋਇਆ, ਦੇਸ਼ਭਰ ਦੇ ਯਾਤਰੀ ਜੀਵਨ ਅਤੇ ਮੌਤ ਦੇ ਵਿੱਚ ਜੂਝ ਰਹੇ ਸਨ।  ਉੱਤਰਾਖੰਡ ਵਿੱਚ ਅਤੇ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ ਅਤੇ ਕੇਰਲ ਦੇ ਹੀ ਸ਼੍ਰੀਮਾਨ ਏਂਟਨੀ ਰੱਖਿਆ ਮੰਤਰੀ ਸਨ, ਇਨ੍ਹਾਂ ਸਭ ਦੇ ਬਾਵਜੂਦ ਵੀ ਮੈਨੂੰ ਅਹਿਮਦਾਬਾਦ ਵਿੱਚ ਮੈਂ ਮੁੱਖ ਮੰਤਰੀ ਗੁਜਰਾਤ ਵਿੱਚ ਸ਼ਿਵਗਿਰੀ ਮੱਠ ਤੋਂ ਮੈਨੂੰ ਫੋਨ ਆਇਆ ਕਿ ਸਾਡੇ ਸਾਰੇ ਸੰਤ ਫਸ ਗਏ ਹਨ, ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ, ਉਹ ਕਿੱਥੇ ਹਨ, ਕੀ ਸਥਿਤੀ ਹੈ ਕੁਝ ਪਤਾ ਨਹੀਂ ਚਲ ਰਿਹਾ ਹੈ। ਮੋਦੀ ਜੀ ਇਹ ਕੰਮ ਤੁਸੀਂ ਕਰਨਾ ਹੈ।

ਮੈਂ ਅੱਜ ਵੀ ਸੋਚ ਨਹੀਂ ਪਾਉਂਦਾ ਹਾਂ ਕਿ ਇਤਨੀ ਬੜੀ-ਬੜੀ ਸਰਕਾਰ ਹੋਣ ਦੇ ਬਾਵਜੂਦ ਵੀ ਸ਼ਿਵਗਿਰੀ ਮੱਠ ਵਿੱਚ ਇਸ ਕੰਮ ਦੇ ਲਈ ਮੈਨੂੰ ਆਦੇਸ਼ ਦਿੱਤਾ। ਅਤੇ ਇਹ ਗੁਰੂ ਮਹਾਰਾਜ ਦੀ ਕ੍ਰਿਪਾ ਰਹੀ ਕਿ ਗੁਜਰਾਤ ਵਿੱਚ ਮੇਰੇ ਕੋਲ ਓਨੇ ਤਾਂ ਸੰਸਾਧਨ ਨਹੀਂ ਸਨ, ਫਿਰ ਵੀ ਮੈਨੂੰ ਇਸ ਪੁਣਯ ਕਾਰਜ ਦਾ ਸੇਵਾ ਦਾ ਮੌਕਾ ਮਿਲਿਆ ਅਤੇ ਸਾਰੇ ਸੰਤਾਂ ਨੂੰ ਸੁਖ ਰੂਪ ਵਿੱਚ ਵਾਪਸ ਲੈ ਆ ਪਾਇਆ ਅਤੇ ਸ਼ਿਵਗਿਰੀ ਮੱਠ  ਪਹੁੰਚਾ ਪਾਇਆ। ਉਸ ਫੋਨ ਕਾਲ ਨਾਲ ਹੀ ਮੇਰੇ ਲਈ ਸਚਮੁੱਚ ਵਿੱਚ ਉਹ ਹਿਰਦੈ ਨੂੰ ਛੂ ਲੈਣ ਵਾਲੀ ਘਟਨਾ ਸੀ ਕਿ ਐਸਾ ਕੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋਵੇਗਾ, ਇਸ ਪਵਿੱਤਰ ਕਾਰਜ ਦੇ ਲਈ ਤੁਸੀਂ ਮੈਨੂੰ ਚੁਣਿਆ।

ਅੱਜ ਇਹ ਵੀ ਸ਼ੁਭ ਅਵਸਰ ਹੈ, ਇਸ ਅਵਸਰ ਵਿੱਚ ਮੈਨੂੰ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ।  ਤੀਰਥਦਾਨਮ੍ ਦੀ 90 ਸਾਲਾਂ ਦੀ ਯਾਤਰਾ ਅਤੇ ਬ੍ਰਹਮਾ ਵਿਦਿਆਲਯਮ੍ ਦੀ ਗੋਲਡਨ ਜੁਬਲੀ, ਇਹ ਕੇਵਲ ਇੱਕ ਸੰਸਥਾ ਦੀ ਯਾਤਰਾ ਨਹੀਂ ਹੈ। ਇਹ ਭਾਰਤ ਦੇ ਉਸ ਵਿਚਾਰ ਦੀ ਵੀ ਅਮਰ ਯਾਤਰਾ ਹੈ, ਜੋ ਅਲੱਗ-ਅਲੱਗ ਕਾਲਖੰਡ ਵਿੱਚ ਅਲੱਗ-ਅਲੱਗ ਮਾਧਿਅਮਾਂ ਦੇ ਜ਼ਰੀਏ ਅੱਗੇ ਵਧਦਾ ਰਿਹਾ ਹੈ। ਭਾਰਤ  ਦੇ ਦਰਸ਼ਨ ਨੂੰ ਜੀਵੰਤ ਬਣਾਏ ਰੱਖਣ ਵਿੱਚ, ਭਾਰਤ ਦੀ ਇਸ ਅਧਿਆਤਮਕ ਅਤੇ ਵਿਗਿਆਨੀ ਵਿਕਾਸ ਯਾਤਰਾ ਵਿੱਚ ਕੇਰਲਾਣਕਯ ਨੇ ਹਮੇਸ਼ਾ ਅਹਿਮ ਯੋਗਦਾਨ ਨਿਭਾਇਆ ਹੈ ਅਤੇ ਜ਼ਰੂਰਤ ਪੈਣ ’ਤੇ ਅਗਵਾਈ ਵੀ ਕੀਤਾ ਹੈ।

 ‘ਵਰਕਲਾ’ ਨੂੰ ਤਾਂ ਸਦੀਆਂ ਤੋਂ ਦੱਖਣ ਦੀ ਕਾਸ਼ੀ ਕਿਹਾ ਜਾਂਦਾ ਹੈ। ਕਾਸ਼ੀ ਚਾਹੇ ਉੱਤਰ ਵਿੱਚ ਹੋਵੇ ਜਾਂ ਦੱਖਣ ਵਿੱਚ! ਵਾਰਾਣਸੀ ਵਿੱਚ ਸ਼ਿਵ ਦੀ ਨਗਰੀ ਹੋਵੇ, ਜਾਂ ਵਰਕਲਾ ਵਿੱਚ ਸ਼ਿਵਗਿਰੀ, ਭਾਰਤ ਦੀ ਊਰਜਾ ਦਾ ਹਰ ਕੇਂਦਰ ਅਸੀਂ ਸਾਰੇ ਭਾਰਤੀਆਂ ਦੇ ਜੀਵਨ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਸਥਾਨ ਕੇਵਲ ਤੀਰਥ ਭਰ ਨਹੀਂ ਹਨ, ਇਹ ਆਸਥਾ ਦੇ ਕੇਂਦਰ ਭਰ ਨਹੀਂ ਹਨ, ਇਹ ‘ਏਕ ਭਾਰਤ,  ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਇੱਕ ਪ੍ਰਕਾਰ ਨਾਲ ਉਸ ਦਾ ਜਾਗ੍ਰਿਤ ਪ੍ਰਤਿਸ਼ਠਾਨ ਹਨ। ਮੈਂ ਇਸ ਅਵਸਰ ’ਤੇ ਸ਼੍ਰੀ ਨਾਰਾਇਣ ਧਰਮ ਸੰਘਮ੍ ਟਰੱਸਟ ਨੂੰ, ਸਵਾਮੀ ਸੱਚਿਦਾਨੰਦ ਜੀ ਨੂੰ, ਸਵਾਮੀ ਰਿੱਤੰਭਰਾਨੰਦ ਜੀ  ਨੂੰ, ਅਤੇ ਸਵਾਮੀ ਗੁਰੂਪ੍ਰਸਾਦ ਜੀ ਨੂੰ ਹਿਰਦੈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਤੀਰਥਦਾਨਮ੍ ਅਤੇ ਬ੍ਰਹਮ ਵਿਦਿਆਲਯ ਦੀ ਇਸ ਸਵਰਣਿਮ ਯਾਤਰਾ ਵਿੱਚ, ਇਸ ਆਯੋਜਨ ਵਿੱਚ ਲੱਖਾਂ ਕਰੋੜਾਂ ਅਨੁਯਾਈਆਂ ਦੀ ਅਨੰਤ ਆਸਥਾ ਅਤੇ ਅਥੱਕ ਪਰਿਸ਼੍ਰਮ ਵੀ ਸ਼ਾਮਲ ਹਨ। ਮੈਂ ਸ਼੍ਰੀ ਨਾਰਾਇਣ ਗੁਰੂ ਦੇ ਸਾਰੇ ਅਨੁਯਾਈਆਂ ਨੂੰ, ਸਾਰੇ ਸ਼ਰਧਾਲੂਆਂ ਨੂੰ ਵੀ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਾਰੇ ਸੰਤਾਂ ਅਤੇ ਪੁਣਯ ਆਤਮਾਵਾਂ ਦੇ ਵਿੱਚ ਅੱਜ ਜਦੋਂ ਮੈਂ ਗੱਲ ਕਰ ਰਿਹਾ ਹਾਂ, ਤਦ ਭਾਰਤ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਵੀ ਸਮਾਜ ਦੀ ਚੇਤਨਾ ਕਮਜ਼ੋਰ ਹੋਣ ਲਗਦੀ ਹੈ, ਅੰਧਕਾਰ ਵਧਦਾ ਹੈ,  ਤਦ ਕੋਈ ਨਾ ਕੋਈ ਮਹਾਨ ਆਤਮਾ ਇੱਕ ਨਵੇਂ ਪ੍ਰਕਾਸ਼ ਦੇ ਨਾਲ ਸਾਹਮਣੇ ਆ ਜਾਂਦੀ ਹੈ।

ਦੁਨੀਆ ਦੇ ਕਈ ਦੇਸ਼, ਕਈ ਸੱਭਿਅਤਾਵਾਂ ਜਦੋਂ ਆਪਣੇ ਧਰਮ ਤੋਂ ਭਟਕੀਆਂ, ਤਾਂ ਉੱਥੇ ਆਧਿਆਤਮ ਦੀ ਜਗ੍ਹਾ ਭੌਤਿਕਤਾਵਾਦ ਨੇ ਲੈ ਲਈ। ਖਾਲੀ ਤਾਂ ਰਹਿੰਦਾ ਨਹੀਂ ਹੈ, ਭੌਤਿਕਵਾਦ ਨੇ ਭਰ ਦਿੱਤਾ। ਲੇਕਿਨ,  ਭਾਰਤ ਕੁਝ ਅਲੱਗ ਹੈ। ਭਾਰਤ ਦੇ ਰਿਸ਼ੀਆਂ, ਭਾਰਤ ਦੇ ਮੁਨੀਆਂ, ਭਾਰਤ ਦੇ ਸੰਤ, ਭਾਰਤ ਦੀ ਗੁਰੂਆਂ ਨੇ ਹਮੇਸ਼ਾ ਵਿਚਾਰਾਂ ਅਤੇ ਵਿਹਾਰਾਂ ਦਾ ਨਿਰੰਤਰ ਸ਼ੋਧਨ ਕੀਤਾ, ਸੰਸ਼ੋਧਨ ਕੀਤਾ ਅਤੇ ਸੰਵਰਧਨ ਵੀ ਕੀਤਾ।  ਸ਼੍ਰੀ ਨਾਰਾਇਣ ਗੁਰੂ ਨੇ ਆਧੁਨਿਕਤਾ ਦੀ ਗੱਲ ਕੀਤੀ! ਲੇਕਿਨ ਨਾਲ ਹੀ ਉਨ੍ਹਾਂ ਨੇ ਭਾਰਤੀ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਸਮ੍ਰਿੱਧ ਵੀ ਕਰਨ ਦਾ ਨਿਰੰਤਰ ਕੰਮ ਕੀਤਾ।

ਉਨ੍ਹਾਂ ਨੇ ਸਿੱਖਿਆ ਅਤੇ ਵਿਗਿਆਨ ਦੀ ਗੱਲ ਦੱਸੀ, ਲੇਕਿਨ ਨਾਲ ਹੀ ਧਰਮ ਅਤੇ ਆਸਥਾ ਦੀ ਸਾਡੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਦਾ ਗੌਰਵ (ਮਾਣ) ਵਧਾਉਣ ਵਿੱਚ ਕਦੇ ਪਿੱਛੇ ਨਹੀਂ ਰਹੇ। ਇੱਥੇ ਸ਼ਿਵਗਿਰੀ ਤੀਰਥ ਦੇ ਜ਼ਰੀਏ ਵਿਗਿਆਨੀ ਚਿੰਤਨ ਦੀ ਨਵੀਂ ਧਾਰਾ ਵੀ ਨਿਕਲਦੀ ਹੈ, ਅਤੇ ਸ਼ਾਰਦਾ ਮੱਠ  ਵਿੱਚ ਮਾਂ ਸਰਸਵਤੀ ਦੀ ਆਰਾਧਨਾ ਵੀ ਹੁੰਦੀ ਹੈ। ਨਾਰਾਇਣ ਗੁਰੂ ਜੀ ਨੇ ਧਰਮ ਨੂੰ ਸ਼ੋਧਿਤ ਕੀਤਾ,  ਪਰਿਮਾਰਜਿਤ ਕੀਤਾ, ਸਮਾਂਨੁਕੂਲ ਪਰਿਵਰਤਨ ਕੀਤਾ। ਕਾਲ ਬਾਹਰੀ ਚੀਜ਼ਾਂ ਨੂੰ ਛੱਡਿਆ। ਉਨ੍ਹਾਂ ਨੇ ਰੂੜੀਆਂ ਅਤੇ ਬੁਰਾਈਆਂ ਦੇ ਖਿਲਾਫ਼ ਅਭਿਯਾਨ ਚਲਾਇਆ ਅਤੇ ਭਾਰਤ ਨੂੰ ਉਸ ਦੇ ਯਥਾਰਥ ਨਾਲ ਪਰਿਚਿਤ ਕਰਵਾਇਆ ।

ਅਤੇ ਉਹ ਕਾਲਖੰਡ ਸਾਧਾਰਣ ਨਹੀਂ ਸੀ, ਰੂੜੀਆਂ ਦੇ ਖਿਲਾਫ਼ ਖੜ੍ਹਾ ਹੋਣਾ, ਇਹ ਛੋਟਾ-ਮੋਟਾ ਕੰਮ ਨਹੀਂ ਸੀ। ਅੱਜ ਅਸੀਂ ਇਸ ਦੀ ਕਲਪਨਾ ਨਹੀਂ ਕਰ ਸਕਦੇ ਹਾਂ। ਲੇਕਿਨ ਉਹ ਨਾਰਾਇਣ ਗੁਰੁ ਜੀ ਨੇ ਕਰਕੇ ਦਿਖਾਇਆ। ਉਨ੍ਹਾਂ ਨੇ ਜਾਤੀਵਾਦ ਦੇ ਨਾਮ ’ਤੇ ਚਲ ਰਹੇ ਉੱਚ-ਨੀਚ, ਭੇਦਭਾਵ ਦੇ ਖਿਲਾਫ਼ ਤਰਕਸੰਗਤ ਅਤੇ ਵਿਵਹਾਰਕ ਲੜਾਈ ਲੜੀ। ਅੱਜ ਨਾਰਾਇਣ ਗੁਰੂ ਜੀ ਦੀ ਉਸੇ ਪ੍ਰੇਰਨਾ ਨੂੰ ਲੈ ਕੇ ਦੇਸ਼ ਗ਼ਰੀਬਾਂ,  ਦਲਿਤਾਂ, ਪਿਛੜਿਆਂ ਦੀ ਸੇਵਾ ਕਰ ਰਿਹਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਜੋ ਮਿਲਣਾ ਚਾਹੀਦਾ ਹੈ, ਉਨ੍ਹਾਂ ਨੂੰ ਜੋ ਅਧਿਕਾਰ ਮਿਲਣਾ ਚਾਹੀਦਾ ਹੈ, ਉਸ ਨੂੰ ਉਨ੍ਹਾਂ ਅਧਿਕਾਰਾਂ ਨੂੰ ਦੇਣਾ, ਇਹ ਸਾਡੀ ਪ੍ਰਾਥਮਿਕਤਾ ਰਿਹਾ ਹੈ। ਅਤੇ ਇਸ ਲਈ, ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’  ਦੇ ਮੰਤਰ ਦੇ ਨਾਲ ਅੱਗੇ ਵਧ ਰਿਹਾ ਹੈ।

