Quoteਜਹਾਨ-ਏ-ਖੁਸਰੋ ਦੇ ਇਸ ਆਯੋਜਨ ਵਿੱਚ ਇੱਕ ਅਨੋਖੀ ਖੁਸ਼ਬੂ ਹੈ, ਇਹ ਖੁਸ਼ਬੂ ਹਿੰਦੁਸਤਾਨ ਦੀ ਮਿੱਟੀ ਦੀ ਹੈ, ਉਹ ਹਿੰਦੁਸਤਾਨ, ਜਿਸ ਦੀ ਤੁਲਨਾ ਹਜ਼ਰਤ ਅਮੀਰ ਖੁਸਰੋ ਨੇ ਜੰਨਤ ਨਾਲ ਕੀਤੀ ਸੀ: ਪ੍ਰਧਾਨ ਮੰਤਰੀ
Quoteਭਾਰਤ ਵਿੱਚ ਸੂਫੀ ਪਰੰਪਰਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ: ਪ੍ਰਧਾਨ ਮੰਤਰੀ
Quoteਕਿਸੇ ਵੀ ਦੇਸ਼ ਦੀ ਸੱਭਿਅਤਾ ਅਤੇ ਤਹਜ਼ੀਬ ਨੂੰ ਸੁਰ ਉਸ ਦੇ ਸੰਗੀਤ ਅਤੇ ਗੀਤਾਂ ਤੋਂ ਮਿਲਦੇ ਹਨ: ਪ੍ਰਧਾਨ ਮੰਤਰੀ
Quoteਹਜ਼ਰਤ ਖੁਸਰੋ ਨੇ ਭਾਰਤ ਨੂੰ ਉਸ ਦੌਰ ਦੀ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਤੋਂ ਮਹਾਨ ਦੱਸਿਆ, ਉਹ ਸੰਸਕ੍ਰਿਤੀ ਨੂੰ ਦੁਨੀਆ ਦੀ ਸਰਬਸ਼੍ਰੇਸ਼ਠ ਭਾਸ਼ਾ ਮੰਨਦੇ ਸਨ: ਪ੍ਰਧਾਨ ਮੰਤਰੀ
Quoteਹਜ਼ਰਤ ਖੁਸਰੋ ਭਾਰਤ ਦੀਆਂ ਮਹਾਨ ਗਿਆਨੀਆਂ ਨੂੰ ਵੱਡੇ-ਵੱਡੇ ਵਿਦਵਾਨਾਂ ਤੋਂ ਵੀ ਮਹਾਨ ਮੰਨਦੇ ਸਨ: ਪ੍ਰਧਾਨ ਮੰਤਰੀ

ਪ੍ਰੋਗਰਾਮ ਵਿੱਚ ਉਪਸਥਿਤ ਡਾ. ਕਰਨ ਸਿੰਘ ਜੀ, ਮੁਜ਼ੱਫਰ ਅਲੀ ਜੀ, ਮੀਰਾ ਅਲੀ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

 

सकल बन फूल रही सरसों, सकल बन फूल रही सरसों,

अम्बवा फूटे टेसू फूले, कोयल बोले डार-डार... 

ਅੱਜ ਜਹਾਨ-ਏ-ਖੁਸਰੋ ਵਿੱਚ ਆ ਕੇ ਮਨ ਦਾ ਖੁਸ਼ ਹੋਣਾ ਬਹੁਤ ਸੁਭਾਵਿਕ ਹੈ। ਹਜ਼ਰਤ ਅਮੀਰ ਖੁਸਰੋ ਜਿਸ ਬਸੰਤ ਦੇ ਦੀਵਾਨੇ ਸਨ, ਉਹ ਬਸੰਤ ਅੱਜ ਇੱਥੇ ਦਿੱਲੀ ਵਿੱਚ ਮੌਸਮ ਹੈ ਹੀ ਨਹੀਂ, ਸਗੋਂ ਜਹਾਨ-ਏ-ਖੁਸਰੋ ਦੀ ਇਸ ਆਬੋਹਵਾ (ਦੇ ਇਸ ਮਾਹੌਲ) ਵਿੱਚ ਵੀ ਘੁਲਿਆ ਹੋਇਆ ਹੈ। ਹਜ਼ਰਤ ਖੁਸਰੋ ਦੇ ਸ਼ਬਦਾਂ ਵਿੱਚ ਕਹੀਏ ਤਾਂ-

ਇੱਥੋਂ ਦਾ ਮਾਹੌਲ ਸੱਚਮੁੱਚ ਕੁਝ ਅਜਿਹਾ ਹੀ ਹੈ। ਇੱਥੇ ਮਹਫਿਲ ਵਿੱਚ ਆਉਣ ਤੋਂ ਪਹਿਲਾਂ, ਹੁਣੇ ਮੈਨੂੰ ਤਹ (ਤੈਹ) ਬਜ਼ਾਰ ਘੁੰਮਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ, ਮੈਂ ਬਾਗ-ਏ-ਫਿਰਦੌਸ ਵਿੱਚ ਕੁਝ ਸਾਥੀਆਂ ਨਾਲ ਵੀ ਦੁਆ-ਸਲਾਮ ਹੋਈ। ਹੁਣੇ ਨਜ਼ਰ-ਏ-ਕ੍ਰਿਸ਼ਣਾ ਅਤੇ ਜੋ ਵੱਖ-ਵੱਖ ਆਯੋਜਨ ਹੋਏ, ਅਸੁਵਿਧਾ ਦੇ ਦਰਮਿਆਨ ਕਲਾਕਾਰ ਲਈ ਮਾਇਕ ਦੀ ਆਪਣੀ ਇੱਕ ਆਪਣੀ ਤਾਕਤ ਹੁੰਦੀ ਹੈ, ਪਰੰਤੂ ਇਸ ਤੋਂ ਬਾਅਦ ਵੀ ਕੁਦਰਤ ਦੇ ਸਹਾਰੇ ਉਨ੍ਹਾਂ ਨੇ ਜੋ ਕੁਝ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਨ੍ਹਾਂ ਨੂੰ ਵੀ ਥੋੜ੍ਹੀ ਨਿਰਾਸ਼ਾ ਹੋਈ ਹੋਵੇਗੀ। ਜਿਹੜੇ ਲੋਕ ਇਸ ਆਨੰਦ ਦਾ ਅਨੁਭਵ ਕਰਨ ਲਈ ਆਏ ਸਨ, ਉਨ੍ਹਾਂ ਨੂੰ ਵੀ ਸ਼ਾਇਦ ਨਿਰਾਸ਼ਾ ਹੋਈ ਹੋਵੇਗੀ। ਪਰੰਤੂ ਕਦੇ-ਕਦੇ ਅਜਿਹੇ ਮੌਕੇ ਵੀ ਜੀਵਨ ਵਿੱਚ ਬਹੁਤ ਕੁਝ ਸਬਕ ਦੇ ਕੇ ਜਾਂਦੇ ਹਨ। ਮੈਂ ਮੰਨਦਾ ਹਾਂ ਕਿ ਅੱਜ ਦਾ ਮੌਕਾ ਸਾਨੂੰ ਸਬਕ ਦੇ ਕੇ ਜਾਏਗਾ।

ਸਾਥੀਓ, 

ਅਜਿਹੇ ਮੌਕੇ ਦੇਸ਼ ਦੀ ਕਲਾ ਅਤੇ ਸੱਭਿਆਚਾਰ ਲਈ ਜ਼ਰੂਰੀ ਹੁੰਦੇ ਹੀ ਹਨ, ਇਨ੍ਹਾਂ ਵਿੱਚ ਇੱਕ ਸਕੂਨ ਵੀ ਮਿਲਦਾ ਹੈ। ਜਹਾਨ-ਏ-ਖੁਸਰੋ ਦਾ ਇਹ ਸਿਲਸਿਲਾ ਆਪਣੇ 25 ਵਰ੍ਹੇ ਵੀ ਪੂਰੇ ਕਰ ਰਿਹਾ ਹੈ। ਇਨ੍ਹਾਂ 25 ਵਰ੍ਹਿਆਂ ਵਿੱਚ ਇਸ ਆਯੋਜਨ ਦਾ ਲੋਕਾਂ ਦੇ ਮਨਾਂ ਵਿੱਚ ਜਗ੍ਹਾ ਬਣਾ ਲੈਣਾ, ਆਪਣੇ ਆਪ ਵਿੱਚ ਇਸ ਦੀ ਸਭ ਤੋਂ ਵੱਡੀ ਸਫ਼ਲਤਾ ਹੈ। ਮੈਂ ਡਾ. ਕਰਨ ਸਿੰਘ ਜੀ, ਮਿੱਤਰ ਮੁਜ਼ੱਫਰ ਅਲੀ ਜੀ, ਭੈਣ ਮੀਰਾ ਅਲੀ ਜੀ ਅਤੇ ਹੋਰ ਸਹਿਯੋਗੀਆਂ ਨੂੰ ਇਸ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜਹਾਨ-ਏ-ਖੁਸਰੋ ਦਾ ਇਹ ਗੁਲਦਸਤਾ ਇਸੇ ਤਰ੍ਹਾਂ ਖਿੜਦਾ ਰਹੇ, ਮੈਂ ਇਸ ਦੇ ਲਈ ਰੂਮੀ ਫਾਊਂਡੇਸ਼ਨ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਰਮਜ਼ਾਨ ਦਾ ਮੁਬਾਰਕ ਮਹੀਨਾ ਵੀ ਸ਼ੁਰੂ ਹੋਣ ਵਾਲਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਂ ਦਿੰਦਾ ਹਾਂ। ਅੱਜ ਮੈਂ ਸੁੰਦਰ ਨਰਸਰੀ ਵਿੱਚ ਆਇਆ ਹਾਂ, ਤਾਂ His Highness ਪ੍ਰਿੰਸ ਕਰੀਮ ਆਗਾ ਖਾਨ ਦੀ ਵੀ ਯਾਦ ਆਉਣਾ ਸੁਭਾਵਿਕ ਹੈ। ਸੁੰਦਰ ਨਰਸਰੀ ਨੂੰ ਸਜਾਉਣ ਵਿੱਚ ਉਨ੍ਹਾਂ ਦਾ ਜੋ ਯੋਗਦਾਨ ਹੈ, ਉਹ ਲੱਖਾਂ ਕਲਾ ਪ੍ਰੇਮੀਆਂ ਲਈ ਵਰਦਾਨ ਬਣ ਗਿਆ ਹੈ।

 

|
|

ਸਾਥੀਓ,

ਗੁਜਰਾਤ ਵਿੱਚ ਸੂਫ਼ੀ ਪਰੰਪਰਾ ਦਾ ਇੱਕ ਵੱਡਾ ਸੈਂਟਰ ਸਰਖੇਜ ਰੋਜ਼ਾ ਰਿਹਾ ਹੈ। ਸਮੇਂ ਦੇ ਬੀਤਣ ਨਾਲ, ਇੱਕ ਸਮੇਂ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਦੋਂ ਮੈਂ ਮੁੱਖ ਮੰਤਰੀ ਸੀ, ਤਾਂ ਇਸ ਦੀ ਬਹਾਲੀ 'ਤੇ ਬਹੁਤ ਕੰਮ ਕਰਵਾਇਆ ਗਿਆ ਸੀ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਇੱਕ ਜ਼ਮਾਨਾ ਸੀ ਜਦੋਂ ਸਰਖੇਜ ਰੋਜ਼ਾ ਵਿੱਚ ਬਹੁਤ ਧੂਮਧਾਮ ਨਾਲ ਕ੍ਰਿਸ਼ਣ ਉਤਸਵ ਮਨਾਇਆ ਜਾਂਦਾ ਸੀ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਾਇਆ ਜਾਂਦਾ ਸੀ ਅਤੇ ਅੱਜ ਵੀ ਇੱਥੇ ਕ੍ਰਿਸ਼ਣ ਭਗਤੀ ਦੇ ਅਸੀਂ ਸਾਰੇ ਰੰਗੇ ਗਏ ਸੀ। ਮੈਂ ਸਰਖੇਜ ਰੋਜ਼ਾ ਵਿਖੇ ਹੋਣ ਵਾਲੇ ਸਲਾਨਾ ਸੂਫੀ ਸੰਗੀਤ ਪ੍ਰੋਗਰਾਮ ਵਿੱਚ ਸ਼ਿਰਕਤ ਵੀ ਔਸਤਨ ਕਿਆ ਕਰਦਾ ਸੀ। ਸੂਫ਼ੀ ਸੰਗੀਤ ਇੱਕ ਸਾਂਝੀ ਵਿਰਾਸਤ ਹੈ, ਜਿਸ ਨੂੰ ਅਸੀਂ ਸਾਰੇ ਮਿਲ ਕੇ ਜੀਅ ਰਹੇ ਹਾਂ। ਅਸੀਂ ਸਾਰੇ ਇਸ ਤਰ੍ਹਾਂ ਹੀ ਵੱਡੇ ਹੋਏ ਹਾਂ। ਹੁਣ ਇੱਥੇ ਨਜ਼ਰ-ਏ- ਕ੍ਰਿਸ਼ਣਾ ਦੀ ਜੋ ਪੇਸ਼ਕਾਰੀ ਹੋਈ, ਉਸ ਵਿੱਚ ਵੀ ਸਾਡੀ ਸਾਂਝੀ ਵਿਰਾਸਤ ਦੀ ਝਲਕ ਦਿਖਾਈ ਦਿੰਦੀ ਹੈ।

ਸਾਥੀਓ,

ਜਹਾਨ-ਏ-ਖੁਸਰੋ ਦੇ ਇਸ ਸਮਾਗਮ ਵਿੱਚ ਇੱਕ ਵੱਖਰੀ ਖੁਸ਼ਬੂ ਹੈ। ਇਹ ਖੁਸ਼ਬੂ ਹਿੰਦੁਸਤਾਨ ਦੀ ਮਿੱਟੀ ਦੀ ਹੈ। ਉਹ ਹਿੰਦੁਸਤਾਨ ਜਿਸ ਦੀ ਤੁਲਨਾ ਹਜ਼ਰਤ ਅਮੀਰ ਖੁਸਰੋ ਨੇ ਸਵਰਗ ਨਾਲ ਕੀਤੀ ਸੀ। ਸਾਡਾ ਹਿੰਦੁਸਤਾਨ ਸਵਰਗ ਦਾ ਉਹ ਬਾਗ਼ ਹੈ, ਜਿੱਥੇ ਸੱਭਿਅਤਾ ਦਾ ਹਰ ਰੰਗ ਪ੍ਰਫੁੱਲਤ ਹੈ। ਇੱਥੋਂ ਦੀ ਮਿੱਟੀ ਦੀ ਪ੍ਰਕਿਰਤੀ ਵਿੱਚ ਹੀ ਕੁਝ ਖਾਸ ਹੈ। ਸ਼ਾਇਦ ਇਸੇ ਲਈ ਜਦੋਂ ਸੂਫ਼ੀ ਪਰੰਪਰਾ ਹਿੰਦੁਸਤਾਨ ਵਿੱਚ ਆਈ, ਤਾਂ ਉਸ ਨੂੰ ਵੀ ਲਗਿਆ ਜਿਵੇਂ ਇਹ ਆਪਣੀ ਹੀ ਜ਼ਮੀਨ ਨਾਲ ਜੁੜ ਗਈ ਹੋਵੇ। ਇੱਥੇ ਬਾਬਾ ਫਰੀਦ ਦੀਆਂ ਰੂਹਾਨੀ ਗੱਲਾਂ ਨੇ ਦਿਲਾਂ ਨੂੰ ਸਕੂਨ ਦਿੱਤਾ। ਹਜ਼ਰਤ ਨਿਜ਼ਾਮੁਦੀਨ ਦੀਆਂ ਮਹਫਿਲਾਂ ਨੇ ਪਿਆਰ ਦੇ ਦੀਵੇ ਜਗਾਏ। ਹਜ਼ਰਤ ਅਮੀਰ ਖੁਸਰੋ ਦੇ ਸ਼ਬਦਾਂ ਨੇ ਨਵੇਂ ਮੋਤੀ ਪਿਰੋਏ ਅਤੇ ਜੋ ਨਤੀਜਾ ਨਿਕਲਿਆ, ਉਹ ਹਜ਼ਰਤ ਖੁਸਰੋ ਦੀਆਂ ਇਨ੍ਹਾਂ ਮਸ਼ਹੂਰ ਲਾਈਨਾਂ ਵਿੱਚ ਪ੍ਰਗਟ ਹੋਇਆ।

बन के पंछी भए बावरे, बन के पंछी भए बावरे,

ऐसी बीन बजाई सँवारे, तार तार की तान निराली, 

झूम रही सब वन की डारी।

ਭਾਰਤ ਵਿੱਚ ਸੂਫ਼ੀ ਪਰੰਪਰਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਸੂਫ਼ੀ ਸੰਤਾਂ ਨੇ ਖੁਦ ਨੂੰ ਸਿਰਫ਼ ਮਸਜਿਦਾਂ ਜਾਂ ਖਾਨਕਾਹਾਂ ਤੱਕ ਸੀਮਤ ਨਹੀਂ ਰੱਖਿਆ, ਉਨ੍ਹਾਂ ਨੇ ਪਵਿੱਤਰ ਕੁਰਾਨ ਦੇ ਅੱਖਰ ਪੜ੍ਹੇ,ਤਾਂ ਵੇਦਾਂ ਦੇ ਪਾਠ ਵੀ ਸੁਣੇ। ਉਨ੍ਹਾਂ ਨੇ ਅਜ਼ਾਨ ਦੀ ਆਵਾਜ਼ ਵਿੱਚ ਭਗਤੀ ਗੀਤਾਂ ਦੀ ਮਿਠਾਸ ਜੋੜੀ ਅਤੇ ਇਸ ਲਈ ਉਪਨਿਸ਼ਦ ਜਿਸ ਨੂੰ ਸੰਸਕ੍ਰਿਤ ਵਿੱਚ एकं सत् विप्रा बहुधा वदन्ति ਕਹਿੰਦੇ ਸਨ, ਹਜ਼ਰਤ ਨਿਜ਼ਾਮੁਦੀਨ ਔਲੀਆ ਨੇ ਉਹੀ ਗੱਲ हर कौम रास्त राहे, दीने व किब्‍ला गाहे ਵਰਗੇ ਸੂਫੀ ਗੀਤ ਗਾ ਕੇ ਕਹੀ। ਵੱਖ-ਵੱਖ ਭਾਸ਼ਾ, ਸ਼ੈਲੀ ਅਤੇ ਸ਼ਬਦ ਪਰ ਸੁਨੇਹਾ ਇੱਕੋ, ਮੈਨੂੰ ਖੁਸ਼ੀ ਹੈ ਕਿ ਅੱਜ ਜਹਾਨ-ਏ-ਖੁਸਰੋ ਉਸੇ ਪਰੰਪਰਾ ਦੀ ਇੱਕ ਆਧੁਨਿਕ ਪਹਿਚਾਣ ਬਣ ਗਿਆ ਹੈ।

 

|

ਸਾਥੀਓ, 

ਕਿਸੇ ਵੀ ਦੇਸ਼ ਦੀ ਸੱਭਿਅਤਾ, ਉਸ ਦੇ ਸੱਭਿਆਚਾਰ ਨੂੰ ਸੁਰ, ਉਸ ਦੇ ਗੀਤਾਂ ਅਤੇ ਸੰਗੀਤ ਤੋਂ ਮਿਲਦੇ ਹਨ। ਉਸ ਦਾ ਪ੍ਰਗਟਾਵਾ ਕਲਾ ਰਾਹੀਂ ਹੁੰਦਾ ਹੈ। ਹਜ਼ਰਤ ਖੁਸਰੋ ਕਹਿੰਦੇ ਸਨ ਭਾਰਤ ਦੇ ਇਸ ਸੰਗੀਤ ਵਿੱਚ ਇੱਕ ਸੰਮੋਹਨ ਹੈ, ਇੱਕ ਅਜਿਹਾ ਸੰਮੋਹਨ ਕਿ ਜੰਗਲ ਵਿੱਚ ਹਿਰਨ ਆਪਣੀ ਜਾਨ ਦਾ ਡਰ ਭੁੱਲ ਕੇ ਸਥਿਰ ਹੋ ਜਾਂਦੇ ਹਨ। ਭਾਰਤੀ ਸੰਗੀਤ ਦੇ ਇਸ ਸਮੁੰਦਰ ਵਿੱਚ ਸੂਫੀ ਸੰਗੀਤ ਇੱਕ ਵੱਖਰੇ ਰੂਪ ਵਿੱਚ ਆ ਕੇ ਮਿਲਿਆ ਸੀ ਅਤੇ ਇਹ ਸਮੁੰਦਰ ਦੀ ਸੁੰਦਰ ਲਹਿਰ ਬਣ ਗਿਆ। ਜਦੋਂ ਸੂਫ਼ੀ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੀਆਂ ਉਹ ਪ੍ਰਾਚੀਨ ਧਾਰਾਵਾਂ ਇੱਕ ਦੂਜੇ ਨਾਲ ਜੁੜੀਆਂ, ਤਾਂ ਸਾਨੂੰ ਪ੍ਰੇਮ ਅਤੇ ਭਗਤੀ ਦੀ ਨਵੀਂ ਆਵਾਜ਼ ਸੁਣਨ ਨੂੰ ਮਿਲੀ। ਇਹੀ ਸਾਨੂੰ ਹਜ਼ਰਤ ਖੁਸਰੋ ਦੀ ਕੱਵਾਲੀ ਵਿੱਚ ਮਿਲੀ। ਇੱਥੇ ਹੀ ਸਾਨੂੰ ਬਾਬਾ ਫਰੀਦ ਦੇ ਦੋਹੇ ਮਿਲੇ। ਬੁੱਲ੍ਹੇ ਸ਼ਾਹ ਦੇ ਸੁਰ ਮਿਲੇ, ਮੀਰ ਦੇ ਗੀਤ ਮਿਲੇ, ਇੱਥੇ ਸਾਨੂੰ ਕਬੀਰ ਵੀ ਮਿਲੇ, ਰਹੀਮ ਵੀ ਮਿਲੇ ਅਤੇ ਰਸਖਾਨ ਵੀ ਮਿਲੇ। ਇਨ੍ਹਾਂ ਸਾਧੂਆਂ ਅਤੇ ਸੰਤਾਂ ਨੇ ਭਗਤੀ ਨੂੰ ਇੱਕ ਨਵਾਂ ਆਯਾਮ ਦਿੱਤਾ। ਤੁਸੀਂ ਭਾਵੇਂ ਸੂਰਦਾਸ ਪੜ੍ਹੋ ਜਾਂ ਰਹੀਮ ਅਤੇ ਰਸਖਾਨ ਪੜ੍ਹੋ ਜਾਂ ਫਿਰ ਤੁਸੀਂ ਅੱਖਾਂ ਬੰਦ ਕਰਕੇ ਹਜ਼ਰਤ ਖੁਸਰੋ ਨੂੰ ਸੁਣੋ, ਜਦੋਂ ਤੁਸੀਂ ਡੂੰਘਾਈ ਨਾਲ ਉਤਰਦੇ ਹੋ, ਤਾਂ ਤੁਸੀਂ ਉਸੇ ਸਥਾਨ 'ਤੇ ਪਹੁੰਚਦੇ ਹੋ, ਇਹ ਸਥਾਨ ਅਧਿਆਤਮਿਕ ਪ੍ਰੇਮ ਦੀ ਉਹ ਉਚਾਈ ਜਿੱਥੇ ਮਨੁੱਖੀ ਪਾਬੰਦੀਆਂ ਟੁੱਟ ਜਾਂਦੀਆਂ ਹਨ ਅਤੇ ਮਨੁੱਖ ਅਤੇ ਪ੍ਰਮਾਤਮਾ ਦਾ ਮਿਲਨ ਮਹਿਸੂਸ ਹੁੰਦਾ ਹੈ। ਤੁਸੀਂ ਦੇਖੋ, ਸਾਡੇ ਰਸਖਾਨ  ਮੁਸਲਮਾਨ ਸੀ, ਪਰ ਉਹ ਹਰੀ ਦੇ ਭਗਤ ਸੀ। ਰਸਖਾਨ ਵੀ ਕਹਿੰਦੇ ਹਨ - प्रेम हरी को रूप है, त्यों हरि प्रेम स्वरूप। एक होई द्वै यों लसैं, ज्यौं सूरज अरु धूप॥ ਯਾਨੀ ਪ੍ਰੇਮ ਅਤੇ ਹਰੀ ਦੋਵੇਂ ਉਸੇ ਤਰ੍ਹਾਂ ਹੀ ਇੱਕ ਰੂਪ ਹਨ, ਜਿਵੇਂ ਸੂਰਜ ਅਤੇ ਧੁੱਪ ਅਤੇ ਇਹੋ ਅਹਿਸਾਸ ਤਾਂ ਹਜ਼ਰਤ ਖੁਸਰੋ ਨੂੰ ਵੀ ਹੋਇਆ ਸੀ। ਉਨ੍ਹਾਂ ਨੇ ਲਿਖਿਆ ਸੀ खुसरो दरिया प्रेम का, सो उलटी वा की धार। जो उतरा सो डूब गया, जो डूबा सो पार।। ਯਾਨੀ ਪ੍ਰੇਮ ਵਿੱਚ ਡੁੱਬਣ ਨਾਲ ਹੀ ਮਤਭੇਦਾਂ ਦੀਆਂ ਰੁਕਾਵਟਾਂ  ਪਾਰ ਹੁੰਦੀਆਂ ਹਨ। ਇੱਥੇ ਹੁਣੇ ਜੋ ਸ਼ਾਨਦਾਰ ਪੇਸ਼ਕਾਰੀ ਹੋਈ ਉਸ ਵਿੱਚ ਵੀ ਇਹੀ ਮਹਿਸੂਸ ਕੀਤਾ ਹੈ।

ਸਾਥੀਓ,

ਸੂਫ਼ੀ ਪਰੰਪਰਾ ਨੇ ਨਾ ਸਿਰਫ਼ ਇਨਸਾਨ ਦੀਆਂ ਰੂਹਾਨੀ ਦੂਰੀਆਂ ਨੂੰ ਦੂਰ ਕੀਤਾ ਹੈ, ਸਗੋਂ ਦੁਨੀਆ ਦੀਆਂ ਦੂਰੀਆਂ ਨੂੰ ਵੀ ਘਟਾ ਦਿੱਤਾ ਹੈ। ਮੈਨੂੰ ਯਾਦ ਹੈ ਸਾਲ 2015 ਵਿੱਚ ਜਦੋਂ ਮੈਂ ਅਫਗਾਨਿਸਤਾਨ ਦੀ Parliament  ਵਿੱਚ ਗਿਆ ਸੀ, ਤਾਂ ਉੱਥੇ ਮੈਂ ਬਹੁਤ ਭਾਵੁਕ ਸ਼ਬਦਾਂ ਵਿੱਚ ਰੂਮੀ ਨੂੰ ਯਾਦ ਕੀਤਾ ਸੀ। ਅੱਠ ਸਦੀਆਂ ਪਹਿਲਾਂ ਰੂਮੀ ਉੱਥੋਂ ਦੇ ਬਲਖ ਪ੍ਰਾਂਤ ਵਿੱਚ ਪੈਦਾ ਹੋਏ ਸਨ। ਮੈਂ ਰੂਮੀ ਦੁਆਰਾ ਲਿਖੇ ਗਏ ਦਾ ਹਿੰਦੀ ਦਾ ਇੱਕ ਅਨੁਵਾਦ ਜ਼ਰੂਰ ਇੱਥੇ ਦੁਹਰਾਉਣਾ ਚਾਹਾਂਗਾ ਕਿਉਂਕਿ ਇਹ ਸ਼ਬਦ ਅੱਜ ਵੀ ਉੰਨੇ ਹੀ ਢੁਕਵੇਂ ਹਨ। ਰੂਮੀ ਨੇ ਕਿਹਾ ਸੀ, ਸ਼ਬਦਾਂ ਨੂੰ ਉੱਚਾਈ ਦਿਓ, ਆਵਾਜ਼ ਨੂੰ ਨਹੀਂ, ਕਿਉਂਕਿ ਫੁੱਲ ਮੀਂਹ ਵਿੱਚ ਪੈਦਾ ਹੁੰਦੇ ਹਨ, ਤੂਫਾਨ ਵਿੱਚ ਨਹੀਂ। ਉਨ੍ਹਾਂ ਦੀ ਇੱਕ ਹੋਰ ਗੱਲ ਮੈਨੂੰ ਯਾਦ ਆਉਂਦੀ ਹੈ, ਮੈਂ ਥੋੜ੍ਹਾ ਜਿਹਾ ਸਥਾਨਕ ਸ਼ਬਦਾਂ ਵਿੱਚ ਕਹਾਂ, ਤਾਂ ਇਸ ਦਾ ਅਰਥ ਹੈ, ਮੈਂ ਨਾ ਪੂਰਬ ਦਾ ਹਾਂ ਅਤੇ ਨਾ ਪੱਛਮ ਦਾ, ਨਾ ਮੈਂ ਸਮੁੰਦਰ ਤੋਂ ਨਿਕਲਿਆ ਹਾਂ ਅਤੇ ਨਾ ਮੈਂ ਜ਼ਮੀਨ ਤੋਂ ਆਇਆ ਹਾਂ, ਮੇਰੀ ਜਗ੍ਹਾ ਕੋਈ ਹੈ ਹੀ ਨਹੀਂ, ਮੈਂ ਕਿਸੇ ਜਗ੍ਹਾ ਦਾ ਨਹੀਂ ਹਾਂ। ਯਾਨੀ ਮੈਂ ਹਰ ਜਗ੍ਹਾ ਹਾਂ। ਇਹ ਵਿਚਾਰ, ਇਹ ਦਰਸ਼ਨ "ਵਸੁਧੈਵ ਕੁਟੁੰਬਕਮ" ਦੀ ਸਾਡੀ ਭਾਵਨਾ ਤੋਂ ਵੱਖਰਾ ਨਹੀਂ ਹੈ। ਜਦੋਂ ਮੈਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਾ ਹਾਂ, ਤਾਂ ਇਨ੍ਹਾਂ ਵਿਚਾਰਾਂ ਨਾਲ ਮੈਨੂੰ ਤਾਕਤ ਮਿਲਦੀ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਈਰਾਨ ਗਿਆ ਸੀ, ਤਾਂ ਜੁਆਇੰਟ ਪ੍ਰੈੱਸ ਕਾਨਫਰੰਸ ਦੇ ਸਮੇਂ ਮੈਂ ਉੱਥੇ ਮਿਰਜ਼ਾ ਗ਼ਾਲਿਬ ਦਾ ਇੱਕ ਸ਼ੇਅਰ ਸੁਣਾਇਆ ਸੀ-

 

|

जनूनत गरबे, नफ्से-खुद, तमाम अस्त।

ज़े-काशी, पा-बे काशान, नीम गाम अस्त॥

ਯਾਨੀ, ਜਦੋਂ ਅਸੀਂ ਜਾਗਦੇ ਹਾਂ ਤਾਂ ਸਾਨੂੰ ਕਾਸ਼ੀ ਅਤੇ ਕਾਸ਼ਾਨ ਦੀ ਦੂਰੀ ਸਿਰਫ਼ ਅੱਧਾ ਕਦਮ ਹੀ ਦਿਖਦੀ ਹੈ। ਵਾਕਈ, ਅੱਜ ਦੀ ਦੁਨੀਆ ਦੇ ਲਈ, ਜਿੱਥੇ ਯੁੱਧ ਮ੍ਨਾਨਵਤਾ ਦਾ ਇੰਨਾ ਵੱਡਾ ਨੁਕਸਾਨ ਕਰ ਰਿਹਾ ਹੈ, ਉੱਥੇ ਇਹ ਸੰਦੇਸ਼ ਕਿੰਨੇ ਕੰਮ ਆ ਸਕਦਾ ਹੈ।

ਸਾਥੀਓ, 

ਹਜ਼ਰਤ ਅਮੀਰ ਖੁਸਰੋ ਨੂੰ 'ਤੂਤੀ-ਏ-ਹਿੰਦ' ਕਿਹਾ ਜਾਂਦਾ ਹੈ। ਭਾਰਤ ਦੀ ਤਾਰੀਫ ਵਿੱਚ, ਭਾਰਤ ਦੇ ਪ੍ਰੇਮ ਵਿੱਚ ਉਨ੍ਹਾਂ ਨਵੇ ਜੋ ਗੀਤ ਗਾਏ ਹਨ, ਹਿੰਦੁਸਤਾਨ ਦੀ ਮਹਾਨਤਾ ਅਤੇ ਮਨਮੋਹਕਤਾ ਦਾ ਜੋ ਵਰਣਨ ਕੀਤਾ ਹੈ, ਉਹ ਉਨ੍ਹਾਂ ਦੀ ਕਿਤਾਬ ਨੂਹ-ਸਪਿਹਰ (ਸਾਈਫਰ) ਵਿੱਚ ਦੇਖਣ ਨੂੰ ਮਿਲਦਾ ਹੈ। ਹਜ਼ਰਤ ਖੁਸਰੋ ਨੇ ਭਾਰਤ ਨੂੰ ਉਸ ਦੌਰ ਦੀ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਨਾਲੋਂ ਮਹਾਨ ਦੱਸਿਆ। ਉਨ੍ਹਾਂ ਨੇ ਸੰਸਕ੍ਰਿਤ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਭਾਸ਼ਾ ਦੱਸਿਆ। ਉਹ ਭਾਰਤ ਦੀਆਂ ਮਹਾਨ ਵਿਅਕਤੀਆਂ ਨੂੰ ਵੱਡੇ-ਵੱਡੇ ਵਿਦਵਾਨਾਂ ਤੋਂ ਵੀ ਵੱਡਾ ਮੰਨਦੇ ਹਨ। ਭਾਰਤ ਵਿੱਚ ਜ਼ੀਰੋ ਦਾ, ਗਣਿਤ ਅਤੇ ਵਿਗਿਆਨ ਤੇ ਦਰਸ਼ਨ ਦਾ ਇਹ ਗਿਆਨ ਬਾਕੀ ਦੁਨੀਆਂ ਤੱਕ ਪਹੁੰਚਿਆ, ਕਿਵੇਂ? ਭਾਰਤ ਦਾ ਗਣਿਤ ਅਰਬ ਪਹੁੰਚ ਕੇ ਅਤੇ ਉੱਥੇ ਜਾ ਕੇ ਹਿੰਦਸਾ ਦੇ ਨਾਮ ਨਾਲ ਜਾਣਿਆ ਗਿਆ। ਹਜ਼ਰਤ ਖੁਸਰੋ ਨਾ ਸਿਰਫ਼ ਆਪਣੀਆਂ ਕਿਤਾਬਾਂ ਵਿੱਚ ਉਸ ਦਾ ਜ਼ਿਕਰ ਕਰਦੇ ਹਨ, ਸਗੋਂ ਉਸ ‘ਤੇ ਮਾਣ ਵੀ ਕਰਦੇ ਹਨ। ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਜਦੋਂ ਇੰਨਾ ਕੁਝ ਤਬਾਹ ਕੀਤਾ ਗਿਆ, ਜੇਕਰ ਅਸੀਂ ਆਪਣੇ ਅਤੀਤ ਤੋਂ ਜਾਣੂ ਹਾਂ, ਤਾਂ ਇਸ ਵਿੱਚ ਹਜ਼ਰਤ ਖੁਸਰੋ ਦੀਆਂ ਰਚਨਾਵਾਂ ਦੀ ਵੱਡੀ ਭੂਮਿਕਾ ਹੈ।

 

|

ਸਾਥੀਓ,

ਇਸ ਵਿਰਾਸਤ ਨੂੰ ਸਾਨੂੰ ਨਿਰੰਤਰ ਸਮ੍ਰਿੱਧ ਕਰਦੇ ਰਹਿਣਾ ਹੈ। ਮੈਨੂੰ ਸੰਤੋਸ਼ ਹੈ, ਜਹਾਨ-ਏ-ਖੁਸਰੋ ਜਿਹੀਆਂ ਕੋਸ਼ਿਸ਼ਾਂ ਇਸ ਜ਼ਿੰਮੇਦਾਰੀ ਨੂੰ ਬਾਖੂਬੀ ਨਿਭਾ ਰਹੇ ਹਨ ਅਤੇ ਅਖੰਡ ਰੂਪ ਨਾਲ 25 ਵਰ੍ਹੇ ਤੱਕ ਇਹ ਕੰਮ ਕਰਨਾ, ਇਹ ਛੋਟੀ ਗੱਲ ਨਹੀਂ ਹੈ। ਮੈਂ ਮੇਰੇ ਮਿੱਤਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ, ਇੱਕ ਵਾਰ ਫਿਰ ਆਪ ਸਾਰਿਆਂ ਨੂੰ ਇਸ ਆਯੋਜਨ ਦੇ ਲਈ ਵਧਾਈਆਂ ਦਿੰਦਾ ਹਾਂ। ਕੁਝ ਮੁਸ਼ਕਲਾਂ ਦੇ ਦਰਮਿਆਨ ਵੀ ਇਸ ਸਮਾਰੋਹ ਦਾ ਮਜਾ ਲੈਣ ਦਾ ਕੁਝ ਅਵਸਰ ਵੀ ਮਿਲ ਗਿਆ, ਮੈਂ ਇਸ ਦੇ ਲਈ ਮੇਰੇ ਮਿੱਤਰ ਦਾ ਦਿਲੋਂ ਆਭਾਰ ਵਿਅਕਤ ਕਰਦਾ ਹਾਂ। ਬਹੁਤ –ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਕਰੀਆਂ!

 

  • Kukho10 April 06, 2025

    PM MODI IS AN EXCELLENT LEADER!
  • प्रभात दीक्षित April 03, 2025

    वन्देमातरम वन्देमातरम
  • Yogendra Nath Pandey Lucknow Uttar vidhansabha March 26, 2025

    modi ji
  • AK10 March 24, 2025

    SUPER PM OF INDIA NARENDRA MODI!
  • கார்த்திக் March 22, 2025

    Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺Jai Shree Ram🌺
  • Jitendra Kumar March 18, 2025

    🙏🇮🇳
  • Prasanth reddi March 17, 2025

    జై బీజేపీ 🪷🪷🤝
  • ABHAY March 14, 2025

    जय हो
  • ram Sagar pandey March 14, 2025

    🌹🌹🙏🙏🌹🌹🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹🌹🌹🙏🙏🌹🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹जय माता दी 🚩🙏🙏ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹जय श्रीराम 🙏💐🌹
  • Deepak March 13, 2025

    🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
The Pradhan Mantri Mudra Yojana: Marking milestones within a decade

Media Coverage

The Pradhan Mantri Mudra Yojana: Marking milestones within a decade
NM on the go

Nm on the go

Always be the first to hear from the PM. Get the App Now!
...
10 Years of MUDRA Yojana has been about empowerment and enterprise: PM
April 08, 2025

The Prime Minister, Shri Narendra Modi today hailed the completion of 10 years of the Pradhan Mantri MUDRA Yojana, calling it a journey of “empowerment and enterprise.” He noted that with the right support, the people of India can do wonders.

Since its launch, the MUDRA Yojana has disbursed over 52 crore collateral-free loans worth ₹33 lakh crore, with nearly 70% of the loans going to women and 50% benefiting SC/ST/OBC entrepreneurs. It has empowered first-time business owners with ₹10 lakh crore in credit and generated over 1 crore jobs in the first three years. States like Bihar have emerged as leaders, with nearly 6 crore loans sanctioned, showcasing a strong spirit of entrepreneurship across India.

Responding to the X threads of MyGovIndia about pivotal role of Mudra Yojna in transforming the lives, the Prime Minister said;

“#10YearsofMUDRA has been about empowerment and enterprise. It has shown that given the right support, the people of India can do wonders!”