Quote“ਖੇਡ ਭਾਵਨਾ ਭਵਿੱਖ ਵਿੱਚ ਸਾਰੇ ਐਥਲੀਟਾਂ ਦੇ ਲਈ ਸਫ਼ਲਤਾ ਦੇ ਦੁਆਰ ਖੋਲ੍ਹੇਗੀ”
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੋਰਖਪੁਰ ਸਾਂਸਦ ਖੇਲ ਮਹਾਕੁੰਭ ਨੂੰ ਸੰਬੋਧਨ ਕੀਤਾ।
Quoteਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਐਥਲੀਟਾਂ ਨੇ ਇਸ ਪੱਧਰ ’ਤੇ ਪਹੁੰਚਣ ਦੇ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਿੱਤ ਅਤੇ ਹਾਰ ਖੇਡ ਦੇ ਨਾਲ–ਨਾਲ ਜੀਵਨ ਦਾ ਵੀ ਹਿੱਸਾ ਹਨ ਅਤੇ ਕਿਹਾ ਕਿ ਸਾਰੇ ਐਥਲੀਟਾਂ ਨੇ ਜਿੱਤ ਦੀ ਲਲਕ ਬਾਰੇ ਸਿੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਭਾਵਨਾ ਭਵਿੱਖ ਵਿੱਚ ਸਾਰੇ ਐਥਲੀਟਾਂ ਦੇ ਲਈ ਸਫ਼ਲਤਾ ਦੇ ਦੁਆਰ ਖੋਲ੍ਹੇਗੀ।
Quoteਖੇਲ ਮਹਾਕੁੰਭ ਦੀ ਪ੍ਰਸ਼ੰਸਾਯੋਗ ਅਤੇ ਪ੍ਰੇਰਕ ਪਹਿਲ ’ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਸ਼ਤੀ, ਕਬੱਡੀ ਅਤੇ ਹਾਕੀ ਵਰਗੀਆਂ ਖੇਡਾਂ ਦੇ ਨਾਲ ਮੈਡੀਕਲ, ਲੋਕ ਗੀਤ, ਲੋਕ ਨਾਚ ਅਤੇ ਤਬਲਾ-ਬਾਂਸੁਰੀ ਆਦਿ ਖੇਤਰਾਂ ਦੇ ਕਲਾਕਾਰਾਂ ਨੇ ਵੀ ਇਸ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ, “ਖੇਡ ਦੀ ਪ੍ਰਤਿਭਾ ਹੋਵੇ ਜਾਂ ਕਲਾ-ਸੰਗੀਤ, ਉਸ ਦੀ ਭਾਵਨਾ ਅਤੇ ਉਸ ਦੀ ਊਰਜਾ ਇੱਕ ਸਮਾਨ ਹੁੰਦੀ ਹੈ।” ਉਨ੍ਹਾਂ ਨੇ ਸਾਡੀਆਂ ਭਾਰਤੀ ਪਰੰਪਰਾਵਾਂ ਅਤੇ ਲੋਕ ਕਲਾ ਰੂਪਾਂ ਨੂੰ ਅੱਗੇ ਵਧਾਉਣ ਦੀ ਨੈਤਿਕ ਜ਼ਿੰਮੇਦਾਰੀ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਕਲਾਕਾਰ ਦੇ ਰੂਪ ਵਿੱਚ ਗੋਰਖਪੁਰ ਦੇ ਸਾਂਸਦ ਸ਼੍
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੋਰਖਪੁਰ ਸਾਂਸਦ ਖੇਲ ਮਹਾਕੁੰਭ ਨੂੰ ਸੰਬੋਧਨ ਕੀਤਾ।
Quoteਉਨ੍ਹਾਂ ਨੇ ਇੱਕ ਕਲਾਕਾਰ ਦੇ ਰੂਪ ਵਿੱਚ ਗੋਰਖਪੁਰ ਦੇ ਸਾਂਸਦ ਸ਼੍ਰੀ ਰਵੀ ਕਿਸ਼ਨ ਸ਼ੁਕਲਾ ਦੇ ਯੋਗਦਾਨ ਨੂੰ ਸਹਾਰਿਆ ਅਤੇ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਸ਼ੁਕਲਾ ਜੀ, ਉਪਸਥਿਤ ਯੁਵਾ ਖਿਡਾਰਿਓ, ਕੋਚੇਸ, ਮਾਤਾ-ਪਿਤਾ ਅਤੇ ਸਾਥੀਓ!

ਸਭ ਤੋਂ ਪਹਿਲਾਂ ਮੈਂ ਮਹਾਯੋਗੀ ਗੁਰੂ ਗੋਰਖਨਾਥ ਦੀ ਪਵਿੱਤਰ ਧਰਤੀ ਨੂੰ ਨਮਨ ਕਰਦਾ ਹਾਂ। ਸਾਂਸਦ ਖੇਲ ਪ੍ਰਤਿਯੋਗਿਤਾ ਵਿੱਚ ਸ਼ਾਮਲ ਹੋ ਰਹੇ ਸਭ ਖਿਡਾਰੀਆਂ ਨੂੰ ਮੈਂ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਨੇ ਬਹੁਤ ਮਿਹਨਤ ਕੀਤੀ ਹੈ। ਇਸ ਪ੍ਰਤਿਯੋਗਿਤਾ ਵਿੱਚ ਕੁਝ ਖਿਡਾਰੀਆਂ ਨੂੰ ਜਿੱਤ ਮਿਲੀ ਹੋਵੇਗੀ, ਕੁਝ ਨੂੰ ਹਾਰ ਦਾ ਸਾਹਮਣਾ ਕਰਨਾ ਪਇਆ ਹੋਵੇਗਾ। ਖੇਡ ਦਾ ਮੈਦਾਨ ਹੋਵੇ ਜਾਂ ਜੀਵਨ ਦਾ ਮੈਦਾਨ, ਹਾਰ-ਜਿੱਤ ਲਗੀ ਰਹਿੰਦੀ ਹੈ। ਮੈਂ ਖਿਡਾਰੀਆਂ ਨੂੰ ਇਹੀ ਕਹਾਂਗਾ ਕਿ ਅਗਰ ਤੁਸੀਂ ਇੱਥੋਂ ਤੱਕ ਪਹੁੰਚੇ ਹੋਂ, ਤਾਂ ਤੁਸੀਂ ਹਾਰੇ ਨਹੀਂ ਹੋਂ। ਤੁਸੀਂ ਜਿੱਤਣ ਦੇ ਲਈ ਬਹੁਤ ਕੁਝ ਸਿੱਖਿਆ ਹੈ, ਗਿਆਨਾਰਜਨ ਕੀਤਾ ਹੈ, ਅਨੁਭਵ ਪ੍ਰਾਪਤ ਕੀਤਾ ਹੈ ਅਤੇ ਇਹੀ ਤਾਂ ਜਿੱਤਣ ਦੇ ਲਈ ਸਭ ਤੋਂ ਬੜੀ ਪੂੰਜੀ ਹੈ। ਤੁਸੀਂ ਦੇਖੋਗੇ, ਤੁਹਾਡੀ ਸਪੋਰਟਸ ਸਿਪਰਿਟ ਕੈਸੇ ਭਵਿੱਖ ਵਿੱਚ ਤੁਹਾਡੇ ਲਈ ਸਫ਼ਲਤਾਵਾਂ ਦੇ ਦਰਵਾਜੇ ਖੋਲ੍ਹ ਦੇਵੇਗੀ।

ਮੇਰੇ ਯੁਵਾ ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ, ਇਸ ਪ੍ਰਤਿਯੋਗਿਤਾ ਵਿੱਚ ਕੁਸ਼ਤੀ-ਕਬੱਡੀ, ਹਾਕੀ ਵਰਗੇ ਖੇਡਾਂ ਦੇ ਨਾਲ-ਨਾਲ ਚਿੱਤਰਕਾਰੀ, ਲੋਕਗੀਤ, ਲੋਕਨਾਚ ਅਤੇ ਤਬਲਾ-ਬਾਂਸੁਰੀ ਆਦਿ ਦੇ ਕਲਾਕਾਰਾਂ ਨੇ ਵੀ ਹਿੱਸਾ ਲਿਆ ਹੈ। ਇਹ ਇੱਕ ਬਹੁਤ ਹੀ ਸੁੰਦਰ, ਪ੍ਰਸ਼ੰਸਾਯੋਗ ਅਤੇ ਪ੍ਰੇਰਣਾ ਦੇਣ ਵਾਲੀ ਪਹਿਲ ਹੈ। ਪ੍ਰਤਿਭਾ ਚਾਹੇ ਖੇਡ ਦੀ ਹੋਵੇ ਜਾਂ ਫਿਰ ਕਲਾ-ਸੰਗੀਤ ਦੀ, ਉਸ ਦੀ ਸਿਪਰਿਟ ਅਤੇ ਉਸ ਦੀ ਐਨਰਜੀ ਇੱਕ ਜੈਸੀ ਹੀ ਹੁੰਦੀ ਹੈ। ਖਾਸ ਤੌਰ ’ਤੇ ਜੋ ਸਾਡੀਆਂ ਭਾਰਤੀ ਸ਼ੈਲੀਆਂ ਹਨ, ਜੋ ਲੋਕ- ਸ਼ੈਲੀਆਂ ਹਨ, ਉਨ੍ਹਾਂ ਨੂੰ ਅੱਗੇ ਵਧਾਉਣ ਦੀ ਨੈਤਿਕ ਜ਼ਿੰਮੇਦਾਰੀ ਵੀ ਸਾਡੇ ਸਭ ’ਤੇ ਸਾਂਝੀ ਜ਼ਿੰਮੇਦਾਰੀ ਹੈ। ਰਵੀਕਿਸ਼ਨ ਜੀ ਖ਼ੁਦ ਇਤਨੇ ਪ੍ਰਤਿਭਾਵਾਨ ਕਲਾਕਾਰ ਹਨ, ਇਸ ਲਈ ਸੁਭਾਵਿਕ ਹੈ ਉਹ ਕਲਾ ਦੀ ਅਹਿਮੀਅਤ ਨੂੰ ਬਹੁਤ ਬਿਹਤਰ ਤਰ੍ਹਾਂ ਨਾਲ ਸਮਝਦੇ ਹਨ। ਮੈਂ ਇਸ ਆਯੋਜਨ ਦੇ ਲਈ ਰਵੀਕਿਸ਼ਨ ਜੀ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਾ ਹਾਂ।

ਸਾਥੀਓ,

ਬੀਤੇ ਕੁਝ ਹਫ਼ਤਿਆਂ ਵਿੱਚ ਸਾਂਸਦ ਖੇਲ ਮਹਾਕੁੰਭ ਵਿੱਚ ਇਹ ਮੇਰਾ ਤੀਸਰਾ ਪ੍ਰੋਗਰਾਮ ਹੈ। ਮੈਂ ਜਾਣਦਾ ਹਾਂ ਕਿ ਅਗਰ ਭਾਰਤ ਨੂੰ ਦੁਨੀਆ ਦੀ ਸ਼੍ਰੇਸ਼ਠ ਸਪੋਟਿੰਗ ਪਾਵਰ ਬਣਨਾ ਹੈ, ਤਾਂ ਉਸ ਦੇ ਲਈ ਸਾਨੂੰ ਨਵੇਂ ਨਵੇਂ ਤੌਰ ਤਰੀਕੇ ਲੱਭਣੇ ਹੋਣਗੇ, ਨਵੇਂ ਰਸਤੇ ਚੁਣਨੇ ਹੋਣਗੇ, ਨਵੀਆਂ ਵਿਵਸਥਾਵਾਂ ਦਾ ਵੀ ਨਿਰਮਾਣ ਕਰਨਾ ਹੋਵੇਗਾ। ਇਹ ਸਾਂਸਦ ਖੇਲ ਮਹਾਕੁੰਭ ਐਸਾ ਹੀ ਇੱਕ ਨਵਾਂ ਮਾਰਗ ਹੈ, ਨਵੀਂ ਵਿਵਸਥਾ ਹੈ। ਖੇਡ ਦੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਥਾਨਿਕ ਪੱਧਰ ’ਤੇ ਨਿਰੰਤਰ ਖੇਡ ਪ੍ਰਤਿਯੋਗਿਤਾਵਾਂ ਹੁੰਦੀਆਂ ਰਹਿਣ।

ਲੋਕਸਭਾ ਪੱਧਰ ’ਤੇ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਸਥਾਨਿਕ ਪ੍ਰਤਿਭਾਵਾਂ ਨੂੰ ਤਾਂ ਨਿਖਾਰਦੀਆਂ ਹੀ ਹਨ, ਨਾਲ ਪੂਰੇ ਖੇਤਰ ਦੇ ਖਿਡਾਰੀਆਂ ਦੇ ਮੋਰਾਲ ਨੂੰ ਵੀ ਬੂਸਟ ਕਰਦੀਆਂ ਹਨ। ਤੁਸੀਂ ਦੇਖੋ, ਇਸ ਤੋਂ ਪਹਿਲਾਂ ਜਦੋਂ ਗੋਰਖਪੁਰ ਵਿੱਚ ਖੇਲ ਮਹਾਕੁੰਭ ਹੋਇਆ ਸੀ, ਤਾਂ ਉਸ ਵਿੱਚ ਕਰੀਬ 18-20 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਵਾਰ ਇਹ ਸੰਖਿਆ ਵਧ ਕੇ ਕਰੀਬ 24-25 ਹਜ਼ਾਰ ਹੋ ਗਈ ਹੈ। ਇਨ੍ਹਾਂ ਵਿੱਚੋਂ ਕਰੀਬ 9 ਹਜ਼ਾਰ ਯੁਵਾ ਖਿਡਾਰੀ ਸਾਡੀਆਂ ਬੇਟੀਆਂ ਹਨ। ਤੁਹਾਡੇ ਵਿੱਚੋਂ ਹਜ਼ਾਰਾਂ ਦੀ ਸੰਖਿਆ ਵਿੱਚ ਐਸੇ ਯੁਵਾ ਹਨ, ਜੋ ਕਿਸੇ ਛੋਟੇ ਪਿੰਡ ਤੋਂ ਆਏ ਹਨ, ਛੋਟੇ ਕਸਬੇ ਤੋਂ ਆਏ ਹਨ। ਇਹ ਦਿਖਾਉਂਦਾ ਹੈ ਕਿ ਸਾਂਸਦ ਖੇਲ ਪ੍ਰਤਿਯੋਗਿਤਾਵਾਂ, ਕਿਸ ਤਰ੍ਹਾਂ ਯੁਵਾ ਖਿਡਾਰੀਆਂ ਨੂੰ ਨਵੇਂ ਅਵਸਰ ਦੇਣ ਦਾ ਨਵਾਂ ਪਲੈਟਫਾਰਮ ਬਣ ਰਹੀਆਂ ਹਨ।

ਸਾਥੀਓ,

ਕਿਸ਼ੌਰ ਅਵਸਥਾ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਬੱਚੇ ਕਿਸੇ ਉਚੀ ਚੀਜ਼ ਨਾਲ, ਕਿਸੇ ਪੇੜ ਦੀ ਡਾਲ ਨੂੰ ਪਕੜਕੇ ਲਟਕਣ ਲਗਦੇ ਹਨ ਕਿ ਉਨ੍ਹਾਂ ਦੀ ਲੰਬਾਈ ਥੋੜ੍ਹੀ ਹੋਰ ਵਧ ਜਾਏ। ਯਾਨੀ ਉਮਰ ਕੋਈ ਵੀ ਹੋਵੇ, ਫਿਟ ਰਹਿਣ ਦੀ ਇੱਕ ਅੰਦਰਲੀ ਇੱਛਾ ਹਰ ਕਿਸੇ ਦੇ ਮਨ ਵਿੱਚ ਰਹਿੰਦੀ ਹੈ। ਸਾਡੇ ਇੱਥੇ ਇੱਕ ਸਮਾਂ ਸੀ ਜਦੋਂ ਪਿੰਡ-ਦੇਹਾਤ ਵਿੱਚ ਹੋਣੇ ਵਾਲੇ ਮੇਲਿਆਂ ਵਿੱਚ ਖੇਡ-ਕੁਦ ਵੀ ਖੂਬ ਹੁੰਦੇ ਸਨ। ਅਖਾੜਿਆਂ ਵਿੱਚ ਵੀ ਭਾਂਤੀ-ਭਾਂਤੀ ਦੇ ਖੇਡ ਕਰਾਵੀਆਂ ਜਾਂਦੀਆਂ ਸਨ।

ਲੇਕਿਨ ਸਮਾਂ ਬਲਦਿਆ ਅਤੇ ਇਹ ਸਾਰੀਆਂ ਪੁਰਾਣੀਆਂ ਵਿਵਸਥਾਵਾਂ ਹੌਲੀ-ਹੌਲੀ ਘੱਟ ਹੋਣ ਲੱਗੀਆਂ। ਹਾਲਾਤ ਤਾਂ ਇਹ ਵੀ ਹੋ ਗਏ ਕਿ ਸਕੂਲਾਂ ਵਿੱਚ ਜੋ ਪੀਟੀ ਦੇ ਪੀਰੀਅਡ ਹੁੰਦੇ ਸਨ, ਉਨ੍ਹਾਂ ਨੂੰ ਵੀ ਟਾਈਮ ਪਾਸ ਦੇ ਪੀਰੀਅਡ ਮੰਨਿਆ ਜਾਣ ਲੱਗਿਆ। ਐਸੀ ਸੋਚ ਦੀ ਵਜ੍ਹਾ ਨਾਲ ਦੇਸ਼ ਨੇ ਆਪਣੀ ਤਿੰਨ-ਚਾਰ ਪੀੜ੍ਹੀਆਂ ਗਵਾ ਦਿੱਤੀਆਂ। ਨਾ ਭਾਰਤ ਵਿੱਚ ਖੇਡ ਸੁਵਿਧਾਵਾਂ ਵਧੀਆਂ ਅਤੇ ਨਾ ਹੀ ਕਈ ਨਵੀਂਆਂ ਖੇਡ ਵਿਵਸਥਾਵਾਂ ਨੇ ਅਕਾਰ ਲਿਆ।

ਤੁਸੀਂ ਲੋਕ ਜੋ ਟੀਵੀ ‘ਤੇ ਤਮਾਮ ਤਰ੍ਹਾਂ ਦੇ ਟੇਲੈਂਟ ਹੰਟ ਪ੍ਰੋਗਰਾਮ ਦੇਖਦੇ ਹਾਂ ਤਾਂ ਇਹ ਵੀ ਪਾਉਂਦੇ ਹਨ ਕਿ ਉਸ ਵਿੱਚ ਕਿਤਨੇ ਹੀ ਬੱਚੇ ਛੋਟੇ-ਛੋਟੇ ਸ਼ਹਿਰਾਂ ਦੇ ਹੁੰਦੇ ਹਨ। ਐਸੇ ਹੀ ਸਾਡੇ ਦੇਸ਼ ਵਿੱਚ ਬਹੁਤ ਸਾਰਾ ਗੁਪਤ ਅਤੇ ਸੁਪਤ ਸਮਰਥ ਹੈ ਜੋ ਬਾਹਰ ਆਉਣ ਦੇ ਲਈ ਲਾਲਾਯਿਤ ਹੈ। ਖੇਡ ਦੀ ਦੁਨੀਆ ਵਿੱਚ ਐਸੇ ਸਮਰਥ ਦਾ ਸਾਹਮਣੇ ਲਿਆਉਣ ਵਿੱਚ ਸਾਂਸਦ ਖੇਲ ਮਹਾਕੁੰਭ ਦੀ ਬੜੀ ਭੂਮਿਕਾ ਹੈ। ਅੱਜ ਦੇਸ਼ ਵਿੱਚ ਭਾਜਪਾ ਦੇ ਸੰਕੜੇ ਸਾਂਸਦ ਐਸੇ ਖੇਲ ਮਹਾਕੁੰਭਾਂ ਦਾ ਆਯੋਜਨ ਕਰਾ ਰਹੇ ਹਨ।

ਤੁਸੀਂ ਕਲਪਨਾ ਕਰੋ, ਕਿਤਨੀ ਬੜੀ ਸੰਖਿਆ ਵਿੱਚ ਯੁਵਾ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਇਨ੍ਹਾਂ ਪ੍ਰਤੀਯੋਗਿਤਾਵਾਂ ਨੂੰ ਅੱਗੇ ਵਧ ਕੇ ਕਈ ਖਿਡਾਰੀ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਖੇਡਣਗੇ। ਤੁਹਾਡੇ ਵਿੱਚੋਂ ਹੀ ਐਸੀ ਪ੍ਰਤੀਭਾਵਾਂ ਵੀ ਨਿਕਲਣਗੀਆਂ ਜੋ ਅੱਗੇ ਜਾ ਕੇ ਓਲੰਪਿਕਸ ਜੈਸੇ ਅੰਤਰਰਾਸ਼ਟਰੀ ਆਯੋਜਨਾਂ ਵਿੱਚ ਦੇਸ਼ ਦੇ ਲਈ ਮੈਡਲਸ ਜਿੱਤਣਗੇ। ਇਸ ਲਈ ਮੈਂ ਸਾਂਸਦ ਖੇਲ ਮਹਾਕੁੰਭ ਨੂੰ ਉਸ ਮਜ਼ਬੂਤ ਨੀਂਹ ਦੀ ਤਰ੍ਹਾਂ ਮੰਨਦਾ ਹਾਂ ਜਿਸ ‘ਤੇ ਭਵਿੱਖ ਦੀ ਬਹੁਤ ਸ਼ਾਨਦਾਰ ਇਮਾਰਤ ਦਾ ਨਿਰਮਾਣ ਹੋਣੇ ਜਾ ਰਿਹਾ ਹੈ।

ਸਾਥੀਓ,

ਖੇਲ ਮਹਾਕੁੰਭ ਜੈਸੇ ਆਯੋਜਨਾਂ ਦੇ ਨਾਲ ਹੀ ਅੱਜ ਦੇਸ਼ ਦਾ ਜ਼ੋਰ ਛੋਟੇ ਸ਼ਹਿਰਾਂ ਵਿੱਚ ਸਥਾਨਿਕ ਪੱਧਰ ‘ਤੇ ਖੇਡ ਸੁਵਿਧਾਵਾਂ ਦੇ ਨਿਰਮਾਣ ਦਾ ਵੀ ਹੈ। ਗੋਰਖਪੁਰ ਦਾ ਰੀਜਨਲ ਸਪੋਰਟਸ ਸਟੇਡੀਅਮ ਇਸ ਦੀ ਇੱਕ ਬੜੀ ਉਦਾਹਰਣ ਹੈ। ਗੋਰਖਪੁਰ ਦੇ ਗ੍ਰਾਮੀਣ ਖੇਤਰਾਂ ਵਿੱਚ ਨੌਜਵਾਨਾਂ ਦੇ ਲਈ ਵੀ ਸੌ ਤੋਂ ਜ਼ਿਆਦਾ ਖੇਡ ਮੈਦਾਨ ਬਣਾਏ ਗਏ ਹਨ। ਮੈਨੂੰ ਦੱਸਿਆ ਗਿਆ ਹੈ ਕਿ ਚੌਰੀ ਚੌਰਾ ਵਿੱਚ ਗ੍ਰਾਮੀਣ ਮਿਨੀ ਸਟੇਡੀਅਮ ਵੀ ਬਣਾਇਆ ਜਾ ਰਿਹਾ ਹੈ। ਖੇਲੋ ਇੰਡੀਆ ਮੂਵਮੈਂਟ ਦੇ ਤਹਿਤ ਦੂਸਰੀਆਂ ਖੇਡ ਸੁਵਿਧਾਵਾਂ ਦੇ ਨਾਲ-ਨਾਲ ਖਿਡਾਰੀਆਂ ਦੀ ਟ੍ਰੇਨਿੰਗ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਹੁਣ ਦੇਸ਼ ਇੱਕ holistic ਵਿਜ਼ਨ ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਇਸ ਦੇ ਲਈ ਕਈ ਪ੍ਰਵਾਧਾਨ ਕੀਤੇ ਗਏ ਹਨ। 2014 ਦੀ ਤੁਲਨਾ ਵਿੱਚ ਖੇਡ ਮੰਤਰਾਲੇ ਦਾ ਬਜਟ ਹੁਣ ਕਰੀਬ-ਕਰੀਬ 3 ਗੁਣਾ ਜ਼ਿਆਦਾ ਹੈ। ਅੱਜ ਦੇਸ਼ ਵਿੱਚ ਅਨੇਕਾਂ ਆਧੁਨਿਕ ਸਟੇਡੀਅਮ ਬਣ ਰਹੇ ਹਨ। TOPS ਜੈਸੀਆਂ ਯੋਜਨਾਵਾਂ ਦੇ ਜ਼ਰੀਏ ਖਿਡਾਰੀਆਂ ਨੂੰ ਟ੍ਰੇਨਿੰਗ ਦੇ ਲਈ ਲੱਖਾਂ ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ । ਖੇਲੋ ਇੰਡੀਆ ਦੇ ਨਾਲ-ਨਾਲ ਫਿਟ ਇੰਡੀਆ ਅਤੇ ਯੋਗ ਜੈਸੇ ਅਭਿਯਾਨ ਵੀ ਅੱਗੇ ਵਧ ਰਹੇ ਹਨ। ਅੱਛੇ ਪੋਸ਼ਣ ਦੇ ਲਈ ਮਿਲਟਸ ਯਾਨੀ ਮੋਟੇ ਅਨਾਜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਵਾਰ, ਬਾਜਰਾ ਜੈਸੇ ਮੋਟੇ ਅਨਾਜ, ਸੁਪਰਫੂਡ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਲਈ ਹੁਣ ਦੇਸ਼ ਨੇ ਇਨ੍ਹਾਂ ਨੂੰ ਸ਼੍ਰੀਅੰਨ ਦੀ ਪਹਿਚਾਣ ਦਿੱਤੀ ਹੈ। ਆਪ ਸਭ ਨੇ ਇਨ੍ਹਾਂ ਅਭਿਯਾਨਾਂ ਨਾਲ ਜੁੜਣਾ ਹੈ, ਦੇਸ ਦੇ ਇਸ ਮਿਸ਼ਨ ਨੂੰ ਲੀਡ ਕਰਨਾ ਹੈ। ਅੱਜ ਓਲੰਪਿਕਸ ਤੋਂ ਲੈ ਕੇ ਦੂਸਰੇ ਬੜੇ ਟੂਰਨਾਮੈਂਟਸ ਤੱਕ, ਜਿਸ ਤਰਫ ਭਾਰਤ ਦੇ ਖਿਡਾਰੀ ਮੈਡਲਸ ਜਿੱਤ ਰਹੇ ਹਨ, ਉਸ legacy ਨੂੰ ਤੁਹਾਡੇ ਜੈਸੇ ਯੁਵਾ ਖਿਡਾਰੀ ਹੀ ਅੱਗੇ ਵਧਣਗੇ।

ਮੈਨੂੰ ਪੂਰਾ ਵਿਸ਼ਵਾਸ ਹੈ, ਤੁਸੀਂ ਸਾਰੇ ਇਸੇ ਤਰ੍ਹਾਂ ਚਮਕਣਗੇ, ਅਤੇ ਆਪਣੀਆਂ ਸਫ਼ਲਤਾਵਾਂ ਦੀ ਚਮਕ ਨਾਲ ਦੇਸ਼ ਦਾ ਨਾਮ ਵੀ ਰੋਸ਼ਨ ਕਰਨਗੇ। ਇਸੇ ਸ਼ੁਭਕਾਮਨਾ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ!

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • Khushhal Singh Sisodiya February 21, 2024

    मोदी है तो मुमकिन है फिर एक बार मोदी सरकार
  • Khushhal Singh Sisodiya February 21, 2024

    मोदी है तो मुमकिन है फिर एक बार मोदी सरकार
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • Tribhuwan Kumar Tiwari February 19, 2023

    वंदेमातरम जय श्री सूर्य देव
  • Maneesh Sharma February 19, 2023

    jai ho
  • Jayakumar G February 18, 2023

    🙏🙏🙏💐
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
MiG-29 Jet, S-400 & A Silent Message For Pakistan: PM Modi’s Power Play At Adampur Airbase

Media Coverage

MiG-29 Jet, S-400 & A Silent Message For Pakistan: PM Modi’s Power Play At Adampur Airbase
NM on the go

Nm on the go

Always be the first to hear from the PM. Get the App Now!
...
We are fully committed to establishing peace in the Naxal-affected areas: PM
May 14, 2025

The Prime Minister, Shri Narendra Modi has stated that the success of the security forces shows that our campaign towards rooting out Naxalism is moving in the right direction. "We are fully committed to establishing peace in the Naxal-affected areas and connecting them with the mainstream of development", Shri Modi added.

In response to Minister of Home Affairs of India, Shri Amit Shah, the Prime Minister posted on X;

"सुरक्षा बलों की यह सफलता बताती है कि नक्सलवाद को जड़ से समाप्त करने की दिशा में हमारा अभियान सही दिशा में आगे बढ़ रहा है। नक्सलवाद से प्रभावित क्षेत्रों में शांति की स्थापना के साथ उन्हें विकास की मुख्यधारा से जोड़ने के लिए हम पूरी तरह से प्रतिबद्ध हैं।"