ਜੈ ਮਾਂ ਖੋਡਲ।
ਅੱਜ ਦੇ ਇਸ ਵਿਸ਼ੇਸ਼ ਅਵਸਰ ‘ਤੇ ਖੋਡਲਧਾਮ ਦੀ ਪਾਵਨ ਭੂਮੀ ਅਤੇ ਮਾਂ ਖੋਡਲ ਦੇ ਭਗਤਾਂ ਨਾਲ ਜੁੜਨਾ, ਮੇਰੇ ਲਈ ਬੜੇ ਸੁਭਾਗ ਦੀ ਬਾਤ ਹੈ। ਜਨ ਕਲਿਆਣ ਅਤੇ ਸੇਵਾ ਦੇ ਖੇਤਰ ਵਿੱਚ ਸ਼੍ਰੀ ਖੋਡਲਧਾਮ ਟ੍ਰਸਟ ਨੇ ਅੱਜ ਇੱਕ ਹੋਰ ਅਹਿਮ ਕਦਮ ਵਧਾਇਆ ਹੈ। ਅੱਜ ਤੋਂ ਅਮਰੇਲੀ ਵਿੱਚ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਕੰਮ ਸ਼ੁਰੂ ਹੋ ਰਿਹਾ ਹੈ। ਅਗਲੇ ਕੁਝ ਸਪਤਾਹ ਵਿੱਚ ਸ਼੍ਰੀ ਖੋਡਲਧਾਮ ਟ੍ਰਸਟ-ਕਾਗਵਡ ਦੀ ਸਥਾਪਨਾ ਦੇ 14 ਵਰ੍ਹੇ ਭੀ ਪੂਰੇ ਹੋ ਰਹੇ ਹਨ। ਆਪ ਸਭ ਨੂੰ ਇਨ੍ਹਾਂ ਆਯੋਜਨਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੇਰੇ ਪਰਿਵਾਰਜਨੋਂ,
14 ਵਰ੍ਹੇ ਪਹਿਲਾਂ ਲੇਉਵਾ ਪਾਟੀਦਾਰ ਸਮਾਜ ਨੇ ਸੇਵਾ, ਸੰਸਕਾਰ ਅਤੇ ਸਮਰਪਣ ਦਾ ਇਹੀ ਸੰਕਲਪ ਲੈ ਕੇ ਸ਼੍ਰੀ ਖੋਡਲਧਾਮ ਟ੍ਰਸਟ ਦੀ ਸਥਾਪਨਾ ਕੀਤੀ ਸੀ। ਤਦ ਤੋਂ ਇਸ ਟ੍ਰਸਟ ਨੇ ਆਪਣੇ ਸੇਵਾ ਕਾਰਜਾਂ ਨਾਲ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲਣ ਦਾ ਕੰਮ ਕੀਤਾ ਹੈ। ਸਿੱਖਿਆ ਦਾ ਖੇਤਰ ਹੋਵੇ, ਖੇਤੀਬਾੜੀ ਦਾ ਖੇਤਰ ਹੋਵੇ, ਸਿਹਤ ਦਾ ਖੇਤਰ ਹੋਵੇ, ਤੁਹਾਡੇ ਟ੍ਰਸਟ ਨੇ ਹਰ ਦਿਸ਼ਾ ਵਿੱਚ ਅੱਛਾ ਕਰਨ ਦਾ ਲਗਾਤਾਰ ਪ੍ਰਯਾਸ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਮਰੇਲੀ ਵਿੱਚ ਬਣਨ ਜਾ ਰਿਹਾ ਕੈਂਸਰ ਹੌਸਪਿਟਲ, ਸੇਵਾ ਭਾਵਨਾ ਦੀ ਇੱਕ ਹੋਰ ਮਿਸਾਲ ਬਣੇਗਾ। ਇਸ ਨਾਲ ਅਮਰੇਲੀ ਸਮੇਤ ਸੌਰਾਸ਼ਟਰ ਦੇ ਬਹੁਤ ਬੜੇ ਖੇਤਰ ਨੂੰ ਫਾਇਦਾ ਹੋਵੇਗਾ।
ਸਾਥੀਓ,
ਕੈਂਸਰ ਜਿਹੀ ਗੰਭੀਰ ਬਿਮਾਰੀ ਦਾ ਇਲਾਜ ਕਿਸੇ ਭੀ ਵਿਅਕਤੀ ਅਤੇ ਪਰਿਵਾਰ ਦੇ ਲਈ ਬੜੀ ਚੁਣੌਤੀ ਬਣ ਜਾਂਦਾ ਹੈ। ਸਰਕਾਰ ਦਾ ਪ੍ਰਯਾਸ ਹੈ ਕਿ ਕੈਂਸਰ ਦੇ ਉਪਚਾਰ ਵਿੱਚ ਕਿਸੇ ਭੀ ਮਰੀਜ਼ ਨੂੰ ਮੁਸ਼ਕਿਲਾਂ ਨਾ ਆਉਣ। ਇਸੇ ਸੋਚ ਦੇ ਨਾਲ, ਪਿਛਲੇ 9 ਸਾਲ ਵਿੱਚ ਦੇਸ਼ ਵਿੱਚ ਕਰੀਬ 30 ਨਵੇਂ ਕੈਂਸਰ ਹਸਪਤਾਲ ਵਿਕਸਿਤ ਕੀਤੇ ਗਏ ਹਨ। 10 ਨਵੇਂ ਕੈਂਸਰ ਹਸਪਤਾਲ ‘ਤੇ ਹਾਲੇ ਕੰਮ ਚਲ ਰਿਹਾ ਹੈ।
ਸਾਥੀਓ,
ਕੈਂਸਰ ਦੇ ਇਲਾਜ ਦੇ ਲਈ ਇਹ ਭੀ ਬਹੁਤ ਜ਼ਰੂਰੀ ਹੈ ਕਿ ਕੈਂਸਰ ਦਾ ਸਹੀ ਸਮੇਂ ‘ਤੇ ਪਤਾ ਚਲ ਜਾਵੇ। ਅਕਸਰ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਦੋਂ ਤੱਕ ਕੈਂਸਰ ਦਾ ਪਤਾ ਚਲਦਾ ਹੈ, ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ, ਸਰੀਰ ਵਿੱਚ ਬਹੁਤ ਫੈਲ ਚੁੱਕਿਆ ਹੁੰਦਾ ਹੈ। ਐਸੀ ਸਥਿਤੀ ਤੋਂ ਬਚਣ ਦੇ ਲਈ ਹੀ ਕੇਂਦਰ ਸਰਕਾਰ ਨੇ ਪਿੰਡਾਂ ਦੇ ਪੱਧਰ ‘ਤੇ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ ਬਣਵਾਏ ਹਨ। ਇਨ੍ਹਾਂ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਨੂੰ ਸ਼ੁਰੂ ਵਿੱਚ ਹੀ ਪਕੜਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਦੋਂ ਕੈਂਸਰ ਦਾ ਪਹਿਲੇ ਪਤਾ ਚਲ ਜਾਂਦਾ ਹੈ, ਤਾਂ ਉਸ ਦੇ ਇਲਾਜ ਵਿੱਚ ਡਾਕਟਰਾਂ ਨੂੰ ਭੀ ਬਹੁਤ ਮਦਦ ਮਿਲਦੀ ਹੈ। ਕੇਂਦਰ ਸਰਕਾਰ ਦੇ ਇਸ ਪ੍ਰਯਾਸ ਨਾਲ, ਮਹਿਲਾਵਾਂ ਨੂੰ ਭੀ ਬਹੁਤ ਫਾਇਦਾ ਹੋਇਆ ਹੈ। ਸਰਵਾਇਕਲ ਕੈਂਸਰ ਹੋਵੇ, ਬ੍ਰੈਸਟ ਕੈਂਸਰ ਹੋਵੇ, ਇਸ ਦੀ ਸ਼ੁਰੂਆਤੀ ਜਾਂਚ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਾਥੀਓ,
ਪਿਛਲੇ 20 ਵਰ੍ਹਿਆਂ ਵਿੱਚ ਗੁਜਰਾਤ ਨੇ ਸਿਹਤ ਦੇ ਖੇਤਰ ਵਿੱਚ ਅਭੂਤਪੂਰਵ ਪ੍ਰਗਤੀ ਕੀਤੀ ਹੈ। ਅੱਜ ਗੁਜਰਾਤ, ਭਾਰਤ ਦਾ ਬੜਾ ਮੈਡੀਕਲ ਹੱਬ ਬਣ ਰਿਹਾ ਹੈ। 2002 ਤੱਕ ਗੁਜਰਾਤ ਵਿੱਚ ਸਿਰਫ਼ 11 ਮੈਡੀਕਲ ਕਾਲਜ ਸਨ, ਅੱਜ ਉਨ੍ਹਾਂ ਦੀ ਸੰਖਿਆ ਵਧ ਕੇ 40 ਹੋ ਗਈ ਹੈ। 20 ਸਾਲਾਂ ਵਿੱਚ ਇੱਥੇ MBBS ਸੀਟਾਂ ਦੀ ਸੰਖਿਆ ਵਧ ਕੇ ਕਰੀਬ 5 ਗੁਣਾ ਹੋਈ ਹੈ। ਪੀਜੀ ਸੀਟਾਂ ਦੀ ਸੰਖਿਆ ਵਿੱਚ ਭੀ ਕਰੀਬ 3 ਗੁਣਾ ਵਾਧਾ ਹੋਇਆ ਹੈ। ਹੁਣ ਤਾਂ ਆਪਣੇ ਰਾਜਕੋਟ ਵਿੱਚ ਏਮਸ ਭੀ ਹੈ। 2002 ਤੱਕ ਗੁਜਰਾਤ ਵਿੱਚ ਸਿਰਫ਼ 13 ਫਾਰਮੇਸੀ ਕਾਲਜ ਸਨ, ਅੱਜ ਉਨ੍ਹਾਂ ਦੀ ਸੰਖਿਆ 100 ਦੇ ਆਸਪਾਸ ਹੋ ਗਈ ਹੈ। 20 ਵਰ੍ਹਿਆਂ ਵਿੱਚ ਡਿਪਲੋਮਾ ਫਾਰਮੇਸੀ ਕਾਲਜਾਂ ਦੀ ਸੰਖਿਆ ਭੀ 6 ਤੋਂ ਵਧ ਕੇ 30 ਦੇ ਆਸਪਾਸ ਪਹੁੰਚ ਗਈ ਹੈ। ਗੁਜਰਾਤ ਨੇ ਸਿਹਤ ਦੇ ਖੇਤਰ ਵਿੱਚ ਬੜੇ ਸੁਧਾਰ ਦਾ ਮਾਡਲ ਪੇਸ਼ ਕੀਤਾ ਹੈ। ਇੱਥੇ ਪਿੰਡ-ਪਿੰਡ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਖੋਲ੍ਹੇ ਗਏ। ਆਦਿਵਾਸੀ ਅਤੇ ਗ਼ਰੀਬ ਇਲਾਕਿਆਂ ਤੱਕ ਸਿਹਤ ਸੁਵਿਧਾਵਾਂ ਪਹੁੰਚਾਈਆਂ ਗਈਆਂ। ਗੁਜਰਾਤ ਵਿੱਚ 108 ਐਂਬੂਲੈਂਸ ਦੀ ਸੁਵਿਧਾ ‘ਤੇ ਲੋਕਾਂ ਦਾ ਭਰੋਸਾ, ਲਗਾਤਾਰ ਮਜ਼ਬੂਤ ਹੀ ਹੋਇਆ ਹੈ।
ਮੇਰੇ ਪਰਿਵਾਰਜਨੋਂ,
ਦੇਸ਼ ਦੇ ਵਿਕਾਸ ਦੇ ਲਈ ਭੀ ਜ਼ਰੂਰੀ ਹੈ ਕਿ ਦੇਸ਼ ਦੇ ਲੋਕ ਸਵਸਥ(ਤੰਦਰੁਸਤ) ਹੋਣ, ਸਸ਼ਕਤ ਹੋਣ। ਖੋਡਲ ਮਾਤਾ ਦੇ ਅਸ਼ੀਰਵਾਦ ਨਾਲ ਅੱਜ ਸਾਡੀ ਸਰਕਾਰ ਇਸੇ ਸੋਚ ‘ਤੇ ਚਲ ਰਹੀ ਹੈ। ਗੰਭੀਰ ਬਿਮਾਰੀ ਵਿੱਚ ਗ਼ਰੀਬਾਂ ਨੂੰ ਇਲਾਜ ਦੀ ਚਿੰਤਾ ਨਾ ਕਰਨੀ ਪਵੇ, ਇਸ ਲਈ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਸੀ। ਅੱਜ ਇਸ ਯੋਜਨਾ ਦੀ ਮਦਦ ਨਾਲ 6 ਕਰੋੜ ਤੋਂ ਜ਼ਿਆਦਾ ਲੋਕ ਹਸਪਤਾਲ ਤੋਂ ਭਰਤੀ ਹੋ ਕੇ ਆਪਣਾ ਇਲਾਜ ਕਰਵਾ ਚੁੱਕੇ ਹਨ। ਇਸ ਵਿੱਚ ਬੜੀ ਸੰਖਿਆ ਕੈਂਸਰ ਦੇ ਮਰੀਜ਼ਾਂ ਦੀ ਭੀ ਰਹੀ ਹੈ। ਅਗਰ ਆਯੁਸ਼ਮਾਨ ਭਾਰਤ ਯੋਜਨਾ ਨਾ ਹੁੰਦੀ ਤਾਂ ਇਨ੍ਹਾਂ ਗ਼ਰੀਬਾਂ ਨੂੰ ਇੱਕ ਲੱਖ ਕਰੋੜ ਰੁਪਏ ਖਰਚ ਕਰਨੇ ਪੈਂਦੇ। ਸਾਡੀ ਸਰਕਾਰ ਨੇ 10 ਹਜ਼ਾਰ ਜਨ ਔਸ਼ਧੀ ਕੇਂਦਰ ਭੀ ਖੋਲ੍ਹੇ ਹਨ, ਜਿੱਥੇ ਲੋਕਾਂ ਨੂੰ 80 ਪਰਸੈਂਟ ਡਿਸਕਾਊਂਟ ‘ਤੇ ਦਵਾਈਆਂ ਮਿਲ ਰਹੀਆਂ ਹਨ। ਹੁਣ ਸਰਕਾਰ ਪੀਐੱਮ ਜਨਔਸ਼ਧੀ ਕੇਂਦਰਾਂ ਦੀ ਸੰਖਿਆ ਨੂੰ ਵਧਾ ਕੇ 25 ਹਜ਼ਾਰ ਕਰਨ ਜਾ ਰਹੀ ਹੈ। ਸਸਤੀਆਂ ਦਵਾਈਆਂ ਦੀ ਵਜ੍ਹਾ ਨਾਲ ਮਰੀਜ਼ਾਂ ਦੇ 30 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਸਰਕਾਰ ਨੇ ਕੈਂਸਰ ਦੀਆਂ ਦਵਾਈਆਂ ਦੇ ਦਾਮ ਭੀ ਨਿਯੰਤ੍ਰਿਤ ਕੀਤੇ ਹਨ ਜਿਨ੍ਹਾਂ ਦਾ ਲਾਭ ਅਨੇਕਾਂ ਕੈਂਸਰ ਮਰੀਜ਼ਾਂ ਨੂੰ ਹੋਇਆ ਹੈ।
ਸਾਥੀਓ,
ਆਪ ਸਭ ਨਾਲ ਮੇਰਾ ਇਤਨਾ ਪੁਰਾਣਾ ਨਾਤਾ ਰਿਹਾ ਹੈ। ਮੈਂ ਜਦੋਂ ਭੀ ਤੁਹਾਡੇ ਦਰਮਿਆਨ ਆਉਂਦਾ ਹਾਂ, ਕੁਝ ਨਾ ਕੁਝ ਆਗਰਹਿ ਜ਼ਰੂਰ ਕਰਦਾ ਹਾਂ। ਅੱਜ ਭੀ ਮੈਂ ਤੁਹਾਡੇ ਸਾਹਮਣੇ ਆਪਣੇ ਆਗਰਹਿ ਦੁਹਰਾਉਣਾ ਚਾਹੁੰਦਾ ਹਾਂ। ਇਹ ਇੱਕ ਤਰ੍ਹਾਂ ਨਾਲ ਮੇਰੇ 9 ਆਗਰਹਿ ਹੈ। ਅਤੇ ਮਾਤਾ ਦਾ ਕੰਮ ਹੋਵੇ ਤਦ ਨਵਰਾਤ੍ਰੀ (ਨਵਰਾਤ੍ਰਿਆਂ) ਦੀ ਯਾਦ ਆਉਣਾ ਸੁਭਾਵਿਕ ਹੈ, ਇਸ ਲਈ ਮੈਂ ਕਹਿੰਦਾ ਹਾਂ 9 ਆਗਰਹਿ ਹਨ। ਮੈਂ ਜਾਣਦਾ ਹਾਂ ਕਿ ਆਪ (ਤੁਸੀਂ) ਇਨ੍ਹਾਂ ਵਿੱਚੋਂ ਕਈ ਖੇਤਰਾਂ ਵਿੱਚ ਪਹਿਲਾਂ ਤੋਂ ਬਹੁਤ ਕੁਝ ਕਰ ਰਹੇ ਹੋ। ਲੇਕਿਨ ਤੁਹਾਡੇ ਲਈ, ਤੁਹਾਡੀ ਯੁਵਾ ਪੀੜ੍ਹੀ ਦੇ ਲਈ, ਮੈਂ ਇਹ 9 ਆਗਰਹਿ ਦੁਹਰਾ ਰਿਹਾ ਹਾਂ। ਪਹਿਲਾ – ਪਾਣੀ ਦੀ ਬੂੰਦ-ਬੂੰਦ ਬਚਾਓ ਅਤੇ ਜਲ ਸੰਭਾਲ਼ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰੋ।
ਦੂਸਰਾ- ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਦੇ ਪ੍ਰਤੀ ਜਾਗਰੂਕ ਕਰੋ। ਤੀਸਰਾ- ਆਪਣੇ ਪਿੰਡ, ਆਪਣੇ ਮੁਹੱਲੇ, ਆਪਣੇ ਸ਼ਹਿਰ ਨੂੰ ਸਵੱਛਤਾ ਵਿੱਚ ਨੰਬਰ ਵੰਨ ਬਣਾਉਣ ਦੇ ਲਈ ਕੰਮ ਕਰੋ। ਚੌਥਾ- ਜਿਤਨਾ ਹੋ ਸਕੇ ਆਪ ਲੋਕਲ ਨੂੰ, ਸਥਾਨਕ ਪ੍ਰੋਡਕਟਸ ਨੂੰ ਪ੍ਰਮੋਟ ਕਰੋ, ਮੇਡ ਇਨ ਇੰਡੀਆ ਪ੍ਰੋਡਕਟਸ ਦਾ ਹੀ ਇਸਤੇਮਾਲ ਕਰੋ। ਪੰਜਵਾਂ- ਜਿਤਨਾ ਹੋ ਸਕੇ, ਪਹਿਲਾਂ ਆਪਣੇ ਦੇਸ਼ ਨੂੰ ਦੇਖੋ, ਆਪਣੇ ਦੇਸ਼ ਵਿੱਚ ਘੁੰਮੋ, ਆਪਣੇ ਦੇਸ਼ ਦੇ ਟੂਰਿਜ਼ਮ ਨੂੰ ਹੁਲਾਰਾ ਦੇਵੋ। ਛੇਵਾਂ- ਕੁਦਰਤੀ ਖੇਤੀ ਦੇ ਪ੍ਰਤੀ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਦੇ ਰਹੋ।
ਮੇਰਾ ਸੱਤਵਾਂ ਆਗਰਹਿ ਹੈ- ਮਿਲਟਸ ਨੂੰ, ਸ਼੍ਰੀ-ਅੰਨ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰੋ, ਇਸ ਦਾ ਖੂਬ ਪ੍ਰਚਾਰ-ਪ੍ਰਸਾਰ ਕਰੋ। ਮੇਰਾ ਅੱਠਵਾਂ ਆਗਰਹਿ ਹੈ- ਫਿਟਨਸ ਯੋਗ ਹੋਵੇ, ਸਪੋਰਟਸ ਹੋਵੇ, ਉਸ ਨੂੰ ਭੀ ਆਪਣੇ ਜੀਵਨ ਦਾ ਅਭਿੰਨ ਹਿੱਸਾ ਬਣਾਓ। ਮੇਰਾ ਨੌਂਵਾਂ ਆਗਰਹਿ ਹੈ- ਕਿਸੇ ਭੀ ਤਰ੍ਹਾਂ ਦੀ ਡ੍ਰੱਗਸ ਅਤੇ ਨਸ਼ੇ ਦੀ ਲਤ ਤੋਂ ਬਿਲਕੁਲ ਦੂਰ ਰਹੋ, ਇਨ੍ਹਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖੋ।
ਸਾਥੀਓ,
ਮੈਨੂੰ ਵਿਸ਼ਵਾਸ ਹੈ, ਆਪ ਸਭ, ਆਪਣੀ ਹਰ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਸਮਰੱਥਾ ਨਾਲ ਪੂਰਾ ਕਰਦੇ ਰਹੋਗੇ। ਅਮਰੇਲੀ ਵਿੱਚ ਬਣਨ ਜਾ ਰਿਹਾ ਕੈਂਸਰ ਹੌਸਪਿਟਲ ਭੀ ਸਰਬ ਸਮਾਜ ਦੇ ਕਲਿਆਣ ਦੀ ਉਦਾਹਰਣ ਬਣੇਗਾ। ਮੈਂ ਲੇਉਵਾ ਪਾਟੀਦਾਰ ਸਮਾਜ ਅਤੇ ਸ਼੍ਰੀ ਖੋਡਲਧਾਮ ਟ੍ਰਸਟ ਨੂੰ ਉਨ੍ਹਾਂ ਦੇ ਭਵਿੱਖ ਦੇ ਆਯੋਜਨਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮਾਂ ਖੋਡਲ ਦੀ ਕ੍ਰਿਪਾ ਨਾਲ ਆਪ (ਤੁਸੀਂ) ਇਸੇ ਤਰ੍ਹਾਂ ਸਮਾਜ ਸੇਵਾ ਵਿੱਚ ਜੁਟੇ ਰਹੋ। ਇੱਕ ਵਾਰ ਫਿਰ ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਲੇਕਿਨ ਜਾਂਦੇ ਜਾਂਦੇ ਇੱਕ ਹੋਰ ਬਾਤ ਕਹਿ ਦੇਵਾਂ, ਬੁਰਾ ਮਤ ਮੰਨਣਾ। ਅੱਜ ਕੱਲ੍ਹ ਸਾਡੇ ਇੱਥੇ ਭੀ ਈਸ਼ਵਰ ਦੀ ਕ੍ਰਿਪਾ ਨਾਲ ਲਕਸ਼ਮੀ ਜੀ ਦਾ ਵਾਸ ਹੋਇਆ ਹੈ ਅਤੇ ਮੈਨੂੰ ਖੁਸ਼ੀ ਹੈ। ਲੇਕਿਨ ਵਿਦੇਸ਼ ਵਿੱਚ ਸ਼ਾਦੀ ਕਰਨਾ ਉਚਿਤ ਹੈ ਕੀ? ਕੀ ਸਾਡੇ ਦੇਸ਼ ਵਿੱਚ ਸ਼ਾਦੀ ਨਹੀਂ ਹੋ ਸਕਦੀ? ਭਾਰਤ ਦਾ ਕਿਤਨਾ ਧਨ ਬਾਹਰ ਚਲਿਆ ਜਾਂਦਾ ਹੈ! ਆਪ ਭੀ ਇੱਕ ਵਾਤਾਵਰਣ ਬਣਾਓ ਕਿ ਵਿਦੇਸ਼ਾਂ ਵਿੱਚ ਜਾ ਕੇ ਹੁਣ ਇਹ ਸ਼ਾਦੀ ਦੀ ਬਿਮਾਰੀ ਆ ਰਹੀ ਹੈ ਨਾ, ਉਹ ਸਾਡੇ ਸਮਾਜ ਵਿੱਚ ਨਹੀਂ ਆਉਣੀ ਚਾਹੀਦੀ ਹੈ। ਮਾਂ ਖੋਡਲ ਦੇ ਚਰਨਾਂ ਵਿੱਚ ਸ਼ਾਦੀ ਕਿਉਂ ਨਾ ਹੋਵੇ। ਅਤੇ ਇਸ ਲਈ ਮੈਂ ਕਹਿੰਦਾ ਹਾਂ ਵੈੱਡ ਇਨ ਇੰਡੀਆ। ਸ਼ਾਦੀ ਹਿੰਦੁਸਤਾਨ ਵਿੱਚ ਕਰੋ। ਮੇਡ ਇਨ ਇੰਡੀਆ ਵੈਸੇ ਹੀ ਵੈੱਡ ਇਨ ਇੰਡੀਆ। ਆਪ (ਤੁਸੀਂ) ਪਰਿਵਾਰਜਨ ਹੋ ਤਾਂ ਬਾਤ ਕਰਨ ਦਾ ਮਨ ਕਰ ਜਾਂਦਾ ਹੈ। ਲੰਬੀ ਬਾਤ ਨਹੀਂ ਕਰਦਾ ਹਾਂ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ। ਜੈ ਮਾਂ ਖੋਡਲ!