ਵਰਤਮਾਨ ਗਾਦੀਪਤੀ –ਪੂਜਯ ਕੰਚਨ ਮਾਂ ਵਿਵਸਥਾਪਕ –ਪੂਜਯ ਗਿਰੀਸ਼ ਆਪਾ ਪੋਸ਼ ਦੇ ਪਵਿੱਤਰ ਮਹੀਨੇ ਵਿੱਚ ਅੱਜ ਅਸੀਂ ਸਾਰੇ ਆਈ ਸੋਨਲ ਮਾਂ ਦੀ ਜਨਮ ਸ਼ਤਾਬਦੀ ਦੇ ਸਾਕਸ਼ੀ ਬਣ ਰਹੇ ਹਾਂ। ਇਹ ਆਈ ਸ਼੍ਰੀ ਸੋਨਲ ਮਾਂ ਦਾ ਅਸ਼ੀਰਵਾਦ ਹੈ ਕਿ ਮੈਨੂੰ ਇਸ ਪੁਨੀਤ ਆਯੋਜਨ ਨਾਲ ਜੁੜਨ ਦਾ ਸੁਭਾਗ ਮਿਲ ਰਿਹਾ ਹੈ। ਮੈਂ ਪੂਰੇ ਚਾਰਣ ਸਮਾਜ, ਸਾਰੇ ਵਿਵਸਥਾਪਕਾਂ ਦਾ, ਅਤੇ ਸੋਨਲ ਮਾਂ ਦੇ ਸਾਰੇ ਭਗਤਾਂ ਦਾ ਅਭਿਨੰਦਨ ਕਰਦਾ ਹਾਂ। ਮਢੜਾ ਧਾਮ, ਚਾਰਣ ਸਮਾਜ ਦੇ ਲਈ ਸ਼ਰਧਾ ਦਾ ਕੇਂਦਰ ਹੈ, ਸ਼ਕਤੀ ਦਾ ਕੇਂਦਰ ਹੈ, ਸੰਸਕਾਰ-ਪਰੰਪਰਾ ਦਾ ਕੇਂਦਰ ਹੈ। ਮੈਂ ਆਈ ਦੇ ਸ਼੍ਰੀ ਚਰਣਾਂ ਵਿੱਚ ਮੌਜੂਦਗੀ ਦਰਜ ਕਰਵਾਉਂਦਾ ਹਾਂ, ਉਨ੍ਹਾਂ ਨੂੰ ਪ੍ਰਮਾਣ ਕਰਦਾ ਹਾਂ।
ਮੇਰੇ ਪਰਿਵਾਰਜਨੋਂ,
ਜਨਮਸ਼ਤਾਬਦੀ ਦੇ ਇਸ ਤਿੰਨ ਦਿਨਾਂ ਮਹੋਤਸਵ ਦੇ ਦਰਮਿਆਨ ਆਈ ਸ਼੍ਰੀ ਸੋਨਲ ਮਾਂ ਦੀਆਂ ਯਾਦਾਂ ਸਾਡੇ ਨਾਲ ਹਨ। ਭਗਵਤੀ ਸਵਰੂਪ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ ਉਦਾਹਰਣ ਰਹੇ ਕਿ ਭਾਰਤ ਭੂਮੀ ਕਿਸੇ ਵੀ ਯੁੱਗ ਵਿੱਚ ਅਵਤਾਰੀ ਆਤਮਾਵਾਂ ਤੋਂ ਖਾਲੀ ਨਹੀਂ ਹੁੰਦੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਧਰਤੀ ਤਾਂ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੀ ਹੈ। ਕਿਤਨੇ ਹੀ ਸੰਤ ਅਤੇ ਮਹਾਨ ਆਤਮਾਵਾਂ ਨੇ ਇਸ ਖੇਤਰ ਵਿੱਚ ਪੂਰੀ ਮਾਨਵਤਾ ਦੇ ਲਈ ਆਪਣਾ ਪ੍ਰਕਾਸ਼ ਬਿਖੇਰਾ ਹੈ। ਪਵਿੱਤਰ ਗਿਰਨਾਰ ਤਾਂ ਸਾਕਸ਼ਾਤ ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦਾ ਸਥਾਨ ਰਿਹਾ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ ਸ਼੍ਰੀ ਸੋਨਲ ਮਾਂ ਆਧੁਨਿਕ ਯੁਗ ਦੇ ਲਈ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਉਨ੍ਹਾਂ ਦੀ ਆਧਿਅਤਮਿਕ ਊਰਜਾ, ਉਨ੍ਹਾਂ ਦੀਆਂ ਮਾਨਵੀ ਸਿੱਖਿਆਵਾਂ, ਉਨ੍ਹਾਂ ਦੀ ਤਪੱਸਿਆ, ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁਤ ਦੇਵੀ ਆਕਰਸ਼ਣ ਪੈਦਾ ਹੁੰਦਾ ਹੈ। ਉਸ ਦੀ ਅਨੁਭੂਤੀ ਅੱਜ ਵੀ ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਕੀਤੀ ਜਾ ਸਕਦੀ ਹੈ।
ਭਾਈਓ ਭੈਣੋਂ.
ਸੋਨਲ ਮਾਂ ਦਾ ਪੂਰਾ ਜੀਵਨ ਜਨਕਲਿਆਣ ਦੇ ਲਈ, ਦੇਸ਼ ਅਤੇ ਧਰਮ ਦੀ ਸੇਵਾ ਦੇ ਲਈ ਸਮਰਪਿਤ ਰਿਹਾ। ਉਨ੍ਹਾਂ ਨੇ ਭਗਤ ਬਾਪੂ, ਵਿਨੋਬਾ ਭਾਵੇ, ਰਵਿਸ਼ੰਕਰ ਮਹਾਰਾਜ, ਕਨਭਾਈ ਲਹੇਰੀ, ਕਲਿਆਣ ਸ਼ੇਠ ਜਿਹੇ ਮਹਾਨ ਲੋਕਾਂ ਦੇ ਨਾਲ ਕੰਮ ਕੀਤਾ। ਚਾਰਣ ਸਮਾਜ ਦੇ ਵਿਦਵਾਨਾਂ ਦੇ ਦਰਮਿਆਨ ਉਨ੍ਹਾਂ ਦਾ ਵਿਸ਼ੇਸ਼ ਸਥਾਨ ਹੋਇਆ ਕਰਦਾ ਸੀ। ਉਨ੍ਹਾਂ ਨੇ ਕਿਤਨੇ ਹੀ ਨੌਜਵਾਨਾਂ ਨੂੰ ਦਿਸ਼ਾ ਦਿਖਾ ਕੇ ਉਨ੍ਹਾਂ ਦਾ ਜੀਵਨ ਬਦਲਿਆ। ਉਨ੍ਹਾਂ ਨੇ ਸਮਾਜ ਵਿੱਚ ਸਿੱਖਿਆ ਦੇ ਪ੍ਰਸਾਰ ਦੇ ਲਈ ਅਦਭੁਤ ਕੰਮ ਕੀਤਾ। ਸੋਨਲ ਮਾਂ ਨੇ ਵਯਸਨ ਅਤੇ ਨਸ਼ੇ ਦੇ ਅੰਧਕਾਰ ਤੋਂ ਸਮਾਜ ਨੂੰ ਨਿਕਾਲ ਕੇ ਨਵੀਂ ਰੋਸ਼ਨੀ ਦਿੱਤੀ। ਸੋਨਲ ਮਾਂ, ਸਮਾਜ ਨੂੰ ਕਰੁਤੀਆਂ ਤੋਂ ਬਚਾਉਣ ਦੇ ਲਈ ਨਿਰੰਤਰ ਕੰਮ ਕਰਦੇ ਰਹੇ। ਕੱਛ ਦੇ ਵੋਵਾਰ ਪਿੰਡ ਤੋਂ ਉਨ੍ਹਾਂ ਨੇ ਬਹੁਤ ਵੱਡਾ ਪ੍ਰਤਿੱਗਿਆ ਅਭਿਯਾਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਮਿਹਨਤ ਕਰਕੇ ਆਤਮਨਿਰਭਰ ਬਣਨ ‘ਤੇ ਹਰ ਕਿਸੇ ਨੂੰ ਸਿੱਖਿਆ ਦਿੱਤੀ ਸੀ ਜ਼ੋਰ ਦਿੱਤਾ ਸੀ। ਪਸ਼ੁਧਨ ਦੇ ਪ੍ਰਤੀ ਵੀ ਉਨ੍ਹਾਂ ਦਾ ਉਤਨਾ ਹੀ ਬਲ ਸੀ। ਪਸ਼ੁਪਨ ਦੀ ਰੱਖਿਆ ਕਰਨਾ ‘ਤੇ ਉਹ ਹਰ ਖੇਤਰ ਵਿੱਚ ਹਰ ਸਮੇਂ ਤਾਕੀਦ ਕਰਦੇ ਸਨ।
ਸਾਥੀਓ,
ਆਧਿਅਤਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ ਹੀ ਸੋਨਲ ਮਾਂ ਦੇਸ਼ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਦੇ ਵੀ ਮਜ਼ਬੂਤ ਪ੍ਰਹਰੀ ਸਨ। ਭਾਰਤ ਵਿਭਾਜਨ ਦੇ ਸਮੇਂ ਜਦੋਂ ਜੂਨਾਗੜ੍ਹ ਨੂੰ ਤੋੜਨ ਦੀਆਂ ਸਾਜਿਸ਼ਾਂ ਚਲ ਰਹੀਆਂ ਸਨ, ਤਦ ਉਸ ਦੇ ਖਿਲਾਫ ਸੋਨਲ ਮਾਂ ਚੰਡੀ ਦੀ ਤਰ੍ਹਾਂ ਉਠ ਖੜ੍ਹੇ ਹੋਏ ਸਨ।
ਮੇਰੇ ਪਰਿਵਾਰਜਨੋਂ,
ਆਈ ਸ਼੍ਰੀ ਸੋਨਲ ਮਾਂ ਦੇਸ਼ ਦੇ ਲਈ, ਚਾਰਣ ਸਮਾਜ ਦੇ ਲਈ, ਮਾਤਾ ਸਰਸਵਤੀ ਦੇ ਸਾਰੇ ਉਪਾਸਕਾਂ ਦੇ ਲਈ ਮਹਾਨ ਯੋਗਦਾਨ ਦੇ ਮਹਾਨ ਪ੍ਰਤੀਕ ਹਨ। ਇਸ ਸਮਾਜ ਨੂੰ ਸਾਡੇ ਸ਼ਾਸਤਰਾਂ ਵਿੱਚ ਵੀ ਵਿਸ਼ੇਸ਼ ਸਥਾਨ ਅਤੇ ਸਨਮਾਨ ਦਿੱਤਾ ਗਿਆ ਹੈ। ਭਗਵਾਨ ਪੁਰਾਣ ਜਿਹੇ ਗ੍ਰੰਥਾਂ ਵਿੱਚ ਚਾਰਣ ਸਮਾਜ ਨੂੰ ਸਿੱਧੇ ਸ਼੍ਰੀਹਰਿ ਦੀ ਸੰਤਾਨ ਕਿਹਾ ਗਿਆ ਹੈ। ਇਸ ਸਮਾਜ ‘ਤੇ ਮਾਂ ਸਰਸਵਤੀ ਦਾ ਵਿਸ਼ੇਸ਼ ਅਸ਼ੀਰਵਾਦ ਵੀ ਰਿਹਾ ਹੈ। ਇਸ ਲਈ, ਇਸ ਸਮਾਜ ਵਿੱਚ ਇੱਕ ਤੋਂ ਇੱਕ ਵਿਦਵਾਨਾਂ ਨੇ ਪਰੰਪਰਾ ਅਵਿਰਤ ਚਲਦੀ ਰਹੀ ਹੈ।
ਪੂਜਯ ਠਾਰਣ ਬਾਪੂ, ਪੂਜਯ ਈਸਰ ਦਾਸ ਜੀ, ਪਿੰਗਲਸ਼ੀ ਬਾਪੂ, ਪੂਜਯ ਕਾਗ ਬਾਪੂ, ਮੇਰੂਭਾ ਬਾਪੂ, ਸ਼ੰਕਰਦਾਨ ਬਾਪੂ, ਸ਼ੰਭੁਦਾਨ ਜੀ, ਭਜਨੀਕ ਨਾਰਣਸੁਵਾਮੀ, ਹੇਮੁਭਾਈ ਗਢਵੀ, ਪਦਮਸ਼੍ਰੀ ਕਵੀ ਦਾਦ ਅਤੇ ਪਦਮਸ਼੍ਰੀ ਭੀਖੁਦਾਨ ਗਢਵੀ ਅਜਿਹੇ ਕਿਤਨੇ ਹੀ ਵਿਅਕਤੀਤਵ ਚਾਰਣ ਸਮਾਜ ਦੇ ਵਿਚਾਰਾਂ ਨੂੰ ਸਮ੍ਰਿੱਧ ਕਰਦੇ ਰਹੇ ਹਨ। ਵਿਸ਼ਾਲ ਚਾਰਣ ਸਾਹਿਤ ਅੱਜ ਵੀ ਇਸ ਮਹਾਨ ਪਰੰਪਰਾ ਦਾ ਪ੍ਰਮਾਣ ਹੈ। ਦੇਸ਼ਭਗਤੀ ਦੇ ਗੀਤ ਹੋਣ, ਜਾਂ ਅਧਿਆਤਮਿਕ ਉਪਦੇਸ਼ ਹੋਣ, ਚਾਰਣ ਸਾਹਿਤ ਨੇ ਸਦੀਆਂ ਤੋਂ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ਼੍ਰੀ ਸੋਨਲ ਮਾਂ ਦੀ ਓਜਸਵੀ ਵਾਣੀ ਖੁਦ ਇਸ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ। ਉਨ੍ਹਾਂ ਨੂੰ ਪਰੰਪਰਾਗਤ ਵਿਧੀ ਨਾਲ ਕਦੇ ਸਿੱਖਿਆ ਨਹੀਂ ਮਿਲੀ।
ਲੇਕਿਨ, ਸੰਸਕ੍ਰਿਤ ਭਾਸ਼ਾ ਉਸ ‘ਤੇ ਵੀ ਉਨ੍ਹਾਂ ਦੀ ਅਦਭੁਤ ਪਕੜ ਸੀ। ਸ਼ਾਸਤਰਾਂ ਦਾ ਉਨ੍ਹਾਂ ਨੂੰ ਗਹਿਰਾਈ ਨਾਲ ਗਿਆਨ ਪ੍ਰਾਪਤ ਸੀ। ਉਨ੍ਹਾਂ ਦੇ ਮੁੱਖ ਤੋਂ ਜਿਸ ਨੇ ਵੀ ਰਾਮਾਇਣ ਦੀ ਮਧੁਰ ਕਥਾ ਸੁਣੀ, ਉਹ ਕਦੇ ਨਹੀਂ ਭੁੱਲ ਪਾਇਆ। ਅਸੀਂ ਸਾਰੇ ਕਲਪਨਾ ਕਰ ਸਕਦੇ ਹਾਂ ਕਿ ਅੱਜ ਜਦੋਂ ਅਯੁੱਧਿਆ ਵਿੱਚ 22 ਜਨਵਰੀ ਨੂੰ ਸ਼੍ਰੀਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ, ਤਾਂ ਸ਼੍ਰੀ ਸੋਨਲ ਮਾਂ ਕਿਤਨੇ ਪ੍ਰਸ਼ੰਨ ਹੋਣਗੇ। ਅੱਜ ਇਸ ਅਵਸਰ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ, 22 ਜਨਵਰੀ ਨੂੰ ਹਰ ਘਰ ਵਿੱਚ ਸ਼੍ਰੀਰਾਮ ਜਯੋਤੀ ਪ੍ਰਜਵਲਿਤ ਕਰਨ ਦੀ ਤਾਕੀਦ ਵੀ ਕਰਾਂਗਾ। ਕੱਲ੍ਹ ਤੋਂ ਹੀ ਅਸੀਂ ਆਪਣੇ ਮੰਦਿਰਾਂ ਵਿੱਚ ਸਵੱਛਤਾ ਦੇ ਲਈ ਵਿਸ਼ੇਸ਼ ਅਭਿਯਾਨ ਵੀ ਸ਼ੁਰੂ ਕੀਤਾ ਹੈ। ਇਸ ਦਿਸ਼ਾ ਵਿੱਚ ਵੀ ਅਸੀਂ ਮਿਲ ਕੇ ਕੰਮ ਕਰਨਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੇ ਅਜਿਹੇ ਪ੍ਰਯਾਸਾਂ ਨਾਲ ਸ਼੍ਰੀ ਸੋਨਲ ਮਾਂ ਦੀ ਖੁਸ਼ੀ ਅਨੇਕ ਗੁਣਾ ਵਧ ਜਾਵੇਗੀ।
ਸਾਥੀਓ,
ਅੱਜ ਜਦੋਂ ਭਾਰਤ ਵਿਕਸਿਤ ਹੋਣ ਦੇ ਲਕਸ਼ ‘ਤੇ, ਆਤਮਨਿਰਭਰ ਹੋਣ ਦੇ ਲਕਸ਼ ‘ਤੇ ਕੰਮ ਕਰ ਰਿਹਾ ਹੈ, ਤਾਂ ਆਈ ਸ਼੍ਰੀ ਸੋਨਲ ਮਾਂ ਦੀ ਪ੍ਰੇਰਣਾ, ਸਾਨੂੰ ਨਵੀਂ ਊਰਜਾ ਦਿੰਦੀ ਹੈ। ਇਨ੍ਹਾਂ ਲਕਸ਼ਾਂ ਦੀ ਪ੍ਰਗਤੀ ਵਿੱਚ ਚਾਰਣ ਸਮਾਜ ਦੀ ਵੀ ਵੱਡੀ ਭੂਮਿਕਾ ਹੈ। ਸੋਨਲ ਮਾਂ ਦੇ ਦਿੱਤੇ ਗਏ 51 ਆਦੇਸ਼, ਚਾਰਣ ਸਮਾਜ ਦੇ ਲਈ ਦਿਸ਼ਾ ਦਰਸ਼ਕ ਅਤੇ ਪਥ ਦਰਸ਼ਕ ਹਨ। ਚਾਰਣ ਸਮਾਜ ਨੂੰ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਜਾਗ੍ਰਤੀ ਲਿਆਉਣ ਦਾ ਕੰਮ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਸਮਾਜਿਕ ਸਮਰਸਤਾ ਨੂੰ ਮਜ਼ਬੂਤ ਕਰਨ ਦੇ ਲਈ ਮਢੜਾ ਥਾਮ ਵਿੱਚ ਟਿਕਾਊ ਸਦਾਵਰਤ ਦਾ ਯੱਗ ਵੀ ਚੱਲ ਰਿਹਾ ਹੈ। ਮੈਂ ਇਸ ਪ੍ਰਯਾਸ ਦੀ ਵੀ ਸਰਾਹਨਾ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਅੱਗੇ ਵੀ ਮਢੜਾ ਥਾਮ ਰਾਸ਼ਟਰ ਨਿਰਮਾਣ ਦੇ ਅਜਿਹੇ ਅਣਗਿਣਤ ਅਨੁਸ਼ਠਾਨਾਂ ਨੂੰ ਗਤੀ ਦਿੰਦਾ ਰਹੇਗਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਸੋਨਲ ਮਾਂ ਦੀ ਜਨਮ ਸ਼ਤਾਬਦੀ ਮਹੋਤਸਵ ਦੀ ਬਹੁਤ-ਬਹੁਤ ਵਧਾਈ।
ਇਸੇ ਦੇ ਨਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ!