“ਵਰਦੀ ’ਤੇ ਲੋਕਾਂ ਦੀ ਬਹੁਤ ਆਸਥਾ ਹੁੰਦੀ ਹੈ। ਸੰਕਟ ਵਿੱਚ ਫਸੇ ਲੋਕ ਜਦੋਂ ਵੀ ਤੁਹਾਨੂੰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਜਾਨ ਹੁਣ ਸੁਰੱਖਿਅਤ ਹੈ, ਉਨ੍ਹਾਂ ਵਿੱਚ ਨਵੀਂ ਉਮੀਦ ਜਗ ਜਾਂਦੀ ਹੈ”
ਚੁਣੌਤੀਆਂ ਦਾ ਸਾਹਮਣਾ ਜਦੋਂ ਸਬਰ ਅਤੇ ਦ੍ਰਿੜ੍ਹਤਾ ਦੇ ਨਾਲ ਕੀਤਾ ਜਾਂਦਾ ਹੈ, ਤਾਂ ਸਫ਼ਲਤਾ ਮਿਲਦੀ ਹੀ ਹੈ
“ਇਹ ਪੂਰਾ ਅਭਿਯਾਨ ਸੰਵੇਦਨਸ਼ੀਲਤਾ, ਕੁਸ਼ਲਤਾ ਅਤੇ ਸਾਹਸ ਦਾ ਪ੍ਰਤੀਕ ਰਿਹਾ ਹੈ”
“ਸਬਕਾ ਪ੍ਰਯਾਸ’ ਨੇ ਇਸ ਆਪਦਾ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ”

ਸਾਡੇ ਨਾਲ ਜੁੜੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਸਾਂਸਦ ਸ਼੍ਰੀ ਨਿਸ਼ਿਕਾਂਤ ਦੁਬੇ ਜੀ, ਗ੍ਰਹਿ ਸਕੱਤਰ,  ਚੀਫ਼ ਆਵ੍ ਆਰਮੀ ਸਟਾਫ਼, ਚੀਫ਼ ਆਵ੍ ਏਅਰ ਸਟਾਫ਼, DGP ਝਾਰਖੰਡ, DG NDRF DG ITBP ਸਥਾਨਕ ਪ੍ਰਸ਼ਾਸਨ ਦੇ ਸਾਥੀ, ਸਾਡੇ ਨਾਲ ਜੁੜੇ ਸਾਰੇ ਬਹਾਦੁਰ ਜਵਾਨ, Commandos, ਪੁਲਿਸ ਕਰਮੀ, ਹੋਰ ਸਾਥੀ ਗਣ,

ਆਪ ਸਾਰਿਆਂ ਨੂੰ ਨਮਸਕਾਰ!

ਤੁਸੀਂ ਤਿੰਨ ਦਿਨਾਂ ਤੱਕ, ਚੌਬੀ ਘੰਟੇ ਲੱਗ ਕੇ ਇੱਕ ਮੁਸ਼ਕਿਲ ਰੈਸਕਿਊ ਆਪਰੇਸ਼ਨ ਨੂੰ ਪੂਰਾ ਕੀਤਾ ਅਤੇ ਅਨੇਕ ਦੇਸ਼ਵਾਸੀਆਂ ਦੀ ਜਾਨ ਬਚਾਈ ਹੈ। ਪੂਰੇ ਦੇਸ਼ ਨੇ ਤੁਹਾਡੇ ਸਾਹਸ ਨੂੰ ਸਰਾਹਿਆ ਹੈ। ਮੈਂ ਇਸ ਨੂੰ ਬਾਬਾ ਬੈਦਨਾਥ ਜੀ ਦੀ ਕ੍ਰਿਪਾ ਵੀ ਮੰਨਦਾ ਹਾਂ। ਹਾਲਾਂਕਿ ਸਾਨੂੰ ਦੁਖ ਹੈ ਕਿ ਕੁਝ ਸਾਥੀਆਂ ਦਾ ਜੀਵਨ ਅਸੀਂ ਨਹੀਂ ਬਚਾ ਪਾਏ। ਅਨੇਕ ਸਾਥੀ ਜਖ਼ਮੀ ਵੀ ਹੋਏ ਹਨ। ਪੀੜ੍ਹਿਤ ਪਰਿਵਾਰਾਂ ਦੇ ਨਾਲ ਸਾਡੇ ਸਾਰਿਆਂ ਦੀ ਪੂਰੀ ਸੰਵੇਦਨਾ ਹੈ। ਮੈਂ ਸਾਰੇ ਜਖ਼ਮੀਆਂ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕਰਦਾ ਹਾਂ।

 

ਸਾਥੀਓ,

ਜਿਸ ਨੇ ਵੀ ਇਸ ਆਪਰੇਸ਼ਨ ਨੂੰ ਟੀ.ਵੀ. ਮਾਧਿਅਮਾਂ ਨਾਲ ਦੇਖਿਆ ਹੈ, ਉਹ ਹੈਰਾਨ ਸਨ, ਪਰੇਸ਼ਾਨ ਸਨ। ਤੁਸੀਂ ਸਾਰੇ ਤਾਂ ਮੌਕੇ ’ਤੇ ਸੀ। ਤੁਹਾਡੇ ਲਈ ਉਹ ਪਰਿਸਥਿਤੀਆਂ ਕਿਤਨੀਆਂ ਮੁਸ਼ਕਿਲ ਰਹੀਆਂ ਹੋਣਗੀਆਂ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਲੇਕਿਨ ਦੇਸ਼ ਨੂੰ ਗਰਵ ਹੈ ਕਿ ਉਸ ਦੇ ਪਾਸ ਸਾਡੀ ਥਲ ਸੈਨਾ, ਸਾਡੀ ਵਾਯੂ ਸੈਨਾ, ਸਾਡੇ NDRF ਦੇ ਜਵਾਨ, ITBP ਦੇ ਜਵਾਨ ਅਤੇ ਪੁਲਿਸ ਬਲ ਦੇ ਜਵਾਨ ਦੇ ਰੂਪ ਵਿੱਚ ਅਜਿਹੀ ਕੁਸ਼ਲ ਫੋਰਸ ਹੈ, ਜੋ ਦੇਸ਼ਵਾਸੀਆਂ ਨੂੰ ਹਰ ਸੰਕਟ ਤੋਂ ਸੁਰੱਖਿਅਤ ਬਾਹਰ ਕੱਢਣ ਦਾ ਮਾਦਾ ਰੱਖਦੀ ਹੈ। ਇਸ ਦੁਰਘਟਨਾ ਅਤੇ ਇਸ ਰੈਸਕਿਊ ਮਿਸ਼ਨ ਨਾਲ ਅਨੇਕ ਸਬਕ ਸਾਨੂੰ ਮਿਲੇ ਹਨ।

ਤੁਹਾਡੇ ਅਨੁਭਵ ਭਵਿੱਖ ਵਿੱਚ ਬਹੁਤ ਕੰਮ ਆਉਣ ਵਾਲੇ ਹਨ। ਮੈਂ ਆਪ ਸਾਰਿਆਂ ਨਾਲ ਗੱਲ ਕਰਨ ਦੇ ਲਈ ਵੀ ਬਹੁਤ ਉਤਸੁਕ ਹਾਂ। ਕਿਉਂਕਿ ਇਸ ਆਪਰੇਸ਼ਨ ਨੂੰ ਮੈਂ ਲਗਾਤਾਰ ਜੁੜਿਆ ਰਿਹਾ ਦੂਰ ਤੋਂ ਅਤੇ ਮੈਂ ਹਰ ਚੀਜ਼ ਦਾ ਜਾਇਜਾ ਲੈਂਦਾ ਰਿਹਾ ਸੀ। ਲੇਕਿਨ ਅੱਜ ਮੇਰੇ ਲਈ ਜ਼ਰੂਰੀ ਹੈ ਕਿ ਤੁਹਾਡੇ ਮੂੰਹ ਤੋਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਾਣਾਂ। ਆਓ ਅਸੀਂ ਸਭ ਤੋਂ ਪਹਿਲਾਂ NDRF ਦੇ ਜਾਂਬਾਜਾਂ ਦੇ ਪਾਸ ਅਸੀਂ ਚਲਦੇ ਹਾਂ, ਲੇਕਿਨ ਇੱਕ ਗੱਲ ਮੈਂ ਕਹਾਂਗਾ NDRF ਨੇ ਆਪਣੀ ਇੱਕ ਪਹਿਚਾਣ ਬਣਾਈ ਹੈ ਅਤੇ ਇਹ ਪਹਿਚਾਣ ਆਪਣੇ ਮਿਹਨਤ ਨਾਲ, ਆਪਣੇ ਪੁਰੁਸ਼ਾਰਥ ਨਾਲ ਅਤੇ ਆਪਣੇ ਪਰਾਕ੍ਰਮ ਨਾਲ ਬਣਾਈ ਹੈ।  ਅਤੇ ਇਸ ਵਿੱਚ NDRF ਹਿੰਦੁਸਤਾਨ ਵਿੱਚ ਜਿੱਥੇ-ਜਿੱਥੇ ਵੀ ਹੈ, ਉਨ੍ਹਾਂ ਦੀ ਇਸ ਮਿਹਨਤ ਅਤੇ ਉਸ ਦੀ ਪਹਿਚਾਣ ਦੇ ਲਈ ਵੀ ਅਭਿਨੰਦਨ ਦੇ ਅਧਿਕਾਰੀ ਹਨ।

Closing remarks

ਇਹ ਬਹੁਤ ਹੀ ਅੱਛੀ ਗੱਲ ਹੈ ਕਿ ਆਪ ਸਾਰਿਆਂ ਨੇ ਤੇਜ਼ੀ ਨਾਲ ਕੰਮ ਕੀਤਾ। ਅਤੇ ਬਹੁਤ ਹੀ ਕੋਆਰਡੀਨੇਟਿਡ ਢੰਗ ਨਾਲ ਕੀਤਾ, ਪਲਾਨਿੰਗ ਕਰਕੇ ਕੀਤਾ। ਅਤੇ ਮੈਨੂੰ ਪਹਿਲਾਂ ਹੀ ਬਰਾਬਰ ਹੈ ਕਿ ਪਹਿਲੇ ਹੀ ਦਿਨ ਸ਼ਾਮ ਨੂੰ ਹੀ ਖ਼ਬਰ ਆਈ। ਫਿਰ ਇਹ ਖ਼ਬਰ ਆਈ ਕਿ ਭਾਈ ਹੈਲੀਕੌਪਟਰ ਲੈ ਜਾਣਾ ਕਠਿਨ ਹੈ ਕਿਉਂਕਿ ਹੈਲੀਕੌਪਟਰ ਦਾ ਵਾਇਬ੍ਰੇਸ਼ਨ ਹੈ ਉਸ ਦੀ ਜੋ ਹਵਾ ਹੈ ਉਸੇ ਨਾਲ ਕਿਤੇ ਤਾਰ ਹਿਲਣ ਲੱਗ ਜਾਵੇ, ਟ੍ਰਾਲੀ ਵਿੱਚੋਂ ਲੋਕ ਕਿਤੇ ਬਾਹਰ ਡਿੱਗਣ ਲੱਗ ਜਾਣ। ਤਾਂ ਹੈਲੀਕੌਪਟਰ ਲੈ ਜਾਣ ਦਾ ਉਹ ਵੀ ਚਿੰਤਾ ਦਾ ਵਿਸ਼ਾ ਸੀ, ਰਾਤ ਭਰ ਤਾਂ ਉਸੇ ਦੀ ਚਰਚਾ ਚਲਦੀ ਰਹੀ। 

ਲੇਕਿਨ ਸਭ ਦੇ ਬਾਵਜੂਦ ਵੀ ਮੈਂ ਦੇਖ ਰਿਹਾ ਹਾਂ ਕਿ ਜਿਸ ਕੋਆਰਡੀਨੇਸ਼ਨ ਦੇ ਨਾਲ ਆਪ ਲੋਕਾਂ ਨੇ ਕੰਮ ਕੀਤਾ ਅਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀਆਂ ਆਪਦਾਵਾਂ ਵਿੱਚ ਸਮਾਂ - Response time ਇੱਕ ਬਹੁਤ ਮਹੱਤਵਪੂਰਨ ਫੈਕਟਰ ਹੁੰਦਾ ਹੈ। ਤੁਹਾਡੀ ਤੇਜ਼ੀ ਹੀ ਅਜਿਹੇ ਆਪਰੇਸ਼ਨ ਦੀ ਸਫ਼ਲਤਾ ਜਾਂ ਵਿਫ਼ਲਤਾ ਤੈਅ ਕਰਦੀ ਹੈ। ਵਰਦੀ ’ਤੇ ਲੋਕਾਂ ਦੀ ਬਹੁਤ ਆਸਥਾ ਹੁੰਦੀ ਹੈ। ਸੰਕਟ ਵਿੱਚ ਫਸੇ ਲੋਕ ਜਦੋਂ ਵੀ ਤੁਹਾਨੂੰ ਦੇਖਦੇ ਹਨ, ਚਾਹੇ NDRF ਦਾ ਯੂਨੀਫਾਰਮ ਵੀ ਹੁਣ ਪਰਿਚਿਤ ਹੋ ਗਿਆ ਹੈ। ਤੁਸੀਂ ਲੋਕ ਤਾਂ ਪਰਿਚਿਤ ਹੈ ਹੀ ਹੋ। ਤਾਂ ਉਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਉਨ੍ਹਾਂ ਦੀ ਜਾਨ ਸੁਰੱਖਿਅਤ ਹੈ। ਉਨ੍ਹਾਂ ਵਿੱਚ ਨਵੀਂ ਉਮੀਦ ਜਗ ਜਾਂਦੀ ਹੈ। ਤੁਹਾਡੀ ਉਪਸਥਿਤੀ ਭਰ ਹੀ ਉਮੀਦ ਦਾ, ਹੌਂਸਲੇ ਦਾ ਕੰਮ ਯਾਨੀ ਇੱਕ ਪ੍ਰਕਾਰ ਨਾਲ ਇਹ ਸ਼ੁਰੂ ਹੋ ਜਾਂਦਾ ਹੈ।

ਸੀਨੀਅਰ ਨਾਗਰਿਕਾਂ ਅਤੇ ਬੱਚਿਆਂ ਦਾ ਐਸੇ ਸਮੇਂ ਵਿੱਚ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਰਹਿੰਦਾ ਹੈ ਅਤੇ ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਤੁਸੀਂ ਆਪਣੀ ਪਲਾਨਿੰਗ ਵਿੱਚ ਅਤੇ ਆਪਰੇਸ਼ਨ ਦੀ ਪ੍ਰਕਿਰਿਆ ਵਿੱਚ ਇਸ ਗੱਲ ਨੂੰ ਬਹੁਤ ਪ੍ਰਾਥਮਿਕਤਾ ਦਿੱਤੀ ਅਤੇ ਬਹੁਤ ਅੱਛੇ ਢੰਗ ਨਾਲ ਉਸ ਨੂੰ ਕੀਤਾ। ਤੁਹਾਡੀ ਟ੍ਰੇਨਿੰਗ ਬਹੁਤ ਬਿਹਤਰੀਨ ਹੈ, ਇੱਕ ਪ੍ਰਕਾਰ ਨਾਲ ਇਸ ਫੀਲਡ ਵਿੱਚ ਪਤਾ ਚਲ ਗਿਆ ਕਿ ਕਿਤਨੀ ਵਧੀਆ ਟ੍ਰੇਨਿੰਗ ਹੈ ਤੁਹਾਡੀ ਅਤੇ ਤੁਹਾਡੇ ਕਿਤਨੇ ਸਾਹਸਿਕ ਹਨ ਅਤੇ ਕਿਸ ਪ੍ਰਕਾਰ ਨਾਲ ਤੁਸੀਂ ਆਪਣੇ ਆਪ ਨੂੰ ਖਪਾ ਦੇਣ ਦੇ ਲਈ ਤਿਆਰ ਹੁੰਦੇ ਹੋ। ਹਰ ਅਨੁਭਵ ਦੇ ਨਾਲ ਅਸੀਂ ਲੋਕ ਵੀ ਦੇਖਦੇ ਹਾਂ ਕਿ ਤੁਸੀਂ ਲੋਕ ਆਪਣੇ ਆਪ ਨੂੰ ਸਸ਼ਕਤ ਕਰਦੇ ਜਾ ਰਹੋ ਹੋ। ਐੱਨਡੀਆਰਐੱਫ ਸਹਿਤ ਤਮਾਮ ਬਚਾਅ ਦਲਾਂ ਨੂੰ ਆਧੁਨਿਕ ਵਿਗਿਆਨ, ਆਧੁਨਿਕ ਉਪਕਰਨਾਂ ਨਾਲ ਲੈਸ ਕਰਨਾ, ਇਹ ਸਾਡੀ ਪ੍ਰਤੀਬੱਧਤਾ ਹੈ। ਇਹ ਪੂਰਾ ਆਪਰੇਸ਼ਨ ਸੰਵੇਦਨਸ਼ੀਲਤਾ, ਸੂਝਬੂਝ ਅਤੇ ਸਾਹਸ ਦਾ ਪਰਿਆਏ (ਵਿਕਲਪਕ )ਰਿਹਾ ਹੈ। ਮੈਂ ਇਸ ਦੁਰਘਟਨਾ ਤੋਂ ਬਚ ਕੇ ਆਉਣ ਵਾਲੇ ਹਰ ਵਿਅਕਤੀ ਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਇਤਨੇ ਬੜੇ ਹਾਦਸੇ ਦੇ ਬਾਅਦ ਵੀ ਸੂਝਬੂਝ ਨਾਲ ਕੰਮ ਲਿਆ।

ਮੈਨੂੰ ਦੱਸਿਆ ਗਿਆ ਕਿ ਲੋਕਾਂ ਨੇ ਲਟਕੇ-ਲਟਕੇ ਹੀ ਕਈ-ਕਈ ਘੰਟੇ ਬਿਤਾਏ, ਰਾਤ ਭਰ ਸੁੱਤੇ ਨਹੀਂ।  ਫਿਰ ਵੀ, ਇਸ ਸਾਰੇ ਆਪਰੇਸ਼ਨ ਵਿੱਚ ਉਨ੍ਹਾਂ ਦਾ ਸਬਰ, ਉਨ੍ਹਾਂ ਦੀ ਹਿੰਮਤ, ਇਹ ਇੱਕ ਆਪਰੇਸ਼ਨ ਵਿੱਚ ਬਹੁਤ ਬੜੀ ਗੱਲ ਹੈ। ਆਪ ਸਾਰੇ ਅਗਰ ਹਿੰਮਤ ਛੱਡ ਦਿੰਦੇ ਸਾਰੇ ਨਾਗਰਿਕ, ਤਾਂ ਇਹ ਪਰਿਣਾਮ ਸ਼ਾਇਦ ਇਤਨੇ ਸਾਰੇ ਜਵਾਨ ਲੱਗਣ ਦੇ ਬਾਅਦ ਵੀ ਉਸ ਨੂੰ ਨਹੀਂ ਲੈ ਪਾਉਂਦੇ। ਤਾਂ ਇਸ ਲਈ ਜੋ ਫਸੇ ਹੋਏ ਨਾਗਰਿਕ ਸਨ, ਉਨ੍ਹਾਂ ਦੀ ਹਿੰਮਤ ਦਾ ਵੀ ਬੜਾ ਮਹੱਤਵ ਰਹਿੰਦਾ ਹੈ। ਤੁਸੀਂ ਖ਼ੁਦ ਨੂੰ ਸੰਭਾਲਿਆ,  ਲੋਕਾਂ ਨੂੰ ਹਿੰਮਤ ਦਿੱਤੀ ਅਤੇ ਬਾਕੀ ਦਾ ਸਾਡੇ ਬਚਾਅ ਕਰਮੀਆਂ ਨੇ ਪੂਰਾ ਕਰ ਦਿੱਤਾ। ਅਤੇ ਮੈਨੂੰ ਖੁਸ਼ੀ ਦੀ ਗੱਲ ਹੈ ਕਿ ਉੱਥੇ ਦੇ ਨਾਗਰਿਕ, ਉਸ ਇਲਾਕੇ ਦੇ ਉਨ੍ਹਾਂ ਨੇ ਜਿਸ ਪ੍ਰਕਾਰ ਨਾਲ ਚੌਬੀਸੋ ਘੰਟੇ ਰਾਤ- ਰਾਤ ਕਰਕੇ ਸਾਰੀ ਆਪ ਲੋਕਾਂ ਦੀ ਮਦਦ ਕੀਤੀ, ਉੱਥੇ ਜੋ ਵੀ ਕਰ ਸਕਦੇ ਹਨ, ਕਰਨ ਦਾ ਪ੍ਰਯਾਸ ਕੀਤਾ। ਜੋ ਵੀ ਉਨ੍ਹਾਂ ਦੇ ਪਾਸ ਸਮਝ ਸੀ, ਸਾਧਨ ਸਨ ਲੇਕਿਨ ਸਮਰਪਣ ਬਹੁਤ ਬੜਾ ਸੀ ਇਸ ਨਾਗਰਿਕ ਦਾ।  ਇਹ ਸਾਰੇ ਨਾਗਰਿਕ ਵੀ ਅਭਿਨੰਦਨ ਦੇ ਅਧਿਕਾਰੀ ਹਨ।

ਦੇਖੋ, ਇਸ ਆਪਦਾ ਨੇ ਇੱਕ ਵਾਰ ਫਿਰ ਇਹ ਸਪਸ਼ਟ ਕਰ ਦਿੱਤਾ ਕਿ ਜਦੋਂ ਵੀ ਦੇਸ਼ ਵਿੱਚ ਕੋਈ ਸੰਕਟ ਹੁੰਦਾ ਹੈ ਤਾਂ ਅਸੀਂ ਸਭ ਮਿਲ ਕੇ ਇਕੱਠੇ ਉਸ ਸੰਕਟ ਨਾਲ ਮੋਰਚਾ ਲੈਂਦੇ ਹਾਂ ਅਤੇ ਉਸ ਸੰਕਟ ਤੋਂ ਨਿਕਲ ਕੇ ਦਿਖਾਉਂਦੇ ਹਾਂ। ਸਭ ਦੇ ਪ੍ਰਯਾਸ ਨੇ ਇਸ ਆਪਦਾ ਵਿੱਚ ਵੀ ਬਹੁਤ ਬੜੀ ਭੂਮਿਕਾ ਨਿਭਾਈ ਹੈ। ਮੈਂ ਬਾਬਾ ਧਾਮ ਦੇ ਸਥਾਨਕ ਲੋਕਾਂ ਦੀ ਵੀ ਪ੍ਰਸ਼ੰਸਾ ਕਰਾਂਗਾ ਕਿ ਜੈਸੇ ਉਨ੍ਹਾਂ ਨੇ ਇਸ ਪ੍ਰਕਾਰ ਨਾਲ ਪੂਰੀ ਮਦਦ ਕੀਤੀ ਹੈ। ਇੱਕ ਵਾਰ ਫਿਰ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹਾਂ। ਸਾਰੇ ਜਖ਼ਮੀਆਂ ਦੀ ਜਲਦੀ ਤੋਂ ਜਲਦੀ ਸਿਹਤ ਲਾਭ ਦੀ ਕਾਮਨਾ ਕਰਦਾ ਹਾਂ। ਅਤੇ ਤੁਸੀਂ ਜੋ ਲੋਕ ਇਸ ਆਪਰੇਸ਼ਨ ਵਿੱਚ ਲੱਗੇ ਸੀ, ਆਪ ਸਭ ਨੂੰ ਮੇਰੀ ਤਾਕੀਦ ਹੈ ਕਿਉਂਕਿ ਇਸ ਪ੍ਰਕਾਰ ਦੇ ਆਪਰੇਸ਼ਨ ਵਿੱਚ ਜੋ ਕਿ ਹੜ੍ਹ ਆਉਣਾ, ਬਾਰਿਸ਼ ਹੋਣਾ, ਇਹ ਸਾਰਿਆਂ ਨੂੰ ਤੁਹਾਨੂੰ ਰੋਜ਼ ਦਾ ਕੰਮ ਹੋ ਜਾਂਦਾ ਹੈ ਲੇਕਿਨ ਐਸੀ ਘਟਨਾ ਬਹੁਤ rare  ਹੁੰਦੀ ਹੈ। ਇਸ ਦੇ ਵਿਸ਼ੇ ਵਿੱਚ ਜੋ ਵੀ ਅਨੁਭਵ ਹੈ ਉਸ ਨੂੰ ਬਹੁਤ ਢੰਗ ਨਾਲ ਤੁਸੀਂ ਲਿਖ ਲਓ।

ਇੱਕ ਪ੍ਰਕਾਰ ਨਾਲ ਤੁਸੀਂ ਮੈਨਿਊਲ ਬਣਾ ਸਕਦੇ ਹੋ ਅਤੇ ਸਾਡੇ ਜਿਤਨੇ forces ਨੇ ਇਸ ਵਿੱਚ ਕੰਮ ਕੀਤਾ ਹੈ, ਇੱਕ documentation ਹੋ ਤਾਕਿ ਅੱਗੇ ਸਾਡੇ ਪਾਸ ਟ੍ਰੇਨਿੰਗ ਦਾ ਵੀ ਇਹ ਹਿੱਸਾ ਰਹੇ ਕਿ ਅਜਿਹੇ ਸਮੇਂ ਕਿਹੜੇ-ਕਿਹੜੇ challenges ਆਉਂਦੇ ਹਨ। ਇਸ challenges ਨੂੰ handle ਕਰਨ ਦੇ ਲਈ ਕੀ ਕਰੀਏ ਕਿਉਂਕਿ ਜਦੋਂ ਪਹਿਲੇ ਹੀ ਦਿਨ ਸ਼ਾਮ ਨੂੰ ਮੇਰੇ ਪਾਸ ਆਇਆ ਕਿ ਸਾਹਬ ਹੈਲੀਕੌਪਟਰ ਲੈ ਜਾਣਾ ਮੁਸ਼ਕਿਲ ਹੈ ਕਿਉਂਕਿ ਉਹ ਤਾਰ ਇਤਨੀ vibration ਝੇਲ ਹੀ ਨਹੀਂ ਪਾਉਣਗੇ। ਤਾਂ ਮੈਂ ਆਪ ਖ਼ੁਦ ਹੀ ਚਿੰਤਾ ਵਿੱਚ ਸੀ ਕਿ ਹੁਣ ਕੀ ਰਸਤਾ ਕੱਢਿਆ ਜਾਵੇਗਾ। ਯਾਨੀ ਇੱਕ-ਇੱਕ ਐਸੇ ਪੜਾਅ ਦੀ ਤੁਹਾਨੂੰ ਜਾਣਕਾਰੀ ਹੈ, ਤੁਸੀਂ ਅਨੁਭਵ ਕੀਤਾ ਹੈ।

ਜਿਤਨਾ ਜਲਦੀ ਅੱਛੇ ਢੰਗ ਨਾਲ documentation ਕਰਨਗੇ, ਤਾਂ ਸਾਡੀਆਂ ਸਾਰੀਆਂ ਵਿਵਸਥਾਵਾਂ ਨੂੰ ਅੱਗੇ ਟ੍ਰੇਨਿੰਗ ਦਾ ਉਸ ਦਾ ਅਸੀਂ ਹਿੱਸਾ ਬਣਾ ਸਕਦੇ ਹਾਂ ਅਤੇ ਉਸ ਦਾ ਇੱਕ case study ਦੇ ਰੂਪ ਵਿੱਚ ਲਗਾਤਾਰ ਅਸੀਂ ਉਪਯੋਗ ਕਰ ਸਕਦੇ ਹਾਂ ਕਿਉਂਕਿ ਸਾਨੂੰ ਆਪਣੇ ਆਪ ਨੂੰ ਲਗਾਤਾਰ ਸਜਗ (ਜਾਗਰੂਕ) ਕਰਨਾ ਹੈ। ਬਾਕੀ ਤਾਂ ਉੱਥੇ ਜੋ ਕਮੇਟੀ ਬੈਠੀ ਹੈ, ਇਸ ਰੋਪ-ਵੇਅ ਦਾ ਕੀ ਹੋਇਆ, ਵਗੈਰ੍ਹਾ ਰਾਜ  ਸਰਕਾਰ ਆਪਣੀ ਤਰਫ਼ੋਂ ਕਰੇਗੀ। ਲੇਕਿਨ ਸਾਨੂੰ ਇੱਕ institution ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਇਨ੍ਹਾਂ ਵਿਵਸਥਾਵਾਂ ਨੂੰ ਵਿਕਸਿਤ ਕਰਨਾ ਹੈ। ਮੈਂ ਫਿਰ ਇੱਕ ਵਾਰ ਆਪ ਲੋਕਾਂ ਦੇ ਪਰਾਕ੍ਰਮ ਦੇ ਲਈ, ਆਪ ਲੋਕਾਂ ਦੇ ਪੁਰੁਸ਼ਾਰਥ ਦੇ ਲਈ, ਤੁਹਾਡੇ ਨਾਗਰਿਕਾਂ ਦੇ ਪ੍ਰਤੀ ਜੋ ਸੰਵੇਦਨਾ ਦੇ ਨਾਲ ਕੰਮ ਕੀਤਾ ਹੈ ਬਹੁਤ ਬਹੁਤ ਸਾਧੂਵਾਦ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"