ਨਮਸਕਾਰ,
ਅੱਜ ਆਪ ਸਭ ਇਸ ਇਤਿਹਾਸਿਕ ਕਾਲਖੰਡ ਵਿੱਚ ਅਧਿਆਪਨ ਜਿਹੀ ਮਹੱਤਵਪੂਰਨ ਜ਼ਿੰਮੇਦਾਰੀ ਨਾਲ ਆਪਣੇ ਆਪ ਨੂੰ ਜੋੜ ਰਹੇ ਹੋ। ਇਸ ਵਾਰ ਲਾਲ ਕਿਲੇ ਤੋਂ ਮੈਂ ਵਿਸਤਾਰ ਨਾਲ ਬਾਤ ਕੀਤੀ ਹੈ ਕਿ ਕਿਵੇਂ ਦੇਸ਼ ਦੇ ਵਿਕਾਸ ਵਿੱਚ ਰਾਸ਼ਟਰੀ ਚਰਿੱਤਰ ਦੀ ਅਹਿਮ ਭੂਮਿਕਾ ਹੈ। ਆਪ ਸਭ ‘ਤੇ ਭਾਰਤ ਦੀ ਭਾਵੀ ਪੀੜ੍ਹੀ ਨੂੰ ਗੜ੍ਹਣ, ਉਨ੍ਹਾਂ ਨੂੰ ਆਧੁਨਿਕਤਾ ਵਿੱਚ ਢਾਲਣ ਅਤੇ ਨਵੀਂ ਦਿਸ਼ਾ ਦੇਣ ਦੀ ਜ਼ਿੰਮੇਦਾਰੀ ਹੈ। ਮੈਂ ਮੱਧ ਪ੍ਰਦੇਸ਼ ਦੇ ਪ੍ਰਾਥਮਿਕ ਸਕੂਲਾਂ ਵਿੱਚ ਨਿਯੁਕਤ ਹੋਣ ਵਾਲੇ ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਅਧਿਆਪਕ ਭਾਈ ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ 3 ਵਰ੍ਹਿਆਂ ਵਿੱਚ ਐੱਮਪੀ ਵਿੱਚ ਕਰੀਬ 50 ਹਜ਼ਾਰ ਅਧਿਆਪਕਾਂ ਦੀਆਂ ਭਰਤੀਆਂ ਹੋਈਆਂ ਹਨ। ਇਸ ਦੇ ਲਈ ਰਾਜ ਸਰਕਾਰ ਵੀ ਬਹੁਤ-ਬਹੁਤ ਵਧਾਈ ਦੇ ਯੋਗ ਹੈ।
ਸਾਥੀਓ,
ਆਪ ਸਭ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਵੀ ਬੜੀ ਭੂਮਿਕਾ ਨਿਭਾਉਣ ਜਾ ਰਹੇ ਹੋ। ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦਾ ਬਹੁਤ ਬੜਾ ਯੋਗਦਾਨ ਹੈ। ਇਸ ਵਿੱਚ ਪਰੰਪਰਾਗਤ ਗਿਆਨ ਤੋਂ ਲੈ ਕੇ ਭਵਿੱਖ ਦੀ technology ਤੱਕ ਨੂੰ ਸਮਾਨ ਤੌਰ ‘ਤੇ ਮਹੱਤਵ ਦਿੱਤਾ ਗਿਆ ਹੈ। ਪ੍ਰਾਥਮਿਕ ਸਿੱਖਿਆ ਦੇ ਖੇਤਰ ਵਿੱਚ ਨਵਾਂ ਪਾਠਕ੍ਰਮ ਵੀ ਤਿਆਰ ਕੀਤਾ ਗਿਆ ਹੈ। ਇੱਕ ਹੋਰ ਬਹੁਤ ਬੜਾ ਕੰਮ ਹੋਇਆ ਹੈ, ਮਾਤ੍ਰਭਾਸ਼ਾ ਵਿੱਚ ਪੜ੍ਹਾਈ ਨੂੰ ਲੈ ਕੇ। ਅੰਗ੍ਰੇਜ਼ੀ ਨਾ ਜਾਨਣ ਵਾਲੇ ਅਨੇਕਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਨਾ ਕਰਵਾ ਕੇ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਬੜਾ ਅਨਿਆਂ ਕੀਤਾ ਗਿਆ ਸੀ। ਇਹ ਸਮਾਜਿਕ ਨਿਆਂ ਦੇ ਵਿਰੁੱਧ ਸੀ। ਹੁਣ ਇਸ ਅਨਿਆਂ ਨੂੰ ਵੀ ਸਾਡੀ ਸਰਕਾਰ ਨੇ ਦੂਰ ਕਰ ਦਿੱਤਾ ਹੈ। ਹੁਣ ਸੈਲੇਬਸ ਵਿੱਚ ਖੇਤਰੀ ਭਾਸ਼ਾਵਾਂ ਦੀਆਂ ਪੁਸਤਕਾਂ ‘ਤੇ ਬਲ ਦਿੱਤਾ ਗਿਆ ਹੈ। ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਇਹ ਬਹੁਤ ਬੜੇ ਬਦਲਾਅ ਦਾ ਅਧਾਰ ਬਣੇਗਾ।
ਸਾਥੀਓ,
ਜਦੋਂ ਸਕਾਰਾਤਮਕ ਸੋਚ, ਸਹੀ ਨੀਅਤ, ਪੂਰਨ ਨਿਸ਼ਠਾ ਦੇ ਨਾਲ ਨਿਰਣੇ ਹੁੰਦੇ ਹਨ, ਤਾਂ ਪੂਰਾ ਵਾਤਾਵਰਣ ਸਕਾਰਾਤਮਕਤਾ ਨਾਲ ਭਰ ਜਾਂਦਾ ਹੈ। ਅੰਮ੍ਰਿਤਕਾਲ ਦੇ ਪਹਿਲੇ ਵਰ੍ਹੇ ਵਿੱਚ ਹੀ ਦੋ ਬਹੁਤ ਬੜੀਆਂ ਸਕਾਰਾਤਮਕ ਖ਼ਬਰਾਂ ਆਈਆਂ ਹਨ। ਇਹ ਖ਼ਬਰਾਂ ਦੇਸ਼ ਵਿੱਚ ਘੱਟ ਹੁੰਦੀ ਗ਼ਰੀਬੀ ਅਤੇ ਵਧਦੀ ਸਮ੍ਰਿੱਧੀ ਦਾ ਪਰਿਚੈ ਦਿੰਦੀਆਂ ਹਨ। ਨੀਤੀ ਆਯੋਗ ਦੀ ਰਿਪੋਰਟ ਵਿੱਚ ਆਇਆ ਹੈ ਕਿ ਸਿਰਫ਼ ਪੰਜ ਸਾਲ ਦੇ ਅੰਦਰ ਹੀ ਭਾਰਤ ਵਿੱਚ ਸਾਢੇ 13 ਕਰੋੜ ਭਾਰਤੀ, ਗ਼ਰੀਬੀ ਰੇਖਾ ਤੋਂ ਉੱਪਰ ਆ ਗਏ ਹਨ। ਕੁਝ ਦਿਨ ਪਹਿਲਾਂ ਇੱਕ ਹੋਰ ਰਿਪੋਰਟ ਆਈ ਹੈ।
ਇਸ ਰਿਪੋਰਟ ਦੇ ਅਨੁਸਾਰ, ਇਸ ਵਰ੍ਹੇ ਫਾਈਲ ਹੋਣ ਵਾਲੀ ਇਨਕਮ ਟੈਕਸ ਰਿਟਰਨ ਦੀ ਸੰਖਿਆ ਵੀ ਦੂਸਰਾ ਮਹੱਤਵਪੂਰਨ ਸੰਕੇਤ ਦੇ ਰਹੀ ਹੈ। ਪਿਛਲੇ 9 ਵਰ੍ਹਿਆਂ ਵਿੱਚ ਲੋਕਾਂ ਦੀ ਔਸਤਨ ਆਮਦਨ ਵਿੱਚ ਭਾਰੀ ਵਾਧਾ ਹੋਇਆ ਹੈ। ITR ਦੇ ਅੰਕੜਿਆਂ ਦੇ ਮੁਤਾਬਿਕ 2014 ਵਿੱਚ ਜੋ ਔਸਤ ਆਮਦਨ ਕਰੀਬ 4 ਲੱਖ ਰੁਪਏ ਸੀ, ਉਹ 2023 ਵਿੱਚ ਵਧ ਕੇ 13 ਲੱਖ ਰੁਪਏ ਹੋ ਗਈ ਹੈ। ਭਾਰਤ ਵਿੱਚ ਲੋਅਰ ਇਨਕਮ ਗਰੁੱਪ ਤੋਂ ਅਪਰ ਇਨਕਮ ਗਰੁੱਪ ਵਿੱਚ ਜਾਣ ਵਾਲਿਆਂ ਦੀ ਸੰਖਿਆ ਵੀ ਵਧੀ ਹੈ। ਇਹ ਅੰਕੜੇ ਉਤਸ਼ਾਹ ਵਧਾਉਣ ਦੇ ਨਾਲ-ਨਾਲ ਇਸ ਬਾਤ ਦਾ ਯਕੀਨ ਵੀ ਦਿਵਾਉਂਦੇ ਹਨ ਕਿ ਦੇਸ਼ ਦੇ ਹਰ ਸੈਕਟਰ ਨੂੰ ਮਜ਼ਬੂਤੀ ਮਿਲ ਰਹੀ ਹੈ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਵਧਦੇ ਚਲੇ ਜਾ ਰਹੇ ਹਨ।
ਸਾਥੀਓ,
ਇਨਕਮ ਰਿਟਰਨ ਦੇ ਨਵੇਂ ਅੰਕੜਿਆਂ ਵਿੱਚ ਇੱਕ ਹੋਰ ਬਾਤ ਨੋਟ ਕਰਨ ਵਾਲੀ ਹੈ। ਉਹ ਇਹ ਕਿ ਦੇਸ਼ ਦੇ ਨਾਗਰਿਕਾਂ ਦਾ ਆਪਣੀ ਸਰਕਾਰ ‘ਤੇ ਭਰੋਸਾ ਨਿਰੰਤਰ ਵਧ ਰਿਹਾ ਹੈ। ਇਸ ਵਜ੍ਹਾ ਨਾਲ ਦੇਸ਼ ਦੇ ਨਾਗਰਿਕ ਇਮਾਨਦਾਰੀ ਨਾਲ ਆਪਣਾ ਟੈਕਸ ਦੇਣ ਦੇ ਲਈ ਅੱਗੇ ਆ ਰਹੇ ਹਨ, ਬੜੀ ਸੰਖਿਆ ਵਿੱਚ ਅੱਗੇ ਆ ਰਹੇ ਹਨ। ਉਹ ਜਾਣਦੇ ਹਨ ਕਿ ਉਸ ਦੇ ਟੈਕਸ ਦੀ ਪਾਈ-ਪਾਈ ਦੇਸ਼ ਦੇ ਵਿਕਾਸ ਵਿੱਚ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਾਫ਼ ਦਿਖ ਰਿਹਾ ਹੈ ਕਿ 2014 ਤੋਂ ਪਹਿਲਾਂ ਜੋ ਅਰਥਵਿਵਸਥਾ ਦੁਨੀਆ ਵਿੱਚ 10ਵੇਂ ਨੰਬਰ ‘ਤੇ ਸੀ, ਉਹ ਅੱਜ 5ਵੇਂ ਨੰਬਰ ‘ਤੇ ਪਹੁੰਚ ਗਈ। ਦੇਸ਼ ਦਾ ਨਾਗਰਿਕ ਉਹ ਦਿਨ ਭੁੱਲ ਨਹੀਂ ਸਕਦਾ ਜਦੋਂ 2014 ਤੋਂ ਪਹਿਲਾਂ ਘੋਟਾਲਿਆਂ ਅਤੇ ਭ੍ਰਿਸ਼ਟਾਚਾਰ ਦਾ ਦੌਰ ਸੀ। ਗ਼ਰੀਬ ਦਾ ਹੱਕ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਲੁੱਟ ਲਿਆ ਜਾਂਦਾ ਸੀ। ਅੱਜ ਗ਼ਰੀਬ ਦੇ ਹੱਕ ਦਾ ਪੂਰਾ ਪੈਸਾ ਸਿੱਧਾ ਉਸ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ।
ਸਾਥੀਓ,
ਸਿਸਟਮ ਤੋਂ ਲੀਕੇਜ ਰੁਕਣ ਦਾ ਇੱਕ ਪਰਿਣਾਮ ਇਹ ਵੀ ਹੋਇਆ ਹੈ ਕਿ ਸਰਕਾਰ ਗ਼ਰੀਬ ਕਲਿਆਣ ‘ਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਖਰਚ ਕਰ ਪਾ ਰਹੀ ਹੈ। ਇਤਨੇ ਬੜੇ ਪੈਮਾਨੇ ‘ਤੇ ਹੋਈ ਇਨਵੈਸਟਮੈਂਟ ਨੇ ਵੀ ਦੇਸ਼ ਦੇ ਕੋਨੇ-ਕੋਨੇ ਵਿੱਚ ਰੋਜ਼ਗਾਰ ਦਾ ਨਿਰਮਾਣ ਕੀਤਾ ਹੈ। ਜਿਵੇਂ ਇੱਕ ਉਦਾਹਰਣ ਕੌਮਨ ਸਰਵਿਸ ਸੈਂਟਰ ਦਾ ਹੈ। 2014 ਦੇ ਬਾਅਦ ਤੋਂ ਦੇਸ਼ ਦੇ ਪਿੰਡਾਂ ਵਿੱਚ 5 ਲੱਖ ਨਵੇਂ ਕੌਮਨ ਸਰਵਿਸ ਸੈਂਟਰ ਬਣੇ। ਹਰੇਕ ਕੌਮਨ ਸਰਵਿਸ ਸੈਂਟਰ ਅੱਜ ਕਈ-ਕਈ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਹੈ। ਯਾਨੀ ਪਿੰਡ-ਗ਼ਰੀਬ ਦਾ ਕਲਿਆਣ ਵੀ ਹੋਇਆ ਅਤੇ ਰੋਜ਼ਗਾਰ ਦੇ ਮੌਕੇ ਵੀ ਬਣੇ।
ਸਾਥੀਓ,
ਅੱਜ ਦੇਸ਼ ਵਿੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਰੋਜ਼ਗਾਰ, ਇਨ੍ਹਾਂ ਤਿੰਨਾਂ ਹੀ ਪੱਧਰਾਂ ‘ਤੇ ਦੂਰਗਾਮੀ ਨੀਤੀ ਅਤੇ ਨਿਰਣੇ ਦੇ ਨਾਲ ਕਈ ਵਿੱਤ initiatives ਲਏ ਜਾ ਰਹੇ ਹਨ, ਕਈ ਵਿੱਤ ਕੰਮ ਹੋ ਰਹੇ ਹਨ। ਇਸ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਵੀ ਐਲਾਨ ਕੀਤਾ ਹੈ। ਇਹ ਯੋਜਨਾ ਵੀ ਇਸੇ ਵਿਜ਼ਨ ਦਾ ਪ੍ਰਤੀਬਿੰਬ ਹੈ। ਸਾਡੇ ਵਿਸ਼ਵਕਰਮਾ ਸਾਥੀਆਂ ਦੇ ਪਰੰਪਰਾਗਤ ਕੌਸ਼ਲ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਢਾਲਣ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਬਣਾਈ ਗਈ ਹੈ।
ਇਸ ‘ਤੇ ਲਗਭਗ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ 18 ਅਲੱਗ-ਅਲੱਗ ਤਰ੍ਹਾਂ ਦੇ ਹੁਨਰ ਨਾਲ ਜੋ ਪਰਿਵਾਰ ਜੁੜੇ ਹੋਏ ਹਨ, ਅਜਿਹੇ ਪਰਿਵਾਰਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਵੇਗੀ, ਉਨ੍ਹਾਂ ਨੂੰ ਲਾਭ ਹੋਵੇਗਾ। ਇਸ ਨਾਲ ਸਮਾਜ ਦਾ ਉਹ ਵਰਗ ਲਾਭਵੰਦ ਹੋਵੇਗਾ, ਜਿਨ੍ਹਾਂ ਦੇ ਮਹੱਤਵ ਦੀ ਚਰਚਾ ਤਾਂ ਹੁੰਦੀ ਸੀ, ਲੇਕਿਨ ਉਨ੍ਹਾਂ ਦੀ ਸਥਿਤੀ ਬਿਹਤਰ ਕਰਨ ਦਾ ਕਦੇ ਠੋਸ ਪ੍ਰਯਾਸ ਨਹੀਂ ਕੀਤਾ ਗਿਆ। ਵਿਸ਼ਵਕਰਮਾ ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ ਟ੍ਰੇਨਿੰਗ ਦੇ ਨਾਲ ਹੀ ਆਧੁਨਿਕ ਟੂਲਸ ਖਰੀਦਣ ਦੇ ਲਈ ਵਾਉਚਰ ਵੀ ਦਿੱਤੇ ਜਾਣਗੇ। ਯਾਨੀ ਪੀਐੱਮ ਵਿਸ਼ਵਕਰਮਾ ਨਾਲ ਯੁਵਾਵਾਂ (ਨੌਜਵਾਨਾਂ) ਨੂੰ ਆਪਣਾ ਹੁਨਰ ਨਿਖਾਰਣ ਦਾ ਹੋਰ ਜ਼ਿਆਦਾ ਅਵਸਰ ਮਿਲੇਗਾ।
ਸਾਥੀਓ,
ਅੱਜ ਜੋ ਮਹਾਨੁਭਾਵ, ਅਧਿਆਪਕ ਬਣ ਰਹੇ ਹਨ, ਉਨ੍ਹਾਂ ਨਾਲ ਮੈਂ ਇੱਕ ਹੋਰ ਬਾਤ ਕਰਾਂਗਾ। ਆਪ ਸਭ ਕੜੀ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਹੋ, ਅੱਗੇ ਵੀ ਤੁਸੀਂ ਸਿੱਖਦੇ ਰਹਿਣ ਦੀ ਪ੍ਰਕਿਰਿਆ ਜਾਰੀ ਰੱਖੋ। ਤੁਹਾਡੀ ਮਦਦ ਦੇ ਲਈ ਸਰਕਾਰ ਨੇ ਔਨਲਾਈਨ ਲਰਨਿੰਗ ਪਲੈਟਫਾਰਮ IGoT Karmayogi ਤਿਆਰ ਕੀਤਾ ਹੈ। ਇਸ ਸੁਵਿਧਾ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦਾ ਪ੍ਰਯਾਸ ਕਰੋ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਲੋਕਾਂ ਨੂੰ ਇਸ ਨਵੀਂ ਸਫ਼ਲਤਾ ਦੇ ਲਈ, ਇਸ ਨਵੀਂ ਯਾਤਰਾ ਦੇ ਲਈ, ਹੁਣ ਸੁਪਨਿਆਂ ਨੂੰ ਸਿੱਧ ਕਰਨ ਦਾ ਇੱਕ ਉੱਤਮ ਅਵਸਰ ਮਿਲਿਆ ਹੈ ਤਾਂ ਅਨੇਕ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ।