“21ਵੀਂ ਸਦੀ ਦਾ ਭਾਰਤ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸੁਰੱਖਿਆ ਲਈ ਇੱਕ ਬਹੁਤ ਹੀ ਸਪੱਸ਼ਟ ਰੋਡਮੈਪ ਨਾਲ ਅੱਗੇ ਵਧ ਰਿਹਾ ਹੈ”
"ਪਿਛਲੇ 9 ਸਾਲਾਂ ਵਿੱਚ, ਭਾਰਤ ਵਿੱਚ ਜਲਗਾਹਾਂ ਅਤੇ ਰਾਮਸਰ ਸਾਈਟਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਲਗਭਗ 3 ਗੁਣਾ ਵਧੀ ਹੈ"
"ਵਿਸ਼ਵ ਦੇ ਹਰ ਦੇਸ਼ ਨੂੰ ਵਿਸ਼ਵ ਜਲਵਾਯੂ ਦੀ ਸੁਰੱਖਿਆ ਲਈ ਸਵਾਰਥਾਂ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ"
"ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਵਿੱਚ ਕੁਦਰਤ ਦੇ ਨਾਲ-ਨਾਲ ਪ੍ਰਗਤੀ ਵੀ ਹੋਈ ਹੈ"
"ਮਿਸ਼ਨ ਲਾਈਫ ਦਾ ਮੂਲ ਸਿਧਾਂਤ ਦੁਨੀਆ ਨੂੰ ਬਦਲਣ ਲਈ ਤੁਹਾਡੇ ਸੁਭਾਅ ਨੂੰ ਬਦਲ ਰਿਹਾ ਹੈ"
"ਜਲਵਾਯੂ ਪਰਿਵਰਤਨ ਪ੍ਰਤੀ ਇਹ ਚੇਤਨਾ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ, ਇਸ ਪਹਿਲਕਦਮੀ ਲਈ ਵਿਸ਼ਵ ਭਰ ਵਿੱਚ ਸਮਰਥਨ ਵਧ ਰਿਹਾ ਹੈ"
"ਮਿਸ਼ਨ ਲਾਈਫ ਵੱਲ ਚੁੱਕਿਆ ਗਿਆ ਹਰ ਕਦਮ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਲਈ ਇੱਕ ਮਜ਼ਬੂਤ ਕਵਚ ਬਣੇਗਾ"
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ 'ਤੇ ਵੀਡੀਓ ਸੰਦੇਸ਼ ਰਾਹੀਂ ਮੀਟਿੰਗ ਨੂੰ ਸੰਬੋਧਨ ਕੀਤਾ।

ਨਮਸਕਾਰ।

ਵਿਸ਼ਵ ਵਾਤਾਵਰਣ ਦਿਵਸ ‘ਤੇ ਤੁਹਾਨੂੰ ਸਭ ਨੂੰ, ਦੇਸ਼ ਅਤੇ ਦੁਨੀਆ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।  ਇਸ ਵਰ੍ਹੇ ਦੇ ਵਾਤਾਵਰਣ ਦਿਵਸ ਦਾ ਥੀਮ-ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਅਭਿਯਾਨ ਹੈ।  ਅਤੇ ਮੈਨੂੰ ਖੁਸ਼ੀ ਹੈ ਕਿ ਜੋ ਬਾਤ ਵਿਸ਼ਵ ਅੱਜ ਕਰ ਰਿਹਾ ਹੈ, ਉਸ ‘ਤੇ ਭਾਰਤ ਪਿਛਲੇ 4-5 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ। 2018 ਵਿੱਚ ਹੀ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦੇ ਲਈ ਦੋ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਇੱਕ ਤਰਫ਼, ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲਗਾਇਆ ਅਤੇ ਦੂਸਰੀ ਤਰਫ਼ Plastic Waste Processing ਨੂੰ ਲਾਜ਼ਮੀ ਕੀਤਾ ਗਿਆ। ਇਸ ਵਜ੍ਹਾ ਨਾਲ ਭਾਰਤ ਵਿੱਚ ਕਰੀਬ 30 ਲੱਖ ਟਨ ਪਲਾਸਟਿਕ ਪੈਕੇਜਿੰਗ ਦੀ ਰੀਸਾਇਕਿਲ ਕੰਪਲਸਰੀ ਹੋਈ ਹੈ। ਇਹ ਭਾਰਤ ਵਿੱਚ ਪੈਦਾ ਹੋਣ ਵਾਲੇ ਕੁੱਲ ਸਲਾਨਾ ਪਲਾਸਟਿਕ ਵੇਸਟ ਦਾ 75 ਪਰਸੈਂਟ ਹੈ। ਅਤੇ ਅੱਜ ਇਸ ਦੇ ਦਾਇਰੇ ਵਿੱਚ ਲਗਭਗ 10 ਹਜ਼ਾਰ ਪ੍ਰੋਡਿਊਸਰਸ,  ਇੰਪੋਰਟਰ ਅਤੇ Brand Owners ਆ ਚੁੱਕੇ ਹਨ।

 

ਸਾਥੀਓ,

ਅੱਜ 21ਵੀਂ ਸਦੀ ਦਾ ਭਾਰਤ, ਕਲਾਈਮੇਟ ਚੇਂਜ ਅਤੇ ਵਾਤਾਵਰਣ ਦੀ ਰੱਖਿਆ ਲਈ ਬਹੁਤ ਸਪਸ਼ਟ ਰੋਡਮੈਪ ਲੈ ਕੇ ਚਲ ਰਿਹਾ ਹੈ। ਭਾਰਤ ਨੇ Present Requirements ਅਤੇ Future Vision ਦਾ ਇੱਕ Balance ਬਣਾਇਆ ਹੈ। ਅਸੀਂ ਇੱਕ ਤਰਫ਼ ਗ਼ਰੀਬ ਤੋਂ ਗ਼ਰੀਬ ਨੂੰ ਜ਼ਰੂਰੀ ਮਦਦ ਦਿੱਤੀ, ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰਪੂਰ ਪ੍ਰਯਾਸ ਕੀਤਾ,  ਤਾਂ ਦੂਸਰੀ ਤਰਫ਼ ਭਵਿੱਖ ਦੀਆਂ ਊਰਜਾ ਜ਼ਰੂਰਤਾਂ ਨੂੰ ਦੇਖਦੇ ਹੋਏ ਬੜੇ ਕਦਮ ਵੀ ਉਠਾਏ ਹਨ।

ਬੀਤੇ 9 ਵਰ੍ਹਿਆਂ ਦੇ ਦੌਰਾਨ ਭਾਰਤ ਨੇ ਗ੍ਰੀਨ ਅਤੇ ਕਲੀਨ ਐਨਰਜੀ ‘ਤੇ ਅਭੂਤਪੂਰਵ ਫੋਕਸ ਕੀਤਾ ਹੈ।  ਸੋਲਰ ਪਾਵਰ ਹੋਵੇ,  LED ਬੱਲਬਾਂ ਦੀ ਜ਼ਿਆਦਾ ਤੋਂ ਜ਼ਿਆਦਾ ਘਰਾਂ ਵਿੱਚ ਪਹੁੰਚ ਬਣੇ,  ਜਿਸ ਨੇ ਦੇਸ਼  ਦੇ ਲੋਕਾਂ ਦੇ,  ਸਾਡੇ ਗ਼ਰੀਬ ਅਤੇ ਮੱਧ ਵਰਗ ਦੇ ਪੈਸੇ ਵੀ ਬਚਾਏ ਹਨ ਅਤੇ ਵਾਤਾਵਰਣ ਦੀ ਵੀ ਰੱਖਿਆ ਕੀਤੀ ਹੈ।  ਬਿਜਲੀ ਦਾ ਬਿਲ ਲਗਾਤਾਰ ਘੱਟ ਹੋਇਆ ਹੈ। ਭਾਰਤ ਦੀ ਲੀਡਰਸ਼ਿਪ ਨੂੰ ਦੁਨੀਆ ਨੇ ਇਸ ਆਲਮੀ ਮਹਾਮਾਰੀ ਦੇ ਦੌਰਾਨ ਵੀ ਦੇਖਿਆ ਹੈ।  ਇਸ Global Pandemic  ਦੇ ਦੌਰਾਨ ਭਾਰਤ ਨੇ ਮਿਸ਼ਨ ਗ੍ਰੀਨ ਹਾਈਡਰੋਜਨ ਸ਼ੁਰੂ ਕੀਤਾ ਹੈ।  ਇਸ Global Pandemic  ਦੇ ਦੌਰਾਨ ਭਾਰਤ ਨੇ ਮਿੱਟੀ ਅਤੇ ਪਾਣੀ ਨੂੰ ਕੈਮੀਕਲ ਫਰਟੀਲਾਇਜ਼ਰ ਤੋਂ ਬਚਾਉਣ ਲਈ ਕੁਦਰਤੀ ਖੇਤੀ ਨੈਚੁਰਲ ਫਾਰਮਿੰਗ ਵੱਲ ਵੱਡੇ ਕਦਮ ਉਠਾਏ।

ਭਾਈਓ ਅਤੇ ਭੈਣੋਂ,

ਗ੍ਰੀਨ ਫਿਊਚਰ, ਗ੍ਰੀਨ ਇਕੌਨਮੀ ਦੇ ਅਭਿਯਾਨ ਨੂੰ ਜਾਰੀ ਰੱਖਦੇ ਹੋਏ, ਅੱਜ ਦੋ ਹੋਰ ਯੋਜਨਾਵਾਂ ਦੀ ਸ਼ੁਰੂਆਤ ਹੋਈ ਹੈ।  ਬੀਤੇ 9 ਸਾਲਾਂ ਵਿੱਚ ਭਾਰਤ ਵਿੱਚ ਵੈੱਟਲੈਂਡਸ ਦੀ, ਰਾਮਸਰ ਸਾਈਟਸ ਦੀ ਸੰਖਿਆ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਲਗਭਗ 3 ਗੁਣਾ ਵਾਧਾ ਹੋਇਆ ਹੈ।  ਅੱਜ ਅੰਮ੍ਰਿਤ ਧਰੋਹਰ ਯੋਜਨਾ ਦੀ ਸ਼ੁਰੂਆਤ ਹੋਈ ਹੈ। ਇਸ ਯੋਜਨਾ ਦੇ ਮਾਧਿਅਮ ਨਾਲ ਇਨ੍ਹਾਂ ਰਾਮਸਰ ਸਾਈਟਸ ਦੀ ਸੰਭਾਲ਼ ਜਨਭਾਗੀਦਾਰੀ ਨਾਲ ਸੁਨਿਸ਼ਚਿਤ ਹੋਵੇਗੀ।  ਭਵਿੱਖ ਵਿੱਚ ਇਹ ਰਾਮਸਰ ਸਾਈਟਸ ਈਕੋ-ਟੂਰਿਜ਼ਮ ਦਾ ਸੈਂਟਰ ਬਣਨਗੀਆਂ ਅਤੇ ਹਜ਼ਾਰਾਂ ਲੋਕਾਂ ਦੇ ਲਈ Green Jobs ਦਾ ਮਾਧਿਅਮ ਬਣਨਗੀਆਂ।  ਦੂਸਰੀ ਯੋਜਨਾ ਦੇਸ਼ ਦੀ ਲੰਬੀ ਕੋਸਟਲਾਈਨ ਅਤੇ ਉੱਥੇ ਰਹਿਣ ਵਾਲੀ ਆਬਾਦੀ ਨਾਲ ਜੁੜੀ ਹੈ। ‘ਮਿਸ਼ਠੀ ਯੋਜਨਾ’ ਦੇ ਜ਼ਰੀਏ ਦੇਸ਼ ਦਾ ਮੈਂਗ੍ਰੂਵ ਈਕੋਸਿਸਟਮ ਰਿਵਾਇਵ ਵੀ ਹੋਵੇਗਾ,  ਸੁਰੱਖਿਅਤ ਵੀ ਰਹੇਗਾ।  ਇਸ ਨਾਲ ਦੇਸ਼  ਦੇ 9 ਰਾਜਾਂ ਵਿੱਚ ਮੈਂਗ੍ਰੂਵ ਕਵਰ ਨੂੰ restore ਕੀਤਾ ਜਾਵੇਗਾ। ਇਸ ਨਾਲ ਸਮੁੰਦਰ ਦਾ ਪੱਧਰ ਵਧਣ ਅਤੇ ਸਾਈਕਲੋਨ ਵਰਗੀਆਂ ਆਫ਼ਤਾਂ ਤੋਂ ਤਟੀ ਇਲਾਕਿਆਂ ਵਿੱਚ ਜੀਵਨ ਅਤੇ ਆਜੀਵਿਕਾ ਦੇ ਸੰਕਟ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਸਾਥੀਓ,

World Climate ਦੇ Protection ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੁਨੀਆ ਦਾ ਹਰ ਦੇਸ਼ ਨਿਹਿਤ ਸੁਆਰਥਾਂ ਤੋਂ ਉੱਪਰ ਉੱਠ ਕੇ ਸੋਚੇ। ਲੰਬੇ ਸਮੇਂ ਤੱਕ ਦੁਨੀਆ ਦੇ ਬੜੇ ਅਤੇ ਆਧੁਨਿਕ ਦੇਸ਼ਾਂ ਵਿੱਚ ਵਿਕਾਸ ਦਾ ਜੋ ਮਾਡਲ ਬਣਿਆ, ਉਹ ਬਹੁਤ ਵਿਰੋਧਾਭਾਸੀ ਹੈ। ਇਸ ਵਿਕਾਸ ਮਾਡਲ ਵਿੱਚ ਵਾਤਾਵਰਣ ਨੂੰ ਲੈ ਕੇ ਬਸ ਇਹ ਸੋਚ ਸੀ ਕਿ ਪਹਿਲਾਂ ਅਸੀਂ ਆਪਣੇ ਦੇਸ਼ ਦਾ ਵਿਕਾਸ ਕਰ ਲਈਏ,  ਫਿਰ ਬਾਅਦ ਵਿੱਚ ਵਾਤਾਵਰਣ ਦੀ ਵੀ ਚਿੰਤਾ ਕਰਾਂਗੇ। ਇਸ ਨਾਲ ਅਜਿਹੇ ਦੇਸ਼ਾਂ ਨੇ ਵਿਕਾਸ ਦੇ ਲਕਸ਼ ਤਾਂ ਹਾਸਲ ਕਰ ਲਏ,  ਲੇਕਿਨ ਪੂਰੇ ਵਿਸ਼ਵ ਦੇ ਵਾਤਾਵਰਣ ਨੂੰ ਉਨ੍ਹਾਂ ਦੇ ਵਿਕਸਿਤ ਹੋਣ ਦੀ ਕੀਮਤ ਚੁਕਾਉਣੀ ਪਈ। ਅੱਜ ਵੀ ਦੁਨੀਆ ਦੇ ਵਿਕਾਸਸ਼ੀਲ ਅਤੇ ਗ਼ਰੀਬ ਦੇਸ਼,  ਕੁਝ ਵਿਕਸਿਤ ਦੇਸ਼ਾਂ ਦੀਆਂ ਗਲਤ ਨੀਤੀਆਂ ਦਾ ਨੁਕਸਾਨ ਉਠਾ ਰਹੇ ਹਨ। ਦਹਾਕਿਆਂ-ਦਹਾਕੇ ਤੱਕ ਕੁਝ ਵਿਕਸਿਤ ਦੇਸ਼ਾਂ ਦੇ ਇਸ ਰਵੱਈਏ ਨੂੰ ਨਾ ਕੋਈ ਟੋਕਣ ਵਾਲਾ ਸੀ, ਨਾ ਕੋਈ ਰੋਕਣ ਵਾਲਾ ਸੀ,  ਕੋਈ ਦੇਸ਼ ਨਹੀਂ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਭਾਰਤ ਨੇ ਅਜਿਹੇ ਹਰ ਦੇਸ਼ ਦੇ ਸਾਹਮਣੇ Climate Justice ਦਾ ਸਵਾਲ ਉਠਾਇਆ ਹੈ।

ਸਾਥੀਓ,

ਭਾਰਤ ਦੀਆਂ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਦੇ ਦਰਸ਼ਨ ਵਿੱਚ ਹੀ ਪ੍ਰਕ੍ਰਿਤੀ ਵੀ ਹੈ ਅਤੇ ਪ੍ਰਗਤੀ ਵੀ ਹੈ।  ਇਸੇ ਪ੍ਰੇਰਣਾ ਨਾਲ ਅੱਜ ਭਾਰਤ,  ਇਕੌਨਮੀ ‘ਤੇ ਜਿਤਨਾ ਜ਼ੋਰ ਲਗਾਉਂਦਾ ਹੈ,  ਉਤਨਾ ਹੀ ਧਿਆਨ ਇਕੌਲੋਜੀ ‘ਤੇ ਵੀ ਦਿੰਦਾ ਹੈ।  ਭਾਰਤ ਅੱਜ ਆਪਣੇ ਇਨਫ੍ਰਾਸਟ੍ਰਕਚਰ ‘ਤੇ ਅਭੂਤਪੂਰਵ ਇਨਵੈਸਟ ਕਰ ਰਿਹਾ ਹੈ,  ਤਾਂ Environment ‘ਤੇ ਵੀ ਉਤਨਾ ਹੀ ਫੋਕਸ ਹੈ। ਅਗਰ ਇੱਕ ਤਰਫ਼ ਭਾਰਤ ਨੇ 4G ਅਤੇ 5G ਕਨੈਕਟੀਵਿਟੀ ਦਾ ਵਿਸਤਾਰ ਕੀਤਾ,  ਤਾਂ ਦੂਸਰੀ ਤਰਫ਼ ਆਪਣੇ forest cover ਨੂੰ ਵੀ ਵਧਾਇਆ ਹੈ।  ਇੱਕ ਤਰਫ਼ ਭਾਰਤ ਨੇ ਗ਼ਰੀਬਾਂ ਲਈ 4 ਕਰੋੜ ਘਰ ਬਣਾਏ ਤਾਂ ਉੱਥੇ ਹੀ ਭਾਰਤ ਵਿੱਚ WildLife ਅਤੇ WildLife Sanctuaries ਦੀ ਸੰਖਿਆ ਵਿੱਚ ਵੀ ਰਿਕਾਰਡ ਵਾਧਾ ਕੀਤਾ। ਭਾਰਤ ਅੱਜ ਇੱਕ ਤਰਫ਼ ਜਲ ਜੀਵਨ ਮਿਸ਼ਨ ਚਲਾ ਰਿਹਾ ਹੈ, ਤਾਂ ਦੂਸਰੀ ਤਰਫ਼ ਅਸੀਂ Water Security ਲਈ 50 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਤਿਆਰ ਕੀਤੇ ਹਨ। ਅੱਜ ਇੱਕ ਤਰਫ਼ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੈ ਤਾਂ ਉਹ ਰੀਨਿਊਏਬਲ ਐਨਰਜੀ ਵਿੱਚ ਟੌਪ-5 ਦੇਸ਼ਾਂ ਵਿੱਚ ਵੀ ਸ਼ਾਮਲ ਹੋਇਆ ਹੈ। ਅੱਜ ਇੱਕ ਤਰਫ਼ ਭਾਰਤ ਐਗਰੀਕਲਚਰ ਐਕਸਪੋਰਟ ਵਧਾ ਰਿਹਾ ਹੈ,  ਤਾਂ ਉੱਥੇ ਹੀ ਪੈਟਰੋਲ ਵਿੱਚ 20 ਪਰਸੈਂਟ ਈਥੇਨੋਲ ਬਲੈਂਡਿੰਗ ਲਈ ਵੀ ਅਭਿਯਾਨ ਚਲਾ ਰਿਹਾ ਹੈ।  ਅੱਜ ਇੱਕ ਤਰਫ਼ ਭਾਰਤ Coalition for Disaster Resilient Infrastructure- CDRI ਜਿਹੇ ਸੰਗਠਨਾਂ ਦਾ ਅਧਾਰ ਬਣਿਆ ਹੈ ਤਾਂ ਉੱਥੇ ਹੀ ਭਾਰਤ ਨੇ International Big Cat Alliance ਦਾ ਵੀ ਐਲਾਨ ਕੀਤਾ ਹੈ।  ਇਹ Big Cats  ਦੀ ਸੰਭਾਲ਼ ਦੀ ਦਿਸ਼ਾ ਵਿੱਚ ਬਹੁਤ ਬੜਾ ਕਦਮ ਹੈ।

ਸਾਥੀਓ,

ਮੇਰੇ ਲਈ ਵਿਅਕਤੀਗਤ ਰੂਪ ਨਾਲ ਬਹੁਤ ਸੁਖਦ ਹੈ ਕਿ ਮਿਸ਼ਨ LiFE ਯਾਨੀ Lifestyle for environment  ਅੱਜ ਪੂਰੇ ਵਿਸ਼ਵ ਵਿੱਚ ਇੱਕ Public Movement,  ਇੱਕ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਮੈਂ ਜਦੋਂ ਪਿਛਲੇ ਸਾਲ ਗੁਜਰਾਤ ਦੇ ਕੇਵੜੀਆ-ਏਕਤਾ ਨਗਰ ਵਿੱਚ ਮਿਸ਼ਨ ਲਾਈਫ ਨੂੰ ਲਾਂਚ ਕੀਤਾ ਸੀ,  ਤਾਂ ਲੋਕਾਂ ਵਿੱਚ ਇੱਕ ਕੌਤੁਹਲ ਸੀ। ਅੱਜ ਇਹ ਮਿਸ਼ਨ,  ਕਲਾਈਮੇਟ ਚੇਂਜ ਨਾਲ ਨਜਿੱਠਣ ਦੇ ਲਈ ਲਾਈਫਸਟਾਇਲ ਵਿੱਚ ਪਰਿਵਰਤਨ ਨੂੰ ਲੈ ਕੇ ਇੱਕ ਨਵੀਂ ਚੇਤਨਾ ਦਾ ਸੰਚਾਰ ਕਰ ਰਿਹਾ ਹੈ।  ਮਹੀਨਾ ਭਰ ਪਹਿਲਾਂ ਹੀ ਮਿਸ਼ਨ LiFE ਨੂੰ ਲੈ ਕੇ ਇੱਕ ਕੈਂਪੇਨ ਵੀ ਸ਼ੁਰੂ ਕੀਤੀ ਗਈ।  ਮੈਨੂੰ ਦੱਸਿਆ ਗਿਆ ਹੈ ਕਿ 30 ਦਿਨ ਤੋਂ ਵੀ ਘੱਟ ਸਮੇਂ ਵਿੱਚ ਇਸ ਵਿੱਚ ਕਰੀਬ-ਕਰੀਬ 2 ਕਰੋੜ ਲੋਕ ਜੁੜ ਚੁੱਕੇ ਹਨ। Giving Life to My City ,  ਇਸ ਭਾਵਨਾ  ਦੇ ਨਾਲ,  ਕਿਤੇ ਰੈਲੀਆਂ ਨਿਕਲੀਆਂ,  ਕਿਤੇ ਕੁਵਿਜ਼ ਕੰਪੀਟੀਸ਼ਨ ਹੋਏ। ਲੱਖਾਂ ਸਕੂਲੀ ਬੱਚੇ,  ਉਨ੍ਹਾਂ  ਦੇ  ਅਧਿਆਪਕ,  ਈਕੋ-ਕਲੱਬ ਦੇ ਮਾਧਿਅਮ ਨਾਲ ਇਸ ਅਭਿਯਾਨ ਨਾਲ ਜੁੜੇ।  ਲੱਖਾਂ ਸਾਥੀਆਂ, ਨੇ Reduce,  Reuse,  Recycle ਦਾ ਮੰਤਰ ਆਪਣੇ ਰੋਜ਼ਮੱਰਾ ਦੇ ਜੀਵਨ ਵਿੱਚ ਅਪਣਾਇਆ ਹੈ। ਬਦਲੇ ਸੁਭਾਅ ਤਾਂ ਵਿਸ਼ਵ ਵਿੱਚ ਬਦਲਾਅ, ਇਹੀ ਮਿਸ਼ਨ ਲਾਈਫ ਦਾ ਮੂਲ ਸਿਧਾਂਤ ਹੈ। ਮਿਸ਼ਨ ਲਾਈਫ,  ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ  ਦੇ ਲਈ,  ਪੂਰੀ ਮਾਨਵਤਾ ਦੇ ਉੱਜਵਲ ਭਵਿੱਖ ਲਈ ਉਤਨਾ ਹੀ ਜ਼ਰੂਰੀ ਹੈ ।

ਸਾਥੀਓ,

ਇਹ ਚੇਤਨਾ ਸਿਰਫ਼ ਦੇਸ਼ ਤੱਕ ਸੀਮਿਤ ਨਹੀਂ ਹੈ,  ਬਲਕਿ ਪੂਰੀ ਦੁਨੀਆ ਵਿੱਚ ਭਾਰਤ ਦੀ ਇਸ ਪਹਿਲ ਨੂੰ ਲੈ ਕੇ ਸਮਰਥਨ ਵਧ ਰਿਹਾ ਹੈ।  ਪਿਛਲੇ ਵਰ੍ਹੇ ਵਾਤਾਵਰਣ ਦਿਵਸ ‘ਤੇ ਮੈਂ ਵਿਸ਼ਵ ਸਮੁਦਾਇ ਨੂੰ ਇੱਕ ਹੋਰ ਸੱਦਾ ਦਿੱਤਾ ਸੀ।  ਸੱਦਾ ਇਹ ਸੀ ਕਿ ਵਿਅਕਤੀਆਂ ਅਤੇ ਕਮਿਊਨਿਟੀ ਵਿੱਚ climate friendly behavioral change ਲਿਆਉਣ ਦੇ ਲਈ ਇਨੋਵੇਟਿਵ ਸਮਾਧਾਨ ਸ਼ੇਅਰ ਕਰੋ। ਐਸੇ ਸਮਾਧਾਨ,  ਜੋ measurable ਹੋਣ,  scalable ਹੋਣ। ਇਹ ਬਹੁਤ ਖੁਸ਼ੀ ਦੀ ਬਾਤ ਹੈ ਕਿ ਦੁਨੀਆ ਭਰ ਦੇ ਲਗਭਗ 70 ਦੇਸ਼ਾਂ ਦੇ ਹਜ਼ਾਰਾਂ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।  ਇਨ੍ਹਾਂ ਵਿੱਚ ਸਟੂਡੈਂਟਸ ਹਨ,  ਰਿਸਰਚਰ ਹਨ,  ਅਲੱਗ- ਅਲੱਗ ਡੋਮੇਨ ਨਾਲ ਜੁੜੇ ਐਕਸਪਰਟ ਹਨ,  ਪ੍ਰੋਫੈਸ਼ਨਲਸ ਹਨ,  NGOs ਹਨ ਅਤੇ ਆਮ ਨਾਗਰਿਕ ਵੀ ਹਨ।  ਇਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਸਾਥੀਆਂ ਦੇ ਆਇਡੀਆਜ਼ ਨੂੰ ਥੋੜ੍ਹੀ ਦੇਰ ਪਹਿਲਾਂ ਪੁਰਸਕ੍ਰਿਤ ਵੀ ਕੀਤਾ ਗਿਆ ਹੈ। ਮੈਂ ਸਾਰੇ ਪੁਰਸਕਾਰ ਵਿਜੇਤਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ । 

ਸਾਥੀਓ,

ਮਿਸ਼ਨ LiFE ਦੀ ਤਰਫ਼ ਉਠਿਆ ਹਰ ਕਦਮ ਅਤੇ ਉਹੀ ਆਉਣ ਵਾਲੇ ਸਮੇਂ ਵਿੱਚ ਪੂਰੇ ਵਿਸ਼ਵ ਵਿੱਚ ਵਾਤਾਵਰਣ ਦਾ ਮਜ਼ਬੂਤ ਕਵਚ ਬਣੇਗਾ।  LiFE ਦੇ ਲਈ ਥੌਟ ਲੀਡਰਸ਼ਿਪ ਦਾ ਸੰਗ੍ਰਹਿ ਵੀ ਅੱਜ ਜਾਰੀ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਪ੍ਰਯਾਸਾਂ ਨਾਲ ਗ੍ਰੀਨ ਗ੍ਰੋਥ ਦਾ ਸਾਡਾ ਪ੍ਰਣ ਹੋਰ ਸਸ਼ਕਤ ਹੋਵੇਗਾ।  ਇੱਕ ਵਾਰ ਫਿਰ ਸਭ ਨੂੰ ਵਾਤਾਵਰਣ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ,  ਹਿਰਦੇ ਤੋਂ ਬਹੁਤ-ਬਹੁਤ ਮੰਗਲਕਾਮਨਾ।

ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”