"ਸਾਡੀ ਪ੍ਰਿਥਵੀ ਲਈ ਸਹੀ ਫੈਸਲੇ ਲੈਣ ਵਾਲੇ ਵਿਅਕਤੀ ਸਾਡੀ ਪ੍ਰਿਥਵੀ ਨੂੰ ਬਚਾਉਣ ਦੀ ਲੜਾਈ ਵਿੱਚ ਮਹੱਤਵਪੂਰਣ ਹਨ। ਇਹੀ ਮਿਸ਼ਨ ਲਾਈਫ ਦਾ ਧੁਰਾ ਹੈ"
“ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕੇਵਲ ਕਾਨਫਰੰਸਾਂ ਦੀ ਟੇਬਲ ‘ਤੇ ਨਹੀਂ ਕੀਤਾ ਜਾ ਸਕਦਾ। ਇਸ ਨੂੰ ਹਰ ਘਰ ਵਿੱਚ ਰਾਤ ਦੇ ਖਾਣੇ ਦੀ ਮੇਜ਼ ‘ਤੇ ਵੀ ਲੜਨਾ ਹੋਵੇਗਾ"
"ਮਿਸ਼ਨ ਲਾਈਫ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਨੂੰ ਲੋਕਤੰਤਰੀ ਬਣਾਉਣ ਬਾਰੇ ਹੈ"
"ਭਾਰਤ ਦੇ ਲੋਕਾਂ ਨੇ ਪਿਛਲੇ ਜਨਤਕ ਅੰਦੋਲਨਾਂ ਅਤੇ ਵਿਵਹਾਰ ਵਿੱਚ ਬਦਲਾਅ ਦੇ ਮਾਮਲੇ ਵਿੱਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਬਹੁਤ ਕੁਝ ਕੀਤਾ ਹੈ"
"ਵਿਵਹਾਰਕ ਪਹਿਲਾਂ ਲਈ ਵੀ ਢੁਕਵੇਂ ਵਿੱਤਪੋਸ਼ਣ ਦੇ ਤਰੀਕਿਆਂ ਬਾਰੇ ਸੋਚਣ ਦੀ ਜ਼ਰੂਰਤ ਹੈ। ਮਿਸ਼ਨ ਲਾਈਫ ਜਿਹੀਆਂ ਵਿਵਹਾਰਕ ਪਹਿਲਾਂ ਪ੍ਰਤੀ ਵਿਸ਼ਵ ਬੈਂਕ ਦੇ ਸਮਰਥਨ ਦਾ ਇੱਕ ਗੁਣਾਤਮਕ ਪ੍ਰਭਾਵ ਹੋਵੇਗਾ"

ਵਿਸ਼ਵ ਬੈਂਕ ਦੀ ਪ੍ਰੈਜ਼ੀਡੈਂਟ, ਮੋਰੱਕੋ ਦੇ ਐਨਰਜੀ ਟ੍ਰਾਂਜਿਸ਼ਨ ਅਤੇ ਸਸਟੇਨੇਬਲ ਡਿਵੈਲਪਮੈਂਟ ਮਿਨੀਸਟਰ, ਮੇਰੀ ਕੈਬਨਿਟ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਲੌਰਡ ਨਿਕੋਲਸ ਸਟਰਨ, ਪ੍ਰੋਫੈਸਰ ਸਨਸਟੀਨ ਅਤੇ ਹੋਰ ਵਿਸ਼ੇਸ਼ ਮਹਿਮਾਨ!

ਨਮਸਕਾਰ!

ਮੈਨੂੰ ਖੁਸ਼ੀ ਹੈ ਕਿ ਵਿਸ਼ਵ ਬੈਂਕ ਜਲਵਾਯੂ ਪਰਿਵਰਤਨ 'ਤੇ ਵਿਵਹਾਰ ਪਰਿਵਰਤਨ ਦੇ ਪ੍ਰਭਾਵ 'ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਹ ਮੇਰੇ ਦਿਲ ਦੇ ਕਰੀਬ ਦਾ ਮੁੱਦਾ ਹੈ, ਅਤੇ ਇਸ ਨੂੰ ਇੱਕ ਗਲੋਬਲ ਅੰਦੋਲਨ ਬਣਦੇ ਹੋਏ ਦੇਖਣਾ ਬਹੁਤ ਚੰਗਾ ਲਗਦਾ ਹੈ।

ਮਹਾਨੁਭਾਵੋ,

ਇੱਕ ਮਹਾਨ ਭਾਰਤੀ ਦਾਰਸ਼ਨਿਕ, ਚਾਣਕਯ ਨੇ ਦੋ ਹਜ਼ਾਰ ਸਾਲ ਪਹਿਲਾਂ ਇਸ ਨੂੰ ਲਿਖਿਆ ਸੀ: ਜਲ ਬਿੰਦੁ ਨਿਪਾਤੇਨ ਕ੍ਰਮਵਾਰ: ਪੂਰਯਤੇ ਘਟ:। ਸ ਹੇਤੁ: ਸਰਵ ਵਿਦਯਾਨਾਂ ਧਰਮਸਯ ਚ ਧਨਸਯ ਚ।। ਜਲ ਦੀਆਂ ਛੋਟੀਆਂ-ਛੋਟੀਆਂ ਬੁੰਦਾਂ ਜਦੋਂ ਆਪਸ ਵਿੱਚ ਮਿਲ ਜਾਂਦੀਆਂ ਹਨ ਤਾਂ ਘੜੇ ਨੂੰ ਭਰ ਦਿੰਦੀਆਂ ਹਨ। ਇਸੇ ਤਰ੍ਹਾਂ ਗਿਆਨ, ਚੰਗੇ ਕਰਮ ਜਾਂ ਧਨ ਹੌਲੀ-ਹੌਲੀ ਵਧਦੇ ਹਨ। ਇਸ ਵਿੱਚ ਸਾਡੇ ਲਈ ਇੱਕ ਸੰਦੇਸ਼ ਹੈ। ਆਪਣੇ ਆਪ ਵਿੱਚ, ਪਾਣੀ ਦੀ ਹਰੇਕ ਬੁੰਦ ਭਲੇ ਹੀ ਜ਼ਿਆਦਾ ਨਹੀਂ ਲਗ ਸਕਦੀ ਹੈ। ਲੇਕਿਨ ਜਦੋਂ ਇਹ ਇਸ ਤਰ੍ਹਾਂ ਦੀ ਕਈ ਹੋਰ ਬੁੰਦਾਂ ਦੇ ਨਾਲ ਮਿਲਦੀ ਹੈ ਤਾਂ ਇਸ ਦਾ ਪ੍ਰਭਾਵ ਪੈਂਦਾ ਹੈ। ਆਪਣੇ ਆਪ ਵਿੱਚ, ਧਰਤੀ ਦੇ ਲਈ ਹਰ ਚੰਗਾ ਕੰਮ ਗੈਰ-ਜ਼ਰੂਰੀ ਲਗ ਸਕਦਾ ਹੈ। ਲੇਕਿਨ ਜਦੋਂ ਦੁਨੀਆ ਭਰ ਦੇ ਅਰਬਾਂ ਲੋਕ ਇਸ ਨੂੰ ਇਕੱਠੇ ਕਰਦੇ ਹਨ, ਤਾਂ ਇਸ ਦਾ ਪਭਾਵ ਵੀ ਬਹੁਤ ਵਿਸ਼ਾਲ ਹੁੰਦਾ ਹੈ। ਸਾਡਾ ਮੰਨਣਾ ਹੈ ਕਿ ਸਾਡੀ ਪ੍ਰਿਥਵੀ ਦੇ ਲਈ ਸਹੀ ਫ਼ੈਸਲੇ ਲੈਣ ਵਾਲੇ ਵਿਅਕਤੀ ਇਸ ਧਰਤੀ ਦੇ ਲਈ ਲੜਾਈ ਵਿੱਚ ਮਹੱਤਵਪੂਰਨ ਹਨ। ਇਹ 'ਮਿਸ਼ਨ ਲਾਈਫ' ਦਾ ਮੂਲ ਹੈ।

ਸਾਥੀਓ,

ਇਸ ਅੰਦੋਲਨ ਦੇ ਬੀਜ ਬਹੁਤ ਪਹਿਲਾਂ ਬੋਅ (ਬੀਜ) ਦਿੱਤੇ ਗਏ ਸਨ। 2015 ਵਿੱਚ, ਸੰਯੁਕਤ ਰਾਸ਼ਟਰ ਮਹਾਸਭਾ ਵਿੱਚ, ਮੈਂ ਵਿਵਹਾਰ ਪਰਿਵਰਤਨ ਦੀ ਜ਼ਰੂਰਤ ਬਾਰੇ ਗੱਲ ਕੀਤੀ ਸੀ। ਤਦ ਤੋਂ, ਅਸੀਂ ਇੱਕ ਲੰਬਾ ਸਫ਼ਰ ਤੈਅ ਕਰ ਚੁੱਕੇ ਹਾਂ। ਅਕਤੂਬਰ 2022 ਵਿੱਚ, ਸੰਯੁਕਤ ਰਾਸ਼ਟਰ ਜਨਰਲ ਸਕੱਤਰ ਅਤੇ ਮੈਂ ਮਿਸ਼ਨ 'ਲਾਈਫ' ਲਾਂਚ ਕੀਤਾ ਸੀ। ਸੀਓਪੀ-27 ਦੇ ਪਰਿਣਾਮ ਦਸਤਾਵੇਜ਼ ਦੀ ਪ੍ਰਸਤਾਵਨਾ ਵੀ ਸਥਾਨਕ ਜੀਵਨ ਸ਼ੈਲੀ ਅਤੇ ਉਪਭੋਗ ਬਾਰੇ ਦੱਸਦੀ ਹੈ। ਨਾਲ ਹੀ, ਇਹ ਦੇਖਣਾ ਹੈਰਾਨੀ ਵਾਲਾ ਹੈ ਕਿ ਜਲਵਾਯੂ ਪਰਿਵਰਤਨ ਦੇ ਖੇਤਰ ਦੇ ਮਾਹਿਰਾਂ ਨੇ ਵੀ ਇਸ ਮੰਤਰ ਨੂੰ ਅਪਣਾਇਆ ਹੈ।

ਸਾਥੀਓ,

ਦੁਨੀਆ ਭਰ ਵਿੱਚ ਲੋਕ ਜਲਵਾਯੂ ਪਰਿਵਰਤਨ ਬਾਰੇ ਬਹੁਤ ਕੁਝ ਸੁਣਦੇ ਹਨ। ਉਨ੍ਹਾਂ ਵਿੱਚੋਂ ਕਈ ਬਹੁਤ ਚਿੰਤਾ ਮਹਿਸੂਸ ਕਰਦੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਇਸ ਬਾਰੇ ਕੀ ਕਰ ਸਕਦੇ ਹਨ। ਉਨ੍ਹਾਂ ਨੂੰ ਲਗਾਤਾਰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਸਿਰਫ਼ ਸਰਕਾਰਾਂ ਜਾਂ ਗਲੋਬਲ ਸੰਸਥਾਵਾਂ ਦੀ ਹੀ ਭੂਮਿਕਾ ਹੈ। ਅਗਰ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਉਹ ਵੀ ਯੋਗਦਾਨ ਦੇ ਸਕਦੇ ਹਨ, ਤਾਂ ਉਨ੍ਹਾਂ ਦੀ ਚਿੰਤਾ ਕਾਰਵਾਈ ਵਿੱਚ ਬਦਲ ਜਾਵੇਗੀ।

ਸਾਥੀਓ,

ਜਲਵਾਯੂ ਪਰਿਵਰਤਨ ਦਾ ਮੁਕਾਬਲਾ ਸਿਰਫ਼ ਕਾਨਫਰੰਸ ਟੇਬਲ ਨਾਲ ਨਹੀਂ ਕੀਤਾ ਜਾ ਸਕਦਾ। ਇਸ ਨੂੰ ਹਰ ਘਰ ਵਿੱਚ ਖਾਣੇ ਦੀ ਟੇਬਲ ਨਾਲ ਲੜਨਾ ਹੋਵੇਗਾ। ਜਦੋਂ ਕੋਈ ਵਿਚਾਰ ਚਰਚਾ ਟੇਬਲ ਤੋਂ ਡਿਨਰ ਟੇਬਲ 'ਤੇ ਜਾਂਦਾ ਹੈ, ਤਾਂ ਇਹ ਇੱਕ ਜਨ ਅੰਦੋਲਨ ਬਣ ਜਾਂਦਾ ਹੈ। ਹਰ ਪਰਿਵਾਰ ਅਤੇ ਹਰ ਵਿਅਕਤੀ ਨੂੰ ਇਸ ਗੱਲ ਨਾਲ ਜਾਣੂ ਕਰਵਾਉਣਾ ਕਿ ਉਨ੍ਹਾਂ ਦੀ ਪਸੰਦ ਨਾਲ ਧਰਤੀ ਨੂੰ ਬਿਹਤਰ ਬਣਾਉਣ ਅਤੇ ਗਤੀ ਪ੍ਰਦਾਨ ਕਰਨ ਵਿੱਚ ਮਦਦ ਮਿਲ ਸਕਦੀ ਹੈ। 'ਮਿਸ਼ਨ ਲਾਈਫ' ਜਲਵਾਯੁ ਪਰਿਵਰਤਨ ਦੇ ਖ਼ਿਲਾਫ਼ ਲੜਾਈ ਦਾ ਲੋਕਤੰਤਰੀਕਰਣ ਕਰਨ ਬਾਰੇ ਹੈ। ਜਦੋਂ ਲੋਕ ਜਾਗਰੂਕ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਦੈਨਿਕ ਜੀਵਨ ਵਿੱਚ ਸਰਲ ਕਾਰਜ ਸ਼ਕਤੀਸ਼ਾਲੀ ਹੁੰਦੇ ਹਨ, ਤਾਂ ਵਾਤਾਵਰਣ 'ਤੇ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।

ਮਿਤ੍ਰੋ,

ਜਨ ਅੰਦੋਲਨਾਂ ਅਤੇ ਵਿਵਹਾਰ ਪਰਿਵਰਤਨ ਦੇ ਮਾਮਲੇ ਵਿੱਚ ਭਾਰਤ ਦੀ ਜਨਤਾ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਬਹੁਤ ਕੁਝ ਕੀਤਾ ਹੈ। ਲੋਕਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਨੇ ਭਾਰਤ ਦੇ ਕਈ ਹਿੱਸਿਆਂ ਵਿੱਚ ਲਿੰਗਨੁਪਾਤ ਵਿੱਚ ਸੁਧਾਰ ਕੀਤਾ। ਇਹ ਉਹ ਲੋਕ ਸਨ ਜਿਨ੍ਹਾਂ ਨੇ ਵੱਡੇ ਪੈਮਾਨੇ 'ਤੇ ਸਵੱਛਤਾ ਅਭਿਯਾਨ ਦੀ ਅਗਵਾਈ ਕੀਤੀ ਸੀ। ਚਾਹੇ ਨਦੀਆਂ ਹੋਣ, ਸਮੁੰਦਰ ਤਟ ਹੋਵੇ ਜਾਂ ਸੜਕਾਂ, ਉਹ ਸੁਨਿਸ਼ਚਿਤ ਕਰ ਰਹੇ ਹਨ ਕਿ ਜਨਤਕ ਸਥਾਨ ਕੂੜੇ ਤੋਂ ਮੁਕਤ ਹੋਣ। ਅਤੇ, ਇਹ ਲੋਕ ਹੀ ਸਨ ਜਿਨ੍ਹਾਂ ਨੇ ਐੱਲਈਡੀ ਬਲਬਾਂ ਦੇ ਪ੍ਰਯੋਗ ਨੂੰ ਸਫ਼ਲ ਬਣਾਇਆ। ਭਾਰਤ ਵਿੱਚ ਲਗਭਗ 370 ਮਿਲੀਅਨ ਐੱਲਈਡੀ ਬਲਬ ਬੇਚੇ ਜਾ ਚੁੱਕੇ ਹਨ। ਇਹ ਹਰ ਸਾਲ ਲਗਭਗ 39 ਮਿਲੀਅਨ ਟਨ ਕਾਰਬਨ ਡਾਇਔਕਸਾਈਡ ਉਤਸਿਰਜਣ ਤੋਂ ਬਚਣ ਵਿੱਚ ਮਦਦ ਕਰਦਾ ਹੈ। ਭਾਰਤ ਦੇ ਕਿਸਾਨਾਂ ਨੇ ਸੂਖਮ ਸਿੰਚਾਈ ਦੁਆਰਾ ਲਗਭਗ ਸੱਤ ਲੱਖ ਹੈਕਟੇਅਰ ਖੇਤੀਬਾੜੀ ਭੂਮੀ ਦਾ ਕਵਰੇਜ ਸੁਨਿਸ਼ਚਿਤ ਕੀਤਾ। 'ਪ੍ਰਤੀ ਬੁੰਦ ਅਧਿਕ ਫਸਲ' ਯਾਨੀ 'ਪਰ ਡ੍ਰੌਪ ਮੋਰ ਕ੍ਰੌਪ' ਦੇ ਮੰਤਰ ਨੂੰ ਸਾਕਾਰ ਕਰਦੇ ਹੋਏ ਇਸ ਤੋਂ ਭਾਰੀ ਮਾਤਰਾ ਵਿੱਚ ਪਾਣੀ ਦੀ ਬਚਤ ਹੋਈ ਹੈ। ਅਜਿਹੇ ਹੋਰ ਵੀ ਕਈ ਉਦਾਹਰਣ ਹਨ।

ਮਿਤ੍ਰੋ,

ਮਿਸ਼ਨ ਲਾਈਫ ਦੇ ਤਹਿਤ, ਸਾਡੇ ਪ੍ਰਯਤਨ ਕਈ ਖੇਤਰਾਂ ਵਿੱਚ ਫੈਲੇ ਹੋਏ ਹਨ, ਜਿਵੇਂ: ਸਥਾਨਕ ਨਿਕਾਵਾਂ ਨੂੰ ਵਾਤਾਵਰਣ ਅਨੁਕੂਲ ਬਣਾਉਣਾ, ਪਾਣੀ ਦੀ ਬਚਤ ਕਰਨਾ, ਊਰਜਾ ਦੀ ਬਚਤ ਕਰਨਾ, ਵੇਸਟ ਮੈਨੇਜਮੈਂਟ ਅਤੇ ਈ-ਕਚਰੇ ਨੂੰ ਘੱਟ ਕਰਨਾ, ਸਿਹਤ ਜੀਵਨ ਸ਼ੈਲੀ ਨੂੰ ਅਪਣਾਉਣਾ, ਕੁਦਰਤੀ ਖੇਤੀ ਨੂੰ ਅਪਣਾਉਣਾ, ਮਿਲੇਟਸ ਨੂੰ ਹੁਲਾਰਾ ਆਦਿ।

ਇਨ੍ਹਾਂ ਪ੍ਰਯਤਨਾਂ ਵਿੱਚ ਸ਼ਾਮਲ ਹਨ:

· ਬਾਈ ਬਿਲੀਅਨ ਯੂਨਿਟ ਤੋਂ ਵੱਧ ਊਰਜਾ ਦੀ ਬਚਤ ਕਰਨਾ,

· ਨੌ ਬਿਲੀਅਨ ਲੀਟਰ ਪਾਣੀ ਦੀ ਬਚਤ ਕਰਨਾ,

· ਕਚਰੇ ਨੂੰ ਤਿੰਨ ਸੌ ਪਚਹੱਤਰ ਮਿਲੀਅਨ ਟਨ ਤੱਕ ਘੱਟ ਕਰਨਾ,

· ਲਗਭਗ ਇੱਕ ਮਿਲੀਅਨ ਟਨ ਈ-ਕਚਰੇ ਦੀ ਰੀਸਾਈਕਲਿੰਗ, ਅਤੇ 2030 ਤੱਕ ਲਗਭਗ ਇੱਕ ਸੌ ਸੱਤਰ ਮਿਲੀਅਨ ਡਾਲਰ ਦੀ ਵਾਧੂ ਲਾਗਤ ਦੀ ਬਚਤ ਕਰਨਾ।

ਇਸ ਦੇ ਇਲਾਵਾ, ਇਹ ਪੰਦ੍ਰਾ ਬਿਲੀਅਨ ਟਨ ਭੋਜਨ ਦੀ ਬਰਬਾਦੀ ਨੂੰ ਘੱਟ ਕਰਨ ਵਿੱਚ ਸਾਡੀ ਮਦਦ ਕਰੇਗਾ। ਇਹ ਕਿੰਨਾ ਵੱਡਾ ਹੈ, ਇਹ ਜਾਣਨ ਦੇ ਲਈ ਮੈਂ ਤੁਹਾਨੂੰ ਇੱਕ ਤੁਲਨਾ ਕਰਨ ਦੇ ਲਈ ਕਹਿੰਦਾ ਹਾਂ। ਫੂਡ ਐਂਡ ਐਗ੍ਰੀਕਲਚਰ ਔਰਗਨਾਈਜ਼ੇਸ਼ਨ (ਐੱਫਏਓ) ਦੇ ਅਨੁਸਾਰ 2020 ਵਿੱਚ ਗਲੋਬਲ ਪ੍ਰਾਥਮਿਕ ਫਸਲ ਉਤਪਾਦਨ ਲਗਭਗ ਨੌ ਬਿਲੀਅਨ ਟਨ ਸੀ!

 

ਮਿਤ੍ਰੋ,

ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਗਲੋਬਲ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਵਿਸ਼ਵ ਬੈਂਕ ਸਮੂਹ ਕੁੱਲ ਵਿੱਤਪੋਸ਼ਣ ਦੇ ਹਿੱਸੇ ਦੇ ਰੂਪ ਵਿੱਚ ਜਲਵਾਯੂ ਵਿੱਤ ਨੂੰ 26 ਪ੍ਰਤੀਸ਼ਤ ਤੋਂ ਵਧਾ ਕੇ 35 ਪ੍ਰਤੀਸ਼ਤ ਕਰਨਾ ਚਾਹੁੰਦਾ ਹੈ। ਆਮ ਤੌਰ 'ਤੇ ਪਰੰਪਰਾਗਤ ਪਹਿਲੂਆਂ 'ਤੇ ਇਸ ਜਲਵਾਯੂ ਵਿੱਤ ਦਾ ਫੋਕਸ ਹੁੰਦਾ ਹੈ। ਵਿਵਹਾਰਿਕ ਪਹਿਲਾਂ ਦੇ ਲਈ ਵੀ ਲੋੜੀਂਦਾ ਵਿੱਤਪੋਸ਼ਣ ਵਿਧੀਆਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। 'ਮਿਸ਼ਨ ਲਾਈਫ' ਜਿਵੇਂ ਵਿਵਹਾਰਿਕ ਪਹਿਲਾਂ ਦੇ ਪ੍ਰਤੀ ਵਿਸ਼ਵ ਬੈਂਕ ਦੁਆਰਾ ਸਮਰਥਨ ਨਾਲ ਇਸ 'ਤੇ ਕਈ ਗੁਣਾ ਅਧਿਕ ਪ੍ਰਭਾਵ ਹੋਵੇਗਾ।

ਮਿਤ੍ਰੋ,

ਮੈਂ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੀ ਵਿਸ਼ਵ ਬੈਂਕ ਦੀ ਟੀਮ ਨੂੰ ਵਧਾਈ ਦਿੰਦਾ ਹਾਂ। ਅਤੇ, ਮੈਨੂੰ ਆਸਾ ਹੈ ਕਿ ਇਹ ਮੀਟਿੰਗਾਂ ਵਿਅਕਤੀਆਂ ਨੂੰ ਵਿਵਹਾਰ ਪਰਿਵਰਤਨ ਦੇ ਵੱਲ ਲੈ ਜਾਣ ਦੇ ਲਈ ਸਮਾਧਾਨ ਪ੍ਰਦਾਨ ਕਰਨਗੀਆਂ। ਧੰਨਵਾਦ। ਆਪ ਦਾ ਬਹੁਤ-ਬਹੁਤ ਧੰਨਵਾਦ.

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਫਰਵਰੀ 2025
February 16, 2025

Appreciation for PM Modi’s Steps for Transformative Governance and Administrative Simplification