ਨਮਸਕਾਰ।
ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਜੀ ਦਾ ਜਨਮ ਸ਼ਤਾਬਦੀ ਸਮਾਰੋਹ ਇੱਕ ਵਰ੍ਹੇ ਪਹਿਲੇ ਸ਼ੁਰੂ ਹੋਇਆ ਸੀ। ਇਸ ਇੱਕ ਵਰ੍ਹੇ ਵਿੱਚ ਦੇਸ਼ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੇ ਨਾਲ-ਨਾਲ ਕਲਿਆਣ ਮਿੱਤਰ ਗੋਇਨਕਾ ਜੀ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਅੱਜ, ਜਦੋਂ ਉਨ੍ਹਾਂ ਦੇ ਸ਼ਤਾਬਦੀ ਸਮਾਰੋਹ ਦਾ ਸਮਾਪਨ ਹੋ ਰਿਹਾ ਹੈ, ਤਦ ਦੇਸ਼ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਯਾਤਰਾ ਵਿੱਚ ਐੱਨ ਐੱਨ ਗੋਇਨਕਾ ਜੀ ਦੇ ਵਿਚਾਰ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ। ਗੁਰੂਜੀ, ਭਗਵਾਨ ਬੁੱਧ ਦਾ ਮੰਤਰ ਦੁਹਰਾਇਆ ਕਰਦੇ ਸਨ- ਸਮੱਗਾ-ਨਮ੍ ਤਪੋਸੁਖੋ (समग्गा-नम् तपोसुखो-Samagga-nam Taposukho ) ਯਾਨੀ, ਜਦੋਂ ਲੋਕ ਇਕੱਠੇ ਮਿਲ ਕੇ ਧਿਆਨ ਲਗਾਉਂਦੇ ਹਨ ਤਾਂ ਉਸ ਦਾ ਬਹੁਤ ਹੀ ਪ੍ਰਭਾਵੀ ਪਰਿਣਾਮ ਨਿਕਲਦਾ ਹੈ। ਇਕਜੁੱਟਤਾ ਦੀ ਇਹ ਭਾਵਨਾ, ਏਕਤਾ ਦੀ ਇਹ ਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਬੜਾ ਅਧਾਰ ਹੈ। ਇਸ ਜਨਮ ਸ਼ਤਾਬਦੀ ਸਮਾਰੋਹ ਵਿੱਚ ਆਪ (ਤੁਸੀਂ) ਸਭ ਨੇ ਵਰ੍ਹੇ ਭਰ ਇਸ ਮੰਤਰ ਦਾ ਹੀ ਪ੍ਰਚਾਰ-ਪ੍ਰਸਾਰ ਕੀਤਾ ਹੈ। ਮੈਂ ਆਪ ਸਭ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅਚਾਰੀਆ ਐੱਸ ਐੱਨ ਗੋਇਨਕਾ ਜੀ ਨਾਲ ਮੇਰਾ ਪਰੀਚੈ ਬਹੁਤ ਪੁਰਾਣਾ ਸੀ। ਯੂਐੱਨ ਵਿੱਚ ਵਰਲਡ ਰਿਲੀਜਨ ਕਾਨਫਰੰਸ ਵਿੱਚ ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਹੋਈ ਸੀ। ਉਸ ਦੇ ਬਾਅਦ ਕਈ ਵਾਰ ਗੁਜਰਾਤ ਵਿੱਚ ਭੀ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਰਹੀ ਸੀ। ਇਹ ਮੇਰਾ ਸੁਭਾਗ ਹੈ ਕਿ , ਮੈਨੂੰ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਦਾ ਅਵਸਰ ਭੀ ਮਿਲਿਆ ਸੀ। ਉਨ੍ਹਾਂ ਦੇ ਨਾਲ ਮੇਰੇ ਸਬੰਧਾਂ ਵਿੱਚ ਇੱਕ ਅਲੱਗ ਆਤਮੀਅਤਾ ਸੀ। ਇਸ ਲਈ, ਮੈਨੂੰ ਉਨ੍ਹਾਂ ਨੂੰ ਕਰੀਬ ਤੋਂ ਦੇਖਣ ਦਾ, ਜਾਣਨ ਦਾ ਸੁਭਾਗ ਮਿਲਿਆ ਸੀ। ਮੈਂ ਦੇਖਿਆ ਸੀ ਕਿ ਉਨ੍ਹਾਂ ਨੇ ਵਿਪਸ਼ਯਨਾ (ਵਿਪਾਸਨਾ-Vipassana) ਨੂੰ ਕਿਤਨੀ ਗਹਿਰਾਈ ਨਾਲ ਆਤਮਸਾਤ ਕੀਤਾ ਸੀ! ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਵਿਅਕਤੀਗਤ ਆਕਾਂਖਿਆਵਾਂ ਨਹੀਂ! ਉਨ੍ਹਾਂ ਦਾ ਵਿਅਕਤਿਤਵ ਨਿਰਮਲ ਜਲ ਦੀ ਤਰ੍ਹਾਂ ਸੀ-ਸ਼ਾਂਤ ਅਤੇ ਗੰਭੀਰ! ਇੱਕ ਮੂਕ ਸੇਵਕ ਦੀ ਤਰ੍ਹਾਂ ਉਹ ਜਿੱਥੇ ਭੀ ਜਾਂਦੇ, ਸਾਤਵਿਕ ਵਾਤਾਵਰਣ ਦਾ ਸੰਚਾਰ ਕਰਦੇ ਸਨ। ‘ਵੰਨ ਲਾਇਫ, ਵੰਨ ਮਿਸ਼ਨ’ ਦੀ perfect ਉਦਾਹਰਣ ਦੇ ਰੂਪ ਵਿੱਚ ਉਨ੍ਹਾਂ ਦਾ ਇੱਕ ਹੀ ਮਿਸ਼ਨ ਸੀ- ਵਿਪਸ਼ਯਨਾ (ਵਿਪਾਸਨਾ-Vipassana)! ਉਨ੍ਹਾਂ ਨੇ ਆਪਣੇ ਵਿਪਸ਼ਯਨਾ (ਵਿਪਾਸਨਾ-Vipassana) ਗਿਆਨ ਦਾ ਲਾਭ ਹਰ ਕਿਸੇ ਨੂੰ ਦਿੱਤਾ। ਇਸੇ ਲਈ, ਉਨ੍ਹਾਂ ਦਾ ਯੋਗਦਾਨ ਪੂਰੀ ਮਾਨਵਤਾ ਦੇ ਲਈ ਸੀ, ਪੂਰੇ ਵਿਸ਼ਵ ਦੇ ਲਈ ਸੀ।
ਸਾਥੀਓ,
ਸਾਡੇ ਸਭ ਦੇ ਲਈ ਗੋਇਨਕਾ ਜੀ ਦਾ ਜੀਵਨ ਪ੍ਰੇਰਣਾ ਦਾ ਬਹੁਤ ਬੜਾ ਪੁੰਜ ਰਿਹਾ ਹੈ। ਵਿਪਸ਼ਯਨਾ (ਵਿਪਾਸਨਾ-Vipassana), ਪੂਰੇ ਵਿਸ਼ਵ ਨੂੰ ਪ੍ਰਾਚੀਨ ਭਾਰਤੀ ਜੀਵਨ ਪੱਧਤੀ ਦੀ ਅਦਭੁਤ ਦੇਣ ਹੈ, ਲੇਕਿਨ ਸਾਡੀ ਇਸ ਵਿਰਾਸਤ ਨੂੰ ਭੁਲਾ ਦਿੱਤਾ ਗਿਆ ਸੀ। ਭਾਰਤ ਦਾ ਇੱਕ ਲੰਬਾ ਕਾਲ ਖੰਡ ਐਸਾ ਰਿਹਾ, ਜਿਸ ਵਿੱਚ ਵਿਪਸ਼ਯਨਾ (ਵਿਪਾਸਨਾ-Vipassana) ਸਿੱਖਣ-ਸਿਖਾਉਣ ਦੀ ਕਲਾ ਜਿਵੇਂ ਧੀਰੇ ਧੀਰੇ ਲੁਪਤ ਹੁੰਦੀ ਜਾ ਰਹੀ ਸੀ। ਗੋਇਨਕਾ ਜੀ ਨੇ ਮਿਆਂਮਾਰ ਵਿੱਚ 14 ਵਰ੍ਹਿਆਂ ਦੀ ਤਪੱਸਿਆ ਕਰਕੇ ਇਸ ਦੀ ਦੀਖਿਆ ਲਈ ਅਤੇ ਫਿਰ ਭਾਰਤ ਦੇ ਇਸ ਪ੍ਰਾਚੀਨ ਗੌਰਵ ਨੂੰ ਲੈ ਕੇ ਦੇਸ਼ ਪਰਤੇ। ਵਿਪਸ਼ਯਨਾ (ਵਿਪਾਸਨਾ-Vipassana) self-observation ਦੇ ਮਾਧਿਅਮ ਨਾਲ self-transformation ਦਾ ਮਾਰਗ ਹੈ। ਇਸ ਦਾ ਮਹੱਤਵ ਤਦ ਭੀ ਸੀ ਜਦੋਂ ਹਜ਼ਾਰਾਂ ਵਰ੍ਹੇ ਪਹਿਲਾਂ ਇਸ ਦਾ ਜਨਮ ਹੋਇਆ, ਅਤੇ ਅੱਜ ਦੇ ਜੀਵਨ ਵਿੱਚ ਇਹ ਹੋਰ ਭੀ ਪ੍ਰਸੰਗਿਕ ਹੋ ਗਈ ਹੈ। ਅੱਜ ਦੁਨੀਆ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਘਿਰੀ ਹੋਈ ਹੈ, ਉਸ ਦਾ ਸਮਾਧਾਨ ਕਰਨ ਦੀ ਬੜੀ ਸ਼ਕਤੀ ਵਿਪਸ਼ਯਨਾ ਵਿੱਚ ਭੀ ਸਮਾਹਿਤ ਹੈ। ਗੁਰੂਜੀ ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਦੁਨੀਆ ਦੇ 80 ਤੋਂ ਜ਼ਿਆਦਾ ਦੇਸ਼ਾਂ ਨੇ ਧਿਆਨ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਇਸ ਨੂੰ ਅਪਣਾਇਆ ਹੈ। ਅਚਾਰੀਆ ਸ਼੍ਰੀ ਗੋਇਨਕਾ ਜੀ ਉਨ੍ਹਾਂ ਮਹਾਨ ਲੋਕਾਂ ਵਿੱਚੋਂ ਹਨ, ਜਿਨ੍ਹਾਂ ਨੇ ਵਿਪਸ਼ਯਨਾ (ਵਿਪਾਸਨਾ-Vipassana) ਨੂੰ ਫਿਰ ਤੋਂ ਇੱਕ ਆਲਮੀ ਪਹਿਚਾਣ ਦਿੱਤੀ। ਅੱਜ ਭਾਰਤ ਉਸ ਸੰਕਲਪ ਨੂੰ ਪੂਰੀ ਮਜ਼ਬੂਤੀ ਨਾਲ ਨਵਾਂ ਵਿਸਤਾਰ ਦੇ ਰਿਹਾ ਹੈ। ਅਸੀਂ ਯੂਨਾਇਟਿਡ ਨੇਸ਼ਨਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ। ਉਸ ਨੂੰ 190 ਤੋਂ ਜ਼ਿਆਦਾ ਦੇਸ਼ਾਂ ਦਾ ਸਮਰਥਨ ਮਿਲਿਆ। ਯੋਗ ਹੁਣ ਆਲਮੀ ਪੱਧਰ ‘ਤੇ ਜੀਵਨ ਦਾ ਹਿੱਸਾ ਬਣ ਗਿਆ ਹੈ।
ਸਾਥੀਓ,
ਸਾਡੇ ਪੂਰਵਜਾਂ ਨੇ ਵਿਪਸ਼ਯਨਾ (ਵਿਪਾਸਨਾ-Vipassana) ਜਿਹੀਆਂ ਯੋਗ ਪ੍ਰਕਿਰਿਆਵਾਂ ਦਾ ਅਨੁਸੰਧਾਨ ਕੀਤਾ। ਲੇਕਿਨ ਸਾਡੇ ਦੇਸ਼ ਦੀ ਇਹ ਵਿਡੰਬਨਾ ਰਹੀ ਹੈ ਕਿ ਅਗਲੀਆਂ ਪੀੜ੍ਹੀਆਂ ਨੇ ਉਸ ਦੇ ਮਹੱਤਵ ਨੂੰ, ਉਸ ਦੇ ਉਪਯੋਗ ਨੂੰ ਭੁਲਾ ਦਿੱਤਾ। ਵਿਪਸ਼ਯਨਾ (ਵਿਪਾਸਨਾ-Vipassana), ਧਿਆਨ, ਧਾਰਨਾ, ਇਨ੍ਹਾਂ ਨੂੰ ਅਸੀਂ ਕੇਵਲ ਵੈਰਾਗਯ (ਬੈਰਾਗ) ਦਾ ਵਿਸ਼ਾ ਮੰਨ ਲਿਆ। ਵਿਵਹਾਰ ਵਿੱਚ ਇਨ੍ਹਾਂ ਦੀ ਭੂਮਿਕਾ ਲੋਕ ਭੁੱਲ ਗਏ। ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਜੀ ਜਿਹੀਆਂ ਵਿਭੂਤੀਆਂ ਨੇ ਜਨਮਾਨਸ ਦੀ ਇਸ ਭੁੱਲ ਦਾ ਸੁਧਾਰ ਕੀਤਾ। ਗੁਰੂ ਜੀ ਤਾਂ ਕਿਹਾ ਭੀ ਕਰਦੇ ਸਨ- ਇੱਕ ਸਵਸਥ ਜੀਵਨ, ਸਾਡੀ ਸਭ ਦੀ ਆਪਣੇ ਪ੍ਰਤੀ ਬਹੁਤ ਬੜੀ ਜ਼ਿੰਮੇਵਾਰੀ ਹੈ। ਅੱਜ ਵਿਪਸ਼ਯਨਾ (ਵਿਪਾਸਨਾ-Vipassana) ਵਿਵਹਾਰ ਤੋਂ ਲੈ ਕੇ ਵਿਅਕਤਿਤਵ ਨਿਰਮਾਣ ਤੱਕ ਦੇ ਲਈ ਇੱਕ ਪ੍ਰਭਾਵੀ ਮਾਧਿਅਮ ਬਣੀ ਹੈ। ਅੱਜ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਨੇ ਵਿਪਸ਼ਯਨਾ ਦੀ ਭੂਮਿਕਾ ਨੂੰ ਹੋਰ ਭੀ ਵਧਾ ਦਿੱਤਾ ਹੈ। ਅੱਜ distress ਅਤੇ stress ਇੱਕ ਆਮ ਬਾਤ ਹੋ ਗਈ ਹੈ। ਸਾਡੇ ਯੁਵਾ ਭੀ work life balance, lifestyle ਅਤੇ ਐਸੀਆਂ ਪਰੇਸ਼ਾਨੀਆਂ ਦੇ ਕਾਰਨ ਸਟ੍ਰੈੱਸ ਦਾ ਸ਼ਿਕਾਰ ਹੋ ਰਹੇ ਹਨ। ਵਿਪਸ਼ਯਨਾ (ਵਿਪਾਸਨਾ-Vipassana) ਉਨ੍ਹਾਂ ਦੇ ਲਈ ਸਮਾਧਾਨ ਹੋ ਸਕਦਾ ਹੈ। ਇਸੇ ਤਰ੍ਹਾਂ, ਮਾਇਕ੍ਰੋ ਫੈਮਿਲੀ, ਨਿਊਕਲੀਅਰ ਫੈਮਿਲੀ ਦੀ ਵਜ੍ਹਾ ਨਾਲ ਘਰਾਂ ਵਿੱਚ ਬਜ਼ੁਰਗ ਮਾਂ-ਬਾਪ ਭੀ ਬਹੁਤ ਤਣਾਅ ਵਿੱਚ ਰਹਿੰਦੇ ਹਨ। ਸਾਨੂੰ ਰਿਟਾਇਰਮੈਂਟ ਏਜ ਕਰੌਂਸ ਕਰ ਚੁੱਕੇ ਐਸੇ ਬਜ਼ੁਰਗਾਂ ਨੂੰ ਭੀ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਇਸ ਨਾਲ ਜੋੜਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ।
ਸਾਥੀਓ,
ਐੱਸ ਐੱਨ ਗੋਇਨਕਾ ਜੀ ਦੇ ਹਰ ਕਾਰਜ ਦੇ ਪਿੱਛੇ ਇਹੀ ਭਾਵ ਰਿਹਾ ਕਿ ਹਰ ਵਿਅਕਤੀ ਦਾ ਜੀਵਨ ਸੁਖੀ ਹੋਵੇ, ਉਸ ਦਾ ਮਨ ਸ਼ਾਂਤ ਹੋਵੇ ਅਤੇ ਦੁਨੀਆ ਵਿੱਚ ਸਦਭਾਵ ਹੋਵੇ। ਉਨ੍ਹਾਂ ਦਾ ਪ੍ਰਯਾਸ ਸੀ ਕਿ ਉਨ੍ਹਾਂ ਦੇ ਅਭਿਯਾਨ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੀ ਮਿਲਦਾ ਰਹੇ। ਇਸ ਲਈ, ਉਨ੍ਹਾਂ ਨੇ ਆਪਣੇ ਗਿਆਨ ਨੂੰ ਵਿਸਤਾਰ ਦਿੱਤਾ। ਉਨ੍ਹਾਂ ਨੇ ਵਿਪਸ਼ਯਨਾ (ਵਿਪਾਸਨਾ-Vipassana) ਦੇ ਪ੍ਰਸਾਰ ਦੇ ਨਾਲ-ਨਾਲ ਇਸ ਦੇ ਕੁਸ਼ਲ ਅਧਿਆਪਕਾਂ ਦੇ ਨਿਰਮਾਣ ਦੀ ਭੀ ਜ਼ਿੰਮੇਵਾਰੀ ਨਿਭਾਈ। ਆਪ ਭੀ ਜਾਣਦੇ ਹੋ ਕਿ ਵਿਪਸ਼ਯਨਾ ਇੱਕ ਅੰਤਰਮਨ ਦੀ ਯਾਤਰਾ ਹੈ। ਇਹ ਆਪਣੇ ਭੀਤਰ (ਅੰਦਰ) ਗਹਿਰੇ ਗੋਤੇ ਲਗਾਉਣ ਦਾ ਰਸਤਾ ਹੈ। ਲੇਕਿਨ ਇਹ ਕੇਵਲ ਇੱਕ ਵਿਧਾ ਨਹੀਂ ਹੈ, ਇਹ ਇੱਕ ਵਿਗਿਆਨ ਭੀ ਹੈ। ਇਸ ਵਿਗਿਆਨ ਦੇ ਪਰਿਣਾਮਾਂ ਤੋਂ ਅਸੀਂ ਪਰੀਚਿਤ ਹਾਂ। ਹੁਣ ਸਮੇਂ ਦੀ ਮੰਗ ਹੈ ਕਿ ਅਸੀਂ ਇਸ ਦੇ ਪ੍ਰਮਾਣਾਂ ਨੂੰ ਆਧੁਨਿਕ ਮਿਆਰਾਂ ‘ਤੇ, ਆਧੁਨਿਕ ਵਿਗਿਆਨ ਦੀ ਭਾਸ਼ਾ ਵਿੱਚ ਪ੍ਰਸਤੁਤ ਕਰੀਏ। ਅੱਜ ਸਾਨੂੰ ਸਭ ਨੂੰ ਗਰਵ (ਮਾਣ) ਹੁੰਦਾ ਹੈ ਕਿ ਇਸ ਦਿਸ਼ਾ ਵਿੱਚ ਵਿਸ਼ਵ ਭਰ ਵਿੱਚ ਕੰਮ ਭੀ ਹੋ ਰਿਹਾ ਹੈ। ਲੇਕਿਨ, ਇਸ ਵਿੱਚ ਭਾਰਤ ਨੂੰ ਹੋਰ ਅੱਗੇ ਆਉਣਾ ਹੋਵੇਗਾ। ਸਾਨੂੰ ਇਸ ਵਿੱਚ ਲੀਡ ਲੈਣੀ ਹੋਵੇਗੀ। ਕਿਉਂਕਿ, ਸਾਡੇ ਪਾਸ ਇਸ ਦੀ ਵਿਰਾਸਤ ਭੀ ਹੈ, ਅਤੇ ਆਧੁਨਿਕ ਵਿਗਿਆਨ ਦਾ ਬੋਧ ਭੀ ਹੈ। ਨਵੀਂ ਰਿਸਰਚ ਨਾਲ ਇਸ ਦੀ ਸਵੀਕਾਰਤਾ ਵਧੇਗੀ, ਵਿਸ਼ਵ ਦਾ ਹੋਰ ਅਧਿਕ ਕਲਿਆਣ ਹੋਵੇਗਾ।
ਸਾਥੀਓ,
ਅਚਾਰੀਆ ਐੱਸ ਐੱਨ ਗੋਇਨਕਾ ਜੀ ਦੇ ਜਨਮ ਸ਼ਤਾਬਦੀ ਸਮਾਰੋਹ ਦਾ ਇਹ ਵਰ੍ਹਾ ਸਾਨੂੰ ਸਭ ਨੂੰ ਪ੍ਰੇਰਿਤ ਕਰਨ ਵਾਲਾ ਸਮਾਂ ਰਿਹਾ ਹੈ। ਸਾਨੂੰ ਮਾਨਵ ਸੇਵਾ ਦੇ ਉਨ੍ਹਾਂ ਦੇ ਪ੍ਰਯਾਸਾਂ ਨੂੰ ਨਿਰੰਤਰ ਅੱਗੇ ਵਧਾਉਣਾ ਚਾਹੀਦਾ ਹੈ। ਇੱਕ ਵਾਰ ਫਿਰ ਆਪ ਸਭ ਨੂੰ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।