 

ਸਾਥੀਓ,

ਸ਼੍ਰੀ ਨਾਰਾਇਣ ਗੁਰੂ ਜੀ ਆਤਮਕ ਚੇਤਨਾ ਦੇ ਤਾਂ ਅੰਸ਼ ਸਨ ਹੀ ਸਨ, ਆਧਿਆਤਮਕ ਪ੍ਰੇਰਨਾ ਦੇ ਪ੍ਰਕਾਸ਼ ਪੁੰਜ ਸਨ, ਲੇਕਿਨ ਇਹ ਵੀ ਓਨਾ ਹੀ ਸੱਚ ਹੈ ਕਿ ਸ਼੍ਰੀ ਨਾਰਾਇਣ ਗੁਰੂ ਜੀ ਸਮਾਜ ਸੁਧਾਰਕ ਵੀ,  ਵਿਚਾਰਕ ਵੀ ਅਤੇ ਯੁੱਗਦ੍ਰਿਸ਼ਟਾ ਵੀ ਸਨ। ਉਹ ਆਪਣੇ ਸਮੇਂ ਤੋਂ ਕਿਤੇ ਅੱਗੇ ਦੀ ਸੋਚ ਰੱਖਦੇ ਸਨ, ਉਹ ਬਹੁਤ ਦੂਰ ਦਾ ਦੇਖ ਪਾਉਂਦੇ ਸਨ। ਇਸ ਦੀ ਵਜ੍ਹਾ ਨਾਲ ਤੁਸੀਂ ਕਲਪਨਾ ਕਰ ਸਕਦੇ ਹੋ ਗੁਰੂਦੇਵ ਰਵਿੰਦਰ ਨਾਥ ਟੈਗੋਰ ਇੱਕ radical thinker ਦੇ ਨਾਲ ਹੀ ਇੱਕ practical reformer ਵੀ ਸਨ।  ਉਹ ਕਹਿੰਦੇ ਸਨ ਕਿ ਅਸੀਂ ਇੱਥੇ ਜਬਰਨ ਬਹਿਸ ਕਰਕੇ ਜਿੱਤਣ ਦੇ ਲਈ ਨਹੀਂ ਆਏ ਹਾਂ, ਬਲਕਿ ਅਸੀਂ ਇੱਥੇ ਜਾਣਨ ਦੇ ਲਈ, ਸਿੱਖਣ ਦੇ ਲਈ ਆਏ ਹਾਂ। ਉਹ ਜਾਣਦੇ ਸਨ ਕਿ ਸਮਾਜ ਨੂੰ ਵਾਦ-ਵਿਵਾਦ ਵਿੱਚ ਉਲਝਾ ਕੇ ਨਹੀਂ ਸੁਧਾਰਿਆ ਜਾ ਸਕਦਾ।

ਸਮਾਜ ਵਿੱਚ ਸੁਧਾਰ ਆਉਂਦਾ ਹੈ, ਜਦੋਂ ਲੋਕਾਂ ਦੇ ਨਾਲ ਕੰਮ ਕੀਤਾ ਜਾਵੇ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ ਅਤੇ ਲੋਕਾਂ ਨੂੰ ਆਪਣੀਆਂ ਭਾਵਨਾਵਾਂ ਸਮਝਾਈਆਂ ਜਾਣ। ਜਿਸ ਪਲ ਅਸੀਂ ਕਿਸੇ ਨਾਲ ਬਹਿਸ ਕਰਨ ਲੱਗ ਜਾਂਦੇ ਹਾਂ ਉਸੀ ਪਲ, ਸਾਹਮਣੇ ਵਾਲਾ ਵਿਅਕਤੀ ਆਪਣੇ ਪੱਖ ਦੇ ਲਈ ਤਰਕ- ਵਿਤਰਕ-ਕੁਤਰਕ ਸਭ ਖੋਜ ਕਰ ਕੇ ਪਰੋਸ ਦਿੰਦਾ ਹੈ। ਲੇਕਿਨ ਜਿਵੇਂ ਹੀ ਅਸੀਂ ਕਿਸੇ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਸਾਹਮਣੇ ਵਾਲਾ ਵਿਅਕਤੀ ਸਾਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਨਾਰਾਇਣ ਗੁਰੂ ਜੀ ਨੇ ਵੀ ਇਸ ਪਰੰਪਰਾ ਦਾ, ਇਸ ਮਰਿਆਦਾ ਦਾ ਹਮੇਸ਼ਾ ਪਾਲਣ ਕੀਤਾ।

 

 

ਉਹ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਸਨ ਅਤੇ ਫਿਰ ਆਪਣੀ ਗੱਲ ਸਮਝਾਉਣ ਦਾ ਪ੍ਰਯਾਸ ਕਰਦੇ ਸਨ। ਉਹ ਸਮਾਜ ਵਿੱਚ ਉਸ ਵਾਤਾਵਰਣ ਦਾ ਨਿਰਮਾਣ ਕਰਦੇ ਸਨ ਕਿ ਸਮਾਜ ਖ਼ੁਦ ਹੀ ਸਹੀ ਤਰਕਾਂ ਦੇ ਨਾਲ ਆਪਣੇ ਆਪ ਸੁਧਾਰ ਦੀ ਪ੍ਰਕਿਰਿਆ ਵਿੱਚ ਜੁੱਟ ਜਾਂਦਾ ਸੀ। ਜਦੋਂ ਅਸੀਂ ਸਮਾਜ ਵਿੱਚ ਸੁਧਾਰ ਦੇ ਇਸ ਮਾਰਗ ’ਤੇ ਚਲਦੇ ਹਾਂ ਤਾਂ ਫਿਰ ਸਮਾਜ ਵਿੱਚ ਸਵੈ ਸੁਧਾਰ ਦੀ ਇੱਕ ਸ਼ਕਤੀ ਵੀ ਜਾਗ੍ਰਿਤ ਹੋ ਜਾਂਦੀ ਹੈ। ਹੁਣ ਜਿਵੇਂ ਸਾਡੀ ਸਰਕਾਰ ਨੇ ਬੇਟੀ-ਬਚਾਓ-ਬੇਟੀ ਪੜ੍ਹਾਓ ਅਭਿਯਾਨ ਸ਼ੁਰੂ ਕੀਤਾ।

ਕਾਨੂੰਨ ਤਾਂ ਪਹਿਲਾਂ ਵੀ ਸੀ, ਲੇਕਿਨ ਬੇਟੀਆਂ ਦੀ ਸੰਖਿਆ ਵਿੱਚ ਸੁਧਾਰ ਹਾਲ ਹੀ ਦੇ ਕੁਝ ਵਰ੍ਹਿਆਂ ਵਿੱਚ ਹੀ ਹੋ ਪਾਇਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਸਾਡੀ ਸਰਕਾਰ ਨੇ ਸਮਾਜ ਨੂੰ ਸਹੀ ਗੱਲ ਦੇ ਲਈ ਪ੍ਰੇਰਿਤ ਕੀਤਾ, ਸਹੀ ਵਾਤਾਵਰਣ ਤਿਆਰ ਕੀਤਾ। ਲੋਕਾਂ ਨੂੰ ਵੀ ਜਦੋਂ ਲਗਿਆ ਕਿ ਸਰਕਾਰ ਸਹੀ ਕਰ ਰਹੀ ਹੈ, ਤਾਂ ਸਥਿਤੀਆਂ ਵਿੱਚ ਤੇਜ਼ੀ ਨਾਲ ਸੁਧਾਰ ਵੀ ਆਉਣ ਲੱਗ ਜਾਂਦਾ ਹੈ। ਅਤੇ ਸੱਚੇ ਅਰਥ ਵਿੱਚ ਸਭ ਦਾ ਪ੍ਰਯਾਸ, ਉਸ ਦੇ ਫ਼ਲ ਨਜ਼ਰ ਆਉਂਦੇ ਹਨ। ਸਮਾਜ ਵਿੱਚ ਸੁਧਾਰ ਦਾ ਇਹੀ ਤਰੀਕਾ ਹੈ।  ਅਤੇ ਇਹ ਮਾਰਗ ਅਸੀਂ ਜਿਤਨਾ ਸ਼੍ਰੀ ਨਾਰਾਇਣ ਗੁਰੂ ਨੂੰ ਪੜ੍ਹਦੇ ਹਾਂ, ਸਿਖਦੇ ਹਾਂ, ਉਨ੍ਹਾਂ ਨੂੰ ਸਮਝਦੇ ਹਾਂ,  ਉਨ੍ਹਾਂ ਨੂੰ ਹੀ ਉਹ ਸਪੱਸ਼ਟ ਹੁੰਦਾ ਚਲਾ ਜਾਂਦਾ ਹੈ।

ਸਾਥੀਓ,

ਸ਼੍ਰੀ ਨਾਰਾਇਣ ਗੁਰੂ ਨੇ ਸਾਨੂੰ ਮੰਤਰ ਦਿੱਤਾ ਸੀ-

 “ਔਰੂ ਜਾਥਿ

ਔਰੂ ਮਥਮ

ਔਰੂ ਦੈਵੰ ਮਨੁਯਾਨੁ”।

 “औरु जाथि

औरु मथम

औरु दैवं मनुष्यानु

 

ਉਨ੍ਹਾਂ ਨੇ One Caste, One Religion, One God ਇਸ ਦਾ ਸੱਦਾ ਦਿੱਤਾ ਸੀ। ਅਗਰ ਅਸੀਂ ਨਾਰਾਇਣ ਗੁਰੂ ਜੀ ਦੇ ਇਸ ਸੱਦੇ ਨੂੰ ਬਹੁਤ ਡੂੰਘਾਈ ਨਾਲ ਸਮਝੀਏ, ਇਸ ਦੇ ਅੰਦਰ ਛੁਪੇ ਸੰਦੇਸ਼ ਨੂੰ ਸਮਝੀਏ ਤਾਂ ਪਵਾਂਗੇ ਕਿ ਉਨ੍ਹਾਂ ਦੇ ਇਸ ਸੰਦੇਸ਼ ਨਾਲ ਆਤਮਨਿਰਭਰ ਭਾਰਤ ਦਾ ਵੀ ਮਾਰਗ ਬਣਦਾ ਹੈ। ਸਾਡੀ ਸਾਰਿਆਂ ਦੀ ਇੱਕ ਹੀ ਜਾਤੀ – ਭਾਰਤੀਅਤਾ, ਸਾਡਾ ਸਾਰਿਆ ਦਾ ਇੱਕ ਹੀ ਧਰਮ ਹੈ- ਸੇਵਾਧਰਮ, ਆਪਣੇ ਕਰੱਤਵਾਂ ਦਾ ਪਾਲਨ। ਸਾਡਾ ਸਾਰਿਆਂ ਦਾ ਇੱਕ ਹੀ ਈਸ਼ਵਰ ਹੈ- ਭਾਰਤ ਮਾਤਾ ਦੀ  130 ਕਰੋੜ ਤੋਂ ਅਧਿਕ ਸੰਤਾਨ। ਸ਼੍ਰੀ ਨਾਰਾਇਣ ਗੁਰੂ ਜੀ ਦਾ One Caste, One Religion, One God ਸੱਦਾ, ਸਾਡੀ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਇੱਕ ਅਧਿਆਤਿਮਕ ਉਚਾਈ ਦਿੰਦਾ ਹੈ। ਸਾਡੀ ਰਾਸ਼ਟਰ ਭਗਤੀ, ਸ਼ਕਤੀ ਦਾ ਪ੍ਰਦਰਸ਼ਨ ਨਹੀਂ ਬਲਕਿ ਸਾਡੀ ਰਾਸ਼ਟਰ ਭਗਤੀ, ਮਾਂ ਭਾਰਤੀ ਦੀ ਆਰਾਧਨਾ, ਕੋਟਿ ਕੋਟਿ ਦੇਸ਼ਵਾਸੀਆਂ ਦੀ ਸੇਵਾ ਸਾਧਨਾ ਹੈ। ਅਸੀਂ ਇਸ ਗੱਲ ਨੂੰ ਸਮਝਦੇ ਹੋਏ ਅੱਗ ਵਧੇ, ਸ਼੍ਰੀ ਨਾਰਾਇਣ ਗੁਰੂ ਜੀ ਦੇ ਸੰਦੇਸ਼ਾਂ ਦਾ ਪਾਲਨ ਕਰੀਏ ਤਾਂ ਦੁਨੀਆ ਦੀ ਕੋਈ ਵੀ ਸ਼ਕਤੀ ਸਾਡੇ ਭਾਰਤੀਆਂ ਵਿੱਚ ਮਤਭੇਦ ਪੈਦਾ ਨਹੀਂ ਕਰ ਸਕਦੀ। ਅਤੇ ਇਹ ਅਸੀਂ ਸਭ ਜਾਣਦੇ ਹਾਂ ਕਿ ਇਕਜੁੱਟ ਹੋਏ ਭਾਰਤੀਆਂ ਲਈ ਦੁਨੀਆ ਦਾ ਕੋਈ ਵੀ ਟੀਚਾ ਅਸੰਭਵ ਨਹੀਂ ਹੈ। 

ਸਾਥੀਓ,

ਸ਼੍ਰੀ ਨਾਰਾਇਣ ਗੁਰੂ ਨੇ ਤੀਰਥਦਾਨਮ੍ ਦੀ ਪਰੰਪਰਾ ਨੂੰ ਆਜ਼ਾਦੀ ਤੋਂ ਪਹਿਲੇ ਸ਼ੁਰੂ ਕੀਤਾ ਸੀ। ਦੇਸ਼ ਵੀ ਇਸ ਸਮੇਂ ਆਪਣੀ ਆਜ਼ਾਦੀ ਦੇ 75 ਸਾਲ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਐਸੇ ਸਮੇਂ ਵਿੱਚ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਸਾਡਾ ਸੁਤੰਤਰਤਾ ਸੰਗ੍ਰਾਮ ਕੇਵਲ ਵਿਰੋਧ ਪ੍ਰਦਰਸ਼ਨ ਅਤੇ ਰਾਜਨੀਤਿਕ ਰਣਨੀਤੀਆਂ ਤੱਕ ਹੀ ਸੀਮਿਤ ਨਹੀਂ ਸੀ । ਇਹ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਣ ਦੀ ਲੜਾਈ ਤਾਂ ਸੀ ਹੀ , ਲੇਕਿਨ ਨਾਲ ਹੀ ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਅਸੀਂ ਹੋਵਾਗੇ, ਕਿਵੇਂ ਹੋਵਾਂਗੇ, ਇਸ ਦਾ ਵਿਚਾਰ ਵੀ ਨਾਲ-ਨਾਲ ਚਲਦਾ ਸੀ। ਕਿਉਂਕਿ ਅਸੀਂ ਕਿਸ ਚੀਜ਼ ਦੇ ਖਿਲਾਫ ਹਾਂ, ਕੇਵਲ ਇਹੀ ਮਹੱਤਵਪੂਰਨ ਨਹੀਂ ਹੁੰਦਾ। ਅਸੀਂ ਕਿਸ ਸੋਚ ਦੇ ਕਿਸ ਵਿਚਾਰ ਲਈ ਇੱਕ ਸਾਥ ਹਾਂ ਇਹ ਵੀ ਕਿਤੇ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ।

