ਨਮਸਕਾਰ।
ਆਪ ਸਭ ਦੇਸ਼ਵਾਸੀਆਂ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਹਰ ਵਰ੍ਹੇ ਯੋਗ ਦਿਵਸ ਦੇ ਅਵਸਰ ‘ਤੇ ਮੈਂ ਕਿਸੇ ਨਾ ਕਿਸੇ ਆਯੋਜਨ ਵਿੱਚ ਆਪ ਸਭ ਦੇ ਦਰਮਿਆਨ ਉਪਸਥਿਤ ਰਹਿੰਦਾ ਹਾਂ। ਖ਼ਾਸ ਕਰਕੇ ਆਪ ਸਭ ਦੇ ਨਾਲ ਯੋਗ ਕਰਨ ਦਾ ਆਨੰਦ ਵੀ ਯਾਦਗਾਰ ਰਹਿੰਦਾ ਹੈ, ਲੇਕਿਨ ਇਸ ਵਾਰ ਵਿਭਿੰਨ ਜ਼ਿੰਮੇਵਾਰੀਆਂ ਦੀ ਵਜ੍ਹਾ ਨਾਲ ਮੈਂ ਹਾਲੇ ਅਮਰੀਕਾ ਵਿੱਚ ਹਾਂ। ਇਸ ਲਈ ਆਪ ਸਭ ਨਾਲ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਜੁੜ ਰਿਹਾ ਹਾਂ।
ਸਾਥੀਓ,
ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਭਲੇ ਮੈਂ ਤੁਹਾਡੇ ਦਰਮਿਆਨ ਯੋਗ ਨਹੀਂ ਕਰ ਪਾ ਰਿਹਾ ਹਾਂ ਲੇਕਿਨ ਮੈਂ ਯੋਗ ਕਰਨ ਦੇ ਕਾਰਜਕ੍ਰਮ ਤੋਂ ਭੱਜ ਨਹੀਂ ਰਿਹਾ। ਮੈਂ ਇਸ ਲਈ ਅੱਜ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ, ਅੱਜ ਸ਼ਾਮ ਨੂੰ ਸਾਢੇ ਪੰਜ ਵਜੇ ਦੇ ਆਸਪਾਸ ਮੈਂ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਯੋਗ ਕਾਰਜਕ੍ਰਮ ਵਿੱਚ ਸ਼ਾਮਲ ਹੋਵਾਂਗਾ। ਭਾਰਤ ਦੇ ਸੱਦੇ ‘ਤੇ ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਦਾ ਇਕੱਠੇ ਆਉਣਾ, ਇਤਿਹਾਸਿਕ ਹੈ, ਅਭੂਤਪੂਰਵ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ, 2014 ਵਿੱਚ ਜਦੋਂ ਯੂਐੱਨ ਜਨਰਲ ਅਸੈਂਬਲੀ ਵਿੱਚ ਯੋਗ ਦਿਵਸ ਦਾ ਪ੍ਰਸਤਾਵ ਆਇਆ, ਤਾਂ ਰਿਕਾਰਡ ਦੇਸ਼ਾਂ ਨੇ ਇਸ ਨੂੰ ਸਮਰਥਨ ਦਿੱਤਾ ਸੀ। ਤਦ ਤੋਂ ਲੈ ਕੇ ਅੱਜ ਤੱਕ, ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਰੀਏ ਯੋਗ ਇੱਕ ਆਲਮੀ ਅੰਦੋਲਨ ਬਣ ਗਿਆ ਹੈ, ਗਲੋਬਲ ਸਪਿਰਿਟ ਬਣ ਗਿਆ ਹੈ।
ਸਾਥੀਓ,
ਇਸ ਸਾਲ ਯੋਗ ਦਿਵਸ ਦੇ ਕਾਰਜਕ੍ਰਮਾਂ ਨੂੰ ‘Ocean Ring of Yoga’ ਨੇ ਹੋਰ ਵਿਸ਼ੇਸ਼ ਬਣਾ ਦਿੱਤਾ ਹੈ। ‘Ocean Ring of Yoga’ ਦਾ ਇਹ ਆਇਡਿਆ ਯੋਗ ਦੇ ਵਿਚਾਰ ਅਤੇ ਸਮੁੰਦਰ ਦੇ ਵਿਸਤਾਰ ਦੇ ਪਰਸਪਰ ਸਬੰਧ ‘ਤੇ ਅਧਾਰਿਤ ਹੈ। ਸੈਨਾ ਦੇ ਜਵਾਨਾਂ ਨੇ ਵੀ ਸਾਡੇ ਜਲਸਰੋਤਾਂ ਦੇ ਨਾਲ ਇੱਕ ‘ਯੋਗ ਭਾਰਤਮਾਲਾ ਅਤੇ ਯੋਗ ਸਾਗਰਮਾਲਾ’ ਬਣਾਈ ਹੈ। ਇਸੇ ਤਰ੍ਹਾਂ, ਆਰਕਟਿਕ ਤੋਂ ਲੈ ਕੇ ਅੰਟਾਰਕਟਿਕਾ ਤੱਕ ਭਾਰਤ ਦੇ ਦੋ ਰਿਸਰਚ ਬੇਸ ਯਾਨੀ ਪ੍ਰਿਥਵੀ ਦੇ ਦੋ ਧਰੁਵ ਵੀ ਯੋਗ ਨਾਲ ਜੁੜ ਰਹੇ ਹਨ। ਯੋਗ ਦੇ ਇਸ ਅਨੂਠੇ ਸੈਲੀਬ੍ਰੇਸ਼ਨ ਵਿੱਚ ਦੇਸ਼-ਦੁਨੀਆ ਦੇ ਕਰੋੜਾਂ ਲੋਕਾਂ ਦਾ ਇਤਨੇ ਸਹਿਜ ਸਰੂਪ ਵਿੱਚ ਸ਼ਾਮਲ ਹੋਣਾ, ਯੋਗ ਦੇ ਪ੍ਰਸਾਰ ਅਤੇ ਪ੍ਰਸਿੱਧੀ ਨੂੰ ਉਸ ਦੇ ਮਹਾਤਮ ਨੂੰ ਉਜਾਗਰ ਕਰਦਾ ਹੈ।
ਭਾਈਓ ਭੈਣੋਂ,
ਸਾਡੇ ਰਿਸ਼ੀਆਂ ਨੇ ਯੋਗ ਨੂੰ ਪਰਿਭਾਸ਼ਿਤ ਕਰਦੇ ਹੋਏ ਕਿਹਾ ਹੈ- ‘ਯੁਜਯਤੇ ਏਤਦ੍ ਇਤਿ ਯੋਗ:’ (युज्यते एतद् इति योगः)। ਅਰਥਾਤ, ਜੋ ਜੋੜਦਾ ਹੈ, ਯੋਗ ਹੈ। ਇਸ ਲਈ, ਯੋਗ ਦਾ ਇਹ ਪ੍ਰਸਾਰ ਉਸ ਵਿਚਾਰ ਦਾ ਵਿਸਤਾਰ ਹੈ, ਜੋ ਪੂਰੇ ਸੰਸਾਰ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਸਮਾਹਿਤ ਕਰਦਾ ਹੈ। ਯੋਗ ਦੇ ਵਿਸਤਾਰ ਦਾ ਅਰਥ ਹੈ- ‘ਵਸੁਧੈਵ ਕੁਟੁੰਬਕਮ੍’ (वसुधैव कुटुंबकम्) ਦੀ ਭਾਵਨਾ ਦਾ ਵਿਸਤਾਰ! ਇਸ ਲਈ, ਇਸ ਵਰ੍ਹੇ ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਹੇ G-20 ਸਮਿਟ ਦਾ ਥੀਮ ਵੀ 'One Earth, One Family, One Future' ਰੱਖਿਆ ਗਿਆ ਹੈ। ਅਤੇ ਅੱਜ, ਪੂਰੀ ਦੁਨੀਆ ਵਿੱਚ ਕਰੋੜਾਂ ਲੋਕ 'Yoga for Vasudhaiva Kutumbakam', ਦੇ ਥੀਮ ‘ਤੇ ਇਕੱਠੇ ਯੋਗ ਕਰ ਰਹੇ ਹਨ।
ਸਾਥੀਓ,
ਸਾਡੇ ਯੋਗ, ਇਸ ਦੇ ਸਬੰਧ ਵਿੱਚ ਗ੍ਰੰਥਾਂ ਵਿੱਚ ਕਿਹਾ ਗਿਆ ਹੈ- ਵਯਾਯਾਮਾਤ੍ ਲਭਤੇ ਸਵਾਸਥਯਮ੍, ਦੀਰਘ ਆਯੁਸ਼ਯਮ੍ ਬਲਮ੍ ਸੁਖਮ੍ (व्यायामात् लभते स्वास्थ्यम्, दीर्घ आयुष्यम् बलम् सुखम्)! ਅਰਥਾਤ, ਯੋਗ ਨਾਲ, ਵਿਆਯਾਮ (ਵਰਜ਼ਿਸ਼-ਕਸਰਤ) ਨਾਲ ਸਾਨੂੰ ਸਿਹਤ, ਆਯੁਸ਼ ਅਤੇ ਬਲ ਮਿਲਦਾ ਹੈ। ਸਾਡੇ ਵਿੱਚੋਂ ਕਿਤਨੇ ਹੀ ਲੋਕ, ਜੋ ਬੀਤੇ ਵਰ੍ਹਿਆਂ ਵਿੱਚ ਯੋਗ ਨਾਲ ਨਿਯਮਿਤ ਜੁੜੇ ਹਨ, ਉਨ੍ਹਾਂ ਨੇ ਯੋਗ ਦੀ ਊਰਜਾ ਨੂੰ ਮਹਿਸੂਸ ਕੀਤਾ ਹੈ। ਵਿਅਕਤੀਗਤ ਪੱਧਰ ‘ਤੇ ਸਾਡੇ ਲਈ ਬਿਹਤਰ ਸਿਹਤ ਕਿਤਨੀ ਮਹੱਤਵਪੂਰਨ ਹੁੰਦੀ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ ਅਸੀਂ ਸਿਹਤ ਸੰਕਟਾਂ ਤੋਂ ਸੁਰੱਖਿਅਤ ਹੁੰਦੇ ਹਾਂ, ਤਾਂ ਸਾਡਾ ਪਰਿਵਾਰ ਕਿਤਨੀਆਂ ਹੀ ਪਰੇਸ਼ਾਨੀਆਂ ਤੋਂ ਬਚ ਜਾਂਦਾ ਹੈ। ਯੋਗ ਇੱਕ ਐਸੇ ਸਵਸਥ(ਤੰਦਰੁਸਤ) ਅਤੇ ਸਮਰੱਥਾਸ਼ਾਲੀ ਸਮਾਜ ਦਾ ਨਿਰਮਾਣ ਕਰਦਾ ਹੈ, ਜਿਸ ਦੀ ਸਮੂਹਿਕ ਊਰਜਾ ਕਈ ਗੁਣਾ ਜ਼ਿਆਦਾ ਹੁੰਦੀ ਹੈ। ਬੀਤੇ ਵਰ੍ਹਿਆਂ ਵਿੱਚ, ਸਵੱਛ ਭਾਰਤ ਜਿਹੇ ਸੰਕਲਪਾਂ ਤੋਂ ਲੈ ਕੇ ਸਟਾਰਟਅੱਪ ਇੰਡੀਆ ਜਿਹੇ ਅਭਿਯਾਨਾਂ(ਮੁਹਿੰਮਾਂ) ਤੱਕ, ਆਤਮਨਿਰਭਰ ਭਾਰਤ ਦੇ ਨਿਰਮਾਣ ਤੋਂ ਲੈ ਕੇ ਸੱਭਿਆਚਾਰਕ ਭਾਰਤ ਦੇ ਪੁਨਰਨਿਰਮਾਣ ਤੱਕ, ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਵਿੱਚ ਜੋ ਅਸਾਧਾਰਣ ਗਤੀ ਦਿਖੀ ਹੈ, ਉਸ ਵਿੱਚ ਇਸ ਊਰਜਾ ਦਾ ਬਹੁਤ ਬੜਾ ਯੋਗਦਾਨ ਹੈ। ਅੱਜ ਦੇਸ਼ ਦਾ ਮਨ ਬਦਲਿਆ ਹੈ, ਇਸੇ ਲਈ ਜਨ ਅਤੇ ਜੀਵਨ ਬਦਲਿਆ ਹੈ।
ਸਾਥੀਓ,
ਭਾਰਤ ਦੀ ਸੰਸਕ੍ਰਿਤੀ ਹੋਵੇ ਜਾਂ ਸਮਾਜ ਸੰਰਚਨਾ ਹੋਵੇ, ਭਾਰਤ ਦਾ ਅਧਿਆਤਮ ਹੋਵੇ, ਜਾਂ ਆਦਰਸ਼ ਹੋਣ, ਭਾਰਤ ਦਾ ਦਰਸ਼ਨ ਹੋਵੇ ਜਾਂ ਦ੍ਰਿਸ਼ਟੀ ਹੋਵੇ, ਅਸੀਂ ਹਮੇਸ਼ਾ ਜੋੜਨ, ਅਪਣਾਉਣ ਅਤੇ ਅੰਗੀਕਾਰ ਕਰਨ ਵਾਲੀਆਂ ਪਰੰਪਰਾਵਾਂ ਨੂੰ ਪੋਸ਼ਿਤ ਕੀਤਾ ਹੈ। ਅਸੀਂ ਨਵੇਂ ਵਿਚਾਰਾਂ ਦਾ ਸੁਆਗਤ ਕੀਤਾ ਹੈ, ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੈ। ਅਸੀਂ ਵਿਵਿਧਤਾਵਾਂ ਨੂੰ ਸਮ੍ਰਿੱਧ ਕੀਤਾ ਹੈ, ਉਨ੍ਹਾਂ ਨੂੰ ਸੈਲੀਬ੍ਰੇਟ ਕੀਤਾ ਹੈ। ਐਸੀ ਹਰ ਭਾਵਨਾ ਨੂੰ ਯੋਗ ਪ੍ਰਬਲ ਤੋਂ ਪ੍ਰਬਲਤਮ ਕਰਦਾ ਹੈ। ਯੋਗ ਸਾਡੀ ਅੰਤਰ-ਦ੍ਰਿਸ਼ਟੀ ਨੂੰ ਵਿਸਤਾਰ ਦਿੰਦਾ ਹੈ। ਯੋਗ ਸਾਨੂੰ ਉਸ ਚੇਤਨਾ ਨਾਲ ਜੋੜਦਾ ਹੈ, ਜੋ ਸਾਨੂੰ ਜੀਵ ਮਾਤਰ ਦੀ ਏਕਤਾ ਦਾ ਅਹਿਸਾਸ ਕਰਵਾਉਂਦੀ ਹੈ, ਜੋ ਸਾਨੂੰ ਪ੍ਰਾਣੀ ਮਾਤਰ ਨਾਲ ਪ੍ਰੇਮ ਦਾ ਅਧਾਰ ਦਿੰਦੀ ਹੈ। ਇਸ ਲਈ, ਸਾਨੂੰ ਯੋਗ ਦੇ ਜ਼ਰੀਏ ਸਾਡੇ ਅੰਤਰਵਿਰੋਧਾਂ ਨੂੰ ਖ਼ਤਮ ਕਰਨਾ ਹੈ। ਸਾਨੂੰ ਯੋਗ ਦੇ ਜ਼ਰੀਏ ਸਾਡੇ ਗਤੀਰੋਧਾਂ ਅਤੇ ਪ੍ਰਤੀਰੋਧਾਂ ਨੂੰ ਖ਼ਤਮ ਕਰਨਾ ਹੈ। ਸਾਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵਿਸ਼ਵ ਦੇ ਸਾਹਮਣੇ ਇੱਕ ਉਦਾਹਰਣ ਦੇ ਰੂਪ ਵਿੱਚ ਪ੍ਰਸਤੁਤ ਕਰਨਾ ਹੈ।
ਭਾਈਓ ਭੈਣੋਂ,
ਯੋਗ ਦੇ ਲਈ ਕਿਹਾ ਗਿਆ ਹੈ- ‘ਯੋਗ: ਕਰਮਸੁ ਕੌਸ਼ਲਮ੍’ (योगः कर्मसु कौशलम्)। ਯਾਨੀ, ਕਰਮ ਵਿੱਚ ਕੁਸ਼ਲਤਾ ਹੀ ਯੋਗ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇਹ ਮੰਤਰ ਸਾਡੇ ਸਭ ਦੇ ਲਈ ਬਹੁਤ ਅਹਿਮ ਹੈ। ਜਦੋਂ ਅਸੀਂ ਆਪਣੇ ਕਰਤੱਵਾਂ ਦੇ ਲਈ ਸਮਰਪਿਤ ਹੋ ਜਾਂਦੇ ਹਾਂ, ਤਾਂ ਅਸੀਂ ਯੋਗ ਦੀ ਸਿੱਧੀ ਤੱਕ ਪਹੁੰਚ ਜਾਂਦੇ ਹਾਂ। ਯੋਗ ਦੇ ਜ਼ਰੀਏ ਅਸੀਂ ਨਿਸ਼ਕਾਮ ਕਰਮ ਨੂੰ ਜਾਣਦੇ ਹਾਂ, ਅਸੀਂ ਕਰਮ ਤੋਂ ਕਰਮਯੋਗ ਤੱਕ ਦੀ ਯਾਤਰਾ ਤੈਅ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ, ਯੋਗ ਨਾਲ ਅਸੀਂ ਆਪਣੀ ਸਿਹਤ ਨੂੰ ਵੀ ਬਿਹਤਰ ਬਣਾਵਾਂਗੇ, ਅਤੇ ਇਨ੍ਹਾਂ ਸੰਕਲਪਾਂ ਨੂੰ ਵੀ ਆਤਮਸਾਤ ਕਰਾਂਗੇ। ਸਾਡੀ ਸਰੀਰਕ ਸਮਰੱਥਾ, ਸਾਡਾ ਮਾਨਸਿਕ ਵਿਸਤਾਰ, ਸਾਡੀ ਚੇਤਨਾ ਸ਼ਕਤੀ, ਸਾਡੀ ਸਮੂਹਿਕ ਊਰਜਾ ਵਿਕਸਿਤ ਭਾਰਤ ਦਾ ਅਧਾਰ ਬਣਨਗੇ। ਇਸੇ ਸੰਕਲਪ ਦੇ ਨਾਲ, ਆਪ ਸਭ ਨੂੰ ਯੋਗ ਦਿਵਸ ਦੀਆਂ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!