ਮਹਾਮਹਿਮ, ਦੇਵੀਓ ਅਤੇ ਸੱਜਣੋਂ, ਨਮਸਕਾਰ!
ਮੈਂ ਆਪ ਸਭ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਖੇਤੀਬਾੜੀ, ਮਾਨਵ ਸੱਭਿਅਤਾ ਦੇ ਕੇਂਦਰ ਵਿੱਚ ਹੈ। ਇਸ ਲਈ, ਖੇਤੀਬਾੜੀ ਮੰਤਰੀ ਦੇ ਰੂਪ ਵਿੱਚ, ਤੁਹਾਡਾ ਕਾਰਜ ਕੇਵਲ ਅਰਥਵਿਵਸਥਾ ਦੇ ਸਿਰਫ਼ ਇੱਕ ਖੇਤਰ ਨੂੰ ਸੰਭਾਲਣਾ ਭਰ ਨਹੀਂ ਹੈ। ਮਾਨਵਤਾ ਦੇ ਭਵਿੱਖ ਲਈ ਤੁਹਾਡੇ ‘ਤੇ ਬੜੀ ਜ਼ਿੰਮੇਦਾਰੀ ਹੈ। ਵਿਸ਼ਵ ਪੱਧਰ ‘ਤੇ, ਖੇਤੀਬਾੜੀ 2.5 ਅਰਬ ਤੋਂ ਅਧਿਕ ਲੋਕਾਂ ਨੂੰ ਆਜੀਵਿਕਾ ਪ੍ਰਦਾਨ ਕਰਦੀ ਹੈ। ਗਲੋਬਲ ਸਾਊਥ ਵਿੱਚ, ਖੇਤੀਬਾੜੀ ਸਕਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਲਗਭਗ 30 ਪ੍ਰਤੀਸ਼ਤ ਦਾ ਯੋਗਦਾਨ ਦਿੰਦੀ ਹੈ ਅਤੇ 60 ਪ੍ਰਤੀਸ਼ਤ ਤੋਂ ਅਧਿਕ ਨੌਕਰੀਆਂ ਖੇਤੀਬਾੜੀ ‘ਤੇ ਨਿਰਭਰ ਹਨ। ਅੱਜ, ਇਸ ਖੇਤਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਦੇ ਕਾਰਨ ਸਪਲਾਈ ਚੇਨ ਵਿੱਚ ਹੋਏ ਵਿਘਨ, ਭੂ- ਰਾਜਨੀਤਕ ਤਣਾਵਾਂ ਦੀ ਵਜ੍ਹਾ ਨਾਲ ਹੋਰ ਵੀ ਚਿੰਤਾਜਨਕ ਹੋ ਗਏ ਹਨ। ਜਲਵਾਯੂ ਪਰਿਵਰਤਨ ਦੇ ਕਾਰਨ ਅਤਿ ਮੌਸਮ ਦੀਆਂ ਘਟਨਾਵਾਂ ਅਧਿਕ ਵਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਨੂੰ ਗਲੋਬਲ ਸਾਊਥ ਦੁਆਰਾ ਸਭ ਤੋਂ ਅਧਿਕ ਮਹਿਸੂਸ ਕੀਤਾ ਜਾ ਰਿਹਾ ਹੈ।
ਮਿੱਤਰੋ,
ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਭਾਰਤ ਇਸ ਸਭ ਤੋਂ ਮਹੱਤਵਪੂਰਨ ਖੇਤਰ ਦੇ ਲਈ ਕੀ ਕਰ ਰਿਹਾ ਹੈ। ਸਾਡੀ ਨੀਤੀ, ‘ਮੂਲ ਬਾਤਾਂ ਦੀ ਤਰਫ਼ ਵਾਪਸ’ (ਬੈਕ ਟੂ ਬੇਸਿਕਸ) ਅਤੇ ‘ਭਵਿੱਖ ਦੀ ਤਰਫ਼’ (ਮਾਰਚ ਟੂ ਫਿਊਚਰ) ਦਾ ਮਿਸ਼ਰਣ ਹੈ। ਅਸੀਂ ਕੁਦਰਤੀ ਖੇਤੀ ਦੇ ਨਾਲ-ਨਾਲ ਟੈਕਨੋਲੋਜੀ ਅਧਾਰਿਤ ਖੇਤੀ ਨੂੰ ਵੀ ਹੁਲਾਰਾ ਦੇ ਰਹੇ ਹਾਂ। ਪੂਰੇ ਭਾਰਤ ਵਿੱਚ ਕਿਸਾਨ ਹੁਣ ਪ੍ਰਾਕ੍ਰਿਤਿਕ (ਕੁਦਰਤੀ) ਖੇਤੀ ਨੂੰ ਅਪਣਾ ਰਹੇ ਹਨ। ਉਹ ਨਕਲੀ ਖਾਦਾਂ ਜਾਂ ਕੀਟਨਾਸ਼ਕਾਂ ਦਾ ਉਪਯੋਗ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਧਿਆਨ; ਧਰਤੀ ਮਾਤਾ ਦਾ ਕਾਇਆਕਲਪ ਕਰਨ, ਮਿੱਟੀ ਦੀ ਸਿਹਤ ਦੀ ਰੱਖਿਆ ਕਰਨ, ‘ਪ੍ਰਤੀ ਬੂੰਦ, ਅਧਿਕ ਫਸਲ’ ਪੈਦਾ ਕਰਨ ਅਤੇ ਜੈਵਿਕ ਖਾਦਾਂ ਅਤੇ ਕੀਟ ਪ੍ਰਬੰਧਨ ਸਮਾਧਾਨਾਂ ਨੂੰ ਹੁਲਾਰਾ ਦੇਣ ‘ਤੇ ਹੈ। ਨਾਲ ਹੀ, ਸਾਡੇ ਕਿਸਾਨ ਉਤਪਾਦਕਤਾ ਵਧਾਉਣ ਦੇ ਲਈ ਟੈਕਨੋਲੋਜੀ ਦਾ ਸਰਗਰਮੀ ਨਾਲ ਉਪਯੋਗ ਕਰ ਰਹੇ ਹਨ। ਉਹ ਆਪਣੇ ਖੇਤਾਂ ‘ਤੇ ਸੌਰ ਊਰਜਾ ਦਾ ਉਤਪਾਦਨ ਅਤੇ ਉਪਯੋਗ ਕਰ ਰਹੇ ਹਨ। ਉਹ ਫਸਲ ਚੋਣ ਦੇ ਲਈ ਭੂਮੀ ਸਿਹਤ (ਸੌਇਲ ਹੈਲਥ) ਕਾਰਡ ਦਾ ਉਪਯੋਗ ਕਰ ਰਹੇ ਹਨ ਅਤੇ ਪੋਸ਼ਕ ਤੱਤਾਂ ਦਾ ਛਿੜਕਾਅ ਕਰਨ ਅਤੇ ਫਸਲਾਂ ਦੀ ਨਿਗਰਾਨੀ ਕਰਨ ਦੇ ਲਈ ਡ੍ਰੋਨ ਦਾ ਉਪਯੋਗ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਇਹ 'ਮਿਸ਼ਰਿਤ ਦ੍ਰਿਸ਼ਟੀਕੋਣ' ਖੇਤੀਬਾੜੀ ਦੇ ਕਈ ਮੁੱਦਿਆਂ ਨੂੰ ਹੱਲ ਕਰਨ ਦਾ ਸਭ ਤੋਂ ਅੱਛਾ ਤਰੀਕਾ ਹੈ।
ਮਿੱਤਰੋ,
ਜਿਵੇਂ ਕਿ ਤੁਸੀਂ ਜਾਣਦੇ ਹੋ; ਸਾਲ 2023 ਨੂੰ ਅੰਤਰਰਾਸ਼ਟਰੀ ਮੋਟੇ ਅਨਾਜ ਵਰ੍ਹੇ (ਇੰਟਰਨੈਸ਼ਨਲ ਈਅਰ ਆਵ੍ ਮਿਲਟਸ) ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਤੁਸੀਂ ਹੈਦਰਾਬਾਦ ਵਿੱਚ ਆਪਣੀ ਭੋਜਨ ਦੀ ਥਾਲੀ ਵਿੱਚ ਮੋਟੇ ਅਨਾਜ ‘ਤੇ ਅਧਾਰਿਤ ਕਈ ਵਿਅੰਜਨਾਂ, ਜਾਂ ਸ਼੍ਰੀ ਅੰਨ, ਜਿਹਾ ਅਸੀਂ ਇਸ ਨੂੰ ਭਾਰਤ ਵਿੱਚ ਕਹਿੰਦੇ ਹਾਂ; ਦਾ ਪ੍ਰਤੀਬਿੰਬ ਪਾਵੋਗੇ(ਪ੍ਰਾਪਤ ਕਰੋਗੇ)। ਇਹ ਸੁਪਰਫੂਡ ਨਾ ਕੇਵਲ ਉਪਭੋਗ ਲਈ ਸਵਸਥਪ੍ਰਦ (ਗੁਣਕਾਰੀ) ਹਨ, ਬਲਕਿ ਘੱਟ ਪਾਣੀ ਦੇ ਉਪਯੋਗ, ਘੱਟ ਖਾਦ ਦੀ ਜ਼ਰੂਰਤ ਅਤੇ ਅਧਿਕ ਕੀਟ- ਪ੍ਰਤੀਰੋਧੀ ਹੋਣ ਦੇ ਕਾਰਨ ਇਹ ਸਾਡੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦ ਕਰਦੇ ਹਨ। ਨਿਸ਼ਚਿਤ ਤੌਰ 'ਤੇ, ਮੋਟੇ ਅਨਾਜ ਨਵੇਂ ਨਹੀਂ ਹਨ। ਇਨ੍ਹਾਂ ਦੀ ਖੇਤੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਲੇਕਿਨ ਬਜ਼ਾਰ ਅਤੇ ਬਜ਼ਾਰ ਦੇ ਤਰੀਕਿਆਂ ਨੇ ਸਾਡੀ ਪਸੰਦ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਅਸੀਂ ਪਰੰਪਰਾਗਤ ਰੂਪ ਨਾਲ ਉਗਾਈਆਂ ਜਾਣ ਵਾਲੀਆਂ ਖੁਰਾਕੀ ਫਸਲਾਂ ਦੇ ਮੁੱਲ ਨੂੰ ਭੁੱਲ ਗਏ ਹਾਂ। ਆਓ ਅਸੀਂ ਆਪਣੀ ਪਸੰਦ ਦੇ ਭੋਜਨ ਦੇ ਰੂਪ ਵਿੱਚ ਸ਼੍ਰੀ ਅੰਨ ਮੋਟੇ ਅਨਾਜ ਨੂੰ ਗ੍ਰਹਿਣ ਕਰੀਏ। ਆਪਣੀ ਪ੍ਰਤੀਬੱਧਤਾ ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਮੋਟੇ ਅਨਾਜ ਵਿੱਚ ਸਰਬਉੱਤਮ (ਬਿਹਤਰੀਨ) ਤੌਰ- ਤਰੀਕਿਆਂ, ਅਨੁਸੰਧਾਨ(ਖੋਜ) ਅਤੇ ਟੈਕਨੋਲੋਜੀਆਂ ਨੂੰ ਸਾਂਝਾ ਕਰਨ ਲਈ ਮੋਟੇ ਅਨਾਜ ਅਨੁਸੰਧਾਨ (ਖੋਜ) ਸੰਸਥਾਨ ਨੂੰ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰ ਰਿਹਾ ਹੈ ।
ਮਿੱਤਰੋ,
ਮੈਂ ਤੁਹਾਨੂੰ ਆਲਮੀ ਖੁਰਾਕ ਸੁਰੱਖਿਆ ਹਾਸਲ ਕਰਨ ਲਈ ਸਮੂਹਿਕ ਕਾਰਵਾਈ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੀ ਤਾਕੀਦ ਕਰਦਾ ਹਾਂ। ਸਾਨੂੰ ਸੀਮਾਂਤ ਕਿਸਾਨਾਂ ‘ਤੇ ਕੇਂਦ੍ਰਿਤ; ਟਿਕਾਊ ਅਤੇ ਸਮਾਵੇਸ਼ੀ ਖੁਰਾਕ ਪ੍ਰਣਾਲੀ ਤਿਆਰ ਕਰਨ ਦੇ ਤਰੀਕੇ ਖੋਜਣੇ ਚਾਹੀਦੇ ਹਨ। ਸਾਨੂੰ ਗਲੋਬਲ ਫਰਟੀਲਾਇਜ਼ਰ ਸਪਲਾਈ ਚੇਨਸ ਨੂੰ ਮਜ਼ਬੂਤ ਕਰਨ ਦੇ ਤਰੀਕੇ ਢੂੰਡਣੇ ਹੋਣਗੇ। ਨਾਲ ਹੀ ਬਿਹਤਰ ਭੂਮੀ ਸਿਹਤ, ਫਸਲ ਸਿਹਤ ਅਤੇ ਉਪਜ ਨਾਲ ਜੁੜੀਆਂ ਖੇਤੀਬਾੜੀ ਪੱਧਤੀਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਦੁਨੀਆ ਦੇ ਵਿਭਿੰਨ ਹਿੱਸਿਆਂ ਦੇ ਪਰੰਪਰਾਗਤ ਤੌਰ- ਤਰੀਕੇ ਸਾਨੂੰ ਦੁਬਾਰਾ ਪੋਸ਼ਿਤ ਹੋਣ ਵਾਲੀ ਖੇਤੀਬਾੜੀ ਦੇ ਵਿਕਲਪ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਸਾਨੂੰ ਆਪਣੇ ਕਿਸਾਨਾਂ ਨੂੰ ਇਨੋਵੇਸ਼ਨ ਅਤੇ ਡਿਜੀਟਲ ਟੈਕਨੋਲੋਜੀ ਦੇ ਨਾਲ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਗਲੋਬਲ ਸਾਊਥ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ , ਸਮਾਧਾਨ ਨੂੰ ਕਿਫਾਇਤੀ ਬਣਾਉਣਾ ਚਾਹੀਦਾ ਹੈ। ਖੇਤੀਬਾੜੀ ਅਤੇ ਭੋਜਨ ਦੀ ਬਰਬਾਦੀ ਨੂੰ ਘੱਟ ਕਰਨ ਅਤੇ ਰਹਿੰਦ-ਖੂਹੰਦ( ਵੇਸਟ) ਤੋਂ ਦੌਲਤ ਨਿਰਮਾਣ ਵਿੱਚ (in creating wealth from waste )ਨਿਵੇਸ਼ ਕਰਨ ਦੀ ਵੀ ਤਤਕਾਲ ਜ਼ਰੂਰਤ ਹੈ।
ਮਿੱਤਰੋ,
ਖੇਤੀਬਾੜੀ ਖੇਤਰ ਵਿੱਚ ਭਾਰਤ ਦੀਆਂ ਜੀ20 ਪ੍ਰਾਥਮਿਕਤਾਵਾਂ; 'ਇੱਕ ਪ੍ਰਿਥਵੀ' ਨੂੰ ਸਵਸਥ ਕਰਨ, 'ਇੱਕ ਪਰਿਵਾਰ' ਦੇ ਅੰਦਰ ਸਦਭਾਵ ਪੈਦਾ ਕਰਨ ਅਤੇ ਉੱਜਵਲ 'ਇੱਕ ਭਵਿੱਖ' ਲਈ ਆਸ਼ਾ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹਨ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਦੋ ਠੋਸ ਪਰਿਣਾਮਾਂ ‘ਤੇ ਕੰਮ ਕਰ ਰਹੇ ਹੋ। "ਖੁਰਾਕ ਸੁਰੱਖਿਆ ਅਤੇ ਪੋਸ਼ਣ ‘ਤੇ ਡੇੱਕਨ (ਦੱਕਨ) ਉੱਚ ਪੱਧਰੀ ਸਿਧਾਂਤ" ਅਤੇ ਮੋਟੇ ਅਨਾਜ ਤੇ ਹੋਰ ਅਨਾਜਾਂ ਲਈ “ਮਹਾਰਿਸ਼ੀ” ਪਹਿਲ।(The ''Deccan High level Principles on Food Security and Nutrition''; And, the ''MAHARISHI'' initiative for Millets and other grains.) ਇਨ੍ਹਾਂ ਦੋ ਪਹਿਲਾਂ ਦਾ ਸਮਰਥਨ; ਸਮਾਵੇਸ਼ੀ, ਟਿਕਾਊ ਅਤੇ ਰੈਜ਼ਿਲਿਐਂਟ ਐਗਰੀਕਲਚਰ ਖੇਤੀਬਾੜੀ ਦੇ ਸਮਰਥਨ ਦਾ ਬਿਆਨ ਹੈ। ਮੈਂ ਵਿਚਾਰ-ਵਟਾਂਦਰੇ ਵਿੱਚ ਆਪ ਸਭ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਧੰਨਵਾਦ ।