ਬ੍ਰਹਮਕੁਮਾਰੀ ਸੰਸਥਾਨ ਦੀ ਪ੍ਰਮੁਖ ਰਾਜਯੋਗਿਨੀ ਦਾਦੀ ਰਤਨ ਮੋਹਿਨੀ ਜੀ, ਮੰਤਰੀ ਮੰਡਲ ਦੇ ਮੇਰੇ ਸਾਥੀ ਗਜੇਂਦਰ ਸਿੰਘ ਸ਼ੇਖਾਵਤ ਜੀ, ਬ੍ਰਹਮਕੁਮਾਰੀ ਸੰਸਥਾ ਦੇ ਸਭ ਮੈਂਬਰਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ਮੈਨੂੰ ਖੁਸ਼ੀ ਹੈ ਕਿ ਬ੍ਰਹਮਕੁਮਾਰੀਜ਼ ਦੁਆਰਾ ਸ਼ੁਰੂ ਕੀਤੇ ਗਏ ‘ਜਲ-ਜਨ ਅਭਿਯਾਨ’ ਦੇ ਸ਼ੁਭਰੰਭ ’ਤੇ ਆਪ ਸਭ ਨਾਲ ਜੁੜ ਰਿਹਾ ਹਾਂ। ਤੁਹਾਡੇ ਸਭ ਦੇ ਦਰਮਿਆਨ ਆਉਣਾ, ਤੁਹਾਡੇ ਤੋਂ ਸਿੱਖਣਾ, ਜਾਣਨਾ, ਹਮੇਸ਼ਾ ਮੇਰੇ ਲਈ ਵਿਸ਼ੇਸ਼ ਰਿਹਾ ਹੈ। ਸਵਰਗੀ ਰਾਜਯੋਗਿਨੀ ਦਾਦੀ ਜਾਨਕੀ ਜੀ ਤੋਂ ਮਿਲਿਆ ਅਸ਼ੀਰਵਾਦ, ਮੇਰੀ ਬਹੁਤ ਬੜੀ ਪੂੰਜੀ ਹੈ। ਮੈਨੂੰ ਯਾਦ ਹੈ, 2007 ਵਿੱਚ ਦਾਦੀ ਪ੍ਰਕਾਸ਼ ਮਣੀ ਜੀ ਦੇ ਬ੍ਰਹਮਲੋਕ ਗਮਨ ’ਤੇ ਮੈਨੂੰ ਆਬੂ ਰੋਡ ਆ ਕੇ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਿਆ ਸੀ। ਬੀਤੇ ਵਰ੍ਹਿਆਂ ਵਿੱਚ ਬ੍ਰਹਮਕੁਮਾਰੀ ਭੈਣਾਂ ਦੇ ਕਿਤਨੇ ਹੀ ਸਨੇਹਿਲ ਸੱਦੇ ਮੈਨੂੰ ਅਲੱਗ-ਅਲੱਗ ਪ੍ਰੋਗਰਾਮਾਂ ਦੇ ਲਈ ਮਿਲਦੇ ਰਹੇ ਹਨ। ਮੈਂ ਵੀ ਹਮੇਸ਼ਾ ਪ੍ਰਯਾਸ ਕਰਦਾ ਹਾਂ ਕਿ ਇਸ ਅਧਿਆਤਮਿਕ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਆਉਂਦਾ ਜਾਂਦਾ ਰਿਹਾਂ। 2011 ਵਿੱਚ ਅਹਿਮਦਾਬਾਦ ਵਿੱਚ ‘ਫਿਊਚਰ ਆਵ੍ ਪਾਵਰ’ ਦਾ ਪ੍ਰੋਗਰਾਮ ਹੋਵੇ, 2012 ਵਿੱਚ ਸੰਸਥਾਨ ਦੀ ਸਥਾਪਨਾ ਦੇ 75 ਵਰ੍ਹੇ ਨਾਲ ਜੁੜਿਆ ਪ੍ਰੋਗਰਾਮ ਹੋਵੇ, 2013 ਵਿੱਚ ਸੰਗਮ ਤੀਰਥਧਾਮ ਦਾ ਪ੍ਰੋਗਰਾਮ ਹੋਵੇ, 2017 ਵਿੱਚ ਬ੍ਰਹਮਕੁਮਾਰੀਜ਼ ਸੰਸਥਾਨ ਦਾ ਅੱਸਸੀਵਾਂ ਸਥਾਪਨਾ ਦਿਵਸ ਹੋਵੇ, ਜਾਂ ਫਿਰ ਪਿਛਲੇ ਵਰ੍ਹੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨਾਲ ਜੁੜਿਆ ਸਵਰਣਿਮ ਭਾਰਤ ਦਾ ਪ੍ਰੋਗਰਾਮ ਹੋਵੇ, ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਉਂਦਾ ਹਾਂ, ਤੁਹਾਡਾ ਇਹ ਸਨੇਹ, ਇਹ ਆਪਣਾਪਨ ਮੈਨੂੰ ਅਭਿਭੂਤ ਕਰ ਦਿੰਦਾ ਹੈ। ਬ੍ਰਹਮਕੁਮਾਰੀਜ਼ ਨਾਲ ਮੇਰਾ ਇਹ ਸਬੰਧ ਇਸ ਲਈ ਵੀ ਖਾਸ ਹੈ, ਕਿਉਂਕਿ ਸਵ (ਖ਼ੁਦ) ਤੋਂ ਉੱਪਰ ਉੱਠ ਕੇ ਸਮਾਜ ਦੇ ਲਈ ਸਰਵਸਵ ਸਮਰਪਿਤ ਕਰਨਾ, ਤੁਹਾਡੇ ਸਭ ਦੇ ਲਈ ਅਧਿਆਤਮਿਕ ਸਾਧਨਾ ਦਾ ਸਵਰੂਪ ਰਿਹਾ ਹੈ।
ਸਾਥੀਓ,
‘ਜਲ-ਜਨ ਅਭਿਯਾਨ’ ਇੱਕ ਅਜਿਹੇ ਸਮੇਂ ਤੋਂ ਸ਼ੁਰੂ ਹੋ ਰਿਹਾ ਹੈ, ਜਦੋਂ ਪਾਣੀ ਦੀ ਕਮੀ ਨੂੰ ਪੂਰੇ ਵਿਸ਼ਵ ਵਿੱਚ ਭਵਿੱਖ ਦੇ ਸੰਕਟ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। 21ਵੀਂ ਸਦੀ ਵਿੱਚ ਦੁਨੀਆ ਇਸ ਬਾਤ ਦੀ ਗੰਭੀਰਤਾ ਨੂੰ ਸਮਝ ਰਹੀ ਹੈ ਕਿ ਸਾਡੀ ਧਰਤੀ ਦੇ ਪਾਸ ਜਲ ਸੰਸਾਧਨ ਕਿਤਨੇ ਸੀਮਿਤ ਹਨ। ਇਤਨੀ ਬੜੀ ਆਬਾਦੀ ਦੇ ਕਾਰਨ ਵਾਟਰ ਸਿਕਿਊਰਿਟੀ ਭਾਰਤ ਦੇ ਲਈ ਵੀ ਇੱਕ ਬੜਾ ਪ੍ਰਸ਼ਨ ਹੈ। ਇਸ ਲਈ ਆਜ਼ਾਦੀ ਕੇ ਅੰਮ੍ਰਤੀਕਾਲ ਵਿੱਚ ਅੱਜ ਦੇਸ਼ ‘ਜਲ ਨੂੰ ਕੱਲ੍ਹ’ ਦੇ ਰੂਪ ਵਿੱਚ ਦੇਖ ਰਿਹਾ ਹੈ। ਜਲ ਰਹੇਗਾ, ਤਦ ਆਉਣ ਵਾਲਾ ਕੱਲ੍ਹ ਵੀ ਰਹੇਗਾ ਅਤੇ ਇਸ ਲਈ ਦੇ ਲਈ ਸਾਨੂੰ ਮਿਲ ਕੇ ਅੱਜ ਤੋਂ ਪ੍ਰਯਾਸ ਕਰਨੇ ਹੋਣਗੇ। ਮੈਨੂੰ ਸੰਤੋਖ ਹੈ ਕਿ ਜਲ ਸੰਭਾਲ਼ ਦੇ ਸੰਕਲਪ ਨੂੰ ਹੁਣ ਦੇਸ਼ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧ ਰਿਹਾ ਹੈ। ਬ੍ਰਹਮਕੁਮਾਰੀਜ਼ ਦੇ ਇਸ ‘ਜਲ-ਜਨ ਅਭਿਯਾਨ’ ਨਾਲ ਜਨਭਾਗੀਦਾਰੀ ਦੇ ਇਸ ਪ੍ਰਯਾਸ ਨੂੰ ਕਈ ਤਾਕਤ ਮਿਲੇਗੀ। ਇਸ ਨਾਲ ਜਲ ਸੰਭਾਲ਼ ਦੇ ਅਭਿਯਾਨ ਦੀ ਪਹੁੰਚ ਵੀ ਵਧੇਗੀ, ਪ੍ਰਭਾਵ ਵੀ ਵਧੇਗਾ। ਮੈਂ ਬ੍ਰਹਮਕੁਮਾਰੀਜ਼ ਸੰਸਥਾ ਨਾਲ ਜੁੜੇ ਸਾਰੀ ਸੀਨੀਅਰ ਮਾਰਗਦਰਸ਼ਕਾਂ ਦਾ, ਇਸ ਦੇ ਲੱਖਾਂ ਪੈਰੋਕਾਰਾਂ ਦਾ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ।
ਸਾਥੀਓ,
ਭਾਰਤ ਦੇ ਰਿਸ਼ੀਆਂ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਹੀ ਕੁਦਰਤੀ, ਵਾਤਾਵਰਣ ਅਤੇ ਪਾਣੀ ਨੂੰ ਲੈ ਕੇ ਸੰਯਮਿਤ, ਸੰਤੁਲਿਤ ਅਤੇ ਸੰਵੇਦਨਸ਼ੀਲ ਵਿਵਸਥਾ ਦਾ ਸਿਰਜਣ ਕੀਤਾ ਸੀ। ਸਾਡੇ ਇੱਥੇ ਕਿਹਾ ਗਿਆ ਹੈ- ਮਾ ਆਪੋ ਹਿੰਸੀ (मा आपो हिंसी)। ਅਰਥਾਤ, ਅਸੀਂ ਜਲ ਨੂੰ ਨਸ਼ਟ ਨ ਕਰੀਏ, ਉਸ ਦੀ ਸੰਭਾਲ ਕਰੀਏ। ਇਹ ਭਾਵਨਾ ਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਅਧਿਆਤਮ ਦਾ ਹਿੱਸਾ ਹੈ, ਸਾਡੇ ਧਰਮ ਦਾ ਹਿੱਸਾ ਹੈ। ਇਹ ਸਾਡੇ ਸਮਾਜ ਦੀ ਸੰਸਕ੍ਰਿਤੀ ਹੈ, ਸਾਡੇ ਸਮਾਜਿਕ ਚਿੰਤਨ ਦਾ ਕੇਂਦਰ ਹੈ। ਇਸ ਲਈ, ਅਸੀਂ ਜਲ ਨੂੰ ਦੇਵ ਦਾ ਨਾਮ ਦਿੰਦੇ ਹਾਂ, ਨਦੀਆਂ ਨੂੰ ਮਾਂ ਮੰਨਦੇ ਹਾਂ।
ਜਦ ਕੋਈ ਸਮਾਜ ਕੁਦਰਤੀ ਨਾਲ ਅਜਿਹੇ ਭਾਵਨਾਤਮਕ ਸਬੰਧ ਜੋੜ ਲੈਂਦਾ ਹੈ, ਤਾਂ ਵਿਸ਼ਵ ਜਿਸ ਨੂੰ sustainable development ਕਹਿੰਦਾ ਹੈ, ਉਹ ਉਸ ਦੀ ਸਹਿਜ ਜੀਵਨਸ਼ੈਲੀ ਬਣ ਜਾਂਦੀ ਹੈ। ਇਸ ਲਈ, ਅੱਜ ਜਦੋਂ ਭਵਿੱਖ ਦੀਆਂ ਚੁਣੌਤੀਆਂ ਦੇ ਸਮਾਧਾਨ ਖੋਜ ਰਹੇ ਹਾਂ, ਤਾਂ ਸਾਨੂੰ ਅਤੀਤ ਦੀ ਉਸ ਚੇਤਨਾ ਨੂੰ ਪੁਨਰਜਾਗ੍ਰਤ ਕਰਨਾ ਹੋਵੇਗਾ। ਅਸੀਂ ਦੇਸ਼ਵਾਸੀਆਂ ਵਿੱਚ ਜਲ ਸੰਭਾਲ਼ ਦੇ ਕਦਰਾ-ਕੀਮਤਾਂ ਦੇ ਪ੍ਰਤੀ ਫਿਰ ਤੋਂ ਵੈਸੀ ਹੀ ਆਸਥਾ ਪੈਦਾ ਕਰਨੀ ਹੋਵੇਗੀ। ਸਾਨੂੰ ਹਰ ਉਸ ਵਿਕ੍ਰਤੀ ਨੂੰ ਵੀ ਦੂਰ ਕਰਨਾ ਹੋਵੇਗਾ, ਜੋ ਜਲ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ। ਅਤੇ ਇਸ ਵਿੱਚ ਹਮੇਸ਼ਾ ਦੀ ਤਰਫ ਭਾਰਤ ਦੀਆਂ ਅਧਿਆਤਮਿਕ ਸੰਸਥਾਵਾਂ ਦੀ, ਬ੍ਰਹਮਕੁਮਾਰੀਜ਼ ਦੀ ਇੱਕ ਬੜੀ ਭੂਮਿਕਾ ਹੈ।
ਸਾਥੀਓ,
ਬੀਤੇ ਦਹਾਕਿਆਂ ਵਿੱਚ ਸਾਡੇ ਇੱਥੇ ਇੱਕ ਐਸੀ ਨਕਾਰਾਤਮਕ ਸੋਚ ਵੀ ਬਣ ਗਈ ਸੀ ਕਿ ਅਸੀਂ ਜਲ ਸੰਭਾਲ਼ ਅਤੇ ਵਾਤਾਵਰਣ ਜੈਸੇ ਵਿਸ਼ਿਆ ਨੂੰ ਮੁਸ਼ਕਿਲ ਮੰਨ ਕੇ ਛੱਡ ਦਿੰਦੇ ਹਾਂ। ਕੁਝ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਇਹ ਇਤਨੇ ਬੜੇ ਕੰਮ ਹਨ ਕਿ ਇਨ੍ਹਾਂ ਨੂੰ ਕੀਤਾ ਹੀ ਨਹੀਂ ਜਾ ਸਕਦਾ! ਲੇਕਿਨ ਬੀਤੇ 8-9 ਵਰ੍ਹਿਆਂ ਵਿੱਚ ਦੇਸ਼ ਨੇ ਇਸ ਮਾਨਸਿਕਤਾ ਨੂੰ ਵੀ ਬਦਲਿਆ ਹੈ , ਅਤੇ ਹਾਲਾਤ ਵੀ ਬਦਲੇ ਹਨ।
‘ਨਮਾਮਿ ਗੰਗੇ’ ਇਸ ਦੀ ਇੱਕ ਸਸ਼ਕਤ ਉਦਾਹਰਣ ਹੈ। ਅੱਜ ਨਾ ਕੇਵਲ ਗੰਗਾ ਸਾਫ ਹੋ ਰਹੀ ਹੈ, ਬਲਕਿ ਉਨ੍ਹਾਂ ਦੀਆਂ ਤਮਾਮ ਸਹਾਇਕ ਨਦੀਆਂ ਵੀ ਸਵੱਛ ਹੋ ਰਹੀਆਂ ਹਨ। ਗੰਗਾ ਦੇ ਕਿਨਾਰੇ ਕੁਦਰਤੀ ਖੇਤੀ ਜੈਸੇ ਅਭਿਯਾਨ ਵੀ ਸ਼ੁਰੂ ਹੋਏ ਹਨ। ‘ਨਮਾਮਿ ਗੰਗੇ’ ਅਭਿਯਾਨ, ਅੱਜ ਦੇਸ਼ ਦੇ ਵਿਭਿੰਨ ਰਾਜਾਂ ਦੇ ਲਈ ਇੱਕ ਮਾਡਲ ਬਣ ਕੇ ਉਭਰਿਆ ਹੈ।
ਸਾਥੀਓ,
ਜਲ ਪ੍ਰਦੂਸ਼ਣ ਦੀ ਤਰਫ ਹੀ, ਗਿਰਤਾ ਭੂਜਲ ਪੱਧਰ ਵੀ ਦੇਸ਼ ਦੇ ਲਈ ਇੱਕ ਬੜੀ ਚੁਣੌਤੀ ਹੈ। ਇਸ ਦੇ ਲਈ ਦੇਸ਼ ਨੇ ‘Catch the rain’ ਮੂਵਮੈਂਟ ਸ਼ੁਰੂ ਕੀਤੀ, ਜੋ ਹੁਣ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦੇਸ਼ ਦੀਆਂ ਹਜ਼ਾਰਾਂ ਗ੍ਰਾਮ ਪੰਚਾਇਤਾਂ ਵਿੱਚ ਅਟਲ ਭੂਜਲ ਯੋਜਨਾ ਦੇ ਜ਼ਰੀਏ ਵੀ ਜਲ ਸੰਭਾਲ਼ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਦੇ ਨਿਰਮਾਣ ਦਾ ਅਭਿਯਾਨ ਵੀ, ਜਲ ਸੰਭਾਲ਼ ਦੀ ਦਿਸ਼ਾ ਵਿੱਚ ਬੜਾ ਕਦਮ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਜਲ ਜੈਸੀ ਜੀਵਨ ਦੀ ਮਹੱਤਵਪੂਰਨ ਵਿਵਸਥਾ ਪਰੰਪਾਗਤ ਰੂਪ ਨਾਲ ਮਹਿਲਾਵਾਂ ਦੇ ਹੱਥ ਵਿੱਚ ਰਹੀ ਹੈ। ਅੱਜ ਦੇਸ਼ ਵਿੱਚ ਜਲ ਜੀਵਨ ਮਿਸ਼ਨ ਜੈਸੀ ਮਹੱਤਵਪੂਰਨ ਯੋਜਨਾ ਦੀ ਲੀਡਰਸ਼ਿਪ ਵੀ ਪਾਣੀ ਸਮਿਤੀ ਦੇ ਰਾਹੀਂ ਪਿੰਡਾਂ ਵਿੱਚ ਮਹਿਲਾਵਾਂ ਹੀ ਕਰ ਰਹੀਆਂ ਹਨ। ਸਾਡੀਆਂ ਬ੍ਰਹਮਕੁਮਾਰੀ ਭੈਣਾਂ ਇਹੀ ਭੂਮਿਕਾ ਦੇਸ਼ ਦੇ ਨਾਲ-ਨਾਲ ਗਲੋਬਲ ਪੱਧਰ ‘ਤੇ ਵੀ ਨਿਭਾ ਸਕਦੀਆਂ ਹਨ।
ਜਲ ਸੰਭਾਲ ਦੇ ਨਾਲ-ਨਾਲ ਵਾਤਾਵਰਣ ਸਬੰਧੀ ਇਸ ਨਾਲ ਜੁੜੇ ਸਾਰੇ ਵਿਸ਼ਿਆਂ ਨੂੰ ਵੀ ਸਾਨੂੰ ਉਤਨੀ ਹੀ ਮੁਖਰਤਾ ਨਾਲ ਉਠਾਉਣਾ ਹੋਵੇਗਾ। ਖੇਤੀ ਵਿੱਚ ਪਾਣੀ ਨਾਲ ਸੰਤੁਲਿਤ ਉਪਯੋਗ ਦੇ ਲਈ ਦੇਸ਼ ਡ੍ਰਿਪ ਇਰੀਗੇਸ਼ਨ ਜੈਸੀ techniques ਨੂੰ ਹੁਲਾਰਾ ਦੇ ਰਿਹਾ ਹੈ। ਤੁਹਾਨੂੰ ਕਿਸਾਨਾਂ ਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਦੇ ਲਈ ਪ੍ਰੇਰਿਤ ਕਰੀਏ। ਇਸ ਸਮੇਂ ਭਾਰਤ ਦੀ ਪਹਿਲ ‘ਤੇ ਪੂਰਾ ਵਿਸ਼ਵ, ਇੰਟਰਨੈਸ਼ਨਲ ਮਿਲਟ ਈਅਰ ਵੀ ਮਨਾ ਰਿਹਾ ਹੈ।
ਸਾਡੇ ਦੇਸ਼ ਵਿੱਚ ਮਿਲੇਟਸ ਜੈਸੇ ਸ਼੍ਰੀਅੰਨ ਬਾਜਰਾ, ਸ਼੍ਰੀ ਅੰਨ ਜਵਾਰ, ਸਦੀਆਂ ਤੋਂ ਖੇਤੀ ਅਤੇ ਖਾਣਪਾਣ ਦਾ ਹਿੱਸਾ ਰਹੇ ਹਨ। ਮਿਲਟਸ ਵਿੱਚ ਪੋਸ਼ਣ ਵੀ ਭਰਪੂਰ ਹੁੰਦਾ ਹੈ, ਅਤੇ ਇਨ੍ਹਾਂ ਦੀ ਖੇਤੀ ਵਿੱਚ ਪਾਣੀ ਵੀ ਘੱਟ ਲਗਦਾ ਹੈ। ਇਸ ਲਈ, ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਭੋਜਨ ਵਿੱਚ ਮੋਟੇ ਅਨਾਜਾਂ ਨੂੰ ਸ਼ਾਮਲ ਕਰਨ, ਤੁਸੀਂ ਇਸ ਦੇ ਲਈ ਉਨ੍ਹਾਂ ਨੂੰ ਦਸਾਂਗੇ ਤਾਂ ਇਸ ਅਭਿਯਾਨ ਨੂੰ ਤਾਕਤ ਮਿਲੇਗੀ ਅਤੇ ਪਾਣੀ ਦੀ ਸੰਭਾਲ਼ ਵੀ ਵਧੇਗੀ।
ਮੈਨੂੰ ਭਰੋਸਾ ਹੈ, ਸਾਡਾ ਤੁਹਾਡੇ ਇਹ ਸਾਂਝਾ ਪ੍ਰਯਾਸ ‘ਜਲ-ਜਨ ਅਭਿਯਾਨ’ ਨੂੰ ਸਫਲ ਬਣਾਵਾਂਗੇ। ਅਸੀਂ ਇੱਕ ਬਿਹਤਰ ਭਾਰਤ ਅਤੇ ਬਿਹਤਰ ਭਵਿੱਖ ਦਾ ਨਿਰਮਾਣ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ। ਓਮ ਸ਼ਾਂਤੀ।