ਨਮਸਕਾਰ!
ਸਾਥੀਓ,
ਇਹ ਸਾਲ 2023 ਦਾ ਪਹਿਲਾ ਰੋਜ਼ਗਾਰ ਮੇਲਾ ਹੈ। 2023 ਦੀ ਸ਼ੁਰੂਆਤ ਉੱਜਵਲ ਭਵਿੱਖ ਦੀਆਂ ਨਵੀਆਂ ਉਮੀਦਾਂ ਦੇ ਨਾਲ ਹੋਈ ਹੈ। ਇਹ ਉਨ੍ਹਾਂ 71 ਹਜ਼ਾਰ ਪਰਿਵਾਰਾਂ ਦੇ ਲਈ ਖੁਸ਼ੀਆਂ ਦੀ ਨਵੀਂ ਸੌਗਾਤ ਲੈਕੇ ਆਇਆ ਹੈ, ਜਿਨ੍ਹਾਂ ਦੇ ਸਦੱਸ (ਮੈਂਬਰ) ਨੂੰ ਸਰਕਾਰੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਅੱਜ ਦਾ ਇਹ ਆਯੋਜਨ ਸਿਰਫ਼ ਸਫ਼ਲ ਉਮੀਦਵਾਰਾਂ ਵਿੱਚ ਹੀ ਨਹੀਂ ਬਲਕਿ ਕਰੋੜਾਂ ਪਰਿਵਾਰਾਂ ਵਿੱਚ ਆਸ਼ਾ ਦੀ ਨਵੀਂ ਕਿਰਨ ਦਾ ਸੰਚਾਰ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਲੱਖਾਂ ਹੋਰ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਵਿੱਚ ਨਿਯੁਕਤੀ ਮਿਲਣ ਵਾਲੀ ਹੈ।
ਕੇਂਦਰ ਸਰਕਾਰ ਨੇ ਨਾਲ ਹੀ ਐੱਨਡੀਏ ਅਤੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਵੀ ਲਗਾਤਾਰ ਰੋਜ਼ਗਾਰ ਮੇਲੇ ਦਾ ਸਿਲਸਿਲਾ ਚਲ ਰਿਹਾ ਹੈ, ਆਯੋਜਨ ਕੀਤਾ ਜਾ ਰਿਹਾ ਹੈ। ਕੱਲ੍ਹ ਹੀ, ਅਸਾਮ ਸਰਕਾਰ ਨੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਸੀ। ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਉੱਤਰਾਖੰਡ ਜਿਹੇ ਅਨੇਕ ਰਾਜਾਂ ਵਿੱਚ ਰੋਜ਼ਗਾਰ ਮੇਲੇ ਹੋਣ ਵਾਲੇ ਹਨ। ਨਿਰੰਤਰ ਹੋ ਰਹੇ ਇਹ ਰੋਜ਼ਗਾਰ ਮੇਲੇ ਹੁਣ ਸਾਡੀ ਸਰਕਾਰ ਦੀ ਪਹਿਚਾਣ ਬਣ ਗਏ ਹਨ।
ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਸਾਡੀ ਸਰਕਾਰ ਨੇ ਜੋ ਸੰਕਲਪ ਲੈਂਦੀ ਹੈ, ਉਸ ਨੂੰ ਸਿੱਧ ਕਰਕੇ ਦਿਖਾਉਂਦੀ ਹੈ। ਤੁਹਾਨੂੰ ਯਾਦ ਹੋਵੇਗਾ, ਪਿਛਲੇ ਸਾਲ ਧਨਤੇਰਸ ਦੇ ਪਾਵਨ ਅਵਸਰ ‘ਤੇ ਪਹਿਲੇ ਰੋਜ਼ਗਾਰ ਮੇਲੇ ਦਾ ਆਯੋਜਨ ਹੋਇਆ ਸੀ।
ਅੱਜ, ਮੈਨੂੰ ਰੋਜ਼ਗਾਰ ਮੇਲੇ ਵਿੱਚ ਸਰਕਾਰੀ ਸੇਵਾ ਪਾਉਣ ਵਾਲੇ ਕੁਝ ਯੁਵਾ ਸਾਥੀਆਂ ਨਾਲ ਬਾਤਚੀਤ ਕਰਨ ਦਾ ਵੀ ਮੌਕਾ ਮਿਲਿਆ। ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਅਤੇ ਸੰਤੋਸ਼ ਦਾ ਭਾਵ ਸਾਫ ਦਿਖ ਰਿਹਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਬਹੁਤ ਹੀ ਸਾਧਾਰਣ ਪਰਿਵਾਰ ਦੇ ਸਦੱਸ (ਮੈਂਬਰ) ਹਨ। ਅਤੇ ਉਨ੍ਹਾਂ ਵਿੱਚ ਕਈ ਐਸੇ ਯੁਵਾ ਹਨ, ਜੋ ਪੂਰੇ ਪਰਿਵਾਰ ਵਿੱਚ, ਪਿਛਲੀਆਂ ਪੰਜ ਪੀੜ੍ਹੀਆਂ ਵਿੱਚ ਸਰਕਾਰੀ ਸੇਵਾ, ਸਰਕਾਰੀ ਨੌਕਰੀ ਪਾਉਣ ਵਾਲੇ ਪਰਿਵਾਰ ਦੇ ਪਹਿਲੇ ਮੈਂਬਰ ਹਨ। ਉਨ੍ਹਾਂ ਨੂੰ ਖੁਸ਼ੀ ਸਿਰਫ਼ ਇਸ ਬਾਤ ਦੀ ਨਹੀਂ ਹੈ ਕਿ ਉਨ੍ਹਾਂ ਨੂੰ ਸਰਕਾਰੀ ਸੇਵਾ ਕਰਨ ਦਾ, ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੂੰ ਇਸ ਬਾਤ ਦਾ ਵੀ ਸੰਤੋਸ਼ ਹੈ ਕਿ ਪਾਰਦਰਸ਼ੀ ਅਤੇ ਸਪਸ਼ਟ ਭਰਤੀ ਪ੍ਰਕਿਰਿਆ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਯੋਗਤਾ ਦਾ ਸਨਮਾਨ ਹੋਇਆ ਹੈ।
ਆਪ ਸਭ ਨੇ ਇਸ ਬਾਤ ਨੂੰ ਮਹਿਸੂਸ ਕੀਤਾ ਹੋਵੇਗਾ ਕਿ ਭਰਤੀ ਪ੍ਰਕਿਰਿਆ ਵਿੱਚ ਵਿਆਪਕ ਬਦਲਾਅ ਹੋਇਆ ਹੈ। ਕੇਂਦਰੀ ਸੇਵਾਵਾਂ ਵਿੱਚ ਭਰਤੀ ਪ੍ਰਕਿਰਿਆ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ streamlined ਅਤੇ time bound ਹੋਈ ਹੈ।
ਸਾਥੀਓ,
ਅੱਜ ਤੁਸੀਂ ਭਰਤੀ ਪ੍ਰਕਿਰਿਆ ਵਿੱਚ ਜਿਸ ਪਾਰਦਰਸ਼ਤਾ ਅਤੇ ਜਿਸ ਰਫ਼ਤਾਰ ਨੂੰ ਦੇਖ ਰਹੇ ਹੋ, ਉਹ ਸਰਕਾਰ ਦੇ ਹਰ ਕੰਮ ਵਿੱਚ ਦਿਖ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਨਿਯਮਿਤ ਤੌਰ ‘ਤੇ ਹੋਣ ਵਾਲੇ ਪ੍ਰਮੋਸ਼ਨ ਵਿੱਚ ਵੀ ਅਲੱਗ-ਅਲੱਗ ਵਜ੍ਹਾਂ ਕਰਕੇ ਅੜਚਣਾਂ ਆ ਜਾਂਦੀਆਂ ਸਨ।
ਸਾਡੀ ਸਰਕਾਰ ਨੇ ਅਲੱਗ-ਅਲੱਗ ਵਿਵਾਦਾਂ ਦਾ ਨਿਪਟਾਰਾ ਕੀਤਾ, ਕੋਰਟ-ਕਚਹਿਰੀ ਦੇ ਵੀ ਮਾਮਲੇ ਢੇਰ ਸਾਰੇ ਹੁੰਦੇ ਹਨ, ਲੰਬੇ ਸਮੇਂ ਤੋਂ ਰੁਕੇ ਹੋਏ ਪ੍ਰਮੋਸ਼ਨਾਂ ਨੂੰ ਬਹਾਲ ਕਰਨ ਦੀ ਪ੍ਰਤੀਬੱਧਤਾ ਦਿਖਾਈ। ਪਾਰਦਰਸ਼ੀ ਤਰੀਕੇ ਨਾਲ ਭਰਤੀ ਅਤੇ ਪਦ ਉੱਨਤੀ (ਤਰੱਕੀ) ਨੌਜਵਾਨਾਂ ਵਿੱਚ ਭਰੋਸਾ ਜਗਾਉਂਦੀ ਹੈ। ਇਹ ਪਾਰਦਰਸ਼ਤਾ ਉਨ੍ਹਾਂ ਨੂੰ ਬਿਹਤਰ ਤਿਆਰੀ ਦੇ ਨਾਲ ਕੰਪੀਟੀਸ਼ਨ ਵਿੱਚ ਉਤਰਨ ਦੇ ਲਈ ਪ੍ਰੇਰਿਤ ਕਰਦੀ ਹੈ। ਸਾਡੀ ਸਰਕਾਰ ਇਸੇ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੀ ਹੈ।
ਸਾਥੀਓ,
ਅੱਜ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਹੈ, ਉਨ੍ਹਾਂ ਦੇ ਲਈ ਇਹ ਜੀਵਨ ਦਾ ਇੱਕ ਨਵਾਂ ਸਫ਼ਰ ਹੈ। ਸਰਕਾਰ ਦਾ ਇੱਕ ਅਹਿਮ ਹਿੱਸਾ ਹੋਣ ਦੇ ਨਾਤੇ, ਵਿਕਸਿਤ ਭਾਰਤ ਦੀ ਯਾਤਰਾ ਵਿੱਚ ਤੁਹਾਡੀ ਸਰਗਰਮ ਭਾਗੀਦਾਰੀ ਰਹੇਗੀ, ਵਿਸ਼ੇਸ਼ ਜ਼ਿੰਮੇਦਾਰੀ ਰਹੇਗੀ। ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਸਰਕਾਰ ਦੇ ਪ੍ਰਤੀਨਿਧੀ ਦੇ ਤੌਰ ‘ਤੇ ਸਿੱਧੇ ਲੋਕਾਂ ਨਾਲ ਜੁੜਨਗੇ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਤਰੀਕੇ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ।
ਤੁਸੀਂ ਸੁਣਿਆ ਹੋਵੇਗਾ, ਵਪਾਰ-ਕਾਰੋਬਾਰ ਦੀ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ Consumer is always right. ਵੈਸੇ ਹੀ ਸ਼ਾਸਨ ਵਿਵਸਥਾ ਵਿੱਚ ਸਾਡਾ ਮੰਤਰ ਹੋਣਾ ਚਾਹੀਦਾ ਹੈ- Citizen is Always right. ਉਹੀ ਭਾਵਨਾ ਸਾਡੇ ਅੰਦਰ ਦੀ ਸੇਵਾ ਪ੍ਰਵਿਰਤੀ ਨੂੰ ਹੋਰ ਤਾਕਤ ਦਿੰਦੀ ਹੈ। ਤੁਹਾਨੂੰ ਇਹ ਕਦੇ ਭੁੱਲਣਾ ਨਹੀਂ ਚਾਹੀਦਾ ਹੈ ਕਿ ਜਦੋਂ ਤੁਸੀਂ ਸਰਕਾਰ ਵਿੱਚ ਨਿਯੁਕਤ ਹੁੰਦੇ ਹੋ ਤਾਂ ਉਸ ਨੂੰ ਗਵਰਨਮੈਂਟ ਸਰਵਿਸ ਕਿਹਾ ਜਾਂਦਾ ਹੈ, ਜੌਬ ਨਹੀਂ ਕਿਹਾ ਜਾਂਦਾ। ਅਗਰ ਪ੍ਰਾਈਵੇਟ ਵਿੱਚ ਜਾਂਦੇ ਹਨ ਤਾਂ ਕਹਿੰਦੇ ਹਨ ਜੌਬ ਕਰਦੇ ਹਾਂ। ਸਰਕਾਰ ਵਿੱਚ ਆਉਂਦੇ ਹਾਂ ਤਾਂ ਕਹਿੰਦੇ ਹਾਂ ਸੇਵਾ ਕਰਦੇ ਹਾਂ। ਅਗਰ ਤੁਸੀਂ ਸੇਵਾਭਾਵ ਨੂੰ ਮਨ ਵਿੱਚ ਰੱਖ ਕੇ ਇਨ੍ਹਾਂ 140 ਕਰੋੜ ਮੇਰੇ ਦੇਸ਼ਵਾਸੀਆਂ ਦੀ ਸੇਵਾ ਕਰਨਾ, ਇਤਨਾ ਬੜਾ ਸੁਭਾਗ ਮਿਲੇਗਾ। ਜੀਵਨ ਵਿੱਚ ਇੱਕ ਅਵਸਰ ਮਿਲਿਆ ਹੈ ਅਤੇ ਉਸ ਭਾਵ ਨਾਲ ਅਸੀਂ ਕੰਮ ਕਰਾਂਗੇ ਤਾਂ ਇਸ ਦਾ ਲੋਕਾਂ ‘ਤੇ ਸਕਾਰਾਤਮਕ ਅਸਰ ਪਵੇਗਾ ਅਤੇ ਤੁਹਾਨੂੰ ਵੀ ਆਪਣੇ ਕੰਮ ਵਿੱਚ ਆਨੰਦ ਆਵੇਗਾ।
ਤੁਸੀਂ ਕਦੇ ਦੇਖਿਆ ਕਿ ਸਰਕਾਰੀ ਸੇਵਾ ਪਾਉਣ (ਪ੍ਰਾਪਤ ਕਰਨ) ਵਾਲੇ ਕਈ ਸਾਡੇ ਕਰਮਚਾਰੀ ਸਾਥੀ, ਕਰਮਯੋਗੀ ਬੰਧੁ ਔਨਲਾਈਨ ਟ੍ਰੇਨਿੰਗ ਲੈ ਰਹੇ ਹਨ। ਡਿਜੀਟਲ ਟ੍ਰੇਨਿੰਗ ਪਲੈਟਫਾਰਮ iGOT ਕਰਮਯੋਗੀ ਨਾਲ ਉਨ੍ਹਾਂ ਨੂੰ ਭਵਿੱਖ ਦੀ ਤਿਆਰੀ ਦੇ ਲਈ ਮਦਦ ਮਿਲ ਰਹੀ ਹੈ। ਆਫਿਸ਼ੀਅਲ ਟ੍ਰੇਨਿੰਗ ਪ੍ਰੋਗਰਾਮ ਤੋਂ ਅਲੱਗ ਇਸ ਪਲੈਟਫਾਰਮ ‘ਤੇ ਹੋਰ ਵੀ ਕਈ ਕੋਰਸਿਜ਼ ਹਨ, ਜੋ ਤੁਹਾਡੀ ਵਿਅਕਤੀਗਤ ਸਮਰੱਥਾ ਵਧਾ ਦਿੰਦੇ ਹਨ। ਤੁਹਾਡੇ ਵਿਅਕਤਿੱਤਵ (ਸ਼ਖ਼ਸੀਅਤ) ਦੇ ਵਿਕਾਸ ਵਿੱਚ, ਤੁਹਾਡੇ ਸੋਚਣ ਦੀ ਗਹਿਰਾਈ ਵਿੱਚ ਉੱਤਰੋਉੱਤਰ ਪ੍ਰਗਤੀ ਹੁੰਦੀ ਹੈ, ਲਾਭ ਹੁੰਦਾ ਹੈ।
ਮੈਨੂੰ ਵਿਸ਼ਵਾਸ ਹੈ ਕਿ self learning through technology ਇਹ ਅੱਜ ਦੀ ਪੀੜ੍ਹੀ ਨੂੰ ਮਿਲਿਆ ਹੋਇਆ ਅਵਸਰ ਹੈ, ਇਸ ਨੂੰ ਜਾਣ ਮਤ (ਨਾ) ਦੇਣਾ। ਜੀਵਨ ਵਿੱਚ ਲਗਾਤਾਰ ਸਿੱਖਦੇ ਰਹਿਣ ਦੀ ਲਲਕ ਹੀ ਸਾਨੂੰ ਸਭ ਨੂੰ ਅੱਗੇ ਵਧਾਉਂਦੀ ਹੈ। ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਮੈਂ ਮੇਰੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੰਦਾ ਹਾਂ। ਤੁਸੀਂ ਵੀ, ਕਿਤੇ ਵੀ ਪਹੁੰਚੋ, ਤੁਸੀਂ ਲਗਾਤਾਰ ਕੁਝ ਨਾ ਕੁਝ ਸਿੱਖਦੇ ਜਾਓ। ਜੋ ਤੁਹਾਡੀ ਸਮਰੱਥਾ ਵਧਾਵੇਗਾ, ਜਿਸ ਇੰਸਟੀਟਿਊਟ ਨਾਲ ਤੁਸੀਂ ਜੁੜੇ ਹੋ ਉਸ ਦੀ ਸਮਰੱਥਾ ਵਧਾਵੇਗਾ ਅਤੇ ਇਨ੍ਹਾਂ ਸਭ ਦੇ ਪ੍ਰਯਾਸ ਨਾਲ ਹੀ ਭਾਰਤ ਦੀ ਸਮਰੱਥਾ ਵਧੇਗੀ।
ਬਦਲਦੇ ਹੋਏ ਭਾਰਤ ਵਿੱਚ, ਤੇਜ਼ੀ ਨਾਲ ਅੱਗੇ ਵਧਦੇ ਹੋਏ ਭਾਰਤ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਵਸਰ ਲਗਾਤਾਰ ਬਣ ਰਹੇ ਹਨ। ਅਤੇ ਜਦੋਂ ਵਿਕਾਸ ਤੇਜ਼ ਹੁੰਦਾ ਹੈ ਤਾਂ ਸਵੈਰੋਜ਼ਗਾਰ ਦੇ ਅਵਸਰ ਅਣਗਿਣਤ ਮਾਤਰਾ ਵਿੱਚ ਬਣਨ ਲਗਦੇ ਹਨ, ਜੋ ਅੱਜ ਭਾਰਤ ਅਨੁਭਵ ਕਰ ਰਿਹਾ ਹੈ। ਅੱਜ ਸਵੈਰੋਜ਼ਗਾਰ ਦਾ ਖੇਤਰ ਬਹੁਤ ਅੱਗੇ ਵਧ ਰਿਹਾ ਹੈ। ਪਿਛਲੇ 8 ਵਰ੍ਹਿਆਂ ਵਿੱਚ ਵਿਆਪਕ ਪੱਧਰ ‘ਤੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਰੋਜ਼ਗਾਰ ਦੇ ਲੱਖਾਂ ਅਵਸਰ ਬਣੇ ਹਨ। ਇਨਫ੍ਰਾਸਟ੍ਰਕਚਰ ਵਿੱਚ 100 ਲੱਖ ਕਰੋੜ ਦਾ ਨਿਵੇਸ਼ ਰੋਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਿਹਾ ਹੈ।
ਤੁਸੀਂ ਜਾਣਦੇ ਹੋ ਕਿ, ਜਦੋਂ ਇੱਕ ਨਵੀਂ ਸੜਕ ਬਣਦੀ ਹੈ ਤਾਂ ਉਸ ਦੇ ਆਸਪਾਸ ਕਿਵੇਂ ਰੋਜ਼ਗਾਰ ਦੇ ਵੀ ਨਵੇਂ ਰਾਹ ਬਣਨ ਲਗਦੇ ਹਨ। ਉਸੇ ਸੜਕ ਦੇ ਕਿਨਾਰੇ ਨਵੇਂ ਬਜ਼ਾਰ ਖੜੇ ਹੋ ਜਾਂਦੇ ਹਨ, ਤਮਾਮ ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹ ਜਾਂਦੀਆਂ ਹਨ। ਸੜਕ ਹੋਣ ਦੀ ਵਜ੍ਹਾ ਨਾਲ ਕਿਸਾਨਾਂ ਦੇ ਉਤਪਾਦ ਅਸਾਨੀ ਨਾਲ ਬਜ਼ਾਰ ਤੱਕ ਪਹੁੰਚਣ ਲਗਦੇ ਹਨ।
ਇਸੇ ਤਰ੍ਹਾਂ ਜਦੋਂ ਕੋਈ ਜਗ੍ਹਾ, ਨਵੀਂ ਰੇਲਵੇ ਲਾਈਨ ਨਾਲ ਕਨੈਕਟ ਹੁੰਦੀ ਹੈ, ਤਾਂ ਉੱਥੇ ਦਾ ਬਜ਼ਾਰ ਸਮ੍ਰਿੱਧ ਹੋਣ ਲਗਦਾ ਹੈ। ਆਵਾਜਾਈ ਦੀ ਸੁਵਿਧਾ ਹੋਣ ਦੀ ਵਜ੍ਹਾ ਨਾਲ ਟੂਰਿਜ਼ਮ ਦਾ ਵੀ ਵਿਸਤਾਰ ਹੋਣ ਲਗਦਾ ਹੈ। ਅਤੇ ਇਸ ਤਰ੍ਹਾਂ ਦੇ ਹਰ ਵਿਸਤਾਰ ਵਿੱਚ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ।
ਅੱਜ ਭਾਰਤ ਨੈੱਟ ਪ੍ਰੋਜੈਕਟ ਦੇ ਜ਼ਰੀਏ ਹਰ ਪਿੰਡ ਤੱਕ ਬ੍ਰੌਡਬੈਂਡ ਕਨੈਕਟੀਵਿਟੀ ਪਹੁੰਚਾਈ ਜਾ ਰਹੀ ਹੈ। ਜਦੋਂ ਅਸੀਂ ਪਿੰਡਾਂ ਨੂੰ ਇੰਟਰਨੈੱਟ ਦੇ ਜ਼ਰੀਏ ਬਾਕੀ ਦੁਨੀਆ ਨਾਲ ਜੋੜਦੇ ਹਾਂ ਤਾਂ ਇਸ ਨਾਲ ਵੀ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਲਗਦੇ ਹਨ। ਟੈਕਨੋਲੋਜੀ ਨੂੰ ਨਾ ਸਮਝਣ ਵਾਲਾ ਵਿਅਕਤੀ ਵੀ ਇਹ ਜਾਣਦਾ ਹੈ ਕਿ ਪਹਿਲਾਂ ਜਿਨ੍ਹਾਂ ਕੰਮਾਂ ਦੇ ਲਈ ਭੱਜ-ਦੌੜ ਕਰਨੀ ਪੈਂਦੀ ਸੀ, ਉਹ ਹੁਣ ਮੋਬਾਈਲ ਜਾਂ ਕੰਪਿਊਟਰ ‘ਤੇ ਇੱਕ ਕਲਿੱਕ ਵਿੱਚ ਹੋ ਜਾਂਦੇ ਹਨ।
ਅਸੀਂ ਦੇਖਦੇ ਹਾਂ ਕਿ ਇਸ ਸੁਵਿਧਾ ਦਾ ਲਾਭ ਲੈਣ ਦੇ ਲਈ ਕਈ ਵਾਰ ਉਹ ਟੈਕਨੋਲੋਜੀ ਦੇ ਕਿਸੇ ਜਾਣਕਾਰ ਦੀ ਮਦਦ ਚਾਹੁੰਦਾ ਹੈ। ਅਤੇ ਸਾਧਾਰਣ ਮਾਨਵੀ ਦੀ ਇਸੇ ਜ਼ਰੂਰਤ ਨਾਲ ਰੋਜ਼ਗਾਰ ਦੀਆਂ ਨਵੀਆਂ-ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਅੱਜ ਪਿੰਡਾਂ, ਕਸਬਿਆਂ ਜਾਂ ਸ਼ਹਿਰਾਂ ਵਿੱਚ ਵੀ ਐਸੇ entrepreneurs ਦਿਖ ਜਾਣਗੇ ਜੋ ਲੋਕਾਂ ਨੂੰ ਔਨਲਾਈਨ ਸੇਵਾਵਾਂ ਦੇਣ ਵਿੱਚ ਆਪਣਾ ਇੱਕ ਨਵਾਂ ਖੇਤਰ ਖੋਲ੍ਹ ਕੇ ਕੰਮ ਅੱਗੇ ਵਧਾ ਰਹੇ ਹਨ। ਅੱਜ ਭਾਰਤ ਦੇ ਛੋਟੇ-ਛੋਟੇ ਸ਼ਹਿਰਾਂ ਵਿੱਚ ਲੋਕ ਜਿਸ ਤਰ੍ਹਾਂ ਸਟਾਰਟ-ਅੱਪ ਸ਼ੁਰੂ ਕਰ ਰਹੇ ਹਨ, ਉਹ ਆਪਣੇ ਆਪ ਵਿੱਚ ਨਵੀਂ ਪੀੜ੍ਹੀ ਦੇ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ, ਆਤਮਵਿਸ਼ਵਾਸ ਦਾ ਕੇਂਦਰ ਬਣਿਆ ਹੋਇਆ ਹੈ। ਸਟਾਰਟਅੱਪ ਦੀ ਸਫ਼ਲਤਾ ਨੇ ਯੁਵਾ ਸ਼ਕਤੀ ਦੀ ਸਮਰੱਥਾ ਦੀ ਇੱਕ ਦੁਨੀਆ ਭਰ ਵਿੱਚ ਪਹਿਚਾਣ ਖੜ੍ਹੀ ਕੀਤੀ ਹੈ।
ਸਾਥੀਓ,
ਤੁਹਾਡੇ ਵਿੱਚੋਂ ਜ਼ਿਆਦਾਤਰ ਨੌਜਵਾਨ ਬੇਟੇ-ਬੇਟੀਆਂ ਬਹੁਤ ਹੀ ਸਾਧਾਰਣ ਪਰਿਵਾਰ ਤੋਂ ਆਏ ਹਨ। ਇੱਥੋਂ ਤੱਕ ਪਹੁੰਚਣ ਦੇ ਲਈ ਤੁਸੀਂ ਸਖ਼ਤ ਮਿਹਨਤ ਕੀਤੀ ਹੈ। ਤੁਹਾਡੇ ਮਾਤਾ-ਪਿਤਾ ਨੇ ਵੀ ਬਹੁਤ ਕਸ਼ਟ ਝੱਲੇ ਹਨ। ਅੱਜ ਤੁਹਾਨੂੰ ਸਥਾਈ ਭਾਵ ਨਾਲ 140 ਕਰੋੜ ਦੇਸ਼ਵਾਸੀਆਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ, ਲੇਕਿਨ ਆਪਣੇ ਅੰਦਰ ਉਸ ਭਾਵਨਾ ਨੂੰ ਹਮੇਸ਼ਾ ਜ਼ਿੰਦਾ ਰੱਖੋ ਜਿਸ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਣ ਦੇ ਲਈ ਪ੍ਰੇਰਿਤ ਕੀਤਾ ਸੀ। ਹਮੇਸ਼ਾ ਸਿੱਖਦੇ ਰਹੋ, ਹਮੇਸ਼ਾ ਆਪਣੀ ਸਕਿੱਲਸ ਨੂੰ upgrade ਕਰਦੇ ਰਹੋ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੋ।
ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਤੁਸੀਂ ਤਾਂ ਸਫ਼ਲ ਹੋਵੋ, ਲੇਕਿਨ ਸਾਡਾ ਦੇਸ਼ ਵੀ ਸਫ਼ਲ ਹੋਣਾ ਚਾਹੀਦਾ ਹੈ। ਤੁਸੀਂ ਅੱਗੇ ਵਧੋ, ਲੇਕਿਨ ਸਾਡਾ ਦੇਸ਼ ਵੀ ਅੱਗੇ ਵਧਣਾ ਚਾਹੀਦਾ ਹੈ। ਅਤੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਤੁਹਾਨੂੰ ਵੀ ਅੱਗੇ ਵਧਣਾ ਹੈ। ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਤੁਹਾਨੂੰ ਵੀ ਸਮਰੱਥ ਹੋਣਾ ਹੈ, ਸਕਸ਼ਮ ਹੋਣਾ ਹੈ। ਨਿਰੰਤਰ ਤੁਸੀਂ ਆਪਣਾ ਵਿਕਾਸ ਕਰਦੇ ਚਲੋ ਅਤੇ ਤੁਹਾਨੂੰ ਮਿਲੀ ਹੋਈ ਜ਼ਿੰਮੇਦਾਰੀ ਨੂੰ ਵੀ ਬਹੁਤ ਹੀ ਬਖੂਬੀ ਨਿਭਾਉਂਦੇ ਰਹੋ। ਇਹੀ ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਬਹੁਤ-ਬਹੁਤ ਧੰਨਵਾਦ।