ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ ਕਰਮੀਆਂ ਨੂੰ ਲਗਭਗ 71,000 ਨਿਯੁਕਤੀ ਪੱਤਰ ਵੰਡੇ
“ਰੋਜ਼ਗਾਰ ਮੇਲੇ, ਨੌਜਵਾਨਾਂ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦੇ ਹਨ”
“ਪਿਛਲੇ 9 ਵਰ੍ਹਿਆਂ ਵਿੱਚ, ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਪ੍ਰਾਥਮਿਕਤਾ ਦਿੱਤੀ ਹੈ ਅਤੇ ਇਸ ਨੂੰ ਤੇਜ਼, ਪਾਰਦਰਸ਼ੀ ਤੇ ਨਿਰਪੱਖ ਬਣਾਇਆ ਹੈ”
“ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੀਆਂ ਨੀਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ”
“ਸਰਕਾਰ ਨੇ 9 ਸਾਲ ਵਿੱਚ ਪੂੰਜੀਗਤ ਖਰਚ ‘ਤੇ ਲਗਭਗ 34 ਲੱਖ ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਸਾਲ ਵੀ ਪੂੰਜੀਗਤ ਖਰਚ ਦੇ ਲਈ 10 ਲੱਖ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ”
“ਆਤਮਨਿਰਭਰ ਭਾਰਤ ਮੁਹਿੰਮ, ਦੇਸ਼ ਵਿੱਚ ਮੈਨੂਫੈਕਚਰਿੰਗ ਜ਼ਰੀਏ ਰੋਜ਼ਗਾਰ ਸਿਰਜਣਾ ‘ਤੇ ਅਧਾਰਿਤ ਹੈ”

ਨਮਸਕਾਰ ਸਾਥੀਓ,

ਅੱਜ 70 ਹਜ਼ਾਰ ਤੋਂ ਜਿਆਦਾ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਮਿਲ ਰਿਹਾ ਹੈ। ਆਪ ਸਭ ਨੇ ਸਖ਼ਤ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ ਹੈ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਕੁਝ ਹੀ ਦਿਨ ਪਹਿਲਾਂ ਗੁਜਰਾਤ ਵਿੱਚ ਵੀ ਐਸਾ ਹੀ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਰੋਜ਼ਗਾਰ ਮੇਲੇ ਦਾ ਆਯੋਜਨ ਹੋਇਆ ਸੀ। ਇਸੇ ਮਹੀਨੇ ਅਸਾਮ ਵਿੱਚ ਵੀ ਇੱਕ ਬੜੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਅਤੇ ਬੀਜੇਪੀ ਸ਼ਾਸਿਤ ਰਾਜ ਸਰਕਾਰਾਂ ਵਿੱਚ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ, ਨੌਜਵਾਨਾਂ ਦੇ ਪ੍ਰਤੀ ਸਾਡੇ ਕਮਿਟਮੈਂਟ ਨੂੰ ਦਰਸਾਉਂਦੇ ਹਨ।

 

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਸਰਕਾਰੀ ਭਰਤੀ ਪ੍ਰਕਿਰਿਆ ਨੂੰ ਜ਼ਿਆਦਾ ਤੇਜ਼ ਕਰਨ, ਜ਼ਿਆਦਾ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਨੂੰ ਵੀ ਪ੍ਰਾਥਮਿਕਤਾ ਦਿੱਤੀ ਹੈ। ਪਹਿਲਾਂ, Staff Selection Board ਵਿੱਚ ਆਵੇਦਨ ਕਰਨਾ ਹੀ ਬਹੁਤ ਮੁਸ਼ਕਿਲ ਹੁੰਦਾ ਸੀ। ਇੱਕ ਐਪਲੀਕੇਸ਼ਨ ਫਾਰਮ ਦੇ ਲਈ ਘੰਟਿਆਂ ਲਾਈਨ ਵਿੱਚ ਲਗੇ ਰਹੋ, ਡਾਕਿਊਮੈਂਟਸ ਨੂੰ ਅਟੈਸਟ ਕਰਵਾਉਣ ਲਈ ਗਜ਼ਟਿਡ ਅਫਸਰ ਨੂੰ ਖੋਜੋ, ਫਿਰ application ਨੂੰ ਡਾਕ ਦੁਆਰਾ ਭੇਜਿਆ ਜਾਂਦਾ ਸੀ। ਅਤੇ ਇਸ ਵਿੱਚ ਇਹ ਵੀ ਪਤਾ ਨਹੀਂ ਚਲਦਾ ਸੀ ਕਿ ਉਹ ਐਪਲੀਕੇਸ਼ਨ ਸਮੇਂ ਸਿਰ ਪਹੁੰਚੀ ਜਾਂ ਨਹੀਂ ਪਹੁੰਚੀ। ਜਿੱਥੇ ਪਹੁੰਚਣਾ ਸੀ, ਉੱਥੇ ਪਹੁੰਚੀ ਜਾਂ ਨਹੀਂ ਪਹੁੰਚੀ। ਅੱਜ ਆਵੇਦਨ ਕਰਨ ਤੋਂ ਲੈ ਕੇ ਨਤੀਜੇ ਆਉਣ ਤੱਕ ਦੀ ਪੂਰੀ ਪ੍ਰਕਿਰਿਆ ਔਨਲਾਈਨ ਹੋ ਗਈ ਹੈ। ਅੱਜ ਡਾਕਿਊਮੈਂਟ ਨੂੰ ਸੈਲਫ ਅਟੈਸਟ ਕਰਨਾ ਵੀ ਕਾਫੀ ਉਚਿਤ ਹੁੰਦਾ ਹੈ। ਗਰੁੱਪ-C ਅਤੇ ਗਰੁੱਪ- D ਦੀਆਂ ਪਦਵੀਆਂ ‘ਤੇ ਭਰਤੀ ਲਈ ਇੰਟਰਵਿਊ ਵੀ ਖ਼ਤਮ ਹੋ ਗਏ ਹਨ। ਇਨ੍ਹਾਂ ਸਾਰੇ ਪ੍ਰਯਾਸਾਂ ਦਾ ਸਭ ਤੋਂ ਬੜਾ ਫਾਇਦਾ ਇਹ ਹੋਇਆ ਹੈ ਕਿ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ।

 

ਸਾਥੀਓ,

ਅੱਜ ਦਾ ਦਿਨ ਇੱਕ ਹੋਰ ਵਜ੍ਹਾ ਨਾਲ ਬਹੁਤ ਵਿਸ਼ੇਸ਼ ਹੈ। 9 ਸਾਲ ਪਹਿਲਾਂ ਅੱਜ ਦੇ ਹੀ  ਦਿਨ 16 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ। ਤਦ ਪੂਰਾ ਦੇਸ਼ ਉਤਸ਼ਾਹ, ਉਮੰਗ ਅਤੇ ਵਿਸ਼ਵਾਸ ਨਾਲ ਝੂਮ ਉਠਿਆ ਸੀ। ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ਦੇ ਨਾਲ ਕਦਮ ਵਧਾਉਣ ਵਾਲਾ ਭਾਰਤ, ਅੱਜ ਵਿਕਸਿਤ ਭਾਰਤ ਬਣਨ ਦੇ ਲਈ ਪ੍ਰਯਾਸ ਕਰ ਰਿਹਾ ਹੈ। ਜਿਵੇਂ 9 ਸਾਲ ਪਹਿਲਾਂ 16 ਮਈ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ ਸਨ, ਵੈਸੇ ਹੀ ਅੱਜ ਇੱਕ ਹੋਰ ਵੀ ਮਹਤੱਵਪੂਰਨ ਦਿਨ ਹੈ। ਅੱਜ ਸਾਡੇ ਇੱਕ ਮਹਤੱਵਪੂਰਨ ਪ੍ਰਾਂਤ ਹਿਮਾਲਿਆ ਦੀ ਗੋਦ ਵਿੱਚ ਵਸੇ ਹੋਏ ਸਿੱਕਿਮ ਪ੍ਰਾਂਤ ਦਾ ਵੀ ਸਥਾਪਨਾ ਦਿਵਸ ਹੈ।

ਸਾਥੀਓ,

ਇਨ੍ਹਾਂ 9 ਵਰ੍ਹਿਆਂ ਦੇ ਦੌਰਾਨ, ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਸਰਕਾਰ ਦੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ। ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ, ਗ੍ਰਾਮੀਣ ਖੇਤਰਾਂ ਦਾ ਵਿਕਾਸ ਹੋਵੇ, ਜਾਂ ਫਿਰ ਜੀਵਨ ਨਾਲ ਜੁੜੀਆਂ ਸੁਵਿਧਾਵਾਂ ਦਾ ਵਿਸਤਾਰ ਹੋਵੇ, ਭਾਰਤ ਸਰਕਾਰ ਦੀ ਹਰ ਯੋਜਨਾ, ਹਰ ਨੀਤੀ, ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਬਣਾ ਰਹੀ ਹੈ।

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਕੈਪੀਟਲ ਐਕਸਪੈਂਡੀਚਰ ‘ਤੇ ਕਰੀਬ-ਕਰੀਬ 34 ਲੱਖ ਕਰੋੜ ਰੁਪਏ ਖਰਚ ਕੀਤੇ ਹਨ, ਬੁਨਿਆਦੀ ਸੁਵਿਧਾਵਾਂ ਦੇ ਲਈ। ਇਸ ਸਾਲ ਦੇ ਬਜਟ ਵਿੱਚ ਵੀ ਬਜਟ ਵਿੱਚ ਵੀ ਕੈਪੀਟਲ ਐਕਸਪੈਂਡੀਚਰ ਲਈ 10 ਲੱਖ ਕਰੋੜ ਰੁਪਏ ਤੈਅ ਕੀਤੇ ਗਏ ਹਨ। ਇਸ ਰਾਸ਼ੀ ਨਾਲ ਦੇਸ਼ ਵਿੱਚ ਨਵੇਂ ਹਾਈਵੇਅ ਬਣੇ ਹਨ, ਨਵੇਂ ਏਅਰਪੋਰਟ, ਨਵੇਂ ਰੇਲਵੇ ਰੂਟ, ਨਵੇਂ ਪੂਲ ਅਣਗਿਣਤ ਐਸੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨਾਲ ਵੀ ਦੇਸ਼ ਵਿੱਚ ਲੱਖਾਂ ਨਵੇਂ ਰੋਜ਼ਗਾਰ ਬਣੇ ਹਨ। ਜਿਸ ਸਪੀਡ ਅਤੇ ਸਕੇਲ ‘ਤੇ ਅੱਜ ਭਾਰਤ ਕੰਮ ਕਰ ਰਿਹਾ ਹੈ, ਉਹ ਵੀ ਆਜ਼ਾਦੀ ਕੇ 75 ਸਾਲ ਦੇ ਇਤਿਹਾਸ ਵਿੱਚ ਅਭੂਤਪੂਰਵ ਹੈ।  70 ਸਾਲ ਵਿੱਚ ਭਾਰਤ ਵਿੱਚ ਸਿਰਫ਼ 20 ਹਜ਼ਾਰ ਕਿਲੋਮੀਟਰ ਦੇ ਆਸ-ਪਾਸ ਰੇਲਵੇ ਲਾਈਨਾਂ ਦਾ Electrification ਹੋਇਆ ਸੀ। ਜਦਕਿ ਸਾਡੀ ਸਰਕਾਰ ਵਿੱਚ ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ ਕਰੀਬ-ਕਰੀਬ 40 ਹਜ਼ਾਰ ਕਿਲੋਮੀਟਰ ਰੇਲਵੇ ਲਾਈਨਾਂ ਦਾ Electrification ਹੋਇਆ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹਰ ਮਹੀਨੇ ਸਿਰਫ਼  600 ਮੀਟਰ ਨਵੀਂ ਮੈਟਰੋ ਲਾਈਨ ਵਿਛਾਈ ਜਾ ਰਹੀ ਸੀ। ਅੱਜ ਭਾਰਤ ਵਿੱਚ ਹਰ ਮਹੀਨੇ 6 ਕਿਲੋਮੀਟਰ ਉਸ ਸਮੇਂ ਹਿਸਾਬ ਮੀਟਰ ਦਾ ਸੀ, ਅੱਜ ਹਿਸਾਬ ਕਿਲੋਮੀਟਰ ਦਾ ਹੈ। 6 ਕਿਲੋਮੀਟਰ ਨਵੀਂ ਮੈਟਰੋ ਲਾਈਨ ਦਾ ਕੰਮ ਪੂਰਾ ਹੋ ਰਿਹਾ ਹੈ। ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ 4 ਲੱਖ ਕਿਲੋਮੀਟਰ  ਤੋਂ ਵੀ ਘੱਟ ਗ੍ਰਾਮੀਣ ਸੜਕਾਂ ਸਨ। ਅੱਜ ਦੇਸ਼ ਵਿੱਚ ਸਵਾ ਸੱਤ ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਗ੍ਰਾਮੀਣ ਸੜਕਾਂ ਹਨ। ਇਹ ਵੀ ਕਰੀਬ-ਕਰੀਬ ਡਬਲ। ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼  74 ਏਅਰਪੋਰਟ ਸਨ। ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਵੀ ਵਧ ਕੇ 150 ਦੇ ਆਸ-ਪਾਸ ਪਹੁੰਚ ਰਹੀ ਹੈ। ਇਹ ਵੀ ਡਬਲ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਗ਼ਰੀਬਾਂ ਦੇ ਲਈ ਜੋ 4 ਕਰੋੜ ਪੱਕੇ ਘਰ ਬਣਾਏ ਗਏ ਹਨ, ਉਨ੍ਹਾਂ ਨੇ ਵੀ ਰੋਜ਼ਗਾਰ ਦੇ ਅਨੇਕ ਅਵਸਰ ਬਣਾਏ ਹਨ। ਪਿੰਡ-ਪਿੰਡ ਵਿੱਚ ਖੁੱਲ੍ਹੇ 5 ਲੱਖ ਕੌਮਨ ਸਰਵਿਸ ਸੈਂਟਰ, ਅੱਜ ਰੋਜ਼ਗਾਰ ਦਾ ਬੜਾ ਮਾਧਿਅਮ ਬਣੇ ਹਨ, ਨੌਜਵਾਨਾਂ ਨੂੰ village level entrepreneurs ਬਣਾ ਰਹੇ ਹਨ। ਪਿੰਡਾਂ ਵਿੱਚ 30 ਹਜ਼ਾਰ ਤੋਂ ਜ਼ਿਆਦਾ ਪੰਚਾਇਤ ਭਵਨ ਬਣੇ ਹੋਣ ਜਾਂ ਫਿਰ 9 ਕਰੋੜ ਘਰਾਂ ਨੂੰ ਪਾਣੀ ਦੇ ਕਨੈਕਸ਼ਨਾਂ ਨਾਲ ਜੋੜਨਾ, ਇਹ ਸਾਰੇ ਅਭਿਯਾਨ ਬੜੇ ਪੈਮਾਨੇ ‘ਤੇ ਰੋਜ਼ਗਾਰ ਪੈਦਾ ਕਰ ਰਹੇ ਹਨ। ਦੇਸ਼ ਵਿੱਚ ਆ ਰਿਹਾ ਵਿਦੇਸ਼ੀ ਨਿਵੇਸ਼ ਹੋਵੇ ਜਾਂ ਫਿਰ ਭਾਰਤ ਤੋਂ ਰਿਕਾਰਡ ਐਕਸਪੋਰਟ, ਇਹ ਦੇਸ਼ ਦੇ ਕੋਣੇ-ਕੋਣੇ ਵਿੱਚ ਰੋਜ਼ਗਾਰ ਦੇ ਅਵਸਰ ਬਣਾ ਰਹੇ ਹਨ।

 

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ Nature of Job ਵਿੱਚ ਵੀ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ। ਬਦਲਦੀਆਂ ਹੋਈਆਂ ਇਨ੍ਹਾਂ ਪਰਿਸਥਿਤੀਆਂ ਵਿੱਚ ਨੌਜਵਾਨਾਂ ਦੇ ਲਈ ਨਵੇਂ ਸੈਕਟਰਸ ਉੱਭਰ ਕੇ ਆਏ ਹਨ। ਕੇਂਦਰ ਸਰਕਾਰ ਇਨ੍ਹਾਂ ਸੈਕਟਰਸ ਨੂੰ ਵੀ ਨਿਰੰਤਰ ਸਪੋਰਟ ਕਰ ਰਹੀ ਹੈ। ਇਨ੍ਹਾਂ 9 ਵਰ੍ਹਿਆਂ ਵਿੱਚ ਦੇਸ਼ ਨੇ ਸਟਾਰਟਅੱਪ ਕਲਚਰ ਦੀ ਨਵੀਂ ਕ੍ਰਾਂਤੀ ਦੇਖੀ ਹੈ। 2014 ਵਿੱਚ ਦੇਸ਼ ਵਿੱਚ ਜਿੱਥੇ ਕੁਝ ਸੌ ਸਟਾਰਟਅੱਪਸ ਸਨ, ਉੱਥੇ ਹੀ ਇਨ੍ਹਾਂ ਦੀ ਸੰਖਿਆ ਅੱਜ ਇੱਕ ਲੱਖ ਸਟਾਰਟਅੱਪਸ ਤੱਕ ਪਹੁੰਚ ਰਹੀ ਹੈ। ਅਤੇ ਅਨੁਮਾਨ ਇਹ ਹੈ ਕਿ ਇਨ੍ਹਾਂ ਸਟਾਰਟਅੱਪਸ ਨੇ ਘੱਟ ਤੋਂ ਘੱਟ 10 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ।

ਸਾਥੀਓ,

ਇਨ੍ਹਾਂ 9 ਵਰ੍ਹਿਆਂ ਵਿੱਚ ਦੇਸ਼ ਨੇ Cab Aggregators ਯਾਨੀ App ਦੇ ਜ਼ਰੀਏ ਟੈਕਸੀ ਨੂੰ ਭਾਰਤੀ ਸ਼ਹਿਰਾਂ ਦੀ ਨਵੀਂ ਲਾਈਫਲਾਈਨ ਬਣਦੇ ਦੇਖਿਆ ਹੈ। ਇਨ੍ਹਾਂ ਵਰ੍ਹਿਆਂ ਵਿੱਚ ਔਨਲਾਈਨ ਡਿਲਿਵਰੀ ਦਾ ਇੱਕ ਐਸਾ ਨਵਾਂ ਸਿਸਟਮ ਤਿਆਰ ਹੋਇਆ ਹੈ, ਜਿਸ ਨੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਹਨ। ਇਨ੍ਹਾਂ 9 ਵਰ੍ਹਿਆਂ ਵਿੱਚ ਡ੍ਰੋਨ ਸੈਕਟਰ ਵਿੱਚ ਨਵਾਂ ਉਛਾਲ ਆਇਆ ਹੈ। ਫਰਟੀਲਾਇਜ਼ਰ ਦੇ ਛਿੜਕਾਅ ਤੋਂ ਲੈ ਕੇ ਦਵਾਈਆਂ ਦੀ ਸਪਲਾਈ ਤੱਕ ਡ੍ਰੋਨ ਦਾ ਇਸਤੇਮਾਲ ਵਧ ਰਿਹਾ ਹੈ। ਇਨ੍ਹਾਂ 9 ਵਰ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ ਵੀ 60 ਸ਼ਹਿਰਾਂ ਤੋਂ ਅੱਗੇ ਵਧ ਕੇ 600 ਤੋਂ ਵੀ ਜ਼ਿਆਦਾ ਸ਼ਹਿਰਾਂ ਵਿੱਚ ਪਹੁੰਚ ਗਿਆ ਹੈ।

ਸਾਥੀਓ,

ਬੀਤੇ 9 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਮੁਦਰਾ ਯੋਜਨਾ ਦੇ ਤਹਿਤ 23 ਲੱਖ ਕਰੋੜ ਰੁਪਏ ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਨੂੰ ਦਿੱਤੇ ਹਨ। ਇਸ ਰਾਸ਼ੀ ਨਾਲ ਕਿਸੇ ਨੇ ਆਪਣਾ ਨਵਾਂ ਵਪਾਰ-ਕਾਰੋਬਾਰ ਸ਼ੁਰੂ ਕੀਤਾ ਹੈ, ਕਿਸੇ ਨੇ ਟੈਕਸੀ ਖਰੀਦੀ ਹੈ, ਕਿਸੇ ਨੇ ਆਪਣੀ ਦੁਕਾਨ ਦਾ ਵਿਸਤਾਰ ਕੀਤਾ ਹੈ। ਅਤੇ ਇਨ੍ਹਾਂ ਦੀ ਸੰਖਿਆ ਲੱਖਾਂ ਵਿੱਚ ਨਹੀਂ, ਮੈਂ ਮਾਣ ਨਾਲ ਕਹਿੰਦਾ ਹਾਂ ਇਹ ਸੰਖਿਆ ਅੱਜ ਕਰੋੜਾਂ ਵਿੱਚ ਹੈ। ਕਰੀਬ-ਕਰੀਬ 8 ਤੋਂ 9 ਕਰੋੜ ਲੋਕ ਐਸੇ ਹਨ, ਜਿਨ੍ਹਾਂ ਨੇ ਮੁਦ੍ਰਾ ਯੋਜਨਾ ਦੀ ਮਦਦ ਨਾਲ ਪਹਿਲੀ ਵਾਰ ਆਪਣਾ ਸੁਤੰਤਰ ਕੰਮ ਸ਼ੁਰੂ ਕੀਤਾ ਹੈ। ਅੱਜ ਜੋ ਆਤਮਨਿਰਭਰ ਭਾਰਤ ਅਭਿਯਾਨ ਚਲ ਰਿਹਾ ਹੈ, ਉਸ ਦਾ ਵੀ ਅਧਾਰ ਦੇਸ਼ ਵਿੱਚ ਮੈਨੂਫੈਕਚਰਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਦਾ ਨਿਰਮਾਣ ਕਰਨਾ ਹੈ। PLI ਸਕੀਮ ਦੇ ਤਹਿਤ ਕੇਂਦਰ ਸਰਕਾਰ ਮੈਨੂਫੈਕਚਰਿੰਗ ਦੇ ਲਈ ਕਰੀਬ 2 ਲੱਖ ਕਰੋੜ ਰੁਪਏ ਦੀ ਮਦਦ ਦੇ ਰਹੀ ਹੈ। ਇਹ ਰਾਸ਼ੀ ਭਾਰਤ ਨੂੰ ਦੁਨੀਆ ਦਾ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਨਾਲ ਹੀ ਲੱਖਾਂ ਨੌਜਵਾਨਾਂ (ਯੁਵਾਵਾਂ) ਨੂੰ ਰੋਜ਼ਗਾਰ ਵਿੱਚ ਵੀ ਸਹਾਇਤਾ ਕਰੇਗੀ।

 

ਸਾਥੀਓ,

ਭਾਰਤ ਦੇ ਨੌਜਵਾਨਾਂ (ਯੁਵਾਵਾਂ) ਦੇ ਪਾਸ ਅਲੱਗ-ਅਲੱਗ ਸੈਕਟਰਸ ਵਿੱਚ ਕੰਮ ਕਰਨ ਦੀ ਸਕਿੱਲ ਰਹਿਣੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਦੇਸ਼ ਵਿੱਚ ਉੱਚ ਸਿੱਖਿਆ ਸੰਸਥਾਵਾਂ, ਕੌਸ਼ਲ ਵਿਕਾਸ ਸੰਸਥਾਨਾਂ ਦਾ ਵੀ ਯੁੱਧ ਪੱਧਰ ‘ਤੇ ਨਿਰਮਾਣ ਹੋ ਰਿਹਾ ਹੈ। ਸਾਲ 2014 ਤੋਂ 2022 ਦੇ ਦਰਮਿਆਨ ਹਰ ਸਾਲ ਇੱਕ ਨਵਾਂ ਆਈਆਈਟੀ ਅਤੇ ਇੱਕ ਨਵਾਂ ਆਈਆਈਐੱਮ ਤਿਆਰ ਹੋਇਆ ਹੈ। ਪਿਛਲੇ 9 ਵਰ੍ਹਿਆਂ ਵਿੱਚ ਔਸਤਨ ਹਰ ਹਫ਼ਤੇ ਇੱਕ ਯੂਨੀਵਰਸਿਟੀ ਅਤੇ ਹਰ ਦਿਨ, ਅਤੇ ਹਰ ਦਿਨ ਦੋ ਕਾਲਜ ਖੋਲ੍ਹੇ ਗਏ ਹਨ। ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦੇਸ਼ ਵਿੱਚ 720 ਦੇ ਆਸਪਾਸ ਯੂਨੀਵਰਸਿਟੀਜ਼ ਸਨ, ਹੁਣ ਇਨ੍ਹਾਂ ਦੀ ਸੰਖਿਆ ਵਧ ਕੇ 11 ਸੌ ਤੋਂ ਜ਼ਿਆਦਾ ਹੋ ਗਈ ਹੈ। 7 ਦਹਾਕਿਆਂ ਵਿੱਚ ਦੇਸ਼ ਵਿੱਚ ਸਿਰਫ਼ 7 ਏਮਸ ਤਿਆਰ ਕੀਤੇ ਗਏ ਸਨ। ਪਿਛਲੇ 9 ਵਰ੍ਹਿਆਂ ਵਿੱਚ ਅਸੀਂ 15 ਨਵੇਂ ਏਮਸ ਬਣਾਉਣ ਦੀ ਤਰਫ਼ ਵਧੇ ਹਾਂ।

 

ਇਨ੍ਹਾਂ ਵਿੱਚੋਂ ਕਈ ਹਸਪਤਾਲਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। 2014 ਤੱਕ ਪੂਰੇ ਦੇਸ਼ ਵਿੱਚ 400 ਤੋਂ ਵੀ ਘੱਟ ਮੈਡੀਕਲ ਕਾਲਜ ਸਨ। ਅੱਜ ਇਨ੍ਹਾਂ ਦੀ ਸੰਖਿਆ ਲਗਭਗ 700 ਹੋ ਚੁੱਕੀ ਹੈ। ਕਾਲਜ ਵਧੇ ਤਾਂ ਸੁਭਾਵਿਕ ਤੌਰ ‘ਤੇ ਸੀਟਾਂ ਦੀ ਸੰਖਿਆ ਵੀ ਵਧੀ ਹੈ, ਨੌਜਵਾਨਾਂ (ਯੁਵਾਵਾਂ) ਦੇ ਲਈ ਉੱਚ ਸਿੱਖਿਆ ਦੀ ਪੜ੍ਹਾਈ ਦੇ ਅਵਸਰ ਵਧੇ ਹਨ। ਸਾਲ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ MBBS ਅਤੇ MD ਦੀਆਂ ਸੀਟਾਂ ਸਿਰਫ਼ 80 ਹਜ਼ਾਰ ਦੇ ਆਸਪਾਸ ਹੀ ਹੁੰਦੀਆਂ ਸਨ। ਹੁਣ ਦੇਸ਼ ਵਿੱਚ MBBS ਅਤੇ MD ਦੀਆਂ ਸੀਟਾਂ ਵਧ ਕੇ 1 ਲੱਖ 70 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈਆਂ ਹਨ।

 

ਸਾਥੀਓ,

ਕਿਸੇ ਕੰਮ ਦੇ ਲਈ ਕੌਸ਼ਲ ਦਾ ਵਿਕਾਸ ਕਰਨ ਵਿੱਚ ਸਾਡੀ ITI’s ਇਹ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਬੀਤੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ ਹਰ ਰੋਜ਼, ਇੱਕ ਨਵੀਂ ITI ਦਾ ਨਿਰਮਾਣ ਕੀਤਾ ਗਿਆ ਹੈ। ਅੱਜ ਦੇਸ਼ ਦੀ ਕਰੀਬ 15 ਹਜ਼ਾਰ ITI’s ਵਿੱਚ ਦੇਸ਼ ਦੀਆਂ ਨਵੀਆਂ ਜ਼ਰੂਰਤਾਂ ਦੇ ਮੁਤਾਬਕ ਨਵੇਂ ਕੋਰਸਿਜ਼ ਸ਼ੁਰੂ ਕੀਤੇ ਜਾ ਰਹੇ ਹਨ। ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਹੁਣ ਤੱਕ ਸਵਾ ਕਰੋੜ ਤੋਂ ਜ਼ਿਆਦਾ ਨੌਜਵਾਨਾਂ (ਯੁਵਾਵਾਂ) ਨੂੰ ਸਕਿੱਲ ਟ੍ਰੇਨਿੰਗ ਵੀ ਦਿੱਤੀ ਗਈ ਹੈ।

 

ਸਾਥੀਓ,

ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਨਾਲ ਕਿਤਨੇ ਹੀ ਨਵੇਂ ਸੈਕਟਰਸ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ। ਮੈਂ ਤੁਹਾਨੂੰ ਸਿਰਫ਼ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ, EPFO ਦਾ। ਅਗਰ ਅਸੀਂ ਵਰ੍ਹੇ 2018-19 ਦੇ ਬਾਅਦ ਦੇ EPFO ਦੇ Net Payroll ਦੇ ਅੰਕੜਿਆਂ ਨੂੰ ਹੀ ਦੇਖੀਏ ਤਾਂ ਸਾਢੇ ਚਾਰ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ formal jobs ਮਿਲੀਆਂ ਹਨ। Employee's Provident Fund Organization ਦਾ ਜੋ Payroll Data ਹੈ, ਉਸ ਤੋਂ ਸਾਫ ਪਤਾ ਚਲਦਾ ਹੈ ਕਿ ਭਾਰਤ ਵਿੱਚ formal jobs ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। Formal jobs ਵਿੱਚ ਇਸ ਵਾਧੇ ਦੇ ਨਾਲ ਹੀ ਦੇਸ਼ ਵਿੱਚ ਸਵੈਰੋਜ਼ਗਾਰ ਦੇ ਮੌਕੇ ਵੀ ਲਗਾਤਾਰ ਵਧ ਰਹੇ ਹਨ।

 

ਸਾਥੀਓ,

ਬੀਤੇ ਕੁਝ ਸਪਤਾਹ ਵਿੱਚ ਜਿਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਹਨ, ਉਹ ਭਾਰਤ ਵਿੱਚ industry ਅਤੇ investment ਨੂੰ ਲੈ ਕੇ ਅਭੂਤਪੂਰਵ Positivity ਨੂੰ ਦਿਖਾਉਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਮੇਰੀ ਮੁਲਾਕਾਤ ਵਾਲਮਾਰਟ ਦੇ CEO ਨਾਲ ਹੋਈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਕੰਪਨੀ ਅਗਲੇ 3-4 ਵਰ੍ਹਿਆਂ ਵਿੱਚ ਹੀ ਭਾਰਤ ਤੋਂ 80 ਹਜ਼ਾਰ ਕਰੋੜ ਰੁਪਏ ਦੇ ਸਮਾਨ ਦਾ ਐਕਸਪੋਰਟ ਕਰਨ ਲਗੇਗੀ। ਸਾਡੇ ਜੋ ਯੁਵਾ logistics ਅਤੇ supply chain sector ਵਿੱਚ ਕੰਮ ਕਰਨਾ ਚਾਹੁੰਦੇ ਹਨ,  ਇਹ ਉਨ੍ਹਾਂ ਦੇ ਲਈ ਬਹੁਤ ਬੜੀ ਖ਼ਬਰ ਹੈ। CISCO ਦੇ CEO ਨੂੰ ਵੀ ਆਪਣੀ ਭਾਰਤ ਯਾਤਰਾ ਦੇ ਦੌਰਾਨ ਮੈਨੂੰ ਦੱਸਿਆ ਕਿ ਉਹ ਭਾਰਤ ਵਿੱਚ ਬਣੇ 8 ਹਜ਼ਾਰ ਕਰੋੜ ਰੁਪਏ ਦੇ Products ਦੇ ਐਕਸਪੋਰਟ ਦਾ ਲਕਸ਼ ਲੈ ਕੇ ਚਲ ਰਹੇ ਹਨ।

 

ਕੁਝ ਦਿਨ ਪਹਿਲਾਂ ਹੀ Apple ਦੇ CEO ਵੀ ਭਾਰਤ ਆਏ ਸਨ। ਭਾਰਤ ਦੇ ਉੱਜਵਲ ਭਵਿੱਖ ਅਤੇ ਖਾਸ ਕਰਕੇ ਮੋਬਾਈਲ ਮੈਨੂਫੈਕਚਰਿੰਗ ਨੂੰ ਲੈ ਕੇ ਉਹ ਵੀ ਬਹੁਤ ਵਿਸ਼ਵਾਸ ਨਾਲ ਭਰੇ ਹੋਏ ਸਨ। ਦੁਨੀਆ ਦੇ ਮਸ਼ਹੂਰ semiconductor company NXP ਇਸ ਦੇ top executives ਵੀ ਹਾਲ ਹੀ ਵਿੱਚ ਮੇਰੇ ਨਾਲ ਮਿਲੇ ਹਨ। ਉਹ ਭਾਰਤ ਦੇ semiconductor ecosystem ਦੇ ਨਿਰਮਾਣ ਅਤੇ ਉਸ ਦੇ ਸਮਰੱਥ ਨੂੰ ਲੈ ਕੇ ਬਹੁਤ Positive ਹਨ। Foxconn ਨੇ ਵੀ ਭਾਰਤ ਵਿੱਚ ਅਨੇਕ ਪ੍ਰੋਜੈਕਟਸ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਸ਼ੁਰੂ ਕਰ ਦਿੱਤਾ ਹੈ। ਅਗਲੇ ਇੱਕ ਸਪਤਾਹ ਵਿੱਚ ਮੈਂ ਦੁਨੀਆ ਦੀਆਂ ਬੜੀਆਂ ਕੰਪਨੀਆਂ ਦੇ ਬਹੁਤ ਸਾਰੇ CEOs ਨਾਲ ਫਿਰ ਤੋਂ ਇੱਕ ਵਾਰ ਮਿਲਣ ਵਾਲਾ ਹਾਂ। ਉਹ ਸਭ ਭਾਰਤ ਵਿੱਚ ਨਿਵੇਸ਼ ਦੇ ਲਈ ਜੋਸ਼ ਨਾਲ ਭਰੇ ਹੋਏ ਹਨ। ਇਹ ਸਾਰੀਆਂ ਬਾਤਾਂ, ਇਹ ਸਾਰੇ ਪ੍ਰਯਾਸ, ਦਰਸਾਉਂਦੇ ਹਨ ਕਿ ਭਾਰਤ ਵਿੱਚ ਅਲੱਗ-ਅਲੱਗ ਸੈਕਟਰਸ ਵਿੱਚ ਕਿਤਨੀ ਤੇਜ਼ੀ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ।

 

ਸਾਥੀਓ,

ਦੇਸ਼ ਵਿੱਚ ਚਲ ਰਹੇ ਵਿਕਾਸ ਦੇ ਇਸ ਮਹਾਯੱਗ ਵਿੱਚ, ਇਤਨੇ ਬੜੇ ਪਰਿਵਰਤਨਾਂ ਵਿੱਚ ਹੁਣ ਤੁਹਾਡੀ ਸਿੱਧੀ ਭੂਮਿਕਾ ਹੋਵੇਗੀ। ਅਗਲੇ 25 ਵਰ੍ਹਿਆਂ ਵਿੱਚ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਵੀ ਸਾਕਾਰ ਕਰਨਾ ਹੈ। ਮੇਰਾ ਆਪ ਸਭ ਨੂੰ ਆਗ੍ਰਹ ਹੈ ਕਿ ਇਸ ਅਵਸਰ ਦਾ ਭਰਪੂਰ ਉਪਯੋਗ ਕਰੋ। ਅੱਜ ਤੋਂ ਤੁਹਾਡੇ ਜੀਵਨ ਵਿੱਚ ਸਿੱਖਣ ਦਾ ਵੀ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਸਰਕਾਰ ਦਾ ਬਹੁਤ ਜੋਰ ਆਪਣੇ ਕਰਮਚਾਰੀਆਂ ਦੇ ਨਵੇਂ ਸਕਿੱਲ ਡਿਵੈਲਪਮੈਂਟ ‘ਤੇ ਵੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ online learning platform, iGoT ਕਰਮਯੋਗੀ ਸ਼ੁਰੂ ਕੀਤਾ ਗਿਆ ਹੈ। ਇਸ ਪਲੈਟਫਾਰਮ ‘ਤੇ ਕਈ ਤਰ੍ਹਾਂ ਦੇ ਕੋਰਸਿਜ਼ ਉਪਲਬਧ ਹਨ। ਤੁਸੀਂ ਉਨ੍ਹਾਂ ਦਾ ਪੂਰਾ ਉਪਯੋਗ ਕਰੋ।

 

ਤੁਹਾਡੀ ਸਮਰੱਥਾ ਜਿਤਨੀ ਵਧੇਗੀ, ਉਤਨਾ ਤੁਹਾਡੇ ਕਾਰਜ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਅਤੇ ਸਮਰੱਥਾਵਾਨ ਲੋਕਾਂ ਦੇ ਕਾਰਨ ਕਾਰਜ ‘ਤੇ ਜੋ ਸਕਾਰਾਤਮਕ ਪ੍ਰਭਾਵ ਹੁੰਦਾ ਹੈ, ਉਸ ਦਾ ਪ੍ਰਭਾਵ ਦੇਸ਼ ਦੀ ਸਾਰੀਆਂ ਗਤੀਵਿਧੀਆਂ ਵਿੱਚ ਸਕਾਰਾਤਮਕਤਾ ਨੂੰ ਗਤੀ ਦਿੰਦਾ ਹੈ। ਅੱਜ ਇਸ ਮਹੱਤਵਪੂਰਨ ਅਵਸਰ ‘ਤੇ, ਤੁਹਾਡੇ ਜੀਵਨ ਦੇ ਇੱਕ ਬਹੁਤ ਮਹੱਤਵਪੂਰਨ ਪੜਾਅ ‘ਤੇ ਮੈਂ ਇੱਕ ਵਾਰ ਫਿਰ ਤੁਹਾਨੂੰ ਤਾਂ ਵਧਾਈ ਦਿੰਦਾ ਹੀ ਹਾਂ, ਤੁਹਾਡੀ ਨਵੀਂ ਯਾਤਰਾ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਨਾਲ-ਨਾਲ ਤੁਹਾਡੇ ਪਰਿਜਨਾਂ (ਪਰਿਵਾਰਕ ਮੈਂਬਰਾਂ) ਨੂੰ ਵੀ, ਤੁਹਾਡੇ ਪਰਿਵਾਰਜਨਾਂ ਨੂੰ ਵੀ, ਕਿਉਂਕਿ ਉਨ੍ਹਾਂ ਨੇ ਵੀ ਤੁਹਾਨੂੰ ਬੜੀ ਆਸ਼ਾ, ਉਪੇਖਿਆ (ਉਮੀਦ) ਅਤੇ ਉਮੰਗ ਦੇ ਨਾਲ ਜੀਵਨ ਵਿੱਚ ਅੱਗੇ ਵਧਣ ਦੇ ਲਈ ਬਹੁਤ ਕੁਝ ਦਿੱਤਾ ਹੈ। ਅੱਜ ਉਨ੍ਹਾਂ ਨੂੰ ਵੀ ਮੈਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਡੇ ਉੱਜਵਲ ਭਵਿੱਖ ਦੇ ਲਈ ਪ੍ਰਾਰਥਨਾ ਕਰਦੇ ਹੋਏ ਫਿਰ ਇੱਕ ਵਾਰ ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"