ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣਾਂ ਨੂੰ ਨਮਸਕਾਰ! ਮੈਂ ਆਪ ਸਭ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਭਵਿੱਖ, ਸਥਿਰਤਾ ਜਾਂ ਤਰੱਕੀ ਅਤੇ ਵਿਕਾਸ ਬਾਰੇ ਕੋਈ ਵੀ ਗੱਲ ਊਰਜਾ ਦੇ ਬਿਨਾ ਪੂਰੀ ਨਹੀਂ ਹੋ ਸਕਦੀ ਹੈ। ਇਹ ਵਿਅਕਤੀਆਂ ਤੋਂ ਲੈ ਕੇ ਰਾਸ਼ਟਰਾਂ ਤੱਕ ਸਾਰੇ ਪੱਧਰਾਂ ‘ਤੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ।
ਸਾਥੀਓ,
ਸਾਡੀ ਵਿਭਿੰਨ ਵਾਸਤਵਿਕਤਾਵਾਂ ਦੀ ਵਜ੍ਹਾ ਨਾਲ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਸਾਡੇ ਰਸਤੇ ਅਲੱਗ-ਅੱਗ ਹਨ। ਫਿਰ ਵੀ, ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਡੇ ਲਕਸ਼ ਬਰਾਬਰ ਹਨ। ਭਾਰਤ ਹਰਿਤ ਵਿਕਾਸ ਅਤੇ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਅਣਥੱਕ ਪ੍ਰਯਤਨ ਕਰ ਰਿਹਾ ਹੈਂ। ਭਾਰਤ ਦੁਨੀਆ ਵਿੱਚ ਸਭ ਤੋ ਵੱਧ ਆਬਾਦੀ ਵਾਲਾ ਰਾਸ਼ਟਰ ਅਤੇ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਵੱਡੀ ਅਰਥਵਿਵਸਥਾ ਹੈ। ਕਿਉਂਕਿ, ਅਸੀਂ ਆਪਣੀ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਦੀ ਦਿਸ਼ਾ ਵਿੱਚ ਪ੍ਰਤੀਬੱਧਤਾਵਾਂ ਦੇ ਵੱਲ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਭਾਰਤ ਵਿੱਚ ਜਲਵਾਯੂ ਪਰਿਵਰਤਨ ਦੀ ਦਿਸ਼ਾ ਵਿੱਚ ਅਗਵਾਈ ਦੇ ਗਵਾਹ ਰਹੇ ਹਾਂ। ਅਸੀਂ ਆਪਣੇ ਗ਼ੈਰ-ਜੀਵਾਸ਼ਮ ਸਥਾਪਿਤ ਬਿਜਲੀ ਸਮਰੱਥਾ ਲਕਸ਼ ਨੂੰ ਨੌ ਵਰ੍ਹੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਅਸੀਂ ਹੁਣ ਇੱਕ ਉੱਚ ਲਕਸ਼ ਨਿਰਧਾਰਿਤ ਕੀਤਾ ਹੈ। ਅਸੀਂ ਵਰ੍ਹੇ 2030 ਤੱਕ 50 ਪ੍ਰਤੀਸ਼ਤ ਗ਼ੈਰ-ਜੀਵਾਸ਼ਮ ਸਥਾਪਿਤ ਸਮਰੱਥਾ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ। ਭਾਰਤ ਸੋਲਰ ਅਤੇ ਵਾਯੂ ਊਰਜਾ ਦੇ ਖੇਤਰ ਵਿੱਚ ਵੀ ਆਲਮੀ ਨੇਤਾਵਾਂ ਵਿੱਚੋਂ ਇੱਕ ਹੈ। ਮੈਨੂੰ ਪ੍ਰਸੰਨਤਾ ਹੈ ਕਿ ਕਾਰਜ ਸਮੂਹ ਪ੍ਰਤੀਨਿਧੀਮੰਡਲ ਨੇ ਪਾਵਾਗੜ੍ਹ ਸੋਲਰ ਪਾਰਕ ਅਤੇ ਮੋਢੇਰਾ ਗ੍ਰਾਮ ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੱਛ ਊਰਜਾ ਦੇ ਪ੍ਰਤੀ ਦੀ ਪ੍ਰਤੀਬੱਧਤਾ ਦੇ ਪੱਧਰ ਅਤੇ ਅਨੁਪਾਤ ਨੂੰ ਦੇਖਿਆ ਹੈ।
ਸਾਥੀਓ,
ਭਾਰਤ ਵਿੱਚ, ਅਸੀਂ ਪਿਛਲੇ ਨੌ ਵਰ੍ਹਿਆਂ ਵਿੱਚ 190 ਮਿਲੀਅਨ ਤੋਂ ਅਧਿਕ ਪਰਿਵਾਰਾਂ ਨੂੰ ਐੱਲਪੀਜੀ ਨਾਲ ਜੋੜਿਆ ਹੈ। ਅਸੀਂ ਹਰੇਕ ਗ੍ਰਾਮ ਨੂੰ ਬਿਜਲੀ ਨਾਲ ਜੋੜਨ ਦਾ ਇਤਿਹਾਸਿਕ ਲਕਸ਼ ਵੀ ਪ੍ਰਾਪਤ ਕੀਤਾ ਹੈ। ਅਸੀਂ ਲੋਕਾਂ ਨੂੰ ਪਾਈਪ ਲਾਈਨ ਦੁਆਰਾ ਰਸੋਈ ਗੈਸ ਉਪਲਬਧ ਕਰਵਾਉਣ ‘ਤੇ ਵੀ ਕੰਮ ਕਰ ਰਹੇ ਹਾਂ। ਇਸ ਪ੍ਰੋਗਰਾਮ ਦੁਆਰਾ ਕੁਝ ਵਰ੍ਹਿਆਂ ਵਿੱਚ 90 ਪ੍ਰਤੀਸ਼ਤ ਤੋਂ ਵੱਧ ਆਬਾਦੀ ਨੂੰ ਸੇਵਾਵਾਂ ਦੇ ਸਕਾਂਗੇ। ਸਾਡਾ ਪ੍ਰਯਤਨ ਸਾਰਿਆਂ ਦੇ ਲਈ ਸਮਾਵੇਸ਼ੀ, ਲਚੀਲੀ, ਨਿਆਂਸੰਗਤ ਅਤੇ ਦੀਰਘਕਾਲਿਕ ਊਰਜਾ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਕੰਮ ਕਰਨਾ ਹੈ।
ਸਾਥੀਓ,
ਛੋਟੇ ਕਦਮ ਵੱਡੇ ਪਰਿਣਾਮ ਦਿੰਦੇ ਹਨ। ਵਰ੍ਹੇ 2015 ਵਿੱਚ ਅਸੀਂ ਐੱਲਈਡੀ ਲਾਈਟ ਦੇ ਪ੍ਰਯੋਗ ਦੇ ਲਈ ਯੋਜਨਾ ਦੀ ਸ਼ੁਰੂਆਤ ਕਰਨ ਦਾ ਇੱਕ ਛੋਟਾ ਅੰਦੋਲਨ ਸ਼ੁਰੂ ਕੀਤਾ। ਇਹ ਵਿਸ਼ਵ ਵਿੱਚ ਸਭ ਤੋਂ ਵੱਡਾ ਐੱਲਈਡੀ ਵੰਡ ਪ੍ਰੋਗਰਾਮ ਬਣ ਗਿਆ ਜਿਸ ਨਾਲ ਸਾਨੂੰ ਪ੍ਰਤੀ ਵਰ੍ਹੇ 45 ਬਿਲੀਅਨ ਯੂਨਿਟ ਤੋਂ ਅਧਿਕ ਊਰਜਾ ਦੀ ਬਚਤ ਹੋਈ। ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਖੇਤੀਬਾੜੀ ਪੰਪ ਸੂਰਜੀਕਰਣ ਪਹਿਲ ਦੀ ਸ਼ੁਰੂਆਤ ਵੀ ਕੀਤੀ ਹੈ। ਵਰ੍ਹੇ 2030 ਤੱਕ ਭਾਰਤ ਦੇ ਇਲੈਕਟ੍ਰਿਕ ਵਾਹਨ ਬਜ਼ਾਰ ਦੀ ਸਲਾਨਾ ਵਿਕਰੀ 10 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਅਸੀਂ ਇਸ ਵਰ੍ਹੇ 20 ਪ੍ਰਤੀਸ਼ਤ ਇਥੇਨੌਲ ਮਿਸ਼੍ਰਿਤ ਪੈਟਰੋਲ ਦੀ ਸ਼ੁਰੂਆਤ ਕੀਤੀ ਹੈ। ਸਾਡਾ ਲਕਸ਼ ਪੂਰੇ ਦੇਸ਼ ਨੂੰ ਵਰ੍ਹੇ 2025 ਤੱਕ ਇਹ ਸੇਵਾਵਾਂ ਦੇਣ ਦਾ ਹੈ। ਭਾਰਤ ਨੂੰ ਕਾਰਬਨ ਸਹਿਤ ਊਰਜਾ ਸਥਲ ਬਣਾਉਣ ਦੇ ਲਈ ਅਸੀਂ ਇੱਕ ਵਿਕਲਪ ਦੇ ਰੂਪ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਾਂ। ਇਸ ਦਾ ਉਦੇਸ਼ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਇਸ ਦੇ ਉਪ-ਉਤਪਾਦਾਂ (ਡੇਰਿਵੇਟਿਵ) ਦੇ ਉਤਪਾਦਨ, ਉਪਯੋਗ ਅਤੇ ਨਿਰਯਾਤ ਦਾ ਆਲਮੀ ਕੇਂਦਰ ਬਣਾਉਣਾ ਹੈ। ਅਸੀਂ ਆਪਣੀ ਸਿੱਖਿਆ ਨੂੰ ਸਾਂਝਾ ਕਰਨ ਨੂੰ ਲੈ ਕੇ ਖੁਸ਼ ਹਾਂ।
ਸਾਥੀਓ,
ਦੁਨੀਆ ਦੀਰਘਕਾਲਿਕ, ਨਿਆਂਪੂਰਨ, ਕਿਫਾਇਤੀ ਅਤੇ ਸਵਸਥ ਊਰਜਾ ਦੇ ਸਰੋਤਾਂ ਨੂੰ ਅੱਗੇ ਵਧਾਉਣ ਦੇ ਲਈ ਇਸ ਸਮੂਹ ਦੇ ਵੱਲ ਦੇਖਦੀ ਹੈ। ਅਜਿਹਾ ਕਰਦੇ ਸਮੇਂ, ਇਹ ਮਹੱਤਵਪੂਰਨ ਹੈ ਕਿ ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਉਥ) ਵਿੱਚ ਸਾਡੇ ਭਾਈ-ਭੈਣ ਪਿੱਛੇ ਨਾ ਰਹਿਣ। ਸਾਨੂੰ ਵਿਕਾਸਸ਼ੀਲ ਦੇਸ਼ਾਂ ਦੇ ਲਈ ਘੱਟ ਲਾਗਤ ਵਿੱਤ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਸਾਨੂੰ ਟੈਕਨੋਲੋਜੀ ਅੰਤਰਾਲ ਨੂੰ ਪੂਰਾ ਕਰਨ, ਊਰਜਾ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਸਪਲਾਈ ਚੇਨਾਂ ਵਿੱਚ ਵਿਵਿਧਤਾ ਲਿਆਉਣ ਦੇ ਤਰੀਕਿਆਂ ਨੂੰ ਖੋਜਣਾ ਚਾਹੀਦਾ ਹੈ ਅਤੇ ਸਾਨੂੰ ‘ਭਵਿੱਖ ਦੇ ਲਈ ਈਂਧਣ’ ‘ਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ‘ਹਾਈਡ੍ਰੋਜਨ ‘ਤੇ ਉੱਚ-ਪੱਧਰੀ ਸਿਧਾਂਤ’ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਟ੍ਰਾਂਸ-ਨੈਸ਼ਨਲ ਗ੍ਰਿਡ ਇੰਟਰਕਨੈਕਸ਼ਨ ਊਰਜਾ ਸੁਰੱਖਿਆ ਨੂੰ ਵਧਾ ਸਕਦੇ ਹਨ। ਅਸੀਂ ਇਸ ਖੇਤਰ ਵਿੱਚ ਆਪਣੇ ਪੜੋਸੀਆਂ ਦੇ ਨਾਲ ਇਸ ਪਰੰਪਰਾਗਤ ਰੂਪ ਨਾਲ ਲਾਭਕਾਰੀ ਸਹਿਯੋਗ ਨੂੰ ਹੁਲਾਰਾ ਦੇ ਰਹੇ ਹਾਂ। ਮੈਂ ਤੁਹਾਨੂੰ ਦੱਸ ਸਕਦਾ ਹਾਂ, ਅਸੀਂ ਉਤਸ਼ਾਹਜਨਕ ਪਰਿਣਾਮ ਦੇਖ ਰਹੇ ਹਾਂ। ਇੰਟਰ-ਕਨੈਕਟੇਡ ਗ੍ਰੀਨ ਗ੍ਰਿਡ ਦੀ ਦ੍ਰਿਸ਼ਟੀ ਨੂੰ ਸਾਕਾਰ ਕਰਨਾ ਪਰਿਵਰਤਨਕਾਰੀ ਹੋ ਸਕਦਾ ਹੈ। ਇਹ ਸਾਨੂੰ ਸਭ ਨੂੰ ਆਪਣੇ ਜਲਵਾਯੂ ਲਕਸ਼ਾਂ ਨੂੰ ਪੂਰਾ ਕਰਨ, ਹਰਿਤ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਅਤੇ ਲੱਖਾਂ ਹਰਿਤ ਨੌਕਰੀਆਂ ਸਿਰਜਣ ਵਿੱਚ ਸਮਰੱਥ ਬਣਾਵੇਗਾ। ਮੈਂ ਆਪ ਸਭ ਨੂੰ ਗ੍ਰੀਨ ਗ੍ਰਿਡ ਪਹਿਲ ‘ਅੰਤਰਰਾਸ਼ਟਰੀ ਸੌਰ ਗਠਬੰਧਨ -ਵੰਨ ਸਨ, ਵੰਨ ਵਰਲਡ, ਵੰਨ ਗ੍ਰਿਡ’ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ।
ਸਾਥੀਓ,
ਆਪਣੇ ਆਸ-ਪਾਸ ਦੀ ਦੇਖਭਾਲ਼ ਕਰਨਾ ਸੁਭਾਵਿਕ ਹੋ ਸਕਦਾ ਹੈ। ਇਹ ਸੱਭਿਆਚਾਰਕ ਵੀ ਹੋ ਸਕਦਾ ਹੈ। ਭਾਰਤ ਵਿੱਚ, ਇਹ ਸਾਡੇ ਪਰੰਪਰਾਗਤ ਗਿਆਨ ਦਾ ਇੱਕ ਹਿੱਸਾ ਹੈ ਅਤੇ ਇਹੀ ਉਹ ਸਥਲ ਹੈ ਜਿੱਥੋਂ ਮਿਸ਼ਨ ਲਾਈਫ (ਐੱਲਆਈਐੱਫਈ) ਨੂੰ ਸ਼ਕਤੀ ਮਿਲਦੀ ਹੈ। ਵਾਤਾਵਰਣ ਦੇ ਲਈ ਇੱਕ ਜੀਵਨਸ਼ੈਲੀ ਸਾਡੇ ਵਿੱਚੋਂ ਇੱਕ ਨੂੰ ਜਲਵਾਯੂ ਜੇਤੂ ਬਣਾ ਦੇਵੇਗੀ।
ਸਾਥੀਓ,
ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਵੇਂ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਕਰਦੇ ਹਾਂ, ਸਾਡੇ ਵਿਚਾਰਾਂ ਅਤੇ ਕਾਰਜਾਂ ਨੂੰ ਹਮੇਸ਼ਾ ‘ਵੰਨ ਅਰਥ’ ਦੀ ਸੰਭਾਲ਼ ਕਰਨ, ਸਾਡੇ ‘ਵੰਨ ਫੈਮਿਲੀ’ ਦੇ ਹਿਤਾਂ ਦੀ ਰੱਖਿਆ ਕਰਨ ਅਤੇ ਇੱਕ ਹਰਿਤ ਵਿਕਾਸ ‘ਵੰਨ ਫਿਊਚਰ’ ਦੇ ਵੱਲ ਵਧਣ ਵਿੱਚ ਮਦਦ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਧੰਨਵਾਦ!
ਨਮਸਕਾਰ!