ਇਸ ਲਈ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਇਤਨੇ ਮਹਾਨ ਵਿਚਾਰਾਂ ਦੀ ਪਰੰਪਰਾ ਚਲ ਪਈ। ਹਰ ਕਾਲਖੰਡ ਵਿੱਚ ਨਵੇਂ ਵਿਚਾਰਕ ਮਿਲੇ। ਭਾਰਤ ਦੇ ਲਈ ਇਤਨੀਆਂ ਸੰਕਲਪਨਾਵਾਂ, ਇਤਨੇ ਸੁਪਨੇ ਇੱਕ ਸਾਥ ਖੜ੍ਹੇ ਹੋਏ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਨੇਤਾ ਅਤੇ ਮਹਾਨ ਲੋਕ ਇੱਕ ਦੂਜੇ ਨਾਲ ਮਿਲਦੇ ਸਨ, ਇੱਕ ਦੂਜੇ ਤੋਂ ਸਿੱਖਦੇ ਸਨ। ਅੱਜ ਟੈਕਨੋਲੋਜੀ ਦੇ ਜਮਾਨੇ ਵਿੱਚ ਸਾਨੂੰ ਇਹ ਸਭ ਬੜਾ ਅਸਾਨ ਲਗ ਸਕਦਾ ਹੈ। ਲੇਕਿਨ ਉਸ ਦੌਰ ਵਿੱਚ ਇਹ ਸੁਵਿਧਾਵਾਂ, ਇਹ ਸੋਸ਼ਲ ਮੀਡੀਆ ਅਤੇ ਮੋਬਾਈਲ ਦਾ ਜਮਾਨਾ ਨਹੀਂ ਸੀ ਉਸ ਸਮੇਂ, ਲੇਕਿਨ ਫਿਰ ਵੀ, ਇਹ ਜਨਨਾਇਕ, ਇਹ ਨੇਤਾ ਇੱਕ ਸਾਥ ਮਿਲਕੇ ਮੰਥਨ ਕਰਦੇ ਹਨ, ਆਧੁਨਿਕ ਭਾਰਤ ਦੀ ਰੂਪਰੇਖਾ ਖਿੱਚਦੇ ਸਨ। ਤੁਸੀਂ ਦੇਖੋ, 1922 ਵਿੱਚ ਦੇਸ਼ ਦੇ ਪੂਰਬੀ ਹਿੱਸੇ ਵਿੱਚ ਗੁਰੂਦੇਵ ਰਵਿੰਦਰਨਾਥ ਟੈਗੋਰ, ਇੱਥੇ ਦੱਖਣ ਵਿੱਚ ਆ ਕੇ ਨਾਰਾਇਣ ਗੁਰੂ ਨੂੰ ਮਿਲਦੇ ਸਨ। ਉਦੋ ਗੁਰੂ ਦੇ ਨਾਲ ਮਿਲਣ ਤੋਂ ਬਾਅਦ ਗੁਰੂਦੇਵ ਨੇ ਕਿਹਾ ਸੀ ਕਿ- “ਮੈਂ ਅੱਜ ਤੱਕ ਨਾਰਾਇਣ ਗੁਰੂ ਤੋਂ ਮਹਾਨ ਅਧਿਆਤਿਮਕ ਵਿਅਕਤਵ ਨਹੀਂ ਦੇਖਿਆ ਹੈ”।

1925 ਵਿੱਚ ਮਹਾਤਮਾ ਗਾਂਧੀ ਜੀ, ਗੁਜਰਾਤ ਤੋਂ, ਸਾਬਰਮਤੀ ਦੇ ਤੱਟ ਤੋਂ, ਦੇਸ਼ ਦੇ ਪੱਛਮੀ ਹਿੱਸੇ ਤੋਂ ਚੱਲ ਕੇ ਇੱਥੇ ਆਉਂਦੇ ਹਨ, ਸ਼੍ਰੀ ਨਾਰਾਇਣ ਗੁਰੂ ਨੂੰ ਮਿਲਦੇ ਹਨ। ਉਨ੍ਹਾਂ ਦੇ ਨਾਲ ਹੋਈ ਚਰਚਾ ਨੇ ਗਾਂਧੀ ਜੀ ਨੂੰ ਕਾਫੀ ਗਹਿਰਾਈ ਤੱਕ ਪ੍ਰਭਾਵਿਤ ਕੀਤਾ ਸੀ. ਸਵਾਮੀ ਵਿਵੇਕਾਨੰਦ ਜੀ ਖੁਦ ਨਾਰਾਇਣ ਗੁਰੂ ਨੂੰ ਮਿਲਣ ਪਹੁੰਚ ਗਏ ਸਨ। ਅਜਿਹੇ ਕਿਤਨੇ ਹੀ ਮਹਾਨ ਵਿਭੂਤੀਆ ਨਾਰਾਇਣ ਗੁਰੂ ਦੇ ਚਰਣਾਂ ਵਿੱਚ ਬੈਠ ਕੇ ਸਤਿਸੰਗ ਕਰਿਆ ਕਰਦੀਆਂ ਸਨ।  ਕਿਤਨੇ ਵਿਚਾਰ ਮੰਥਨ ਹੁੰਦੇ ਸਨ। ਇਹ ਵਿਚਾਰ ਸੈਂਕੜੇ ਸਾਲਾਂ ਦੀ ਗੁਲਾਮੀ ਦੇ ਬਾਅਦ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਪੁਨਰਨਿਰਮਾਣ ਦੇ ਬੀਜ ਦੀ ਤਰ੍ਹਾਂ ਸਨ। ਐਸੇ ਕਿਤਨੇ ਹੀ ਸਮਾਜਿਕ, ਰਾਜਨਤਿਕ ਅਤੇ ਅਧਿਆਤਿਮਕ ਲੋਕ ਇੱਕ ਸਾਥ ਆਏ, ਉਨ੍ਹਾਂ ਨੇ ਦੇਸ਼ ਵਿੱਚ ਚੇਤਨਾ ਜਗਾਈ, ਦੇਸ਼ ਨੂੰ ਪ੍ਰੇਰਣਾ ਦਿੱਤੀ, ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਕੀਤਾ। ਅੱਜ ਅਸੀਂ ਜੋ ਭਾਰਤ ਦੇਖ ਰਹੇ ਹਾਂ, ਆਜ਼ਾਦੀ ਦੇ ਇਨ੍ਹਾਂ 75 ਸਾਲਾਂ ਦੀ ਜਿਸ ਯਾਤਰਾ ਨੂੰ ਅਸੀਂ ਦੇਖਿਆ ਹੈ ਇਹ ਉਨ੍ਹਾਂ ਮਹਾਪੁਰਸ਼ਾਂ ਦੇ ਮੰਥਨ ਚਿੰਤਨ ਵਿਚਾਰਾਂ ਦਾ ਨਤੀਜਾ ਹੈ ਜੋ ਅੱਜ ਫਲਸਵਰੂਪ ਸਾਡੇ ਸਾਹਮਣੇ ਹੈ।

ਸਾਥੀਓ,

ਆਜ਼ਾਦੀ ਦੇ ਸਾਡੇ ਮੁਨੀਸ਼ਿਆਂ ਨੇ ਜੋ ਮਾਰਗ ਦਿਖਾਇਆ ਸੀ, ਅੱਜ ਭਾਰਤ ਉਨ੍ਹਾਂ ਟੀਚਿਆਂ ਦੇ ਕਰੀਬ ਪਹੁੰਚ ਰਿਹਾ ਹੈ। ਹੁਣ ਅਸੀਂ ਨਵੇਂ ਟੀਚੇ ਬਣਾਉਣੇ ਹਾਂ, ਨਵੇਂ ਸੰਕਲਪ ਲੈਣੇ ਹਨ। ਅੱਜ ਤੋਂ 25 ਸਾਲ ਬਾਅਦ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਮਨਾਵੇਗਾ, ਅਤੇ ਦਸ ਸਾਲ ਬਾਅਦ ਅਸੀਂ ਤੀਰਥਦਾਨਮ੍ ਦੇ 100 ਸਾਲਾਂ ਦੀ ਯਾਤਰਾ ਵੀ, ਉਸ ਦਾ ਵੀ ਉਤਸਵ ਮਨਾਏਗਾ। ਇਨ੍ਹਾਂ ਸੌ ਸਾਲਾਂ ਦੀ ਯਾਤਰਾ ਵਿੱਚ ਸਾਡੀਆਂ ਉਪਲਬਧੀਆਂ ਗਲੋਬਲ ਹੋਣੀਆਂ ਚਾਹੀਦੀਆਂ, ਅਤੇ ਇਸ ਦੇ ਲਈ ਸਾਡਾ ਵਿਜ਼ਨ ਵੀ ਗਲੋਬਲ ਹੋਣਾ ਚਾਹੀਦਾ ਹੈ।

ਭਾਈਓ ਅਤੇ ਭੈਣੋਂ,

ਅੱਜ ਵਿਸ਼ਵ ਦੇ ਸਾਹਮਣੇ ਅਨੇਕ ਸਾਂਝੀਆਂ ਚੁਣੌਤੀਆਂ ਹਨ, ਸਾਂਝੇ ਸੰਕਟ ਹਨ। ਕੋਰੋਨਾ ਮਹਾਮਾਰੀ ਦੇ ਸਮੇਂ ਇਸ ਦੀ ਇੱਕ ਝਲਕ ਅਸੀਂ ਦੇਖੀ ਹੈ। ਮਾਨਵਤਾ ਦੇ ਸਾਹਮਣੇ ਖੜੇ ਭਵਿੱਖ ਦੇ ਪ੍ਰਸ਼ਨਾਂ ਦਾ ਉੱਤਰ, ਭਾਰਤ ਦੇ ਅਨੁਭਵਾਂ ਅਤੇ ਭਾਰਤ ਦੇ ਸੱਭਿਆਚਾਰ ਤਾਕਤ ਤੋਂ ਹੀ ਨਿਕਲ ਸਕਦਾ ਹੈ। ਇਸ ਵਿੱਚ ਸਾਡੇ ਆਧਿਅਤਮਿਕ ਗੁਰੂ ਇਸ ਮਹਾਨ ਪਰੰਪਰਾ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣੀ ਹੈ। ਤੀਰਥਦਾਨਮ੍ ਦੇ ਬੌਧਿਕ ਵਟਾਂਦਰਾ ਅਤੇ ਯਤਨਾਂ ਵਿੱਚ ਸਾਡੀ ਨਵੀਂ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ, ਸ਼ਿਵਗਿਰੀ ਤੀਰਥਦਾਨਮ੍ ਦੀ ਇਹ ਯਾਤਰਾ ਐਸੇ ਹੀ ਨਿਰੰਤਰ ਚੱਲਦੀ ਰਹੇਗੀ। ਕਲਿਆਣ ਅਤੇ ਏਕਤਾ ਦੇ ਪ੍ਰਤੀਕ ਅਤੇ ਗਤੀਸ਼ੀਲਤਾ ਦੀਆਂ ਪ੍ਰਤੀਕ ਤੀਰਥ ਯਾਤਰਾਵਾਂ ਭਾਰਤ ਨੂੰ ਉਸ ਦੇ ਮੰਜ਼ਿਲ ਤੱਕ ਪਹੁੰਚਾਉਣ ਦਾ ਇੱਕ ਸਸ਼ਕਤ ਮਾਧਿਅਮ ਬਣੇਗੀ। ਇਸੇ ਭਾਵਨਾ ਦੇ ਨਾਲ, ਮੈਂ ਫਿਰ ਇੱਕ ਵਾਰ ਤੁਸੀਂ ਸਾਰੇ ਇੱਥੇ ਆਏ, ਮੈਂ ਦਿਲ ਤੋਂ ਤੁਹਾਡਾ ਆਭਾਰੀ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਜੋ ਸੁਪਨੇ, ਜੋ ਸੰਕਲਪ ਆਪਣੇ ਲਏ ਹਨ, ਮੈਨੂੰ ਵੀ ਇੱਕ ਸਤਿਸੰਗੀ ਦੇ ਰੂਪ ਵਿੱਚ ਇੱਕ ਭਗਤ ਦੇ ਰੂਪ ਵਿੱਚ ਤੁਹਾਡੇ ਇਨ੍ਹਾਂ ਸੰਕਲਪਾਂ ਦੇ ਨਾਲ ਜੁੜਨਾ ਮੇਰੀ ਖੁਸ਼ਕਿਸਮਤੀ ਹੋਵੇਗੀ, ਮੇਰੇ ਲਈ ਗੌਰਵ ਹੋਵੇਗਾ। ਮੈਂ ਫਿਰ ਇੱਕ ਵਾਰ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹੋਏ, ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage