“ਕੌਸ਼ਲ ਦੀਕਸ਼ਾਂਤ ਸਮਾਰੋਹ (Kaushal Dikshnat Samaroh) ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਦਰਸਾਉਂਦਾ ਹੈ”
“ਮਜ਼ਬੂਤ ਯੁਵਾ ਸ਼ਕਤੀ ਦੇ ਨਾਲ ਦੇਸ਼ ਅਧਿਕ ਵਿਕਸਿਤ ਹੁੰਦਾ ਹੈ, ਜਿਸ ਨਾਲ ਦੇਸ਼ ਦੇ ਸੰਸਾਧਨਾਂ ਨਾਲ ਨਿਆਂ ਹੁੰਦਾ ਹੈ”
“ਅੱਜ ਪੂਰੇ ਵਿਸ਼ਵ ਨੂੰ ਵਿਸ਼ਵਾਸ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੋਣ ਵਾਲੀ ਹੈ”
“ਸਾਡੀ ਸਰਕਾਰ ਨੇ ਕੌਸ਼ਲ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਦੇ ਲਈ ਅਲੱਗ ਮੰਤਰਾਲਾ ਬਣਾਇਆ, ਅਲੱਗ ਬਜਟ ਐਲੋਕੇਟ ਕੀਤਾ ”
“ਉਦਯੋਗ, ਖੋਜ ਅਤੇ ਕੌਸ਼ਲ ਵਿਕਾਸ ਸੰਸਥਾਵਾਂ ਦੇ ਲਈ ਵਰਤਮਾਨ ਸਮੇਂ ਦੇ ਅਨੁਰੂਪ ਤਾਲਮੇਲ ਮਹੱਤਵਪੂਰਨ”
“ਭਾਰਤ ਵਿੱਚ ਕੌਸ਼ਲ ਵਿਕਾਸ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ, ਅਸੀਂ ਕੇਵਲ ਮਕੈਨਿਕਾਂ, ਇੰਜੀਨੀਅਰਾਂ, ਟੈਕਨੋਲੋਜੀ ਜਾਂ ਕਿਸੇ ਹੋਰ ਸੇਵਾ ਤੱਕ ਹੀ ਸੀਮਿਤ ਨਹੀਂ ਹਾਂ”
“ਭਾਰਤ ਵਿੱਚ ਬੇਰੋਜ਼ਗਾਰੀ ਦਰ 6 ਸਾਲ ਵਿੱਚ ਸਭ ਤੋਂ ਨਿਚਲੇ ਪੱਧਰ ‘ਤੇ”
“ਆਈਐੱਮਐੱਫ ਨੂੰ ਭਾਰਤ ਦੇ ਅਗਲੇ 3-4 ਵਰ੍ਹਿਆਂ ਵਿੱਚ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਆਉਣ ਦਾ ਭਰੋਸਾ”

ਨਮਸਕਾਰ!

ਸਕਿੱਲ ਡਿਵੈਲਪਮੈਂਟ ਦਾ ਇਹ ਉਤਸਵ ਆਪਣੇ ਆਪ ਵਿੱਚ ਅਨੂਠਾ ਹੈ। ਪੂਰੇ ਦੇਸ਼ ਵਿੱਚ ਸਕਿੱਲ ਡਿਵੈਲਪਮੈਂਟ ਨਾਲ ਜੁੜੇ ਸੰਸਥਾਨਾਂ ਦਾ ਐਸਾ ਸਾਂਝਾ ਕੌਸ਼ਲ ਦੀਕਸ਼ਾਂਤ ਸਮਾਰੋਹ, ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਹੈ। ਇਹ ਅੱਜ ਦੇ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਭੀ ਦਰਸਾਉਂਦਾ ਹੈ। ਇਸ ਆਯੋਜਨ ਵਿੱਚ ਦੇਸ਼ ਦੇ ਹਜ਼ਾਰਾਂ ਯੁਵਾ, ਟੈਕਨੋਲੋਜੀ ਦੇ ਜ਼ਰੀਏ ਜੁੜੇ ਹੋਏ ਹਨ। ਮੈਂ ਸਾਰੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਮੇਰੇ ਯੁਵਾ ਸਾਥੀਓ,

ਹਰ ਦੇਸ਼ ਦੇ ਪਾਸ ਅਲੱਗ-ਅਲੱਗ ਤਰ੍ਹਾਂ ਦੀ ਸਮਰੱਥਾ ਹੁੰਦੀ ਹੈ, ਜਿਵੇਂ ਪ੍ਰਾਕ੍ਰਿਤਿਕ ਸੰਸਾਧਨ, ਖਣਿਜ ਸੰਸਾਧਨ, ਜਾਂ ਲੰਬੇ ਸਮੁੰਦਰ ਤਟ। ਲੇਕਿਨ ਇਸ ਸਮਰੱਥਾ ਨੂੰ ਉਪਯੋਗ ਵਿੱਚ ਲਿਆਉਣ ਦੇ ਲਈ ਜਿਸ ਇੱਕ ਮਹੱਤਵਪੂਰਨ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ, ਉਹ ਹੈ ਯੁਵਾ ਸ਼ਕਤੀ। ਅਤੇ ਇਹ ਯੁਵਾਸ਼ਕਤੀ ਜਿਤਨੀ ਸਸ਼ਕਤ ਹੁੰਦੀ ਹੈ, ਉਤਨਾ ਹੀ ਦੇਸ਼ ਦਾ ਵਿਕਾਸ ਹੁੰਦਾ ਹੈ, ਦੇਸ਼ ਦੇ ਸੰਸਾਧਨਾਂ ਦੇ ਨਾਲ ਨਿਆਂ ਹੁੰਦਾ ਹੈ। ਅੱਜ ਭਾਰਤ ਇਸੇ ਸੋਚ ਦੇ ਨਾਲ ਆਪਣੀ ਯੁਵਾ ਸ਼ਕਤੀ ਨੂੰ Empower ਕਰ ਰਿਹਾ ਹੈ, ਪੂਰੇ ਈਕੋਸਿਸਟਮ ਵਿੱਚ ਅਭੂਤਪੂਰਵ ਸੁਧਾਰ ਕਰ ਰਿਹਾ ਹੈ। ਅਤੇ ਇਸ ਵਿੱਚ ਭੀ ਦੇਸ਼ ਦੀ ਅਪ੍ਰੋਚ ਦੋਤਰਫ਼ਾ ਹੈ। ਅਸੀਂ ਆਪਣੇ ਨੌਜਵਾਨਾਂ ਨੂੰ skilling ਅਤੇ education ਦੇ ਦੁਆਰਾ ਨਵੇਂ ਅਵਸਰਾਂ ਦਾ ਲਾਭ ਉਠਾਉਣ ਲਈ ਤਿਆਰ ਕਰ ਰਹੇ ਹਾਂ। ਕਰੀਬ 4 ਦਹਾਕੇ ਬਾਅਦ ਅਸੀਂ ਨਵੀਂ  national education policy ਲੈ ਕੇ ਆਏ ਹਾਂ। ਬੜੀ ਸੰਖਿਆ ਵਿੱਚ ਅਸੀਂ ਨਵੇਂ ਮੈਡੀਕਲ ਕਾਲਜ, IIT, IIM ਜਾਂ ITI ਜਿਹੇ ਕੌਸ਼ਲ ਵਿਕਾਸ ਸੰਸਥਾਨ ਖੋਲ੍ਹੇ ਹਨ। ਕਰੋੜਾਂ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਟ੍ਰੇਨਿੰਗ ਦਿੱਤੀ ਗਈ ਹੈ। ਉੱਥੇ ਹੀ ਦੂਸਰੀ ਤਰਫ਼, ਅਸੀਂ ਨੌਕਰੀ ਦੇਣ ਵਾਲੇ traditional sectors ਨੂੰ ਭੀ ਮਜ਼ਬੂਤ ਕਰ ਰਹੇ ਹਾਂ। ਅਸੀਂ ਰੋਜ਼ਗਾਰ ਅਤੇ  entreprneurship ਨੂੰ ਉਤਸ਼ਾਹ ਦੇਣ ਵਾਲੇ ਨਵੇਂ ਸੈਕਟਰ ਨੂੰ ਭੀ ਹੁਲਾਰਾ ਦੇ ਰਹੇ ਹਾਂ। ਅੱਜ ਭਾਰਤ, goods exports, ਮੋਬਾਈਲ ਐਕਸਪੋਰਟਸ, ਇਲੈਕਟ੍ਰੌਨਿਕ ਐਕਸਪੋਰਟਸ, services exports, defence exports ਅਤੇ manufacturing ਵਿੱਚ ਨਵਾਂ ਰਿਕਾਰਡ ਬਣਾ ਰਿਹਾ ਹੈ। ਅਤੇ ਨਾਲ ਹੀ, ਭਾਰਤ, ਸਪੇਸ, ਸਟਾਰਟਅੱਪਸ, ਡ੍ਰੋਨ, ਐਨੀਮੇਸ਼ਨ, ਇਲੈਕਟ੍ਰਿਕ ਵ੍ਹੀਕਲਸ, ਸੈਮੀਕੰਡਕਟਰ, ਜਿਹੇ ਕਈ ਸੈਕਟਰਸ ਵਿੱਚ ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਬੜੀ ਸੰਖਿਆ ਵਿੱਚ ਨਵੇਂ ਅਵਸਰ ਤਿਆਰ ਕਰ ਰਿਹਾ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਮੰਨ ਰਹੀ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੋਣ ਵਾਲੀ ਹੈ। ਅਤੇ ਇਸ ਦੇ ਪਿੱਛੇ ਭੀ ਬਹੁਤ ਬੜੀ ਵਜ੍ਹਾ ਭਾਰਤ ਦੀ ਯੁਵਾ ਆਬਾਦੀ ਹੈ। ਜਦੋਂ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਬਜ਼ੁਰਗ ਆਬਾਦੀ ਵਧ ਰਹੀ ਹੈ, ਤਦ ਭਾਰਤ ਦਿਨੋਂ-ਦਿਨ ਯੁਵਾ ਹੋ ਰਿਹਾ ਹੈ। ਭਾਰਤ ਦੇ ਪਾਸ ਇਹ ਬਹੁਤ ਬੜਾ ਐਡਵਾਂਟੇਜ ਹੈ। ਪੂਰੀ ਦੁਨੀਆ ਸਕਿੱਲਡ ਨੌਜਵਾਨਾਂ ਲਈ ਭਾਰਤ ਦੀ ਤਰਫ਼ ਦੇਖ ਰਹੀ ਹੈ। ਹਾਲ ਵਿੱਚ G20 ਸਮਿਟ ਵਿੱਚ ਗਲੋਬਲ ਸਕਿੱਲ ਮੈਪਿੰਗ ਨੂੰ ਲੈ ਕੇ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਗਿਆ ਹੈ। ਇਸ ਨਾਲ ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਅਵਸਰ ਬਣਨਗੇ। ਦੇਸ਼ ਅਤੇ ਦੁਨੀਆ ਵਿੱਚ ਬਣ ਰਹੇ ਕਿਸੇ ਭੀ ਮੌਕੇ ਨੂੰ ਸਾਨੂੰ ਗਵਾਉਣਾ (ਖੁੰਝਾਉਣਾ) ਨਹੀਂ ਹੈ। ਭਾਰਤ ਸਰਕਾਰ ਤੁਹਾਡੇ ਨਾਲ, ਤੁਹਾਡੀ ਹਰ ਜ਼ਰੂਰਤ ਵਿੱਚ ਤੁਹਾਡੇ ਨਾਲ ਹੈ। ਸਾਡੇ ਇੱਥੇ ਪਹਿਲਾਂ ਦੀਆਂ ਸਰਕਾਰਾਂ ਵਿੱਚ ਸਕਿੱਲ ‘ਤੇ ਉਤਨਾ ਧਿਆਨ ਨਹੀਂ ਦਿੱਤਾ ਗਿਆ ਸੀ। ਸਾਡੀ ਸਰਕਾਰ ਨੇ ਸਕਿੱਲ ਦਾ ਮਹੱਤਵ ਸਮਝਿਆ ਅਤੇ ਇਸ ਦੇ ਲਈ ਅਲੱਗ ਤੋਂ ਮੰਤਰਾਲਾ ਬਣਾਇਆ, ਅਲੱਗ ਤੋਂ ਬਜਟ ਦਿੱਤਾ। ਭਾਰਤ, ਅੱਜ ਆਪਣੇ ਨੌਜਵਾਨਾਂ ਦੀਆਂ ਸਕਿੱਲਸ ‘ਤੇ ਜਿਤਨਾ Invest ਕਰ ਰਿਹਾ ਹੈ, ਉਤਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੇ ਗਰਾਊਂਡ ਲੈਵਲ ‘ਤੇ ਯੁਵਾ ਸਾਥੀਆਂ ਨੂੰ ਬਹੁਤ ਸ਼ਕਤੀ ਦਿੱਤੀ ਹੈ।  ਇਸ ਯੋਜਨਾ ਦੇ ਤਹਿਤ ਹੁਣ ਤੱਕ ਕਰੀਬ ਡੇਢ ਕਰੋੜ ਨੌਜਵਾਨਾਂ ਦੀ ਟ੍ਰੇਨਿੰਗ ਹੋ ਚੁੱਕੀ ਹੈ। ਹੁਣ ਤਾਂ ਇੰਡਸਟ੍ਰੀਅਲ ਕਲਸਟਰਸ ਦੇ ਆਸ-ਪਾਸ ਹੀ ਨਵੇਂ ਕੌਸ਼ਲ ਕੇਂਦਰ ਭੀ ਸਥਾਪਿਤ ਕੀਤੇ ਜਾ ਰਹੇ ਹਨ। ਇਸ ਨਾਲ ਇੰਡਸਟ੍ਰੀ, ਆਪਣੀਆਂ ਜ਼ਰੂਰਤਾਂ ਸਕਿੱਲ ਡਿਵੈਲਪਮੈਂਟ ਸੰਸਥਾਨਾਂ ਦੇ ਨਾਲ ਸ਼ੇਅਰ ਕਰ ਪਾਉਣਗੀਆਂ। ਅਤੇ ਉਨ੍ਹਾਂ ਦੇ ਅਨੁਸਾਰ ਹੀ, ਜ਼ਰੂਰੀ ਸਕਿੱਲ ਸੈੱਟ, ਨੌਜਵਾਨਾਂ ਵਿੱਚ ਡਿਵੈਲਪ ਕਰਕੇ, ਉਨ੍ਹਾਂ ਨੂੰ ਰੋਜ਼ਗਾਰ ਨਾਲ ਜੋੜਿਆ ਜਾਵੇਗਾ।

 

ਸਾਥੀਓ,

ਆਪ (ਤੁਸੀਂ) ਭੀ ਜਾਣਦੇ ਹੋ ਕਿ ਹੁਣ ਉਹ ਜ਼ਮਾਨਾ ਨਹੀਂ ਹੈ ਕਿ ਇੱਕ ਕੰਮ ਸਿੱਖ ਗਏ ਤਾਂ, ਬੱਸ ਜੀਵਨ ਭਰ ਉਸ ਨਾਲ ਕੰਮ ਚਲ ਜਾਏਗਾ। ਹੁਣ skilling, Upskilling ਅਤੇ re-skilling ਦਾ ਇੱਕ ਪੈਟਰਨ ਹੈ, ਜਿਸ ਨੂੰ ਸਾਨੂੰ ਸਾਰਿਆਂ ਨੂੰ ਫਾਲੋ ਕਰਨਾ ਹੋਵੇਗਾ। ਡਿਮਾਂਡਸ ਤੇਜ਼ੀ ਨਾਲ ਬਦਲ ਰਹੀਆਂ ਹਨ, Nature of Job ਬਦਲ ਰਿਹਾ ਹੈ। ਉਸ ਦੇ ਹਿਸਾਬ ਨਾਲ ਸਾਡੀਆਂ ਸਕਿੱਲਸ ਨੂੰ ਭੀ ਸਾਨੂੰ ਅੱਪਗ੍ਰੇਡ ਕਰਦੇ ਰਹਿਣਾ ਹੋਵੇਗਾ। ਇਸ ਲਈ ਇੰਡਸਟ੍ਰੀ, ਰਿਸਰਚ ਅਤੇ ਸਕਿੱਲ ਡਿਵੈਲਪਮੈਂਟ ਸੰਸਥਾਨਾਂ ਦਾ ਸਮੇਂ ਦੇ ਅਨੁਰੂਪ ਹੋਣਾ ਬਹੁਤ ਜ਼ਰੂਰੀ ਹੈ। ਕਿਸ ਸਕਿੱਲ ਵਿੱਚ ਨਵਾਂਪਣ ਆ ਗਿਆ ਹੈ, ਕਿਸ ਦੀ ਕਿਤਨੀ ਜ਼ਰੂਰਤ ਹੈ, ਪਹਿਲਾਂ ਇਸ ‘ਤੇ ਭੀ ਫੋਕਸ ਘੱਟ ਹੀ ਸੀ। ਹੁਣ ਇਹ ਸਥਿਤੀ ਭੀ ਬਦਲੀ ਜਾ ਰਹੀ ਹੈ। ਬੀਤੇ 9 ਵਰ੍ਹਿਆਂ ਵਿੱਚ ਕਰੀਬ 5 ਹਜ਼ਾਰ ਨਵੀਆਂ ITI ਦੇਸ਼ ਵਿੱਚ ਬਣਾਈਆਂ ਗਈਆਂ ਹਨ। ਇਸ ਨਾਲ ਦੇਸ਼ ਵਿੱਚ ITI ਦੀਆਂ 4 ਲੱਖ ਤੋਂ ਅਧਿਕ ਨਵੀਆਂ ਸੀਟਾਂ ਜੁੜੀਆਂ ਹਨ। ਇਨ੍ਹਾਂ ਸੰਸਥਾਨਾਂ ਨੂੰ ਮਾਡਲ ITI ਦੇ ਰੂਪ ਵਿੱਚ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਮਕਸਦ ਇਹ ਹੈ ਕਿ best practices ਦੇ ਨਾਲ ਹੀ ਇਨ੍ਹਾਂ ਵਿੱਚ efficient ਅਤੇ high quality training ਦਿੱਤੀ ਜਾ ਸਕੇ।

 

ਸਾਥੀਓ,

ਭਾਰਤ ਵਿੱਚ ਸਕਿੱਲ ਡਿਵੈਲਪਮੈਂਟ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਅਸੀਂ ਸਿਰਫ਼ ਮਕੈਨਿਕ, ਇੰਜੀਨੀਅਰ, ਟੈਕਨੋਲੋਜੀ, ਜਾ ਕੋਈ ਦੂਸਰੀ ਸਰਵਿਸ, ਇਤਨੇ ਤੱਕ ਹੀ ਸੀਮਿਤ ਨਹੀਂ ਹਾਂ। ਹੁਣ ਜਿਵੇਂ ਮਹਿਲਾਵਾਂ ਨਾਲ ਜੁੜੇ ਸੈਲਫ ਹੈਲਪ ਗਰੁੱਪਸ ਹਨ। ਹੁਣ ਡ੍ਰੋਨ ਟੈਕਨੋਲੋਜੀ ਦੇ ਲਈ ਮਹਿਲਾ ਸੈਲਫ ਹੈਲਪ ਗਰੁੱਪਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ ਸਾਡੇ ਵਿਸ਼ਵਕਰਮਾ ਸਾਥੀ ਹਨ। ਇਹ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਇਨ੍ਹਾਂ ਦੇ ਬਿਨਾ ਕੋਈ ਭੀ ਕੰਮ ਨਹੀਂ ਚਲਦਾ । ਲੇਕਿਨ ਪਰੰਪਰਾਗਤ ਰੂਪ ਤੋਂ, ਆਪਣੇ ਬੜਿਆਂ ਤੋਂ ਜੋ ਕੰਮ ਇਹ ਸਿੱਖਦੇ ਹਨ, ਉਹੀ ਅੱਗੇ ਵਧਾਉਂਦੇ ਹਨ। ਹੁਣ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਇਨ੍ਹਾਂ ਦੇ ਇਸ ਪਰੰਪਰਾਗਤ ਕੌਸ਼ਲ ਨੂੰ ਆਧੁਨਿਕ ਟੈਕਨੋਲੋਜੀ ਅਤੇ ਟੂਲਸ ਨਾਲ ਜੋੜਿਆ ਜਾ ਰਿਹਾ ਹੈ।

ਮੇਰੇ ਯੁਵਾ ਸਾਥੀਓ,

ਜਿਵੇਂ-ਜਿਵੇਂ ਭਾਰਤ ਦੀ ਅਰਥਵਿਵਸਥਾ ਦਾ ਵਿਸਤਾਰ ਹੋ ਰਿਹਾ ਹੈ, ਤੁਹਾਡੇ ਜਿਹੇ ਨੌਜਵਾਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ। ਹੁਣੇ ਹਾਲ ਹੀ ਵਿੱਚ ਹੋਏ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਰੋਜ਼ਗਾਰ ਨਿਰਮਾਣ ਇੱਕ ਨਵੀਂ ਉਚਾਈ ‘ਤੇ ਪਹੁੰਚਿਆ ਹੈ। ਭਾਰਤ ਵਿੱਚ ਬੇਰੋਜ਼ਗਾਰੀ ਦਰ ਆਪਣੇ 6 ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਇਹ ਮੈਂ ਬੇਰੋਜ਼ਗਾਰੀ ਦੀ ਬਾਤ ਕਰ ਰਿਹਾ ਹਾਂ। ਭਾਰਤ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ, ਦੋਨਾਂ ਵਿੱਚ ਹੀ ਬੇਰੋਜ਼ਗਾਰੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਇਸ ਦਾ ਅਰਥ ਇਹ ਹੈ ਕਿ ਵਿਕਾਸ ਦਾ ਲਾਭ ਪਿੰਡ ਅਤੇ ਸ਼ਹਿਰ, ਦੋਨੋਂ ਹੀ ਜਗ੍ਹਾਂ ‘ਤੇ ਬਰਾਬਰ ਪਹੁੰਚ ਰਿਹਾ ਹੈ। ਇਸ ਤੋਂ ਇਹ ਭੀ ਪਤਾ ਚਲਦਾ  ਹੈ ਕਿ ਪਿੰਡ ਅਤੇ ਸ਼ਹਿਰ, ਦੋਨੋਂ ਹੀ ਜਗ੍ਹਾਂ ‘ਤੇ ਨਵੇਂ ਅਵਸਰ ਭੀ ਸਮਾਨ ਰੂਪ ਨਾਲ ਵਧ ਰਹੇ ਹਨ। ਇਸ ਸਰਵੇ ਦੀ ਇੱਕ ਹੋਰ ਬਹੁਤ ਪ੍ਰਮੁੱਖ ਬਾਤ ਹੈ। ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਦੀ ਵਰਕ ਫੋਰਸ (work force) ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਅਭੂਤਪੂਰਵ ਵਾਧਾ ਹੋਇਆ ਹੈ। ਨਾਰੀ ਸਸ਼ਕਤੀਕਰਣ ਨੂੰ ਲੈ ਕੇ ਭਾਰਤ ਵਿੱਚ ਬੀਤੇ ਵਰ੍ਹਿਆਂ ਵਿੱਚ ਜੋ ਯੋਜਨਾਵਾਂ ਬਣੀਆਂ ਹਨ, ਜੋ ਅਭਿਯਾਨ ਚਲਾਏ ਗਏ ਹਨ, ਇਹ ਉਨ੍ਹਾਂ ਦਾ ਪ੍ਰਭਾਵ ਹੈ।

ਸਾਥੀਓ,

ਅੰਤਰਰਾਸ਼ਟਰੀ ਸੰਸਥਾ-IMF ਨੇ ਭੀ ਜੋ ਅੰਕੜੇ ਜਾਰੀ ਕੀਤੇ ਹਨ, ਉਹ ਭੀ ਤੁਹਾਡਾ ਸਾਰੇ ਨੌਜਵਾਨਾਂ ਦਾ ਉਤਸ਼ਾਹ ਵਧਾਉਣ ਵਾਲੇ ਹਨ। IMF ਨੇ ਕਿਹਾ ਹੈ ਕਿ ਭਾਰਤ ਆਉਣ ਵਾਲੇ ਵਰ੍ਹਿਆਂ ਵਿੱਚ ਭੀ fastest growing major economy ਬਣਿਆ ਰਹੇਗਾ। ਤੁਹਾਨੂੰ ਯਾਦ ਹੋਵੇਗਾ, ਮੈਂ ਭਾਰਤ ਨੂੰ ਦੁਨੀਆ ਦੀਆਂ ਟੌਪ ਤਿੰਨ ਇਕੋਨਮੀ ਵਿੱਚ ਲਿਆਉਣ ਦੀ ਗਰੰਟੀ ਦਿੱਤੀ ਹੈ। IMF, ਨੂੰ ਭੀ ਇਸ ਬਾਤ ‘ਤੇ ਪੂਰਾ ਵਿਸ਼ਵਾਸ ਹੈ ਕਿ ਭਾਰਤ ਅਗਲੇ 3-4 ਸਾਲ ਵਿੱਚ ਦੁਨੀਆ ਦੀਆਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗਾ। ਯਾਨੀ ਤੁਹਾਡੇ ਲਈ ਨਵੇਂ ਅਵਸਰ ਬਣਨਗੇ, ਤੁਹਾਨੂੰ ਰੋਜ਼ਗਾਰ-ਸਵੈਰੋਜ਼ਗਾਰ ਦੇ ਹੋਰ ਜ਼ਿਆਦਾ ਮੌਕੇ ਮਿਲਣਗੇ।

ਸਾਥੀਓ,

ਤੁਹਾਡੇ ਸਾਹਮਣੇ ਅਵਸਰ ਹੀ ਅਵਸਰ ਹਨ। ਅਸੀਂ ਭਾਰਤ ਨੂੰ ਦੁਨੀਆ ਵਿੱਚ ਸਕਿੱਲਡ ਮੈਨਪਾਵਰ ਦਾ ਭੀ ਸਭ ਤੋਂ ਬੜਾ ਪਾਵਰ ਸੈਂਟਰ ਬਣਾਉਣਾ ਹੈ। ਸਾਨੂੰ ਦੁਨੀਆ ਨੂੰ Smart ਅਤੇ Skilled Man-power Solutions ਦੇਣੇ ਹਨ। ਸਿੱਖਣ, ਸਿਖਾਉਣ ਅਤੇ ਅੱਗੇ ਵਧਣ ਦਾ ਇਹ ਸਿਲਸਿਲਾ ਚਲਦਾ  ਰਹੇ। ਤੁਹਾਨੂੰ ਜੀਵਨ ਵਿੱਚ ਹਰ ਕਦਮ ‘ਤੇ ਸਫ਼ਲਤਾ ਮਿਲੇ। ਇਹੀ ਮੇਰੀ ਸ਼ੁਭਕਾਮਨਾ ਹੈ। ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦੇ ਹੋਏ ਮੈਂ ਤੁਹਾਡਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's Economic Growth Activity at 8-Month High in October, Festive Season Key Indicator

Media Coverage

India's Economic Growth Activity at 8-Month High in October, Festive Season Key Indicator
NM on the go

Nm on the go

Always be the first to hear from the PM. Get the App Now!
...
PM Modi pays homage to Dr Harekrushna Mahatab on his 125th birth anniversary
November 22, 2024

The Prime Minister Shri Narendra Modi today hailed Dr. Harekrushna Mahatab Ji as a towering personality who devoted his life to making India free and ensuring a life of dignity and equality for every Indian. Paying homage on his 125th birth anniversary, Shri Modi reiterated the Government’s commitment to fulfilling Dr. Mahtab’s ideals.

Responding to a post on X by the President of India, he wrote:

“Dr. Harekrushna Mahatab Ji was a towering personality who devoted his life to making India free and ensuring a life of dignity and equality for every Indian. His contribution towards Odisha's development is particularly noteworthy. He was also a prolific thinker and intellectual. I pay homage to him on his 125th birth anniversary and reiterate our commitment to fulfilling his ideals.”